ਵਾਤਾਵਰਣ,ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ
ਕੇਂਦਰੀ ਮੰਤਰੀ ਸ਼੍ਰੀ ਭੂਪੇਂਦਰ ਯਾਦਵ ਨੇ ਕਿਹਾ ਕਿ ਪ੍ਰੋਜੈਕਟ ਲਾਇਨਜ਼ ਟ੍ਰਾਇੰਫ ਦੇ ਪਿੱਛੇ ਪ੍ਰਧਾਨ ਮੰਤਰੀ ਮੋਦੀ ਦੀ ਲੀਡਰਸ਼ਿਪ ਹੈ
ਗੁਜਰਾਤ ਨੇ ਬਰਦਾ ਵਾਈਲਡਲਾਈਫ ਸੈਂਕਚੂਰੀ ਵਿਖੇ ਮੈਗਾ ਵਾਈਲਡਲਾਈਫ ਕੰਜ਼ਰਵੇਸ਼ਨ ਡ੍ਰਾਇਵ ਨਾਲ ਵਿਸ਼ਵ ਸ਼ੇਰ ਦਿਵਸ 2025 ਮਨਾਇਆ ਗਿਆ
ਕੇਂਦਰੀ ਮੰਤਰੀ ਸ਼੍ਰੀ ਭੂਪੇਂਦਰ ਯਾਦਵ ਅਤੇ ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਭੂਪੇਂਦਰ ਪਟੇਲ ਨੇ ਵਿਸ਼ਵ ਸ਼ੇਰ ਦਿਵਸ 2025 ਸਮਾਰੋਹਾਂ ਦੀ ਪ੍ਰਧਾਨਗੀ ਕੀਤੀ
ਕੇਂਦਰੀ ਮੰਤਰੀ ਸ਼੍ਰੀ ਭੂਪੇਂਦਰ ਯਾਦਵ ਨੇ ਭਾਰਤ ਦੇ ਸ਼ੇਰਾਂ ਦੀ ਆਬਾਦੀ ਵਿੱਚ 891 ਤੱਕ ਸ਼ਾਨਦਾਰ ਵਾਧੇ ਦੀ ਸ਼ਲਾਘਾ ਕੀਤੀ
ਮੁੱਖ ਮੰਤਰੀ ਸ਼੍ਰੀ ਭੂਪੇਂਦਰ ਪਟੇਲ ਨੇ ਏਸ਼ਿਆਈ ਸ਼ੇਰ ਸੰਭਾਲ ਵਿੱਚ ਗਲੋਬਲ ਘਰ ਅਤੇ ਮੋਹਰੀ ਹੋਣ ਵਜੋਂ ਗੁਜਰਾਤ ਦੇ ਮਾਣ ਦੀ ਪੁਸ਼ਟੀ ਕੀਤੀ
ਸ਼ੇਰ ਸੰਭਾਲ ਅਤੇ ਈਕੋਟੂਰਿਜ਼ਮ ਨੂੰ ਉਤਸ਼ਾਹਿਤ ਕਰਨ ਲਈ ₹180 ਕਰੋੜ ਦੀ ਜੰਗਲੀ ਜੀਵ ਸੰਭਾਲ ਪਹਿਲਕਦਮੀ ਸ਼ੁਰੂ ਕੀਤੀ ਗਈ
ਪ੍ਰਧਾਨ ਮੰਤਰੀ ਨੇ 74ਵੇਂ ਆਜ਼ਾਦੀ ਦਿਵਸ ਯਾਨੀ 15 ਅਗਸਤ 2020 ਨੂੰ 'ਜੰਗਲ ਦੇ ਰਾਜਾ' - ਏਸ਼ਿਆਈ ਸ਼ੇਰਾਂ ਦੀ ਸੰਭਾਲ ਅਤੇ ਸੁਰੱਖਿਆ ਲਈ ਪ੍ਰੋਜੈਕਟ ਲਾਇਨ ਦਾ ਐਲਾਨ ਕੀਤਾ
11 ਜ਼ਿਲ੍ਹਿਆਂ ਦੇ ਲੱਖਾਂ ਵਿਦਿਆਰਥੀ ਗੁਜਰਾਤ ਵਿੱਚ ਵਰਚੁਅਲ ਤੌਰ 'ਤੇ ਵਿਸ਼ਵ ਸ਼ੇਰ ਦਿਵਸ 2025 ਸਮਾਰੋਹਾਂ ਵਿੱਚ ਸ਼ਾਮਲ ਹੋਏ
Posted On:
10 AUG 2025 12:47PM by PIB Chandigarh
ਵਾਤਾਵਰਣ, ਵਣ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਨੇ ਗੁਜਰਾਤ ਸਰਕਾਰ ਦੇ ਵਣ ਅਤੇ ਵਾਤਾਵਰਣ ਵਿਭਾਗ ਦੇ ਸਹਿਯੋਗ ਨਾਲ ਅੱਜ ਗੁਜਰਾਤ ਦੇ ਦੇਵਭੂਮੀ ਦਵਾਰਕਾ ਜ਼ਿਲ੍ਹੇ ਦੇ ਬਰਦਾ ਵਾਈਲਡਲਾਈਫ ਸੈਂਕਚੂਰੀ ਵਿਖੇ ਵਿਸ਼ਵ ਸ਼ੇਰ ਦਿਵਸ - 2025 ਮਨਾਇਆ। ਇਸ ਸਮਾਰੋਹ ਵਿੱਚ ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਭੂਪੇਂਦਰ ਪਟੇਲ, ਕੇਂਦਰੀ ਵਾਤਾਵਰਣ, ਵਣ ਅਤੇ ਜਲਵਾਯੂ ਪਰਿਵਰਤਨ ਮੰਤਰੀ ਸ਼੍ਰੀ ਭੂਪੇਂਦਰ ਯਾਦਵ, ਗੁਜਰਾਤ ਦੇ ਵਣ ਮੰਤਰੀ ਸ਼੍ਰੀ ਮੁਲੂਭਾਈ ਬੇਰਾ, ਸੰਸਦ ਮੈਂਬਰ, ਰਾਜ ਦੇ ਵਿਧਾਇਕ ਅਤੇ ਹੋਰ ਜਨਤਕ ਪ੍ਰਤੀਨਿਧੀਆਂ ਨੇ ਸ਼ਿਰਕਤ ਕੀਤੀ।

ਇਕੱਠ ਨੂੰ ਸੰਬੋਧਨ ਕਰਦੇ ਹੋਏ, ਕੇਂਦਰੀ ਵਾਤਾਵਰਣ, ਵਣ ਅਤੇ ਜਲਵਾਯੂ ਪਰਿਵਰਤਨ ਮੰਤਰੀ, ਸ਼੍ਰੀ ਭੂਪੇਂਦਰ ਯਾਦਵ ਨੇ ਭਾਰਤ ਵਿੱਚ ਸ਼ੇਰਾਂ ਦੀ ਆਬਾਦੀ ਵਿੱਚ ਮਹੱਤਵਪੂਰਨ ਵਾਧੇ 'ਤੇ ਖੁਸ਼ੀ ਪ੍ਰਗਟ ਕੀਤੀ, ਜੋ ਕਿ 2020 ਵਿੱਚ 674 ਤੋਂ ਵਧ ਕੇ 891 ਹੋ ਗਈ ਹੈ। ਕੇਂਦਰੀ ਮੰਤਰੀ ਸ਼੍ਰੀ ਯਾਦਵ ਨੇ ਅੱਗੇ ਕਿਹਾ, "ਏਸ਼ਿਆਈ ਸ਼ੇਰ (ਪੈਂਥੇਰਾ ਲੀਓ ਪਰਸਿਕਾ) ਸਫ਼ਲ ਵਣ ਜੀਵ ਸੰਭਾਲ ਦਾ ਇੱਕ ਵਿਸ਼ਵਵਿਆਪੀ ਪ੍ਰਤੀਕ ਹੈ, ਅਤੇ ਇਸ ਵਿਸ਼ਵ ਸ਼ੇਰ ਦਿਵਸ 'ਤੇ, ਅਸੀਂ ਉਨ੍ਹਾਂ ਦੇ ਸ਼ਾਨਦਾਰ ਵਾਧੇ ਦਾ ਜਸ਼ਨ ਮਨਾ ਰਹੇ ਹਾਂ। 1990 ਵਿੱਚ ਸਿਰਫ਼ 284 ਸ਼ੇਰਾਂ ਤੋਂ, ਹੁਣ 2025 ਵਿੱਚ ਆਬਾਦੀ ਵਧ ਕੇ 891 ਹੋ ਗਈ ਹੈ - 2020 ਤੋਂ ਬਾਅਦ 32% ਵਾਧਾ ਅਤੇ ਪਿਛਲੇ ਦਹਾਕੇ ਵਿੱਚ 70% ਤੋਂ ਜ਼ਿਆਦਾ ਦਾ ਵਾਧਾ ਹੈ।"
6PY5.jpeg)
ਇਸ ਨੂੰ "ਕੰਜ਼ਰਵੇਸ਼ਨ ਦੀ ਹੈਰਾਨੀਜਨਕ ਸਫਲਤਾ" ਦੱਸਦੇ ਹੋਏ, ਮੰਤਰੀ ਨੇ ਇਸ ਪ੍ਰਾਪਤੀ ਦਾ ਕ੍ਰੈਡਿਟ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਦੂਰਦਰਸ਼ੀ ਅਗਵਾਈ ਨੂੰ ਦਿੱਤਾ, ਜਿਨ੍ਹਾਂ ਨੇ ਪਹਿਲਾਂ ਗੁਜਰਾਤ ਦੇ ਮੁੱਖ ਮੰਤਰੀ ਅਤੇ ਬਾਅਦ ਵਿੱਚ ਪ੍ਰਧਾਨ ਮੰਤਰੀ ਵਜੋਂ, ਪ੍ਰੋਜੈਕਟ ਲਾਇਨ ਨੂੰ ਕਾਰਵਾਈ ਦਾ ਇੱਕ ਤਰਜੀਹੀ ਖੇਤਰ ਬਣਾਇਆ।

ਕੇਂਦਰੀ ਮੰਤਰੀ ਸ਼੍ਰੀ ਯਾਦਵ ਨੇ ਇਸ ਸਫਲਤਾ ਦੀ ਕਹਾਣੀ ਵਿੱਚ ਭੂਮਿਕਾ ਨਿਭਾਉਣ ਲਈ ਹਰੇਕ ਵਣ ਅਧਿਕਾਰੀ, ਜੰਗਲੀ ਜੀਵ ਪ੍ਰੇਮੀ ਅਤੇ ਵਾਤਾਵਰਣ ਪ੍ਰੇਮੀ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ, "ਇਹ ਦੇਖ ਕੇ ਖੁਸ਼ੀ ਹੁੰਦੀ ਹੈ ਕਿ ਅਜਿਹਾ ਸ਼ਾਨਦਾਰ ਵਿਕਾਸ ਸਮੂਹਿਕ ਇੱਛਾ ਸ਼ਕਤੀ, ਸਮਰਪਣ ਅਤੇ ਸਹਿ-ਹੋਂਦ ‘ਤੇ ਅਧਾਰਿਤ ਨੀਤੀਆਂ ਰਾਹੀਂ ਸੰਭਵ ਹੋਇਆ ਹੈ।"

ਸ਼੍ਰੀ ਯਾਦਵ ਨੇ ਇੱਕ ਵਿਕਸਿਤ ਭਾਰਤ ਬਣਾਉਣ ਪ੍ਰਤੀ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ ਜਿੱਥੇ ਮਨੁੱਖ ਅਤੇ ਜੰਗਲੀ ਜੀਵ ਇਕੱਠੇ ਵਧਦੇ-ਫੁੱਲਦੇ ਹਨ, ਇਹ ਯਕੀਨੀ ਬਣਾਉਂਦੇ ਹਨ ਕਿ ਆਉਣ ਵਾਲੀਆਂ ਪੀੜ੍ਹੀਆਂ ਤੱਕ ਵੀ ਸੰਭਾਲ ਦੀ ਗਤੀ ਜਾਰੀ ਰਹੇ।
VWPF.jpeg)
ਸ਼੍ਰੀ ਯਾਦਵ ਨੇ ਇਹ ਵੀ ਕਿਹਾ, “ਇਹ ਬਹੁਤ ਵੱਡੇ ਰਾਸ਼ਟਰੀ ਮਾਣ ਦੀ ਗੱਲ ਹੈ ਕਿ ਜੇਕਰ ਏਸ਼ਿਆਈ ਸ਼ੇਰ ਅੱਜ ਦੁਨੀਆ ਵਿੱਚ ਕਿਤੇ ਵੀ ਮੌਜੂਦ ਹੈ, ਤਾਂ ਉਹ ਗਿਰ, ਗੁਜਰਾਤ ਵਿੱਚ ਹੈ। ਸਾਡੇ ਅਣਥੱਕ ਸੰਭਾਲ ਯਤਨਾਂ ਨੇ ਪਿਛਲੇ ਦਹਾਕੇ ਵਿੱਚ ਉਨ੍ਹਾਂ ਦੀ ਆਬਾਦੀ ਨੂੰ ਦੁੱਗਣਾ ਕਰ ਦਿੱਤਾ ਹੈ, ਜਿਸ ਨਾਲ ਵਿਸ਼ਵਵਿਆਪੀ ਜੰਗਲੀ ਜੀਵ ਸੁਰੱਖਿਆ ਨੂੰ ਉਮੀਦ ਮਿਲੀ ਹੈ। ਅੱਜ ਦਾ ਉਦਘਾਟਨ ਸਾਰਿਆਂ ਨੂੰ ਇਸ ਸ਼ਾਨਦਾਰ ਜਾਨਵਰ ਦੀ ਰੱਖਿਆ ਲਈ ਪ੍ਰੇਰਿਤ ਕਰੇ - ਜੋ ਗੁਜਰਾਤ ਦੀ ਵਿਰਾਸਤ ਅਤੇ ਭਾਰਤ ਦੀ ਵਾਤਾਵਰਣ ਸ਼ਕਤੀ ਦਾ ਸੱਚਾ ਪ੍ਰਤੀਕ ਹੈ।”
NES0.jpeg)
ਇਸ ਮੌਕੇ ‘ਤੇ ਬੋਲਦਿਆਂ, ਮੁੱਖ ਮੰਤਰੀ ਸ਼੍ਰੀ ਭੂਪੇਂਦਰ ਪਟੇਲ ਨੇ ਏਸ਼ਿਆਈ ਸ਼ੇਰਾਂ ਦੀ ਆਬਾਦੀ ਦੀ ਸੁਰੱਖਿਆ ਅਤੇ ਵਿਕਾਸ ਲਈ ਗੁਜਰਾਤ ਦੀ ਵਚਨਬੱਧਤਾ ਨੂੰ ਦੁਹਰਾਇਆ, ਅਤੇ ਕਿਹਾ ਕਿ ਰਾਜ ਇਸ ਪ੍ਰਸਿੱਧ ਪ੍ਰਜਾਤੀ ਦੇ ਵਿਸ਼ਵਵਿਆਪੀ ਘਰ ਵਜੋਂ ਸੇਵਾ ਕਾਰਜ ਕਰਦਾ ਰਹੇਗਾ ।
ਮੁੱਖ ਮੰਤਰੀ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਦੂਰਦਰਸ਼ੀ ਅਗਵਾਈ ਹੇਠ, ਵਿਗਿਆਨਕ ਸੰਭਾਲ ਉਪਾਵਾਂ ਅਤੇ ਨਿਰੰਤਰ ਭਾਈਚਾਰਕ ਭਾਗੀਦਾਰੀ ਰਾਹੀਂ ਹਾਲ ਹੀ ਦੇ ਵਰ੍ਹਿਆਂ ਵਿੱਚ ਗੁਜਰਾਤ ਵਿੱਚ ਸ਼ੇਰਾਂ ਦੀ ਆਬਾਦੀ 674 ਤੋਂ ਵਧ ਕੇ 891 ਹੋ ਗਈ ਹੈ।
ਸ਼੍ਰੀ ਭੂਪੇਂਦਰ ਪਟੇਲ ਨੇ ਕਿਹਾ ਕਿ 180 ਕਰੋੜ ਰੁਪਏ ਦੇ ਨਵੇਂ ਨਿਵਾਸ ਸਥਾਨਾਂ, ਉੱਨਤ ਪਸ਼ੂ ਚਿਕਿਤਸਾ ਦੇਖਭਾਲ ਸਹੂਲਤਾਂ ਅਤੇ ਈਕੋ-ਟੂਰਿਜ਼ਮ ਬੁਨਿਆਦੀ ਢਾਂਚੇ ਦਾ ਉਦਘਾਟਨ ਰਾਜ ਵਿੱਚ ਸ਼ੇਰਾਂ ਦੀ ਸੰਭਾਲ ਲਈ ਇੱਕ ਮਹੱਤਵਪੂਰਨ ਮੀਲ ਪੱਥਰ ਹੈ। ਉਨ੍ਹਾਂ ਕਿਹਾ ਕਿ, 143 ਵਰ੍ਹਿਆਂ ਬਾਅਦ, ਸ਼ੇਰ ਬਰਦਾ ਖੇਤਰ ਵਿੱਚ ਵਾਪਸ ਆਏ ਹਨ - ਜਿਸ ਨਾਲ ਵਾਤਾਵਰਣ ਸੰਤੁਲਨ ਬਹਾਲ ਹੋਇਆ ਅਤੇ ਰਾਜ ਦੀ ਕੁਦਰਤੀ ਵਿਰਾਸਤ ਵਿੱਚ ਵਾਧਾ ਹੋਇਆ ਹੈ।

ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਗੁਜਰਾਤ ਸਰਗਰਮ ਰਿਹਾਇਸ਼ ਪ੍ਰਬੰਧਨ, ਮਨੁੱਖੀ-ਜੰਗਲੀ ਜੀਵ ਸੰਘਰਸ਼ ਘਟਾਉਣ ਅਤੇ ਸਥਾਨਕ ਭਾਈਚਾਰਿਆਂ ਲਈ ਰੋਜ਼ੀ-ਰੋਟੀ ਦੇ ਮੌਕਿਆਂ ਵਿੱਚ ਅਗਵਾਈ ਕਰਨਾ ਜਾਰੀ ਰੱਖੇਗਾ, ਇਹ ਯਕੀਨੀ ਬਣਾਉਂਦੇ ਹੋਏ ਕਿ "ਏਸ਼ਿਆਈ ਸ਼ੇਰ ਦੀ ਗਰਜ ਗੁਜਰਾਤ ਦਾ ਮਾਣ ਅਤੇ ਭਾਰਤ ਦੀ ਵਿਰਾਸਤ ਬਣੀ ਰਹੇ।" ਮੁੱਖ ਮੰਤਰੀ ਨੇ ਇਨ੍ਹਾਂ ਮੀਲ ਪੱਥਰਾਂ ਨੂੰ ਪ੍ਰਾਪਤ ਕਰਨ ਵਿੱਚ ਭੂਮਿਕਾ ਲਈ ਜੰਗਲਾਤ ਵਿਭਾਗ, ਸਥਾਨਕ ਭਾਈਚਾਰਿਆਂ ਅਤੇ ਸੰਭਾਲ ਭਾਈਵਾਲਾਂ ਦੀ ਸ਼ਲਾਘਾ ਕੀਤੀ।
M1IN.jpeg)
ਵਿਸ਼ਵ ਸ਼ੇਰ ਦਿਵਸ, ਜੋ ਹਰ ਸਾਲ 10 ਅਗਸਤ ਨੂੰ ਮਨਾਇਆ ਜਾਂਦਾ ਹੈ, ਦਾ ਉਦੇਸ਼ ਦੁਨੀਆ ਭਰ ਵਿੱਚ ਸ਼ੇਰਾਂ ਦੀ ਸੰਭਾਲ ਅਤੇ ਸੁਰੱਖਿਆ ਬਾਰੇ ਜਾਗਰੂਕਤਾ ਪੈਦਾ ਕਰਨਾ ਹੈ। ਗੁਜਰਾਤ ਵਿੱਚ, ਏਸ਼ਿਆਈ ਸ਼ੇਰ ਇੱਕ ਵਿਲੱਖਣ ਵਾਤਾਵਰਣ ਅਤੇ ਸੱਭਿਆਚਾਰਕ ਵਿਰਾਸਤ ਹੈ, ਜੋ ਸਿਰਫ਼ ਸੌਰਾਸ਼ਟਰ ਖੇਤਰ ਵਿੱਚ ਪਾਇਆ ਜਾਂਦਾ ਹੈ। ਪ੍ਰੋਜੈਕਟ ਲਾਇਨ ਅਤੇ ਗੁਜਰਾਤ ਸਰਕਾਰ ਦੀ ਅਗਵਾਈ ਹੇਠ ਮੰਤਰਾਲੇ ਅਤੇ ਰਾਜ ਦੇ ਨਿਰੰਤਰ ਯਤਨਾਂ ਨੇ ਇਸ ਪ੍ਰਸਿੱਧ ਪ੍ਰਜਾਤੀ ਦੇ ਬਚਾਅ ਅਤੇ ਵਿਕਾਸ ਨੂੰ ਯਕੀਨੀ ਬਣਾਉਣ ਵਿੱਚ ਮਹੱਤਵਪੂਰਨ ਤਰੱਕੀ ਕੀਤੀ ਹੈ।
15 ਅਗਸਤ, 2020 ਨੂੰ, ਲਾਲ ਕਿਲ੍ਹੇ ਤੋਂ 74ਵੇਂ ਆਜ਼ਾਦੀ ਦਿਵਸ ਦੇ ਭਾਸ਼ਣ ਦੌਰਾਨ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਏਸ਼ਿਆਈ ਸ਼ੇਰਾਂ ਦੀ ਲੰਬੇ ਸਮੇਂ ਦੀ ਸੰਭਾਲ ਨੂੰ ਯਕੀਨੀ ਬਣਾਉਣ ਲਈ ਪ੍ਰੋਜੈਕਟ ਲਾਇਨ ਦਾ ਐਲਾਨ ਕੀਤਾ। ਭਾਰਤ ਸਰਕਾਰ ਦੇ ਵਾਤਾਵਰਣ, ਵਣ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਨੇ ਸ਼ੇਰਾਂ ਦੀ ਸੰਭਾਲ ਲਈ ₹2,927.71 ਕਰੋੜ ਦੇ ਕੁੱਲ ਬਜਟ ਦੇ ਨਾਲ 10 ਸਾਲਾਂ ਦੇ ਪ੍ਰੋਜੈਕਟ ਨੂੰ ਮਨਜ਼ੂਰੀ ਦੇ ਦਿੱਤੀ ਹੈ। ਵਾਤਾਵਰਣ, ਵਣ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਦੁਆਰਾ ਜੰਗਲੀ ਜੀਵ ਸਿਹਤ ਸੰਭਾਲ ਲਈ ਇੱਕ ਰਾਸ਼ਟਰੀ ਰੈਫਰਲ ਸੈਂਟਰ ਨੂੰ ਮਨਜ਼ੂਰੀ ਦਿੱਤੀ ਗਈ ਹੈ, ਜਿਸ ਲਈ ਰਾਜ ਸਰਕਾਰ ਦੁਆਰਾ ਜੂਨਾਗੜ੍ਹ ਜ਼ਿਲ੍ਹੇ ਦੇ ਨਿਊ ਪਿਪਲੀਆ ਵਿਖੇ 20.24 ਹੈਕਟੇਅਰ ਜ਼ਮੀਨ ਅਲਾਟ ਕੀਤੀ ਗਈ ਹੈ। ਇਹ ਪ੍ਰੋਜੈਕਟ ਇਸ ਸਮੇਂ ਪ੍ਰਗਤੀ ਅਧੀਨ ਹੈ।
R6CV.jpeg)
'ਜੰਗਲ ਦੇ ਰਾਜਾ' - ਏਸ਼ਿਆਈ ਸ਼ੇਰ ਦੀ ਸੰਭਾਲ ਅਤੇ ਸੁਰੱਖਿਆ ਬਾਰੇ ਜਾਗਰੂਕਤਾ ਨੂੰ ਉਤਸ਼ਾਹਿਤ ਕਰਨ ਲਈ, ਗੁਜਰਾਤ ਦੇ ਸੌਰਾਸ਼ਟਰ ਦੇ 11 ਜ਼ਿਲ੍ਹਿਆਂ ਵਿੱਚ 'ਵਿਸ਼ਵ ਸ਼ੇਰ ਦਿਵਸ' ਦੇ ਸ਼ਾਨਦਾਰ ਸਮਾਰੋਹ ਵੀ ਆਯੋਜਿਤ ਕੀਤੇ ਗਏ। ਇਹ ਸ਼ਾਨਦਾਰ ਜਾਨਵਰ ਸੌਰਾਸ਼ਟਰ ਦੇ 11 ਜ਼ਿਲ੍ਹਿਆਂ ਵਿੱਚ ਲਗਭਗ 35,000 ਵਰਗ ਕਿਲੋਮੀਟਰ ਵਿੱਚ ਆਪਣੇ ਕੁਦਰਤੀ ਨਿਵਾਸ ਸਥਾਨ ਵਿੱਚ ਖੁੱਲ੍ਹ ਕੇ ਘੁੰਮਦੇ ਹਨ। ਗੁਜਰਾਤ ਵਿੱਚ ਸ਼ੇਰਾਂ ਦੀ ਆਬਾਦੀ 2020 ਤੋਂ 32% ਵਧੀ ਹੈ, ਜੋ ਕਿ ਮਈ 2025 ਦੇ ਸ਼ੇਰ ਆਬਾਦੀ ਅਨੁਮਾਨ ਅਨੁਸਾਰ 2020 ਵਿੱਚ 674 ਤੋਂ ਵਧ ਕੇ 891 ਹੋ ਗਈ ਹੈ।
ਬਰਦਾ ਵਾਈਲਡਲਾਈਫ ਸੈਂਕਚੂਰੀ ਪੋਰਬੰਦਰ ਅਤੇ ਦੇਵਭੂਮੀ ਦਵਾਰਕਾ ਜ਼ਿਲ੍ਹਿਆਂ ਵਿੱਚ 192.31 ਵਰਗ ਕਿਲੋਮੀਟਰ ਵਿੱਚ ਫੈਲੀ ਹੋਈ ਹੈ। ਬਰਦਾ ਏਸ਼ਿਆਈ ਸ਼ੇਰਾਂ ਲਈ ਦੂਜੇ ਘਰ ਵਜੋਂ ਉੱਭਰ ਰਿਹਾ ਹੈ। 2023 ਵਿੱਚ ਸ਼ੇਰਾਂ ਦੇ ਇਸ ਖੇਤਰ ਵਿੱਚ ਕੁਦਰਤੀ ਪ੍ਰਵਾਸ ਤੋਂ ਬਾਅਦ, ਸ਼ੇਰਾਂ ਦੀ ਆਬਾਦੀ 17 ਹੋ ਗਈ ਹੈ, ਜਿਸ ਵਿੱਚ 6 ਬਾਲਗ ਅਤੇ 11 ਬੱਚੇ ਸ਼ਾਮਲ ਹਨ। ਇਹ ਸੈਂਕਚੁਰੀ ਇੱਕ ਮਹੱਤਵਪੂਰਨ ਜੈਵ ਵਿਭਿੰਨਤਾ ਦਾ ਕੇਂਦਰ ਹੈ ਅਤੇ ਏਸ਼ਿਆਈ ਸ਼ੇਰਾਂ ਦੀ ਸੰਭਾਲ ਲਈ ਇੱਕ ਮੁੱਖ ਖੇਤਰ ਹੈ। ਦਵਾਰਕਾ-ਪੋਰਬੰਦਰ-ਸੋਮਨਾਥ ਟੂਰਿਸਟ ਸਰਕਟ ਨੇੜੇ ਹੋਣ ਕਰਕੇ, ਬਰਦਾ ਖੇਤਰ ਵਿੱਚ ਸੈਰ-ਸਪਾਟੇ ਦੀ ਇੱਕ ਮਹੱਤਵਪੂਰਨ ਸੰਭਾਵਨਾ ਹੈ। ਲਗਭਗ 248 ਹੈਕਟੇਅਰ ਖੇਤਰ ਵਿੱਚ ਇੱਕ ਸਫਾਰੀ ਪਾਰਕ ਸ਼ੁਰੂ ਕਰਨ ਦੀ ਯੋਜਨਾ ਹੈ ਜਿਸ ਲਈ ਰਾਜ ਸਰਕਾਰ ਦੁਆਰਾ ਜ਼ਮੀਨ ਅਲਾਟ ਕੀਤੀ ਗਈ ਹੈ। ਇਸ ਸਮਾਗਮ ਵਿੱਚ ਲਗਭਗ 180.00 ਕਰੋੜ ਰੁਪਏ ਦੇ ਜੰਗਲੀ ਜੀਵ ਸੰਭਾਲ ਕਾਰਜ ਵੀ ਲਾਂਚ ਕੀਤੇ ਜਾਣਗੇ।
ਭਾਰਤ ਸਰਕਾਰ ਨੇ ਬਰਦਾ ਸਫਾਰੀ ਪਾਰਕ ਅਤੇ ਚਿੜੀਆਘਰ ਦੇ ਵਿਕਾਸ ਲਈ ਸਿਧਾਂਤਕ ਪ੍ਰਵਾਨਗੀ ਵੀ ਦੇ ਦਿੱਤੀ ਹੈ, ਜੋ ਕਿ ਇਸ ਖੇਤਰ ਵਿੱਚ ਈਕੋਟੂਰਿਜ਼ਮ ਨੂੰ ਮਜ਼ਬੂਤ ਕਰੇਗਾ ਅਤੇ ਨਾਲ ਹੀ ਬਰਦਾ ਦੇ ਲੈਂਡਸਕੇਪ ਦੇ ਅੰਦਰ ਸ਼ੇਰਾਂ ਦੀ ਸੰਭਾਲ ਦੇ ਯਤਨਾਂ ਨੂੰ ਮਹੱਤਵਪੂਰਨ ਹੁਲਾਰਾ ਦੇਵੇਗਾ।
ਇਸ ਪ੍ਰੋਗਰਾਮ ਵਿੱਚ ਗ੍ਰੇਟਰ ਗਿਰ ਸ਼ੇਰ ਲੈਂਡਸਕੇਪ ਦੇ 11 ਜ਼ਿਲ੍ਹਿਆਂ ਦੇ ਸਕੂਲਾਂ ਅਤੇ ਕਾਲਜਾਂ ਦੇ ਲੱਖਾਂ ਵਿਦਿਆਰਥੀਆਂ ਨੇ ਸੈਟੇਲਾਈਟ ਸੰਚਾਰ ਰਾਹੀਂ ਵੀ ਹਿੱਸਾ ਲਿਆ। 2024 ਦੌਰਾਨ, ਵਿਸ਼ਵ ਸ਼ੇਰ ਦਿਵਸ 'ਤੇ 18.63 ਲੱਖ ਵਿਦਿਆਰਥੀਆਂ ਨੇ ਇਸ ਪ੍ਰੋਗਰਾਮ ਵਿੱਚ ਹਿੱਸਾ ਲਿਆ।
************
ਜੀ.ਐਸ.
(Release ID: 2155117)
Read this release in:
Odia
,
English
,
Urdu
,
Hindi
,
Marathi
,
Bengali
,
Bengali-TR
,
Assamese
,
Gujarati
,
Tamil
,
Malayalam