ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਮਾਲਦ੍ਵੀਪ ਦੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ
Posted On:
25 JUL 2025 8:48PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਮਾਲੇ ਸਥਿਤ ਰਾਸ਼ਟਰਪਤੀ ਦਫ਼ਤਰ ਵਿੱਚ ਮਾਲਦ੍ਵੀਪ ਗਣਰਾਜ ਦੇ ਰਾਸ਼ਟਰਪਤੀ ਮਹਾਮਹਿਮ ਡਾ. ਮੁਹੰਮਦ ਮੁਇੱਜੂ ਨਾਲ ਮੁਲਾਕਾਤ ਕੀਤੀ। ਬੈਠਕ ਤੋਂ ਪਹਿਲ਼ਾਂ ਰਾਸ਼ਟਰਪਤੀ ਮੁਇੱਜੂ ਨੇ ਪ੍ਰਧਾਨ ਮੰਤਰੀ ਦਾ ਰਿਪਬਲਿਕ ਸਕਵਾਇਰ ‘ਤੇ ਰਸਮੀ ਸੁਆਗਤ ਕੀਤਾ।ਇਹ ਮੁਲਾਕਾਤ ਗਰਮਜੋਸ਼ੀ ਵਾਲੀ ਰਹੀ ਅਤੇ ਦੋਵਾਂ ਦੇਸ਼ਾਂ ਵਿਚਕਾਰ ਡੂੰਘੀ ਦੋਸਤੀ ਦੀ ਪੁਸ਼ਟੀ ਹੋਈ ।
ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪ੍ਰਤੀਨਿਧੀਮੰਡਲ ਨੂੰ ਦਿੱਤੀ ਗਈ ਸ਼ਾਨਦਾਰ ਪ੍ਰਾਹੁਣਚਾਰੀ ਲਈ ਹਾਰਦਿਕ ਆਭਾਰ ਵਿਅਕਤ ਕੀਤਾ ਅਤੇ ਮਾਲਦ੍ਵੀਪ ਦੀ ਆਜ਼ਾਦੀ ਦੀ 60ਵੀਂ ਵਰ੍ਹੇਗੰਢ ਦੇ ਇਤਿਹਾਸਿਕ ਮੌਕੇ ‘ਤੇ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ। ਨਾਲ ਹੀ ਦੋਨਾਂ ਦੇਸ਼ਾਂ ਦਰਮਿਆਨ ਕੂਟਨੀਤਕ ਸਬੰਧਾਂ ਦੀ ਸਥਾਪਨਾ ਦੀ 60ਵੀਂ ਵਰ੍ਹੇਗੰਢ ਦੇ ਵਿਸ਼ੇਸ਼ ਮੌਕੇ ‘ਤੇ ਵੀ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ ।
ਦੋਨਾਂ ਨੇਤਾਵਾਂ ਨੇ ਸਦੀਆਂ ਤੋਂ ਸਥਾਪਤ ਮਿਤਰਤਾ ਅਤੇ ਵਿਸ਼ਵਾਸ ਦੇ ਡੂੰਘੇ ਬੰਧਨਾਂ ‘ਤੇ ਚਾਨਣਾ ਪਾਇਆ, ਜੋ ਦੋਨਾਂ ਦੇਸ਼ਾਂ ਦੇ ਲੋਕਾਂ ਦਰਮਿਆਨ ਮਜਬੂਤ ਸਬੰਧਾਂ ਨਾਲ ਹੋਰ ਮਜਬੂਤ ਹੋਏ ਹਨ। ਦੋਨਾਂ ਨੇਤਾਵਾਂ ਨੇ ਅਕਤੂਬਰ 2024 ਵਿੱਚ ਮਾਲਦ੍ਵੀਪ ਦੇ ਰਾਸ਼ਟਰਪਤੀ ਦੀ ਭਾਰਤ ਦੀ ਰਾਜ ਯਾਤਰਾ ਦੇ ਦੌਰਾਨ ਅਪਣਾਏ ਗਏ ਵਿਆਪਕ ਆਰਥਿਕ ਅਤੇ ਸਮੁੰਦਰੀ ਸੁਰੱਖਿਆ ਸਾਂਝੇਦਾਰੀ ਲਈ ਭਾਰਤ - ਮਾਲਦ੍ਵੀਪ ਸਾਂਝਾ ਦ੍ਰਿਸ਼ਟੀਕੋਣ ਦੇ ਲਾਗੂਕਰਨ ਵਿੱਚ ਤਰੱਕੀ ਦੀ ਵੀ ਸਮੀਖਿਆ ਕੀਤੀ ।
ਪ੍ਰਧਾਨ ਮੰਤਰੀ ਨੇ ਆਪਣੀ “ਪੜੌਸੀ ਪ੍ਰਥਮ” ਅਤੇ ਵਿਜਨ ਮਹਾਸਾਗਰ ਨੀਤੀਆਂ ਦੇ ਸਮਾਨ ਮਾਲਦ੍ਵੀਪ ਦੇ ਨਾਲ ਸਬੰਧਾਂ ਨੂੰ ਹੋਰ ਜਿਆਦਾ ਮਜਬੂਤ ਕਰਨ ਦੀ ਭਾਰਤ ਦੀ ਪ੍ਰਤਿਬਧਤਾ ਦੁਹਰਾਈ। ਰਾਸ਼ਟਰਪਤੀ ਮੁਇੱਜੂ ਨੇ ਮਾਲਦ੍ਵੀਪ ਦੇ ਸਾਹਮਣੇ ਕਿਸੇ ਵੀ ਸੰਕਟ ਦੇ ਸਮੇਂ ਸਭ ਤੋਂ ਪਹਿਲਾਂ ਪ੍ਰਤੀਕਿਰਿਆ ਦੇਣ ਦੀ ਭਾਰਤ ਦੀ ਪ੍ਰਤਿਬਧਤਾ ਦੀ ਸਰਾਹਨਾ ਕੀਤੀ।
ਦੋਨਾਂ ਨੇਤਾਵਾਂ ਨੇ ਵਿਕਾਸ ਸਾਂਝੇਦਾਰੀ, ਬੁਨਿਆਦੀ ਢਾਂਚੇ ਦੇ ਸਮਰਥਨ , ਸਮਰੱਥਾ ਨਿਰਮਾਣ, ਜਲਵਾਯੂ ਕਾਰਵਾਈ ਅਤੇ ਸਿਹਤ ਦੇ ਖੇਤਰ ਵਿੱਚ ਸਹਿਯੋਗ ‘ਤੇ ਚਰਚਾ ਕੀਤੀ। ਉਨ੍ਹਾਂ ਨੇ ਰੱਖਿਆ ਅਤੇ ਸਮੁੰਦਰੀ ਸੁਰੱਖਿਆ ਸਹਿਯੋਗ ਨੂੰ ਹੋਰ ਮਜਬੂਤ ਕਰਨ ਦਾ ਐਲਾਨ ਕੀਤਾ ਅਤੇ ਇਸ ਸੰਬੰਧ ਵਿੱਚ ਕੋਲੰਬੋ ਸੁਰੱਖਿਆ ਸੰਮੇਲਨ ਦੇ ਤਹਿਤ ਦੋਨਾਂ ਦੇਸ਼ਾਂ ਦਰਮਿਆਨ ਸਹਿਯੋਗ ਦਾ ਜ਼ਿਕਰ ਕੀਤਾ।
ਦੋਨਾਂ ਨੇਤਾਵਾਂ ਨੇ ਦੋਨਾਂ ਦੇਸ਼ਾਂ ਦਰਮਿਆਨ ਆਰਥਿਕ ਸਾਂਝੇਦਾਰੀ ਦੀ ਵੀ ਸਮੀਖਿਆ ਕੀਤੀ। ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਪ੍ਰਸਤਾਵਿਤ ਮੁਕਤ ਵਪਾਰ ਸਮਝੌਤਾ ਅਤੇ ਦੁਵੱਲੇ ਨਿਵੇਸ਼ ਸੰਧੀ ਦੋਨਾਂ ਪੱਖਾਂ ਲਈ ਨਵੇਂ ਮੌਕੇ ਖੋਲ੍ਹੇਗੀ। ਇਸ ਗੱਲ ‘ਤੇ ਗੌਰ ਕਰਦੇ ਹੋਏ ਕਿ ਦੋਨਾਂ ਦੇਸ਼ਾਂ ਨੂੰ ਡਿਜੀਟਲ ਅਰਥਵਿਵਸਥਾ ਦਾ ਲਾਭ ਚੁੱਕਣਾ ਚਾਹੀਦਾ ਹੈ, ਵਿਸ਼ੇਸ਼ ਰੂਪ ਤੋਂ ਟੂਰਿਜ਼ਮ ਨੂੰ ਹੁਲਾਰਾ ਦੇਣ ਦੇ ਲਈ,
ਉਨ੍ਹਾਂ ਨੇ ਯੂਪੀਆਈ ਨੂੰ ਅਪਣਾਉਣ, ਰੁਪੇ ਕਾਰਡ ਦੀ ਮੰਜੂਰੀ ਅਤੇ ਸਥਾਨਿਕ ਮੁਦਰਾਵਾਂ ਵਿੱਚ ਵਪਾਰ ‘ਤੇ ਹਾਲ ਦੀ ਸਹਿਮਤੀ ਦਾ ਸੁਆਗਤ ਕੀਤਾ। ਦੋਨਾਂ ਨੇਤਾਵਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਦੋਨਾਂ ਦੇਸ਼ਾਂ ਦਰਮਿਆਨ ਗੂੜ੍ਹੀ ਵਿਕਾਸ ਸਾਂਝੇਦਾਰੀ ਪਹਿਲਾਂ ਤੋਂ ਹੀ ਮਜਬੂਤ ਲੋਕਾਂ ਦਰਮਿਆਨ ਵਿੱਚ ਸਬੰਧਾਂ ਨੂੰ ਹੋਰ ਜਿਆਦਾ ਮੁੱਲਵਾਨ ਬਣਾ ਰਹੀ ਹੈ ।
ਦੋਨਾਂ ਨੇਤਾਵਾਂ ਨੇ ਕਿਹਾ ਕਿ ਗਲੋਬਲ ਸਾਉਥ ਸਾਂਝੇਦਾਰ ਦੇ ਰੂਪ ਵਿੱਚ , ਉਹ ਧਰਤੀ ਅਤੇ ਇੱਥੇਂ ਦੇ ਲੋਕਾਂ ਦੇ ਲਾਭ ਲਈ ਜਲਵਾਯੂ ਤਬਦੀਲੀ, ਨਵਿਆਉਣਯੋਗ ਊਰਜਾ ਨੂੰ ਹੁਲਾਰਾ ਦੇਣ, ਕੁਦਰਤੀ ਆਪਦਾ ਜੋਖਿਮ ਵਿੱਚ ਕਮੀ ਲਿਆਉਣ ਅਤੇ ਜਲਵਾਯੂ ਵਿਗਿਆਨ ਵਰਗੇ ਮੁੱਦਿਆਂ ‘ਤੇ ਕੰਮ ਕਰਨਾ ਜਾਰੀ ਰੱਖਣਗੇ।
ਪ੍ਰਧਾਨ ਮੰਤਰੀ ਨੇ ਪਹਿਲਗਾਮ ਆਤੰਕਵਾਦੀ ਹਮਲੇ ਦੀ ਸਖਤ ਨਿੰਦਿਆ ਕਰਨ ਅਤੇ ਆਤੰਕਵਾਦ ਦੇ ਖਿਲਾਫ ਲੜਾਈ ਵਿੱਚ ਭਾਰਤ ਦੇ ਪ੍ਰਤੀ ਇੱਕਜੁਟਤਾ ਦਿਖਾਉਣ ਲਈ ਰਾਸ਼ਟਰਪਤੀ ਮੁਇੱਜੂ ਦਾ ਧੰਨਵਾਦ ਕੀਤਾ ।
ਦੋਨਾਂ ਨੇਤਾਵਾਂ ਦਰਮਿਆਨ ਮੱਛੀ ਪਾਲਣ ਅਤੇ ਜਲ ਦੀ ਖੇਤੀ, ਮੌਸਮ ਵਿਗਿਆਨ, ਡਿਜੀਟਲ ਜਨਤਕ ਬੁਨਿਆਦੀ ਢਾਂਚਾ, ਯੂਪੀਆਈ, ਭਾਰਤੀ ਫਾਰਮਾਕੋਪੀਆ ਅਤੇ ਰਿਆਇਤੀ ਲੋਨ ਸੁਵਿਧਾ ਦੇ ਖੇਤਰਾਂ ਵਿੱਚ ਛੇ ਸਹਿਮਤੀ ਪੱਤਰ (ਐਮਓਯੂ ) ਦਾ ਆਦਾਨ- ਪ੍ਰਦਾਨ ਹੋਇਆ। ਨਵੀਂ ਲੋਨ ਵਿਵਸਥਾ ਮਾਲਦ੍ਵੀਪ ਵਿੱਚ ਬੁਨਿਆਦੀ ਢਾਂਚਾ ਵਿਕਾਸ ਅਤੇ ਹੋਰ ਗਤੀਵਿਧੀਆਂ ਲਈ 4850 ਕਰੋੜ ਰੁਪਏ [ ਲਗਭਗ 550 ਮਿਲੀਅਨ ਅਮਰੀਕੀ ਡਾਲਰ ] ਪ੍ਰਦਾਨ ਕਰਦੀ ਹੈ ।
ਮੌਜੂਦਾ ਕਰਜਿਆਂ ਲਈ ਇੱਕ ਸੰਸ਼ੋਧਨ ਸਮਝੌਤੇ ਦਾ ਵੀ ਆਦਾਨ- ਪ੍ਰਦਾਨ ਕੀਤਾ ਗਿਆ। ਇਸ ਤੋਂ ਮਾਲਦ੍ਵੀਪ ਦੇ ਵਾਰਸ਼ਿਕ ਲੋਨ ਸੇਵਾ ਜਿੰਮੇਵਾਰੀਆਂ ਵਿੱਚ 40 ਪ੍ਰਤੀਸ਼ਤ [ 51 ਮਿਲੀਅਨ ਅਮਰੀਕੀ ਡਾਲਰ ਤੋਂ ਘਟਾ ਕੇ 29 ਮਿਲੀਅਨ ਅਮਰੀਕੀ ਡਾਲਰ ] ਦੀ ਕਮੀ ਆਵੇਗੀ । ਦੋਨਾਂ ਪੱਖਾਂ ਨੇ ਪ੍ਰਸਤਾਵਿਤ ਮੁਕਤ ਵਪਾਰ ਸਮਝੌਤੇ ਦੇ ਸੰਦਰਭ ਦੀਆਂ ਸ਼ਰਤਾਂ ਦਾ ਵੀ ਆਦਾਨ- ਪ੍ਰਦਾਨ ਕੀਤਾ।
ਦੋਨਾਂ ਨੇਤਾਵਾਂ ਨੇ ਅੱਡੂ ਸ਼ਹਿਰ ਵਿੱਚ ਸੜਕ ਅਤੇ ਪਾਣੀ ਨਿਕਾਸੀ ਪ੍ਰਣਾਲੀ ਪ੍ਰੋਜੈਕਸ ਅਤੇ ਹੋਰ ਸ਼ਹਿਰਾਂ ਵਿੱਚ 6 ਉੱਚ ਪ੍ਰਭਾਵ ਵਾਲੀ ਸਮੁਦਾਇਕ ਵਿਕਾਸ ਪ੍ਰੋਜੈਕਟਸ ਦਾ ਵੀ ਵਰਚੁਅਲ ਮਾਧਿਅਮ ਨਾਲ ਉਦਘਾਟਨ ਕੀਤਾ। ਪ੍ਰਧਾਨ ਮੰਤਰੀ ਨੇ ਮਾਲਦ੍ਵੀਪ ਰਾਸ਼ਟਰੀ ਰੱਖਿਆ ਬਲ ਅਤੇ ਇਮੀਗ੍ਰੇਸ਼ਨ ਅਧਿਕਾਰੀਆਂ ਲਈ 3,300 ਸਮਾਜਿਕ ਆਵਾਸ ਇਕਾਈਆਂ ਅਤੇ 72 ਵਾਹਨ ਭੇਂਟ ਕੀਤੇ।
ਪ੍ਰਧਾਨ ਮੰਤਰੀ ਨੇ ਮਾਲਦੀਵ ਸਰਕਾਰ ਨੂੰ ਆਰੋਗਯ ਮੈਤ੍ਰੀ ਹੈਲਥ ਕਿਊਬ (ਭੀਸ਼ਮ) ਦੀਆਂ ਦੋ ਇਕਾਈਆਂ ਵੀ ਸੌਂਪੀਆਂ। ਅਤਿਆਧੁਨਿਕ ਚਿਕਿਤਸਾ ਉਪਕਰਣਾਂ ਦੇ ਨਾਲ ਇਸ ਕਿਊਬ ਨਾਲ 200 ਜ਼ਖਮੀਆਂ ਨੂੰ ਮੈਡੀਕਲ ਸਹਾਇਤਾ ਮਿਲ ਸਕਦੀ ਹੈ ਅਤੇ ਇਸ ਵਿੱਚ ਛੇ ਮੈਡੀਕਲ ਕਰਮਚਾਰੀਆਂ ਦੀ ਟੀਮ ਨੂੰ 72 ਘੰਟਿਆਂ ਤੱਕ ਸਹਾਇਤਾ ਪ੍ਰਦਾਨ ਕਰਨ ਦੀ ਸਮਰੱਥਾ ਵੀ ਹੈ।
ਕੁਦਰਤੀ ਸੰਭਾਲ ਦੇ ਪ੍ਰਤੀ ਆਪਣੀ ਗਹਿਰੀ ਪ੍ਰਤੀਬੱਧਤਾ ਦੇ ਅਨੁਸਾਰ, ਦੋਨੋਂ ਨੇਤਾਵਾਂ ਨੇ ਭਾਰਤ ਦੇ ‘ਏਕ ਪੇੜ ਮਾਂ ਕੇ ਨਾਮ’ ਅਤੇ ਮਾਲਦੀਵ ਦੇ ‘5 ਮਿਲੀਅਨ ਪੌਦੇ ਲਗਾਉਣ ਦੀ ਪ੍ਰਤਿਗਿਆ’ ਅਭਿਆਨ ਦੇ ਤਹਿਤ ਅੰਬ ਦੇ ਪੌਦੇ ਲਗਾਏ।
ਪ੍ਰਧਾਨ ਮੰਤਰੀ ਨੇ ਮਾਲਦੀਵ ਅਤੇ ਉੱਥੋਂ ਦੇ ਲੋਕਾਂ ਨੂੰ ਉਨ੍ਹਾਂ ਦੀਆਂ ਜ਼ਰੂਰਤਾਂ ਅਤੇ ਪ੍ਰਾਥਮਿਕਤਾਵਾਂ ਦੇ ਅਨੁਸਾਰ ਸਮਰਥਨ ਦੇਣ ਅਤੇ ਹਿੰਦ ਮਹਾਸਾਗਰ ਖੇਤਰ ਵਿੱਚ ਸ਼ਾਂਤੀ, ਵਿਕਾਸ ਅਤੇ ਸਮ੍ਰਿੱਧੀ ਲਈ ਭਾਰਤ ਦੀ ਵਚਨਬੱਧਤਾ ਦੁਹਰਾਈ।
************
ਐੱਮਜੇਪੀਐੱਸ/ਵੀਜੇ
(Release ID: 2148874)
Read this release in:
Malayalam
,
English
,
Urdu
,
Marathi
,
Hindi
,
Bengali
,
Assamese
,
Gujarati
,
Tamil
,
Telugu
,
Kannada