ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਦੱਖਣ ਕੋਰੀਆ ਦੇ ਵਿਸ਼ੇਸ਼ ਦੂਤਾਂ ਦੇ ਇੱਕ ਵਫ਼ਦ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ

प्रविष्टि तिथि: 17 JUL 2025 6:40PM by PIB Chandigarh

ਸ਼੍ਰੀ ਕਿਮ ਬੂ ਕਿਊਮ ਦੀ ਅਗਵਾਈ ਵਿੱਚ ਦੱਖਣ ਕੋਰੀਆ (ਆਰਓਕੇ) ਦੇ ਵਿਸ਼ੇਸ਼ ਦੂਤਾਂ ਦੇ ਇੱਕ ਵਫ਼ਦ ਨੇ ਅੱਜ ਨਵੀਂ ਦਿੱਲੀ ਵਿੱਚ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ।

ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਦੱਖਣ ਕੋਰੀਆ ਦੇ ਰਾਸ਼ਟਰਪਤੀ ਸ਼੍ਰੀ ਜੇਮਯਾਂਗ ਲੀ ਦੇ ਨਾਲ ਆਪਣੀ ਹਾਲ ਵਿੱਚ ਹੋਈ ਸਕਾਰਾਤਮਕ ਮੀਟਿੰਗ ਨੂੰ ਯਾਦ ਕਰਦੇ ਹੋਏ, ਦਸ ਵਰ੍ਹੇ ਤੋਂ ਜਾਰੀ ਭਾਰਤ-ਦੱਖਣ ਕੋਰੀਆ ਵਿਸ਼ੇਸ਼ ਰਣਨੀਤਕ ਸਾਂਝੇਦਾਰੀ ਨੂੰ ਹੋਰ ਗੂੜ੍ਹਾ ਕਰਨ ਦੇ ਲਈ ਭਾਰਤ ਦੀ ਪ੍ਰਤੀਬੱਧਤਾ ਦੁਹਰਾਈ। ਉਨ੍ਹਾਂ ਨੇ ਇਨੋਵੇਸ਼ਨ, ਡਿਫੈਂਸ, ਸ਼ਿਪ ਬਿਲਡਿੰਗ ਅਤੇ ਸਕਿਲਡ ਮੋਬੀਲਿਟੀ ਸਹਿਤ ਪ੍ਰਮੁੱਖ ਖੇਤਰਾਂ ਵਿੱਚ ਭਾਗੀਦਾਰੀ ਦੇ ਨਿਰੰਤਰ ਵਿਕਾਸ ‘ਤੇ ਚਾਨਣਾ ਪਾਇਆ।

 

ਇੱਕ ਐਕਸ (X) ਪੋਸਟ ਵਿੱਚ, ਉਨ੍ਹਾਂ ਨੇ ਲਿਖਿਆ:

“ਸ਼੍ਰੀ ਕਿਮ ਬੂ ਕਿਊਮ ਦੀ ਅਗਵਾਈ ਵਿੱਚ ਦੱਖਣ ਕੋਰੀਆਂ ਦੇ ਵਿਸ਼ੇਸ਼ ਦੂਤਾਂ ਦੇ ਵਫ਼ਦ ਦਾ ਸੁਆਗਤ ਕਰਦੇ ਹੋਏ ਮੈਨੂੰ ਬਹੁਤ ਪ੍ਰਸੰਨਤਾ ਹੋਈ। ਪਿਛਲੇ ਮਹੀਨੇ ਰਾਸ਼ਟਰਪਤੀ ਸ਼੍ਰੀ ਜੇਮਯਾਂਗ ਲੀ ਦੇ ਨਾਲ ਹੋਈ ਮੇਰੀ ਸਕਾਰਾਤਮਕ ਮੀਟਿੰਗ ਨੂੰ ਯਾਦ ਕਰ ਰਿਹਾ ਹਾਂ। 10 ਵਰ੍ਹੇ ਪੂਰੇ ਕਰ ਰਹੀ ਭਾਰਤ-ਦੱਖਣ ਕੋਰੀਆ ਵਿਸ਼ੇਸ਼ ਰਣਨੀਤਕ ਭਾਗੀਦਾਰੀ ਇਨੋਵੇਸ਼ਨ ਅਤੇ ਡਿਫੈਂਸ ਤੋਂ ਲੈ ਕੇ ਸ਼ਿਪ ਬਿਲਡਿੰਗ ਅਤੇ ਸਕਿਲਡ ਮੋਬੀਲਿਟੀ ਤੱਕ ਨਿਰੰਤਰ ਵਿਕਸਿਤ ਹੋ ਰਹੀ ਹੈ। ਦੋਨੋਂ ਲੋਕਤੰਤਰੀ ਦੇਸ਼ਾਂ ਦਰਮਿਆਨ ਗੂੜ੍ਹੇ ਸਹਿਯੋਗ ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਸ਼ਾਂਤੀ, ਸਥਿਰਤਾ ਅਤੇ ਸਮ੍ਰਿੱਧੀ ਵਿੱਚ ਯੋਗਦਾਨ ਕਰ ਰਿਹਾ ਹੈ।”

*****

ਐੱਮਜੇਪੀਐੱਸ/ਐੱਸਆਰ


(रिलीज़ आईडी: 2145688) आगंतुक पटल : 10
इस विज्ञप्ति को इन भाषाओं में पढ़ें: Odia , English , Urdu , हिन्दी , Marathi , Bengali , Assamese , Manipuri , Gujarati , Tamil , Telugu , Kannada , Malayalam