ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਸੀਆਰਪੀਐੱਫ ਦੇ ਸਥਾਪਨਾ ਦਿਵਸ 'ਤੇ ਸਾਰੇ ਸੀਆਰਪੀਐੱਫ ਕਰਮਚਾਰੀਆਂ ਨੂੰ ਵਧਾਈ ਦਿੱਤੀ

प्रविष्टि तिथि: 27 JUL 2025 9:40AM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸੀਆਰਪੀਐੱਫ ਦੇ ਸਥਾਪਨਾ ਦਿਵਸ 'ਤੇ ਸਾਰੇ ਸੀਆਰਪੀਐੱਫ ਕਰਮਚਾਰੀਆਂ ਨੂੰ ਵਧਾਈ ਦਿੱਤੀ ਹੈ। ਸ਼੍ਰੀ ਮੋਦੀ ਨੇ ਕਿਹਾ, "ਸੀਆਰਪੀਐੱਫ ਦੇ ਜਵਾਨਾਂ ਨੇ ਮੁਸ਼ਕਿਲ ਪ੍ਰਸਥਿਤੀਆਂ ਵਿੱਚ ਆਪਣੇ ਫ਼ਰਜ਼, ਹਿੰਮਤ ਅਤੇ ਦ੍ਰਿੜ ਪ੍ਰਤੀਬੱਧਤਾ ਨਾਲ ਆਪਣੀ ਪਹਿਚਾਣ ਬਣਾਈ ਹੈ।"

 

ਪ੍ਰਧਾਨ ਮੰਤਰੀ ਨੇ ਐਕਸ (X) 'ਤੇ ਇੱਕ ਪੋਸਟ ਵਿੱਚ ਕਿਹਾ:

"ਸਾਰੇ ਸੀਆਰਪੀਐੱਫ ਕਰਮਚਾਰੀਆਂ ਨੂੰ ਸਥਾਪਨਾ ਦਿਵਸ ਦੀਆਂ ਸ਼ੁਭਕਾਮਨਾਵਾਂ। ਇਸ ਫੋਰਸ ਨੇ ਸਾਡੀ ਸੁਰੱਖਿਆ ਵਿਵਸਥਾ ਵਿੱਚ, ਖਾਸ ਰੂਪ ਨਾਲ ਅੰਦਰੂਨੀ ਸੁਰੱਖਿਆ ਨਾਲ ਜੁੜੇ ਚੁਣੌਤੀਪੂਰਨ ਪਹਿਲੂਆਂ ਵਿੱਚ, ਇੱਕ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਸੀਆਰਪੀਐੱਫ ਕਰਮਚਾਰੀਆਂ ਨੇ ਮੁਸ਼ਕਿਲ ਪ੍ਰਸਥਿਤੀਆਂ ਵਿੱਚ ਆਪਣੇ ਫ਼ਰਜ਼, ਹਿੰਮਤ ਅਤੇ ਦ੍ਰਿੜ ਪ੍ਰਤੀਬੱਧਤਾ ਨਾਲ ਆਪਣੀ ਪਹਿਚਾਣ ਬਣਾਈ ਹੈ। ਮਨੁੱਖੀ ਚੁਣੌਤੀਆਂ ’ਤੇ ਜਿਤ ਪਾਉਣ ਵਿੱਚ ਉਨ੍ਹਾਂ ਦਾ ਯੋਗਦਾਨ ਵੀ ਸ਼ਲਾਘਾਯੋਗ ਹੈ।" @crpfindia

https://x.com/narendramodi/status/1949298559855018297 

****

ਐੱਮਜੇਪੀਐੱਸ/ ਵੀਜੇ


(रिलीज़ आईडी: 2149054) आगंतुक पटल : 42
इस विज्ञप्ति को इन भाषाओं में पढ़ें: Assamese , Odia , English , Urdu , Marathi , हिन्दी , Manipuri , Bengali , Gujarati , Tamil , Telugu , Kannada , Malayalam