ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲਾ
azadi ka amrit mahotsav

ਭਾਰਤ ਦੇ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ 17 ਜੁਲਾਈ, 2025 ਨੂੰ ਪ੍ਰਤਿਸ਼ਠਿਤ ਸਵੱਛ ਸਰਵੇਖਣ 2024-25 ਪੁਰਸਕਾਰ ਪ੍ਰਦਾਨ ਕਰਨਗੇ


ਇਸ ਵਰ੍ਹੇ 4 ਸ਼੍ਰੇਣੀਆਂ ਵਿੱਚ ਕੁੱਲ 78 ਪੁਰਸਕਾਰ ਪ੍ਰਦਾਨ ਕੀਤੇ ਜਾਣਗੇ

ਮੁਲਾਂਕਣ ਵਿੱਚ 14 ਕਰੋੜ ਲੋਕਾਂ ਨੇ ਹਿੱਸਾ ਲਿਆ

ਸਵੱਛ ਸਰਵੇਖਣ 2024-25 ਵਿੱਚ 10 ਚੰਗੀ ਤਰ੍ਹਾਂ ਪਰਿਭਾਸ਼ਿਤ ਮਾਪਦੰਡਾਂ ਦਾ ਉਪਯੋਗ ਕਰਦੇ ਹੋਏ ਸ਼ਹਿਰੀ ਸਵੱਛਤਾ ਅਤੇ ਸੇਵਾ ਵੰਡ ਦਾ ਮੁਲਾਂਕਣ ਕਰਨ ਲਈ ਇੱਕ ਸਮਾਰਟ, ਢਾਂਚਾਗਤ ਦ੍ਰਿਸ਼ਟੀਕੋਣ ਅਪਣਾਇਆ ਗਿਆ

Posted On: 15 JUL 2025 12:50PM by PIB Chandigarh

ਭਾਰਤ ਦੇ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ 17 ਜੁਲਾਈ, 2025 ਨੂੰ ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿਖੇ ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲੇ (ਐੱਮਓਐੱਚਯੂਏ) ਦੁਆਰਾ ਆਯੋਜਿਤ ਇੱਕ ਸਮਾਰੋਹ ਵਿੱਚ ਕੇਂਦਰੀ ਮੰਤਰੀ ਸ਼੍ਰੀ ਮਨੋਹਰ ਲਾਲ ਅਤੇ ਹਾਊਸਿੰਗ ਅਤੇ ਸ਼ਹਿਰੀ ਮਾਮਲੇ ਰਾਜ ਮੰਤਰੀ ਸ਼੍ਰੀ ਤੋਖਨ ਸਾਹੂ ਦੀ ਮੌਜੂਦਗੀ ਵਿੱਚ ਪ੍ਰਤਿਸ਼ਠਿਤ ਸਵੱਛ ਸਰਵੇਖਣ 2024-25 ਪੁਰਸਕਾਰ ਪ੍ਰਦਾਨ ਕਰਨਗੇ।

ਸਵੱਛ ਸਰਵੇਖਣ 2024-25 ਵਿਸ਼ਵ ਦੇ ਸਭ ਤੋਂ ਵੱਡੇ ਸ਼ਹਿਰੀ ਸਵੱਛਤਾ ਸਰਵੇਖਣ ਦਾ 9ਵਾਂ ਸੰਸਕਰਣ ਹੈ। ਇਹ ਇਤਿਹਾਸਿਕ ਆਯੋਜਨ ਸਵੱਛ ਭਾਰਤ ਮਿਸ਼ਨ- ਸ਼ਹਿਰੀ (ਐੱਸਬੀਐੱਮ-ਯੂ) ਨੂੰ ਅੱਗੇ ਵਧਾਉਣ ਵਾਲੇ ਸ਼ਹਿਰਾਂ ਦੇ ਅਣਥੱਕ ਯਤਨਾਂ ਨੂੰ ਮਾਨਤਾ ਦਿੰਦੇ ਹੋਏ ਸ਼ਹਿਰੀ ਭਾਰਤ ਦੇ ਸਭ ਤੋਂ ਸਵੱਛ ਸ਼ਹਿਰਾਂ ਨੂੰ ਪੁਰਸਕ੍ਰਿਤ ਕਰੇਗਾ। ਇਸ ਵਰ੍ਹੇ ਸੁਪਰ ਸਵੱਛ ਲੀਗ ਸ਼ਹਿਰ, 5 ਜਨਸੰਖਿਆ ਸ਼੍ਰੇਣੀਆਂ ਵਿੱਚ ਟੌਪ, ਸਵੱਛ ਸ਼ਹਿਰ, ਵਿਸ਼ੇਸ਼ ਸ਼੍ਰੇਣੀ: ਗੰਗਾ ਸ਼ਹਿਰ, ਛਾਉਣੀ ਬੋਰਡ, ਸਫ਼ਾਈ ਮਿੱਤਰ ਸੁਰਕਸ਼ਾ, ਮਹਾਕੁੰਭ, ਰਾਜ ਪੱਧਰੀ ਪੁਰਸਕਾਰ- ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਦਾ ਹੋਣਹਾਰ ਸਵੱਛ ਸ਼ਹਿਰ ਆਦਿ ਚਾਰ ਸ਼੍ਰੇਣੀਆਂ ਵਿੱਚ ਕੁੱਲ 78 ਪੁਰਸਕਾਰ ਪ੍ਰਦਾਨ ਕੀਤੇ ਜਾਣਗੇ।

ਸਵੱਛ ਸਰਵੇਖਣ (ਐੱਸਐੱਸ), ਸਵੱਛ ਭਾਰਤ ਮਿਸ਼ਨ-ਸ਼ਹਿਰੀ ਦੇ ਅਧੀਨ ਇੱਕ ਇਤਿਹਾਸਿਕ ਪਹਿਲ ਹੈ ਜੋ ਪਿਛਲੇ ਨੌ ਵਰ੍ਹਿਆਂ ਤੋਂ ਸ਼ਹਿਰੀ ਭਾਰਤ ਦੀ ਸਵੱਛਤਾ ਦੀ ਯਾਤਰਾ ਵਿੱਚ ਇੱਕ ਨਿਰਣਾਇਕ ਸ਼ਕਤੀ ਬਣ ਗਈ ਹੈ ਅਤੇ ਜਨ ਸਮਰਥਨ ਦੇ ਨਾਲ ਲੋਕਾਂ ਦੀ ਸੋਚ ਨੂੰ ਆਕਾਰ ਦੇ ਕੇ ਸਵੱਛਤਾ ਲਈ ਪ੍ਰੇਰਿਤ ਕਰ ਰਹੀ ਹੈ। ਵਰ੍ਹੇ 2016 ਵਿੱਚ 73 ਸ਼ਹਿਰੀ ਸਥਾਨਕ ਸੰਸਥਾਵਾਂ ਤੋਂ ਸ਼ੁਰੂ ਹੋ ਕੇ, ਇਸ ਦਾ ਨਵੀਨਤਮ ਸੰਸਕਰਣ ਹੁਣ 4,500 ਤੋਂ ਵੱਧ ਸ਼ਹਿਰਾਂ ਤੱਕ ਪਹੁੰਚ ਗਿਆ ਹੈ। ਇਸ ਵਰ੍ਹੇ ਦੇ ਪੁਰਸਕਾਰ ਨਾ ਸਿਰਫ਼ ਸਰਬਸ਼੍ਰੇਸ਼ਠ ਸਵੱਛ ਸ਼ਹਿਰਾਂ ਨੂੰ ਸਨਮਾਨਿਤ ਕਰਦੇ ਹਨ, ਸਗੋਂ ਪ੍ਰਗਤੀ ਦੀਆਂ ਮਜ਼ਬੂਤ ਸੰਭਾਵਨਾਵਾਂ ਵਾਲੇ ਛੋਟੇ ਸ਼ਹਿਰਾਂ ਨੂੰ ਵੀ ਮਾਨਤਾ ਅਤੇ ਪ੍ਰੋਤਸਾਹਨ ਦਿੰਦੇ ਹਨ।

ਸਵੱਛ ਸਰਵੇਖਣ 2024-25 ਪੁਰਸਕਾਰ “ਰਿਡਿਊਸ, ਰੀਯੂਜ਼, ਰੀਸਾਈਕਲ” ਦੀ ਥੀਮ ‘ਤੇ ਕੇਂਦ੍ਰਿਤ ਹਨ। 3,000 ਤੋਂ ਜ਼ਿਆਦਾ ਮੁਲਾਂਕਣਕਾਰਾਂ ਨੇ 45 ਦਿਨਾਂ ਦੀ ਮਿਆਦ ਵਿੱਚ ਦੇਸ਼ ਭਰ ਦੇ ਹਰ ਵਾਰਡ ਵਿੱਚ ਗਹਿਣਤਾ ਨਾਲ ਨਿਰੀਖਣ ਕੀਤਾ। ਸਮਾਵੇਸ਼ਿਤਾ ਅਤੇ ਪਾਰਦਰਸ਼ਿਤਾ ਦੇ ਪ੍ਰਤੀ ਅਟੁੱਟ ਪ੍ਰਤੀਬੱਧਤਾ ਦੇ ਨਾਲ ਇਸ ਪਹਿਲ ਵਿੱਚ 11 ਲੱਖ ਤੋਂ ਵੱਧ ਘਰਾਂ ਦਾ ਮੁਲਾਂਕਣ ਸ਼ਾਮਲ ਸੀ- ਜੋ ਰਾਸ਼ਟਰੀ ਪੱਧਰ ‘ਤੇ ਸ਼ਹਿਰੀ ਜੀਵਨ ਅਤੇ ਸਵੱਛਤਾ ਨੂੰ ਸਮਝਣ ਲਈ ਇੱਕ ਵਿਆਪਕ ਅਤੇ ਦੂਰਗਾਮੀ ਦ੍ਰਿਸ਼ਟੀਕੋਣ ਨੂੰ ਦਰਸਾਉਂਦਾ ਹੈ।

ਵਰ੍ਹੇ 2024 ਦੇ ਸਵੱਛਤਾ ਸਰਵੇਖਣ ਮੁਲਾਂਕਣ ਵਿੱਚ 14 ਕਰੋੜ ਨਾਗਰਿਕਾਂ ਨੇ ਪ੍ਰਤੱਖ ਸੰਵਾਦ, ਸਵੱਛਤਾ, ਐਪ, ਮਾਈਗੌਵ ਅਤੇ ਸੋਸ਼ਲ ਮੀਡੀਆ ਪਲੈਟਫਾਰਮ ਦੇ ਮਾਧਿਅਮ ਨਾਲ ਹਿੱਸਾ ਲਿਆ ਸੀ।

ਸਵੱਛ ਸਰਵੇਖਣ 2024-25 ਵਿੱਚ ਸ਼ਹਿਰੀ ਸਵੱਛਤਾ ਅਤੇ ਸੇਵਾ ਵੰਡ ਦਾ ਮੁਲਾਂਕਣ ਕਰਨ ਲਈ ਇੱਕ ਸਮਾਰਟ, ਢਾਂਚਾਗਤ ਦ੍ਰਿਸ਼ਟੀਕੋਣ ਅਪਣਾਇਆ ਗਿਆ ਹੈ, ਜਿਸ ਵਿੱਚ 54 ਸੰਕੇਤਕਾਂ ਦੇ ਨਾਲ 10 ਚੰਗੀ ਤਰ੍ਹਾਂ ਪਰਿਭਾਸ਼ਿਤ ਮਾਪਦੰਡ ਸ਼ਹਿਰਾਂ ਵਿੱਚ ਸਵੱਛਤਾ ਅਤੇ ਵੇਸਟ ਪ੍ਰਬੰਧਨ ਦਾ ਸੰਪੂਰਨ ਦ੍ਰਿਸ਼ਟੀਕੋਣ ਪੇਸ਼ ਕਰਦੇ ਹਨ।

ਸਵੱਛ ਸਰਵੇਖਣ 2024-25 ਸਵੱਛਤਾ ਵਿੱਚ ਉਤਕ੍ਰਿਸ਼ਟ ਪ੍ਰਦਰਸ਼ਨ ਕਰਨ ਵਾਲੇ ਸ਼ਹਿਰਾਂ ਲਈ ਸੁਪਰ ਸਵੱਛ ਲੀਗ (ਐੱਸਐੱਸਐੱਲ) ਦੀ ਸ਼ੁਰੂਆਤ ਕਰ ਰਿਹਾ ਹੈ। ਸੁਪਰ ਸਵੱਛ ਲੀਗ ਦਾ ਉਦੇਸ਼ ਟੌਪ ਪ੍ਰਦਰਸ਼ਨ ਕਰਨ ਵਾਲੇ ਸ਼ਹਿਰਾਂ ਨੂੰ ਸਵੱਛਤਾ ਦੇ ਉੱਚ ਮਾਪਦੰਡਾਂ ਤੱਕ ਪਹੁੰਚਣ ਲਈ ਪ੍ਰੇਰਿਤ ਕਰਨ ਦੇ ਨਾਲ ਹੀ ਹੋਰ ਸ਼ਹਿਰਾਂ ਨੂੰ ਵੀ ਆਪਣੇ ਪ੍ਰਦਰਸ਼ਨ ਵਿੱਚ ਸੁਧਾਰ ਕਰਨ ਅਤ ਟੌਪ ਰੈਕਿੰਗ ਲਈ ਮੁਕਾਬਲੇਬਾਜ਼ੀ ਕਰਨ ਲਈ ਪ੍ਰੋਤਸਾਹਿਤ ਕਰਦੀ ਹੈ। ਸੁਪਰ ਸਵੱਛ ਲੀਗ ਵਿੱਚ ਉਹ ਸ਼ਹਿਰ ਸ਼ਾਮਲ ਹਨ ਜੋ ਪਿਛਲੇ ਤਿੰਨ ਵਰ੍ਹਿਆਂ ਵਿੱਚ ਘੱਟ ਤੋਂ ਘੱਟ ਇੱਕ ਵਾਰ ਟੌਪ ਤਿੰਨ ਵਿੱਚ ਸਥਾਨ ਪਾ ਚੁੱਕੇ ਹਨ ਅਤੇ ਚਾਲੂ ਵਰ੍ਹੇ ਵਿੱਚ ਆਪਣੀ ਸਬੰਧਿਤ ਜਨਸੰਖਿਆ ਸ਼੍ਰੇਣੀ ਵਿੱਚ ਟੌਪ 20 ਪ੍ਰਤੀਸ਼ਤ ਵਿੱਚ ਬਣੇ ਹੋਏ ਹਨ।

ਸਵਛ ਸਰਵੇਖਣ ਵਿੱਚ ਪਹਿਲੀ ਵਾਰ, ਸ਼ਹਿਰਾਂ ਨੂੰ ਜਨਸੰਖਿਆ ਦੇ ਅਧਾਰ ‘ਤੇ ਪੰਜ ਸ਼੍ਰੇਣੀਆਂ ਵਿੱਚ ਵਰਗੀਕ੍ਰਿਤ ਕੀਤਾ ਗਿਆ ਹੈ ਜਿਨ੍ਹਾਂ ਵਿੱਚ (1) ਬਹੁਤ ਛੋਟੇ ਸ਼ਹਿਰ: < 20,000 ਜਨਸੰਖਿਆ, (2) ਛੋਟੇ ਸ਼ਹਿਰ: 20,000 - 50,000  ਜਨਸੰਖਿਆ, (3) ਮੱਧ ਸ਼ਹਿਰ: 50,000 – 3 ਲੱਖ ਜਨਸੰਖਿਆ, (4) ਵੱਡੇ ਸ਼ਹਿਰ : 3 - 10  ਲੱਖ ਜਨਸੰਖਿਆ ਅਤੇ (5) ਦਸ ਲੱਖ ਤੋਂ ਵੱਧ ਆਬਾਦੀ ਵਾਲੇ ਸ਼ਹਿਰ: > 10 ਲੱਖ ਜਨਸੰਖਿਆ ਸ਼ਾਮਲ ਹਨ। ਹਰੇਕ ਸ਼੍ਰੇਣੀ ਵਿੱਚ ਮੁਲਾਂਕਣ ਉਸ ਦੇ ਆਕਾਰ ਅਤੇ ਵਿਸ਼ੇਸ਼ ਜ਼ਰੂਰਤਾਂ ਦੇ ਅਨੁਸਾਰ ਮਾਪਦੰਡਾਂ ਦੇ ਅਧਾਰ ‘ਤੇ ਕੀਤਾ ਗਿਆ ਹੈ।

ਸਭ ਤੋਂ ਸਵੱਛ ਸ਼ਹਿਰਾਂ ਨੂੰ ਹਰੇਕ ਸ਼੍ਰੇਣੀ ਵਿੱਚ ਪੁਰਸਕ੍ਰਿਤ ਕੀਤਾ ਜਾਵੇਗਾ। ਇਹ ਦ੍ਰਿਸ਼ਟੀਕੋਣ ਯਕੀਨੀ ਬਣਾਉਂਦਾ ਹੈ ਕਿ ਛੋਟੇ ਸ਼ਹਿਰਾਂ ਨੂੰ ਵੀ ਅੱਗੇ ਵਧਣ ਦਾ ਮੌਕਾ ਮਿਲੇ ਅਤੇ ਉਹ ਹਮੇਸ਼ਾ ਦੀ ਤਰ੍ਹਾਂ ਅੱਗੇ ਰਹਿਣ ਵਾਲੇ ਸ਼ਹਿਰਾਂ ਦੇ ਨਾਲ ਬਰਾਬਰ ਪੱਧਰ ‘ਤੇ ਮੁਕਾਬਲੇਬਾਜ਼ੀ ਕਰ ਸਕਣ।

****************

ਐੱਸਕੇ


(Release ID: 2144892) Visitor Counter : 4