ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਨਵੀਂ ਦਿੱਲੀ ਵਿੱਚ ਸੰਸਦ ਮੈਬਰਾਂ ਦੇ ਲਈ ਨਵੇਂ ਬਣੇ ਫਲੈਟਸ ਦਾ ਉਦਘਾਟਨ ਕੀਤਾ


ਕੁਝ ਦਿਨ ਪਹਿਲੇ ਹੀ ਮੈਂ ਕਰਤਵਯ ਪਥ (Kartavya Path) ‘ਤੇ ਕੌਮਨ ਸੈਂਟਰਲ ਸਕੱਤਰੇਤ ਯਾਨੀ ਕਰਤਵਯ ਭਵਨ (Kartavya Bhawan) ਦਾ ਉਦਘਾਟਨ ਕੀਤਾ ਸੀ ਅਤੇ ਅੱਜ ਮੈਨੂੰ ਸੰਸਦ ਵਿੱਚ ਆਪਣੇ ਸਹਿਯੋਗੀਆਂ ਦੇ ਲਈ ਇਸ ਰਿਹਾਇਸ਼ੀ ਕੰਪਲੈਕਸ ਦਾ ਉਦਘਾਟਨ ਕਰਨ ਦਾ ਅਵਸਰ ਮਿਲਿਆ ਹੈ: ਪ੍ਰਧਾਨ ਮੰਤਰੀ

ਦੇਸ਼ ਅੱਜ ਆਪਣੇ ਸਾਂਸਦਾਂ ਦੇ ਲਈ ਨਵੇਂ ਘਰਾਂ ਦੀ ਜ਼ਰੂਰਤ ਪੂਰੀ ਕਰਦਾ ਹੈ, ਤਾਂ ਪੀਐੱਮ-ਆਵਾਸ ਯੋਜਨਾ (PM-Awas Yojana) ਦੇ ਜ਼ਰੀਏ 4 ਕਰੋੜ ਗ਼ਰੀਬਾਂ ਦਾ ਗ੍ਰਹਿ-ਪ੍ਰਵੇਸ਼ ਵੀ ਕਰਵਾਉਂਦਾ ਹੈ: ਪ੍ਰਧਾਨ ਮੰਤਰੀ

ਅੱਜ ਰਾਸ਼ਟਰ ਕਰਤਵਯ ਪਥ ਅਤੇ ਕਰਤਵਯ ਭਵਨ (Kartavya Path and Kartavya Bhavan) ਦਾ ਨਿਰਮਾਣ ਕਰਦਾ ਹੈ, ਤਾਂ ਕਰੋੜਾਂ ਦੇਸ਼ਵਾਸੀਆਂ (ਨਾਗਰਿਕਾਂ) ਤੱਕ ਪਾਇਪ ਨਾਲ ਪਾਣੀ ਪਹੁੰਚਾਉਣ ਦਾ ਕਰਤਵਯ (ਕਰਤੱਵ) ਵੀ ਨਿਭਾਉਂਦਾ ਹੈ: ਪ੍ਰਧਾਨ ਮੰਤਰੀ

ਸੌਰ ਊਰਜਾ ਨਾਲ ਚਲਣ ਵਾਲੇ ਇਨਫ੍ਰਾਸਟ੍ਰਕਚਰ ਤੋਂ ਲੈ ਕੇ ਸੌਰ ਊਰਜਾ ਵਿੱਚ ਦੇਸ਼ ਦੇ ਨਵੇਂ ਰਿਕਾਰਡਾਂ ਤੱਕ, ਦੇਸ਼ ਟਿਕਾਊ ਵਿਕਾਸ ਦੇ ਵਿਜ਼ਨ ਨੂੰ ਨਿਰੰਤਰ ਅੱਗੇ ਵਧਾ ਰਿਹਾ ਹੈ: ਪ੍ਰਧਾਨ ਮੰਤਰੀ

Posted On: 11 AUG 2025 11:19AM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਸਥਿਤ ਬਾਬਾ ਖੜਕ ਸਿੰਘ ਮਾਰਗ ਤੇ ਸਾਂਸਦਾਂ ਦੇ ਲਈ ਨਵੇਂ ਬਣੇ 184 ਟਾਈਪ-VII ਮਲਟੀ-ਸਟੋਰੀ ਫਲੈਟਸ ਦਾ ਉਦਘਾਟਨ ਕੀਤਾ। ਇਸ ਅਵਸਰ ਤੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਹਾਲ ਹੀ ਵਿੱਚ ਉਨ੍ਹਾਂ ਨੇ ਕਰਤਵਯ ਪਥ (Kartavya Pathਤੇ ਕਰਤਵਯ ਭਵਨ (Kartavya Bhavan) ਦੇ ਨਾਮ ਨਾਲ ਪ੍ਰਸਿੱਧ ਕੌਮਨ ਸੈਂਟਰਲ ਸਕੱਤਰੇਤ ਦਾ ਉਦਘਾਟਨ ਕੀਤਾ ਸੀ ਅਤੇ ਅੱਜ ਉਨ੍ਹਾਂ ਨੂੰ ਸਾਂਸਦਾਂ ਦੇ ਲਈ ਨਵੇਂ ਬਣੇ ਰਿਹਾਇਸ਼ੀ ਕੰਪਲੈਕਸ ਦਾ ਉਦਘਾਟਨ ਕਰਨ ਦਾ ਅਵਸਰ ਮਿਲਿਆ ਹੈ। ਉਨ੍ਹਾਂ ਨੇ ਭਾਰਤ ਦੀਆਂ ਚਾਰ ਮਹਾਨ ਨਦੀਆਂ ਦੇ ਨਾਮ ਤੇ ਰੱਖੇ ਗਏ ਕੰਪਲੈਕਸ ਦੇ ਚਾਰ ਟਾਵਰਾਂ- ਕ੍ਰਿਸ਼ਨਾ, ਗੋਦਾਵਰੀ, ਕੋਸੀ ਅਤੇ ਹੁਗਲੀ (Krishna, Godavari, Kosi, and Hooghly) ਦਾ ਉਲੇਖ ਕਰਦੇ ਹੋਏ ਕਿਹਾ ਕਿ ਲੱਖਾਂ ਲੋਕਾਂ ਨੂੰ ਜੀਵਨ ਦੇਣ ਵਾਲੀਆਂ ਇਹ ਨਦੀਆਂ ਹੁਣ ਜਨ-ਪ੍ਰਤੀਨਿਧੀਆਂ ਦੇ ਜੀਵਨ ਵਿੱਚ ਆਨੰਦ ਦੀ ਨਵੀਂ ਧਾਰਾ ਪ੍ਰਵਾਹਿਤ ਕਰਨਗੀਆਂ। ਉਨ੍ਹਾਂ ਨੇ ਕਿਹਾ ਕਿ ਨਦੀਆਂ ਤੇ ਨਾਮਕਰਣ ਦੀ ਪਰੰਪਰਾ ਦੇਸ਼ ਨੂੰ ਏਕਤਾ ਦੇ ਸੂਤਰ ਵਿੱਚ ਬੰਨ੍ਹਦੀ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਇਹ ਨਵਾਂ ਕੰਪਲੈਕਸ ਦਿੱਲੀ ਵਿੱਚ ਸਾਂਸਦਾਂ ਦੇ ਜੀਵਨ ਨੂੰ ਹੋਰ ਅਸਾਨ ਬਣਾਏਗਾ। ਉਨ੍ਹਾਂ ਨੇ ਕਿਹਾ ਕਿ ਹੁਣ ਦਿੱਲੀ ਵਿੱਚ ਸਾਂਸਦਾਂ ਦੇ ਲਈ ਸਰਕਾਰੀ ਆਵਾਸ ਦੀ ਉਪਲਧਤਾ ਵਧੇਗੀ। ਪ੍ਰਧਾਨ ਮੰਤਰੀ ਨੇ ਸਾਰੇ ਸੰਸਦ ਮੈਂਬਰਾਂ ਨੂੰ ਵਧਾਈਆਂ ਦਿੱਤੀਆਂ ਅਤੇ ਫਲੈਟਾਂ ਦੇ ਨਿਰਮਾਣ ਵਿੱਚ ਸ਼ਾਮਲ ਇੰਜੀਨੀਅਰਾਂ ਅਤੇ ਸ਼੍ਰਮਜੀਵੀਆਂ (shramjeevis) ਦੀ ਵੀ ਸ਼ਲਾਘਾ ਕੀਤੀ ਅਤੇ ਪ੍ਰੋਜੈਕਟ ਨੂੰ ਪੂਰਾ ਕਰਨ ਵਿੱਚ ਉਨ੍ਹਾਂ ਦੇ ਸਮਰਪਣ ਅਤੇ ਸਖ਼ਤ ਮਿਹਨਤ ਦੀ ਸ਼ਲਾਘਾ ਕੀਤੀ।

 

ਪ੍ਰਧਾਨ ਮੰਤਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਸਾਂਸਦਾਂ ਦੇ ਲਈ ਨਵੇਂ ਬਣੇ ਰਿਹਾਇਸ਼ੀ ਕੰਪਲੈਕਸ ਵਿੱਚ ਇੱਕ ਸੈਂਪਲ ਫਲੈਟ ਦੇਖਣ ਦਾ ਅਵਸਰ ਮਿਲਿਆ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਸਾਂਸਦਾਂ ਦੇ ਪੁਰਾਣੇ ਆਵਾਸਾਂ ਦੀ ਸਥਿਤੀ ਦਾ ਵੀ ਅਵਲੋਕਨ ਕਰਨ ਦਾ ਅਵਸਰ ਮਿਲਿਆ। ਸ਼੍ਰੀ ਮੋਦੀ ਨੇ ਕਿਹਾ ਕਿ ਪੁਰਾਣੇ ਆਵਾਸ ਅਕਸਰ ਬੁਰੀ ਹਾਲਤ ਵਿੱਚ ਹੁੰਦੇ ਸਨ ਅਤੇ ਸਾਂਸਦਾਂ ਨੂੰ ਆਪਣੇ ਪੁਰਾਣੇ ਆਵਾਸਾਂ ਦੀ ਖਰਾਬ ਸਥਿਤੀ ਦੇ ਕਾਰਨ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਸੀ। ਉਨ੍ਹਾਂ ਨੇ ਕਿਹਾ ਕਿ ਨਵੇਂ ਆਵਾਸ ਸਾਂਸਦਾਂ ਨੂੰ ਅਜਿਹੀਆਂ ਚੁਣੌਤੀਆਂ ਤੋਂ ਮੁਕਤੀ ਦਿਵਾਉਣਗੇ। ਪ੍ਰਧਾਨ ਮੰਤਰੀ ਨੇ ਇਸ ਬਾਤ ਤੇ ਬਲ ਦਿੱਤਾ ਕਿ ਜਦੋਂ ਸਾਂਸਦ ਆਪਣੇ ਨਿਜੀ ਆਵਾਸ ਸਬੰਧੀ ਸਮੱਸਿਆਵਾਂ ਤੋਂ ਮੁਕਤ ਹੋਣਗੇ, ਤਾਂ ਉਹ ਆਪਣਾ ਸਮਾਂ ਅਤੇ ਊਰਜਾ ਜਨ-ਸਮੱਸਿਆਆਵਾਂ ਦੇ ਸਮਾਧਾਨ ਲਈ ਵਧੇਰੇ ਪ੍ਰਭਾਵੀ ਢੰਗ ਨਾਲ ਸਮਰਪਿਤ ਕਰ ਪਾਉਣਗੇ

ਪਹਿਲੀ ਵਾਰ ਚੁਣੇ ਗਏ ਸਾਂਸਦਾਂ ਨੂੰ ਦਿੱਲੀ ਵਿੱਚ ਆਵਾਸ ਪ੍ਰਾਪਤ ਕਰਨ ਵਿੱਚ ਆਉਣ ਵਾਲੀਆਂ ਚੁਣੌਤੀਆਂ ਦਾ ਉਲੇਖ ਕਰਦੇ ਹੋਏਸ਼੍ਰੀ ਮੋਦੀ ਨੇ ਕਿਹਾ ਕਿ ਇਹ ਨਵੇਂ ਬਣੇ ਭਵਨ ਵਿੱਚ ਇਨ੍ਹਾਂ ਪਰੇਸ਼ਾਨੀਆਂ ਨੂੰ ਦੂਰ ਕਰਨ ਵਿੱਚ ਮਦਦ ਕਰਨਗੇ। ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਮਲਟੀ-ਸਟੋਰੀ ਬਿਲਡਿੰਗਸ ਵਿੱਚ 180 ਤੋਂ ਜ਼ਿਆਦਾ ਸਾਂਸਦ ਇਕੱਠੇ ਰਹਿ ਸਕਣਗੇ। ਉਨ੍ਹਾਂ ਨੇ ਨਵੀਂ ਆਵਾਸ ਪਹਿਲ ਦੇ ਮਹੱਤਵਪੂਰਨ ਆਰਥਿਕ ਪਹਿਲੂ ਨੂੰ ਵੀ ਰੇਖਾਂਕਿਤ ਕੀਤਾ। ਕਰਤਵਯ ਭਵਨ (Kartavya Bhavan) ਦੇ ਉਦਘਾਟਨ ਨੂੰ ਯਾਦ ਕਰਦੇ ਹੋਏਪ੍ਰਧਾਨ ਮੰਤਰੀ ਨੇ ਕਿਹਾ ਕਿ ਕਈ ਸਾਰੇ ਮੰਤਰਾਲੇ ਕਿਰਾਏ ਦੇ ਭਵਨਾਂ ਵਿੱਚ ਚਲ ਰਹੇ ਸਨਜਿਨ੍ਹਾਂ ਨਾਲ ਵਾਰਸ਼ਿਕ ਲਗਭਗ 1,500 ਕਰੋੜ ਰੁਪਏ ਕਿਰਾਏ ਦੇ ਰੂਪ ਵਿੱਚ ਖਰਚ ਹੋ ਰਹੇ ਸਨ ਅਤੇ ਇਹ, ਦੇਸ਼ ਦੇ ਪੈਸਿਆਂ ਦੀ ਸਿੱਧੀ ਬਰਬਾਦੀ ਸੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਸਾਂਸਦਾਂ ਦੇ ਲਈ ਉਚਿਤ ਆਵਾਸ ਦੀ ਕਮੀ ਦੇ ਕਾਰਨ ਵੀ ਸਰਕਾਰੀ ਖਰਚ ਵਧਦਾ ਸੀ। ਸ਼੍ਰੀ ਮੋਦੀ ਨੇ ਦੱਸਿਆ ਕਿ ਸਾਂਸਦਾਂ ਦੇ ਲਈ ਆਵਾਸ ਦੀ ਕਮੀ ਦੇ ਬਾਵਜੂਦ2004 ਤੋਂ 2014 ਦੇ  ਦਰਮਿਆਨ ਲੋਕ ਸਭਾ ਸਾਂਸਦਾਂ ਦੇ ਲਈ ਇੱਕ ਵੀ ਨਵੀਂ ਆਵਾਸ ਯੂਨਿਟ ਦਾ ਨਿਰਮਾਣ ਨਹੀਂ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ 2014 ਦੇ ਬਾਅਦਸਰਕਾਰ ਨੇ ਇਸ ਕੰਮ ਨੂੰ ਇੱਕ ਅਭਿਯਾਨ ਦੀ ਤਰ੍ਹਾਂ ਲਿਆ ਅਤੇ ਨਵੇਂ ਉਦਘਾਟਨ ਕੀਤੇ ਗਏ ਇਨ੍ਹਾਂ ਫਲੈਟਾਂ ਨੂੰ ਮਿਲਾ ਕੇ2014 ਤੋਂ ਲਗਭਗ 350 ਸਾਂਸਦ ਆਵਾਸ ਬਣਾਏ ਗਏ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਨ੍ਹਾਂ ਆਵਾਸਾਂ ਦੇ ਪੂਰਾ ਹੋਣ ਨਾਲਹੁਣ ਜਨਤਾ ਦਾ ਪੈਸਾ ਵੀ ਬਚ ਰਿਹਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ 21ਵੀਂ ਸਦੀ ਦਾ ਭਾਰਤ ਵਿਕਾਸ ਲਈ ਜਿਤਨਾ ਅਧੀਰ (eager) ਹੈ, ਉਤਨਾ ਹੀ ਆਪਣੀਆਂ ਜ਼ਿੰਮੇਵਾਰੀਆਂ ਦੇ ਪ੍ਰਤੀ ਵੀ ਸੰਵੇਦਨਸ਼ੀਲ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਜਿੱਥੇ ਇੱਕ ਤਰਫ਼ ਕਰਤਵਯ ਪਥ (Kartavya Path) ਅਤੇ ਕਰਤਵਯ ਭਵਨ (Kartavya Bhavan) ਦਾ ਨਿਰਮਾਣ ਕਰਦਾ ਹੈ, ਤਾਂ ਦੂਸਰੀ ਤਰਫ਼ ਲੱਖਾਂ ਨਾਗਰਿਕਾਂ ਤੱਕ ਪਾਇਪ ਨਾਲ ਪਾਣੀ ਪਹੁੰਚਾਉਣ ਦਾ ਆਪਣਾ ਕਰਤਵਯ (ਕਰਤੱਵ) ਵੀ ਨਿਭਾਉਂਦਾ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਦੇਸ਼ ਆਪਣੇ ਸਾਂਸਦਾਂ ਦੇ ਲਈ ਨਵੇਂ ਆਵਾਸਾਂ ਦਾ ਨਿਰਮਾਣ ਤਾਂ ਕਰ ਹੀ ਰਿਹਾ ਹੈ, ਨਾਲ ਹੀ ਪ੍ਰਧਾਨ ਮੰਤਰੀ ਆਵਾਸ ਯੋਜਨਾ (PM Awas Yojana) ਦੇ ਜ਼ਰੀਏ 4 ਕਰੋੜ ਗ਼ਰੀਬ ਪਰਿਵਾਰਾਂ ਨੂੰ ਘਰ ਦੀ ਮਲਕੀਅਤ ਵੀ ਪ੍ਰਦਾਨ ਕਰ ਰਿਹਾ ਹੈ। ਸ਼੍ਰੀ ਮੋਦੀ ਨੇ ਇਸ ਬਾਤ ਤੇ ਬਲ ਦਿੱਤਾ ਕਿ ਦੇਸ਼ ਨੇ ਇੱਕ ਨਵੇਂ ਸੰਸਦ ਭਵਨ ਦਾ ਨਿਰਮਾਣ ਕੀਤਾ ਹੈ, ਤਾਂ ਸੈਕੜੇ ਨਵੇਂ ਮੈਡੀਕਲ ਕਾਲਜ ਵੀ ਸਥਾਪਿਤ ਕੀਤੇ ਹਨ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਪਹਿਲਾਂ ਦਾ ਲਾਭ ਸਮਾਜ ਦੇ ਹਰ ਵਰਗ ਤੱਕ ਪਹੁੰਚ ਰਿਹਾ ਹੈ।

ਨਵੇਂ ਬਣੇ ਸਾਂਸਦ ਆਵਾਸਾਂ ਵਿੱਚ ਟਿਕਾਊ ਵਿਕਾਸ ਦੇ ਪ੍ਰਮੁੱਖ ਤੱਤਾਂ ਦੇ ਸਮਾਵੇਸ਼ 'ਤੇ ਸੰਤੋਸ਼ ਵਿਅਕਤ ਕਰਦੇ ਹੋਏਸ਼੍ਰੀ ਮੋਦੀ ਨੇ ਕਿਹਾ ਕਿ ਇਹ ਪਹਿਲ ਵਾਤਾਵਰਣ-ਅਨੁਕੂਲ ਅਤੇ ਸੁਰੱਖਿਅਤ ਭਵਿੱਖ ਦੇ ਦ੍ਰਿਸ਼ਟੀਕੋਣ (pro-environment and future-safe approach) ਦੇ ਅਨੁਰੂਪ ਹੈ। ਪ੍ਰਧਾਨ ਮੰਤਰੀ ਨੇ ਇਨ੍ਹਾਂ ਰਿਹਾਇਸ਼ੀ ਕੰਪਲੈਕਸਾਂ ਵਿੱਚ ਸੌਰ-ਊਰਜਾ ਨਾਲ ਸੰਚਾਲਿਤ ਇਨਫ੍ਰਾਸਟ੍ਰਕਚਰ (solar-enabled infrastructure) ਨੂੰ ਸ਼ਾਮਲ ਕੀਤੇ ਜਾਣ ਦਾ ਵੀ ਉਲੇਖ ਕੀਤਾ। ਉਨ੍ਹਾਂ ਨੇ ਕਿਹਾ ਕਿ ਭਾਰਤ ਟਿਕਾਊ ਵਿਕਾਸ ਦੇ ਆਪਣੇ ਦ੍ਰਿਸ਼ਟੀਕੋਣ ਨੂੰ ਨਿਰੰਤਰ ਅੱਗੇ ਵਧਾ ਰਿਹਾ ਹੈ ਜੋ ਸੌਰ-ਊਰਜਾ ਦੇ ਖੇਤਰ ਵਿੱਚ ਉਸ ਦੀਆਂ ਉਪਲਬਧੀਆਂ ਅਤੇ ਨਵੇਂ ਰਿਕਾਰਡਾਂ ਵਿੱਚ ਪ੍ਰਤੀਬਿੰਬਿਤ ਹੋ ਰਿਹਾ ਹੈ।

ਪ੍ਰਧਾਨ ਮੰਤਰੀ ਨੇ ਇਸ ਅਵਸਰ 'ਤੇ ਸਾਂਸਦਾਂ ਨੂੰ ਆਗਰਹਿ ਕਰਦੇ ਹੋਏ ਕਿਹਾ ਕਿ ਦੇਸ਼ ਦੇ ਵਿਭਿੰਨ ਰਾਜਾਂ ਅਤੇ ਖੇਤਰਾਂ ਦੇ ਸਾਂਸਦ ਹੁਣ ਇਕੱਠੇ ਰਹਿਣਗੇ ਅਤੇ ਉਨ੍ਹਾਂ ਦੀ ਉਪਸਥਿਤੀ 'ਏਕ ਭਾਰਤਸ਼੍ਰੇਸ਼ਠ ਭਾਰਤ(‘Ek Bharat, Shreshtha Bharat’) ਦੀ ਭਾਵਨਾ ਦਾ ਪ੍ਰਤੀਕ ਹੋਣੀ ਚਾਹੀਦੀ ਹੈ। ਸ਼੍ਰੀ ਮੋਦੀ ਨੇ ਕੰਪਲੈਕਸ ਦੀ ਸੱਭਿਆਚਾਰਕ ਜੀਵੰਤਤਾ ਨੂੰ ਵਧਾਉਣ ਦੇ ਲਈ ਕੰਪਲੈਕਸ ਵਿੱਚ ਖੇਤਰੀ ਤਿਉਹਾਰਾਂ ਦੇ ਸਮੂਹਿਕ ਆਯੋਜਨ ਨੂੰ ਪ੍ਰੋਤਸਾਹਿਤ ਕੀਤਾ। ਉਨ੍ਹਾਂ ਨੇ ਇਨ੍ਹਾਂ ਆਯੋਜਨਾਂ ਵਿੱਚ ਹਿੱਸਾ ਲੈਣ ਦੇ ਲਈ ਆਪਣੇ ਚੋਣ ਖੇਤਰ ਦੇ ਲੋਕਾਂ ਨੂੰ ਸੱਦਾ ਦੇਣ ਅਤੇ ਅਧਿਕ ਜਨਭਾਗੀਦਾਰੀ ਨੂੰ ਹੁਲਾਰਾ ਦੇਣ ਦਾ ਸੁਝਾਅ ਦਿੱਤਾ। ਪ੍ਰਧਾਨ ਮੰਤਰੀ ਨੇ ਸਾਂਸਦਾਂ ਨੂੰ ਇੱਕ-ਦੂਸਰੇ ਦੀਆਂ ਖੇਤਰੀ ਭਾਸ਼ਾਵਾਂ ਦੇ ਸ਼ਬਦ ਸਿੱਖਣ ਅਤੇ ਸਿਖਾਉਣ ਦਾ ਆਗਰਹਿ ਕੀਤਾ ਜਿਸ ਨਾਲ ਭਾਸ਼ਾਈ ਸਦਭਾਵ (linguistic harmony) ਨੂੰ ਹੁਲਾਰਾ ਮਿਲ ਸਕੇ। ਉਨ੍ਹਾਂ ਨੇ ਇਸ ਬਾਤ ਤੇ ਬਲ ਦਿੱਤਾ ਕਿ ਕਿਹਾ ਕਿ ਸਥਿਰਤਾ ਅਤੇ ਸਵੱਛਤਾ ਕੰਪਲੈਕਸ ਦੀਆਂ ਖ਼ਾਸ ਵਿਸ਼ੇਸ਼ਤਾਵਾਂ ਹੋਣੀਆਂ ਚਾਹੀਦੀਆਂ ਹਨ ਅਤੇ ਇਹ ਪ੍ਰਤੀਬੱਧਤਾ ਸਾਰਿਆਂ ਨੂੰ ਨਿਭਾਉਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਨਾ ਕੇਵਲ ਰਿਹਾਇਸ਼ਾਂ ਨੂੰਬਲਕਿ  ਪੂਰੇ ਕੰਪਲੈਕਸ ਨੂੰ ਸਾਫ਼ ਅਤੇ ਸੁਥਰਾ ਰੱਖਿਆ ਜਾਣਾ ਚਾਹੀਦਾ ਹੈ।

ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ਦੇ ਸਮਾਪਨ ਵਿੱਚ ਆਸ਼ਾ ਵਿਅਕਤ ਕੀਤੀ ਕਿ ਸਾਰੇ ਸਾਂਸਦ ਇੱਕ ਟੀਮ ਦੇ ਰੂਪ ਵਿੱਚ ਮਿਲ ਕੇ ਕੰਮ ਕਰਨਗੇ ਅਤੇ ਉਨ੍ਹਾਂ ਦੇ ਸਮੂਹਿਕ ਪ੍ਰਯਾਸ ਰਾਸ਼ਟਰ ਦੇ ਲਈ ਇੱਕ ਆਦਰਸ਼ ਬਣਨਗੇ। ਉਨ੍ਹਾਂ ਨੇ ਮੰਤਰਾਲੇ ਅਤੇ ਹਾਊਸਿੰਗ ਕਮੇਟੀ ਨੂੰ ਸਾਂਸਦਾਂ ਦੇ ਵਿਭਿੰਨ ਰਿਹਾਇਸ਼ੀ ਕੰਪਲੈਕਸਾਂ ਦੇ ਦਰਮਿਆਨ ਸਵੱਛਤਾ ਪ੍ਰਤੀਯੋਗਿਤਾਵਾਂ (Swacchata competitions) ਆਯੋਜਿਤ ਕਰਨ ਦਾ ਵੀ ਆਗਰਹਿ ਕੀਤਾ। ਇਸ ਸੰਕਲਪ ਨਾਲਉਨ੍ਹਾਂ ਨੇ ਇੱਕ ਵਾਰ ਫਿਰ ਸਾਰੇ ਸੰਸਦ ਮੈਂਬਰਾਂ ਨੂੰ ਵਧਾਈਆਂ ਦਿੱਤੀਆਂ।(With this resolve, he once again extended his congratulations to all MPs.)

ਇਸ ਸਮਾਗਮ ਵਿੱਚ ਲੋਕ ਸਭਾ ਸਪੀਕਰ ਸ਼੍ਰੀ ਓਮ ਬਿਰਲਾ, ਕੇਂਦਰੀ ਮੰਤਰੀਆਂ ਅਤੇ ਸੰਸਦ ਮੈਂਬਰ ਅਤੇ ਹੋਰ ਪਤਵੰਤੇ ਉਪਸਥਿਤ ਸਨ।

ਪਿਛੋਕੜ

ਨਵੀਂ ਦਿੱਲੀ ਸਥਿਤ ਬਾਬਾ ਖੜਕ ਸਿੰਘ ਮਾਰਗ ਤੇ ਸਾਂਸਦਾਂ ਦੇ ਲਈ ਟਾਈਪ-VII ਦੇ ਨਵੇਂ ਬਣੇ 184 ਮਲਟੀ-ਸਟੋਰੀ ਫਲੈਟਸ ਦੇ ਉਦਘਾਟਨ ਦੇ ਅਵਸਰ 'ਤੇ ਪ੍ਰਧਾਨ ਮੰਤਰੀ ਨੇ ਰਿਹਾਇਸ਼ੀ ਕੰਪਲੈਕਸ ਵਿੱਚ ਸਿੰਦੂਰ (Sindoor) ਦਾ ਇੱਕ ਪੌਦਾ ਲਗਾਇਆ। ਇਸ ਅਵਸਰ ਤੇ ਪ੍ਰਧਾਨ ਮੰਤਰੀ ਨੇ ਸ਼੍ਰਮਜੀਵੀਆਂ (shramjeevis) ਨਾਲ ਵੀ ਗੱਲਬਾਤ ਕੀਤੀ।

ਇਹ ਕੰਪਲੈਕਸ ਸੰਸਦ ਮੈਂਬਰਾਂ ਦੀਆਂ ਕਾਰਜਾਤਮਕ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਆਧੁਨਿਕ ਸੁਵਿਧਾਵਾਂ ਨਾਲ ਲੈਸ ਹੈ। ਗ੍ਰੀਨ ਟੈਕਨੋਲੋਜੀ ਨੂੰ ਸ਼ਾਮਲ ਕਰਦੇ ਹੋਏ ਇਹ ਪ੍ਰੋਜੈਕਟ ਜੀਆਰਆਈਐੱਚਏ 3-ਸਟਾਰ ਰੇਟਿੰਗ (GRIHA 3-star rating) ਦੇ ਮਿਆਰਾਂ ਅਤੇ ਨੈਸ਼ਨਲ ਬਿਲਡਿੰਗ ਕੋਡ (ਐੱਨਬੀਸੀ /NBC) 2016 ਦਾ ਪਾਲਨ ਕਰਦਾ ਹੈ। ਵਾਤਾਵਰਣ ਦੇ ਲਿਹਾਜ਼ ਨਾਲ ਤਿਆਰ ਕੀਤੀਆਂ ਗਈਆਂ ਇਨ੍ਹਾਂ ਖਾਸ ਵਿਸ਼ੇਸ਼ਤਾਵਾਂ ਨਾਲ ਊਰਜਾ ਸੰਭਾਲ਼ਅਖੁੱਟ ਊਰਜਾ ਉਤਪਾਦਨ ਅਤੇ ਪ੍ਰਭਾਵੀ ਰਹਿੰਦ-ਖੂੰਹਦ ਪ੍ਰਬੰਧਨ (waste management) ਵਿੱਚ ਯੋਗਦਾਨ ਮਿਲੇਗਾ। ਉੱਨਤ ਨਿਰਮਾਣ ਟੈਕਨੇਲੋਜੀ ਖਾਸ ਕਰਕੇ, ਅਲਮੀਨੀਅਮ ਸ਼ਟਰਿੰਗ ਦੇ ਨਾਲ ਮੋਨੋਲਿਥਿਕ ਕੰਕ੍ਰੀਟ (monolithic concrete with aluminum shuttering) ਦੇ ਇਸਤੇਮਾਲ ਦੀ ਮਦਦ ਨਾਲਢਾਂਚਾਗਤ ਟਿਕਾਊ ਵਿਵਸਥਾ ਸੁਨਿਸ਼ਚਿਤ ਕਰਦੇ ਹੋਏ ਇਸ ਪ੍ਰੋਜੈਕਟ ਨੂੰ ਸਮੇਂ ਤੇ ਪੂਰਾ ਕਰਨ ਵਿੱਚ ਮਦਦ ਮਿਲੀ। ਇਹ ਕੰਪਲੈਕਸ ਦਿੱਵਯਾਂਗਜਨਾਂ ਦੇ ਅਨੁਕੂਲ (Divyang-friendly) ਵੀ ਹੈ, ਜੋ ਸਮਾਵੇਸ਼ੀ ਡਿਜ਼ਾਈਨ ਦੇ ਪ੍ਰਤੀ ਪ੍ਰਤੀਬੱਧਤਾ ਨੂੰ ਦਰਸਾਉਂਦਾ ਹੈ।

ਸੰਸਦ ਮੈਂਬਰਾਂ ਦੇ ਲਈ ਉਚਿਤ ਆਵਾਸ ਦੀ ਕਮੀ ਦੀ ਵਜ੍ਹਾ ਕਰਕੇ ਇਸ ਪ੍ਰੋਜੈਕਟ ਦਾ ਵਿਕਾਸ ਜ਼ਰੂਰੀ ਹੋ ਗਿਆ ਸੀ। ਜ਼ਮੀਨ ਦੀ ਸੀਮਿਤ ਉਪਲਬਧਤਾ ਦੇ ਕਾਰਨਭੂਮੀ ਉਪਯੋਗ ਨੂੰ ਅਨੁਕੂਲ ਬਣਾਉਣ ਅਤੇ ਉਸ ਦੇ ਰੱਖ-ਰਖਾਅ ਦੀ ਲਾਗਤ ਨੂੰ ਘੱਟ ਤੋਂ ਘੱਟ ਕਰਨ ਦੇ ਮਕਸਦ ਨਾਲ, ਵਰਟੀਕਲ ਹਾਊਸਿੰਗ ਵਿਕਾਸ (vertical housing developments'ਤੇ ਲਗਾਤਾਰ ਬਲ ਦਿੱਤਾ ਗਿਆ ਹੈ।

ਹਰੇਕ ਰਿਹਾਇਸ਼ੀ ਯੂਨਿਟ ਵਿੱਚ ਲਗਭਗ 5,000 ਵਰਗ ਫੁੱਟ ਦਾ ਕਾਰਪਟ ਏਰੀਆ ਹੈ, ਜੋ ਰਿਹਾਇਸ਼ੀ ਅਤੇ ਦਫ਼ਤਰੀ ਦੋਨਾਂ ਕਾਰਜਾਂ ਦੇ ਲਈ ਉਚਿਤ ਜਗ੍ਹਾ ਪ੍ਰਦਾਨ ਕਰਦਾ ਹੈ। ਦਫ਼ਤਰਾਂਸਟਾਫ਼ ਦੀ ਰਿਹਾਇਸ਼ ਅਤੇ ਇੱਕ ਕਮਿਊਨਿਟੀ ਸੈਂਟਰ ਦੇ ਲਈ ਸਮਰਪਿਤ ਖੇਤਰਾਂ ਨੂੰ ਸ਼ਾਮਲ ਕਰਨ ਨਾਲ ਸੰਸਦ ਮੈਂਬਰਾਂ ਨੂੰ ਜਨ ਪ੍ਰਤੀਨਿਧੀਆਂ ਦੇ ਰੂਪ ਆਪਣੀਆਂ ਜ਼ਿੰਮੇਵਾਰੀਆਂ ਨੂੰ ਪੂਰਾ ਕਰਨ ਵਿੱਚ ਮਦਦ ਮਿਲੇਗੀ।

ਕੰਪਲੈਕਸ ਦੇ ਸਾਰੇ ਭਵਨਾਂ ਦਾ ਨਿਰਮਾਣ ਆਧੁਨਿਕ ਢਾਂਚਾਗਤ ਡਿਜ਼ਾਈਨ ਮਾਪਦੰਡਾਂ (modern structural design norms) ਦੇ ਅਨੁਸਾਰ ਭੁਚਾਲ-ਰੋਧੀ (earthquake-resistant) ਬਣਾਇਆ ਗਿਆ ਹੈ। ਸਾਰੇ ਨਿਵਾਸੀਆਂ ਦੀ ਸੁਰੱਖਿਆ ਦੇ ਲਈ ਇੱਕ ਵਿਆਪਕ ਅਤੇ ਮਜ਼ਬੂਤ ਸੁਰੱਖਿਆ ਪ੍ਰਣਾਲੀ ਵੀ ਲਾਗੂ ਕੀਤੀ ਗਈ ਹੈ।

***

ਐੱਮਜੇਪੀਐੱਸ/ਐੱਸਆਰ


(Release ID: 2155332)