ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਦਿਵਯਾ ਦੇਸ਼ਮੁਖ ਨੂੰ ਫਿਡੇ ਮਹਿਲਾ ਸ਼ਤਰੰਜ ਚੈਂਪੀਅਨ 2025 ਬਣਨ ‘ਤੇ ਵਧਾਈ ਦਿੱਤੀ

Posted On: 28 JUL 2025 6:18PM by PIB Chandigarh

ਪ੍ਰਧਾਨ ਮੰਤਰੀ, ਸ੍ਰੀ ਨਰੇਂਦਰ ਮੋਦੀ ਨੇ ਦਿਵਯਾ ਦੇਸ਼ਮੁਖ ਨੂੰ ਫਿਡੇ ਮਹਿਲਾ ਵਿਸ਼ਵ ਸ਼ਤਰੰਜ ਚੈਂਪੀਅਨ 2025 ਬਣਨ ‘ਤੇ ਵਧਾਈ ਦਿੱਤੀ ਹੈ। ਸ਼੍ਰੀ ਮਦੀ ਨੇ ਕਿਹਾ, ‘ਕੋਨੇਰੂ ਹੰਪੀ ਨੇ ਵੀ ਚੈਂਪੀਅਨਸ਼ਿਪ ਦੇ ਦੌਰਾਨ ਜ਼ਬਰਦਸਤ ਕੌਸ਼ਲ ਦਾ ਪ੍ਰਦਰਸ਼ਨ ਕੀਤਾ ਹੈ। ਦੋਵੇਂ ਖਿਡਾਰੀਆਂ ਨੂੰ ਉਨ੍ਹਾਂ ਦੇ ਭਵਿੱਖ ਦੇ ਯਤਨਾਂ ਦੇ ਲਈ ਸ਼ੁਭਕਾਮਨਾਵਾਂ।”

 ਪ੍ਰਧਾਨ ਮੰਤਰੀ ਨੇ ਐਕਸ ‘ਤੇ ਪੋਸਟ ਕੀਤਾ:

“ਦੋ ਸ਼ਾਨਦਾਰ ਭਾਰਤੀ ਸ਼ਤਰੰਜ ਖਿਡਾਰੀਆਂ ਦਾ ਇੱਕ ਇਤਿਹਾਸਕ ਫਾਈਨਲ!

ਯੁਵਾ ਦਿਵਯਾ ਦੇਸ਼ਮੁਖ ਦੇ 2025 ਵਿੱਚ ਫਿਡੇ ਮਹਿਲਾ ਵਿਸ਼ਵ ਸ਼ਤਰੰਜ ਚੈਂਪੀਅਨ ਬਣਨ ‘ਤੇ ਮਾਣ ਹੈ। ਇਸ ਜ਼ਿਕਰਯੋਗ ਉਪਲਬਧੀ ਦੇ ਲਈ ਉਨ੍ਹਾਂ ਨੂੰ ਵਧਾਈ, ਜੋ ਕਈ ਨੌਜਵਾਨਾਂ ਨੂੰ ਪ੍ਰੇਰਿਤ ਕਰੇਗੀ।

ਕੋਨੇਰੂ ਹੰਪੀ ਨੇ ਵੀ ਪੂਰੇ ਚੈਂਪੀਅਨਸ਼ਿਪ ਵਿੱਚ ਜ਼ਬਰਦਸਤ ਕੌਸ਼ਲ ਦਾ ਪ੍ਰਦਰਸ਼ਨ ਕੀਤਾ ਹੈ।

ਦੋਨੋਂ ਖਿਡਾਰੀਆਂ ਨੂੰ ਉਨ੍ਹਾਂ ਦੇ ਭਵਿੱਖ ਦੇ ਯਤਨਾਂ ਲਈ ਸ਼ੁਭਕਾਮਨਾਵਾਂ।”

@DivyaDeshmukh05

@humpy_koneru

 

****

ਐੱਮਜੇਪੀਐੱਸ/ਵੀਜੇ


(Release ID: 2149510)