ਯੁਵਾ ਮਾਮਲੇ ਤੇ ਖੇਡ ਮੰਤਰਾਲਾ
azadi ka amrit mahotsav

ਕਾਰਗਿਲ ਵਿੱਚ ਭਾਰਤ ਦੀ ਜਿੱਤ ਦੇ 26 ਸਾਲਾਂ ਦੀ ਯਾਦ ਵਿੱਚ ਮੇਰਾ ਯੁਵਾ ਭਾਰਤ (ਮਾਈ ਭਾਰਤ) ਦੇ ਯੁਵਾ ਵਲੰਟੀਅਰ 26 ਜੁਲਾਈ ਨੂੰ ਕਾਰਗਿਲ ਵਿਜੇ ਦਿਵਸ ਪਦਯਾਤਰਾ ਦਾ ਕਰਨਗੇ ਆਯੋਜਨ


ਕੇਂਦਰੀ ਮੰਤਰੀ ਡਾ. ਮਨਸੁਖ ਮਾਂਡਵੀਯਾ ਅਤੇ ਸ਼੍ਰੀ ਸੰਜੇ ਸੇਠ, ਦਰਾਸ ਵਿੱਚ ਸ਼ਰਧਾਂਜਲੀ ਮਾਰਚ ਦੀ ਕਰਨਗੇ ਅਗਵਾਈ

Posted On: 25 JUL 2025 11:12AM by PIB Chandigarh

ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਦੀ ਅਗਵਾਈ ਹੇਠ ਮੇਰਾ ਯੁਵਾ ਭਾਰਤ (ਮਾਈ ਭਾਰਤ) ਦੇ ਯੁਵਾ ਵਲੰਟੀਅਰ 1999 ਦੇ ਕਾਰਗਿਲ ਯੁੱਧ ਵਿੱਚ ਭਾਰਤ ਦੀ ਜਿੱਤ ਦੀ 26ਵੀਂ ਵਰ੍ਹੇਗੰਢ ਮਨਾਉਣ ਲਈ 26 ਜੁਲਾਈ 2025 ਨੂੰ ਦਰਾਸ, ਕਾਰਗਿਲ ਵਿਖੇ 'ਕਾਰਗਿਲ ਵਿਜੇ ਦਿਵਸ ਪਦਯਾਤਰਾ' ਦਾ ਆਯੋਜਨ ਕਰਨਗੇ।

ਕੇਂਦਰੀ ਯੁਵਾ ਮਾਮਲੇ ਅਤੇ ਖੇਡ ਅਤੇ ਕਿਰਤ ਅਤੇ ਰੁਜ਼ਗਾਰ ਮੰਤਰੀ ਡਾ. ਮਨਸੁਖ ਮਾਂਡਵੀਆ ਦੀ ਅਗਵਾਈ ਹੇਠ ਇਸ ਪਦਯਾਤਰਾ ਵਿੱਚ ਕੇਂਦਰੀ ਰੱਖਿਆ ਰਾਜ ਮੰਤਰੀ ਸ਼੍ਰੀ ਸੰਜੇ ਸੇਠ ਦੇ ਨਾਲ-ਨਾਲ 1,000 ਤੋਂ ਵੱਧ ਨੌਜਵਾਨ, ਸਾਬਕਾ ਫੌਜੀ, ਹਥਿਆਰਬੰਦ ਸੈਨਾ ਦੇ ਕਰਮਚਾਰੀ, ਸ਼ਹੀਦਾਂ ਦੇ ਪਰਿਵਾਰ ਅਤੇ ਆਮ ਨਾਗਰਿਕ ਵੀ ਸ਼ਾਮਲ ਹੋਣਗੇ।

ਇਹ ਮਾਰਚ ਸਵੇਰੇ 7 ਵਜੇ ਹਿਮਾਬਾਸ ਪਬਲਿਕ ਹਾਈ ਸਕੂਲ, ਦਰਾਸ ਦੇ ਮੈਦਾਨ ਤੋਂ ਸ਼ੁਰੂ ਹੋਵੇਗਾ ਅਤੇ ਸਰਕਾਰੀ ਹਾਇਰ ਸੈਕੰਡਰੀ ਸਕੂਲ, ਭੀਮਬੇਟ ਦੇ ਮੈਦਾਨ ਵਿੱਚ ਸਮਾਪਤ ਹੋਵੇਗਾ। ਇਹ ਮਾਰਚ 1.5 ਕਿਲੋਮੀਟਰ ਦੀ ਦੂਰੀ ਤੈਅ ਕਰੇਗਾ।

ਇਸ ਤੋਂ ਬਾਅਦ, ਕੇਂਦਰੀ ਮੰਤਰੀ ਸ਼੍ਰੀ ਮਨਸੁਖ ਮਾਂਡਵੀਆ 100 ਨੌਜਵਾਨ ਵਲੰਟੀਅਰਾਂ ਨਾਲ ਕਾਰਗਿਲ ਯੁੱਧ ਸਮਾਰਕ ਦਾ ਦੌਰਾ ਕਰਨਗੇ ਅਤੇ 1999 ਦੇ ਕਾਰਗਿਲ ਯੁੱਧ ਦੌਰਾਨ ਆਪਣੀ ਕੁਰਬਾਨੀ ਦੇਣ ਵਾਲੇ ਫੌਜੀਆਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਗੇ।

ਇਸ ਮੌਕੇ ਮਾਣਯੋਗ ਮੰਤਰੀ ਸ਼ਕਤੀ ਉਦਘੋਸ਼ ਫਾਊਂਡੇਸ਼ਨ ਦੀਆਂ 26 ਮਹਿਲਾ ਬਾਈਕਰਾਂ ਨੂੰ ਵੀ ਸਨਮਾਨਿਤ ਕਰਨਗੇ ਜੋ ਸ਼ਹੀਦਾਂ ਨੂੰ ਸ਼ਰਧਾਂਜਲੀ ਵਜੋਂ ਆਯੋਜਿਤ ਇੱਕ ਲੰਬੀ ਦੂਰੀ ਦੀ ਮੋਟਰਸਾਈਕਲ ਰੈਲੀ ਨੂੰ ਪੂਰਾ ਕਰਨ ਤੋਂ ਬਾਅਦ ਯੁੱਧ ਸਮਾਰਕ ਪਹੁੰਚਣਗੀਆਂ।

ਇਸ ਯਾਤਰਾ ਵਿੱਚ "ਏਕ ਪੇੜ ਮਾਂ ਕੇ ਨਾਮ" ਮੁਹਿੰਮ ਦੇ ਤਹਿਤ ਇੱਕ ਰੁੱਖ ਲਗਾਉਣ ਦੀ ਮੁਹਿੰਮ ਵੀ ਸ਼ਾਮਲ ਹੋਵੇਗੀ, ਜੋ 2047 ਵਿੱਚ ਵਿਕਸਤ ਭਾਰਤ ਵਿੱਚ ਵਾਤਾਵਰਣ ਚੇਤਨਾ ਅਤੇ ਟਿਕਾਊ ਵਿਕਾਸ ਪ੍ਰਤੀ ਵਚਨਬੱਧਤਾ ਦੇ ਨਾਲ ਦੇਸ਼ ਭਗਤੀ ਦੇ ਫਰਜ਼ ਦੀ ਇਕਸਾਰਤਾ ਨੂੰ ਰੇਖਾਂਕਿਤ ਕਰੇਗੀ।

ਇਸ ਯਾਤਰਾ ਤੋਂ ਪਹਿਲਾਂ, 'ਮਾਈ ਭਾਰਤ' ਲੇਖ ਲਿਖਣ, ਪੇਂਟਿੰਗ, ਭਾਸ਼ਣ ਮੁਕਾਬਲਿਆਂ ਅਤੇ ਯੁਵਾ ਸੰਵਾਦ ਵਰਗੀਆਂ ਗਤੀਵਿਧੀਆਂ ਰਾਹੀਂ ਖੇਤਰ ਦੇ ਨੌਜਵਾਨਾਂ ਅਤੇ ਸਥਾਨਕ ਭਾਈਚਾਰਿਆਂ ਨੂੰ ਸਰਗਰਮੀ ਨਾਲ ਜੋੜ ਰਿਹਾ ਹੈ। ਇਨ੍ਹਾਂ ਪ੍ਰੋਗਰਾਮ ਤੋਂ ਪਹਿਲਾਂ ਦੀਆਂ ਗਤੀਵਿਧੀਆਂ ਦਾ ਉਦੇਸ਼ ਨਾਗਰਿਕ ਜਾਗਰੂਕਤਾ ਵਧਾਉਣਾ, ਬਹਾਦਰੀ ਦੀਆਂ ਕਹਾਣੀਆਂ ਦਾ ਜਸ਼ਨ ਮਨਾਉਣਾ ਅਤੇ ਹਥਿਆਰਬੰਦ ਬਲਾਂ ਨਾਲ ਭਾਵਨਾਤਮਕ ਸਬੰਧ ਮਜ਼ਬੂਤ ਕਰਨਾ ਹੈ। ਇਨ੍ਹਾਂ ਪਲੇਟਫਾਰਮਾਂ ਰਾਹੀਂ, ਅੰਮ੍ਰਿਤ ਪੀੜ੍ਹੀ ਅਤੇ ਭਵਿੱਖ ਦੇ ਰਾਸ਼ਟਰ-ਨਿਰਮਾਤਾਵਾਂ ਨੂੰ ਸੇਵਾ, ਕੁਰਬਾਨੀ ਅਤੇ ਦੇਸ਼ ਭਗਤੀ ਦੇ ਆਦਰਸ਼ਾਂ ਪ੍ਰਤੀ ਸੰਵੇਦਨਸ਼ੀਲ ਬਣਾਇਆ ਜਾ ਰਿਹਾ ਹੈ।

ਇਹ ਯਾਤਰਾ ਵਿਆਪਕ ਵਿਕਸਿਤ ਭਾਰਤ ਪਦ-ਯਾਤਰਾ ਪਹਿਲਕਦਮੀ ਦਾ ਇੱਕ ਹਿੱਸਾ ਹੈ, ਜਿਸਦਾ ਉਦੇਸ਼ ਸਮੁੱਚੇ ਦੇਸ਼ ਵਿੱਚ ਯਾਦਗਾਰੀ ਅਤੇ ਭਾਗੀਦਾਰੀ ਸਮਾਗਮਾਂ ਰਾਹੀਂ ਕੌਮੀ ਮਾਣ ਨੂੰ ਉਤਸ਼ਾਹਿਤ ਕਰਨਾ, ਨਾਗਰਿਕ ਸ਼ਮੂਲੀਅਤ ਨੂੰ ਉਤਸ਼ਾਹਿਤ ਕਰਨਾ ਅਤੇ ਨੌਜਵਾਨਾਂ ਵਿੱਚ ਏਕਤਾ ਦੀ ਭਾਵਨਾ ਨੂੰ ਮਜ਼ਬੂਤ ਕਰਨਾ ਹੈ। ਮਾਨਯੋਗ ਪ੍ਰਧਾਨ ਮੰਤਰੀ ਦੇ ਰਾਸ਼ਟਰ ਨਿਰਮਾਣ ਵਿੱਚ ਜਨ ਭਾਗੀਦਾਰੀ ਦੇ ਦ੍ਰਿਸ਼ਟੀਕੋਣ ਦੇ ਅਨੁਸਾਰ, ਇਹ ਪਹਿਲਕਦਮੀ ਨੌਜਵਾਨਾਂ ਤੋਂ ਲੈ ਕੇ ਸੀਨੀਅਰ ਨਾਗਰਿਕਾਂ ਤੱਕ, ਸਾਰੇ ਹਿੱਸੇਦਾਰਾਂ ਨੂੰ ਰਾਸ਼ਟਰੀ ਯਾਦਗਾਰੀ ਸਮਾਰੋਹ ਦੇ ਸਾਂਝੇ ਕਾਰਜ ਵਿੱਚ ਇਕੱਠਾ ਕਰਦੀ ਹੈ, ਅਤੇ ਰਾਸ਼ਟਰ ਨਿਰਮਾਣ ਵਿੱਚ ਨਾਗਰਿਕਾਂ, ਖਾਸ ਕਰਕੇ ਅੰਮ੍ਰਿਤ ਪੀੜ੍ਹੀ ਦੀ ਭੂਮਿਕਾ ਨੂੰ ਮਜ਼ਬੂਤ ਕਰਦੀ ਹੈ।

***********

ਐੱਮਜੀ/ਡੀਕੇ


(Release ID: 2148338)