ਮੰਤਰੀ ਮੰਡਲ
ਇੰਟਰਨੈਸ਼ਨਲ ਸਪੇਸ ਸਟੇਸ਼ਨ ਤੋਂ ਗਰੁੱਪ ਕੈਪਟਨ ਸ਼ੁਭਾਂਸ਼ੂ ਸ਼ੁਕਲਾ ਦੀ ਵਾਪਸੀ ‘ਤੇ ਕੈਬਨਿਟ ਦਾ ਸੰਕਲਪ
Posted On:
16 JUL 2025 3:02PM by PIB Chandigarh
ਅੱਜ ਕੈਬਨਿਟ ਕਈ ਮਹੱਤਵਪੂਰਨ ਵਿਸ਼ਿਆਂ ਦੇ ਨਾਲ ਦੇਸ਼ ਦੀ ਇੱਕ ਮਹਾਨ ਉਪਲਬਧੀ ਨਾਲ ਜੁੜੀ ਦੇਸ਼ ਦੀ ਭਾਵਨਾ ਨੂੰ ਅਭਿਵਿਅਕਤ ਕਰ ਰਿਹਾ ਹੈ।
ਪੰਦਰਾਂ ਜੁਲਾਈ 2025 ਨੂੰ ਭਾਰਤ ਦੀਆਂ ਅਨੰਤ ਆਕਾਂਖਿਆਵਾਂ ਦੀ ਪ੍ਰਤੀਨਿਧਤਾ ਕਰਦੇ ਹੋਏ ਗਰੁੱਪ ਕੈਪਟਨ ਸ਼ੁਭਾਂਸ਼ੂ ਸ਼ੁਕਲਾ ਪੁਲਾੜ ਯਾਤਰਾ ਤੋਂ ਸੁਰੱਖਿਅਤ ਧਰਤੀ ‘ਤੇ ਪਰਤੇ ਹਨ। ਇਹ ਸਮੁੱਚੇ ਦੇਸ਼ ਦੇ ਲਈ ਮਾਣ, ਗੌਰਵ ਅਤੇ ਉੱਲਾਸ ਦਾ ਅਵਸਰ ਹੈ।
ਅੱਜ ਕੈਬਨਿਟ, ਦੇਸ਼ ਦੇ ਨਾਲ ਮਿਲ ਕੇ, ਗਰੁੱਪ ਕੈਪਟਨ ਸ਼ੁਭਾਂਸ਼ੂ ਸ਼ੁਕਲਾ ਦੇ ਸਫ਼ਲਤਾਪੂਰਵਕ ਧਰਤੀ ‘ਤੇ ਪਰਤਣ ਦਾ ਅਭਿਨੰਦਨ ਕਰਦਾ ਹੈ। ਉਨ੍ਹਾਂ ਨੇ ਇੰਟਰਨੈਸ਼ਨਲ ਸਪੇਸ ਸਟੇਸ਼ਨ 'ਤੇ 18 ਦਿਨ ਦਾ ਇਤਿਹਾਸਿਕ ਮਿਸ਼ਨ ਪੂਰਾ ਕੀਤਾ।
ਇਹ ਮਿਸ਼ਨ 25 ਜੂਨ 2025 ਨੂੰ ਲਾਂਚ ਹੋਇਆ ਸੀ, ਜਿਸ ਵਿੱਚ ਗਰੁੱਪ ਕੈਪਟਨ ਸ਼ੁਭਾਂਸ਼ੂ ਸ਼ੁਕਲਾ ਮਿਸ਼ਨ ਪਾਇਲਟ ਦੇ ਰੂਪ ਵਿੱਚ ਸ਼ਾਮਲ ਹੋਏ। ਇਸ ਮਿਸ਼ਨ ਦੇ ਜ਼ਰੀਏ ਪਹਿਲੀ ਵਾਰ ਕੋਈ ਭਾਰਤੀ ਪੁਲਾੜ ਯਾਤਰੀ ਇੰਟਰਨੈਸ਼ਨਲ ਸਪੇਸ ਸਟੇਸ਼ਨ ‘ਤੇ ਗਿਆ। ਇਹ ਭਾਰਤ ਦੇ ਸਪੇਸ ਪ੍ਰੋਗਰਾਮ ਦਾ ਇੱਕ ਨਵਾਂ ਅਧਿਆਇ ਹੈ। ਇਹ ਪੁਲਾੜ ਵਿੱਚ ਭਾਰਤ ਦੀ ਇੱਕ ਬੜੀ ਉਡਾਣ ਹੈ, ਅਤੇ ਸਾਡੇ ਸਪੇਸ ਪ੍ਰੋਗਰਾਮ ਦੇ ਭਵਿੱਖ ਦੀ ਸੁਨਹਿਰੀ ਝਲਕ ਦਿੰਦਾ ਹੈ।
ਕੈਬਨਿਟ ਇਸ ਇਤਿਹਾਸਿਕ ਉਪਲਬਧੀ ਦੇ ਲਈ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ-ISRO) ਦੇ ਨਾਲ ਵਿਗਿਆਨੀਆਂ ਅਤੇ ਇੰਜੀਨੀਅਰਾਂ ਦੀ ਪੂਰੀ ਟੀਮ ਨੂੰ ਹਾਰਦਿਕ ਵਧਾਈ ਦਿੰਦਾ ਹੈ। ਉਨ੍ਹਾਂ ਦੀ ਨਿਸ਼ਠਾ, ਤਪੱਸਿਆ ਅਤੇ ਪਰਿਸ਼੍ਰਮ ਨੇ ਇਸ ਸੁਪਨੇ ਨੂੰ ਸਾਕਾਰ ਕੀਤਾ।
ਇੰਟਰਨੈਸ਼ਨਲ ਸਪੇਸ ਸਟੇਸ਼ਨ 'ਤੇ ਰਹਿੰਦੇ ਹੋਏ ਗਰੁੱਪ ਕੈਪਟਨ ਸ਼ੁਕਲਾ ਨੇ ਐਕਸਿਓਮ-4 ਕਰੂ ਅਤੇ ਐਕਸਪੀਡਿਸ਼ਨ 73 (Axiom-4 Crew and Expedition 73) ਦੇ ਮੈਂਬਰਾਂ ਨਾਲ ਮਿਲ ਕੇ ਕਈ ਪ੍ਰਯੋਗ ਕੀਤੇ। ਇਹ ਅੰਤਰਰਾਸ਼ਟਰੀ ਪੁਲਾੜ ਸਹਿਯੋਗ ਵਿੱਚ ਭਾਰਤ ਦੀ ਵਧਦੀ ਲੀਡਰਸ਼ਿਪ ਭੂਮਿਕਾ ਦਾ ਪ੍ਰਮਾਣ ਹੈ।
ਉਨ੍ਹਾਂ ਨੇ ਮਾਇਕ੍ਰੋਗ੍ਰੈਵਿਟੀ (microgravity) ਨਾਲ ਜੁੜੇ ਮੋਹਰੀ ਪ੍ਰਯੋਗ ਕੀਤੇ। Muscle regeneration, ਸ਼ੈਵਾਲ ਅਤੇ ਸੂਖਮਜੀਵਾਂ ਦੀ ਗ੍ਰੋਥ ਅਤੇ ਪੁਲਾੜ ਵਿੱਚ ਫਸਲਾਂ ਦੀ ਸਮਰੱਥਾ ਨਾਲ ਜੁੜੀਆਂ ਵਿਗਿਆਨਿਕ ਖੋਜਾਂ ਇਸ ਵਿੱਚ ਸ਼ਾਮਲ ਸਨ। ਇਸ ਮਿਸ਼ਨ ਵਿੱਚ ਮਾਇਕ੍ਰੋਬਸ ਦੇ ਜੀਵਨ ਦੀਆਂ ਸੰਭਾਵਨਾਵਾਂ ਅਤੇ ਇਨਸਾਨ ਦੀ ਸੋਚਣ-ਸਮਝਣ ਦੀ ਸਮਰੱਥਾ 'ਤੇ ਪੁਲਾੜ ਦੇ ਅਸਰ ਦਾ ਅਧਿਐਨ ਭੀ ਹੋਇਆ। ਸਾਇਨੋਬੈਕਟੀਰੀਆ(cyanobacteria) ਜਿਹੇ ਜੀਵਾਂ ਦੇ ਵਿਵਹਾਰ ਜਿਹੇ ਕਈ ਅਹਿਮ ਵਿਸ਼ਿਆਂ 'ਤੇ ਕੰਮ ਕੀਤਾ ਗਿਆ। ਇਨ੍ਹਾਂ ਪ੍ਰਯੋਗਾਂ ਨਾਲ ਪੁਲਾੜ ਵਿੱਚ ਮਾਨਵ ਜੀਵਨ ਨੂੰ ਲੈ ਕੇ ਸਮਝ ਹੋਰ ਗਹਿਰੀ ਹੋਵੇਗੀ, ਮਾਇਕ੍ਰੋਗ੍ਰੈਵਿਟੀ ਸਾਇੰਸ ਵਿੱਚ ਅਸੀਂ ਅੱਗੇ ਵਧਾਂਗੇ।
ਇਹ ਭਾਰਤ ਦੀ ਆਪਣੀ ਮਾਨਵ ਪੁਲਾੜ ਉਡਾਣ ਦੀ ਇੱਛਾ ਦੀ ਤਰਫ਼ ਇੱਕ ਮਹੱਤਵਪੂਰਨ ਕਦਮ ਹੈ, ਜਿਸ ਵਿੱਚ ਗਗਨਯਾਨ ਅਤੇ ਭਾਰਤੀਯ ਅੰਤਰਿਕਸ਼ ਸਟੇਸ਼ਨ (Gaganyaan and the Bharatiya Antariksha Station) ਸ਼ਾਮਲ ਹਨ। ਇਹ ਮਾਨਵ ਪੁਲਾੜ ਖੋਜ ਵਿੱਚ ਸਭ ਤੋਂ ਅੱਗੇ ਰਹਿਣ ਦੇ ਭਾਰਤ ਦੇ ਇਰਾਦੇ ਦੀ ਪੁਸ਼ਟੀ ਕਰਦਾ ਹੈ। ਇਸ ਸਫ਼ਲ ਮਿਸ਼ਨ ਨੇ ਪੁਲਾੜ ਖੋਜ ਵਿੱਚ ਭਾਰਤ ਦੀ ਵਿਸ਼ਵ ਪੱਧਰੀ ਸਥਿਤੀ ਨੂੰ ਕਾਫ਼ੀ ਮਜ਼ਬੂਤੀ ਦਿੱਤੀ ਹੈ। (This successful mission significantly elevates India’s global standing in space exploration. It is a vital stepping stone towards India’s own human spaceflight ambition, including the Gaganyaan and the Bharatiya Antariksha Station. It reaffirms India’s resolve to be at the forefront of human space exploration.)
ਭਾਰਤ ਆਉਣ ਵਾਲੇ ਸਮੇਂ ਵਿੱਚ ਗਗਨਯਾਨ ਮਿਸ਼ਨ ਦੇ ਜ਼ਰੀਏ ਹੋਰ ਭੀ ਬੜੇ ਲਕਸ਼ਾਂ ਦੀ ਤਰਫ਼ ਦੇਖ ਰਿਹਾ ਹੈ। ਅਸੀਂ ਭਾਰਤੀ ਪੁਲਾੜ ਸਟੇਸ਼ਨ ਦਾ ਸੰਕਲਪ ਭੀ ਲਿਆ ਹੈ। ਸ਼ੁਭਾਂਸ਼ੂ ਸ਼ੁਕਲਾ ਦੇ ਮਿਸ਼ਨ ਦੀ ਇਸ ਸਫ਼ਲਤਾ ਨੇ ਭਾਰਤ ਨੂੰ ਆਪਣੇ ਲਕਸ਼ਾਂ ਦੇ ਇੱਕ ਕਦਮ ਹੋਰ ਕਰੀਬ ਪਹੁੰਚਾ ਦਿੱਤਾ ਹੈ। ਭਾਰਤ ਹੁਣ ਮਾਨਵ ਪੁਲਾੜ ਮਿਸ਼ਨ ਦੀਆਂ ਬੜੀਆਂ ਸ਼ਕਤੀਆਂ ਵਿੱਚੋਂ ਇੱਕ ਬਣਨ ਦੀ ਤਰਫ਼ ਅੱਗੇ ਵਧ ਰਿਹਾ ਹੈ।
ਕੈਬਨਿਟ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਵਿਜ਼ਨਰੀ ਅਤੇ ਨਿਰਣਾਇਕ ਅਗਵਾਈ ਦੀ ਸ਼ਲਾਘਾ ਕਰਦਾ ਹੈ। ਉਨ੍ਹਾਂ ਦੀ ਦੂਰਦ੍ਰਿਸ਼ਟੀ, ਭਾਰਤ ਦੀਆਂ ਸਪੇਸ ਸਮਰੱਥਾਵਾਂ ‘ਤੇ ਉਨ੍ਹਾਂ ਦੇ ਅਟਲ ਵਿਸ਼ਵਾਸ ਅਤੇ ਉਨ੍ਹਾਂ ਦੇ ਮਾਰਗਦਰਸ਼ਨ ਨੇ ਭਾਰਤ ਨੂੰ ਇਸ ਮੁਕਾਮ ਤੱਕ ਪਹੁੰਚਾਇਆ ਹੈ।
ਸਰਕਾਰ ਨੂੰ ਇਸ ਬਾਤ ‘ਤੇ ਗਰਵ (ਮਾਣ) ਹੈ ਕਿ ਪਿਛਲੇ ਕੁਝ ਵਰ੍ਹਿਆਂ ਵਿੱਚ ਭਾਰਤ ਨੇ ਪੁਲਾੜ ਦੇ ਖੇਤਰ ਵਿੱਚ ਅਨੇਕ ਇਤਿਹਾਸਿਕ ਉਪਲਬਧੀਆਂ ਹਾਸਲ ਕੀਤੀਆਂ ਹਨ। 23 ਅਗਸਤ 2023 ਨੂੰ ਚੰਦਰਯਾਨ-3 (Chandrayaan-3) ਨੇ ਚੰਦਰਮਾ ਦੇ ਦੱਖਣੀ ਧਰੁਵ ‘ਤੇ ਇਤਿਹਾਸਿਕ ਲੈਂਡਿੰਗ ਕੀਤੀ ਸੀ। ਇਸ ਦਿਨ ਨੂੰ ਹੁਣ ਭਾਰਤ ਦੇ ਨੈਸ਼ਨਲ ਸਪੇਸ ਡੇ (India’s National Space Day) ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਇਸੇ ਤਰ੍ਹਾਂ, 2023 ਵਿੱਚ ਸ਼ੁਰੂ ਹੋਏ ਭਾਰਤ ਦੇ ਆਦਿੱਤਯ-L1 ਮਿਸ਼ਨ (India’s Aditya-L1 Mission) ਨੇ ਸੂਰਜ ਦੇ ਰਹੱਸਾਂ ਨੂੰ ਸਮਝਣ ਵਿੱਚ ਨਵੀਂ ਦਿਸ਼ਾ ਦਿੱਤੀ ਹੈ। ਇਹ ਉਪਲਬਧੀਆਂ ਭਾਰਤ ਦੀ ਵਿਗਿਆਨਕ ਪ੍ਰਤਿਭਾ ਅਤੇ ਆਤਮਨਿਰਭਰਤਾ ਦਾ ਪ੍ਰਮਾਣ ਹੈ।
ਸਰਕਾਰ ਨੇ ਸਪੇਸ ਸੈਕਟਰ ਵਿੱਚ ਜੋ ਸੁਧਾਰ ਕੀਤੇ ਹਨ, ਉਸ ਨਾਲ ਭਾਰਤ ਦੀ ਪੁਲਾੜ ਅਰਥਵਿਵਸਥਾ (space economy) ਨੂੰ ਅਭੂਤਪੂਰਵ ਗਤੀ ਮਿਲੀ ਹੈ। ਇਸ ਸੈਕਟਰ ਵਿੱਚ ਲਗਭਗ 300 ਨਵੇਂ ਸਟਾਰਟਅਪ ਉੱਭਰੇ ਹਨ। ਇਸ ਨਾਲ ਬੜੇ ਪੈਮਾਨੇ ‘ਤੇ ਰੋਜ਼ਗਾਰ ਦੀ ਸਿਰਜਣਾ ਹੋਈ ਹੈ। ਨਾਲ ਹੀ ਇਨੋਵੇਸ਼ਨ, ਉੱਦਮਤਾ ਅਤੇ ਟੈਕਨੋਲੋਜੀ-ਸੰਚਾਲਿਤ ਵਿਕਾਸ (technology-driven development) ਦਾ ਨਵਾਂ ਈਕੋਸਿਸਟਮ ਤਿਆਰ ਹੋਇਆ ਹੈ।
ਗਰੁੱਪ ਕੈਪਟਨ ਸ਼ੁਭਾਂਸ਼ੂ ਸ਼ੁਕਲਾ ਦਾ ਮਿਸ਼ਨ ਸਿਰਫ਼ ਇੱਕ ਵਿਅਕਤੀ ਦੀ ਸਫ਼ਲਤਾ ਨਹੀਂ ਹੈ, ਇਹ ਭਾਰਤ ਦੀ ਯੁਵਾ ਪੀੜ੍ਹੀ ਦੇ ਲਈ ਪ੍ਰੇਰਣਾ ਦੀ ਮਿਸਾਲ ਹੈ।
ਇਸ ਨਾਲ ਸਾਡੇ ਬੱਚਿਆਂ ਅਤੇ ਨੌਜਵਾਨਾਂ ਵਿੱਚ ਜਗਿਆਸਾ ਵਧੇਗੀ, ਵਿਗਿਆਨਿਕ ਸੋਚ ਵਿਕਸਿਤ ਹੋਵੇਗੀ। ਇਸ ਤੋਂ ਪ੍ਰਭਾਵਿਤ ਹੋ ਕੇ ਬੜੀ ਸੰਖਿਆ ਵਿੱਚ ਯੁਵਾ ਸਾਇੰਸ ਅਤੇ ਇਨੋਵੇਸ਼ਨ ਨੂੰ ਆਪਣਾ ਕਰੀਅਰ ਬਣਾਉਣਗੇ।
ਕੈਬਨਿਟ ਦਾ ਦ੍ਰਿੜ੍ਹ ਵਿਸ਼ਵਾਸ ਹੈ ਕਿ ਇਹ ਮਿਸ਼ਨ ਵਿਕਸਿਤ ਭਾਰਤ ਦੇ ਰਾਸ਼ਟਰੀ ਸੰਕਲਪ ਨੂੰ ਨਵੀਂ ਊਰਜਾ ਦੇਵੇਗਾ। ਸੰਨ 2047 ਤੱਕ ਭਾਰਤ ਨੂੰ ਵਿਕਸਿਤ ਭਾਰਤ (Viksit Bharat—a Developed India) ਬਣਾਉਣ ਦਾ ਜੋ ਸਪਨਾ ਪ੍ਰਧਾਨ ਮੰਤਰੀ ਜੀ ਨੇ ਦੇਖਿਆ ਹੈ, ਉਸ ਨੂੰ ਨਵੀਂ ਮਜ਼ਬੂਤੀ ਮਿਲੇਗੀ।
***
ਐੱਮਜੇਪੀਐੱਸ/ਐੱਸਕੇਐੱਸ
(Release ID: 2145406)
Visitor Counter : 3
Read this release in:
Hindi
,
English
,
Urdu
,
Marathi
,
Assamese
,
Bengali
,
Bengali-TR
,
Manipuri
,
Gujarati
,
Odia
,
Tamil
,
Telugu
,
Kannada
,
Malayalam