ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਉੱਤਰ-ਪੂਰਬੀ ਭਾਰਤ ਨੂੰ ਸਸ਼ਕਤ ਬਣਾਉਣ ਲਈ ਇੱਕ ਮਹੱਤਵਪੂਰਨ ਪਹਿਲ ਵਜੋਂ NFDC ਦੀ ਨੌਜਵਾਨਾਂ ਨੂੰ ਮੁਫ਼ਤ ਰਿਹਾਇਸ਼ੀ ਵੀਐੱਫਐਕਸ ਅਤੇ ਐਨੀਮੇਸ਼ਨ ਟ੍ਰੇਨਿੰਗ ਪ੍ਰਦਾਨ ਕਰਨ ਦੀ ਪੇਸ਼ਕਸ਼
3D ਐਨੀਮੇਸ਼ਨ ਅਤੇ ਵੀਐੱਫਐਕਸ ਵਿੱਚ 8 ਮਹੀਨਿਆਂ ਦੀ ਮੁਫ਼ਤ ਰਿਹਾਇਸ਼ੀ ਟ੍ਰੇਨਿੰਗ ; ਪੂਰੀ ਤਰ੍ਹਾਂ ਫੰਡਿਡ ਸਕਿੱਲ ਪ੍ਰੋਗਰਾਮ ਲਈ 100 ਉਮੀਦਵਾਰਾਂ ਦੀ ਚੋਣ ਕੀਤੀ ਜਾਵੇਗੀ
ਅਪਲਾਈ ਕਰਨ ਦੀ ਆਖਰੀ ਮਿਤੀ -15 ਅਗਸਤ 2025
Posted On:
02 AUG 2025 11:05AM by PIB Chandigarh
ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੀ ਅਗਵਾਈ ਹੇਠ ਭਾਰਤੀ ਰਾਸ਼ਟਰੀ ਫਿਲਮ ਵਿਕਾਸ ਨਿਗਮ (NFDC) ਨੇ ਭਾਰਤ ਦੇ ਉੱਤਰ-ਪੂਰਬੀ ਖੇਤਰ ਦੇ ਇੱਛੁਕ ਪੇਸ਼ੇਵਰਾਂ ਲਈ ਵਿਸ਼ੇਸ਼ ਤੌਰ 'ਤੇ 3D ਐਨੀਮੇਸ਼ਨ ਅਤੇ ਵਿਜ਼ੂਅਲ ਇਫੈਕਟਸ (VFX) ਵਿੱਚ ਇੱਕ ਪੂਰਨ ਤੌਰ ‘ਤੇ ਰਿਹਾਇਸ਼ੀ ਟ੍ਰੇਨਿੰਗ ਪ੍ਰੋਗਰਾਮ ਸ਼ੁਰੂ ਕੀਤਾ ਹੈ।
ਇਹ ਪ੍ਰੋਗਰਾਮ ਅੱਠ ਉੱਤਰ-ਪੂਰਬੀ ਰਾਜਾਂ ਅਰੁਣਾਚਲ ਪ੍ਰਦੇਸ਼, ਅਸਾਮ, ਮਣੀਪੁਰ, ਮੇਘਾਲਿਆ, ਮਿਜ਼ੋਰਮ, ਨਾਗਾਲੈਂਡ, ਸਿੱਕਮ ਅਤੇ ਤ੍ਰਿਪੁਰਾ ਦੇ ਸਾਰੇ ਵਿਦਿਆਰਥੀਆਂ ਲਈ ਖੁੱਲ੍ਹਾ ਹੈ। ਬਿਨੈਕਾਰਾਂ ਦੀ ਉਮਰ ਜੂਨ 2025 ਤੱਕ ਘੱਟੋ-ਘੱਟ 18 ਸਾਲ ਹੋਣੀ ਚਾਹੀਦੀ ਹੈ। ਪ੍ਰੋਗਰਾਮ ਦੀ ਸਫਲਤਾਪੂਰਵਕ ਸਮਾਪਤੀ 'ਤੇ, ਸਾਰੇ ਭਾਗੀਦਾਰਾਂ ਨੂੰ ਐੱਨਐੱਫਡੀਸੀ ਅਤੇ ਨੈਸ਼ਨਲ ਕੌਂਸਲ ਆਫ਼ ਵੋਕੇਸ਼ਨਲ ਐਜੂਕੇਸ਼ਨ ਐਂਡ ਟ੍ਰੇਨਿੰਗ (NCVET) ਦੁਆਰਾ ਜਾਰੀ ਇੱਕ ਸਾਂਝਾ ਸਰਟੀਫਿਕੇਟ ਦਿੱਤਾ ਜਾਵੇਗਾ।
ਘੱਟੋ-ਘੱਟ ਯੋਗਤਾ 10+2 ਜਾਂ 10ਵੀਂ ਪਾਸ ਹੋਣੀ ਚਾਹੀਦੀ ਹੈ ਅਤੇ ਸਬੰਧਿਤ ਉਦਯੋਗ ਵਿੱਚ ਘੱਟੋ-ਘੱਟ ਤਿੰਨ ਸਾਲਾਂ ਦਾ ਤਜ਼ਰਬਾ ਹੋਣਾ ਲਾਜ਼ਮੀ ਹੈ। ਐਪਲੀਕੇਸ਼ਨਾਂ ਦੀ ਪ੍ਰੋਸੈੱਸਿੰਗ ਲਈ 1,180 ਰੁਪਏ (ਟੈਕਸਾਂ ਸਮੇਤ) ਦੀ ਇੱਕ ਮਾਮੂਲੀ, ਨੌਨ -ਰਿਫੰਡਏਬਲ ਰਜਿਸਟ੍ਰੇਸ਼ਨ ਫੀਸ ਲਾਗੂ ਹੈ। ਇੱਛੁਕ ਉਮੀਦਵਾਰ ਐੱਨਐੱਫਡੀਸੀ ਦੀ ਅਧਿਕਾਰਤ ਵੈੱਬਸਾਈਟ www.nfdcindia.com 'ਤੇ ਜਾ ਕੇ ਜਾਂ ਸਿੱਧੇ ਸਮਰਪਿਤ ਰਜਿਸਟ੍ਰੇਸ਼ਨ ਪੋਰਟਲ https://skill.nfdcindia.com/Specialproject 'ਤੇ ਜਾ ਕੇ ਔਨਲਾਈਨ ਰਜਿਸਟ੍ਰੇਸ਼ਨ ਕਰ ਸਕਦੇ ਹਨ। ਰਜਿਸਟ੍ਰੇਸ਼ਨ ਦੀ ਆਖਰੀ ਮਿਤੀ 15 ਅਗਸਤ, 2025 ਹੈ। ਐਪਲੀਕੇਸ਼ਨ ਪ੍ਰੋਸੈੱਸ ਨਾਲ ਸਬੰਧਿਤ ਸੁਆਲਾਂ ਜਾਂ ਸਹਾਇਤਾ ਲਈ, ਉਮੀਦਵਾਰ skillindia@nfdcindia.com 'ਤੇ ਲਿਖ ਸਕਦੇ ਹਨ।
ਐੱਨਐੱਫਡੀਸੀ ਦੀ ਟ੍ਰੇਨਿੰਗ ਸਾਂਝੇਦਾਰ ਐਪਟੈੱਕ ਲਿਮਟਿਡ ਦੇ ਸਹਿਯੋਗ ਨਾਲ ਆਯੋਜਿਤ ਇਸ ਡੂੰਘੇ 8-ਮਹੀਨਿਆਂ ਦੇ ਰਿਹਾਇਸ਼ੀ ਟ੍ਰੇਨਿੰਗ ਪ੍ਰੋਗਰਾਮ ਲਈ 100 ਉਮੀਦਵਾਰਾਂ ਦੀ ਚੋਣ ਇੱਕ ਸਕ੍ਰੀਨਿੰਗ ਅਤੇ ਮੁਲਾਂਕਣ ਪ੍ਰਕਿਰਿਆ ਰਾਹੀਂ ਕੀਤੀ ਜਾਵੇਗੀ। ਇਹ ਪ੍ਰੋਗਰਾਮ ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਵਿੱਚ ਪੂਰੀ ਤਰ੍ਹਾਂ ਲੈਸ ਟ੍ਰੇਨਿੰਗ ਸੈਂਟਰ ਵਿੱਚ ਆਯੋਜਿਤ ਕੀਤਾ ਜਾਵੇਗਾ ਅਤੇ ਇਸ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਜਾਵੇਗਾ: 3D ਐਨੀਮੇਸ਼ਨ ਅਤੇ VFX ਵਿੱਚ ਛੇ ਮਹੀਨਿਆਂ ਦੀ ਡੂੰਘੀ ਕਲਾਸਰੂਮ-ਅਧਾਰਿਤ ਟ੍ਰੇਨਿੰਗ, ਇਸ ਤੋਂ ਬਾਅਦ ਦੋ ਮਹੀਨੇ ਦੀ ਔਨ-ਦ-ਜੌਬ ਟ੍ਰੇਨਿੰਗ ਦੁਆਰਾ ਉਦਯੋਗ ਦਾ ਤਜ਼ਰਬਾ। ਇਸ ਟ੍ਰੇਨਿੰਗ ਵਿੱਚ ਵਿਵਹਾਰਕ ਲਰਨਿੰਗ ਮੌਡਿਊਲ, ਉਦਯੋਗ-ਸਬੰਧਿਤ ਪ੍ਰੋਜੈਕਟਸ, ਅਤੇ ਫਿਲਮ ਸਟੂਡੀਓ ਤੇ ਸਮੱਗਰੀ ਨਿਰਮਾਣ ਕੰਪਨੀਆਂ ਵਿੱਚ ਵਰਤੇ ਜਾਣ ਵਾਲੇ ਰੀਅਲ-ਵਰਲਡ ਨਾਲ ਜੁੜੇ ਖੇਤਰ ਦਾ ਤਜ਼ਰਬਾ ਸ਼ਾਮਲ ਹੋਵੇਗਾ।
ਹਰੇਕ ਚੁਣੇ ਗਏ ਉਮੀਦਵਾਰ ਨੂੰ ਪੂਰੇ ਪ੍ਰੋਗਰਾਮ ਦੌਰਾਨ ਸਿੱਖਣ ਵਿੱਚ ਸਹਾਇਤਾ ਲਈ ਇੱਕ ਉੱਚ-ਪ੍ਰਦਰਸ਼ਨ ਵਾਲਾ ਲੈਪਟੌਪ ਪ੍ਰਦਾਨ ਕੀਤਾ ਜਾਵੇਗਾ।
ਇਸ ਪ੍ਰੋਗਰਾਮ ਦੀ ਇੱਕ ਹੋਰ ਮੁੱਖ ਵਿਸ਼ੇਸ਼ਤਾ ਇਹ ਹੈ ਕਿ ਰਿਹਾਇਸ਼ ਅਤੇ ਭੋਜਨ ਸਮੇਤ ਪੂਰੀ ਟ੍ਰੇਨਿੰਗ ਪੂਰੀ ਤਰ੍ਹਾਂ ਨਾਲ ਮੁਫ਼ਤ ਹੈ। ਚੁਣੇ ਗਏ ਉਮੀਦਵਾਰਾਂ ਨੂੰ ਬਿਨਾ ਕਿਸੇ ਵਿੱਤੀ ਬੋਝ ਦੇ ਮੁਫਤ ਰਿਹਾਇਸ਼ੀ ਆਵਾਸ, ਦਿਨ ਵਿੱਚ ਤਿੰਨ ਵਾਰ ਭੋਜਨ ਅਤੇ ਟ੍ਰੇਨਿੰਗ ਸਰੋਤਾਂ ਅਤੇ ਮੈਂਟਰਸ਼ਿਪ ਸਪੋਰਟ ਤੱਕ ਪਹੁੰਚ ਪ੍ਰਦਾਨ ਕੀਤੀ ਜਾਵੇਗੀ। ਇਸ ਪਹਿਲ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਆਰਥਿਕ ਅਤੇ ਭੂਗੋਲਿਕ ਤੌਰ 'ਤੇ ਪਛੜੇ ਖੇਤਰਾਂ ਦੇ ਪ੍ਰਤਿਭਾਸ਼ਾਲੀ ਨੌਜਵਾਨ ਭਾਰਤ ਦੀ ਵਧਦੀ ਡਿਜੀਟਲ ਅਰਥਵਿਵਸਥਾ ਵਿੱਚ ਬਰਾਬਰੀ ਦੇ ਪੱਧਰ 'ਤੇ ਹਿੱਸਾ ਲੈ ਸਕਣ।
ਭਾਰਤ ਦੇ ਉੱਤਰ-ਪੂਰਬੀ ਰਾਜਾਂ ਦੀ ਵਿਸ਼ਾਲ ਪਰ ਘੱਟ ਵਰਤੋਂ ਵਾਲੀ ਰਚਨਾਤਮਕ ਸਮਰੱਥਾ ਨੂੰ ਪਛਾਣਦੇ ਹੋਏ, ਐੱਨਐੱਫਡੀਸੀ ਨੇ ਪ੍ਰੋਫੈਸ਼ਨਲ ਟ੍ਰੇਨਿੰਗ ਅਤੇ ਸਕਿੱਲ ਇਨਫ੍ਰਾਸਟ੍ਰਕਚਰ ਤੱਕ ਪਹੁੰਚ ਨਾਲ ਸਬੰਧਿਤ ਖੇਤਰੀ ਅਸਮਾਨਤਾਵਾਂ ਨੂੰ ਦੂਰ ਕਰਨ ਲਈ ਇਸ ਪਹਿਲ ਨੂੰ ਰਣਨੀਤਕ ਤੌਰ 'ਤੇ ਤਿਆਰ ਕੀਤਾ ਹੈ। ਇਹ ਐੱਨਐੱਫਡੀਸੀ ਦੇ ਰਿਹਾਇਸ਼ੀ ਪ੍ਰੋਗਰਾਮ ਦਾ ਤੀਜਾ ਐਡੀਸ਼ਨ ਹੈ ਜੋ ਉੱਤਰ-ਪੂਰਬ ਦੇ ਨੌਜਵਾਨਾਂ ਨੂੰ ਸਮਰਪਿਤ ਹੈ, ਜਿਸ ਦਾ ਉਦੇਸ਼ ਇਸ ਖੇਤਰ ਦੇ ਕੁਸ਼ਲ ਡਿਜੀਟਲ ਕਲਾਕਾਰਾਂ ਅਤੇ ਐਨੀਮੇਸ਼ਨ ਪ੍ਰੋਫੈਸ਼ਨਲਜ਼ ਦੀ ਇੱਕ ਚੇਨ ਤਿਆਰ ਕਰਨਾ ਹੈ। ਇਸ ਪ੍ਰੋਗਰਾਮ ਦਾ ਉਦੇਸ਼ ਨਾ ਸਿਰਫ਼ ਉਮੀਦਵਾਰਾਂ ਨੂੰ ਉੱਚ-ਮੰਗ ਵਾਲੇ ਤਕਨੀਕੀ ਹੁਨਰਾਂ ਨਾਲ ਲੈਸ ਕਰਨਾ ਹੈ, ਸਗੋਂ ਰੋਜ਼ਗਾਰ, ਉੱਦਮਤਾ ਅਤੇ ਦੀਰਘਕਾਲੀ ਆਰਥਿਕ ਸਸ਼ਕਤੀਕਰਣ ਲਈ ਇੱਕ ਨੀਂਹ ਪੱਥਰ ਵਜੋਂ ਵੀ ਕੰਮ ਕਰਨਾ ਹੈ।
ਭਾਰਤ ਸਰਕਾਰ ਦਾ ਉੱਦਮ, ਐੱਨਐੱਫਡੀਸੀ ਦੇਸ਼ ਦੇ ਸਿਨੇਮੈਟਿਕ ਅਤੇ ਰਚਨਾਤਮਕ ਈਕੋਸਿਸਟਮ ਵਿੱਚ ਇੱਕ ਪ੍ਰਮੁੱਖ ਸੰਸਥਾਨ ਹੈ। ਸਾਰਥਕ ਭਾਰਤੀ ਸਿਨੇਮਾ ਦੇ ਨਿਰਮਾਣ ਅਤੇ ਪ੍ਰਚਾਰ ਵਿੱਚ ਆਪਣੀ ਭੂਮਿਕਾ ਲਈ ਵਿਆਪਕ ਤੌਰ 'ਤੇ ਮਾਨਤਾ ਪ੍ਰਾਪਤ ਹੋਣ ਦੇ ਨਾਲ, ਐੱਨਐੱਫਡੀਸੀ ਕੌਸ਼ਲ ਵਿਕਾਸ ਲਈ ਇੱਕ ਭਰੋਸੇਮੰਦ ਲਾਗੂ ਕਰਨ ਵਾਲੀ ਏਜੰਸੀ ਵਜੋਂ ਵੀ ਉਭਰਿਆ ਹੈ, ਜੋ ਟ੍ਰੇਨਿੰਗ, ਮੁਲਾਂਕਣ, ਪ੍ਰਮਾਣੀਕਰਣ ਅਤੇ ਪਲੇਸਮੈਂਟ ਸਹਾਇਤਾ ਸਮੇਤ ਸੰਪੂਰਨ ਸਮਾਧਾਨ ਪ੍ਰਦਾਨ ਕਰਦਾ ਹੈ। ਇਹ ਐਨੀਮੇਸ਼ਨ, ਫਿਲਮ ਨਿਰਮਾਣ, ਵੀਐੱਫਐਕਸ, ਗੇਮਿੰਗ, ਡਿਜੀਟਲ ਸਮੱਗਰੀ ਨਿਰਮਾਣ ਅਤੇ ਇਸ਼ਤਿਹਾਰਬਾਜ਼ੀ ਵਰਗੇ ਖੇਤਰਾਂ ਵਿੱਚ ਮੀਡੀਆ ਅਤੇ ਮਨੋਰੰਜਨ ਉਦਯੋਗ ਦੀਆਂ ਉੱਭਰ ਰਹੀਆਂ ਮੰਗਾਂ ਨੂੰ ਪੂਰਾ ਕਰਨ ਵਾਲੇ ਅਨੁਕੂਲਿਤ ਪ੍ਰੋਗਰਾਮ ਪ੍ਰਦਾਨ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਰਿਹਾ ਹੈ।
************
ਧਨਲਕਸ਼ਮੀ/ਪਰਸ਼ੂਰਾਮ ਕੋਰ
(Release ID: 2151887)
Read this release in:
English
,
Urdu
,
Marathi
,
Hindi
,
Manipuri
,
Bengali-TR
,
Assamese
,
Gujarati
,
Tamil
,
Kannada
,
Malayalam