ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਬ੍ਰਿਟੇਨ ਦੇ ਕਿੰਗ ਚਾਰਲਸ ।।। ਨਾਲ ਮੁਲਾਕਾਤ ਕੀਤੀ
Posted On:
24 JUL 2025 11:00PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਿੰਗ ਚਾਰਲਸ ।।। ਨਾਲ ਉਨ੍ਹਾਂ ਦੇ ਸਮਰ ਰੈਜ਼ੀਡੈਂਸ, ਸੈਂਡ੍ਰਿੰਘਮ ਅਸਟੇਟ (Sandringham Estate) ਵਿਖੇ, ਮੁਲਾਕਾਤ ਕੀਤੀ।
ਪ੍ਰਧਾਨ ਮੰਤਰੀ ਨੇ ਕਿੰਗ ਚਾਰਲਸ ਦੀ ਸਿਹਤ ਵਿੱਚ ਸੁਧਾਰ ਅਤੇ ਉਨ੍ਹਾਂ ਦੇ ਸ਼ਾਹੀ ਫਰਜ਼ਾਂ ਪ੍ਰਤੀ ਆਪਣਾ ਕੰਮਕਾਰ ਮੁੜ ਤੋਂ ਸੰਭਾਲਣ ‘ਤੇ ਪ੍ਰਸੰਨਤਾ ਵਿਅਕਤ ਕੀਤੀ। ਪ੍ਰਧਾਨ ਮੰਤਰੀ ਅਤੇ ਕਿੰਗ ਚਾਰਲਸ ਨੇ ਆਯੁਰਵੇਦ ਅਤੇ ਯੋਗ ਸਹਿਤ ਸਿਹਤ ਅਤੇ ਟਿਕਾਊ ਜੀਵਨ ਨਾਲ ਜੁੜੇ ਮੁੱਦਿਆਂ ਅਤੇ ਵਿਸ਼ਵ ਭਰ ਦੇ ਲੋਕਾਂ ਤੱਕ ਇਨ੍ਹਾਂ ਦੇ ਲਾਭਾਂ ਨੂੰ ਪਹੁੰਚਾਉਣ ਦੇ ਤਰੀਕਿਆਂ ਬਾਰੇ ਚਰਚਾ ਕੀਤੀ।
ਦੋਵੇਂ ਨੇਤਾਵਾਂ ਨੇ ਦੁਵੱਲੇ ਸਬੰਧਾਂ ‘ਤੇ ਵੀ ਚਰਚਾ ਕੀਤੀ। ਉਨ੍ਹਾਂ ਨੇ ਕਿਹਾ ਕਿ ਇਤਿਹਾਸਕ ਭਾਰਤ-ਬ੍ਰਿਟੇਨ ਵਿਆਪਕ ਆਰਥਿਕ ਅਤੇ ਵਪਾਰ ਸਮਝੌਤੇ ‘ਤੇ ਹਸਤਾਖਰ ਨਾਲ ਆਪਸੀ ਸਾਂਝੇਦਾਰੀ ਨੂੰ ਨਵੀਂ ਗਤੀ ਮਿਲੇਗੀ। ਪ੍ਰਧਾਨ ਮੰਤਰੀ ਨੇ ਕਿੰਗ ਚਾਰਲਸ ਨੂੰ ਟਿਕਾਊ ਵਿਕਾਸ ਨੂੰ ਹੁਲਾਰਾ ਦੇਣ ਦੇ ਲਈ ਅਖੁੱਟ ਊਰਜਾ ਖੇਤਰ ਵਿੱਚ ਭਾਰਤ ਦੁਆਰਾ ਕੀਤੀ ਗਈ ਤਰੱਕੀ ਨਾਲ ਜਾਣੂ ਕਰਵਾਇਆ। ਉਨ੍ਹਾਂ ਨੇ ਜਲਵਾਯੂ ਪਰਿਵਰਤਨ ਅਤੇ ਸਥਿਰਤਾ ਦੇ ਸਬੰਧ ਵਿੱਚ ਆਪਣੇ ਸਾਂਝੇ ਦ੍ਰਿਸ਼ਟੀਕੋਣ ਨੂੰ ਹੁਲਾਰਾ ਦੇਣ ਅਤੇ ਸਹਿਯੋਗ ਕਰਨ ਦੇ ਤਰੀਕਿਆਂ ‘ਤੇ ਵੀ ਚਰਚਾ ਕੀਤੀ।
ਪ੍ਰਧਾਨ ਮੰਤਰੀ ਅਤੇ ਕਿੰਗ ਚਾਰਲਸ ਨੇ ਬ੍ਰਿਟੇਨ ਅਤੇ ਭਾਰਤ ਦੇ ਰਾਸ਼ਟਰਮੰਡਲ ਵਿੱਚ ਸਾਂਝੇ ਤੌਰ ‘ਤੇ ਕੰਮ ਕਰਨ ਦੇ ਤੌਰ-ਤਰੀਕਿਆਂ ‘ਤੇ ਵੀ ਵਿਚਾਰ-ਵਟਾਂਦਰਾ ਕੀਤਾ।
ਪ੍ਰਧਾਨ ਮੰਤਰੀ ਨੇ ਗ੍ਰੀਨ ਕੈਂਪੇਨ –‘ਏਕ ਪੇੜ ਮਾਂ ਕੇ ਨਾਮ’ (Ek Ped Maa Ke Naam [plant for mother] ਵਿੱਚ ਸਹਿਭਾਗੀ ਬਣਨ ਲਈ ਕਿੰਗ ਚਾਰਲਸ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਇੱਕ ਪੌਦਾ ਸੌਂਪਿਆ ਜਿਸ ਨੂੰ ਆਉਣ ਵਾਲੀ ਸਰਦੀ ਰੁੱਤ ਦੇ ਦੌਰਾਨ ਸੈਂਡ੍ਰਿੰਘਮ ਅਸਟੇਟ ਵਿੱਚ ਲਗਾਇਆ ਜਾਵੇਗਾ।
ਪ੍ਰਧਾਨ ਮੰਤਰੀ ਨੇ ਕਿੰਗ ਚਾਰਲਸ ਨੂੰ ਉਨ੍ਹਾਂ ਦੀ ਮਹਿਮਾਨ ਨਵਾਜ਼ੀ ਲਈ ਧੰਨਵਾਦ ਦਿੰਦੇ ਹੋਏ ਉਨ੍ਹਾਂ ਨੂੰ ਭਾਰਤ ਦੀ ਸਰਕਾਰੀ ਯਾਤਰਾ ‘ਤੇ ਆਉਣ ਦਾ ਸੱਦਾ ਵੀ ਦਿੱਤਾ।
*****
ਐੱਮਜੇਪੀਐੱਸ/ਵੀਜੇ
(Release ID: 2148258)
Read this release in:
Malayalam
,
English
,
Urdu
,
Marathi
,
Hindi
,
Bengali
,
Assamese
,
Gujarati
,
Tamil
,
Telugu
,
Kannada