ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਸੰਸਦ ਦੇ ਮੌਨਸੂਨ ਸੈਸ਼ਨ 2025 ਦੀ ਸ਼ੁਰੂਆਤ ਵਿੱਚ ਪ੍ਰਧਾਨ ਮੰਤਰੀ ਦੀਆਂ ਟਿੱਪਣੀਆਂ ਦਾ ਮੂਲ-ਪਾਠ

Posted On: 21 JUL 2025 11:47AM by PIB Chandigarh

ਨਸਮਕਾਰ ਦੋਸਤੋਂ, 

ਮੌਨਸੂਨ ਸੈਸ਼ਨ ਵਿੱਚ ਤੁਹਾਡੇ ਸਾਰੇ ਮੀਡੀਆ ਜਗਤ ਦੇ ਲੋਕਾਂ ਦਾ ਸੁਆਗਤ ਹੈ। 

ਸਾਥੀਓ,

ਮੌਨਸੂਨ ਇਨੋਵੇਸ਼ਨ ਅਤੇ ਨਵਸਿਰਜਨ ਦਾ ਪ੍ਰਤੀਕ ਹੈ, ਅਤੇ ਹੁਣ ਤੱਕ ਜੋ ਖ਼ਬਰਾਂ ਮਿਲਿਆ ਹਨ, ਦੇਸ਼ ਵਿੱਚ ਮੌਸਮ ਬਹੁਤ ਹੀ ਚੰਗੇ ਢੰਗ ਨਾਲ ਅੱਗੇ ਵਧ ਰਿਹਾ ਹੈ, ਖੇਤੀਬਾੜੀ ਨੂੰ ਲਾਭਦਾਇਕ ਮੌਸਮ ਦੀਆਂ ਖਬਰਾਂ ਹਨ। ਅਤੇ ਬਾਰਿਸ਼ ਕਿਸਾਨਾਂ ਦੀ ਅਰਥਵਿਵਸਥਾ, ਦੇਸ਼ ਦੀ ਅਰਥਵਿਵਸਥਾ, ਗ੍ਰਾਮੀਣ ਅਰਥਵਿਵਸਥਾ ਅਤੇ ਇਨ੍ਹਾਂ ਹੀ ਨਹੀਂ ਹਰ ਪਰਿਵਾਰ ਦੀ ਅਰਥਵਿਵਸਥਾ ਵਿੱਚ ਇੱਕ ਬਹੁਤ ਮਹੱਤਵਪੂਰਨ ਹੁੰਦੀ ਹੈ। ਹੁਣ ਤੱਕ ਜੋ ਮੈਨੂੰ ਜਾਣਕਾਰੀ ਦਿੱਤੀ ਗਈ ਹੈ, ਉਸ ਹਿਸਾਬ ਨਾਲ ਪਿਛਲੇ 10 ਵਰ੍ਹਿਆਂ ਵਿੱਚ ਜੋ ਪਾਣੀ ਦਾ ਭੰਡਾਰ ਹੋਇਆ ਹੈ ਇਸ ਵਾਰ ਉਹ ਕਰੀਬ-ਕਰੀਬ ਤਿੰਨ ਗੁਣਾ ਹੋਇਆ ਹੈ, ਜਿਸ ਦਾ ਆਉਣ ਵਾਲੇ ਦਿਨਾਂ ਵਿੱਚ ਵੀ ਦੇਸ਼ ਦੇ ਅਰਥ ਤੰਤਰ ਨੂੰ ਬਹੁਤ ਲਾਭ ਹੋਵੇਗਾ। 

ਸਾਥੀਓ,

ਇਹ ਮੌਨਸੂਨ ਸੈਸ਼ਨ ਰਾਸ਼ਟਰ ਲਈ ਇਹ ਬਹੁਤ ਹੀ ਗੌਰਵਪੂਰਣ ਸੈਸ਼ਨ ਹੈ। ਇਹ ਮੌਨਸੂਨ ਸੈਸ਼ਨ ਰਾਸ਼ਟਰ ਲਈ ਇੱਕ ਆਪਣੇ ਆਪ ਵਿੱਚ ਵਿਜੈ-ਉਤਸਵ  ਦਾ ਰੂਪ ਹੈ। ਅਤੇ ਜਦੋਂ ਮੈਂ ਕਹਿੰਦਾ ਹਾਂ ਕਿ ਇਹ ਸੈਸ਼ਨ ਰਾਸ਼ਟਰ ਗੌਰਵ ਅਤੇ ਵਿਜੈ-ਉਤਸਵ ਦਾ ਸੈਸ਼ਨ ਹੈ, ਤਾਂ ਸਭ ਤੋਂ ਪਹਿਲਾਂ ਤਾਂ ਮੈਂ ਪਹਿਲੀ ਵਾਰ ਇੰਟਰਨੈਸ਼ਨਲ ਸਪੇਸ ਸਟੇਸ਼ਨ ‘ਤੇ ਭਾਰਤ ਦਾ ਤਿਰੰਗਾ ਝੰਡਾ ਉੱਥੇ ਲਹਿਰਾਉਣਾ ਇਹ ਹਰ ਦੇਸ਼ਵਾਸੀ ਲਈ ਗੌਰਵ ਦੇ ਪਲ ਹਨ। ਦੇਸ਼ ਵਿੱਚ ਸਾਇੰਸ ਟੈਕਨੋਲੋਜੀ ਦੇ ਪ੍ਰਤੀ,ਇਨੋਵੇਸ਼ਨ ਦੇ ਪ੍ਰਤੀ, ਨਵਾਂ ਉਮੰਗ ਅਤੇ ਉਤਸਾਹ ਭਰਣ ਵਾਲੀ ਇਹ ਸਫਲ ਯਾਤਰਾ ਰਹੀ ਹੈ। ਹੁਣ ਪੂਰਾ ਸੰਸਦ, ਲੋਕ ਸਭਾ ਰਾਜ ਸਭਾ ਦੋਵੇ ਸਦਨ, ਦੇਸ਼ਵਾਸੀ ਜਿਸ ਗੌਰਵ ਦਾ ਅਨੁਭਵ ਕਰ ਰਹੇ ਹਨ, ਉਸ ਵਿੱਚ ਇੱਕ ਸੁਰ ਨਾਲ ਜੁੜਣਗੇ, ਇਕ ਸੁਰ ਨਾਲ ਇਸ ਦਾ ਯਸ਼ਗਾਣ ਹੋਵੇਗਾ, ਜੋ ਭਾਰਤ ਨੂੰ ਪੁਲਾੜ ਵਿੱਚ ਨਵੀਆਂ ਉੱਚਾਈਆਂ ‘ਤੇ ਪਹੁੰਚਾਉਣ ਵਾਲੇ ਜੋ ਆਉਣ ਵਾਲੇ ਪ੍ਰੋਗਰਾਮ ਹਨ, ਉਸ ਦੇ ਲਈ ਵੀ ਪ੍ਰੇਰਕ ਬਣੇਗਾ, ਪ੍ਰੇਰਨਾਦਾਇਕ ਬਣੇਗਾ। 

ਸਾਥੀਓ,

ਇਹ ਮੌਨਸੂਨ ਸੈਸ਼ਨ ਇੱਕ ਵਿਜੈ-ਉਤਸਵ ਹੈ। ਪੂਰੀ ਦੁਨੀਆ ਨੇ ਭਾਰਤ ਦੀ ਸੈਨਯ ਸ਼ਕਤੀ ਦਾ, ਭਾਰਤ ਦੇ ਸੈਨਯ ਦੀ ਸਮਰੱਥਾ ਦਾ ਰੂਪ ਦੇਖਿਆ ਹੈ। ਆਪ੍ਰੇਸ਼ਨ ਸਿੰਦੂਰ ਵਿੱਚ ਭਾਰਤ ਦੀ ਸੈਨਾ ਨੇ ਜੋ ਟੀਚਾ ਨਿਰਧਾਰਿਤ ਕੀਤਾ ਸੀ, 100 ਪਰਸੈਂਟ ਅਚੀਵ ਕੀਤਾ। ਅੱਤਵਾਦੀਆਂ ਦੇ ਆਕਾਵਾਂ ਦੇ ਘਰ ਵਿੱਚ ਜਾ ਕੇ 22 ਮਿੰਟਾਂ ਦੇ ਅੰਦਰ-ਅੰਦਰ ਆਪ੍ਰੇਸ਼ਨ ਸਿੰਦੂਰ ਦੇ ਤਹਿਤ ਉਨ੍ਹਾਂ ਨੂੰ ਜ਼ਮੀਂਦੋਜ ਕਰ ਦਿੱਤਾ ਗਿਆ। ਅਤੇ ਮੈਂ ਬਿਹਾਰ ਦੇ ਇੱਕ ਪ੍ਰੋਗਰਾਮ ਵਿੱਚ ਇਸ ਦਾ ਐਲਾਨ ਕੀਤਾ ਸੀ, ਜੋ ਸਾਡੀ ਸੈਨਯਸ਼ਕਤੀ ਨੇ ਬਹੁਤ ਹੀ ਘੱਟ ਸਮੇਂ ਵਿੱਚ ਸਿੱਧ ਕਰਕੇ ਦਿੱਖਾ ਦਿੱਤਾ। ਅਤੇ ਇਸ ਵਿੱਚ ਮੇਡ ਇਨ ਇੰਡੀਆ ਸੈਨਯਸ਼ਕਤੀ ਦਾ ਇਹ ਨਵਾਂ ਸਰੂਪ ਇਸ ‘ਤੇ ਵੀ ਦੁਨੀਆ ਬਹੁਤ ਆਕਰਸ਼ਿਤ ਹੋਈ ਹੈ। ਇਨ੍ਹੀਂ ਦਿਨੀਂ ਵਿਸ਼ਵ ਦੇ ਜਿਨ੍ਹਾਂ-ਜਿਨ੍ਹਾਂ ਲੋਕਾਂ ਨਾਲ ਮਿਲਣਾ ਹੁੰਦਾ ਹੈ ਤਾਂ, ਤਾਂ ਭਾਰਤ ਦੇ ਇਸ ਮੇਡ ਇਨ ਇੰਡੀਆ ਜੋ ਔਜ਼ਾਰ ਤਿਆਰ ਹੋ ਰਹੇ ਹਨ, ਉਸ ਦੇ ਪ੍ਰਤੀ ਦੁਨੀਆ ਦਾ ਆਕਰਸ਼ਣ ਵਧ ਰਿਹਾ ਹੈ। ਮੈਨੂੰ ਵਿਸ਼ਵਾਸ ਹੈ ਕਿ ਜਦ ਸਦਨ ਇਸ ਵਿਜੈ-ਉਤਸਵ ਨੂੰ ਇੱਕ ਸੁਰ ਵਿੱਚ ਵਿਜੈ ਦੇ ਭਾਵ ਨਾਲ ਇਸ ਸੈਸ਼ਨ ਦੇ ਦਰਮਿਆਨ ਉਨ੍ਹਾ ਔਜ਼ਸਵੀ-ਤੇਜ਼ਸਵੀ ਭਾਵਨਾਵਾਂ ਨੂੰ ਪ੍ਰਗਟ ਕਰੇਗਾ, ਤਾਂ ਭਾਰਤ ਦੀ ਸੈਨਯਸ਼ਕਤੀ ਨੂੰ ਬਲ ਮਿਲੇਗਾ, ਪ੍ਰੋਤਸਾਹਨ ਮਿਲੇਗਾ, ਦੇਸ਼ਵਾਸੀਆਂ ਨੂੰ ਪ੍ਰੇਰਣਾ ਮਿਲੇਗੀ, ਅਤੇ ਸੈਨਯ ਖੇਤਰ ਵਿੱਚ ਜੋ ਰਿਸਰਚ, ਇਨੋਵੇਸ਼ਨ ਅਤੇ ਮੈਨੂਫੈਕਚਰਿੰਗ ਹੋ ਰਹੇ ਹਨ, ਮੇਡ ਇਨ ਇੰਡੀਆ ਡਿਫੈਂਸ ਇਕੁਪਮੈਂਟ ਬਣ ਰਹੇ ਹਨ, ਉਨ੍ਹਾਂ ਨੂੰ ਵੀ ਇੱਕ ਬਲ ਮਿਲੇਗਾ, ਅਤੇ ਜੋ ਭਾਰਤ ਦੇ ਨੌਜਵਾਨਾਂ ਲਈ ਨਵਾਂ ਰੋਜ਼ਗਾਰ ਦੇ ਅਵਸਰ ਪੈਦਾ ਕਰੇਗਾ। 

ਸਾਥੀਓ,

ਇਹ ਦਹਾਕਾ ਅਸੀਂ ਇੱਕ ਤਰ੍ਹਾਂ ਨਾਲ ਦੇਖ ਸਕਦੇ ਹਾਂ ਕਿ ਸ਼ਾਂਤੀ ਅਤੇ ਪ੍ਰਗਤੀ ਮੋਢੇ ਨਾਲ ਮੋਢਾ ਮਿਲਾ ਕੇ ਅੱਗੇ ਵਧਣ ਦੇ ਕਦਮ-ਕਦਮ ‘ਤੇ ਪ੍ਰਗਤੀ ਦਾ ਅਹਿਸਾਸ ਅਸੀਂ ਕਰਦੇ ਰਹੇ ਹਾਂ। ਦੇਸ਼ ਕਈ ਤਰ੍ਹਾਂ ਦੀਆਂ ਹਿੰਸਕ ਵਾਰਦਾਤਾਂ ਦਾ ਸ਼ਿਕਾਰ ਰਿਹਾ ਹੈ, ਲੰਬੇ ਸਮੇਂ ਤੱਕ ਸ਼ਿਕਾਰ ਰਿਹਾ ਹੈ, ਦੇਸ਼ ਆਜ਼ਾਦ ਹੋਇਆ ਤਦ ਤੋਂ ਅਸੀਂ ਇਸ ਸਮੱਸਿਆ ਨੂੰ ਝੱਲ ਰਹੇ ਹਾਂ। ਚਾਹੇ ਅੱਤਵਾਦ ਹੋਵੇ, ਨਕਸਲਵਾਦ ਹੋਵੇ, ਕੋਈ ਸ਼ੁਰੂਆਤ ਤੋਂ ਸ਼ੁਰੂ ਹੋਇਆ ਹੋਵੇਗਾ, ਕੋਈ ਬਾਅਦ ਵਿੱਚ ਸ਼ੁਰੂ ਹੋਇਆ ਹੋਵੇਗਾ। ਲੇਕਿਨ ਅੱਜ ਨਕਸਲਵਾਦ ਦਾ ਮਾਓਵਾਦ ਦਾ ਦਾਇਰਾ ਬਹੁਤ ਤੇਜ਼ੀ ਨਾਲ ਸੁੰਗੜ ਰਿਹਾ ਹੈ। ਮਾਓਵਾਦ ਨੂੰ, ਨਕਸਲਵਾਦ ਨੂੰ ਜੜ੍ਹ ਤੋਂ ਉਖਾੜਣ ਦੇ ਸੰਕਲਪ ਦੇ ਨਾਲ ਦੇਸ਼ ਦੀ ਸੁਰੱਖਿਆ ਬਲ ਇੱਕ ਨਵਾਂ ਆਤਮ ਵਿਸ਼ਵਾਸ ਨਾਲ, ਤੇਜ਼ ਗਤੀ ਨਾਲ ਸਫਲਤਾ ਵੱਲ ਕਦਮ ਰੱਖ ਰਹੇ ਹਨ ਅਤੇ ਮੈਂ ਮਾਣ ਨਾਲ ਕਹਿ ਸਕਦਾ ਹਾਂ, ਦੇਸ਼ ਵਿੱਚ ਸੈਕੜੋ ਜ਼ਿਲ੍ਹੇ ਨਕਸਲ ਦੇ ਚੁੰਗਲ ਵਿੱਚੋਂ ਨਿਕਲ ਕੇ ਅੱਜ ਰਾਹਤ ਦਾ ਸਾਹ ਲੈ ਰਹੇ ਹਨ। ਸਾਨੂੰ ਮਾਣ ਹੈ ਕਿ ਬੰਬ, ਬੰਦੂਕ ਅਤੇ ਪਿਸਤੌਲ ਦੇ ਸਾਹਮਣੇ ਸਾਡੇ ਦੇਸ਼ ਦਾ ਸੰਵਿਧਾਨ ਜਿੱਤ ਰਿਹਾ ਹੈ, ਸਾਡੇ ਦੇਸ਼ ਦੇ ਸੰਵਿਧਾਨ ਦੀ ਜਿੱਤ ਹੋ ਰਹੀ ਹੈ। ਦੇਸ਼ ਦੇ ਉੱਜਵਲ ਭਵਿੱਖ ਲਈ ਸਾਫ ਦਿਖ ਰਿਹਾ ਹੈ ਕਿ ਕੱਲ੍ਹ ਤੱਕ ਜੋ ਰੇਡ ਕੌਰੀਡੋਰ ਸਨ, ਉਹ ਅੱਜ ਗ੍ਰੀਨ ਗ੍ਰੋਥ ਜ਼ੋਨ ਵਿੱਚ ਬਦਲਦੇ ਹੋਏ ਨਜ਼ਰ ਆ ਰਹੇ ਹਨ। 

ਸਾਥੀਓ,

ਇੱਕ ਤੋਂ ਬਾਅਦ ਅਜਿਹੀਆਂ ਘਟਨਾਵਾਂ ਦੇਸ਼ ਭਗਤੀ ਲਈ, ਦੇਸ਼ ਦੀ ਭਲਾਈ ਲਈ ਸੰਸਦ ਵਿੱਚ ਪਹੁੰਚ ਹੋਏ ਹਰ ਮਾਣਯੋਗ ਸਾਂਸਦ ਲਈ ਮਾਣ ਦੇ ਪਲ ਹਨ। ਅਤੇ ਸੰਸਦ ਦੇ ਇਸ ਸੈਸ਼ਨ ਵਿੱਚ ਇਹ ਗੌਰਵਗਾਨ ਪੂਰਾ ਦੇਸ਼ ਸੁਣੇਗਾ, ਹਰ ਸਾਂਸਦ ਤੋਂ ਸੁਣੇਗਾ, ਹਰ ਪਾਰਟੀ  ਸੁਣੇਗਾ।

ਸਾਥੀਓ,

ਆਰਥਿਕ ਖੇਤਰ ਵਿੱਚ ਵੀ ਜਦੋਂ 2014 ਵਿੱਚ ਤੁਸੀਂ ਸਾਰਿਆਂ ਨੇ ਸਾਨੂੰ ਜ਼ਿੰਮੇਵਾਰੀ ਦਿੱਤੀ, ਦੇਸ਼ ਫ੍ਰੇਜਾਈਲ-5 ਦੀ ਅਵਸਥਾ ਤੋਂ ਲੰਘ ਰਿਹਾ ਸੀ। 2014 ਤੋਂ ਪਹਿਲਾਂ ਗਲੋਬਲ ਅਰਥਵਿਵਸਥਾ ਵਿੱਚ ਅਸੀਂ 10ਵੇਂ ਨੰਬਰ ‘ਤੇ ਸੀ, ਅਤੇ ਅੱਜ ਭਾਰਤ ਤੇਜ਼ ਗਤੀ ਨਾਲ ਦੁਨੀਆ ਦੀ ਤੀਸਰੀ ਨੰਬਰ ਦੀ ਅਰਥਵਿਵਸਥਾ ਬਣਨ ਦੀ ਦਿਸ਼ਾ ਵਿੱਚ ਅੱਗੇ ਵਧ ਰਿਹਾ ਹੈ, ਦਰਵਾਜ਼ੇ ‘ਤੇ ਦਸਤਕ ਦੇ ਰਿਹਾ ਹੈ। ਇਨ੍ਹੀਂ ਦਿਨ੍ਹੀਂ  25 ਕਰੋੜ ਗ਼ਰੀਬਾਂ ਦਾ ਗ਼ਰੀਬੀ ਤੋਂ ਬਾਹਰ ਨਿਕਲਣਾ, ਜਿਸ ਦੀ ਵਿਸ਼ਵ ਦੀ ਅਨੇਕ ਸੰਸਥਾਵਾਂ ਸ਼ਲਾਘਾ ਕਰ ਰਹੀਆਂ ਹਨ। ਦੇਸ਼ ਵਿੱਚ ਇੱਕ ਜ਼ਮਾਨਾ ਸੀ 2014 ਤੋਂ ਪਹਿਲੇ,

ਜਦੋਂ ਮਹਿੰਗਾਈ ਦੀ ਦਰ, ਇਨਫਲੇਸ਼ਨ ਰੇਟ ਡਬਲ ਡਿਜਿਟ ਵਿੱਚ ਹੋਇਆ ਕਰਦੀ ਸੀ, ਅੱਜ 2 ਪਰਸੈਂਟ ਦੇ ਆਲੇ-ਦੁਆਲੇ ਆ ਕੇ ਦੇਸ਼ ਦੇ ਆਮ ਮਨੁੱਖ ਦੇ ਜੀਵਨ ਵਿੱਚ ਰਾਹਤ ਬਣ ਗਈ ਹੈ, ਸੁਵਿਧਾ ਬਣ ਗਈ ਹੈ। Low inflation ਦੇ ਸਾਹਮਣੇ ਹਾਈ ਗ੍ਰੋਥ ਇੱਕ ਚੰਗੀ ਵਿਕਾਸ  ਯਾਤਰਾ ਦੀ ਦਿਸ਼ਾ ਹੈ।

ਸਾਥੀਓ,

ਡਿਜੀਟਲ ਇੰਡੀਆ, ਯੂਪੀਆਈ ਅੱਜ ਭਾਰਤ ਦੀ ਇੱਕ ਨਵੀਂ ਸਮਰੱਥਾ ਨੂੰ ਦੁਨੀਆ ਦੇਖ ਰਹੀ ਹੈ, ਪਹਿਚਾਣ ਰਹੀ ਹੈ, ਅਤੇ ਜ਼ਿਆਦਾਤਰ ਦੇਸ਼ ਵਿੱਚ ਉਸ ਦੇ ਪ੍ਰਤੀ ਇੱਕ ਆਕਰਸ਼ਣ ਪੈਦਾ ਹੋ ਰਿਹਾ ਹੈ। ਯੂਪੀਆਈ ਨੇ Fintech ਦੀ ਦੁਨੀਆ ਵਿੱਚ ਆਪਣਾ ਇੱਕ ਨਾਮ ਕਮਾਇਆ ਹੈ। ਰੀਅਲ ਟਾਈਮ ਡਿਜੀਟਲ ਟ੍ਰਾਂਜੈਕਸ਼ਨ ਦੁਨੀਆ ਵਿੱਚ ਸਭ ਤੋਂ ਜ਼ਿਆਦਾ ਹੋ ਰਹੇ ਹਨ,ਦੁਨੀਆ ਵਿੱਚ ਜਿੰਨੇ ਹੋ ਰਹੇ ਹਨ, ਇਕੱਲੇ ਭਾਰਤ ਵਿੱਚ ਉਸ ਤੋਂ ਜ਼ਿਆਦਾ ਹੋ ਰਹੇ ਹਨ।

ਸਾਥੀਓ,

ਪਿਛਲੇ ਦਿਨਾਂ ਇੰਟਰਨੈਸ਼ਨਲ ਲੇਬਰ ਆਰਗੇਨਾਈਜ਼ੇਸ਼ਨ ਦਾ ਇੱਕ ਗਲੋਬਲ ਸਮਾਗਮ ਸੀ, ਅਤੇ ਉਸ ਵਿੱਚ ਭਾਰਤ ਨੇ ਬਹੁਤ ਵੱਡੀ ਉੱਚਾਈਂ ਪ੍ਰਾਪਤ ਕੀਤੀ ਹੈ। ILO ਦਾ ਕਹਿਣਾ ਹੈ ਕਿ 90 ਕਰੋੜ ਤੋਂ ਜ਼ਿਆਦਾ ਲੋਕ ਭਾਰਤ ਵਿੱਚ  ਹੁਣ ਸੋਸ਼ਲ ਸਿਕਓਰਿਟੀ ਦੇ ਦਾਇਰੇ ਵਿੱਚ ਹਨ, ਇਹ ਆਪਣੇ ਆਪ ਵਿੱਚ ਇੱਕ ਬਹੁਤ ਵੱਡੀ ਅਚੀਵਮੈਂਟ ਹੈ। ਉਸੇ ਪ੍ਰਕਾਰ ਨਾਲ ਗਲੋਬਲ ਸੰਸਥਾ WHO ਨੇ ਇਹ ਕਿਹਾ ਹੈ ਕਿ ਭਾਰਤ ਹੁਣ ਅੱਖ ਦੀ ਜੋ ਬਿਮਾਰੀ ਆਮ ਤੌਰ ‘ਤੇ ਮੀਂਹ ਦੇ ਸੀਜ਼ਨ ਵਿੱਚ ਜ਼ਿਆਦਾ ਦੇਖੀ ਜਾਂਦੀ ਸੀ, ਟ੍ਰੇਕੋਮਾ, ਹੁਣ ਭਾਰਤ ਨੂੰ WHO ਨੇ ਟ੍ਰੇਕੋਮਾ ਫ੍ਰੀ ਐਲਾਨ ਕੀਤਾ ਹੈ, ਤਾਂ ਆਰੋਗਯ ਦੇ ਖੇਤਰ ਵਿੱਚ ਵੀ ਇਹ ਆਪਣੇ ਆਪ ਵਿੱਚ ਇੱਕ ਮਹੱਤਵਪੂਰਨ ਭਾਰਤ ਦੇ ਲਈ ਸਿੱਧੀ ਹੈ।

ਸਾਥੀਓ,

ਪਹਿਲਗਾਮ ਦੀ ਬੇਰਹਿਮ ਹੱਤਿਆ, ਅੱਤਿਆਚਾਰ, ਕਤਲੇਆਮ ਤੋਂ  ਪੂਰੀ ਦੁਨੀਆ ਚੌਂਕ ਗਈ ਸੀ। ਅੱਤਵਾਦੀਆਂ ਅਤੇ ਅੱਤਵਾਦੀਆਂ ਦੇ ਆਕਾਵਾਂ ਦੁਨੀਆ ਦਾ ਧਿਆਨ ਉਨ੍ਹਾਂ ਦੀ ਤਰਫ਼ ਕੇਂਦ੍ਰਿਤ ਹੋਇਆ ਸੀ। ਅਤੇ ਉਸ ਸਮੇਂ ਪਾਰਟੀ ਹਿਤ ਛੱਡ ਕੇ ਦੇਸ਼ ਹਿਤ ਵਿੱਚ ਸਾਡੀਆਂ ਜ਼ਿਆਦਾਤਰ ਪਾਰਟੀਆਂ ਦੇ ਪ੍ਰਤੀਨਿਧੀ, ਜ਼ਿਆਦਾਤਰ ਰਾਜਾਂ ਦੇ ਪ੍ਰਤੀਨਿਧੀਆਂ ਨੇ ਵਿਸ਼ਵ ਦੌਰਾ ਕੀਤਾ, ਦੁਨੀਆ ਦੇ ਅਨੇਕ ਦੇਸ਼ਾਂ ਵਿੱਚ ਗਏ, ਅਤੇ ਇੱਕ ਸੁਰ ਨਾਲ ਦੁਨੀਆ ਦੇ ਸਾਹਮਣੇ ਅੱਤਵਾਦੀਆਂ ਦਾ ਆਕਾ ਪਾਕਿਸਤਾਨ ਨੂੰ ਬੇਨਕਾਬ ਕਰਨ ਦਾ ਇੱਕ ਬਹੁਤ ਸਫ਼ਲ ਅਭਿਯਾਨ ਚਲਾਇਆ।

ਮੈਂ ਅੱਜ ਰਾਸ਼ਟਰੀ ਹਿਤ ਵਿੱਚ ਕੀਤੇ ਗਏ ਇਸ ਮਹੱਤਵਪੂਰਨ ਕਾਰਜ ਲਈ ਉਨ੍ਹਾਂ ਸਾਰੇ ਸਾਂਸਦਾਂ ਦੀ ਸ਼ਲਾਘਾ ਕਰਨਾ ਚਾਹੁੰਦਾ ਹਾਂ, ਸਾਰੀਆਂ ਪਾਰਟੀਆਂ ਦੀ ਸ਼ਲਾਘਾ ਕਰਨਾ ਚਾਹੁੰਦਾ ਹੈ, ਅਤੇ ਇਸ ਨੇ ਦੇਸ਼ ਵਿੱਚ ਇੱਕ ਸਕਾਰਾਤਮਕ ਵਾਤਾਵਰਣ ਪੈਦਾ ਕੀਤਾ। ਵਿਸ਼ਵ ਨੇ ਭਾਰਤ ਦੀ ਗੱਲ ਨੂੰ ਸਵੀਕਾਰ ਕਰਨ ਦੀ ਦਿਸ਼ਾ ਵਿੱਚ ਆਪਣੇ ਮਨ ਦੇ ਦ੍ਵਾਰ ਖੋਲ੍ਹੇ ਅਤੇ ਇਸ ਦੇ ਲਈ ਇਹ ਸਾਡੇ ਸਾਂਸਦਗਣ, ਸਾਡੇ ਰਾਜਨੀਤਕ ਦਲ ਸ਼ਲਾਘਾ ਕਰਨ ,ਮੇਰੇ ਲਈ ਸੁਭਾਗ ਹੈ।

ਸਾਥੀਓ,

ਅਸੀਂ ਜਾਣਦੇ ਹਾਂ ਕਿ ਇਹ ਸਿਪਰਿਟ,ਇੱਕ ਸੁਰ, ਇੱਕ ਏਕਤਾ ਦਾ ਵਾਤਾਵਰਣ ਦੇਸ਼  ਨੂੰ ਕਿੰਨਾ ਉਤਸ਼ਾਹ ਨਾਲ ਭਰ ਦਿੰਦਾ ਹੈ। ਵਿਜੈ-ਉਤਸਵ ਦਾ ਇਹ ਤਿਉਹਾਰ ਇਸ ਮੌਨਸੂਨ ਸੈਸ਼ਨ ਵਿੱਚ ਵੀ ਉਸੇ ਭਾਵ ਨਾਲ ਪ੍ਰਗਟ ਹੋਵੇਗਾ, ਦੇਸ਼ ਦੀ ਸੈਨਯ ਸ਼ਕਤੀ ਦੀ ਸ਼ਲਾਘਾ ਕਰੇਗਾ, ਦੇਸ਼ ਦੀ ਸਮਰੱਥਾ ਦੀ ਪ੍ਰਸ਼ੰਸਾ ਕਰੇਗਾ, ਅਤੇ ਦੇਸ਼ ਦੇ 140 ਕਰੋੜ ਨਾਗਰਿਕਾਂ ਨੂੰ ਨਵੀਂ ਪ੍ਰੇਰਣਾ ਦਾ ਕਾਰਨ ਬਣੇਗਾ। ਮੈਨੂੰ ਵਿਸ਼ਵਾਸ ਹੈ ਕਿ ਅਸੀਂ ਸਭ ਮਿਲ ਕੇ ਡਿਫੈਂਸ ਦੇ ਖੇਤਰ ਵਿੱਚ ਆਤਮਨਿਰਭਰ ਹੋਣ ਦੇ ਇਨ੍ਹਾਂ ਪ੍ਰਯਾਸਾਂ ਨੂੰ ਬਲ ਦਈਏ,

ਸੈਨਾ ਦੀ ਸਮਰੱਥਾ ਦੀ ਸ਼ਲਾਘਾ ਕਰੀਏ। ਅਤੇ ਮੈਂ ਅੱਜ ਦੇਸ਼ਵਾਸੀਆਂ ਦੇ ਸਾਹਮਣੇ ਜ਼ਰੂਰ ਕਹਾਂਗਾ, ਅਤੇ ਦੇਸ਼ ਦੀਆਂ ਰਾਜਨੀਤਕ ਪਾਰਟੀਆਂ ਨੂੰ ਵੀ ਕਹਾਂਗਾ ਕਿ ਦੇਸ਼ ਨੇ ਏਕਤਾ ਦੀ ਤਾਕਤ ਦੇਖੀ ਹੈ, ਇੱਕ ਸੁਰ ਦੀ ਸਮਰੱਥਾ ਕੀ ਹੁੰਦੀ ਹੈ ਦੇਖਿਆ ਹੈ, ਤਾਂ ਸਦਨ ਵਿੱਚੋਂ ਵੀ ਸਾਰੇ ਮਾਣਯੋਗ ਸਾਂਸਦ ਉਸ ਨੂੰ ਬਲ ਦੇਣ, ਉਸ ਨੂੰ ਅੱਗੇ ਵਧਾਉਣ। ਅਤੇ ਮੈਂ ਇਹ ਜ਼ਰੂਰ ਕਹਾਂਗਾ ਰਾਜਨੀਤਕ ਪਾਰਟੀ ਅਲਗ-ਅਲਗ ਹੈ, ਹਰ ਇੱਕ ਦਾ ਆਪਣਾ ਇੱਕ ਏਜੰਡਾ ਹੈ,

 

ਆਪਣੀ ਇੱਕ ਭੂਮਿਕਾ ਹੈ, ਲੇਕਿਨ ਮੈਂ ਇਸ ਹਕੀਕਤ ਨੂੰ ਸਵੀਕਾਰ ਕਰਦਾ ਹਾਂ ਕਿ ਪਾਰਟੀ ਹਿਤ ਵਿੱਚ ਵੋਟ ਭਲੇ ਨਾ ਮਿਲਣ, ਲੇਕਿਨ ਦੇਸ਼ ਹਿਤ ਵਿੱਚ ਮਨ ਜ਼ਰੂਰ ਮਿਲਣ। ਇਸੇ ਇੱਕ ਭਾਵਨਾ ਨਾਲ, ਇਸ ਮੌਨਸੂਨ ਸੈਸ਼ਨ ਤੋਂ ਦੇਸ਼ ਦੀ ਵਿਕਾਸ ਯਾਤਰਾ ਨੂੰ ਬਲ ਦੇਣ ਵਾਲੇ, ਦੇਸ਼ ਦੀ ਪ੍ਰਗਤੀ ਨੂੰ ਬਲ ਦੇਣ ਵਾਲੇ, ਦੇਸ਼ ਦੇ ਨਾਗਰਿਕਾਂ ਨੂੰ ਸਮਰੱਥਾ ਦੇਣ ਵਾਲੇ ਅਨੇਕ ਬਿਲ ਪਾਸ ਹਨ, ਸਦਨ ਵਿਸਤ੍ਰਿਤ ਚਰਚਾ ਕਰਕੇ ਉਸ ਨੂੰ ਵੀ ਪਾਸ ਕਰੇਗਾ। ਮੇਰੀ ਸਾਰੇ ਮਾਣਯੋਗ ਸਾਂਸਦਾਂ ਨੂੰ ਉੱਤਮ ਡਿਬੇਟ ਚਲਾਉਣ ਲਈ ਸ਼ੁਭਕਾਮਨਾਵਾਂ ਹਨ।

ਬਹੁਤ-ਬਹੁਤ ਧੰਨਵਾਦ।

***

ਐੱਮਜੇਪੀਐੱਸ/ਐੱਸਟੀ/ਆਰਕੇ


(Release ID: 2146535)