ਪ੍ਰਧਾਨ ਮੰਤਰੀ ਦਫਤਰ
ਰੀਓ ਡੀ ਜਨੇਰੀਓ ਐਲਾਨਨਾਮਾ –ਅਧਿਕ ਸਮਾਵੇਸ਼ੀ ਅਤੇ ਟਿਕਾਊ ਸ਼ਾਸਨ ਦੇ ਤਹਿਤ ਗਲੋਬਲ ਸਾਊਥ ਸਹਿਯੋਗ ਨੂੰ ਮਜ਼ਬੂਤ ਕਰਨਾ
Posted On:
07 JUL 2025 6:00AM by PIB Chandigarh
ਅਸੀਂ, ਬ੍ਰਿਕਸ ਦੇਸ਼ਾਂ ਦੇ ਲੀਡਰਾਂ ਨੇ, 6 ਤੋਂ 7 ਜੁਲਾਈ 2025 ਤੱਕ ਬ੍ਰਾਜ਼ੀਲ ਦੇ ਰੀਓ ਡੀ ਜਨੇਰੀਓ ਵਿੱਚ 17ਵੇਂ ਬ੍ਰਿਕਸ ਸਮਿਟ (XVII BRICS Summit) ਵਿੱਚ ਬੈਠਕ ਕੀਤੀ, ਜਿਸ ਦਾ ਵਿਸ਼ਾ ਸੀ: “ਅਧਿਕ ਸਮਾਵੇਸ਼ੀ ਅਤੇ ਟਿਕਾਊ ਸ਼ਾਸਨ ਦੇ ਲਈ ਗਲੋਬਲ ਸਾਊਥ ਸਹਿਯੋਗ ਨੂੰ ਮਜ਼ਬੂਤ ਕਰਨਾ।” ("Strengthening Global South Cooperation for a More Inclusive and Sustainable Governance”)
ਅਸੀਂ ਆਪਸੀ ਸਨਮਾਨ ਅਤੇ ਸਮਝ, ਸੰਪ੍ਰਭੂ ਸਮਾਨਤਾ, ਇਕਜੁੱਟਤਾ, ਲੋਕਤੰਤਰ, ਖੁੱਲ੍ਹੇਪਣ, ਸਮਾਵੇਸ਼ਤਾ, ਸਹਿਯੋਗ ਅਤੇ ਆਮ ਸਹਿਮਤੀ ਦੀ ਬ੍ਰਿਕਸ ਭਾਵਨਾ (BRICS spirit) ਦੇ ਪ੍ਰਤੀ ਆਪਣੀ ਪ੍ਰਤੀਬੱਧਤਾ ਦੀ ਪੁਸ਼ਟੀ ਕਰਦੇ ਹਾਂ। ਜਿਹਾ ਕਿ ਅਸੀਂ ਬ੍ਰਿਕਸ ਸਮਿਟਾਂ (BRICS Summits) ਦੇ 17 ਵਰ੍ਹਿਆਂ ਦੇ ਨਿਰਣਿਆਂ ‘ਤੇ ਅੱਗੇ ਵਧਦੇ ਹਾਂ, ਅਸੀਂ ਰਾਜਨੀਤਕ ਅਤੇ ਸੁਰੱਖਿਆ , ਆਰਥਿਕ ਅਤੇ ਵਿੱਤੀ, ਸੱਭਿਆਚਾਰਕ ਅਤੇ ਲੋਕਾਂ ਦੇ ਆਪਸੀ ਸਹਿਯੋਗ ਦੇ ਤਿੰਨ ਥੰਮ੍ਹਾਂ ਦੇ ਤਹਿਤ ਵਿਸਤਾਰਿਤ ਬ੍ਰਿਕਸ ਵਿੱਚ ਸਹਿਯੋਗ ਨੂੰ ਮਜ਼ਬੂਤ ਕਰਨ ਅਤੇ ਸ਼ਾਂਤੀ, ਅਧਿਕ ਪ੍ਰਤੀਨਿਧਤਾ, ਨਿਆਂਸੰਗਤ ਅੰਤਰਰਾਸ਼ਟਰੀ ਵਿਵਸਥਾ, ਫਿਰ ਤੋਂ ਮਜ਼ਬੂਤ ਬਣਾਈ ਗਈ ਅਤੇ ਸੁਧਾਰ ਕੀਤੀ ਗਈ ਪ੍ਰਣਾਲੀ, ਟਿਕਾਊ ਵਿਕਾਸ ਅਤੇ ਸਮਾਵੇਸ਼ੀ ਵਿਕਾਸ ਨੂੰ ਪ੍ਰੋਤਸਾਹਨ ਦੇਣ ਦੇ ਮਾਧਿਅਮ ਨਾਲ ਆਪਣੇ ਲੋਕਾਂ ਦੇ ਲਾਭ ਦੇ ਲਈ ਆਪਣੀ ਰਣਨੀਤਕ ਸਾਂਝੇਦਾਰੀ ਨੂੰ ਵਧਾਉਣ ਦੇ ਲਈ ਖ਼ੁਦ ਨੂੰ ਹੋਰ ਅਧਿਕ ਪ੍ਰਤੀਬੱਧ ਕਰਦੇ ਹਾਂ।
ਅਸੀਂ ਬ੍ਰਿਕਸ ਮੈਂਬਰ ਦੇਸ਼ਾਂ ਦੇ ਰੂਪ ਵਿੱਚ ਇੰਡੋਨੇਸ਼ੀਆ ਗਣਰਾਜ ਦਾ ਸੁਆਗਤ ਕਰਦੇ ਹਾਂ, ਨਾਲ ਹੀ ਬੇਲਾਰੂਸ ਗਣਰਾਜ, ਬੋਲੀਵੀਆ ਦੇ ਬਹੁਰਾਸ਼ਟਰੀ ਰਾਜ, ਕਜ਼ਾਕਿਸਤਾਨ ਗਣਰਾਜ, ਕਿਊਬਾ ਗਣਰਾਜ, ਨਾਇਜੀਰੀਆ ਦੇ ਸੰਘੀ ਗਣਰਾਜ, ਮਲੇਸ਼ੀਆ, ਥਾਈਲੈਂਡ ਸਾਮਰਾਜ, ਵੀਅਤਨਾਮ ਸਮਾਜਵਾਦੀ ਗਣਰਾਜ, ਯੁਗਾਂਡਾ ਗਣਰਾਜ ਅਤੇ ਉਜ਼ੇਬਿਕਸਤਾਨ ਗਣਰਾਜ ਦਾ ਬ੍ਰਿਕਸ ਭਾਗੀਦਾਰ ਦੇਸ਼ਾਂ ਦੇ ਰੂਪ ਵਿੱਚ ਸੁਆਗਤ ਕਰਦੇ ਹਾਂ।
ਅਸੀਂ ਜਲਵਾਯੂ ਵਿੱਤ ‘ਤੇ ਬ੍ਰਿਕਸ ਲੀਡਰਾਂ ਦੇ ਫ੍ਰੇਮਵਰਕ ਐਲਾਨਨਾਮੇ ਅਤੇ ਆਰਟੀਫਿਸ਼ਲ ਇੰਟੈਲੀਜੈਂਸ ਦੇ ਆਲਮੀ ਸ਼ਾਸਨ ‘ਤੇ ਬ੍ਰਿਕਸ ਨੇਤਾਵਾਂ ਦੇ ਬਿਆਨ ਨੂੰ ਅਪਣਾਉਣ ਦੇ ਮਹੱਤਵ ਨੂੰ ਰੇਖਾਂਕਿਤ ਕਰਦੇ ਹਾਂ, ਨਾਲ ਹੀ ਸਮਾਜਿਕ ਤੌਰ ‘ਤੇ ਨਿਰਧਾਰਿਤ ਬਿਮਾਰੀਆਂ ਦੇ ਖ਼ਾਤਮੇ ਦੇ ਲਈ ਬ੍ਰਿਕਸ ਭਾਗੀਦਾਰੀ ਦੇ ਲਾਂਚ ਦਾ ਸਮਰਥਨ ਕਰਦੇ ਹਾਂ। ਇਹ ਪਹਿਲਾਂ, ਮਹੱਤਵਪੂਰਨ ਆਲਮੀ ਮੁੱਦਿਆਂ ਦੇ ਪ੍ਰਤੀ ਸਮਾਵੇਸ਼ੀ ਅਤੇ ਟਿਕਾਊ ਸਮਾਧਾਨਾਂ ਨੂੰ ਪ੍ਰੋਤਸਾਹਨ ਦੇਣ ਦੇ ਸਾਡੇ ਸੰਯੁਕਤ ਪ੍ਰਯਾਸਾਂ ਨੂੰ ਦਰਸਾਉਂਦੀਆਂ ਹਨ।
ਬਹੁਪੱਖਵਾਦ ਨੂੰ ਮਜ਼ਬੂਤ ਕਰਨਾ ਅਤੇ ਆਲਮੀ ਸ਼ਾਸਨ ਵਿੱਚ ਸੁਧਾਰ ਕਰਨਾ
ਅਸੀਂ ਵਿਆਪਕ ਸਲਾਹ-ਮਸ਼ਵਰੇ, ਸੰਯੁਕਤ ਯੋਗਦਾਨ ਅਤੇ ਸਾਂਝੇ ਲਾਭਾਂ ਦੀ ਭਾਵਨਾ ਵਿੱਚ ਇੱਕ ਅਧਿਕ ਨਿਆਂਸੰਗਤ, ਸਮਤਾਪੂਰਨ, ਚੁਸਤ, ਪ੍ਰਭਾਵੀ, ਕੁਸ਼ਲ, ਉੱਤਰਦਾਈ, ਪ੍ਰਤੀਨਿਧ, ਜਾਇਜ਼, ਲੋਕਤੰਤਰੀ ਅਤੇ ਜਵਾਬਦੇਹ ਅੰਤਰਰਾਸ਼ਟਰੀ ਅਤੇ ਬਹੁਪੱਖੀ ਪ੍ਰਣਾਲੀ ਨੂੰ ਹੁਲਾਰਾ ਦੇ ਕੇ ਆਲਮੀ ਸ਼ਾਸਨ ਵਿੱਚ ਸੁਧਾਰ ਕਰਨ ਅਤੇ ਬਿਹਤਰ ਬਣਾਉਣ ਦੇ ਲਈ ਆਪਣੀ ਪ੍ਰਤੀਬੱਧਤਾ ਨੂੰ ਦੁਹਰਾਉਂਦੇ ਹਾਂ। ਇਸ ਸਬੰਧ ਵਿੱਚ, ਅਸੀਂ ਭਵਿੱਖ ਦੇ ਸਮਿਟ ਵਿੱਚ ਭਵਿੱਖ ਦੀ ਸੰਧੀ ਨੂੰ ਅਪਣਾਉਣ ਦਾ ਉਲੇਖ ਕਰਦੇ ਹਾਂ, ਜਿਸ ਵਿੱਚ ਇਸ ਦੇ ਦੋ ਅਨੁਬੰਧ, ਗਲੋਬਲ ਡਿਜੀਟਲ ਸਹਿਮਤੀ ਅਤੇ ਭਵਿੱਖ ਦੀਆਂ ਪੀੜ੍ਹੀਆਂ ਦੇ ਐਲਾਨ ਸ਼ਾਮਲ ਹਨ। ਸਮਕਾਲੀਨ ਵਾਸਤਵਿਕਤਾਵਾਂ ਨੂੰ ਬਿਹਤਰ ਢੰਗ ਨਾਲ ਪ੍ਰਤੀਬਿੰਬਿਤ ਕਰਨ ਦੇ ਲਈ ਅੰਤਰਰਾਸ਼ਟਰੀ ਸਬੰਧਾਂ ਦੀ ਵਰਤਮਾਨ ਵਿਵਸਥਾ ਨੂੰ ਅਨੁਕੂਲ ਬਣਾਉਣ ਦੀ ਜ਼ਰੂਰਤ ਨੂੰ ਧਿਆਨ ਵਿੱਚ ਰੱਖਦੇ ਹੋਏ, ਅਸੀਂ ਬਹੁਪੱਖਵਾਦ ਦੇ ਪ੍ਰਤੀ ਆਪਣੀ ਪ੍ਰਤੀਬੱਧਤਾ ਅਤੇ ਸੰਯੁਕਤ ਰਾਸ਼ਟਰ (UN) ਦੇ ਚਾਰਟਰ ਵਿੱਚ ਦਰਜ ਉਦੇਸ਼ਾਂ ਅਤੇ ਸਿਧਾਂਤਾਂ ਸਹਿਤ ਅੰਤਰਰਾਸ਼ਟਰੀ ਕਾਨੂੰਨ ਨੂੰ ਉਨ੍ਹਾਂ ਦੀ ਸੰਪੂਰਨਤਾ ਅਤੇ ਅੰਤਰਸਬੰਧ ਨੂੰ ਇਸ ਦੇ ਲਾਜ਼ਮੀ ਅਧਾਰ ਦੇ ਰੂਪ ਵਿੱਚ ਬਣਾਈ ਰੱਖਣ ਅਤੇ ਅੰਤਰਰਾਸ਼ਟਰੀ ਪ੍ਰਣਾਲੀ ਵਿੱਚ ਸੰਯੁਕਤ ਰਾਸ਼ਟਰ ਦੀ ਕੇਂਦਰੀ ਭੂਮਿਕਾ ਦੀ ਪੁਸ਼ਟੀ ਕਰਦੇ ਹਾਂ, ਜਿਸ ਦੇ ਤਹਿਤ ਸੰਪ੍ਰਭੂ ਰਾਸ਼ਟਰ ਅੰਤਰਰਾਸ਼ਟਰੀ ਸ਼ਾਂਤੀ ਅਤੇ ਸੁਰੱਖਿਆ ਬਣਾਈ ਰੱਖਣ, ਟਿਕਾਊ ਵਿਕਾਸ ਨੂੰ ਅੱਗੇ ਵਧਾਉਣ, ਸਭ ਦੇ ਲਈ ਲੋਕਤੰਤਰ, ਮਨੁੱਖੀ ਅਧਿਕਾਰਾਂ ਅਤੇ ਮੌਲਿਕ ਸੁਤੰਤਰਤਾ ਦੇ ਸੰਵਰਧਨ ਅਤੇ ਸੁਰੱਖਿਆ ਦੇ ਨਾਲ-ਨਾਲ ਇਕਜੁੱਟਤਾ, ਆਪਸੀ ਸਨਮਾਨ, ਨਿਆਂ ਅਤੇ ਸਮਾਨਤਾ ਦੇ ਅਧਾਰ ‘ਤੇ ਸਹਿਯੋਗ ਸੁਨਿਸ਼ਚਿਤ ਕਰਨ ਦੇ ਲਈ ਸਹਿਯੋਗ ਕਰਦੇ ਹਾਂ। ਅਸੀਂ ਉੱਭਰਦੇ ਬਜ਼ਾਰਾਂ ਅਤੇ ਵਿਕਾਸਸ਼ੀਲ ਦੇਸ਼ਾਂ (EMDCs) ਦੇ ਨਾਲ-ਨਾਲ ਸਭ ਤੋਂ ਘੱਟ ਵਿਕਸਿਤ ਦੇਸ਼ਾਂ (LDCs) ਤੋਂ, ਵਿਸ਼ੇਸ਼ ਕਰਕੇ ਅਫਰੀਕਾ, ਲੈਟਿਨ ਅਮਰੀਕਾ ਅਤੇ ਕੈਰਿਬੀਅਨ ਦੇ ਦੇਸ਼, ਆਲਮੀ ਨਿਰਣੇ ਲੈਣ ਦੀਆਂ ਪ੍ਰਕਿਰਿਆਵਾਂ ਅਤੇ ਸੰਰਚਨਾਵਾਂ ਵਿੱਚ ਅਧਿਕ ਤੋਂ ਅਥਿਕ ਸਾਰਥਕ ਭਾਗੀਦਾਰੀ ਅਤੇ ਪ੍ਰਤੀਨਿਧਤਾ ਸੁਨਿਸ਼ਚਿਤ ਕਰਨ ਅਤੇ ਉਨ੍ਹਾਂ ਨੂੰ ਸਮਕਾਲੀਨ ਵਾਸਤਵਿਕਤਾਵਾਂ ਦੇ ਨਾਲ ਬਿਹਤਰ ਢੰਗ ਨਾਲ ਤਾਲਮੇਲ ਬਿਠਾਉਣ ਦੇ ਲਈ ਆਪਣੀ ਪ੍ਰਤੀਬੱਧਤਾ ਨੂੰ ਵੀ ਦੁਹਰਾਉਂਦੇ ਹਾਂ। ਅਸੀਂ ਸਮਾਂਬੱਧ ਤਰੀਕੇ ਨਾਲ ਸੰਯੁਕਤ ਰਾਸ਼ਟਰ ਸਕੱਤਰੇਤ ਅਤੇ ਹੋਰ ਅੰਤਰਰਾਸ਼ਟਰੀ ਸੰਗਠਨਾਂ ਵਿੱਚ ਸਮਾਨ ਭੂਗੋਲਿਕ ਪ੍ਰਤੀਨਿਧਤਾ ਹਾਸਲ ਕਰਨ ਦਾ ਸੱਦਾ ਦਿੰਦੇ ਹਾਂ, ਨਾਲ ਹੀ ਇਨ੍ਹਾਂ ਸੰਗਠਨਾਂ ਵਿੱਚ ਲੀਡਰਸ਼ਿਪ ਅਤੇ ਜ਼ਿੰਮੇਦਾਰੀਆਂ ਦੇ ਸਾਰੇ ਪੱਧਰਾਂ 'ਤੇ, ਵਿਸ਼ੇਸ਼ ਤੌਰ 'ਤੇ, ਅਸੀਂ ਈਐੱਮਡੀਸੀ ਦੇਸ਼ਾਂ ਦੀਆਂ ਮਹਿਲਾਵਾਂ ਦੀ ਭੂਮਿਕਾ ਅਤੇ ਭਾਗੀਦਾਰੀ ਵਧਂਉਣ ਦਾ ਸੱਦਾ ਦਿੰਦੇ ਹਾਂ। ਅਸੀਂ ਸੰਯੁਕਤ ਰਾਸ਼ਟਰ ਦੇ ਕਾਰਜਕਾਰੀ ਪ੍ਰਮੁੱਖਾਂ ਅਤੇ ਸੀਨੀਅਰ ਪਦਾਂ ਦੀ ਚੋਣ ਅਤੇ ਨਿਯੁਕਤੀ ਪ੍ਰਕਿਰਿਆ ਨੂੰ ਪਾਰਦਰਸ਼ਤਾ ਅਤੇ ਸਮਾਵੇਸ਼ਤਾ ਦੇ ਸਿਧਾਂਤਾਂ ਦੁਆਰਾ ਨਿਰਦੇਸ਼ਿਤ ਕਰਨ ਅਤੇ ਇਨ੍ਹਾਂ ਨੂੰ ਸੰਯੁਕਤ ਰਾਸ਼ਟਰ ਚਾਰਟਰ ਦੇ ਅਨੁਛੇਦ 101 ਦੇ ਸਾਰੇ ਪ੍ਰਾਵਧਾਨਾਂ ਦੇ ਅਨੁਸਾਰ ਕੀਤੇ ਜਾਣ ਦੀ ਜਾਣ ਦੀ ਜ਼ਰੂਰਤ ‘ਤੇ ਬਲ ਦਿੰਦੇ ਹਾਂ, ਜਿਸ ਵਿੱਚ ਯਥਾਸੰਭਵ ਵਿਆਪਕ ਭੂਗੋਲਿਕ ਅਧਾਰ 'ਤੇ ਕਰਮਚਾਰੀਆਂ ਦੀ ਭਰਤੀ ਅਤੇ ਮਹਿਲਾਵਾਂ ਦੀ ਵਧਦੀ ਭਾਗੀਦਾਰੀ ‘ਤੇ ਉਚਿਤ ਧਿਆਨ ਦਿੱਤਾ ਜਾਣਾ ਚਾਹੀਦਾ ਹੈ, ਅਤੇ ਇਸ ਸਾਧਾਰਣ ਨਿਯਮ ਦਾ ਪਾਲਨ ਕੀਤਾ ਜਾਣਾ ਚਾਹੀਦਾ ਹੈ ਕਿ ਸੰਯੁਕਤ ਰਾਸ਼ਟਰ ਪ੍ਰਣਾਲੀ ਵਿੱਚ ਸੀਨੀਅਰ ਪਦਾਂ 'ਤੇ ਕਿਸੇ ਵੀ ਦੇਸ਼ ਜਾਂ ਦੇਸ਼ਾਂ ਦੇ ਸਮੂਹ ਦੇ ਨਾਗਰਿਕਾਂ ਦਾ ਏਕਾਧਿਕਾਰ ਨਾ ਹੋਵੇ।
2023 ਦੇ ਜੋਹਾਨਸਬਰਗ-II ਨੇਤਾਵਾਂ ਦੇ ਐਲਾਨਨਾਮੇ ਨੂੰ ਮਾਨਤਾ ਦਿੰਦੇ ਹੋਏ, ਅਸੀਂ ਸੰਯੁਕਤ ਰਾਸ਼ਟਰ ਦੇ ਵਿਆਪਕ ਸੁਧਾਰਾਂ ਦੇ ਲਈ ਆਪਣਾ ਸਮਰਥਨ ਨੂੰ ਦੁਹਰਾਉਂਦੇ ਹਾਂ, ਜਿਸ ਵਿੱਚ ਇਸ ਦੀ ਸੁਰੱਖਿਆ ਪਰਿਸ਼ਦ ਵੀ ਸ਼ਾਮਲ ਹੈ, ਅਤੇ ਇਸ ਬਾਤ ਨੂੰ ਧਿਆਨ ਵਿੱਚ ਰੱਖਦੇ ਹਾਂ ਕਿ ਇਸ ਨੂੰ ਹੋਰ ਅਧਿਕ ਲੋਕਤੰਤਰੀ, ਪ੍ਰਤੀਨਿਧੀ ਯੁਕਤ, ਪ੍ਰਭਾਵੀ ਅਤੇ ਕੁਸ਼ਲ ਬਣਾਇਆ ਜਾਣਾ ਚਾਹੀਦਾ ਹੈ ਅਤੇ ਪਰਿਸ਼ਦ ਦੀ ਮੈਂਬਰਸ਼ਿਪ ਵਿੱਚ ਵਿਕਾਸਸ਼ੀਲ ਦੇਸ਼ਾਂ ਦੀ ਪ੍ਰਤੀਨਿਧਤਾ ਨੂੰ ਵਧਾਇਆ ਜਾਣਾ ਚਾਹੀਦਾ ਹੈ, ਤਾਕਿ ਇਹ ਮੌਜੂਦਾ ਆਲਮੀ ਚੁਣੌਤੀਆਂ ਦਾ ਉਚਿਤ ਰੂਪ ਨਾਲ ਜਵਾਬ ਦੇ ਸਕੇ ਅਤੇ ਬ੍ਰਿਕਸ ਦੇਸ਼ਾਂ ਸਹਿਤ ਅਫਰੀਕਾ, ਏਸ਼ੀਆ ਅਤੇ ਲੈਟਿਨ ਅਮਰੀਕਾ ਦੇ ਉੱਭਰਦੇ ਅਤੇ ਵਿਕਾਸਸ਼ੀਲ ਦੇਸ਼ਾਂ ਦੀਆਂ ਜਾਇਜ਼ ਆਕਾਂਖਿਆਵਾਂ ਦਾ ਸਮਰਥਨ ਕਰ ਸਕੇ, ਜਿਸ ਨਾਲ ਇਹ ਦੇਸ਼ ਅੰਤਰਰਾਸ਼ਟਰੀ ਮਾਮਲਿਆਂ ਵਿੱਚ, ਵਿਸ਼ੇਸ਼ ਕਰਕੇ ਸੰਯੁਕਤ ਰਾਸ਼ਟਰ ਵਿੱਚ,ਇਸ ਦੀ ਸੁਰੱਖਿਆ ਪਰਿਸ਼ਦ ਵਿੱਚ ਵੱਡੀ ਭੂਮਿਕਾ ਨਿਭਾ ਸਕਣ। ਅਸੀਂ ਅਫਰੀਕੀ ਦੇਸ਼ਾਂ ਦੀਆਂ ਜਾਇਜ਼ ਆਕਾਂਖਿਆਵਾਂ ਨੂੰ ਮਾਨਤਾ ਦਿੰਦੇ ਹਾਂ, ਜਿਵੇਂ ਕਿ ਏਜ਼ੁਲਵਿਨੀ ਸਰਬਸੰਮਤੀ ਅਤੇ ਸਿਰਤੇ ਐਲਾਨਨਾਮੇ ਵਿੱਚ ਦਰਸਾਇਆ ਗਿਆ ਹੈ। ਅਸੀਂ ਇਸ ਬਾਤ 'ਤੇ ਜ਼ੋਰ ਦਿੰਦੇ ਹਾਂ ਕਿ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਵਿੱਚ ਸੁਧਾਰ ਗਲੋਬਲ ਸਾਊਥ ਦੀ ਆਵਾਜ਼ ਨੂੰ ਵਧਾਉਣ ਲਈ ਹੈ। 2022 ਦੇ ਬੀਜਿੰਗ ਅਤੇ 2023 ਦੇ ਜੋਹਾਨਸਬਰਗ II ਦੇ ਨੇਤਾਵਾਂ ਦੇ ਐਲਾਨਨਾਮਿਆਂ ਨੂੰ ਯਾਦ ਕਰਦੇ ਹੋਏ, ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੇ ਸਥਾਈ ਮੈਂਬਰ ਦੇ ਰੂਪ ਵਿੱਚ ਚੀਨ ਅਤੇ ਰੂਸ, ਸੁਰੱਖਿਆ ਪਰਿਸ਼ਦ ਸਹਿਤ ਸੰਯੁਕਤ ਰਾਸ਼ਟਰ ਵਿੱਚ ਵੱਡੀ ਭੂਮਿਕਾ ਨਿਭਾਉਣ ਦੇ ਲਈ ਬ੍ਰਾਜ਼ੀਲ ਅਤੇ ਭਾਰਤ ਦੀਆਂ ਆਕਾਂਖਿਆਵਾਂ ਦੇ ਪ੍ਰਤੀ ਆਪਣਾ ਸਮਰਥਨ ਦੁਹਰਾਉਂਦੇ ਹਨ।
ਸੰਯੁਕਤ ਰਾਸ਼ਟਰ ਦੀ 80ਵੀਂ ਵਰ੍ਹੇਗੰਢ ਦੇ ਅਵਸਰ 'ਤੇ, ਅਸੀਂ ਯੂਐੱਨਜੀਏ ਪ੍ਰਸਤਾਵ 75/1, 77/335 ਅਤੇ ਹੋਰ ਸਬੰਧਿਤ ਪ੍ਰਸਤਾਵਾਂ (UNGA Resolutions75/1, 77/335 and other relevant resolutions) ਨੂੰ ਯਾਦ ਕਰਦੇ ਹਾਂ ਅਤੇ ਸੰਯੁਕਤ ਰਾਸ਼ਟਰ ਨੂੰ ਆਪਣੇ ਕਾਰਜ ਆਦੇਸ਼ ਨੂੰ ਪੂਰਾ ਕਰਨ ਦੇ ਲਈ ਹਰ ਜ਼ਰੂਰੀ ਸਹਾਇਤਾ ਪ੍ਰਦਾਨ ਕਰਨ ਦੀ ਆਪਣੀ ਪ੍ਰਤੀਬੱਧਤਾ ਨੂੰ ਦੁਹਰਾਉਂਦੇ ਹਾਂ। ਅਸੀਂ ਠੋਸ ਪ੍ਰਗਤੀ ਪ੍ਰਾਪਤ ਕਰਨ ਦੇ ਉਦੇਸ਼ ਨਾਲ ਸੰਯੁਕਤ ਰਾਸ਼ਟਰ ਦੇ ਪ੍ਰਮੁੱਖ ਅੰਗਾਂ ਦੇ ਸੁਧਾਰਾਂ ਲਈ ਮਜ਼ਬੂਤ ਸੱਦੇ 'ਤੇ ਜ਼ੋਰ ਦਿੰਦੇ ਹਾਂ। ਅਸੀਂ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੇ ਸੁਧਾਰਾਂ 'ਤੇ ਚਰਚਾਵਾਂ ਨੂੰ ਨਵੀਂ ਤਾਕਤ ਦੇਣ ਅਤੇ ਜਨਰਲ ਅਸੈਂਬਲੀ ਨੂੰ ਮੁੜਸੁਰਜੀਤ ਕਰਨ ਅਤੇ ਆਰਥਿਕ ਅਤੇ ਸਮਾਜਿਕ ਪਰਿਸ਼ਦ ਨੂੰ ਮਜ਼ਬੂਤ ਕਰਨ ਲਈ ਕੰਮ ਜਾਰੀ ਰੱਖਣ ਦੇ ਲਈ ਪ੍ਰਤੀਬੱਧ ਹਾਂ। ਅਸੀਂ ਸ਼ਾਂਤੀ ਨਿਰਮਾਣ ਵਿਵਸਥਾ ਦੀ 2025 ਦੀ ਸਮੀਖਿਆ (2025 Review of the Peacebuilding architecture) ਦੇ ਸਫ਼ਲ ਸਮਾਪਨ ਦੀ ਆਸ਼ਾ ਕਰਦੇ ਹਾਂ।
ਅਸੀਂ ਇਸ ਬਾਤ ਨਾਲ ਸਹਿਮਤ ਹਾਂ ਕਿ ਬਹੁਧਰੁਵੀ ਦੁਨੀਆ ਦੀਆਂ ਸਮਕਾਲੀਨ ਵਾਸਤਵਿਕਤਾਵਾਂ ਦੇ ਸੰਦਰਭ ਵਿੱਚ, ਇਹ ਮਹੱਤਵਪੂਰਨ ਹੈ ਕਿ ਵਿਕਾਸਸ਼ੀਲ ਦੇਸ਼ ਅਧਿਕ ਨਿਆਂਸੰਗਤ ਅਤੇ ਸਮਾਨਤਾ ਅਧਾਰਿਤ ਆਲਮੀ ਸ਼ਾਸਨ ਅਤੇ ਰਾਸ਼ਟਰਾਂ ਦੇ ਵਿਚਕਾਰ ਪਰਸਪਰ ਤੌਰ ‘ਤੇ ਲਾਭਦਾਇਕ ਸਬੰਧਾਂ ਦੇ ਲਈ ਸੰਵਾਦ ਅਤੇ ਸਲਾਹ-ਮਸ਼ਵਰੇ ਨੂੰ ਹੁਲਾਰਾ ਦੇਣ ਦੇ ਆਪਣੇ ਪ੍ਰਯਾਸਾਂ ਨੂੰ ਮਜ਼ਬੂਤ ਕਰਨ। ਅਸੀਂ ਸਵੀਕਾਰ ਕਰਦੇ ਹਾਂ ਕਿ ਬਹੁਧਰੁਵੀ ਵਿਵਸਥਾ EMDCs ਦੇ ਲਈ ਆਪਣੀ ਰਚਨਾਤਮਕ ਸਮਰੱਥਾ ਨੂੰ ਵਿਕਸਿਤ ਕਰਨ ਅਤੇ ਵਿਸ਼ਵਵਿਆਪੀ ਤੌਰ 'ਤੇ ਲਾਭਕਾਰੀ, ਸਮਾਵੇਸ਼ੀ ਅਤੇ ਨਿਆਂਸੰਗਤ ਆਰਥਿਕ ਵਿਸ਼ਵੀਕਰਣ ਅਤੇ ਸਹਿਯੋਗ ਦੇ ਅਸਵਰਾਂ ਦਾ ਵਿਸਤਾਰ ਕਰ ਸਕਦੀ ਹੈ। ਅਸੀਂ, ਵਿਸ਼ੇਸ਼ ਤੌਰ ‘ਤੇ ਮਹੱਤਵਪੂਰਨ ਅੰਤਰਰਾਸ਼ਟਰੀ ਚੁਣੌਤੀਆਂ ਨੂੰ ਦੇਖਦੇ ਹੋਏ ਸਕਾਰਾਤਮਕ ਬਦਲਾਅ ਦੇ ਲਈ ਇੱਕ ਸੰਚਾਲਕ ਦੇ ਰੂਪ ਵਿੱਚ ਗਲੋਬਲ ਸਾਊਥ ਦੇ ਮਹੱਤਵ ‘ਤੇ ਪ੍ਰਕਾਸ਼ ਪਾਉਂਦੇ ਹਾਂ, ਜਿਨ੍ਹਾਂ ਵਿੱਚ ਗਹਿਰਾਉਂਦੇ ਭੂ-ਰਾਜਨੀਤਕ ਤਣਾਅ, ਤੇਜ਼ ਆਰਥਿਕ ਮੰਦੀ ਅਤੇ ਤਕਨੀਕੀ ਪਰਿਵਰਤਨ, ਸੁਰੱਖਿਆਵਾਦੀ ਉਪਾਅ ਅਤੇ ਪ੍ਰਵਾਸੀ ਚੁਣੌਤੀਆਂ ਸ਼ਾਮਲ ਹਨ। ਸਾਡਾ ਮੰਨਣਾ ਹੈ ਕਿ ਬ੍ਰਿਕਸ ਦੇਸ਼, ਗਲੋਬਲ ਸਾਊਥ ਦੀਆਂ ਚਿੰਤਾਵਾਂ ਅਤੇ ਪ੍ਰਾਥਮਿਕਤਾਵਾਂ ਨੂੰ ਆਵਾਜ਼ ਦੇਣ ਦੇ ਨਾਲ-ਨਾਲ ਅੰਤਰਰਾਸ਼ਟਰੀ ਕਾਨੂੰਨ 'ਤੇ ਅਧਾਰਿਤ ਅਧਿਕ ਨਿਆਂਸੰਗਤ, ਟਿਕਾਊ, ਸਮਾਵੇਸ਼ੀ, ਪ੍ਰਤੀਨਿਧਤਾ ਅਧਾਰਿਤ ਅਤੇ ਸਥਿਰ ਅੰਤਰਰਾਸ਼ਟਰੀ ਵਿਵਸਥਾ ਨੂੰ ਹੁਲਾਰਾ ਦੇਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਰਹਿਣਗੇ।
ਇਹ ਯਾਦ ਕਰਦੇ ਹੋਏ ਕਿ 2025 ਦੂਸਰੇ ਵਿਸ਼ਵ ਯੁੱਧ ਦੇ ਅੰਤ ਦੀ 80ਵੀਂ ਵਰ੍ਹੇਗੰਢ ਹੈ, ਜੋ ਇੱਕ ਅਜਿਹਾ ਯੁੱਧ ਸੀ, ਜਿਸ ਨੇ ਮਾਨਵ ਜਾਤੀ ਨੂੰ, ਖਾਸ ਕਰਕੇ ਯੂਰੋਪ, ਏਸ਼ੀਆ, ਅਫਰੀਕਾ, ਪ੍ਰਸ਼ਾਂਤ ਅਤੇ ਦੁਨੀਆ ਦੇ ਹੋਰ ਹਿੱਸਿਆਂ ਵਿੱਚ, ਅਕਲਪਿਤ ਦੁਖ ਪਹੁੰਚਾਏ, ਅਸੀਂ ਦੂਸਰੇ ਵਿਸ਼ਵ ਯੁੱਧ ਦੇ ਅੰਤ ਦੀ 80ਵੀਂ ਵਰ੍ਹੇਗੰਢ 'ਤੇ ਯੂਐੱਨਜੀਏ ਸੰਕਲਪ 79/272 ਨੂੰ ਆਪਣਾ ਪੂਰਾ ਸਮਰਥਨ ਦਿੰਦੇ ਹਾਂ, ਇਸ ਇਤਿਹਾਸਿਕ ਘਟਨਾ ਦੇ ਸਬੰਧ ਵਿੱਚ, ਜਿਸ ਨੇ ਸੰਯੁਕਤ ਰਾਸ਼ਟਰ ਦੇ ਨਿਰਮਾਣ ਲਈ ਹਾਲਾਤ ਨਿਰਮਿਤ ਕੀਤੇ, ਜੋ ਕਿ ਭਵਿੱਖ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਯੁੱਧ ਦੇ ਸੰਕਟ ਤੋਂ ਬਚਾਉਣ ਲਈ ਡਿਜ਼ਾਈਨ ਕੀਤਾ ਗਿਆ ਸੀ।
80ਵੀਂ ਵਰ੍ਹੇਗੰਢ 'ਤੇ, ਅਸੀਂ ਬ੍ਰੈਟਨ ਵੁਡਸ ਸੰਸਥਾਵਾਂ (BWIs) ਵਿੱਚ ਸੁਧਾਰ ਦੀ ਤਤਕਾਲ ਜ਼ਰੂਰਤ ਨੂੰ ਦੁਹਰਾਉਂਦੇ ਹਾਂ ਤਾਕਿ ਉਨ੍ਹਾਂ ਨੂੰ ਅਧਿਕ ਚੁਸਤ, ਪ੍ਰਭਾਵੀ, ਭਰੋਸੇਯੋਗ, ਸਮਾਵੇਸ਼ੀ, ਉਦੇਸ਼ ਲਈ ਢੁਕਵਾਂ, ਨਿਰਪੱਖ, ਉੱਤਰਦਾਈ ਅਤੇ ਪ੍ਰਤੀਨਿਧਤਾ ਅਧਾਰਿਤ ਬਣਾਇਆ ਜਾ ਸਕੇ, ਜਿਸ ਨਾਲ ਉਸ ਦੀ ਵੈਧਤਾ ਵਿੱਚ ਵਿਸਤਾਰ ਹੋਵੇਗਾ। ਸਭ ਤੋਂ ਪਹਿਲੇ ਅਤੇ ਸਭ ਤੋਂ ਮਹੱਤਵਪੂਰਨ ਬਾਤ ਇਹ ਹੈ ਕਿ ਉਨ੍ਹਾਂ ਨੂੰ ਆਪਣੀ ਸਥਾਪਨਾ ਦੇ ਬਾਅਦ ਤੋਂ ਆਲਮੀ ਅਰਥਵਿਵਸਥਾ ਵਿੱਚ ਹੋਏ ਪਰਿਵਰਤਨ ਨੂੰ ਦਰਸਾਉਣ ਦੇ ਲਈ ਆਪਣੀ ਸ਼ਾਸਨ ਸੰਰਚਨਾ ਵਿੱਚ ਸੁਧਾਰ ਕਰਨਾ ਚਾਹੀਦਾ ਹੈ।BWIs ਵਿੱਚ EMDEs ਦੀ ਆਵਾਜ਼ ਅਤੇ ਪ੍ਰਤੀਨਿਧਤਾ ਨੂੰ ਆਲਮੀ ਅਰਥਵਿਵਸਥਾ ਵਿੱਚ ਉਨ੍ਹਾਂ ਦੀ ਵਧਦੀ ਮਹੱਤਤਾ ਨੂੰ ਦਰਸਾਉਣਾ ਚਾਹੀਦਾ ਹੈ। ਇਸ ਦੇ ਇਲਾਵਾ, ਅਸੀਂ ਯੋਗਤਾ ਅਧਾਰਿਤ ਅਤੇ ਸਮਾਵੇਸ਼ੀ ਚੋਣ ਪ੍ਰਕਿਰਿਆ ਨੂੰ ਸ਼ਾਮਲ ਕਰਦੇ ਹੋਏ ਪ੍ਰਬੰਧਨ ਪ੍ਰਕਿਰਿਆਵਾਂ ਵਿੱਚ ਸੁਧਾਰ ਦੀ ਮੰਗ ਕਰਦੇ ਹਾਂ, ਜਿਸ ਨਾਲ IMF ਅਤੇ WBG ਦੀ ਅਗਵਾਈ ਵਿੱਚ ਖੇਤਰੀ ਵਿਵਿਧਤਾ ਅਤੇ EMDEs ਦੀ ਪ੍ਰਤੀਨਿਧਤਾ ਦਾ ਵਿਸਤਾਰ ਹੋਵੇਗਾ, ਨਾਲ ਹੀ ਪ੍ਰਬੰਧਕੀ ਪੱਧਰ 'ਤੇ ਮਹਿਲਾਵਾਂ ਦੀ ਭੂਮਿਕਾ ਅਤੇ ਭਾਗੀਦਾਰੀ ਵੀ ਵਧੇਗੀ।
ਅਨਿਸ਼ਚਿਤਤਾ ਅਤੇ ਅਸਥਿਰਤਾ ਦੇ ਵਰਤਮਾਨ ਸੰਦਰਭ ਵਿੱਚ, ਅੰਤਰਰਾਸ਼ਟਰੀ ਮੁਦਰਾ ਫੰਡ (IMF) ਨੂੰ ਆਲਮੀ ਵਿੱਤੀ ਸੁਰੱਖਿਆ ਜਾਲ (GFSN) ਦੇ ਕੇਂਦਰ ਵਿੱਚ ਆਪਣੇ ਮੈਂਬਰਾਂ, ਵਿਸ਼ੇਸ਼ ਕਰਕੇ ਸਭ ਤੋਂ ਕਮਜ਼ੋਰ ਦੇਸ਼ਾਂ ਦਾ ਪ੍ਰਭਾਵੀ ਢੰਗ ਨਾਲ ਸਮਰਥਨ ਕਰਨ ਦੇ ਲਈ ਉਚਿਤ ਰੂਪ ਨਾਲ ਸੰਸਾਧਨਯੁਕਤ ਅਤੇ ਚੁਸਤ ਰਹਿਣਾ ਚਾਹੀਦਾ ਹੈ। ਕੋਟਾ ਸ਼ੇਅਰ ਰੀਅਲਾਇਨਮੈਂਟ ਦੀ ਗ਼ੈਰ ਮੌਜੂਦਗੀ ਦੇ ਬਾਵਜੂਦ, ਅਸੀਂ 16ਵੀਂ ਜਨਰਲ ਕੋਟਾ ਸਮੀਖਿਆ (GRQ) ਦੇ ਤਹਿਤ ਪ੍ਰਸਤਾਵਿਤ ਕੋਟਾ ਵਾਧੇ ਲਈ ਸਹਿਮਤੀ ਪ੍ਰਦਾਨ ਕੀਤੀ ਹੈ ਅਤੇ IMF ਉਨ੍ਹਾਂ ਮੈਂਬਰਾਂ ਨੂੰ ਆਗਰਹਿ ਕਰਦੇ ਹਾਂ ਜਿਨ੍ਹਾਂ ਨੇ ਅਜੇ ਤੱਕ ਅਜਿਹਾ ਨਹੀਂ ਕੀਤਾ ਹੈ ਕਿ ਉਹ ਆਪਣੀ ਸਹਿਮਤੀ ਪ੍ਰਦਾਨ ਕਰਨ ਅਤੇ ਬਿਨਾ ਕਿਸੇ ਹੋਰ ਦੇਰੀ ਦੇ 16ਵੀਂ GRQ ਦੇ ਤਹਿਤ ਕੋਟਾ ਵਾਧੇ ਨੂੰ ਲਾਗੂ ਕਰਨ। ਅਸੀਂ IMF ਦੇ ਕਾਰਜਕਾਰੀ ਬੋਰਡ ਨੂੰ ਆਗਰਹਿ ਕਰਦੇ ਹਾਂ ਕਿ ਉਹ 17ਵੇਂ GRQ ਦੇ ਤਹਿਤ ਇੱਕ ਨਵੇਂ ਕੋਟਾ ਫਾਰਮੂਲੇ ਦੇ ਜ਼ਰੀਏ ਕੋਟਾ ਸ਼ੇਅਰ ਰੀਅਲਾਇਨਮੈਂਟ ਦੇ ਲਈ ਇੱਕ ਦ੍ਰਿਸ਼ਟੀਕੋਣ ਵਿਕਸਿਤ ਕਰਨ ਦੇ ਲਈ ਡਾਇਰੈਕਟਰ ਕਮੇਟੀ ਦੁਆਰਾ ਨਿਰਧਾਰਿਤ ਕਾਰਜ ਆਦੇਸ਼ ਨੂੰ ਜਲਦੀ ਤੋਂ ਜਲਦੀ ਪੂਰਾ ਕਰਨ। ਅਸੀਂ ਭਵਿੱਖ ਦੀਆਂ ਚਰਚਾਵਾਂ ਦਾ ਮਾਰਗਦਰਸ਼ਨ ਕਰਨ ਅਤੇ ਮਹੱਤਵਪੂਰਨ ਕੋਟਾ ਅਤੇ ਸ਼ਾਸਨ ਸੁਧਾਰਾਂ ਬਾਰੇ ਵਿਚਾਰਾਂ ਦੇ ਅਭਿਸਰਣ ਨੂੰ ਹੁਲਾਰਾ ਦੇਣ ਵਿੱਚ ਮਦਦ ਕਰਨ ਦੇ ਲਈ ਸਾਧਾਰਣ ਸਿਧਾਂਤਾਂ ਨੂੰ ਵਿਕਸਿਤ ਕਰਨ ਵਿੱਚ ਆਈਐੱਮਐੱਫ (IMF) ਕਾਰਜਕਾਰੀ ਬੋਰਡ ਅਤੇ ਅੰਤਰਰਾਸ਼ਟਰੀ ਮੁਦਰਾ ਅਤੇ ਵਿੱਤੀ ਕਮੇਟੀ (ਆਈਐੱਮਐੱਫਸੀ -IMFC) ਦੇ ਡਿਪਟੀ ਮੁਖੀਆਂ ਦੇ ਪ੍ਰਯਾਸਾਂ ਦਾ ਸਮਰਥਨ ਕਰਦੇ ਹਾਂ। ਅਸੀਂ ਦੁਹਰਾਉਂਦੇ ਹਾਂ ਕਿ ਆਈਐੱਮਐੱਫ (IMF) ਵਿਖੇ ਕੋਟਾ ਰੀਅਲਾਇਨਮੈਂਟ ਵਿਕਾਸਸ਼ੀਲ ਦੇਸ਼ਾਂ ਦੀ ਕੀਮਤ 'ਤੇ ਨਹੀਂ ਹੋਣੀ ਚਾਹੀਦੀ,ਜਿਸ ਵਿੱਚ ਆਲਮੀ ਅਰਥਵਿਵਸਥਾ ਵਿੱਚ ਦੇਸ਼ਾਂ ਦੀ ਸਾਪੇਖ ਸਥਿਤੀ ਨੂੰ ਪ੍ਰਤੀਬਿੰਬਤ ਹੋਣੀ ਚਾਹੀਦੀ ਹੈ ਅਤੇ ਈਐੱਮਡੀਈਜ਼ (EMDEs) ਦੇ ਸ਼ੇਅਰਾਂ ਵਿੱਚ ਵਾਧਾ ਕੀਤਾ ਜਾਣਾ ਚਾਹੀਦਾ ਹੈ। ਆਈਐੱਮਐੱਫ (IMF) ਕੋਟਾ ਅਤੇ ਸ਼ਾਸਨ ਸੁਧਾਰ ਦੇ ਲਈ ਬ੍ਰਿਕਸ ਰੀਓ ਡੀ ਜਨੇਰੀਓ ਵਿਜ਼ਨ ਦੇ ਅਨੁਰੂਪ, ਅਸੀਂ ਹੋਰ IMF ਮੈਂਬਰਾਂ ਦੇ ਨਾਲ ਰਚਨਾਤਮਕ ਤੌਰ 'ਤੇ ਜੁੜਨ ਦੇ ਲਈ ਤਿਆਰ ਹਾਂ ਤਾਕਿ 17ਵੇਂ ਜੀਆਰਕਿਊ (GRQ) ਵਿੱਚ ਸਾਰਥਕ ਕੋਟਾ ਸ਼ੇਅਰ ਰੀਅਲਾਇਨਮੈਂਟ ਅਤੇ ਸ਼ਾਸਨ ਸੁਧਾਰ ਸ਼ਾਮਲ ਕੀਤਾ ਜਾਣਾ ਸੁਨਿਸ਼ਚਿਤ ਕੀਤਾ ਜਾ ਸਕੇ।
ਅਸੀਂ ਪੁਸ਼ਟੀ ਕਰਦੇ ਹਾਂ ਕਿ ਬ੍ਰਾਜ਼ੀਲ ਦੀ ਸਹਿ-ਪ੍ਰਧਾਨਗੀ ਹੇਠ 2025 ਵਿਸ਼ਵ ਬੈਂਕ ਸ਼ੇਅਰਹੋਲਡਿੰਗ ਸਮੀਖਿਆ; ਬਹੁਪੱਖਵਾਦ ਨੂੰ ਮਜ਼ਬੂਤ ਕਰਨ ਅਤੇ ਇੱਕ ਬਿਹਤਰ, ਵੱਡੇ ਅਤੇ ਅਧਿਕ ਪ੍ਰਭਾਵੀ ਵਿਕਾਸ ਵਿੱਤ ਸੰਸਥਾਨ ਦੇ ਰੂਪ ਵਿੱਚ ਵਿਸ਼ਵ ਬੈਂਕ ਸਮੂਹ ਦੀ ਵੈਧਤਾ ਨੂੰ ਵਧਾਉਣ ਦੇ ਲਈ ਇੱਕ ਮਹੱਤਵਪੂਰਨ ਉਪਕਰਣ ਹੈ। ਲੀਮਾ ਸਿਧਾਂਤਾਂ ਦੇ ਅਨੁਰੂਪ, ਅਸੀਂ ਵਿਕਾਸਸ਼ੀਲ ਦੇਸ਼ਾਂ ਦੀ ਵਧਦੀ ਆਵਾਜ਼ ਅਤੇ ਪ੍ਰਤੀਨਿਧਤਾ ਦਾ ਸਮਰਥਨ ਕਰਨਾ ਜਾਰੀ ਰੱਖਦੇ ਹਾਂ, ਜੋ ਸ਼ੇਅਰਹੋਲਡਿੰਗ ਰੀਅਲਾਇਨਮੈਂਟ ‘ਤੇ ਅਧਾਰਿਤ ਹੈ, ਜੋ ਉਨ੍ਹਾਂ ਦੀ ਇਤਿਹਾਸਿਕ ਨਿਮਨ ਪ੍ਰਤੀਨਿਧਤਾ ਵਿੱਚ ਸੁਧਾਰ ਕਰਦਾ ਹੈ। ਅਸੀਂ ਇਹ ਸੁਨਿਸ਼ਚਿਤ ਕਰਨ ਦਾ ਪ੍ਰਯਾਸ ਕਰਾਂਗੇ ਕਿ ਜਲਵਾਯੂ ਪਰਿਵਰਤਨ ਅਤੇ ਡਿਜੀਟਲਾਇਜ਼ੇਸ਼ਨ ਦੇ ਚੁਣੌਤੀਪੂਰਨ ਸੰਦਰਭ ਵਿੱਚ, ਰੋਜ਼ਗਾਰ ਸਿਰਜਣਾ ਸਹਿਤ ਗ਼ਰੀਬੀ ਅਤੇ ਅਸਮਾਨਤਾ ਨਾਲ ਨਜਿੱਠਣਾ ਵਿਸ਼ਵ ਬੈਂਕ ਸਮੂਹ ਦੇ ਮਿਸ਼ਨ ਦਾ ਕੇਂਦਰ ਬਿੰਦੂ ਬਣਿਆ ਰਹੇ।
ਬਹੁਪੱਖੀ ਵਪਾਰ ਪ੍ਰਣਾਲੀ ਲੰਬੇ ਸਮੇਂ ਤੋਂ ਇੱਕ ਚੁਰਾਹੇ 'ਤੇ ਖੜ੍ਹੀ ਹੈ। ਵਪਾਰ-ਪ੍ਰਤੀਬੰਧਾਤਮਕ ਕਾਰਵਾਈਆਂ ਦਾ ਪ੍ਰਸਾਰ, ਚਾਹੇ ਟੈਰਿਫ ਅਤੇ ਗ਼ੈਰ-[1]-ਟੈਰਿਫ ਉਪਾਵਾਂ ਵਿੱਚ ਅੰਨ੍ਹੇਵਾਹ ਵਾਧੇ ਦੇ ਰੂਪ ਵਿੱਚ ਹੋਵੇ, ਜਾਂ ਵਾਤਾਵਰਣਕ ਉਦੇਸ਼ਾਂ ਦੀ ਆੜ ਵਿੱਚ ਸੁਰੱਖਿਆਵਾਦ ਦੇ ਰੂਪ ਵਿੱਚ ਹੋਵੇ, ਆਲਮੀ ਵਪਾਰ ਨੂੰ ਹੋਰ ਘੱਟ ਕਰਨ, ਗਲੋਬਲ ਸਪਲਾਈ ਚੇਨਾਂ ਵਿੱਚ ਵਿਘਨ ਪਾਉਣ ਅਤੇ ਅੰਤਰਰਾਸ਼ਟਰੀ ਆਰਥਿਕ ਅਤੇ ਵਪਾਰ ਗਤੀਵਿਧੀਆਂ ਵਿੱਚ ਅਨਿਸ਼ਚਿਤਤਾ ਲਿਆਉਣ ਦਾ ਸੰਕਟ ਪੈਦਾ ਕਰਦਾ ਹੈ, ਜੋ ਸੰਭਾਵੀ ਤੌਰ 'ਤੇ ਮੌਜੂਦਾ ਆਰਥਿਕ ਅਸਮਾਨਤਾਵਾਂ ਨੂੰ ਵਧਾਉਂਦਾ ਹੈ ਅਤੇ ਆਲਮੀ ਆਰਥਿਕ ਵਿਕਾਸ ਦੀਆਂ ਸੰਭਾਵਨਾਵਾਂ ਨੂੰ ਪ੍ਰਭਾਵਿਤ ਕਰਦਾ ਹੈ। ਅਸੀਂ ਇੱਕ ਤਰਫ਼ਾ ਟੈਰਿਫ ਅਤੇ ਗ਼ੈਰ-ਟੈਰਿਫ ਉਪਾਵਾਂ ਦੇ ਵਧਣ ਬਾਰੇ ਗੰਭੀਰ ਚਿੰਤਾ ਵਿਅਕਤ ਕਰਦੇ ਹਾਂ। ਜੋ ਵਪਾਰ ਨੂੰ ਵਿਗਾੜਦੇ ਹਨ ਅਤੇ ਵਿਸ਼ਵ ਵਪਾਰ ਸੰਗਠਨ (ਡਬਲਿਊਟੀਓ-WTO) ਨਿਯਮਾਂ ਦੇ ਪ੍ਰਤੀ ਅਸੰਗਤ ਹਨ। ਇਸ ਸੰਦਰਭ ਵਿੱਚ, ਅਸੀਂ ਵਿਸ਼ਵ ਵਪਾਰ ਸੰਗਠਨ (ਡਬਲਿਊਟੀਓ) ਜੇ ਨਾਲ ਇੱਕ ਨਿਯਮ[1] ਅਧਾਰਿਤ, ਖੁੱਲ੍ਹੇ, ਪਾਰਦਰਸ਼ੀ, ਨਿਰਪੱਖ, ਸਮਾਵੇਸ਼ੀ, ਨਿਆਂਸੰਗਤ, ਗ਼ੈਰ-ਭੇਦਭਾਵਪੂਰਨ, ਆਮ ਸਹਿਮਤੀ-ਅਧਾਰਿਤ ਬਹੁਪੱਖੀ ਵਪਾਰ ਪ੍ਰਣਾਲੀ ਦੇ ਲਈ ਆਪਣਾ ਸਮਰਥਨ ਦੁਹਰਾਉਂਦੇ ਹਾਂ,ਜਿਸ ਦੇ ਕੇਂਦਰ ਵਿੱਚ ਵਿਕਾਸਸ਼ੀਲ ਮੈਂਬਰਾਂ ਦੇ ਲਈ ਵਿਸ਼ੇਸ਼ ਅਤੇ ਵਿਭੇਦਕ ਵਿਵਹਾਰ (ਐੱਸਐਂਡਡੀਟੀ-S&DT) ਹੈ। ਅਸੀਂ ਇਸ ਬਾਤ 'ਤੇ ਜ਼ੋਰ ਦਿੰਦੇ ਹਾਂ ਕਿਆਪਣੀ 30ਵੀਂ ਵਰ੍ਹੇਗੰਢ 'ਤੇ, ਵਿਸ਼ਵ ਵਪਾਰ ਸੰਗਠਨ ਇੱਕਮਾਤਰ ਬਹੁਪੱਖੀ ਸੰਸਥਾ ਬਣੀ ਹੋਈ ਹੈ, ਜਿਸ ਦੇ ਪਾਸ ਨਵੇਂ ਵਪਾਰ ਨਿਯਮਾਂ 'ਤੇ ਗੱਲਬਾਤ ਸਹਿਤ ਅੰਤਰਰਾਸ਼ਟਰੀ ਵਪਾਰ ਵਿਚਾਰ-ਵਟਾਂਦਰਿਆਂ ਦੇ ਕਈ ਆਯਾਮਾਂ 'ਤੇ ਅਗਵਾਈ ਕਰਨ ਦੇ ਲਈ ਜ਼ਰੂਰੀ ਕਾਰਜ ਆਦੇਸ਼, ਮੁਹਾਰਤ, ਵਿਸ਼ਵਵਿਆਪੀ ਪਹੁੰਚ ਅਤੇ ਸਮਰੱਥਾ ਹੈ। ਅਸੀਂ 12ਵੀਂ ਵਿਸ਼ਵ ਵਪਾਰ ਸੰਗਠਨ (ਡਬਲਿਊਟੀਓ-WTO) ਮੰਤਰੀ ਪੱਧਰੀ ਕਾਨਫਰੰਸ ਵਿੱਚ ਕੀਤੀ ਗਈ ਪ੍ਰਤੀਬੱਧਤਾ ਨੂੰ ਯਾਦ ਕਰਦੇ ਹਾਂ ਅਤੇ 13ਵੀਂ ਵਿਸ਼ਵ ਵਪਾਰ ਸੰਗਠਨ (ਡਬਲਿਊਟੀਓ-WTO) ਮੰਤਰੀ ਪੱਧਰੀ ਕਾਨਫਰੰਸ ਵਿੱਚ ਸੰਗਠਨ ਦੀ ਪ੍ਰਾਸੰਗਿਕਤਾ ਨੂੰ ਸੁਨਿਸ਼ਚਿਤ ਕਰਨ ਅਤੇ ਬਹੁਪੱਖੀ ਵਪਾਰ ਪ੍ਰਣਾਲੀ ਦੀ ਭਰੋਸੇਯੋਗਤਾ ਨੂੰ ਬਹਾਲ ਕਰਨ ਦੇ ਲਈ ਜ਼ਰੂਰੀ ਸੁਧਾਰ ਦੀ ਦਿਸ਼ਾ ਵਿੱਚ ਕੰਮ ਕਰਨ ਦੀ ਪੁਸ਼ਟੀ ਕਰਦੇ ਹਾਂ। ਅਸੀਂ ਇੱਕ ਸੁਲਭ, ਪ੍ਰਭਾਵੀ, ਪੂਰੀ ਤਰ੍ਹਾਂ ਨਾਲ ਕੰਮ ਕਰਨ ਵਾਲੀ, ਦੋ-ਪੱਧਰੀ ਬਾਇੰਡਿੰਗ ਵਿਸ਼ਵ ਵਪਾਰ ਸੰਗਠਨ (ਡਬਲਿਊਟੀਓ-WTO) ਵਿਵਾਦ ਨਿਪਟਾਰਾ ਪ੍ਰਣਾਲੀ ਦੀ ਤਤਕਾਲ ਬਹਾਲੀ ਲਈ ਪ੍ਰਤੀਬੱਧ ਹਾਂ। ਅਸੀਂ ਵਿਸ਼ਵ ਵਪਾਰ ਸੰਗਠਨ (ਡਬਲਿਊਟੀਓ-WTO) ਵਿੱਚ ਪ੍ਰਵੇਸ਼ ਦੇ ਲਈ ਇਥੋਪੀਆ ਅਤੇ ਇਰਾਨ ਦੀ ਬੋਲੀ ਦਾ ਜ਼ੋਰਦਾਰ ਸਮਰਥਨ ਕਰਦੇ ਹਾਂ। ਅਸੀਂ ਵਪਾਰ ਮੰਤਰੀਆਂ ਦੁਆਰਾ ਅਪਣਾਏ ਗਏ ਵਿਸ਼ਵ ਵਪਾਰ ਸੰਗਠਨ (ਡਬਲਿਊਟੀਓ-WTO) ਸੁਧਾਰ ਅਤੇ ਬਹੁਪੱਖੀ ਵਪਾਰ ਪ੍ਰਣਾਲੀ ਨੂੰ ਮਜ਼ਬੂਤ ਕਰਨ ਬਾਰੇ ਬ੍ਰਿਕਸ ਐਲਾਨਨਾਮੇ ਦਾ ਸੁਆਗਤ ਕਰਦੇ ਹਾਂ।
ਅਸੀਂ ਇੱਕਤਰਫ਼ਾ ਬਲਪੂਰਵਕ ਉਪਾਅ ਲਾਗੂ ਕਰਨ ਦੀ ਨਿੰਦਾ ਕਰਦੇ ਹਾਂ, ਜੋ ਅੰਤਰਰਾਸ਼ਟਰੀ ਕਾਨੂੰਨ ਦੀ ਉਲੰਘਣਾ ਕਰਦੇ ਹਾਂ ਅਤੇ ਦੁਹਰਾਉਂਦੇ ਹਾਂ ਕਿ ਅਜਿਹੇ ਉਪਾਅ, ਹੋਰ ਗੱਲਾਂ ਦੇ ਨਾਲ-ਨਾਲ ਇੱਕ ਤਰਫ਼ਾ ਆਰਥਿਕ ਪਾਬੰਦੀਆਂ ਅਤੇ ਸੈਕੰਡਰੀ ਪਾਬੰਦੀਆਂ ਦੇ ਰੂਪ ਵਿੱਚ, ਲਕਸ਼ਿਤ ਰਾਜਾਂ(ਦੇਸ਼ਾਂ) ਦੀ ਸਾਧਾਰਣ ਅਬਾਦੀ ਦੇ ਵਿਕਾਸ, ਸਿਹਤ ਅਤੇ ਖੁਰਾਕ ਸੁਰੱਖਿਆ ਦੇ ਅਧਿਕਾਰਾਂ ਸਹਿਤ ਮਨੁੱਖੀ ਅਧਿਕਾਰਾਂ ਦੇ ਲਈ ਦੂਰਗਾਮੀ ਨਕਾਰਾਤਮਕ ਪ੍ਰਭਾਵ ਪਾਉਂਦੇ ਹਨ, ਜੋ ਗ਼ਰੀਬਾਂ ਅਤੇ ਕਮਜ਼ੋਰ ਸਥਿਤੀਆਂ ਵਿੱਚ ਲੋਕਾਂ ਨੂੰ ਅਸਮਾਨ ਤੌਰ 'ਤੇ ਪ੍ਰਭਾਵਿਤ ਕਰਦੇ ਹਨ, ਡਿਜੀਟਲ ਵਿਭਾਜਨ ਨੂੰ ਗਹਿਰਾ ਕਰਦੇ ਹਨ ਅਤੇ ਵਾਤਾਵਰਣਕ ਚੁਣੌਤੀਆਂ ਨੂੰ ਵਧਾਉਂਦੇ ਹਨ। ਅਸੀਂ ਅਜਿਹੇ ਗ਼ੈਰ-ਕਾਨੂੰਨੀ ਉਪਾਵਾਂ ਨੂੰ ਖ਼ਤਮ ਕਰਨ ਦਾ ਸਆਦਾ ਦਿੰਦੇ ਹਾਂ, ਜੋ ਅੰਤਰਰਾਸ਼ਟਰੀ ਕਾਨੂੰਨ ਅਤੇ ਸੰਯੁਕਤ ਰਾਸ਼ਟਰ ਚਾਰਟਰ ਦੇ ਸਿਧਾਂਤਾਂ ਅਤੇ ਉਦੇਸ਼ਾਂ ਨੂੰ ਕਮਜ਼ੋਰ ਕਰਦੇ ਹਨ। ਅਸੀਂ ਪੁਸ਼ਟੀ ਕਰਦੇ ਹਾਂ ਕਿ ਬ੍ਰਿਕਸ ਮੈਂਬਰ ਦੇਸ਼ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੇ ਗ਼ੈਰ-ਅਧਿਕਾਰਤ ਪਾਬੰਦੀਆਂ ਨੂੰ ਲਾਗੂ ਜਾਂ ਸਮਰਥਨ ਨਹੀਂ ਕਰਦੇ ਹਨ, ਜੋ ਅੰਤਰਰਾਸ਼ਟਰੀ ਕਾਨੂੰਨ ਦੇ ਉਲਟ ਹਨ।
ਆਲਮੀ ਸਿਹਤ ਚੁਣੌਤੀਆਂ ਅਤੇ ਉਨ੍ਹਾਂ ਦੇ ਸੀਮਾ-ਪਾਰ ਪ੍ਰਭਾਵਾਂ ਦੀ ਪਰਸਪਰ ਜੁੜੀ ਪ੍ਰਕ੍ਰਿਤੀ ਨੂੰ ਪਛਾਣਦੇ ਹੋਏ, ਅਸੀਂ ਅੰਤਰਰਾਸ਼ਟਰੀ ਸਹਿਯੋਗ ਅਤੇ ਇਕਜੁੱਟਤਾ ਨੂੰ ਵਧਾ ਕੇ ਆਲਮੀ ਸਿਹਤ ਸ਼ਾਸਨ ਨੂੰ ਮਜ਼ਬੂਤ ਕਰਨ ਦੇ ਲਈ ਆਪਣੀ ਪ੍ਰਤੀਬੱਧਤਾ ਦੀ ਪੁਸ਼ਟੀ ਕਰਦੇ ਹਾਂ। ਅਸੀਂ ਵਿਸ਼ਵ ਸਿਹਤ ਸੰਗਠਨ ਦੀ ਭੂਮਿਕਾ ਨੂੰ ਰੇਖਾਂਕਿਤ ਕਰਦੇ ਹਾਂ, ਜੋ ਕਿ ਸੰਯੁਕਤ ਰਾਸ਼ਟਰ ਪ੍ਰਣਾਲੀ ਦੇ ਅੰਦਰ, ਵਿਸ਼ੇਸ਼ ਤੌਰ ‘ਤੇ ਸੰਕਟ ਅਤੇ ਐੱਮਰਜੈਂਸੀ ਸਥਿਤੀਆਂ ਦੇ ਸਮੇਂ ਵਿੱਚ, ਅੰਤਰਰਾਸ਼ਟਰੀ ਸਿਹਤ ਕਾਰਜਾਂ 'ਤੇ ਨਿਰਦੇਸ਼ਨ ਅਤੇ ਤਾਲਮੇਲ ਕਰਨ ਵਾਲੀ ਅਥਾਰਿਟੀ ਹੈ, ਅਤੇ ਇਸ ਦੇ ਕਾਰਜ ਆਦੇਸ਼, ਸਮਰੱਥਾਵਾਂ ਅਤੇ ਵਿੱਤਪੋਸ਼ਣ ਵਿਵਸਥਾ ਨੂੰ ਮਜ਼ਬੂਤ ਕਰਨ ਦੀ ਜ਼ਰੂਰਤ 'ਤੇ ਬਲ ਦਿੰਦੇ ਹਾਂ। ਵਰਤਮਾਨ ਅਤੇ ਭਵਿੱਖ ਦੀਆਂ ਜਨਤਕ ਸਿਹਤ ਚੁਣੌਤੀਆਂ ਨੂੰ ਪ੍ਰਭਾਵੀ ਢੰਗ ਨਾਲ ਸਮਾਧਾਨ ਕਰਨ, ਅਸਮਾਨਤਾਵਾਂ ਨੂੰ ਘੱਟ ਕਰਨ ਅਤੇ ਸਾਰਿਆਂ ਦੇ ਲਈ, ਵਿਸ਼ੇਸ਼ ਕਰਕੇ ਵਿਕਾਸਸ਼ੀਲ ਦੇਸ਼ਾਂ ਵਿੱਚ ਦਵਾਈਆਂ ਅਤੇ ਟੀਕਿਆਂ ਸਹਿਤ ਸਿਹਤ ਸੇਵਾਵਾਂ ਤੱਕ ਸਮਾਨ ਪਹੁੰਚ ਸੁਨਿਸ਼ਚਿਤ ਕਰਨ ਦੇ ਲਈ ਇੱਕ ਮਜ਼ਬੂਤ ਅਤੇ ਉਚਿਤ ਰੂਪ ਨਾਲ ਵਿੱਤ ਪੋਸ਼ਿਤ ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ-WHO) ਜ਼ਰੂਰੀ ਹੈ। ਅਸੀਂ ਵਿਸ਼ਵ ਸਿਹਤ ਵਿਵਸਥਾ ਨੂੰ ਮਜ਼ਬੂਤ ਕਰਨ, ਸਮਾਨਤਾ, ਸਮਾਵੇਸ਼ਤਾ, ਪਾਰਦਰਸ਼ਤਾ ਅਤੇ ਜਵਾਬਦੇਹੀ ਨੂੰ ਹੁਲਾਰਾ ਦੇਣ ਦੇ ਪ੍ਰਯਾਸਾਂ ਦਾ ਸਰਗਰਮੀ ਨਾਲ ਸਮਰਥਨ ਕਰਨ ਲਈ ਪ੍ਰਤੀਬੱਧ ਹਾਂ, ਇਹ ਸੁਨਿਸ਼ਚਿਤ ਕਰਦੇ ਹੋਏ ਕਿ ਕੋਈ ਵੀ ਦੇਸ਼ ਸਿਹਤ ਸਬੰਧੀ ਟਿਕਾਊ ਵਿਕਾਸ ਲਕਸ਼ਾਂ ਨੂੰ ਪ੍ਰਾਪਤ ਕਰਨ ਵਿੱਚ ਪਿੱਛੇ ਨਾ ਛੁਟ ਜਾਵੇ। ਅਸੀਂ 78ਵੀਂ ਵਿਸ਼ਵ ਸਿਹਤ ਸਭਾ ਦੁਆਰਾ ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ-WHO) ਮਹਾਮਾਰੀ ਸਮਝੌਤੇ ਨੂੰ ਅਪਣਾਉਣ ਨੂੰ ਸਵੀਕਾਰ ਕਰਦੇ ਹਾਂ। ਇਹ ਸਮਝੌਤਾ ਭਵਿੱਖ ਦੀਆਂ ਮਹਾਮਾਰੀਆਂ ਦੇ ਖ਼ਿਲਾਫ਼ ਇੱਕ ਸੁਰੱਖਿਅਤ ਅਤੇ ਅਧਿਕ ਨਿਆਂਸੰਗਤ ਦੁਨੀਆ ਦੀ ਨੀਂਹ ਨੂੰ ਮਜ਼ਬੂਤ ਕਰੇਗਾ। ਅਸੀਂ ਇਸ ਗਤੀ ਨੂੰ ਬਣਾਈ ਰੱਖਣ ਦੇ ਲਈ ਤਿਆਰ ਹਾਂ ਤਾਕਿ ਰੋਗਾਣੂ (Pathogen) ਤੱਕ ਪਹੁੰਚ ਅਤੇ ਲਾਭ-ਵੰਡ (Benefit-Sharing) 'ਤੇ ਸਮਝੌਤੇ ਦੇ ਐਨੈਕਸ ਦੇ ਲਈ ਮੈਂਬਰ ਦੇਸ਼ਾਂ ਦੇ ਅਗਵਾਈ ਵਾਲੀ ਅਤੇ ਮੈਂਬਰ-ਦੇਸ਼ਾਂ ਦੁਆਰਾ ਸੰਚਾਲਿਤ ਵਾਰਤਾ ਦਾ ਸਮੇਂ ‘ਤੇ ਨਿਸ਼ਕਰਸ਼ ਸੁਨਿਸ਼ਚਿਤ ਕੀਤਾ ਜਾ ਸਕੇ।
ਅਸੀਂ ਮੰਨਦੇ ਹਾਂ ਕਿ ਆਰਟੀਫਿਸ਼ਲ ਇੰਟੈਲੀਜੈਂਸ (ਏਆਈ- AI) ਅਧਿਕ ਸਮ੍ਰਿੱਧ ਭਵਿੱਖ ਦੀ ਦਿਸ਼ਾ ਵਿੱਚ ਵਿਕਾਸ ਨੂੰ ਹੁਲਾਰਾ ਦੇਣ ਦੇ ਲਈ ਇੱਕ ਅਤਿਅਧਿਕ ਮਹੱਤਵਪੂਰਨ ਅਵਸਰ ਦੀ ਪ੍ਰਤੀਨਿਧਤਾ ਕਰਦਾ ਹੈ। ਇਸ ਲਕਸ਼ ਨੂੰ ਪ੍ਰਾਪਤ ਕਰਨ ਦੇ ਲਈ, ਅਸੀਂ ਇਸ ਬਾਤ ਨੂੰ ਰੇਖਾਂਕਿਤ ਕਰਦੇ ਹਾਂ ਕਿ ਆਰਟੀਫਿਸ਼ਲ ਇੰਟੈਲੀਜੈਂਸ (ਏਆਈ- AI) ਦੇ ਆਲਮੀ ਸ਼ਾਸਨ ਨੂੰ ਸੰਭਾਵਿਤ ਜੋਖਮਾਂ ਨੂੰ ਘਟਾਉਣਾ ਚਾਹੀਦਾ ਹੈ ਅਤੇ ਗਲੋਬਲ ਸਾਊਥ ਸਹਿਤ ਸਾਰੇ ਦੇਸ਼ਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨਾ ਚਾਹੀਦਾ ਹੈ। ਇੱਕ ਆਰਟੀਫਿਸ਼ਲ ਇੰਟੈਲੀਜੈਂਸ (ਏਆਈ- AI) ਸ਼ਾਸਨ ਸਥਾਪਿਤ ਕਰਨ ਦੇ ਲਈ ਇੱਕ ਸਮੂਹਿਕ ਆਲਮੀ ਪ੍ਰਯਾਸ ਦੀ ਜ਼ਰੂਰਤ ਹੈ, ਜੋ ਸਾਡੀਆਂ ਸਾਂਝੀਆਂ ਕਦਰਾਂ- ਕੀਮਤਾਂ ਨੂੰ ਬਣਾਈ ਰੱਖੇ, ਜੋਖਮਾਂ ਨੂੰ ਦੂਰ ਕਰੇ, ਵਿਸ਼ਵਾਸ ਦਾ ਨਿਰਮਾਣ ਕਰੇ ਅਤੇ ਵਿਕਾਸਸ਼ੀਲ ਦੇਸ਼ਾਂ ਦੇ ਲਈ ਸਮਰੱਥਾ ਨਿਰਮਾਣ ਸਹਿਤ ਸੰਪ੍ਰਭੂ ਕਾਨੂੰਨਾਂ ਦੇ ਅਨੁਸਾਰ ਵਿਆਪਕ ਅਤੇ ਸਮਾਵੇਸ਼ੀ ਅੰਤਰਰਾਸ਼ਟਰੀ ਸਹਿਯੋਗ ਅਤੇ ਪਹੁੰਚ ਸੁਨਿਸ਼ਚਿਤ ਕਰੇ , ਜਿਸ ਦੇ ਮੂਲ ਵਿੱਚ ਸੰਯੁਕਤ ਰਾਸ਼ਟਰ ਹੋਵੇ। ਅਧਿਕ ਸੰਤੁਲਿਤ ਦ੍ਰਿਸ਼ਟੀਕੋਣ ਦੀ ਦਿਸ਼ਾ ਵਿੱਚ ਇੱਕ ਰਚਨਾਤਮਕ ਬਹਿਸ ਦਾ ਸਮਰਥਨ ਕਰਨ ਦੇ ਲਈ, ਅਸੀਂ ਆਰਟੀਫਿਸ਼ਲ ਇੰਟੈਲੀਜੈਂਸ ਦੇ ਆਲਮੀ ਸ਼ਾਸ਼ਨ 'ਤੇ ਬ੍ਰਿਕਸ ਨੇਤਾਵਾਂ ਦੇ ਬਿਆਨ 'ਤੇ ਸਹਿਮਤ ਹੋਏ, ਜਿਸ ਦਾ ਉਦੇਸ਼ ਰਾਸ਼ਟਰੀ ਰੈਗੂਲੇਟਰੀ ਰੂਪਰੇਖਾ, ਸੰਯੁਕਤ ਰਾਸ਼ਟਰ ਚਾਰਟਰ ਦੇ ਅਨੁਪਾਲਨ ਵਿੱਚ ਅਤੇ ਦੇਸ਼ਾਂ ਦੀ ਪ੍ਰਭੂਸੱਤਾ ਦਾ ਸਨਮਾਨ ਕਰਦੇ ਹੋਏ ਟਿਕਾਊ ਵਿਕਾਸ ਅਤੇ ਸਮਾਵੇਸ਼ੀ ਵਿਕਾਸ ਦੇ ਲਈ ਆਰਟੀਫਿਸ਼ਲ ਇੰਟੈਲੀਜੈਂਸ (ਏਆਈ- AI) ਟੈਕਨੋਲੋਜੀਆਂ ਦੇ ਜ਼ਿੰਮੇਦਾਰ ਵਿਕਾਸ, ਤੈਨਾਤੀ ਅਤੇ ਉਪਯੋਗ ਨੂੰ ਹੁਲਾਰਾ ਦੇਣਾ ਹੈ।
ਸ਼ਾਂਤੀ, ਸੁਰੱਖਿਆ ਅਤੇ ਅੰਤਰਾਸ਼ਟਰੀ ਸਥਿਰਤਾ ਨੂੰ ਹੁਲਾਰਾ ਦੇਣਾ
ਅਸੀਂ ਦੁਨੀਆ ਦੇ ਕਈ ਹਿੱਸਿਆਂ ਵਿੱਚ ਚਲ ਰਹੇ ਸੰਘਰਸ਼ਾਂ ਅਤੇ ਅੰਤਰਰਾਸ਼ਟਰੀ ਵਿਵਸਥਾ ਵਿੱਚ ਧਰੁਵੀਕਰਨ ਅਤੇ ਵਿਖੰਡਨ ਦੀ ਵਰਤਮਾਨ ਸਥਿਤੀ ਬਾਰੇ ਚਿੰਤਾ ਵਿਅਕਤ ਕਰਦੇ ਹਾਂ। ਅਸੀਂ ਮੌਜੂਦਾ ਪ੍ਰਵਿਰਤੀ ‘ਤੇ ਚਿੰਤਾ ਵਿਅਕਤ ਕਰਦੇ ਹਾਂ, ਜਿਸ ਵਿੱਚ ਗਲੋਬਲ ਮਿਲਿਟਰੀ ਖਰਚਿਆਂ ਵਿੱਚ ਮਹੱਤਵਪੂਰਨ ਵਾਧਾ ਦੇਖਿਆ ਗਿਆ ਹੈ, ਜੋ ਵਿਕਾਸਸ਼ੀਲ ਦੇਸ਼ਾਂ ਨੂੰ ਵਿਕਾਸ ਦੇ ਲਈ ਢੁਕਵੇਂ ਵਿੱਤਪੋਸ਼ਣ ਦੇ ਪ੍ਰਾਵਧਾਨ ਦੇ ਲਈ ਹਾਨੀਕਾਰਕ ਹੈ। ਅਸੀਂ ਬਹੁਪੱਖੀ ਦ੍ਰਿਸ਼ਟੀਕੋਣ ਦੀ ਵਕਾਲਤ ਕਰਦੇ ਹਾਂ, ਜੋ ਮਹੱਤਵਪੂਰਨ ਆਲਮੀ ਮੁੱਦਿਆਂ 'ਤੇ ਵਿਵਿਧ ਰਾਸ਼ਟਰੀ ਦ੍ਰਿਸ਼ਟੀਕੋਣਾਂ ਅਤੇ ਸਥਿਤੀਆਂ ਦਾ ਸਨਮਾਨ ਕਰਦਾ ਹੈ, ਜਿਸ ਵਿੱਚ ਟਿਕਾਊ ਵਿਕਾਸ, ਭੁੱਖ ਅਤੇ ਗ਼ਰੀਬੀ ਦਾ ਖ਼ਾਤਮਾ, ਅਤੇ ਜਲਵਾਯੂ ਪਰਿਵਰਤਨ ਦੇ ਲਈ ਆਲਮੀ ਕਾਰਵਾਈ ਵਿੱਚ ਯੋਗਦਾਨ ਦੇਣਾ ਸ਼ਾਮਲ ਹੈ, ਨਾਲ ਹੀ ਜਲਵਾਯੂ ਪਰਿਵਰਤਨ ਏਜੰਡਾ ਦੇ ਨਾਲ ਸੁਰੱਖਿਆ ਨੂੰ ਜੋੜਨ ਦੇ ਪ੍ਰਯਾਸਾਂ 'ਤੇ ਗਹਿਰੀ ਚਿੰਤਾ ਵਿਅਕਤ ਕਰਦੇ ਹਾਂ।
ਅਸੀਂ ਧਰੁਵੀਕਰਨ ਅਤੇ ਅਵਿਸ਼ਵਾਸ ਦੇ ਵਰਤਮਾਨ ਆਲਮੀ ਸੰਦਰਭ ਦਾ ਉਲੇਖ ਕਰਦੇ ਹਾਂ ਅਤੇ ਅੰਤਰਰਾਸ਼ਟਰੀ ਸ਼ਾਂਤੀ ਅਤੇ ਸੁਰੱਖਿਆ ਨੂੰ ਮਜ਼ਬੂਤ ਕਰਨ ਦੇ ਲਈ ਆਲਮੀ ਕਾਰਵਾਈ ਨੂੰ ਪ੍ਰੇਤਸਾਹਿਤ ਕਰਦੇ ਹਾਂ। ਅਸੀਂ ਅੰਤਰਰਾਸ਼ਟਰੀ ਸਮੁਦਾਇ ਨੂੰ ਅਪੀਲ ਕਰਦੇ ਹਾਂ ਕਿ ਉਹ ਇਨ੍ਹਾਂ ਚੁਣੌਤੀਆਂ ਅਤੇ ਸਬੰਧਿਤ ਸੁਰੱਖਿਆ ਖ਼ਤਰਿਆਂ ਦਾ ਜਵਾਬ ਰਾਜਨੀਤਕ-ਕੂਟਨੀਤਕ ਉਪਾਵਾਂ ਦੇ ਜ਼ਰੀਏ ਸੰਘਰਸ਼ ਦੀ ਸੰਭਾਵਨਾ ਨੂੰ ਘੱਟ ਕਰਨ ਦੇ ਲਈ ਕਰਨ ਅਤੇ ਸੰਘਰਸ਼ ਦੀ ਰੋਕਥਾਮ ਦੇ ਪ੍ਰਯਾਸਾਂ ਵਿੱਚ ਸ਼ਾਮਲ ਹੋਣ ਦੀ ਜ਼ਰੂਰਤ 'ਤੇ ਬਲ ਦਿੰਦੇ ਹਾਂ, ਜਿਸ ਵਿੱਚ ਉਨ੍ਹਾਂ ਦੇ ਮੂਲ ਕਾਰਨਾਂ ਨੂੰ ਸੰਬੋਧਿਤ ਕਰਨਾ ਵੀ ਸ਼ਾਮਲ ਹੈ। ਅਸੀਂ ਇਸ ਬਾਤ 'ਤੇ ਜ਼ੋਰ ਦਿੰਦੇ ਹਾਂ ਕਿ ਸਾਰੇ ਦੇਸ਼ਾਂ ਦੇ ਦਰਮਿਆਨ ਸੁਰੱਖਿਆ ਅਵਿਭਾਗੀ ਹੈ ਅਤੇ ਸੰਵਾਦ, ਸਲਾਹ-ਮਸ਼ਵਰੇ ਅਤੇ ਕੂਟਨੀਤੀ ਦੇ ਮਾਧਿਅਮ ਨਾਲ ਅੰਤਰਰਾਸ਼ਟਰੀ ਵਿਵਾਦਾਂ ਦੇ ਸ਼ਾਂਤੀਪੂਰਨ ਸਮਾਧਾਨ ਦੇ ਲਈ ਆਪਣੀ ਪ੍ਰਤੀਬੱਧਤਾ ਨੂੰ ਦੁਹਰਾਉਂਦੇ ਹਾਂ। ਅਸੀਂ ਸੰਘਰਸ਼ ਦੀ ਰੋਕਥਾਮ ਅਤੇ ਸਮਾਧਾਨ ਵਿੱਚ ਖੇਤਰੀ ਸੰਗਠਨਾਂ ਦੀ ਸਰਗਰਮ ਭੂਮਿਕਾ ਨੂੰ ਪ੍ਰੋਤਸਾਹਿਤ ਕਰਦੇ ਹਾਂ ਅਤੇ ਸੰਕਟਾਂ ਦੇ ਸ਼ਾਂਤੀਪੂਰਨ ਸਮਾਧਾਨ ਦੇ ਲਈ ਅਨੁਕੂਲ ਸਾਰੇ ਪ੍ਰਯਾਸਾਂ ਦਾ ਸਮਰਥਨ ਕਰਦੇ ਹਾਂ। ਅਸੀਂ ਸੰਯੁਕਤ ਰਾਸ਼ਟਰ ਚਾਰਟਰ ਦੇ ਉਦੇਸ਼ਾਂ ਅਤੇ ਸਿਧਾਂਤਾਂ ਦੇ ਅਨੁਸਾਰ ਸੰਕਟਾਂ ਤੋਂ ਬਚਣ ਅਤੇ ਉਨ੍ਹਾਂ ਦੇ ਵਧਣ ਨੂੰ ਰੋਕਣ ਦੇ ਲਈ ਜ਼ਰੂਰੀ ਉਪਕਰਣ ਦੇ ਰੂਪ ਵਿੱਚ ਵਿਚੋਲਗੀ ਅਤੇ ਨਿਵਾਰਕ ਕੂਟਨੀਤੀ ਦੇ ਮਹੱਤਵ ‘ਤੇ ਪ੍ਰਕਾਸ਼ ਪਾਉਂਦੇ ਹਾਂ। ਇਸ ਸਬੰਧ ਵਿੱਚ, ਅਸੀਂ ਹਥਿਆਰਬੰਦ ਸੰਘਰਸ਼ਾਂ ਦੀ ਰੋਕਥਾਮ ਦੇ ਲਈ ਸੰਯੁਕਤ ਰਾਸ਼ਟਰ ਸ਼ਾਂਤੀ ਮਿਸ਼ਨ, ਅਫਰੀਕਨ ਯੂਨੀਅਨ ਸ਼ਾਂਤੀ ਸਹਾਇਤਾ ਪ੍ਰੋਗਰਾਮਾਂ ਅਤੇ ਵਿਚੋਲਗੀ ਅਤੇ ਸ਼ਾਂਤੀ ਪ੍ਰਕਿਰਿਆਵਾਂ 'ਤੇ ਸਹਿਯੋਗ ਦੇ ਲਈ ਰਸਤਿਆਂ ਦੀ ਤਲਾਸ਼ ਕਰਨ ‘ਤੇ ਸਹਿਮਤ ਹਾਂ।
ਅਸੀਂ ਦੁਨੀਆ ਭਰ ਵਿੱਚ ਮਾਨਵੀ ਸੰਕਟਾਂ ਨੂੰ ਦੂਰ ਕਰਨ ਵਿੱਚ ਬਹੁਪੱਖੀ ਸਹਿਯੋਗ ਨੂੰ ਮਜ਼ਬੂਤ ਕਰਨ ਦੇ ਲਈ ਆਪਣੀ ਦ੍ਰਿੜ੍ਹ ਪ੍ਰਤੀਬੱਧਤਾ ਦੀ ਪੁਸ਼ਟੀ ਕਰਦੇ ਹਾਂ ਅਤੇ ਅੰਤਰਰਾਸ਼ਟਰੀ ਕਾਰਵਾਈ ਵਿੱਚ ਕਮੀ ਆਉਣ 'ਤੇ ਚਿੰਤਾ ਪ੍ਰਗਟ ਕਰਦੇ ਹਾਂ, ਜੋ ਕਿ ਪਹਿਲੇ ਤੋਂ ਹੀ ਨਾਕਾਫ਼ੀ, ਖੰਡਿਤ ਅਤੇ ਅਕਸਰ ਰਾਜਨੀਤੀ ਤੋਂ ਪ੍ਰੇਰਿਤ ਸਨ। ਅਸੀਂ ਅੰਤਰਰਾਸ਼ਟਰੀ ਮਾਨਵੀ ਕਾਨੂੰਨ ਦੀਆਂ ਸਾਰੀਆਂ ਉਲੰਘਣਾਵਾਂ ਦੀ ਸਖ਼ਤ ਨਿੰਦਾ ਕਰਦੇ ਹਾਂ, ਜਿਸ ਵਿੱਚ ਨਾਗਰਿਕ ਬੁਨਿਆਦੀ ਢਾਂਚੇ ਸਹਿਤ ਨਾਗਰਿਕਾਂ ਅਤੇ ਨਾਗਰਿਕ ਵਸਤੂਆਂ, ਦੇ ਖ਼ਿਲਾਫ਼ ਜਾਣਬੁੱਝ ਕੇ ਹਮਲੇ, ਨਾਲ ਹੀ ਮਾਨਵੀ ਪਹੁੰਚ ਤੋਂ ਇਨਕਾਰ ਜਾਂ ਅੜਿੱਕਾ ਪਾਉਣਾ ਅਤੇ ਮਾਨਵੀ ਕਰਮੀਆਂ ਨੂੰ ਨਿਸ਼ਾਨਾ ਬਣਾਉਣਾ ਸ਼ਾਮਲ ਹੈ। ਅਸੀਂ ਅੰਤਰਰਾਸ਼ਟਰੀ ਮਾਨਵੀ ਕਾਨੂੰਨ ਦੀਆਂ ਸਾਰੀਆਂ ਉਲੰਘਣਾਵਾਂ ਦੇ ਲਈ ਜਵਾਬਦੇਹੀ ਨੂੰ ਸੰਬੋਧਿਤ ਕਰਨ ਦੀ ਜ਼ਰੂਰਤ ਨੂੰ ਰੇਖਾਂਕਿਤ ਕਰਦੇ ਹਾਂ। ਅੰਤਰਰਾਸ਼ਟਰੀ ਕਾਨੂੰਨ ਦੀਆਂ ਅਜਿਹੀਆਂ ਉਲੰਘਣਾਵਾਂ ਨਾ ਕੇਵਲ ਤਤਕਾਲੀ ਪੀੜਾ ਨੂੰ ਵਧਾਉਂਦੀਆਂ ਹਨ, ਬਲਕਿ ਸੰਘਰਸ਼ ਦੇ ਬਾਅਦ ਦੇ ਪੁਨਰਨਿਰਮਾਣ ਦੇ ਲਈ ਜ਼ਰੂਰੀ ਭੌਤਿਕ ਅਤੇ ਸਮਾਜਿਕ ਨੀਂਹ ਨੂੰ ਨਸ਼ਟ ਕਰਕੇ ਸਥਾਈ ਸ਼ਾਂਤੀ ਦੀਆਂ ਸੰਭਾਵਨਾਵਾਂ ਨੂੰ ਵੀ ਕਮਜ਼ੋਰ ਕਰਦੀਆਂ ਹਨ। ਅਸੀਂ ਅੰਤਰਰਾਸ਼ਟਰੀ ਮਾਨਵੀ ਕਾਨੂੰਨ ਦੇ ਸਨਮਾਨ, ਪਾਲਨ ਅਤੇ ਪ੍ਰਭਾਵੀ ਲਾਗੂਕਰਨ ਨੂੰ ਹੁਲਾਰਾ ਦੇਣ ਦੇ ਲਈ ਬ੍ਰਿਕਸ ਮੈਂਬਰਾਂ ਦੁਆਰਾ ਕੀਤੇ ਗਏ ਅੰਤਰਰਾਸ਼ਟਰੀ ਪ੍ਰਯਾਸਾਂ ਨੂੰ ਮਾਨਤਾ ਦਿੰਦੇ ਹਾਂ।
ਅਸੀਂ ਵਿਸ਼ੇਸ਼ ਕਰਕੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੇ ਪ੍ਰਸਤਾਵ 1325 (2000) ਦੀ 25ਵੀਂ ਵਰ੍ਹੇਗੰਢ ਦੇ ਮੱਦੇਨਜ਼ਰ ਮਹਿਲਾ, ਸ਼ਾਂਤੀ ਅਤੇ ਸੁਰੱਖਿਆ (ਡਬਲਿਊਪੀਐੱਸ-WPS) ਏਜੰਡਾ ਨੂੰ ਪੂਰਨ ਲਾਗੂਕਰਨ ਅਤੇ ਉੱਨਤੀ ਦੇ ਲਈ ਆਪਣੀ ਪ੍ਰਤੀਬੱਧਤਾ ਨੂੰ ਦੁਹਰਾਉਂਦੇ ਹਾਂ। ਅਸੀਂ ਸੰਘਰਸ਼ ਦੀ ਰੋਕਥਾਮ ਅਤੇ ਸਮਾਧਾਨ, ਮਾਨਵੀ ਰਾਹਤ, ਵਿਚੋਲਗੀ, ਸ਼ਾਂਤੀ ਅਭਿਯਾਨ, ਸ਼ਾਂਤੀ ਨਿਰਮਾਣ ਅਤੇ ਸੰਘਰਸ਼ ਦੇ ਬਾਅਦ ਦੇ ਪੁਨਰਨਿਰਮਾਣ ਅਤੇ ਵਿਕਾਸ ਸਹਿਤ ਸ਼ਾਂਤੀ ਅਤੇ ਸੁਰੱਖਿਆ ਪ੍ਰਕਿਰਿਆਵਾਂ ਦੇ ਸਾਰੇ ਪੱਧਰਾਂ 'ਤੇ ਨਿਰਣੇ ਲੈਣ ਵਿੱਚ ਮਹਿਲਾਵਾਂ ਦੀ ਪੂਰਨ, ਸਮਾਨ, ਸੁਰੱਖਿਅਤ ਅਤੇ ਸਾਰਥਕ ਭਾਗੀਦਾਰੀ ਸੁਨਿਸ਼ਚਿਤ ਕਰਨ ਦੇ ਮਹੱਤਵ ਨੂੰ ਦੁਹਰਾਉਂਦੇ ਹਾਂ।
ਅਸੀਂ 13 ਜੂਨ 2025 ਤੋਂ ਇਰਾਨ ਦੇ ਇਸਲਾਮੀ ਗਣਰਾਜ ਖ਼ਿਲਾਫ਼ ਮਿਲਿਟਰੀ ਹਮਲਿਆਂ ਦੀ ਨਿੰਦਾ ਕਰਦੇ ਹਾਂ, ਜੋ ਕਿ ਅੰਤਰਰਾਸ਼ਟਰੀ ਕਾਨੂੰਨ ਅਤੇ ਸੰਯੁਕਤ ਰਾਸ਼ਟਰ ਦੇ ਚਾਰਟਰ ਦੀ ਉਲੰਘਣਾ ਹੈ ਅਤੇ ਮੱਧ ਪੂਰਬ ਵਿੱਚ ਸੁਰੱਖਿਆ ਸਥਿਤੀ ਦੇ ਸੰਕਟ ਵਧਣ 'ਤੇ ਗੰਭੀਰ ਚਿੰਤਾ ਵਿਅਕਤ ਕਰਦੇ ਹਾਂ। ਅਸੀਂ ਅੰਤਰਰਾਸ਼ਟਰੀ ਪਰਮਾਣੂ ਊਰਜਾ ਏਜੰਸੀ (IAEA) ਦੇ ਪੂਰਨ ਸੁਰੱਖਿਆ ਉਪਾਵਾਂ ਦੇ ਤਹਿਤ ਨਾਗਰਿਕ ਬੁਨਿਆਦੀ ਢਾਂਚੇ ਅਤੇ ਸ਼ਾਂਤੀਪੂਰਨ ਪਰਮਾਣੂ ਸੁਵਿਧਾਵਾਂ 'ਤੇ ਜਾਣਬੁੱਝ ਕੇ ਕੀਤੇ ਗਏ ਹਮਲਿਆਂ 'ਤੇ ਗੰਭੀਰ ਚਿੰਤਾ ਵਿਅਕਤ ਕਰਦੇ ਹਾਂ, ਜੋ ਅੰਤਰਰਾਸ਼ਟਰੀ ਕਾਨੂੰਨ ਅਤੇ ਆਈਏਈਏ (IAEA) ਦੇ ਪ੍ਰਾਸੰਗਿਕ ਪ੍ਰਸਤਾਵਾਂ ਦੀ ਉਲੰਘਣਾ ਹੈ। ਲੋਕਾਂ ਅਤੇ ਵਾਤਾਵਰਣ ਨੂੰ ਨੁਕਸਾਨ ਤੋਂ ਬਚਾਉਣ ਦੇ ਲਈ ਹਥਿਆਰਬੰਦ ਸੰਘਰਸ਼ਾਂ ਦੇ ਦੌਰਾਨ ਵੀ ਪ੍ਰਮਾਣੂ ਸੁਰੱਖਿਆ, ਸੁਰੱਖਿਆ ਅਤੇ ਪ੍ਰਤੀਰੱਖਿਆ ਨੂੰ ਹਮੇਸ਼ਾ ਬਣਾਈ ਰੱਖਿਆ ਜਾਣਾ ਚਾਹੀਦਾ ਹੈ। ਇਸ ਸੰਦਰਭ ਵਿੱਚ, ਅਸੀਂ ਖੇਤਰੀ ਚੁਣੌਤੀਆਂ ਦਾ ਸਮਾਧਾਨ ਕਰਨ ਦੇ ਉਦੇਸ਼ ਨਾਲ ਕੂਟਨੀਤਕ ਪਹਿਲਾਂ ਦੇ ਪ੍ਰਤੀ ਆਪਣੇ ਸਮਰਥਨ ਨੂੰ ਦੁਹਰਾਉਂਦੇ ਹਾਂ। ਅਸੀਂ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਨੂੰ ਇਸ ਮਾਮਲੇ ‘ਤੇ ਧਿਆਨ ਦੇਣ ਦਾ ਸੱਦਾ ਦਿੰਦੇ ਹਾਂ।
ਅਸੀਂ ਯੂਕ੍ਰੇਨ ਵਿੱਚ ਸੰਘਰਸ਼ ਸਬੰਧੀ ਆਪਣੀਆਂ ਰਾਸ਼ਟਰੀ ਸਥਿਤੀਆਂ ਨੂੰ ਯਾਦ ਕਰਦੇ ਹਾਂ, ਜਿਵੇਂ ਕਿ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ (UN Security Council) ਅਤੇ ਸੰਯੁਕਤ ਰਾਸ਼ਟਰ ਮਹਾ ਸਭਾ (UN General Assembly) ਸਹਿਤ ਉਪਯੁਕਤ ਮੰਚਾਂ ‘ਤੇ ਵਿਅਕਤ ਕੀਤਾ ਗਿਆ ਹੈ। ਅਸੀਂ ਅਫਰੀਕੀ ਸ਼ਾਂਤੀ ਪਹਿਲ (African Peace Initiative) ਅਤੇ ਸ਼ਾਂਤੀ ਦੇ ਲਈ ਮਿੱਤਰਾਂ ਦੇ ਸਮੂਹ (Group of Friends for Peace) ਦੇ ਨਿਰਮਾਣ ਸਹਿਤ ਵਿਚੋਲਗੀ ਅਤੇ ਅੱਛੇ ਸੰਗਠਨਾਂ ਦੇ ਪ੍ਰਾਸੰਗਿਕ ਪ੍ਰਸਤਾਵਾਂ ਦੀ ਸ਼ਲਾਘਾ ਕਰਦੇ ਹਾਂ, ਜਿਸ ਦਾ ਉਦੇਸ਼ ਸੰਵਾਦ ਅਤੇ ਕੂਟਨੀਤੀ ਦੇ ਜ਼ਰੀਏ ਸੰਘਰਸ਼ ਦਾ ਸ਼ਾਂਤੀਪੂਰਨ ਸਮਾਧਾਨ ਕਰਨਾ ਹੈ। ਅਸੀਂ ਉਮੀਦ ਕਰਦੇ ਹਾਂ ਕਿ ਮੌਜੂਦਾ ਪ੍ਰਯਾਸਾਂ ਨਾਲ ਸਥਾਈ ਸ਼ਾਂਤੀ ਸਮਝੌਤਾ ਹੋਵੇਗਾ।
ਅਸੀਂ ਮੱਧ ਪੂਰਬ ਅਤੇ ਉੱਤਰੀ ਅਫਰੀਕਾ (ਐੱਮਈਐੱਨਏ-MENA) ਖੇਤਰ ਵਿੱਚ ਜਾਰੀ ਸੰਘਰਸ਼ ਅਤੇ ਅਸਥਿਰਤਾ ਨੂੰ ਲੈ ਕੇ ਬਹੁਤ ਚਿੰਤਿਤ ਹਾਂ। ਇਸ ਸਬੰਧ ਵਿੱਚ, ਅਸੀਂ 28 ਮਾਰਚ 2025 ਦੀ ਬੈਠਕ ਵਿੱਚ ਬ੍ਰਿਕਸ ਦੇ ਉਪ ਵਿਦੇਸ਼ ਮੰਤਰੀਆਂ ਅਤੇ ਵਿਸ਼ੇਸ਼ ਦੂਤਾਂ (BRICS Deputy Foreign Ministers and Special Envoys) ਦੇ ਸੰਯੁਕਤ ਬਿਆਨ ਦਾ ਸਮਰਥਨ ਕਰਦੇ ਹਾਂ।
ਅਸੀਂ ਕਬਜ਼ੇ ਵਾਲੇ ਫਲਸਤੀਨੀ ਖੇਤਰ ਦੀ ਸਥਿਤੀ ਬਾਰੇ ਆਪਣੀ ਗੰਭੀਰ ਚਿੰਤਾ ਦੁਹਰਾਉਂਦੇ ਹਾਂ, ਜਿਸ ਵਿੱਚ ਗਾਜ਼ਾ ਦੇ ਖ਼ਿਲਾਫ਼ ਲਗਾਤਾਰ ਇਜ਼ਰਾਇਲੀ ਹਮਲੇ ਮੁੜ ਤੋਂ ਸ਼ੁਰੂ ਹੋ ਗਏ ਹਨ ਅਤੇ ਇਸ ਖੇਤਰ ਵਿੱਚ ਮਾਨਵੀ ਸਹਾਇਤਾ ਦੇ ਪ੍ਰਵੇਸ਼ ਨੂੰ ਰੋਕਿਆ ਜਾ ਰਿਹਾ ਹੈ। ਅਸੀਂ ਅੰਤਰਰਾਸ਼ਟਰੀ ਕਾਨੂੰਨ, ਖਾਸ ਕਰਕੇ ਅੰਤਰਰਾਸ਼ਟਰੀ ਮਾਨਵਤਾਵਾਦੀ ਕਾਨੂੰਨ ਅਤੇ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਕਾਨੂੰਨ ਦੀ ਪਾਲਣਾ ਕਰਨ ਦੀ ਮੰਗ ਕਰਦੇ ਹਾਂ, ਅਤੇ ਯੁੱਧ ਦੇ ਰੂਪ ਵਿੱਚ ਭੁੱਖਮਰੀ ਦੀ ਵਰਤੋਂ ਸਹਿਤ IHL ਦੀਆਂ ਸਾਰੀਆਂ ਉਲੰਘਣਾਵਾਂ ਦੀ ਨਿੰਦਾ ਕਰਦੇ ਹਾਂ। ਅਸੀਂ ਮਾਨਵੀ ਸਹਾਇਤਾ ਦਾ ਰਾਜਨੀਤੀਕਰਨ ਜਾਂ ਫ਼ੌਜੀਕਰਨ ਕਰਨ ਦੀਆਂ ਕੋਸ਼ਿਸ਼ਾਂ ਦੀ ਵੀ ਨਿੰਦਾ ਕਰਦੇ ਹਾਂ। ਅਸੀਂ ਧਿਰਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਤੁਰੰਤ, ਸਥਾਈ ਅਤੇ ਬਿਨਾ ਸ਼ਰਤ ਜੰਗਬੰਦੀ, ਗਾਜ਼ਾ ਪੱਟੀ ਅਤੇ ਕਬਜ਼ੇ ਵਾਲੇ ਫਲਸਤੀਨੀ ਖੇਤਰ ਦੇ ਹੋਰ ਸਾਰੇ ਹਿੱਸਿਆਂ ਤੋਂ ਇਜ਼ਰਾਇਲੀ ਫ਼ੌਜਾਂ ਦੀ ਪੂਰਨ ਵਾਪਸੀ, ਅੰਤਰਰਾਸ਼ਟਰੀ ਕਾਨੂੰਨ ਦੀ ਉਲੰਘਣਾ ਵਿੱਚ ਫੜ੍ਹੇ ਗਏ ਸਾਰੇ ਬੰਧਕਾਂ ਅਤੇ ਨਜ਼ਰਬੰਦਾਂ ਦੀ ਰਿਹਾਈ, ਅਤੇ ਮਾਨਵੀ ਸਹਾਇਤਾ ਦੀ ਨਿਰੰਤਰ ਅਤੇ ਬਿਨਾ ਰੁਕਾਵਟ ਪਹੁੰਚ ਅਤੇ ਵਿਤਰਣ ਲਈ ਅੱਗੇ ਦੀ ਗੱਲਬਾਤ ਵਿੱਚ ਚੰਗੇ ਵਿਸ਼ਵਾਸ ਨਾਲ ਸ਼ਾਮਲ ਹੋਣ। ਅਸੀਂ UNRWA ਲਈ ਆਪਣੇ ਦ੍ਰਿੜ੍ਹ ਸਮਰਥਨ ਦੀ ਪੁਸ਼ਟੀ ਕਰਦੇ ਹਾਂ ਅਤੇ ਆਪਣੇ ਸੰਚਾਲਨ ਦੇ ਪੰਜ ਕਾਰਜ ਖੇਤਰਾਂ ਵਿੱਚ ਫਲਸਤੀਨੀ ਸ਼ਰਨਾਰਥੀਆਂ ਨੂੰ ਬੁਨਿਆਦੀ ਸੇਵਾਵਾਂ ਪ੍ਰਦਾਨ ਕਰਨ ਲਈ UNGA ਦੁਆਰਾ ਦਿੱਤੇ ਗਏ ਆਦੇਸ਼ ਦਾ ਪੂਰੀ ਤਰ੍ਹਾਂ ਸਤਿਕਾਰ ਕਰਨ ਦੀ ਜ਼ਰੂਰਤ 'ਤੇ ਜ਼ੋਰ ਦਿੰਦੇ ਹਾਂ। ਅਸੀਂ ਸਾਰੀਆਂ ਸਬੰਧਤ ਧਿਰਾਂ ਨੂੰ ਅੰਤਰਰਾਸ਼ਟਰੀ ਕਾਨੂੰਨ ਤਹਿਤ ਆਪਣੀਆਂ ਜ਼ਿੰਮੇਵਾਰੀਆਂ ਦਾ ਸਤਿਕਾਰ ਕਰਨ ਅਤੇ ਪੂਰੀ ਤਰ੍ਹਾਂ ਸੰਜਮ ਤੋਂ ਕੰਮ ਲੈਣ ਅਤੇ ਹਮਲਾਵਰ ਕਾਰਵਾਈਆਂ ਅਤੇ ਭੜਕਾਊ ਘੋਸ਼ਣਾਵਾਂ ਤੋਂ ਬਚਣ ਦਾ ਸੱਦਾ ਦਿੰਦੇ ਹਾਂ। ਅਸੀਂ ਇਸ ਸਬੰਧ ਵਿੱਚ, ਦੱਖਣੀ ਅਫਰੀਕਾ ਦੁਆਰਾ ਇਜ਼ਰਾਈਲ ਵਿਰੁੱਧ ਸ਼ੁਰੂ ਕੀਤੀ ਗਈ ਕਾਨੂੰਨੀ ਕਾਰਵਾਈ ਵਿੱਚ ਅੰਤਰਰਾਸ਼ਟਰੀ ਅਦਾਲਤ ਦੇ ਅਸਥਾਈ ਉਪਾਵਾਂ ਦਾ ਉਲੇਖ ਕਰਦੇ ਹਾਂ, ਜਿਸ ਨੇ, ਹੋਰ ਚੀਜ਼ਾਂ ਦੇ ਨਾਲ, ਗਾਜ਼ਾ ਵਿੱਚ ਮਾਨਵੀ ਸਹਾਇਤਾ ਦੀ ਵਿਵਸਥਾ ਨੂੰ ਸੁਨਿਸ਼ਚਿਤ ਕਰਨ ਦੇ ਲਈ ਇਜ਼ਰਾਈਲ ਦੀ ਕਾਨੂੰਨੀ ਜ਼ਿੰਮੇਵਾਰੀ ਦੀ ਪੁਸ਼ਟੀ ਕੀਤੀ।
ਅਸੀਂ ਯਾਦ ਕਰਦੇ ਹਾਂ ਕਿ ਗਾਜ਼ਾ ਪੱਟੀ, ਕਬਜ਼ੇ ਵਾਲੇ ਫਲਸਤੀਨੀ ਖੇਤਰ ਦਾ ਇੱਕ ਅਭਿੰਨ ਹਿੱਸਾ ਹੈ। ਇਸ ਸਬੰਧ ਵਿੱਚ, ਅਸੀਂ ਪੱਛਮੀ ਤਟ ਅਤੇ ਗਾਜ਼ਾ ਪੱਟੀ ਨੂੰ ਫਲਸਤੀਨੀ ਅਥਾਰਿਟੀ ਦੇ ਤਹਿਤ ਏਕੀਕ੍ਰਿਤ ਕਰਨ ਦੇ ਮਹੱਤਵ ਨੂੰ ਰੇਖਾਂਕਿਤ ਕਰਦੇ ਹਾਂ ਅਤੇ ਫਲਸਤੀਨੀ ਲੋਕਾਂ ਦੇ ਆਤਮਨਿਰਣੇ ਦੇ ਅਧਿਕਾਰ ਦੀ ਪੁਸ਼ਟੀ ਕਰਦੇ ਹਾਂ, ਜਿਸ ਵਿੱਚ ਉਨ੍ਹਾਂ ਦੇ ਸੁਤੰਤਰ ਫਲਸਤੀਨ ਦੇਸ਼ ਦਾ ਅਧਿਕਾਰ ਵੀ ਸ਼ਾਮਲ ਹੈ।
ਅਸੀਂ ਅੰਤਰਰਾਸ਼ਟਰੀ ਸਮੁਦਾਇ ਨੂੰ ਫਲਸਤੀਨੀ ਅਥਾਰਿਟੀ ਨੂੰ ਸੁਤੰਤਰਤਾ ਅਤੇ ਰਾਜ ਦੇ ਲਈ ਫਲਸਤੀਨੀਆਂ ਦੀਆਂ ਜਾਇਜ਼ ਆਕਾਂਖਿਆਵਾਂ ਨੂੰ ਪੂਰਾ ਕਰਨ ਦੇ ਲਈ ਸੁਧਾਰਾਂ ਦੇ ਦੌਰ ਵਿੱਚੋਂ ਗੁਜਰਨ ਵਿੱਚ ਸਹਾਇਤਾ ਕਰਨ ਦਾ ਸੱਦਾ ਦਿੰਦੇ ਹਾਂ, ਨਾਲ ਹੀ ਫਲਸਤੀਨੀਆਂ ਦੀ ਕੇਂਦਰੀ ਭੂਮਿਕਾ ਦੇ ਨਾਲ ਖੇਤਰ ਦੇ ਨਾਗਰਿਕ ਬੁਨਿਆਦੀ ਢਾਂਚੇ ਦੇ ਜਲਦੀ ਪੁਨਰਨਿਰਮਾਣ ਦਾ ਵੀ ਸੱਦਾ ਦਿੰਦੇ ਹਾਂ, ਜਿਹਾ ਕਿ 4 ਮਾਰਚ 2025 ਨੂੰ ਫਲਸਤੀਨ 'ਤੇ ਐੱਮਰਜੈਂਸੀ ਅਰਬ ਸਮਿਟ ਵਿੱਚ ਸਹਿਮਤੀ ਵਿਅਕਤ ਕੀਤੀ ਗਈ ਸੀ ਅਤੇ ਅਸੀਂ ਕਾਹਿਰਾ ਵਿੱਚ ਆਯੋਜਿਤ ਹੋਣ ਵਾਲੇ ਆਗਾਮੀ ਪ੍ਰਤਿਗਿਆ ਸੰਮੇਲਨ ਨੂੰ ਬੁਲਾਉਣ ਦੀ ਪਹਿਲ ਦੀ ਸ਼ਲਾਘਾ ਕਰਦੇ ਹਾਂ। ਅਸੀਂ ਇਸ ਬਾਤ ‘ਤੇ ਜ਼ੋਰ ਦਿੰਦੇ ਹਾਂ ਕਿ ਗਾਜ਼ਾ ਨੂੰ ਸਥਿਰ ਕਰਨ ਅਤੇ ਪੁਨਰਨਿਰਮਾਣ ਦੇ ਪ੍ਰਯਾਸਾਂ ਨੂੰ ਲੰਬੇ ਸਮੇਂ ਤੋਂ ਚਲ ਰਹੇ ਸੰਘਰਸ਼ ਦੇ ਨਿਆਂਸੰਗਤ ਅਤੇ ਸਥਾਈ ਰਾਜਨੀਤਕ ਸਮਾਧਾਨ ਦੇ ਨਾਲ-ਨਾਲ ਚਲਣਾ ਚਾਹੀਦਾ ਹੈ। ਅਸੀਂ ਕਿਸੇ ਵੀ ਬਹਾਨੇ ਨਾਲ, ਕਬਜ਼ੇ ਵਾਲੇ ਫਲਸਤੀਨੀ ਖੇਤਰ ਤੋਂ ਕਿਸੇ ਵੀ ਫਲਸਤੀਨੀ ਅਬਾਦੀ ਦੇ ਜ਼ਬਰਨ ਵਿਸਥਾਪਨ, ਅਸਥਾਈ ਜਾਂ ਸਥਾਈ, ਦੇ ਨਾਲ-ਨਾਲ ਗਾਜ਼ਾ ਪੱਟੀ ਦੇ ਖੇਤਰ ਵਿੱਚ ਕਿਸੇ ਵੀ ਭੂਗੋਲਿਕ ਜਾਂ ਜਨਸੰਖਿਅਕ ਪਰਿਵਰਤਨ ਦੇ ਪ੍ਰਤੀ ਆਪਣਾ ਦ੍ਰਿੜ੍ਹ ਵਿਰੋਧ ਵਿਅਕਤ ਕਰਦੇ ਹਾਂ। ਅਸੀਂ ਦੁਹਰਾਉਂਦੇ ਹਾਂ ਕਿ ਅੰਤਰਰਾਸ਼ਟਰੀ ਕਾਨੂੰਨ ਅਤੇ ਅੰਤਰਰਾਸ਼ਟਰੀ ਨਿਆਂਇਕ ਸੰਸਥਾਵਾਂ; ਗ਼ੈਰ-ਕਾਨੂੰਨੀ ਕਬਜ਼ੇ ਨੂੰ ਸਮਾਪਤ ਕਰਨ ਅਤੇ ਕਾਨੂੰਨੀ ਮਾਪਦੰਡਾਂ ਨੂੰ ਕਮਜ਼ੋਰ ਕਰਨ ਵਾਲੀ ਅਤੇ ਨਿਆਂਪੂਰਨ ਅਤੇ ਸਥਾਈ ਸ਼ਾਂਤੀ ਵਿੱਚ ਰੁਕਾਵਟ ਪਾਉਣ ਵਾਲੀਆਂ ਸਾਰੀਆਂ ਪ੍ਰਥਾਵਾਂ ਨੂੰ ਤਤਕਾਲ ਸਮਾਪਤ ਕਰਨ ਦੀ ਮੰਗ ਕਰਨ।
ਅਸੀਂ ਇਸ ਬਾਤ ਦੀ ਪੁਸ਼ਟੀ ਕਰਦੇ ਹਾਂ ਕਿ ਇਜ਼ਰਾਈਲ -ਫਲਸਤੀਨੀ ਸੰਘਰਸ਼ ਦਾ ਨਿਆਂਪੂਰਨ ਅਤੇ ਸਥਾਈ ਸਮਾਧਾਨ ਕੇਵਲ ਸ਼ਾਂਤੀਪੂਰਨ ਤਰੀਕਿਆਂ ਨਾਲ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ ਅਤੇ ਇਹ ਫਲਸਤੀਨੀ ਲੋਕਾਂ ਦੇ ਜਾਇਜ਼ ਅਧਿਕਾਰਾਂ ਦੀ ਪੂਰਤੀ 'ਤੇ ਨਿਰਭਰ ਕਰਦਾ ਹੈ, ਜਿਸ ਵਿੱਚ ਆਤਮਨਿਰਣੇ ਅਤੇ ਵਾਪਸੀ ਦਾ ਅਧਿਕਾਰ ਸ਼ਾਮਲ ਹੈ। ਅਸੀਂ ਸੰਯੁਕਤ ਰਾਸ਼ਟਰ ਵਿੱਚ ਫਲਸਤੀਨ ਰਾਜ ਦੀ ਪੂਰਨ ਮੈਂਬਰਸ਼ਿਪ ਦੇ ਲਈ ਆਪਣੇ ਸਮਰਥਨ ਦੀ ਪੁਸ਼ਟੀ ਕਰਦੇ ਹਾਂ, ਜੋ ਅੰਤਰਰਾਸ਼ਟਰੀ ਕਾਨੂੰਨ ਦੇ ਅਨੁਸਾਰ, ਪ੍ਰਾਸੰਗਿਕ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਅਤੇ ਮਹਾ ਸਭਾ ਦੇ ਪ੍ਰਸਤਾਵਾਂ ਅਤੇ ਅਰਬ ਸ਼ਾਂਤੀ ਪਹਿਲ ਦੇ ਅਨੁਸਾਰ, ਦੋ-ਰਾਜ ਸਮਾਧਾਨ ਦੇ ਲਈ ਅਟੁੱਟ ਪ੍ਰਤੀਬੱਧਤਾ ਦੇ ਸੰਦਰਭ ਵਿੱਚ ਹੈ, ਜਿਸ ਵਿੱਚ ਅੰਤਰਰਾਸ਼ਟਰੀ ਪੱਧਰ ‘ਤੇ ਮਾਨਤਾ ਪ੍ਰਾਪਤ 1967 ਦੀਆਂ ਸੀਮਾਵਾਂ ਦੇ ਅੰਦਰ ਇੱਕ ਸੰਪ੍ਰਭੂ, ਸੁਤੰਤਰ ਅਤੇ ਵਿਵਹਾਰਿਕ ਫਲਸਤੀਨ ਰਾਜ ਦੀ ਸਥਾਪਨਾ ਸ਼ਾਮਲ ਹੈ, ਜਿਸ ਵਿੱਚ ਗਾਜ਼ਾ ਪੱਟੀ ਅਤੇ ਪੱਛਮੀ ਤਟ ਸ਼ਾਮਲ ਹਨ ਅਤੇ ਜਿਸ ਦੀ ਰਾਜਧਾਨੀ ਪੂਰਬੀ ਯਰੂਸ਼ਲਮ ਹੈ, ਤਾਕਿ ਸ਼ਾਂਤੀ ਅਤੇ ਸੁਰੱਖਿਆ ਵਿੱਚ ਇਕੱਠੇ ਰਹਿਣ ਵਾਲੇ ਦੋ ਰਾਜਾਂ ਦੇ ਦ੍ਰਿਸ਼ਟੀਕੋਣ ਨੂੰ ਹਾਸਲ ਕੀਤਾ ਜਾ ਸਕੇ। ਅਸੀਂ ਬਹੁਪੱਖੀ ਵਿੱਤੀ ਸੰਸਥਾਵਾਂ ਸਹਿਤ ਸਾਰੇ ਪ੍ਰਾਸੰਗਿਕ ਅੰਤਰਰਾਸ਼ਟਰੀ ਸੰਗਠਨਾਂ ਵਿੱਚ ਫਲਸਤੀਨ ਦੀ ਢੁਕਵੀਂ ਪ੍ਰਤੀਨਿਧਤਾ ਅਤੇ ਉਨ੍ਹਾਂ ਦੇ ਸੰਸਾਧਨਾਂ ਤੱਕ ਪਹੁੰਚ ਦੀ ਜ਼ਰੂਰਤ ਦੀ ਪੁਸ਼ਟੀ ਕਰਦੇ ਹਾਂ। ਅਸੀਂ ਬ੍ਰਿਕਸ ਮੈਂਬਰਾਂ ਦੁਆਰਾ ਤਤਕਾਲ ਜੰਗਬੰਦੀ ਦੀ ਦਿਸ਼ਾ ਵਿੱਚ ਨਿਰੰਤਰ ਕੀਤੇ ਜਾ ਰਹੇ ਪ੍ਰਯਾਸਾਂ ਦਾ ਸੁਆਗਤ ਕਰਦੇ ਹਾਂ, ਤਾਕਿ ਮਾਨਵੀ ਸਹਾਇਤਾ ਦੀ ਵੰਡ ਵਿੱਚ ਤੇਜ਼ੀ ਲਿਆਂਦੀ ਜਾ ਸਕੇ ਅਤੇ ਖੇਤਰ ਵਿੱਚ ਇੱਕ ਸਥਾਈ ਅਤੇ ਟਿਕਾਊ ਸ਼ਾਂਤੀ ਪ੍ਰਾਪਤ ਕੀਤੀ ਜਾ ਸਕੇ।
ਅਸੀਂ ਲਿਬਨਾਨ ਵਿੱਚ ਜੰਗਬੰਦੀ ਦਾ ਸੁਆਗਤ ਕਰਦੇ ਹਾਂ ਅਤੇ ਸਾਰੀਆਂ ਧਿਰਾਂ ਨੂੰ ਇਸ ਦੀਆਂ ਸ਼ਰਤਾਂ ਦਾ ਸਖ਼ਤੀ ਨਾਲ ਪਾਲਨ ਕਰਨ ਅਤੇ UNSC ਸੰਕਲਪ 1701 ਨੂੰ ਪੂਰੀ ਤਰ੍ਹਾਂ ਲਾਗੂ ਕਰਨ ਦਾ ਸੱਦਾ ਦਿੰਦੇ ਹਾਂ। ਅਸੀਂ ਜੰਗਬੰਦੀ ਅਤੇ ਲਿਬਨਾਨ ਦੀ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਦੀ ਨਿਰੰਤਰ ਉਲੰਘਣਾ ਦੀ ਨਿੰਦਾ ਕਰਦੇ ਹਾਂ। ਅਸੀਂ ਇਜ਼ਰਾਈਲ ਨੂੰ ਸੱਦਾ ਦਿੰਦੇ ਹਾਂ ਲਿਬਨਾਨ ਸਰਕਾਰ ਦੇ ਨਾਲ ਸਹਿਮਤ ਸ਼ਰਤਾਂ ਦਾ ਸਨਮਾਨ ਕਰੇ ਅਤੇ ਦੱਖਣੀ ਲਿਬਨਾਨ ਦੇ ਪੰਜ ਸਥਲਾਂ ਸਹਿਤ ਸਾਰੇ ਲਿਬਨਾਨੀ ਖੇਤਰ ਤੋਂ ਆਪਣੀਆਂ ਕਬਜ਼ਾਧਾਰੀ ਫ਼ੌਜਾਂ ਨੂੰ ਵਾਪਸ ਬੁਲਾ ਲਵੇ, ਜਿੱਥੇ ਉਹ ਹੁਣ ਵੀ ਮੌਜੂਦ ਹਨ।
ਅਸੀਂ ਸੀਰੀਆ ਦੀ ਪ੍ਰਭੂਸੱਤਾ, ਸੁਤੰਤਰਤਾ, ਏਕਤਾ ਅਤੇ ਖੇਤਰੀ ਅਖੰਡਤਾ ਦੇ ਪ੍ਰਤੀ ਆਪਣੀ ਪ੍ਰਤੀਬੱਧਤਾ ਦੀ ਪੁਸ਼ਟੀ ਕਰਦੇ ਹਾਂ ਅਤੇ ਸੁਰੱਖਿਆ ਪਰਿਸ਼ਦ ਦੇ ਮਤੇ 2254 (2015) ਦੇ ਸਿਧਾਂਤਾਂ 'ਤੇ ਅਧਾਰਿਤ ਇੱਕ ਸ਼ਾਂਤੀਪੂਰਨ ਅਤੇ ਸਮਾਵੇਸ਼ੀ ਸੀਰੀਆ ਦੀ ਅਗਵਾਈ ਵਾਲੀ ਅਤੇ ਸੀਰੀਆ ਦੀ ਮਾਲਕੀ ਵਾਲੀ, ਸੰਯੁਕਤ ਰਾਸ਼ਟਰ-ਸਹਾਇਤਾ ਪ੍ਰਾਪਤ ਰਾਜਨੀਤਕ ਪ੍ਰਕਿਰਿਆ ਦੀ ਮੰਗ ਕਰਦੇ ਹਾਂ ਜੋ ਬਿਨਾ ਕਿਸੇ ਭੇਦਭਾਵ ਦੇ ਨਾਗਰਿਕ ਅਬਾਦੀ ਦੀ ਸੁਰੱਖਿਆ ਅਤੇ ਤੰਦਰੁਸਤੀ ਸੁਨਿਸ਼ਚਿਤ ਕਰਦੀ ਹੋਵੇ। ਅਸੀਂ ਸੀਰੀਆ ਦੇ ਵਿਭਿੰਨ ਪ੍ਰਾਂਤਾਂ ਵਿੱਚ ਦੇਸ਼ ਦੇ ਭਾਈਚਾਰਿਆਂਦੇ ਦਰਮਿਆਨ ਕੀਤੀ ਗਈ ਹਿੰਸਾ, ਸੀਰੀਆ ਵਿੱਚ ISIL (ਦਾਏਸ਼) ਅਤੇ ਅਲ-ਕਾਇਦਾ ਨਾਲ ਜੁੜੇ ਸੰਗਠਨਾਂ (ISIL (Da’esh) and Al-Qaeda affiliates) ਦੁਆਰਾ ਆਤੰਕਵਾਦੀ ਗਤੀਵਿਧੀਆਂ ਨੂੰ ਜਾਰੀ ਰੱਖਣ ਦੀ ਨਿੰਦਾ ਕਰਦੇ ਹਾਂ, ਜਿਸ ਵਿੱਚ ਹੁਣੇ ਹੀ ਮਾਰ ਏਲੀਅਸ ਚਰਚ ਅਤੇ ਰਿਫ ਦਿਮਸ਼ਕ (Mar Elias Church and Rif Dimashq) ਵਿੱਚ ਹੋਈ ਬੰਬਾਰੀ ਸ਼ਾਮਲ ਹੈ, ਅਤੇ ਇਨ੍ਹਾਂ ਆਤੰਕਵਾਦੀ ਹਮਲਿਆਂ ਦੇ ਪੀੜਿਤਾਂ ਦੇ ਪਰਿਵਾਰਾਂ ਪ੍ਰਤੀ ਆਪਣੀ ਗਹਿਰੀ ਸੰਵੇਦਨਾ ਅਤੇ ਹਮਦਰਦੀ ਵਿਅਕਤ ਕਰਦੇ ਹਾਂ। ਅਸੀਂ ਸੀਰੀਆ ਦੇ ਖੇਤਰ 'ਤੇ ਵਿਦੇਸ਼ੀ ਆਤੰਕਵਾਦੀ ਲੜਾਕਿਆਂ ਦੀ ਮੌਜੂਦਗੀ ਦੇ ਨਾਲ-ਨਾਲ ਸੀਰੀਆ ਤੋਂ ਖੇਤਰੀ ਦੇਸ਼ਾਂ ਵਿੱਚ ਆਤੰਕਵਾਦੀਆਂ ਦੇ ਫੈਲਣ ਦੇ ਜੋਖਮ ਦੀ ਵੀ ਨਿੰਦਾ ਕਰਦੇ ਹਾਂ। ਸੀਰੀਆ ਨੂੰ ਆਤੰਕਵਾਦ ਅਤੇ ਅਤਿਵਾਦ ਦੇ ਸਾਰੇ ਰੂਪਾਂ ਦਾ ਦ੍ਰਿੜ੍ਹਤਾ ਨਾਲ ਵਿਰੋਧ ਕਰਨਾ ਚਾਹੀਦਾ ਹੈ ਅਤੇ ਆਤੰਕਵਾਦ ਬਾਰੇ ਅੰਤਰਰਾਸ਼ਟਰੀ ਸਮੁਦਾਇ ਦੀਆਂ ਚਿੰਤਾਵਾਂ ਦਾ ਜਵਾਬ ਦੇਣ ਦੇ ਲਈ ਠੋਸ ਕਾਰਵਾਈ ਕਰਨੀ ਚਾਹੀਦੀ ਹੈ। ਅਸੀਂ ਸੀਰੀਆ 'ਤੇ ਇੱਕ ਤਰਫ਼ਾ ਪਾਬੰਦੀਆਂ ਹਟਾਉਣ ਦਾ ਸੁਆਗਤ ਕਰਦੇ ਹਾਂ ਅਤੇ ਆਸ਼ਾ ਕਰਦੇ ਹਾਂ ਕਿ ਇਸ ਨਾਲ ਸੀਰੀਆ ਦੀ ਅਰਥਵਿਵਸਥਾ ਨੂੰ ਮੁੜ-ਸੁਰਜੀਤ ਕਰਨ ਅਤੇ ਪੁਨਰਨਿਰਮਾਣ ਪੜਾਅ ਨੂੰ ਇਸ ਤਰ੍ਹਾਂ ਨਾਲ ਸ਼ੁਰੂ ਕਰਨ ਦੇ ਪ੍ਰਯਾਸਾਂ ਨੂੰ ਸਮਰਥਨ ਮਿਲੇਗਾ, ਜਿਸ ਨਾਲ ਵਿਕਾਸ ਅਤੇ ਸਥਿਰਤਾ ਨੂੰ ਹੁਲਾਰਾ ਮਿਲੇ। ਅੰਤਰਰਾਸ਼ਟਰੀ ਕਾਨੂੰਨ ਅਤੇ 1974 ਦੇ ਵੱਖ ਹੋਣ ਦੀ ਘੋਰ ਉਲੰਘਣਾ ਕਰਦੇ ਹੋਏ ਸੀਰੀਆ ਦੇ ਕੁਝ ਹਿੱਸਿਆਂ 'ਤੇ ਕਬਜ਼ੇ ਦੀ ਸਖ਼ਤ ਨਿੰਦਾ ਕਰਦੇ ਹੋਏ, ਅਸੀਂ ਇਜ਼ਰਾਈਲ ਨੂੰ ਆਗਰਹਿ ਕਰਦੇ ਹਾਂ ਕਿ ਉਹ ਬਿਨਾ ਕਿਸੇ ਦੇਰੀ ਦੇ ਸੀਰੀਆ ਦੇ ਖੇਤਰ ਤੋਂ ਆਪਣੀ ਸੈਨਾ ਵਾਪਸ ਬੁਲਾ ਲਵੇ।
ਅਤੇ ਮਹਾਦੀਪ 'ਤੇ ਅਫ਼ਰੀਕੀ ਸ਼ਾਂਤੀ ਰੱਖਿਅਕ ਯਤਨਾਂ ਲਈ ਆਪਣੇ ਸਮਰਥਨ ਦੀ ਪੁਸ਼ਟੀ ਕਰਦੇ ਹਾਂ, ਜਿਸ ਵਿੱਚ ਅਫ਼ਰੀਕੀ ਯੂਨੀਅਨ ਅਤੇ ਅਫ਼ਰੀਕੀ ਉਪ-ਖੇਤਰੀ ਸੰਗਠਨਾਂ ਦੁਆਰਾ ਕੀਤੇ ਗਏ ਯਤਨ ਸ਼ਾਮਲ ਹਨ। ਅਸੀਂ ਦੁਹਰਾਉਂਦੇ ਹਾਂ ਕਿ “ਅਫਰੀਕੀ ਸਮੱਸਿਆਵਾਂ ਦੇ ਅਫਰੀਕੀ ਸਮਾਧਾਨ” ("African solutions to African problems”) ਦੇ ਸਿਧਾਂਤ ਨੂੰ ਅਫਰੀਕੀ ਮਹਾਦੀਪ ‘ਤੇ ਸੰਘਰਸ਼ ਸਮਾਧਾਨ ਦੇ ਅਧਾਰ ਦੇ ਰੂਪ ਵਿੱਚ ਕੰਮ ਕਰਨਾ ਜਾਰੀ ਰੱਖਣਾ ਚਾਹੀਦਾ ਹੈ। ਅਸੀਂ ਸੰਘਰਸ਼ ਦੀ ਰੋਕਥਾਮ, ਪ੍ਰਬੰਧਨ ਅਤੇ ਸਮਾਧਾਨ ਵਿੱਚ ਅਫਰੀਕਨ ਯੂਨੀਅਨ ਦੁਆਰਾ ਨਿਭਾਈ ਗਈ ਮਹੱਤਵਪੂਰਨ ਭੂਮਿਕਾ ਨੂੰ ਮਾਨਤਾ ਦਿੰਦੇ ਹਾਂ ਅਤੇ ਮਹਾਦੀਪ 'ਤੇ ਅਫਰੀਕੀ ਸ਼ਾਂਤੀ ਪ੍ਰਯਾਸਾਂ ਲਈ ਆਪਣੇ ਸਮਰਥਨ ਦੀ ਪੁਸ਼ਟੀ ਕਰਦੇ ਹਾਂ। ਇਸ ਅਰਥ ਵਿੱਚ, ਅਸੀਂ ਅਫਰੀਕੀ ਮਹਾਦੀਪ ਵਿੱਚ ਅਫਰੀਕਨ ਯੂਨੀਅਨ ਦੇ ਸ਼ਾਂਤੀ ਸਹਾਇਤਾ ਅਭਿਯਾਨਾਂ, ਵਿਚੋਲਗੀ ਪ੍ਰਯਾਸਾਂ, ਸ਼ਾਂਤੀ ਪ੍ਰਕਿਰਿਆਵਾਂ ਅਤੇ ਵਿਆਪਕ ਸ਼ਾਂਤੀ ਨਿਰਮਾਣ ਪਹਿਲਾਂ ਦਾ ਸਮਰਥਨ ਕਰਨ ਦੇ ਨਵੇਂ ਤਰੀਕਿਆਂ 'ਤੇ ਵਿਚਾਰ ਕਰਨ ਦੇ ਲਈ ਪ੍ਰਤੀਬੱਧ ਹਾਂ।
ਅਸੀਂ ਅਫਰੀਕੀ ਦੇਸ਼ਾਂ ਅਤੇ ਸੰਗਠਨਾਂ ਦੁਆਰਾ ਸਥਾਈ ਸ਼ਾਂਤੀ ਅਤੇ ਟਿਕਾਊ ਵਿਕਾਸ ਲਈ ਕੀਤੇ ਗਏ ਪ੍ਰਯਾਸਾਂ ਅਤੇ ਉਪਲਬਧੀਆਂ ਦੀ ਸ਼ਲਾਘਾ ਕਰਦੇ ਹਾਂ, ਨਾਲ ਹੀ ਅਫਰੀਕਾ ਦੇ ਕੁਝ ਖੇਤਰਾਂ ਵਿੱਚ ਨਵੇਂ ਅਤੇ ਲੰਬੇ ਸਮੇਂ ਤੋਂ ਚਲ ਰਹੇ ਹਥਿਆਰਬੰਦ ਸੰਘਰਸ਼ਾਂ, ਵਿਸ਼ੇਸ ਕਰਕੇ ਸੂਡਾਨ, ਗ੍ਰੇਟ ਲੇਕਸ ਖੇਤਰ ਅਤੇ ਹੌਰਨ ਆਵ੍ ਅਫਰੀਕਾ ਵਿੱਚ ਸੰਘਰਸ਼ਾਂ ਦੇ ਵਿਨਾਸ਼ਕਾਰੀ ਪ੍ਰਭਾਵਾਂ ਦੇ ਪਰਿਣਾਮਸਰੂਪ ਗੰਭੀਰ ਮਾਨਵੀ ਸੰਕਟਾਂ 'ਤੇ ਗੰਭੀਰ ਚਿੰਤਾ ਵਿਅਕਤ ਕਰਦੇ ਹਾਂ। ਅਸੀਂ ਇਨ੍ਹਾਂ ਸੰਕਟਾਂ ਦੇ ਰਾਜਨੀਤਕ ਸਮਾਧਾਨ ਖੋਜਣ ਦੇ ਉਦੇਸ਼ ਨਾਲ ਕੀਤੇ ਗਏ ਪ੍ਰਯਾਸਾਂ ਦੇ ਲਈ ਆਪਣੇ ਸਮਰਥਨ ਦੀ ਪੁਸ਼ਟੀ ਕਰਦੇ ਹਾਂ, ਦੁਸ਼ਮਣੀ ਨੂੰ ਸਮਾਪਤ ਕਰਨ ਦੇ ਸੱਦੇ ਨੂੰ ਦੁਹਰਾਉਂਦੇ ਹਾਂ ਅਤੇ ਸੰਘਰਸ਼ਾਂ ਦੇ ਸ਼ਾਂਤੀਪੂਰਨ ਸਮਾਧਾਨ ਦੀ ਜ਼ਰੂਰਤ 'ਤੇ ਬਲ ਦਿੰਦੇ ਹਾਂ।
ਅਸੀਂ ਸੂਡਾਨ ਵਿੱਚ ਮਾਨਵੀ ਸੰਕਟ ਅਤੇ ਅਤਿਵਾਦ ਅਤੇ ਆਤੰਕਵਾਦ ਦੇ ਫੈਲਣ ਦੇ ਵਧ ਰਹੇ ਜੋਖਮ ਦੇ ਕਾਰਨ ਉਤਪੰਨ ਸਥਿਤੀ ਤੋਂ ਬਹੁਤ ਚਿੰਤਿਤ ਹਾਂ। ਅਸੀਂ ਇਸ ਸਬੰਧ ਵਿੱਚ ਆਪਣੀ ਸਥਿਤੀ ਨੂੰ ਦੁਹਰਾਉਂਦੇ ਹਾਂ ਅਤੇ ਤਤਕਾਲ, ਸਥਾਈ ਅਤੇ ਬਿਨਾ ਸ਼ਰਤ ਜੰਗਬੰਦੀ ਅਤੇ ਸੰਘਰਸ਼ ਦੇ ਸ਼ਾਂਤੀਪੂਰਨ ਸਮਾਧਾਨ ਦਾ ਸੱਦਾ ਦਿੰਦੇ ਹਾਂ। ਅਸੀਂ ਸੂਡਾਨੀ ਅਬਾਦੀ ਲਈ ਮਾਨਵੀ ਸਹਾਇਤਾ ਤੱਕ ਨਿਰੰਤਰ, ਤਤਕਾਲ ਅਤੇ ਨਿਰਵਿਘਨ ਪਹੁੰਚ ਦੀ ਜ਼ਰੂਰਤ 'ਤੇ ਵੀ ਜ਼ੋਰ ਦਿੰਦੇ ਹਾਂ ਅਤੇ ਸੂਡਾਨ ਅਤੇ ਗੁਆਂਢੀ ਦੇਸ਼ਾਂ ਨੂੰ ਮਾਨਵੀ ਸਹਾਇਤਾ ਵਧਾਉਣ ਦੀ ਜ਼ਰੂਰਤ 'ਤੇ ਵੀ ਜ਼ੋਰ ਦਿੰਦੇ ਹਾਂ।
ਅਸੀਂ ਹੈਤੀ ਵਿੱਚ ਸੁਰੱਖਿਆ, ਮਾਨਵੀ ਅਤੇ ਆਰਥਿਕ ਸਥਿਤੀ ਵਿੱਚ ਨਿਰੰਤਰ ਗਿਰਾਵਟ ਨੂੰ ਲੈ ਕੇ ਗੰਭੀਰ ਤੌਰ ‘ਤੇ ਚਿੰਤਿਤ ਹਾਂ। ਅਸੀਂ ਇਸ ਬਾਤ ਦੀ ਪੁਸ਼ਟੀ ਕਰਦੇ ਹਾਂ ਕਿ ਸੁਰੱਖਿਆ ਅਤੇ ਵਿਕਾਸ ਨਾਲ-ਨਾਲ ਚਲਦੇ ਹਨ। ਵਰਤਮਾਨ ਸੰਕਟ ਦੇ ਲਈ ਹੈਤੀ ਦੀ ਅਗਵਾਈ ਵਾਲੇ ਸਮਾਧਾਨ ਦੀ ਜ਼ਰੂਰਤ ਹੈ, ਜਿਸ ਵਿੱਚ ਸਥਾਨਕ ਰਾਜਨੀਤਕ ਤਾਕਤਾਂ, ਸੰਸਥਾਵਾਂ ਅਤੇ ਸਮਾਜ ਦੇ ਦਰਮਿਆਨ ਰਾਸ਼ਟਰੀ ਸੰਵਾਦ ਅਤੇ ਆਮ ਸਹਿਮਤੀ ਦਾ ਨਿਰਮਾਣ ਸ਼ਾਮਲ ਹੋਵੇ ਅਤੇ ਅਸੀਂ ਅੰਤਰਰਾਸ਼ਟਰੀ ਸਮੁਦਾਇ ਨਾਲ ਗਿਰੋਹਾਂ ਨੂੰ ਖ਼ਤਮ ਕਰਨ, ਸੁਰੱਖਿਆ ਸਥਿਤੀ ਨੂੰ ਬਿਹਤਰ ਬਣਾਉਣ ਅਤੇ ਦੇਸ਼ ਵਿੱਚ ਦੀਰਘਕਾਲੀ ਸਮਾਜਿਕ ਅਤੇ ਆਰਥਿਕ ਵਿਕਾਸ ਦੀ ਨੀਂਹ ਰੱਖਣ ਦੇ ਹੈਤੀ ਦੇ ਪ੍ਰਯਾਸਾਂ ਦਾ ਸਮਰਥਨ ਕਰਨ ਦਾ ਸੱਦਾ ਦਿੰਦੇ ਹਾਂ। ਅਸੀਂ ਸੰਯੁਕਤ ਰਾਸ਼ਟਰ ਦੀ ਭੂਮਿਕਾ ਦਾ ਸਮਰਥਨ ਕਰਦੇ ਹਾਂ ਅਤੇ ਹੈਤੀ ਦੇ ਬਹੁਆਯਾਮੀ ਸੰਕਟਾਂ ਨੂੰ ਪ੍ਰਭਾਵੀ ਢੰਗ ਨਾਲ ਸੰਬੋਧਨ ਕਰਨ ਦੇ ਲਈ ਅੰਤਰਰਾਸ਼ਟਰੀ ਸਹਿਯੋਗ ਦੀ ਜ਼ਰੂਰਤ ‘ਤੇ ਪ੍ਰਕਾਸ਼ ਪਾਉਂਦੇ ਹਾਂ।
ਅਸੀਂ ਆਤੰਕਵਾਦ ਦੇ ਕਿਸੇ ਵੀ ਕਾਰੇ ਨੂੰ ਅਪਰਾਧ ਅਤੇ ਅਨਿਆਂਪੂਰਨ ਕਾਰਵਾਈ ਦੇ ਰੂਪ ਵਿੱਚ ਸਖ਼ਤ ਨਿੰਦਾ ਕਰਦੇ ਹਾਂ, ਚਾਹੇ ਜਦੋਂ ਭੀ, ਜਿੱਥੇ ਭੀ ਅਤੇ ਜਿਸ ਦੇ ਦੁਆਰਾ ਭੀ ਕੀਤਾ ਗਿਆ ਹੋਵੇ, ਜਾਂ ਉਸ ਦੀ ਪ੍ਰੇਰਣਾ ਕੁਝ ਭੀ ਰਹੀ ਹੋਵੇ। ਅਸੀਂ 22 ਅਪ੍ਰੈਲ 2025 ਨੂੰ ਜੰਮੂ ਅਤੇ ਕਸ਼ਮੀਰ ਵਿੱਚ ਹੋਏ ਆਤੰਕਵਾਦੀ ਹਮਲੇ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦੇ ਹਾਂ, ਜਿਸ ਵਿੱਚ 26 ਲੋਕ ਮਾਰੇ ਗਏ ਅਤੇ ਕਈ ਹੋਰ ਘਾਇਲ ਹੋਏ। ਅਸੀਂ ਆਤੰਕਵਾਦੀਆਂ ਦੀ ਸੀਮਾ ਪਾਰ ਆਵਾਜਾਈ, ਆਤੰਕਵਾਦ ਦੇ ਵਿਤਪੋਸ਼ਣ ਅਤੇ ਸੁਰੱਖਿਅਤ ਟਿਕਾਣਿਆਂ ਸਹਿਤ ਆਤੰਕਵਾਦ ਦੇ ਸਾਰੇ ਰੂਪਾਂ ਅਤੇ ਅਭਿਵਿਅਕਤੀਆਂ ਵਿੱਚ ਮੁਕਾਬਲਾ ਕਰਨ ਦੇ ਲਈ ਆਪਣੀ ਪ੍ਰਤੀਬੱਧਤਾ ਦੀ ਪੁਸ਼ਟੀ ਕਰਦੇ ਹਾਂ। ਅਸੀਂ ਦੁਹਰਾਉਂਦੇ ਹਾਂ ਕਿ ਆਤੰਕਵਾਦ ਨੂੰ ਕਿਸੇ ਭੀ ਧਰਮ, ਰਾਸ਼ਟਰੀਅਤਾ, ਸੱਭਿਅਤਾ ਜਾਂ ਜਾਤੀ ਸਮੂਹ ਨਾਲ ਨਹੀਂ ਜੋੜਿਆ ਜਾਣਾ ਚਾਹੀਦਾ ਹੈ ਅਤੇ ਆਤੰਕਵਾਦੀ ਗਤੀਵਿਧੀਆਂ ਅਤੇ ਉਨ੍ਹਾਂ ਦੇ ਸਮਰਥਨ ਵਿੱਚ ਸ਼ਾਮਲ ਸਾਰੇ ਲੋਕਾਂ ਨੂੰ ਜਵਾਬਦੇਹ ਠਹਿਰਾਇਆ ਜਾਣਾ ਚਾਹੀਦਾ ਹੈ ਅਤੇ ਪ੍ਰਾਸੰਗਿਕ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਕਾਨੂੰਨ ਦੇ ਅਨੁਸਾਰ ਨਿਆਂ ਦੇ ਕਟਹਿਰੇ ਵਿੱਚ ਖੜ੍ਹਾ ਕੀਤਾ ਜਾਣਾ ਚਾਹੀਦਾ ਹੈ। ਅਸੀਂ ਆਤੰਕਵਾਦ ਲਈ ਜ਼ੀਰੋ ਸਹਿਣਸ਼ੀਲਤਾ ਸੁਨਿਸ਼ਚਿਤ ਕਰਨ ਅਤੇ ਆਤੰਕਵਾਦ ਦਾ ਮੁਕਾਬਲਾ ਕਰਨ ਵਿੱਚ ਦੋਹਰੇ ਮਿਆਰਾਂ ਨੂੰ ਅਸਵੀਕਾਰ ਕਰਨ ਦਾ ਆਗਰਹਿ ਕਰਦੇ ਹਾਂ। ਅਸੀਂ ਆਤੰਕਵਾਦ ਦਾ ਮੁਕਾਬਲਾ ਕਰਨ ਵਿੱਚ ਦੇਸ਼ਾਂ ਦੀ ਮੁੱਢਲੀ ਜ਼ਿੰਮੇਦਾਰੀ 'ਤੇ ਜ਼ੋਰ ਦਿੰਦੇ ਹਾਂ ਅਤੇ ਉਨ੍ਹਾਂ ਨੂੰ ਆਤੰਕਵਾਦੀ ਖ਼ਤਰਿਆਂ ਨੂੰ ਰੋਕਣ ਅਤੇ ਉਨ੍ਹਾਂ ਦਾ ਮੁਕਾਬਲਾ ਕਰਨ ਦੇ ਲਈ ਆਲਮੀ ਪ੍ਰਯਾਸਾਂ ਨੂੰ ਸੰਯੁਕਤ ਰਾਸ਼ਟਰ ਦੇ ਚਾਰਟਰ, ਦਾ ਤਾਲਮੇਲ ਕਰਨ ਦਾ ਸੱਦਾ ਦਿੰਦੇ ਹਾਂ, ਵਿਸ਼ੇਸ਼ ਤੌਰ ‘ਤੇ ਇਸ ਦੇ ਉਦੇਸ਼ਾਂ ਅਤੇ ਸਿਧਾਂਤਾਂ ਅਤੇ ਪ੍ਰਾਸੰਗਿਕ ਅੰਤਰਰਾਸ਼ਟਰੀ ਸੰਮੇਲਨਾਂ ਅਤੇ ਪ੍ਰੋਟੋਕੋਲ, ਵਿਸ਼ੇਸ਼ ਤੌਰ ‘ਤੇ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਕਾਨੂੰਨ, ਅੰਤਰਰਾਸ਼ਟਰੀ ਸ਼ਰਨਾਰਥੀ ਕਾਨੂੰਨ ਅਤੇ ਅੰਤਰਰਾਸ਼ਟਰੀ ਮਨੁੱਖੀ ਕਾਨੂੰਨ, ਜੋ ਭੀ ਲਾਗੂ ਹੋਵੇ, ਸਹਿਤ ਅੰਤਰਰਾਸ਼ਟਰੀ ਕਾਨੂੰਨ ਦੇ ਤਹਿਤ ਆਪਣੀਆਂ ਜ਼ਿੰਮੇਵਾਰੀਆਂ ਦਾ ਪੂਰੀ ਤਰ੍ਹਾਂ ਨਾਲ ਪਾਲਨ ਕਰਨਾ ਚਾਹੀਦਾ ਹੈ। ਅਸੀਂ ਬ੍ਰਿਕਸ ਆਤੰਕਵਾਦ-ਰੋਧੀ ਕਾਰਜ ਸਮੂਹ (ਸੀਟੀਡਬਲਿਊਜੀ- CTWG) ਅਤੇ ਬ੍ਰਿਕਸ ਆਤੰਕਵਾਦ-ਰੋਧੀ ਰਣਨੀਤੀ, ਬ੍ਰਿਕਸ ਆਤੰਕਵਾਦ-ਰੋਧੀ ਕਾਰਜ ਯੋਜਨਾ ਅਤੇ ਸੀਟੀਡਬਲਿਊਜੀ ਸਥਿਤੀ ਪੱਤਰ ‘ਤੇ ਅਧਾਰਿਤ ਇਸ ਦੇ ਪੰਜ ਉਪ ਸਮੂਹਾਂ ਦੀਆਂ ਗਤੀਵਿਧੀਆਂ ਦਾ ਸੁਆਗਤ ਕਰਦੇ ਹਾਂ। ਅਸੀਂ ਆਤੰਕਵਾਦ ਵਿਰੋਧੀ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਦੀ ਆਸ਼ਾ ਕਰਦੇ ਹਾਂ। ਅਸੀਂ ਸੰਯੁਕਤ ਰਾਸ਼ਟਰ ਰੂਪਰੇਖਾ ਵਿੱਚ ਅੰਤਰਰਾਸ਼ਟਰੀ ਆਤੰਕਵਾਦ ‘ਤੇ ਵਿਆਪਕ ਸੰਮੇਲਨ ਨੂੰ ਜਲਦੀ ਅੰਤਿਮ ਰੂਪ ਦੇਣ ਅਤੇ ਅਪਣਾਉਣ ਦਾ ਸੱਦਾ ਦਿੰਦੇ ਹਾਂ। ਅਸੀਂ ਸੰਯੁਕਤ ਰਾਸ਼ਟਰ ਦੁਆਰਾ ਨਾਮਜ਼ਦ ਸਾਰੇ ਆਤੰਕਵਾਦੀਆਂ ਅਤੇ ਆਤੰਕਵਾਦੀ ਸੰਸਥਾਵਾਂ ਦੇ ਖ਼ਿਲਾਫ਼ ਠੋਸ ਕਾਰਵਾਈ ਦਾ ਸੱਦਾ ਦਿੰਦੇ ਹਾਂ।
ਅਸੀਂ 31 ਮਈ, 1 ਅਤੇ 5 ਜੂਨ 2025 ਨੂੰ ਰੂਸੀ ਸੰਘ ਦੇ ਬ੍ਰਾਇੰਸਕ, ਕੁਰਸਕ ਅਤੇ ਵੋਰੋਨਿਸ਼ ਖੇਤਰਾਂ (Bryansk, Kursk and Voronezh regions) ਵਿੱਚ ਨਾਗਰਿਕਾਂ ਨੂੰ ਜਾਣ ਬੁਝ ਕੇ ਨਿਸ਼ਾਨਾ ਬਣਾ ਕੇ ਪੁਲ਼ਾਂ ਅਤੇ ਰੇਲਵੇ ਇਨਫ੍ਰਾਸਟ੍ਰਕਚਰ ‘ਤੇ ਕੀਤੇ ਗਏ ਹਮਲਿਆਂ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦੇ ਹਾਂ, ਜਿਸ ਦੇ ਪਰਿਣਾਮਸਰੂਪ ਬੱਚਿਆਂ ਸਹਿਤ ਕਈ ਨਾਗਰਿਕ ਮਾਰੇ ਗਏ ਸਨ।
ਅਸੀਂ ਗ਼ੈਰ-ਕਾਨੂੰਨੀ ਵਿੱਤੀ ਪ੍ਰਵਾਹ ਨੂੰ ਰੋਕਣ ਅਤੇ ਉਸ ਦਾ ਮੁਕਾਬਲਾ ਕਰਨ ਦੇ ਲਈ ਆਪਣੀ ਪ੍ਰਤੀਬੱਧਤਾ ਦੁਹਰਾਉਂਦੇ ਹਾਂ, ਜਿਸ ਵਿੱਚ ਮਨੀ ਲਾਂਡਰਿੰਗ ਅਤੇ ਆਤੰਕਵਾਦ, ਅਤਿਵਾਦ ਅਤੇ ਪ੍ਰਸਾਰ ਦੇ ਵਿੱਤਪੋਸ਼ਣ ਦੇ ਨਾਲ-ਨਾਲ ਅੰਤਰਰਾਸ਼ਟਰੀ ਸੰਗਠਿਤ ਅਪਰਾਧ ਦੇ ਹੋਰ ਰੂਪ ਜਿਵੇਂ ਨਸ਼ੀਲੀਆਂ ਦਵਾਈਆਂ ਦੀ ਤਸਕਰੀ, ਸਾਇਬਰ ਅਪਰਾਧ, ਵਾਤਾਵਰਣ ਨੂੰ ਪ੍ਰਭਾਵਿਤ ਕਰਨ ਵਾਲੇ ਅਪਰਾਧ, ਅਗਨੀਅਸਤਰਾਂ (ਹਥਿਆਰਾਂ) ਦੀ ਗ਼ੈਰ-ਕਾਨੂੰਨੀ ਤਸਕਰੀ, ਮਾਨਵ ਤਸਕਰੀ, ਭ੍ਰਿਸ਼ਟਾਚਾਰ ਅਤੇ ਗ਼ੈਰਕਾਨੂੰਨੀ ਤੌਰ ‘ਤੇ ਆਤੰਕਵਾਦੀ, ਉਦੇਸ਼ਾਂ ਦੇ ਲਈ ਕ੍ਰਿਪਟੋਕਰੰਸੀ ਸਹਿਤ ਨਵੀਆਂ ਟੈਕਨੋਲੋਜੀਆਂ ਦਾ ਉਪਯੋਗ ਸ਼ਾਮਲ ਹੈ। ਇਸ ਸਬੰਧ ਵਿੱਚ, ਅਸੀਂ ਪ੍ਰਾਸੰਗਿਕ ਅੰਤਰਰਾਸ਼ਟਰੀ ਜ਼ਿੰਮੇਵਾਰੀਆਂ ਦੇ ਲਾਗੂਕਰਨ ਦਾ ਸਮਰਥਨ ਕਰਨ ਦੇ ਲਈ ਵਿਸ਼ੇਸ਼ ਤੌਰ ‘ਤੇ ਵਿਕਾਸਸ਼ੀਲ ਦੇਸ਼ਾਂ ਦੀ ਸਮਰੱਥਾ ਨਿਰਮਾਣ ਅਤੇ ਤਕਨੀਕੀ ਸਹਾਇਤਾ ਵਧਾਉਣ ਦੇ ਮਹੱਤਵ ਨੂੰ ਰੇਖਾਂਕਿਤ ਕਰਦੇ ਹਾਂ। ਅਸੀਂ ਰੋਕਥਾਮ ਅਤੇ ਵਿੱਤੀ ਜਾਂਚ ਦੇ ਉਦੇਸ਼ ਸਹਿਤ ਅੰਤਰਰਾਸ਼ਟਰੀ ਅਪਰਾਧ-ਵਿਰੋਧੀ ਸਹਿਯੋਗ ਦੀ ਤਕਨੀਕੀ ਅਤੇ ਗ਼ੈਰ-ਰਾਜਨੀਤਕ ਪ੍ਰਕ੍ਰਿਤੀ ਦੇ ਸਿਧਾਂਤਾਂ ਦੇ ਪ੍ਰਤੀ ਆਪਣੀ ਪ੍ਰਤੀਬੱਧਤਾ ਦੀ ਪੁਸ਼ਟੀ ਕਰਦੇ ਹਾਂ। ਅਸੀਂ ਪ੍ਰਾਸੰਗਿਕ ਮੌਜੂਦਾ ਬ੍ਰਿਕਸ ਕਾਰਜ ਸਮੂਹਾਂ, ਬ੍ਰਿਕਸ ਦੇਸ਼ਾਂ ਦੇ ਸਮਰੱਥ ਅਧਿਕਾਰੀਆਂ ਦੀਆਂ ਬੈਠਕਾਂ ਅਤੇ ਬ੍ਰਿਕਸ ਵਿੱਚ ਅਪਣਾਏ ਗਏ ਦਸਤਾਵੇਜ਼ਾਂ ਦੇ ਅਧਾਰ ‘ਤੇ ਸਹਿਯੋਗ ਦੇ ਹੋਰ ਰੂਪਾਂ ਦੇ ਨਾਲ-ਨਾਲ ਪ੍ਰਾਸੰਗਿਕ ਅੰਤਰਰਾਸ਼ਟਰੀ ਕਾਨੂੰਨੀ ਸਾਧਨਾਂ ਦੇ ਮਾਧਿਅਮ ਨਾਲ ਇਸ ਤਰ੍ਹਾਂ ਦੇ ਸਹਿਯੋਗ ਨੂੰ ਹੋਰ ਮਜਬੂਤ ਕਰਨ ਦੀ ਜ਼ਰੂਰਤ ਨੂੰ ਰੇਖਾਂਕਿਤ ਕਰਦੇ ਹਾਂ, ਜਿਸ ਦੇ ਬ੍ਰਿਕਸ ਦੇਸ਼ ਪੱਖ ਹਨ। ਅਸੀਂ ਯੁਵਾ ਪੀੜ੍ਹੀ ਦੇ ਸੁਰੱਖਿਅਤ ਵਿਕਾਸ ਦੇ ਲਈ ਪਰਿਸਥਿਤੀਆਂ ਬਣਾਉਣ, ਗ਼ੈਰ-ਕਾਨੂੰਨੀ ਗਤੀਵਿਧੀਆਂ ਵਿੱਚ ਉਨ੍ਹਾਂ ਦੀ ਸ਼ਮੂਲੀਅਤ ਦੇ ਜੋਖਮ ਨੂੰ ਘੱਟ ਕਰਨ ਦੇ ਮਹੱਤਵ ‘ਤੇ ਜ਼ੋਰ ਦਿੰਦੇ ਹਾਂ ਅਤੇ ਯੁਵਾ ਲੋਕਾਂ ਦੀ ਭਾਗੀਦਾਰੀ ਦੇ ਨਾਲ ਪ੍ਰਾਸੰਗਿਕ ਅੰਤਰਰਾਸ਼ਟਰੀ ਪ੍ਰੋਜੈਕਟਾਂ ਦੇ ਵਿਕਾਸ ਦਾ ਸੁਆਗਤ ਕਰਦੇ ਹਾਂ।
ਅਸੀਂ ਇਸ ਸਬੰਧ ਵਿੱਚ ਪ੍ਰਾਸੰਗਿਕ ਅੰਤਰਰਾਸ਼ਟਰੀ ਸਮਝੌਤਿਆਂ, ਵਿਸ਼ੇਸ਼ ਤੌਰ ‘ਤੇ ਭ੍ਰਿਸ਼ਟਾਚਾਰ ਦੇ ਖ਼ਿਲਾਫ਼ ਸੰਯੁਕਤ ਰਾਸ਼ਟਰ ਸੰਮੇਲਨ ਦੇ ਅਨੁਰੂਪ, ਭ੍ਰਿਸ਼ਟਾਚਾਰ ਦੀ ਰੋਕਥਾਮ ਅਤੇ ਉਸ ਦੇ ਖ਼ਿਲਾਫ਼ ਲੜਾਈ ਵਿੱਚ ਬ੍ਰਿਕਸ ਸਹਿਯੋਗ ਨੂੰ ਹੁਲਾਰਾ ਦੇਣ ਅਤੇ ਅੰਤਰਰਾਸ਼ਟਰੀ ਭ੍ਰਿਸ਼ਟਾਚਾਰ ਵਿਰੋਧੀ ਏਜੰਡਾ ਦੇ ਪ੍ਰਮੁੱਖ ਮੁੱਦਿਆਂ ‘ਤੇ ਆਪਣੇ ਤਾਲਮੇਲ ਨੂੰ ਮਜ਼ਬੂਤ ਕਰਨ ਲਈ ਦ੍ਰਿੜ੍ਹ ਹਾਂ। ਅਸੀਂ ਬ੍ਰਿਕਸ ਭ੍ਰਿਸ਼ਟਾਚਾਰ ਵਿਰੋਧੀ ਪ੍ਰਤੀਬੱਧਤਾਵਾਂ ਨੂੰ ਪੂਰਾ ਕਰਨ ਅਤੇ ਭ੍ਰਿਸ਼ਟਾਚਾਰ ਵਿਰੋਧੀ ਸਹਿਯੋਗ ਨੂੰ ਵਧਾਉਣ ਅਤੇ ਭ੍ਰਿਸ਼ਟਾਚਾਰ ਦੀਆਂ ਸੰਪਤੀਆਂ ਅਤੇ ਆਮਦਨ ਦੀ ਰਿਕਵਰੀ ਅਤੇ ਵਾਪਸੀ ਨੰ ਮਹੱਤਵ ਦਿੰਦੇ ਹਾਂ। ਅਸੀਂ ਭ੍ਰਿਸ਼ਟਾਚਾਰ ਵਿਰੋਧੀ ਮਾਮਲਿਆਂ ‘ਤੇ ਸਹਿਯੋਗ ਨੂੰ ਹੁਲਾਰਾ ਦੇਣ ਦੇ ਲਈ ਬ੍ਰਿਕਸ ਭ੍ਰਿਸ਼ਟਾਚਾਰ ਵਿਰੋਧੀ ਕਾਰਜ ਸਮੂਹ ਦੇ ਕੰਮ ਦਾ ਸੁਆਗਤ ਕਰਦੇ ਹਾਂ। ਵਿਸ਼ੇਸ਼ ਤੌਰ ‘ਤੇ ਭ੍ਰਿਸ਼ਟਾਚਾਰ ਵਿਰੋਧੀ ਗਿਆਨ ਅਤੇ ਮੁਹਾਰਤ ਨੂੰ ਸਾਂਝਾ ਕਰਨ ਦੇ ਲਈ, ਜਿਸ ਵਿੱਚ ਬ੍ਰਿਕਸ ਸਾਂਝੇ ਵਿਜ਼ਨ ਦਾ ਨਿਰਮਾਣ ਅਤੇ ਭ੍ਰਿਸ਼ਟਾਚਾਰ ਵਿਰੋਧੀ ਸਹਿਯੋਗ ਅਤੇ ਸੰਪਤੀ ਅਤੇ ਆਮਦਨ ਦੀ ਰਿਕਵਰੀ ਅਤੇ ਵਾਪਸੀ ‘ਤੇ ਸੰਯੁਕਤ ਕਾਰਵਾਈ, ਸੁਰੱਖਿਅਤ ਪਨਾਹਗਾਰ ਤੋਂ ਇਨਕਾਰ ਨੂੰ ਹੁਲਾਰਾ ਦੇਣਾ ਅਤੇ ਮੈਂਬਰ ਦੇਸ਼ਾਂ ਦੇ ਦਰਮਿਆਨ ਸਮਰੱਥਾ ਨਿਰਮਾਣ ਨੂੰ ਮਜ਼ਬੂਤ ਕਰਨਾ ਸ਼ਾਮਲ ਹੈ।
ਅਸੀਂ ਪਰਮਾਣੂ ਖ਼ਤਰੇ ਅਤੇ ਸੰਘਰਸ਼ ਦੇ ਵਧਦੇ ਜੋਖਮ ਬਾਰੇ ਚਿੰਤਾ ਵਿਅਕਤ ਕਰਦੇ ਹਾਂ। ਅਸੀਂ ਨਿਰਸ਼ਸਤਰੀਕਰਣ, ਹਥਿਆਰ ਨਿਯੰਤਰਣ ਅਤੇ ਅਪ੍ਰਸਾਰ ਦੀ ਪ੍ਰਣਾਲੀ ਨੂੰ ਸਸ਼ਕਤ ਬਣਾਉਣ ਅਤੇ ਆਲਮੀ ਸਥਿਰਤਾ ਅਤੇ ਅੰਤਰਰਾਸ਼ਟਰੀ ਸ਼ਾਂਤੀ ਅਤੇ ਸੁਰੱਖਿਆ ਪ੍ਰਾਪਤ ਕਰਨ ਦੇ ਲਈ ਇਸ ਦੀ ਅਖੰਡਤਾ ਅਤੇ ਪ੍ਰਭਾਵਸ਼ੀਲਤਾ ਨੂੰ ਬਣਾਈ ਰੱਖਣ ਦੀ ਜ਼ਰੂਰਤ ਨੂੰ ਦੁਹਰਾਉਂਦੇ ਹਾਂ। ਅਸੀਂ ਪਰਮਾਣੂ ਅਪ੍ਰਸਾਰ ਵਿਵਸਥਾ ਨੂੰ ਮਜ਼ਬੂਤ ਕਰਨ ਵਿੱਚ ਪਰਮਾਣੂ ਹਥਿਆਰ ਮੁਕਤ ਖੇਤਰਾਂ ਦੇ ਮਹੱਤਵਪੂਰਨ ਯੋਗਦਾਨ ‘ਤੇ ਜ਼ੋਰ ਦਿੰਦੇ ਹਾਂ, ਸਾਰੇ ਮੌਜੂਦਾ ਪਰਮਾਣੂ ਹਥਿਆਰ ਮੁਕਤ ਖੇਤਰਾਂ ਅਤੇ ਪਰਮਾਣੂ ਹਥਿਆਰਾਂ ਦੇ ਉਪਯੋਗ ਜਾਂ ਉਪਯੋਗ ਦੀ ਧਮਕੀ ਦੇ ਖ਼ਿਲਾਫ਼ ਉਨ੍ਹਾਂ ਦੇ ਸਬੰਧਿਤ ਭਰੋਸਿਆਂ ਦੇ ਪ੍ਰਤੀ ਆਪਣੇ ਸਮਰਥਨ ਅਤੇ ਸਨਮਾਨ ਦੀ ਪੁਸ਼ਟੀ ਕਰਦੇ ਹਾਂ ਅਤੇ ਮੱਧ ਪੂਰਬ ਵਿੱਚ ਪਰਮਾਣੂ ਹਥਿਆਰਾਂ ਅਤੇ ਸਮੂਹਿਕ ਵਿਨਾਸ਼ ਦੇ ਹੋਰ ਹਥਿਆਰਾਂ ਤੋਂ ਮੁਕਤ ਖੇਤਰ ਦੀ ਸਥਾਪਨਾ ‘ਤੇ ਪ੍ਰਸਤਾਵਾਂ ਦੇ ਲਾਗੂਕਰਨ ਵਿੱਚ ਤੇਜ਼ੀ ਲਿਆਉਣ ਦੇ ਉਦੇਸ਼ ਨਾਲ ਪ੍ਰਯਾਸਾਂ ਦੇ ਸਰਬਉੱਚ ਮਹੱਤਵ ਨੂੰ ਸਵੀਕਾਰ ਕਰਦੇ ਹਾਂ, ਜਿਸ ਵਿੱਚ ਸੰਯੁਕਤ ਰਾਸ਼ਟਰ ਮਹਾ ਸਭਾ ਦੇ ਨਿਰਣੇ 73/546 ਦੇ ਅਨੁਸਾਰ ਆਯੋਜਿਤ ਸੰਮੇਲਨ ਭੀ ਸ਼ਾਮਲ ਹੈ। ਅਸੀਂ ਸਾਰੀਆਂ ਸੱਦੀਆਂ ਗਈਆਂ ਧਿਰਾਂ ਨੂੰ ਇਸ ਸੰਮੇਲਨ ਵਿੱਚ ਸਦਭਾਵਨਾਪੂਰਨ ਹਿੱਸਾ ਲੈਣ ਅਤੇ ਇਸ ਪ੍ਰਯਾਸ ਵਿੱਚ ਰਚਨਾਤਮਕ ਤੌਰ ‘ਤੇ ਸ਼ਾਮਲ ਹੋਣ ਦਾ ਸੱਦਾ ਦਿੰਦੇ ਹਾਂ। ਅਸੀਂ ਸੰਯੁਕਤ ਰਾਸ਼ਟਰ ਮਹਾ ਸਭਾ ਦੇ ਸੰਕਲਪ 79/241 “ਪਰਮਾਣੂ ਹਥਿਆਰ ਮੁਕਤ ਖੇਤਰਾਂ ਦਾ ਇਸ ਦੇ ਸਾਰੇ ਪਹਿਲੂਆਂ ਵਿੱਚ ਵਿਆਪਕ ਅਧਿਐਨ” ਨੂੰ ਅਪਣਾਏ ਜਾਣ ਦਾ ਸੁਆਗਤ ਕਰਦੇ ਹਾਂ।
ਅਸੀਂ ਪੁਲਾੜ ਪ੍ਰਣਾਲੀਆਂ ਦੇ ਉਪਯੋਗ ਦੇ ਨਾਲ-ਨਾਲ ਪੁਲਾੜ ਵਿਗਿਆਨ ਅਤੇ ਟੈਕਨੋਲੋਜੀਆਂ ਦੀਆਂ ਉਪਲਬਧੀਆਂ ਨੂੰ ਸ਼ਾਂਤੀਪੂਰਨ ਦੇ ਉਦੇਸ਼ਾਂ ਲਈ ਸੁਨਿਸ਼ਚਿਤ ਕਰਨ ਦੀ ਜ਼ਰੂਰਤ ਨੂੰ ਮਾਨਤਾ ਦਿੰਦੇ ਹਾਂ। ਅਸੀਂ ਬਾਹਰੀ ਪੁਲਾੜ ਗਤੀਵਿਧੀਆਂ ਦੀ ਦੀਰਘਕਾਲੀ ਸਥਿਰਤਾ ਸੁਨਿਸ਼ਚਿਤ ਕਰਨ ਅਤੇ ਬਾਹਰੀ ਪੁਲਾੜ ਵਿੱਚ ਹਥਿਆਰਾਂ ਦੀ ਦੌੜ (ਪੀਏਆਰਓਐੱਸ-PAROS) ਅਤੇ ਇਸ ਦੇ ਸ਼ਸਤਰੀਕਰਣ ਦੀ ਰੋਕਥਾਮ ਦੇ ਨਾਲ-ਨਾਲ ਬਾਹਰੀ ਪੁਲਾੜ ਵਸਤੂਆਂ ਦੇ ਖ਼ਿਲਾਫ਼ ਬਲ ਦੇ ਪ੍ਰਯੋਗ ਜਾਂ ਖ਼ਤਰਿਆਂ ਨੂੰ ਰੋਕਣ ਦੇ ਲਈ ਆਪਣੇ ਸਮਰਥਨ ਦੀ ਪੁਸ਼ਟੀ ਕਰਦੇ ਹਾਂ, ਜਿਸ ਵਿੱਚ ਗਲੋਬਲ ਸੁਰੱਖਿਆ ਸੁਨਿਸ਼ਚਿਤ ਕਰਨ ਦੇ ਲਈ ਇੱਕ ਪ੍ਰਾਸੰਗਿਕ ਕਾਨੂੰਨੀ ਬਹੁਪੱਖੀ ਸਾਧਨ ਨੂੰ ਅਪਣਾਉਣ ਦੇ ਲਈ ਗੱਲਬਾਤ ਸ਼ਾਮਲ ਹੈ। ਅਸੀਂ 2014 ਵਿੱਚ ਨਿਰਸ਼ਸਤਰੀਕਰਣ ਸੰਮੇਲਨ ਵਿੱਚ ਬਾਹਰੀ ਪੁਲਾੜ ਵਿੱਚ ਹਥਿਆਰਾਂ ਦੀ ਤੈਨਾਤੀ ਦੀ ਰੋਕਥਾਮ, ਬਾਹਰੀ ਪੁਲਾੜ ਵਸਤੂਆਂ ਦੇ ਖ਼ਿਲਾਫ਼ ਬਲ-ਪ੍ਰਯੋਗ ਜਾਂ ਖ਼ਤਰੇ ‘ਤੇ ਅਪਡੇਟ ਕੀਤੇ ਡ੍ਰਾਫਟ ਸੰਧੀ (ਪੀਪੀਡਬਲਿਊਟੀ-PPWT) ਪ੍ਰਸਤੁਤ ਕਰਨ ਨੂੰ ਇਸ ਲਕਸ਼ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਮੰਨਦੇ ਹਾਂ। ਅਸੀਂ ਇਸ ਬਾਤ ‘ਤੇ ਜ਼ੋਰ ਦਿੰਦੇ ਹਾਂ ਕਿ ਪਾਰਦਰਸ਼ਤਾ ਅਤੇ ਵਿਸ਼ਵਾਸ-ਨਿਰਮਾਣ ਉਪਾਅ (ਟੀਸੀਬੀਐੱਮਜ਼- TCBMs) ਜਿਹੀਆਂ ਵਿਵਹਾਰਿਕ ਅਤੇ ਗ਼ੈਰ-ਬੰਧਨਕਾਰੀ ਪ੍ਰਤੀਬੱਧਤਾਵਾਂ,ਅਤੇ ਯੂਨੀਵਰਸਲ ਤੌਰ ‘ਤੇ ਸਹਿਮਤ ਮਾਪਦੰਡ, ਨਿਯਮ ਅਤੇ ਸਿਧਾਂਤ ਭੀ ਪੀਏਆਰਓਐੱਸ ਵਿੱਚ ਯੋਗਦਾਨ ਦੇ ਸਕਦੇ ਹਨ। ਅਸੀਂ ਮਹਾ ਸਭਾ ਵਿੱਚ ਕੁਝ ਬ੍ਰਿਕਸ ਮੈਂਬਰਾਂ ਦੀ ਪਹਿਲ ਦਾ ਉਲੇਖ ਕਰਦੇ ਹਾਂ, ਜਿਸ ਵਿੱਚ ਅਜਿਹੇ ਉਦੇਸ਼ਾਂ ਦੀ ਪੂਰਤੀ ਕਰਨ ਵਾਲੀਆਂ ਸੁਸੰਗਤ, ਸਮਾਵੇਸ਼ੀ ਅਤੇ ਪ੍ਰਭਾਵੀ ਚਰਚਾਵਾਂ ਨੂੰ ਸਮਰੱਥ ਕਰਨ ਦੇ ਲਈ ਸਿੰਗਲ ਓਪਨ-ਐਂਡਿਡ ਵਰਕਿਗ ਗਰੁੱਪ ਬਣਾਉਣ ਦੀ ਬਾਤ ਕਹੀ ਗਈ ਹੈ ਅਤੇ ਮੌਜੂਦਾ ਉਪਲਬਧੀਆਂ ਦੇ ਅਧਾਰ ‘ਤੇ, ਪੀਏਆਰਓਐੱਸ ‘ਤੇ ਕਾਨੂੰਨੀ ਤੌਰ ‘ਤੇ ਬੰਧਨਕਾਰੀ ਸਾਧਨ ‘ਤੇ ਉਚਿਤ ਤੱਤਾਂ ਸਹਿਤ, ਇਸ ਪ੍ਰਕਿਰਿਆ ਵਿੱਚ ਰਚਨਾਤਮਕ ਤੌਰ ‘ਤੇ ਸ਼ਾਮਲ ਹੋਣ ਦਾ ਬਚਨ ਦਿੰਦੇ ਹਾਂ।
ਦੇਸ਼ਾਂ ਦੇ ਅੰਦਰ ਅਤੇ ਉਨ੍ਹਾਂ ਦੇ ਦਰਮਿਆਨ ਵਧਦੀ ਡਿਜੀਟਲ ਵੰਡ ਨੂੰ ਪੂਰਨ ਦੇ ਲਈ ਸੂਚਨਾ ਅਤੇ ਸੰਚਾਰ ਟੈਕਨੋਲੋਜੀ (ਆਈਸੀਟੀ- ICT) ਦੀ ਸਮਰੱਥਾ ‘ਤੇ ਜ਼ੋਰ ਦਿੰਦੇ ਹੋਏ, ਅਸੀਂ ਡਿਜੀਟਲ ਖੇਤਰ ਨਾਲ ਅਤੇ ਉਸ ਦੇ ਅੰਦਰ ਉਤਪੰਨ ਚੁਣੌਤੀਆਂ ਅਤੇ ਖ਼ਤਰਿਆਂ ਨੂੰ ਸਵੀਕਾਰ ਕਰਦੇ ਹਾਂ। ਅਸੀਂ ਇੱਕ ਖੁੱਲ੍ਹੇ, ਸੁਰੱਖਿਅਤ, ਸਥਿਰ, ਸੁਲਭ, ਸ਼ਾਂਤੀਪੂਰਨ ਅਤੇ ਅੰਤਰ-ਸੰਚਾਲਨ ਯੋਗ ਆਈਸੀਟੀ ਵਾਤਾਵਰਣ ਨੂੰ ਹੁਲਾਰਾ ਦੇਣ ਦੇ ਲਈ ਆਪਣੀ ਪ੍ਰਤੀਬੱਧਤਾ ਦੀ ਪੁਸ਼ਟੀ ਕਰਦੇ ਹਾਂ। ਅਸੀਂ ਆਈਸੀਟੀ ਦੇ ਉਪਯੋਗ ਵਿੱਚ ਸੁਰੱਖਿਆ ‘ਤੇ ਆਮ ਸਮਝ ਬਣਾਉਣ ਅਤੇ ਇਸ ਖੇਤਰ ਵਿੱਚ ਇੱਕ ਯੂਨੀਵਰਸਲ ਕਾਨੂੰਨੀ ਰੂਪਰੇਖਾ ਵਿਕਸਿਤ ਕਰਨ ਅਤੇ ਆਈਸੀਟੀ ਦੇ ਉਪਯੋਗ ਵਿੱਚ ਰਾਜਾਂ ਦੇ ਜ਼ਿੰਮੇਦਾਰ ਵਿਵਹਾਰ ਦੇ ਲਈ ਯੂਨੀਵਰਸਲ ਤੌਰ ‘ਤੇ ਸਹਿਮਤ ਮਾਪਦੰਡਾਂ, ਨਿਯਮਾਂ ਅਤੇ ਸਿਧਾਂਤਾਂ ਦੇ ਅੱਗੇ ਵਿਕਾਸ ਅਤੇ ਲਾਗੂਕਰਨ ‘ਤੇ ਚਰਚਾ ਕਰਨ ਦੇ ਲਈ ਰਚਨਾਤਮਕ ਸੰਵਾਦ ਨੂੰ ਹੁਲਾਰਾ ਦੇਣ ਵਿੱਚ ਸੰਯੁਕਤ ਰਾਸ਼ਟਰ ਦੀ ਮੋਹਰੀ ਭੂਮਿਕਾ ਨੂੰ ਰੇਖਾਂਕਿਤ ਕਰਦੇ ਹਾਂ। ਅਸੀਂ ਆਈਸੀਟੀ ਉਤਪਾਦਾਂ ਅਤੇ ਪ੍ਰਣਾਲੀਆਂ ਦੇ ਵਿਕਾਸ ਅਤੇ ਸੁਰੱਖਿਆ ਦੇ ਨਾਲ-ਨਾਲ ਸਪਲਾਈ ਚੇਨ ਸੁਰੱਖਿਆ ਦੇ ਲਈ ਆਲਮੀ ਤੌਰ ‘ਤੇ ਅੰਤਰ-ਸੰਚਾਲਨਯੋਗ ਸਾਧਾਰਣ ਨਿਯਮਾਂ ਅਤੇ ਮਿਆਰਾਂ ਦੇ ਵਿਕਾਸ ਅਤੇ ਲਾਗੂਕਰਨ ਦੇ ਲਈ ਇੱਕ ਵਿਆਪਕ, ਸੰਤੁਲਿਤ, ਉਦੇਸ਼ਪੂਰਨ ਦ੍ਰਿਸ਼ਟੀਕੋਣ ਦਾ ਸੱਦਾ ਦਿੰਦੇ ਹਾਂ। ਅਸੀਂ ਇਸ ਮਾਮਲੇ ਵਿੱਚ ਇੱਕ ਮਾਤਰ ਆਲਮੀ ਅਤੇ ਸਮਾਵੇਸ਼ੀ ਤੰਤਰ ਦੇ ਰੂਪ ਵਿੱਚ ਆਈਸੀਟੀ ਦੀ ਸੁਰੱਖਿਆ ਅਤੇ ਉਪਯੋਗ ‘ਤੇ ਸੰਯੁਕਤ ਰਾਸ਼ਟਰ ਓਪਨ-ਐਂਡਿਡ ਵਰਕਿੰਗ ਗਰੁੱਪ ਦੇ 2021-2025 ਦੇ ਚਲ ਰਹੇ ਕਾਰਜ ਦੀ ਸ਼ਲਾਘਾ ਕਰਦੇ ਹਾਂ ਅਤੇ ਅਸੀਂ ਇਸ ਜੁਲਾਈ ਵਿੱਚ ਇਸ ਦੇ ਕਾਰਜ ਨੂੰ ਸਫ਼ਲਤਾਪੂਰਵਕ ਅੰਤਿਮ ਰੂਪ ਦੇਣ ਦੇ ਆਪਣੇ ਸਾਂਝੇ ਉਦੇਸ਼ ਨੂੰ ਰੇਖਾਂਕਿਤ ਕਰਦੇ ਹਾਂ। ਅਸੀਂ ਸੰਯੁਕਤ ਰਾਸ਼ਟਰ ਦੀ ਸਰਪ੍ਰਸਤੀ ਵਿੱਚ ਇਸ ਮੁੱਦੇ ‘ਤੇ ਸਰਬਸੰਮਤੀ ਨਾਲ ਸਿੰਗਲ-ਟ੍ਰੈਕ, ਦੇਸ਼ ਦੀ ਅਗਵਾਈ ਵਾਲੇ, ਸਥਾਈ ਤੰਤਰ ਦੀ ਸਥਾਪਨਾ ਦੇ ਲਈ ਆਪਣੀ ਪ੍ਰਤੀਬੱਧਤਾ ਦੀ ਪੁਸ਼ਟੀ ਕਰਦੇ ਹਾਂ, ਜੋ ਭਵਿੱਖ ਦੇ ਤੰਤਰ ਦੀ ਸਥਾਪਨਾ ਦੇ ਨਾਲ-ਨਾਲ ਇਸ ਦੇ ਨਿਰਣੇ ਲੈਣ ਦੀਆਂ ਪ੍ਰਕਿਰਿਆਵਾਂ ਬਾਰੇ ਆਮ ਸਹਿਮਤੀ ਦੇ ਸਿਧਾਂਤ ਦੇ ਮਹੱਤਵ ਨੂੰ ਪਹਿਚਾਣਦੇ ਹੋਏ ਯੂਐੱਨਜੀਏ ਦੀ ਪਹਿਲੀ ਕਮੇਟੀ ਨੰ ਰਿਪੋਰਟ ਕਰਦਾ ਹੈ। ਅਸੀਂ ਆਈਸੀਟੀ ਦੇ ਉਪਯੋਗ ਵਿੱਚ ਸੁਰੱਖਿਆ ‘ਤੇ ਬ੍ਰਿਕਸ ਕਾਰਜ ਸਮੂਹ ਦੇ ਮਾਧਿਅਮ ਨਾਲ ਨੀਤੀਗਤ ਅਦਾਨ-ਪ੍ਰਦਾਨ, ਕੰਪਿਊਟਰ ਐੱਮਰਜੈਂਸੀ ਪ੍ਰਤੀਕਿਰਿਆ ਟੀਮਾਂ (ਸੀਈਆਰਟੀ) ਦੇ ਦਰਮਿਆਨ ਸਹਿਯੋਗ, ਕਾਨੂੰਨ ਲਾਗੂ ਕਰਨ ਵਿੱਚ ਸਹਿਯੋਗ ਅਤੇ ਸੰਯੁਕਤ ਖੋਜ ਅਤੇ ਵਿਕਾਸ ਜਿਹੇ ਖੇਤਰਾਂ ਵਿੱਚ ਹੋਈ ਪ੍ਰਗਤੀ ਨੂੰ ਭੀ ਸਵੀਕਾਰ ਕਰਦੇ ਹਾਂ। ਇਸ ਸਬੰਧ ਵਿੱਚ, ਅਸੀਂ ਕਾਨੂੰਨ ਲਾਗੂ ਕਰਨ ਵਿੱਚ ਸਹਿਯੋਗ ਅਤੇ ਸੀਈਆਰਟੀ ਦੇ ਦਰਮਿਆਨ ਬਹੁਪੱਖੀ ਸਹਿਯੋਗ ‘ਤੇ ਬ੍ਰਿਕਸ ਸਹਿਮਤੀ ਪੱਤਰਾਂ ‘ਤੇ ਗੱਲਬਾਤ ਦਾ ਸੁਆਗਤ ਕਰਦੇ ਹਾਂ। ਅਸੀਂ ਆਈਸੀਟੀ ਦੇ ਉਪਯੋਗ ਵਿੱਚ ਸੁਰੱਖਿਆ ਸੁਨਿਸ਼ਚਿਤ ਕਰਨ ‘ਤੇ ਵਿਵਹਾਰਿਕ ਸਹਿਯੋਗ ਦੇ ਰੋਡਮੈਪ ਅਤੇ ਇਸ ਦੀ ਪ੍ਰਗਤੀ ਰਿਪੋਰਟ ਦੇ ਅਨੁਰੂਪ ਅਕਾਦਮਿਕ ਸਹਿਯੋਗ ਨੂੰ ਮਜ਼ਬੂਤ ਕਰਨ ਅਤੇ ਰੈਗੂਲੇਟਰੀ ਪ੍ਰੋਗਰਾਮਾਂ ਦੇ ਅਵਸਰਾਂ ‘ਤੇ ਜਾਣਕਾਰੀ ਸਾਂਝੀ ਕਰਨ ਦੇ ਮਹੱਤਵ ਨੂੰ ਰੇਖਾਂਕਿਤ ਕਰਦੇ ਹਾਂ।
ਅਸੀਂ ਸਾਇਬਰ ਅਪਰਾਧ ਦੇ ਵਿਰੁੱਧ ਸੰਯੁਕਤ ਰਾਸ਼ਟਰ ਸੰਮੇਲਨ ਦੇ ਮਹਾ ਸਭਾ ਦੁਆਰਾ ਅੰਗੀਕਾਰ ਕੀਤੇ ਜਾਣ ਦੀ ਸ਼ਲਾਘਾ ਕਰਦੇ ਹਾਂ, ਜੋ ਇੱਕ ਇਤਿਹਾਸਿਕ ਬਹੁਪੱਖੀ ਉਪਲਬਧੀ ਹੈ। ਇਸ ਸਾਈਬਰ ਅਪਰਾਧ ਨੂੰ ਰੋਕਣ ਅਤੇ ਉਸ ਦਾ ਮੁਕਾਬਲਾ ਕਰਨ ਅਤੇ ਆਈਸੀਟੀ ਪ੍ਰਣਾਲੀਆਂ ਦੇ ਉਪਯੋਗ ਨਾਲ ਕੀਤੇ ਜਾਣ ਵਾਲੇ ਕਿਸੇ ਭੀ ਗੰਭੀਰ ਅਪਰਾਧ ਦੇ ਸਬੂਤ ਨੂੰ ਇਲੈਕਟ੍ਰੌਨਿਕ ਤੌਰ ‘ਤੇ ਸਮੇਂ ‘ਤੇ ਅਤੇ ਕਾਨੂੰਨੀ ਤਰੀਕੇ ਨਾਲ ਇਕੱਤਰ ਕਰਨ ਅਤੇ ਸਾਂਝੇ ਕਰਨ ਵਿੱਚ ਅੰਤਰਰਾਸ਼ਟਰੀ ਸਹਿਯੋਗ ਦੇ ਲਈ ਇੱਕ ਪ੍ਰਭਾਵੀ ਉਪਕਰਣ ਅਤੇ ਜ਼ਰੂਰੀ ਕਾਨੂੰਨੀ ਢਾਂਚਾ ਤਿਆਰ ਕਰੇਗੀ। ਅਸੀਂ ਇਸ ਨੂੰ ਪਹਿਲੀ ਵਾਰ ਪ੍ਰਸਤਾਵਿਤ ਕੀਤੇ ਜਾਣ ਦੇ ਬਾਅਦ ਤੋਂ, ਇਸ ਦੇ ਅੰਗੀਕਾਰ ਕੀਤੇ ਜਾਣ ਵਿੱਚ ਬ੍ਰਿਕਸ ਦੇਸ਼ਾਂ ਦੇ ਮੱਹਤਵਪੂਰਨ ਯੋਗਦਾਨ ‘ਤੇ ਪ੍ਰਕਾਸ਼ ਪਾਉਂਦੇ ਹਾਂ। ਅਸੀਂ ਸਾਰੇ ਖੇਤਰਾਂ ਨੂੰ ਸੱਦਾ ਦਿੰਦੇ ਹਾਂ ਕਿ ਉਹ ਇਸ ਨੂੰ ਜਲਦੀ ਤੋਂ ਜਲਦੀ, 2025 ਵਿੱਚ ਹਨੋਈ ਵਿੱਚ, ਇਸ ‘ਤੇ ਹਸਤਾਖਰ ਕਰਨ ਅਤ ਘਰੇਲੂ ਕਾਨੂੰਨਾਂ, ਪ੍ਰਕਿਰਿਆਵਾਂ ਅਤੇ ਵਿਧੀਆਂ ਦੇ ਅਨੁਸਾਰ, ਜਿਤਨੀ ਜਲਦੀ ਹੋ ਸਕੇ, ਇਸ ਦੀ ਪੁਸ਼ਟੀ ਕਰਨ ਤਾਕਿ ਇਸ ਨੂੰ ਤੇਜ਼ੀ ਨਾਲ ਲਾਗੂ ਕੀਤਾ ਜਾ ਸਕੇ, ਨਾਲ ਹੀ ਮਹਾ ਸਭਾ ਦੇ ਪ੍ਰਸਤਾਵਾਂ 74/247 ਅਤੇ75/282ਦੇ ਅਨੁਸਾਰ ਐਡਹਾਕ ਕਮੇਟੀ ਵਿੱਚ ਆਪਣੀ ਭਾਗੀਦਾਰੀ ਜਾਰੀ ਰੱਖੀਏ, ਤਾਕਿ ਸੰਮਲੇਨ ਦੇ ਪੂਰਕ ਇੱਕ ਡ੍ਰਾਫਟ ਪ੍ਰੋਟੋਕੋਲ ‘ਤੇ ਗੱਲਬਾਤ ਕੀਤੀ ਜਾ ਸਕੇ, ਜਿਸ ਵਿੱਚ ਹੋਰ ਗੱਲਾਂ ਦੇ ਨਾਲ-ਨਾਲ, ਸਹੀ ਤਰੀਕੇ ਨਾਲ ਅਤਿਰਿਕਤ ਅਪਰਾਧਿਕ ਅਪਰਾਧਾਂ ਨੂੰ ਸੰਬੋਧਨ ਕੀਤਾ ਜਾ ਸਕੇ।
ਅੰਤਰਰਾਸ਼ਟਰੀ, ਆਰਥਿਕ, ਵਪਾਰ ਅਤੇ ਵਿੱਤੀ ਸਹਿਯੋਗ ਨੂੰ ਡੂੰਘਾ ਕਰਨਾ
ਅਸੀਂ “ਬ੍ਰਿਕਸ ਆਰਥਿਕ ਭਾਗੀਦਾਰੀ 2025 ਦੇ ਲਈ ਰਣਨੀਤੀ” ਦੇ ਪਰਿਣਾਮਾਂ ਦਾ ਸੁਆਗਤ ਕਰਦੇ ਹਾਂ। ਰਣਨੀਤੀ ਨੇ ਬ੍ਰਿਕਸ ਸਹਿਯੋਗ ਅਤੇ ਖੇਤਰੀ ਵਿਕਾਸ, ਰਣਨੀਤੀਆਂ, ਪ੍ਰੋਗਰਾਮਾਂ ਅਤੇ ਮੈਂਬਰਾਂ ਦੁਆਰਾ ਰੋਡਮੈਪ ‘ਤੇ ਸਹਿਯੋਗ ਦੇ ਲਈ ਮਾਰਗਦਰਸ਼ਨ ਅਤੇ ਰੂਪਰੇਖਾ ਪ੍ਰਦਾਨ ਕੀਤੀ। ਅਸੀਂ ਬ੍ਰਿਕਸ ਆਰਥਿਕ ਭਾਗੀਦਾਰੀ 2030 ਲਈ ਰਣਨੀਤੀ ਦੀ ਸਮਾਪਤੀ ਅਤੇ ਲਾਗੂਕਰਨ ਦੀ ਉਡੀਕ ਕਰ ਰਹੇ ਹਾਂ, ਜਿਸ ਦਾ ਉਦੇਸ਼ ਬਹੁਪੱਖੀ ਵਪਾਰ ਪ੍ਰਣਾਲੀ, ਡਿਜੀਟਲ ਅਰਥਵਿਵਸਥਾ, ਅੰਤਰਰਾਸ਼ਟਰੀ ਵਪਾਰ, ਵਿੱਤੀ ਸਹੋਯਗ ਅਤੇ ਵਪਾਰ ਅਤੇ ਟਿਕਾਊ ਵਿਕਾਸ ਨਾਲ ਸਬੰਧਿਤ ਮੁੱਦਿਆਂ ‘ਤੇ ਬ੍ਰਿਕਸ ਦੇ ਸਹਿਯੋਗ ਲਈ ਕਾਰਜ ਆਦੇਸ਼ ਅਤੇ ਮਾਰਦਰਸ਼ਕ ਸਿਧਾਂਤਾਂ ਨੂੰ ਮਜ਼ਬੂਤ ਕਰਨਾ ਹੋਵੇਗਾ।
ਅਸੀਂ ਬ੍ਰਿਕਸ ਵਪਾਰ ਅਤੇ ਟਿਕਾਊ ਵਿਕਾਸ ਰੂਪਰੇਖਾ ਨੂੰ ਅਪਣਾਉਣ ਦੀ ਸ਼ਲਾਘਾ ਕਰਦੇ ਹਾਂ, ਅਸੀਂ ਸਮਾਵੇਸ਼ੀ ਵਿਕਾਸ ਅਤੇ ਟਿਕਾਊ ਵਿਕਾਸ ਨੂੰ ਹੁਲਾਰਾ ਦੇਣ ਦੇ ਉਦੇਸ਼ ਨਾਲ ਵਪਾਰ ਵਿੱਚ ਸਹਿਯੋਗ ਨੂੰ ਮਜ਼ਬੂਤ ਕਰਨ ਦੀ ਆਪਣੀ ਪ੍ਰਤੀਬੱਧਤਾ ਦੀ ਪੁਸ਼ਟੀ ਕਰਦੇ ਹਾਂ। ਅਸੀਂ ਇਹ ਸੁਨਿਸ਼ਚਿਤ ਕਰਨ ਦੇ ਮਹੱਤਵ ਨੂੰ ਦੁਹਰਾਉਂਦੇ ਹਾਂ ਕਿ ਵਪਾਰ ਅਤੇ ਟਿਕਾਊ ਵਿਕਾਸ ਨੀਤੀਆਂ ਆਪਸੀ ਸਹਾਇਕ ਹੋਣ ਅਤੇ ਡਬਲਿਊਟੀਓ ਨਿਯਮਾਂ ਦੇ ਅਨੁਰੂਪ ਹੋਣ।
ਅਸੀਂ ਐਕਸਚੇਂਜ ਰੇਟ ਜੋਖਮ ਨੂੰ ਘਟਾਉਣ ਅਤੇ ਜਲਵਾਯੂ-ਰੋਧੀ ਇਨਫ੍ਰਾਸਟ੍ਰਕਚਰ ਲਈ ਪ੍ਰੋਜੈਕਟਾਂ ਦੀ ਤਿਆਰੀ ਬਾਰੇ ਪੀਪੀਪੀ ਅਤੇ ਇਨਫ੍ਰਾਸਟ੍ਰਕਚਰ ‘ਤੇ ਬ੍ਰਿਕਸ ਟਾਸਕ ਫੋਰਸ ਦੀਆਂ ਚਰਚਾਵਾਂ ਦਾ ਸੁਆਗਤ ਕਰਦੇ ਹਾਂ, ਜਿਸ ਦਾ ਉਦੇਸ਼ ਪ੍ਰੋਜੈਕਟ ਦੀ ਤਿਆਰੀ ਵਿੱਚ ਸੁਧਾਰ ਕਰਨਾ ਅਤੇ ਨਿਜੀ ਨਿਵੇਸ਼ ਨੂੰ ਵਧਾਉਣਾ ਹੈ। ਇਸ ਦੇ ਇਲਾਵਾ, ਅਸੀਂ ਇਨਫ੍ਰਾਸਟ੍ਰਕਚਰ ਪ੍ਰੋਜੈਕਟਾਂ ਲਈ ਇੱਕ ਸੂਚਨਾ ਕੇਂਦਰ ‘ਤੇ ਚਲ ਰਹੀਆਂ ਚਰਚਾਵਾਂ ਦਾ ਸੁਆਗਤ ਕਰਦੇ ਹਾਂ, ਜੋ ਸਹਿਯੋਗ ਨੂੰ ਹੁਲਾਰਾ ਦੇ ਸਕਦਾ ਹੈ ਅਤੇ ਸੂਚਨਾ ਸਾਂਝਾਕਰਣ ਵਿੱਚ ਵਾਧਾ ਕਰ ਸਕਦਾ ਹੈ ਅਤੇ ਅਸੀਂ ਟਾਸਕ ਫੋਰਸ ਨੂੰ ਇਸ ਪਹਿਲ ਨੂੰ ਹੋਰ ਅੱਗੇ ਵਧਾਉਣ ਲਈ ਪ੍ਰੋਤਸਾਹਿਤ ਕਰਦੇ ਹਾਂ।
ਕਿਉਂਕਿ ਨਿਊ ਡਿਵੈਲਪਮੈਂਟ ਬੈਂਕ ਉੱਚ-ਗੁਣਵੱਤਾ ਵਾਲੇ ਵਿਕਾਸ ਦੇ ਆਪਣੇ ਦੂਸਰੇ ਸਵਰਣਿਮ ਦਹਾਕੇ ਦੀ ਸ਼ੁਰੂਆਤ ਕਰਨ ਜਾ ਰਿਹਾ ਹੈ, ਇਸ ਲਈ ਅਸੀਂ ਗਲੋਬਲ ਸਾਊਥ ਵਿੱਚ ਵਿਕਾਸ ਅਤੇ ਆਧੁਨਿਕੀਕਰਣ ਦੇ ਇੱਕ ਮਜ਼ਬੂਤ ਅਤੇ ਰਣਨੀਤਕ ਏਜੰਟ ਦੇ ਰੂਪ ਵਿੱਚ ਇਸ ਦੀ ਵਧਦੀ ਭੂਮਿਕਾ ਨੂੰ ਮਾਨਤਾ ਦਿੰਦੇ ਹਾਂ ਅਤੇ ਸਮਰਥਨ ਕਰਦੇ ਹਾਂ। ਅਸੀਂ ਸੰਸਾਧਨ ਜੁਟਾਉਣ, ਇਨੋਵੇਸ਼ਨ ਨੂੰ ਹੁਲਾਰਾ ਦੇਣ, ਸਥਾਨਕ ਮੁਦਰਾ ਵਿੱਤਪੋਸ਼ਣ ਦਾ ਵਿਸਤਾਰ ਕਰਨ, ਵਿੱਤਪੋਸ਼ਣ ਸਰੋਤਾਂ ਵਿੱਚ ਵਿਵਿਧਤਾ ਲਿਆਉਣ ਅਤੇ ਟਿਕਾਊ ਵਿਕਾਸ ਨੂੰ ਅੱਗੇ ਵਧਾਉਣ, ਅਸਮਾਨਤਾ ਨੂੰ ਘੱਟ ਕਰਨ ਅਤੇ ਇਨਫ੍ਰਾਸਟ੍ਰਕਚਰ ਨਿਵੇਸ਼ ਅਤੇ ਆਰਥਿਕ ਏਕੀਕਰਣ ਨੂੰ ਹੁਲਾਰਾ ਦੇਣ ਵਾਲੇ ਪ੍ਰਭਾਵਸ਼ਾਲੀ ਪ੍ਰੋਜੈਕਟਾਂ ਦਾ ਸਮਰਥਨ ਕਰਨ ਲਈ ਬੈਂਕ ਦੀ ਆਪਣੀ ਸਮਰੱਥਾ ਦੇ ਨਿਰੰਤਰ ਵਿਸਤਾਰ ਦਾ ਸੁਆਗਤ ਕਰਦੇ ਹਾਂ। ਅਸੀਂ ਇਸ ਦੀ ਮੈਂਬਰਸ਼ਿਪ ਦੇ ਵਰਤਮਾਨ ਵਿੱਚ ਜਾਰੀ ਵਿਸਤਾਰ ਅਤੇ ਇਸ ਦੇ ਸ਼ਾਸਨ ਵਿਵਸਥਾ ਨੂੰ ਮਜ਼ਬੂਤ ਕਰਨ ਨੂੰ ਭੀ ਸਵੀਕਾਰ ਕਰਦੇ ਹਾਂ ਅਤੇ ਪ੍ਰੋਤਸਾਹਿਤ ਕਰਦੇ ਹਾਂ, ਜੋ ਬੈਂਕ ਦੀ ਸੰਸਥਾਗਤ ਮਜ਼ਬੂਤੀ ਅਤੇ ਸੰਚਾਲਨ ਪ੍ਰਭਾਵਸ਼ੀਲਤਾ ਨੂੰ ਵਧਾਉਂਦਾ ਹੈ, ਤਾਕਿ ਇਹ ਆਪਣੇ ਉਦੇਸ਼ਾਂ ਅਤੇ ਕਾਰਜਾਂ ਨੂੰ ਨਿਰਪੱਕ ਅਤੇ ਗ਼ੈਰ-ਭੇਦਭਾਵਪੂਰਨ ਤਰੀਕੇ ਨਾਲ ਨਿਸ਼ਪਾਦਿਤ ਕਰਨਾ ਜਾਰੀ ਰੱਖ ਸਕੀਏ। ਅਸੀਂ ਐੱਨਡੀਬੀ (NDB) ਦੀ ਮੈਂਬਰਸ਼ਿਪ ਦੇ ਅਧਿਕ ਵਿਸਤਾਰ ਅਤੇ ਐੱਨਡੀਬੀ ਦੀ ਆਮ ਰਣਨੀਤੀ ਅਤੇ ਸਬੰਧਿਤ ਨੀਤੀਆਂ ਦੇ ਅਨੁਰੂਪ ਇਛੁੱਕ ਬ੍ਰਿਕਸ ਦੇਸ਼ਾਂ ਦੇ ਆਵੇਦਨਾਂ ‘ਤੇ ਤੇਜ਼ੀ ਨਾਲ ਵਿਚਾਰ ਕਰਨ ਦਾ ਪੁਰਜ਼ੋਰ ਸਮਰਥਨ ਕਰਦੇ ਹਾਂ। ਅਸੀਂ ਪ੍ਰਧਾਨ ਡਿਲਮਾ ਰੂਸੇਫ ਦੀ ਅਗਵਾਈ ਦਾ ਪੂਰਾ ਸਮਰਥਨ ਕਰਦੇ ਹਾਂ, ਜਿਨ੍ਹਾਂ ਦੀ ਪੁਨਰਨਿਯੁਕਤੀ ਨੂੰ ਸਾਰੇ ਮੈਂਬਰਾਂ ਤੋਂ ਮਜ਼ਬੂਤ ਸਮਰਥਨ ਮਿਲਿਆ ਅਤੇ ਅਸੀਂ ਵਿਕਾਸ ਅਤੇ ਸਥਿਰਤਾ ਲਈ ਇੱਕ ਗਲੋਬਲ ਸੰਸਥਾਨ ਦੇ ਰੂਪ ਵਿੱਚ ਇਸ ਦੇ ਸਮੇਕਲ ਦੀ ਦਿਸ਼ਾ ਵਿੱਚ ਬੈਂਕ ਦੀ ਦ੍ਰਿੜ੍ਹ ਪ੍ਰਗਤੀ ਦਾ ਸੁਆਗਤ ਕਰਦੇ ਹਾਂ। ਇਹ ਆਰੇਖ, ਗਲੋਬਲ ਸਾਊਥ ਵਿੱਚ ਸਮਾਵੇਸ਼ੀ ਅਤੇ ਟਿਕਾਊ ਵਿਕਾਸ ਨੂੰ ਹੁਲਾਰਾ ਦੇਣ ਵਾਲੇ ਵਿੱਤੀ ਤੰਤਰ ਨੂੰ ਮਜ਼ਬੂਤ ਕਰਨ ਲਈ ਸਾਡੀ ਸਾਂਝੀ ਪ੍ਰਤੀਬੱਧਤਾ ਨੂੰ ਦਰਸਾਉਂਦਾ ਹੈ।
ਅਸੀਂ, ਸਿੱਖਿਆ ਸ਼ਾਸਤਰੀਆਂ, ਨੀਤੀ ਨਿਰਮਾਤਾਵਾਂ, ਅਤੇ ਮੋਹਰੀ ਖੋਜਾਰਥੀਆਂ ਦੇ ਦਰਮਿਆਨ ਸਹਿਯੋਗ ਨੂੰ ਹੁਲਾਰਾ ਦੇਣ ਦੇ ਲਈ ਬ੍ਰਿਕਸ ਵਿੱਤ ਥਿੰਕ ਟੈਂਕ ਨੈੱਟਵਰਕ (ਬੀਟੀਟੀਐੱਨਐੱਫ-BTTNF) ਦੇ ਬਹੁਮੁੱਲੇ ਯੋਗਦਾਨ ਦਾ ਸੁਆਗਤ ਕਰਦੇ ਹਾਂ ਅਤੇ ਸਮੂਹ ਦੇ ਅੰਦਰ ਪਰਿਭਾਸ਼ਿਤ ਵਰਕ ਪ੍ਰੋਗਰਾਮ ਅਤੇ ਪ੍ਰਾਥਮਿਕਤਾਵਾਂ ਦਾ ਸੁਆਗਤ ਕਰਦੇ ਹਾਂ।
ਅਸੀਂ ਨਵੇਂ ਨਿਵੇਸ਼ ਮੰਚ (ਐੱਨਆਈਪੀ-NIP) ਦੀ ਧਾਰਨਾ ‘ਤੇ 2025 ਦੀ ਪਹਿਲੀ ਛਿਮਾਹੀ ਵਿੱਚ ਆਯੋਜਿਤ ਰਚਨਾਤਮਕ ਚਰਚਾਵਾਂ ਦਾ ਸੁਆਗਤ ਕਰਦੇ ਹਾਂ ਅਤੇ ਬ੍ਰਾਜ਼ੀਲ ਦੀ ਪ੍ਰਧਾਨਗੀ (Brazilian Chairship) ਦੇ ਤਹਿਤ ਹਾਸਲ ਕੀਤੀ ਗਈ ਪ੍ਰਗਤੀ ਨੂੰ ਸਵੀਕਾਰ ਕਰਦੇ ਹਾਂ। ਅਸੀਂ 2025 ਦੀ ਦੂਸਰੀ ਛਿਮਾਹੀ ਵਿੱਚ ਵਿੱਤ ਮੰਤਰਾਲੇ ਅਤੇ ਕੇਂਦਰੀ ਬੈਂਕਾਂ ਦੇ ਨਾਲ ਤਕਨੀਕੀ-ਪੱਧਰ ਦੇ ਪ੍ਰਯਾਸਾਂ (technical-level efforts) ਦੇ ਜਾਰੀ ਰਹਿਣ ਦੇ ਪ੍ਰਤੀ ਆਸਵੰਦ ਹਾਂ, ਤਾਕਿ ਮੰਚ ‘ਤੇ ਅੱਗੇ ਚਰਚਾ ਕੀਤੀ ਜਾ ਸਕੇ ਅਤੇ ਆਮ ਸਹਿਮਤੀ ਬਣਾਈ ਜਾ ਸਕੇ, ਜਿਸ ਦਾ ਉਦੇਸ਼ ਵਰਤਮਾਨ ਵਿੱਚ ਜਾਰੀ ਵਿਚਾਰ-ਵਟਾਂਦਰੇ ਦੇ ਜ਼ਰੀਏ ਅਧਿਕ ਸੁਸੰਗਤ ਅਤੇ ਸਾਰਥਕ ਪ੍ਰਗਤੀ ਦਾ ਮਾਰਗ ਪੱਧਰਾ ਕਰਨਾ ਹੈ।
ਇਨਫ੍ਰਾਸਟ੍ਰਕਚਰ ਅਤੇ ਟਿਕਾਊ ਵਿਕਾਸ ਦੇ ਲਈ ਵਿੱਤੀ ਲਚਕਤਾ ਨੂੰ ਮਜ਼ਬੂਤ ਕਰਨ ਅਤੇ ਪ੍ਰਾਈਵੇਟ ਨਿਵੇਸ਼ ਜੁਟਾਉਣ ‘ਤੇ ਸਾਡੇ ਜ਼ੋਰ ਦੇ ਜਵਾਬ ਵਿੱਚ, ਅਸੀਂ ਬ੍ਰਿਕਸ ਬਹੁਪੱਖੀ ਗਰੰਟੀਜ਼ (ਬੀਐੱਮਜੀ- BMG) ਪਹਿਲ ਸਥਾਪਿਤ ਕਰਨ ਦੇ ਲਈ ਚਰਚਾ ਸ਼ੁਰੂ ਕਰ ਦਿੱਤੀ ਹੈ। ਬੀਐੱਮਜੀ (BMG) ਦਾ ਉਦੇਸ਼ ਬ੍ਰਿਕਸ ਅਤੇ ਗਲੋਬਲ ਸਾਊਥ ਵਿੱਚ ਰਣਨੀਤਕ ਨਿਵੇਸ਼ ਨੂੰ ਜੋਖਮ ਮੁਕਤ ਕਰਨ ਅਤੇ ਰਿਣ ਯੋਗਤਾ ਵਿੱਚ ਸੁਧਾਰ ਕਰਨ ਦੇ ਲਈ ਜ਼ਰੂਰਤ ਦੇ ਅਨੁਰੂਪ ਗਰੰਟੀ ਉਪਕਰਣ ਪ੍ਰਦਾਨ ਕਰਨਾ ਹੈ। ਅੰਤਰਰਾਸ਼ਟਰੀ ਅਨੁਭਵਾਂ ਤੋਂ ਸਿੱਖਿਆ ਲੈ ਕੇ, ਅਸੀਂ ਐੱਨਡੀਬੀ (NDB) ਦੇ ਅੰਦਰ ਬੀਐੱਮਜੀ ਨੂੰ ਪਾਇਲਟ ਪਹਿਲ ਦੇ ਰੂਪ ਵਿੱਚ ਵਿਕਸਿਤ ਕਰਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਸਹਿਮਤ ਹੋਏ, ਜਿਸ ਦੀ ਸ਼ੁਰੂਆਤ ਬਿਨਾ ਕਿਸੇ ਅਤਿਰਿਕਤ ਪੂੰਜੀ ਯੋਗਦਾਨ ਦੇ ਇਸ ਦੇ ਮੈਂਬਰਾਂ ਨਾਲ ਹੋਵੇਗੀ। ਅਸੀਂ 2026 ਬ੍ਰਿਕਸ ਸਮਿਟ ਵਿੱਚ ਪ੍ਰਗਤੀ ਰਿਪੋਰਟ ਦੇਣ ਦੇ ਉਦੇਸ਼ ਨਾਲ ਪੂਰੇ 2025 ਵਿੱਚ ਇਸ ਪਾਇਲਟ ਪਹਿਲ ਨੂੰ ਵਿਕਸਿਤ ਕਰਨ ਦੀ ਆਸ਼ਾ ਕਰਦੇ ਹਾਂ।
ਅਸੀਂ ਪ੍ਰੋਜੈਕਟਾਂ ਅਤੇ ਪ੍ਰੋਗਰਾਮਾਂ ਦੇ ਲਈ ਇਨੋਵੇਟਿਵ ਵਿੱਤੀ ਤੌਰ-ਤਰੀਕੇ ਅਤੇ ਦ੍ਰਿਸ਼ਟੀਕੋਣਾਂ ਨੂੰ ਸੁਵਿਧਾਜਨਕ ਬਣਾਉਣ ਅਤੇ ਵਿਸਤਾਰ ਕਰਨ ‘ਤੇ ਬ੍ਰਿਕਸ (BRICS) ਇੰਟਰਬੈਂਕ ਕੋਆਪਰੇਸ਼ਨ ਮੈਕੇਨਿਜ਼ਮ (ਆਈਸੀਐੱਮ-ICM) ਦੇ ਵਿਸ਼ੇਸ਼ ਧਿਆਨ ਦਾ ਸੁਆਗਤ ਕਰਦੇ ਹਾਂ, ਜਿਸ ਵਿੱਚ ਸਥਾਨਕ ਮੁਦਰਾਵਾਂ ਵਿੱਚ ਵਿੱਤਪੋਸ਼ਣ ਦੇ ਸਵੀਕਾਰਯੋਗ ਤੰਤਰਾਂ ਨੂੰ ਖੋਜਣਾ ਭੀ ਸ਼ਾਮਲ ਹੈ। ਅਸੀਂ ਆਈਸੀਐੱਮ (ICM) ਅਤੇ ਐੱਨਡੀਬੀ (NDB) ਦੇ ਦਰਮਿਆਨ ਨਿਰੰਤਰ ਸੰਵਾਦ ਦਾ ਸੁਆਗਤ ਕਰਦੇ ਹਾਂ।
ਅਸੀਂ ਆਪਣੇ ਵਿੱਤ ਮੰਤਰੀਆਂ ਅਤੇ ਕੇਂਦਰੀ ਬੈਂਕ ਦੇ ਗਵਰਨਰਾਂ ਨੂੰ, ਜਿੱਥੋਂ ਤੱਕ ਉਚਿਤ ਹੋਵੇ, ਬ੍ਰਿਕਸ ਕ੍ਰਾਸ-ਬਾਰਡਰ ਪੇਮੈਂਟਸ ਇਨੀਸ਼ੀਏਟਿਵ (BRICS Cross-Border Payments Initiative) ‘ਤੇ ਚਰਚਾ ਜਾਰੀ ਰੱਖਣ ਦਾ ਕੰਮ ਸੌਂਪਦੇ ਹਾਂ ਅਤੇ ਬ੍ਰਿਕਸ ਪੇਮੈਂਟ ਟਾਸਕ ਫੋਰਸ (ਬੀਪੀਟੀਐੱਫ-BPTF) ਦੁਆਰਾ ਬ੍ਰਿਕਸ ਭੁਗਤਾਨ ਪ੍ਰਣਾਲੀਆਂ ਦੀ ਅਧਿਕ ਅੰਤਰ-ਸੰਚਾਲਕਤਾ ਦੀ ਸੰਭਾਵਨਾ ‘ਤੇ ਚਰਚਾ ਜਾਰੀ ਰੱਖਣ ਦੇ ਲਈ ਸੰਭਾਵਿਤ ਮਾਰਗਾਂ ਦੀ ਪਹਿਚਾਣ ਕਰਨ ਵਿੱਚ ਕੀਤੀ ਗਈ ਪ੍ਰਗਤੀ ਨੂੰ ਸਵੀਕਾਰ ਕਰਦੇ ਹਾਂ। ਇਸ ਸਬੰਧ ਵਿੱਚ, ਅਸੀਂ “ਤਕਨੀਕੀ ਰਿਪੋਰਟ: ਬ੍ਰਿਕਸ ਸੀਮਾ-ਪਾਰ ਭੁਗਤਾਨ ਪ੍ਰਣਾਲੀ” ("Technical Report: BRICS Cross-border Payments System”) ਦਾ ਸੁਆਗਤ ਕਰਦੇ ਹਾਂ, ਜੋ ਮੈਂਬਰਾਂ ਦੀਆਂ ਪ੍ਰਾਥਮਿਕਤਾਵਾਂ ਨੂੰ ਦਰਸਾਉਂਦਾ ਹੈ ਅਤੇ ਇਸ ਨੂੰ ਬ੍ਰਿਕਸ ਦੇਸ਼ਾਂ (BRICS countries) ਅਤੇ ਹੋਰ ਦੇਸ਼ਾਂ ਦੇ ਦਰਮਿਆਨ ਤੇਜ਼, ਘੱਟ ਲਾਗਤ ਵਾਲੇ, ਅਧਿਕ ਸੁਲਭ, ਕੁਸ਼ਲ, ਪਾਰਦਰਸ਼ੀ ਅਤੇ ਸੁਰੱਖਿਅਤ ਸੀਮਾ-ਪਾਰ ਭੁਗਤਾਨ ਦੀ ਸੁਵਿਧਾ ਦੇ ਸਾਡੇ ਪ੍ਰਯਾਸਾਂ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਣੀ ਚਾਹੀਦੀ ਹੈ, ਜੋ ਅਧਿਕ ਵਪਾਰ ਅਤੇ ਨਿਵੇਸ਼ ਪ੍ਰਵਾਹ ਦਾ ਸਮਰਥਨ ਕਰ ਸਕਦੀ ਹੈ।
ਅਸੀਂ ਬ੍ਰਿਕਸ ਦੇਸ਼ਾਂ ਦੇ ਰੈਗੂਲੇਟਰਾਂ, ਪੁਨਰਬੀਮਾ ਕੰਪਨੀਆਂ ਅਤੇ ਬ੍ਰਿਕਸ ਬਿਜ਼ਨਸ ਕੌਂਸਲ (BRICS Business Council) ਸਹਿਤ ਸਬੰਧਿਤ ਹਿਤਧਾਰਕਾਂ ਨੂੰ ਸਵੈ-ਇੱਛੁਕ ਭਾਗੀਦਾਰੀ ਦੇ ਨਾਲ ਬ੍ਰਿਕਸ ਮੈਂਬਰਾਂ ਦੀ (ਪੁਨਰ) ਬੀਮਾ ਸਮਰੱਥਾ ((re)insurance capacity) ਨੂੰ ਵਧਾਉਣ ਦੇ ਲਈ ਚਰਚਾਵਾਂ ਦਾ ਸੁਆਗਤ ਕਰਦੇ ਹਾਂ, ਜੋ ਸਾਡੇ ਵਿੱਤ ਮੰਤਰੀਆਂ ਦੁਆਰਾ ਅਨੁਮੋਦਿਤ (endorsed by) ਟਾਸਕ ਫੋਰਸ ਦੇ ਮਾਧਿਅਮ ਨਾਲ ਹੋਏ ਹਨ। ਅਸੀਂ ਸਬੰਧਿਤ ਹਿਤਧਾਰਕਾਂ ਦੇ ਦਰਮਿਆਨ ਸੈਟਲਮੈਂਟ ਅਤੇ ਡਿਪਾਜ਼ਿਟਰੀ ਇਨਫ੍ਰਾਸਟ੍ਰਕਚਰ ‘ਤੇ ਅੱਗੇ ਦੀ ਤਕਨੀਕੀ ਬਾਤਚੀਤ ਦੇ ਲਈ ਉਚਿਤ ਪ੍ਰਾਰੂਪਾਂ ਦਾ ਪਤਾ ਲਗਾਉਣ ਨਾਲ ਜੁੜੀਆਂ ਚਰਚਾਵਾਂ ਨੂੰ ਭੀ ਪ੍ਰੋਤਸਾਹਿਤ ਕਰਦੇ ਹਾਂ।
ਅਸੀਂ ਸੂਚਨਾ ਸੁਰੱਖਿਆ ਅਤੇ ਵਿੱਤੀ ਟੈਕਨੋਲੋਜੀ ਵਿੱਚ ਸਾਂਝੀਆਂ ਪ੍ਰਾਥਮਿਕਤਾਵਾਂ ‘ਤੇ ਬ੍ਰਿਕਸ ਰੈਪਿਡ ਇਨਫਰਮੇਸ਼ਨ ਸਕਿਉਰਿਟੀ ਚੈਨਲ (ਬੀਆਰਆਈਐੱਸਸੀ- BRISC) ਦੇ ਤਹਿਤ ਨਿਰੰਤਰ ਸਹਿਯੋਗ ਨੂੰ ਸਵੀਕਾਰ ਕਰਦੇ ਹਾਂ। ਅਸੀਂ ਵਿੱਤੀ ਇਨੋਵੇਸ਼ਨ ਅਤੇ ਉੱਭਰਦੀਆਂ ਟੈਕਨੋਲੋਜੀਆਂ ਦੇ ਜ਼ਿੰਮੇਦਾਰ ਉਪਯੋਗ ‘ਤੇ ਸਹਿਯੋਗ ਨੂੰ ਅੱਗੇ ਵਧਾਉਣ ਵਿੱਚ ਬ੍ਰਿਕਸ ਫਿਨਟੈੱਕ ਇਨੋਵੇਸ਼ਨ ਹੱਬ (BRICS Fintech Innovation Hub) ਦੀ ਭੂਮਿਕਾ ਨੂੰ ਭੀ ਮਾਨਤਾ ਦਿੰਦੇ ਹਾਂ।
ਅਸੀਂ ਸੰਸ਼ੋਧਿਤ ਸੰਧੀ ਅਤੇ ਰੈਗੂਲੇਸ਼ਨਸ ਦੇ ਪ੍ਰਸਤਾਵ ‘ਤੇ ਤਕਨੀਕੀ ਟੀਮ ਦੁਆਰਾ ਆਮ ਸਹਿਮਤੀ ਸਹਿਤ ਕੰਟੀਜੈਂਟ ਰਿਜ਼ਰਵ ਅਰੇਂਜਮੈਂਟ (ਸੀਆਰਏ-CRA) ‘ਤੇ ਹੋਈ ਪ੍ਰਗਤੀ ਦਾ ਸੁਆਗਤ ਕਰਦੇ ਹਾਂ। ਅਸੀਂ, ਵਿਸ਼ੇਸ਼ ਤੌਰ ‘ਤੇ ਪਾਤਰ ਭੁਗਤਾਨ ਮੁਦਰਾਵਾਂ (eligible payment currencies) ਨੂੰ ਸ਼ਾਮਲ ਕਰਨ ਅਤੇ ਬਿਹਤਰ ਜੋਖਮ ਪ੍ਰਬੰਧਨ ਦੇ ਮਾਧਿਅਮ ਨਾਲ ਸੀਆਰਏ (CRA) ਦੀ ਲਚਕਤਾ ਅਤੇ ਪ੍ਰਭਾਵਸ਼ੀਲਤਾ ਨੂੰ ਵਧਾਉਣ ਦੇ ਪ੍ਰਯਾਸਾਂ ਦਾ ਸਮਰਥਨ ਕਰਦੇ ਹਾਂ। ਅਸੀਂ ਉਨ੍ਹਾਂ ਨਵੇਂ ਬ੍ਰਿਕਸ ਮੈਂਬਰਾਂ ਦੀ ਭਾਗੀਦਾਰੀ ਨੂੰ ਭੀ ਮਹੱਤਵ ਦਿੰਦੇ ਹਾਂ, ਜਿਨ੍ਹਾਂ ਨੇ ਸੀਆਰਏ (CRA) ਵਿੱਚ ਸ਼ਾਮਲ ਹੋਣ ਵਿੱਚ ਰੁਚੀ ਵਿਅਕਤ ਕੀਤੀ ਹੈ ਅਤੇ ਅਸੀਂ ਉਨ੍ਹਾਂ ਨੂੰ ਸਵੈ-ਇੱਛੁਕ ਅਧਾਰ ‘ਤੇ ਅਤੇ ਦੇਸ਼-ਵਿਸ਼ਿਸ਼ਟ ਪਰਿਸਥਿਤੀਆਂ (country-specific circumstances) ਦੇ ਅਨੁਸਾਰ ਸ਼ਾਮਲ ਕਰਨ ਦੇ ਲਈ ਪ੍ਰਤੀਬੱਧ ਹਾਂ।
ਅਸੀਂ ਦਕਸ਼ਤਾ, ਪਾਰਦਰਸ਼ਤਾ, ਆਧੁਨਿਕੀਕਰਣ, ਸਮਾਵੇਸ਼ਤਾ ਅਤੇ ਸਥਿਰਤਾ ਦੇ ਸਿਧਾਂਤਾਂ ਤੋਂ ਮਾਰਗਦਰਸ਼ਨ ਪ੍ਰਾਪਤ ਕਰਦੇ ਹੋਏ ਅਤੇ ਵਿਕਾਸਸ਼ੀਲ ਦੇਸ਼ਾਂ ਦੀਆਂ ਜ਼ਰੂਰਤਾਂ ‘ਤੇ ਵਿਸ਼ੇਸ਼ ਧਿਆਨ ਦਿੰਦੇ ਹੋਏ ਸਪਲਾਈ ਚੇਨ ਦੀ ਮਜ਼ਬੂਤੀ ਨੂੰ ਸੁਨਿਸ਼ਚਿਤ ਕਰਨ ਦੇ ਲਈ ਪ੍ਰਤੀਬੱਧ ਹਾਂ, ਜੋ ਸਾਡੀਆਂ ਸਬੰਧਿਤ ਰਾਸ਼ਟਰੀ ਟਿਕਾਊ ਵਿਕਾਸ ਰਣਨੀਤੀਆਂ ਦੇ ਅਨੁਰੂਪ ਹੈ। ਅਸੀਂ ਪ੍ਰਾਈਵੇਟ ਸੈਕਟਰ ਦੀ ਸਰਗਰਮ ਭਾਗੀਦਾਰੀ ਨੂੰ ਹੋਰ ਹੁਲਾਰਾ ਦੇਣ; ਸੂਖਮ, ਲਘੂ ਅਤੇ ਦਰਮਿਆਨੇ ਉੱਦਮਾਂ (ਐੱਮਐੱਸਐੱਮਈਜ਼-MSMEs) ਦੇ ਵਿਕਾਸ ਅਤੇ ਸੰਵਰਧਨ ਦਾ ਸਮਰਥਨ ਕਰਨ ਅਤੇ ਅਧਿਕ ਲਚਕਦਾਰ ਅਤੇ ਗਤੀਸ਼ੀਲ ਆਲਮੀ ਵਪਾਰ ਈਕੋਸਿਸਟਮ (global trade ecosystem) ਨੂੰ ਹੁਲਾਰਾ ਦੇਣ ਦੀ ਪ੍ਰਾਸੰਗਿਕਤਾ ਨੂੰ ਯਾਦ ਕਰਦੇ ਹਾਂ। ਅਸੀਂ ਐੱਮਐੱਸਐੱਮਈਜ਼ (MSMEs) ਨੂੰ ਸਮਰਥਨ ਦੇਣ ਦੀਆਂ ਬਿਹਤਰੀਨ ਪਿਰਤਾਂ ਦਾ ਅਦਾਨ-ਪ੍ਰਦਾਨ ਕਰਨ ਦੀ ਇੱਛਾ ਰੱਖਦੇ ਹਾਂ, ਜਿਸ ਵਿੱਚ ਕਾਰੋਬਾਰੀ ਸੰਚਾਲਨ (business operations) ਨੂੰ ਸਰਲ ਬਣਾਉਣ ਦੇ ਉਦੇਸ਼ ਨਾਲ ਡਿਜੀਟਲ ਸੇਵਾਵਾਂ ਅਤੇ ਪਲੈਟਫਾਰਮ ਸ਼ਾਮਲ ਹਨ। ਅਸੀਂ ਗਿਆਨ ਦੇ ਅਦਾਨ-ਪ੍ਰਦਾਨ ਅਤੇ ਦੱਖਣ-ਦੱਖਣ ਸਹਿਯੋਗ (South-South cooperation) ਦੇ ਲਈ ਇੱਕ ਮੰਚ ਦੇ ਰੂਪ ਵਿੱਚ ਟਿਕਾਊ ਸਰਕਾਰੀ ਖਰੀਦ ‘ਤੇ ਬ੍ਰਿਕਸ ਸੈਮੀਨਾਰ ਸ਼ੁਰੂ ਕਰਨ ਦੇ ਲਈ ਬ੍ਰਾਜ਼ੀਲ ਦੀ ਪ੍ਰਧਾਨਗੀ (Brazilian Chairship) ਦੀ ਪਹਿਲ ਦਾ ਸੁਆਗਤ ਕਰਦੇ ਹਾਂ। ਅਸੀਂ ਆਰਥਿਕ ਅਤੇ ਵਪਾਰ ਸਹਿਯੋਗ ਨੂੰ ਸੁਵਿਧਾਜਨਕ ਬਣਾਉਣ, ਟਿਕਾਊ ਵਿਕਾਸ ਨੂੰ ਹੁਲਾਰਾ ਦੇਣ, ਉਦਯੋਗਿਕ ਨੀਤੀ ਦਾ ਸਮਰਥਨ ਕਰਨ ਅਤੇ ਸਮਾਵੇਸ਼ੀ ਵਿਕਾਸ ਨੂੰ ਹੁਲਾਰਾ ਦੇਣ ਵਿੱਚ ਸਰਕਾਰੀ ਖਰੀਦ ਦੀ ਰਣਨੀਤਕ ਭੂਮਿਕਾ ਨੂੰ ਸਵੀਕਾਰ ਕਰਦੇ ਹਾਂ। ਅਸੀਂ ਵਿਕਾਸ ਉਪਕਰਣ ਦੇ ਰੂਪ ਵਿੱਚ ਖਰੀਦ ਦੇ ਉਪਯੋਗ ਨਾਲ ਸਬੰਧਿਤ ਰਾਸ਼ਟਰੀ ਅਨੁਭਵਾਂ, ਨੀਤੀਗਤ ਇਨੋਵੇਸ਼ਨਾਂ ਅਤੇ ਚੁਣੌਤੀਆਂ ਨੂੰ ਸਾਂਝਾ ਕਰਨ ਵਿੱਚ ਬ੍ਰਿਕਸ ਅਤੇ ਭਾਗੀਦਾਰ ਦੇਸ਼ਾਂ ਦੀ ਭਾਗੀਦਾਰੀ ਦੀ ਸ਼ਲਾਘਾ ਕਰਦੇ ਹਾਂ। ਅਸੀਂ ਭਵਿੱਖ ਦੀਆਂ ਪ੍ਰਧਾਨਗੀਆਂ (chairships) ਦੇ ਤਹਿਤ ਇਸ ਨਿਯਮਿਤ ਸੰਵਾਦ ਦੀ ਨਿਰੰਤਰਤਾ ਨੂੰ ਪ੍ਰੋਤਸਾਹਿਤ ਕਰਦੇ ਹਾਂ।
ਅਸੀਂ ਕਿੰਬਰਲੀ ਪ੍ਰਕਿਰਿਆ (ਕੇਪੀ- KP) ਨੂੰ ਇੱਕਮਾਤਰ ਆਲਮੀ ਅੰਤਰ-ਸਰਕਾਰੀ ਪ੍ਰਮਾਣਨ ਯੋਜਨਾ ਦੇ ਰੂਪ ਵਿੱਚ ਆਪਣਾ ਸਮਰਥਨ ਦੁਹਰਾਉਂਦੇ ਹਨ, ਜੋ ਕੱਚੇ ਹੀਰਿਆਂ ਦੇ ਵਪਾਰ ਨੂੰ ਰੈਗੂਲੇਟ ਕਰਦੀ ਹੈ ਅਤੇ ਸੰਘਰਸ਼ੀਲ ਹੀਰਿਆਂ (rough diamonds) ਦੇ ਬਜ਼ਾਰਾਂ ਵਿੱਚ ਪ੍ਰਵੇਸ਼ ਕਰਨ ਤੋਂ ਰੋਕਣ ਦੇ ਲਈ ਆਪਣੀ ਪ੍ਰਤੀਬੱਧਤਾ ‘ਤੇ ਜ਼ੋਰ ਦਿੰਦੇ ਹਾਂ। ਅਸੀਂ 2025 ਵਿੱਚ ਕਿੰਬਰਲੀ ਪ੍ਰਕਿਰਿਆ (Kimberley Process) ਦੇ ਕਸਟੋਡੀਅਨ ਚੇਅਰ (custodian chair) ਦੇ ਰੂਪ ਵਿੱਚ ਯੂਏਆਈ ਦੇ ਪ੍ਰਯਾਸਾਂ (UAE’s efforts) ਦਾ ਸੁਆਗਤ ਕਰਦੇ ਹਾਂ ਅਤੇ ਆਲਮੀ ਹੀਰਾ ਉਦਯੋਗ ਦੇ ਟਿਕਾਊ ਵਿਕਾਸ ਨੂੰ ਹੁਲਾਰਾ ਦੇਣ ਦੇ ਲਈ ਵਰਤਮਾਨ ਵਿੱਚ ਜਾਰੀ ਪ੍ਰਯਾਸਾਂ ਦੀ ਸ਼ਲਾਘਾ ਕਰਦੇ ਹਾਂ। ਅਸੀਂ ਬ੍ਰਿਕਸ ਅਤੇ ਆਲਮੀ ਬਜ਼ਾਰ ਵਿੱਚ ਹੀਰੇ ਅਤੇ ਕੀਮਤੀ ਧਾਤੂਆਂ (diamond and precious metals) ਦੇ ਵਪਾਰ ਨੂੰ ਹੁਲਾਰਾ ਦੇਣ ਦੇ ਲਈ ਵਿਵਹਾਰਿਕ ਤਰੀਕਿਆਂ ਦੀ ਜਾਂਚ ਕਰਨਾ ਜਾਰੀ ਰੱਖਾਂਗੇ।
ਅਸੀਂ ਸਵੀਕਾਰ ਕਰਦੇ ਹਾਂ ਕਿ ਨਵੀਂ ਉਦਯੋਗਿਕ ਕ੍ਰਾਂਤੀ ‘ਤੇ ਭਾਗੀਦਾਰੀ (ਪਾਰਟ ਐੱਨਆਈਆਰ) (Partnership on the New Industrial Revolution (PartNIR)) ਉਦਯੋਗ ਖੇਤਰ ਵਿੱਚ ਤੇਜ਼ੀ ਨਾਲ ਵਿਕਸਿਤ ਹੋ ਰਹੇ ਉਦਯੋਗਿਕ ਪਰਿਦ੍ਰਿਸ਼ ਅਤੇ ਸਮਰੱਥਾ ਨਿਰਮਾਣ ਵਿੱਚ ਹਿਤਾਂ, ਚੁਣੌਤੀਆਂ ਅਤੇ ਅਵਸਰਾਂ ਦੀ ਪਹਿਚਾਣ ਕਰਨ ਦੇ ਲਈ ਇੱਕ ਮਾਰਗਦਰਸ਼ਕ ਮੰਚ ਦੇ ਰੂਪ ਵਿੱਚ ਕਾਰਜ ਕਰਦੀ ਹੈ ਅਤੇ ਨਿਰੰਤਰ ਸਹਿਯੋਗ ਦੇ ਲਈ ਇੱਕ ਸੰਰਚਿਤ ਢਾਂਚੇ ਦੇ ਮਾਧਿਅਮ ਨਾਲ ਬ੍ਰਿਕਸ ਉਦਯੋਗਿਕ ਸਹਿਯੋਗ ਦੀ ਨਿਰੰਤਰਤਾ ਦਾ ਸਮਰਥਨ ਕਰਦੀ ਹੈ। ਇਸ ਸਬੰਧ ਵਿੱਚ, ਅਸੀਂ ਇੰਟੈਲੀਜੈਂਟ ਮੈਨੂਫੈਕਚਰਿੰਗ ਅਤੇ ਰੋਬੋਟਿਕਸ ਕਾਰਜ ਸਮੂਹ, ਉਦਯੋਗ ਡਿਜੀਟਲ ਪਰਿਵਰਤਨ ਕਾਰਜ ਸਮੂਹ ਅਤੇ ਲਘੂ ਅਤੇ ਦਰਮਿਆਨੇ ਉੱਦਮ ਕਾਰਜ ਸਮੂਹ ਦੇ ਲਈ ਸੰਦਰਭ ਦੀਆਂ ਸ਼ਰਤਾਂ ਦੇ ਅਨੁਮੋਦਨ ਦੀ ਸ਼ਲਾਘਾ ਕਰਦੇ ਹਾਂ। ਅਸੀਂ ਪਹਿਲੇ ਬ੍ਰਿਕਸ ਐੱਸਐੱਮਈ ਕਾਰਜ ਸਮੂਹ ਦੀ ਕਾਰਜ ਯੋਜਨਾ (2025-2030) ਦੀ ਮਨਜ਼ੂਰੀ ਦੀ ਭੀ ਸ਼ਲਾਘਾ ਕਰਦੇ ਹਾਂ, ਜੋ ਬ੍ਰਿਕਸ ਦੇਸ਼ਾਂ ਦੇ ਦਰਮਿਆਨ ਐੱਸਐੱਮਈ ਸੈਕਟਰ (SME sector) ਵਿੱਚ ਸੰਰਚਨਾ ਅਧਾਰਿਤ ਸਹਿਯੋਗ ਨੂੰ ਅੱਗੇ ਵਧਾਉਣ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਹੈ। ਅਸੀਂ ਬ੍ਰਿਕਸ ਦੇਸ਼ਾਂ ਦੇ ਦਰਮਿਆਨ ਉਦਯੋਗ 4.0 ਕੌਸ਼ਲ ਦੇ ਵਿਕਾਸ ਦਾ ਸੰਯੁਕਤ ਤੌਰ ‘ਤੇ ਸਮਰਥਨ ਕਰਨ ਅਤੇ ਨਵੀਂ ਉਦਯੋਗਿਕ ਕ੍ਰਾਂਤੀ ਵਿੱਚ ਸਾਂਝੇਦਾਰੀ ਅਤੇ ਉਤਪਾਦਕਤਾ ਵਿੱਚ ਵਾਧੇ ਨੂੰ ਹੁਲਾਰਾ ਦੇਣ ਦੇ ਲਈ ਸੰਯੁਕਤ ਰਾਸ਼ਟਰ ਉਦਯੋਗਿਕ ਵਿਕਾਸ ਸੰਗਠਨ (ਯੂਐੱਨਆਈਡੀਓ- UNIDO) ਦੇ ਸਹਿਯੋਗ ਨਾਲ ਬ੍ਰਿਕਸ ਉਦਯੋਗਿਕ ਦਕਸ਼ਤਾ ਕੇਂਦਰ (ਬੀਸੀਆਈਸੀ- BCIC) ਦੀ ਸ਼ੁਰੂਆਤ ਦਾ ਸੁਆਗਤ ਕਰਦੇ ਹਾਂ। ਅਸੀਂ ਮੈਂਬਰਾਂ ਨੂੰ ਬੀਸੀਆਈਸੀ ਦੀਆਂ ਗਤੀਵਿਧੀਆਂ ਵਿੱਚ ਹਿੱਸਾ ਲੈਣ ਦੇ ਕ੍ਰਮ ਵਿੱਚ ਬੀਸੀਆਈਸੀ ਵਿੱਚ ਸ਼ਾਮਲ ਹੋਣ ਦੇ ਲਈ ਪ੍ਰੋਤਸਾਹਿਤ ਕਰਦੇ ਹਾਂ, ਜਿਸ ਵਿੱਚ ਅੱਗੇ ਦੀ ਬ੍ਰਿਕਸ ਸਾਂਝੇਦਾਰੀ ਦੇ ਲਈ ਆਪਣੇ ਇਲੈਕਟ੍ਰੌਨਿਕ ਪਲੈਟਫਾਰਮ ‘ਤੇ ਕੰਪਨੀਆਂ ਦੀ ਰਜਿਸਟ੍ਰੇਸ਼ਨ ਸ਼ਾਮਲ ਹੈ। ਅਸੀਂ ਬ੍ਰਿਕਸ ਉਦਯੋਗਿਕ ਦਕਸ਼ਤਾ ਦੇ ਲਈ ਚੀਨ ਕੇਂਦਰ (ਸੀਸੀਬੀਆਈਸੀ- CCBIC) ਦੀ ਸਥਾਪਨਾ ਦਾ ਭੀ ਸੁਆਗਤ ਕਰਦੇ ਹਾਂ। ਅਸੀਂ ਪਿਛਲੇ 5 ਵਰ੍ਹਿਆਂ ਵਿੱਚ ਪਾਰਟਐੱਨਆਈਆਰ ‘ਤੇ ਬ੍ਰਿਕਸ ਫੋਰਮ, ਬ੍ਰਿਕਸ ਉਦਯੋਗਿਕ ਇਨੋਵੇਸ਼ਨ ਪ੍ਰਤੀਯੋਗਿਤਾ, ਨਵੀਂ ਉਦਯੋਗਿਕ ਕ੍ਰਾਂਤੀ ‘ਤੇ ਬ੍ਰਿਕਸ ਪ੍ਰਦਰਸ਼ਨੀ ਅਤੇ ਬੀਪੀਆਈਸੀ ਟ੍ਰੇਨਿੰਗ ਪ੍ਰੋਗਰਾਮਾਂ ਸਹਿਤ ਪ੍ਰੋਗਰਾਮਾਂ ਦੇ ਆਯੋਜਨ ਵਿੱਚ ਬ੍ਰਿਕਸ ਪਾਰਟਐੱਨਆਈਆਰ ਇਨੋਵੇਸ਼ਨ ਕੇਂਦਰ (ਬੀਪੀਆਈਸੀ) ਦੇ ਪ੍ਰਯਾਸਾਂ ਦੀ ਸ਼ਲਾਘਾ ਕਰਦੇ ਹਾਂ ਅਤੇ ਬੀਪੀਆਈਸੀ ਟ੍ਰੇਨਿੰਗ ਪ੍ਰੋਗਰਾਮਾਂ (BPIC Training Programmes) ਦੇ ਸਕਾਲਰਸ਼ਿਪ ਦੀ ਸਥਾਪਨਾ ਦਾ ਸੁਆਗਤ ਕਰਦੇ ਹਾਂ। ਅਸੀਂ ਸਵੀਕਾਰ ਕਰਦੇ ਹਾਂ ਕਿ ਬ੍ਰਾਜ਼ੀਲ ਦੀ ਪ੍ਰਧਾਨਗੀ (Brazilian Chairship) ਵਿੱਚ, ਬ੍ਰਿਕਸ ਆਰਟੀਫਿਸ਼ਲ ਇੰਟੈਲੀਜੈਂਸ ਉੱਚ ਪੱਧਰੀ ਫੋਰਮ (BRICS Artificial Intelligence High-Level Forum), ਚੀਨ ਦੀ ਸਹਿ-ਮੇਜ਼ਬਾਨੀ ਵਿੱਚ ਅਤੇ ਚੀਨ-ਬ੍ਰਿਕਸ ਆਰਟੀਫਿਸ਼ਲ ਇੰਟੈਲੀਜੈਂਸ ਵਿਕਾਸ ਅਤੇ ਸਹਿਯੋਗ ਕੇਂਦਰ (China-BRICS Artificial Intelligence Development and Cooperation Center) ਦੁਆਰਾ 9ਵੀਂ ਬ੍ਰਿਕਸ ਉਦਯੋਗ ਮੰਤਰੀਆਂ ਦੀ ਬੈਠਕ (9th BRICS Industry Ministers Meeting) ਦੇ ਦੌਰਾਨ ਬ੍ਰਾਸੀਲੀਆ ਵਿੱਚ ਆਯੋਜਿਤ ਕੀਤਾ ਗਿਆ ਹੈ। ਅਸੀਂ ਇਨੋਵੇਸ਼ਨ ਦੇ ਲਈ ਬ੍ਰਿਕਸ ਕਾਰਜ ਯੋਜਨਾ (BRICS Action Plan for Innovation) 2021-2024 ਦੇ ਲਾਗੂਕਰਨ ਵਿੱਚ ਪ੍ਰਾਪਤ ਪ੍ਰਗਤੀ ਨੂੰ ਮਾਨਤਾ ਦਿੰਦੇ ਹਾਂ, ਜਿਸ ਵਿੱਚ ਭਾਰਤ ਦੀ ਅਗਵਾਈ ਵਿੱਚ ਜਨਵਰੀ 2025 ਵਿੱਚ ਬ੍ਰਿਕਸ ਸਟਾਰਟਅਪ ਫੋਰਮ (BRICS Startup Forum) ਦੀ ਸ਼ੁਰੂਆਤ ਸ਼ਾਮਲ ਹੈ ਅਤੇ ਬ੍ਰਿਕਸ ਦੇਸ਼ਾਂ ਦੇ ਸਟਾਰਟਅਪ ਈਕੋਸਿਸਟਮ ਦੇ ਦਰਮਿਆਨ ਸਹਿਯੋਗ ਅਤੇ ਗਹਿਨ ਜੁੜਾਅ ਨੂੰ ਹੁਲਾਰਾ ਦੇਣ ਦੇ ਲਈ ਇਸ ਦੇ ਬ੍ਰਿਕਸ ਸਟਾਰਟਅਪ ਨੌਲੇਜ ਹੱਬ (BRICS Startup Knowledge Hub) ਦੀ ਸ਼ੁਰੂਆਤ ਦੀ ਸ਼ਲਾਘਾ ਕਰਦੇ ਹਾਂ।
ਇੱਕ ਸਮਰੱਥ, ਸਮਾਵੇਸ਼ੀ ਅਤੇ ਸੁਰੱਖਿਅਤ ਡਿਜੀਟਲ ਅਰਥਵਿਵਸਥਾ ਦੇ ਨਿਰਮਾਣ ਦੇ ਮਹੱਤਵ ਨੂੰ ਮਾਨਤਾ ਦਿੰਦੇ ਹੋਏ ਅਤੇ ਇਹ ਕਿ ਡਿਜੀਟਲ ਕਨੈਕਟਿਵਿਟੀ ਪਰਿਵਰਤਨ ਦੇ ਨਾਲ-ਨਾਲ ਸਮਾਜਿਕ ਅਤੇ ਆਰਥਿਕ ਵਿਕਾਸ ਦੇ ਲਈ ਇੱਕ ਜ਼ਰੂਰੀ ਸ਼ਰਤ ਹੈ, ਅਸੀਂ ਬ੍ਰਿਕਸ ਦੇਸ਼ਾਂ ਦੇ ਦਰਮਿਆਨ ਸਹਿਯੋਗ ਨੂੰ ਮਜ਼ਬੂਤ ਕਰਨ ਦੀ ਜ਼ਰੂਰਤ ‘ਤੇ ਜ਼ੋਰ ਦਿੰਦੇ ਹਾਂ। ਅਸੀਂ ਸਵੀਕਾਰ ਕਰਦੇ ਹਾਂ ਕਿ ਮਜ਼ਬੂਤ, ਸੁਰੱਖਿਅਤ, ਸਮਾਵੇਸ਼ੀ ਅਤੇ ਅੰਤਰ-ਸੰਚਾਲਨ ਯੋਗ ਡਿਜੀਟਲ ਪਬਲਿਕ ਇਨਫ੍ਰਾਸਟ੍ਰਕਚਰ ਵਿੱਚ ਬੜੇ ਪੈਮਾਨੇ ‘ਤੇ ਸੇਵਾਵਾਂ ਦੇਣ ਅਤੇ ਸਾਰਿਆਂ ਦੇ ਲਈ ਸਮਾਜਿਕ ਅਤੇ ਆਰਥਿਕ ਅਵਸਰਾਂ ਨੂੰ ਵਧਾਉਣ ਦੀ ਸਮਰੱਥਾ ਹੈ।
ਅਸੀਂ ਬ੍ਰਿਕਸ ਮੈਂਬਰਾਂ ਨੂੰ ਡਿਜੀਟਲ ਇਨਫ੍ਰਾਸਟ੍ਰਕਚਰ ਦੇ ਖੇਤਰ ਵਿੱਚ ਸੰਯੁਕਤ ਕਾਰਵਾਈ ਦੀ ਸੰਭਾਵਨਾ ਤਲਾਸ਼ਣ ਦੇ ਲਈ ਪ੍ਰੋਤਸਾਹਿਤ ਕਰਦੇ ਹਾਂ, ਤਾਕਿ ਇੰਟਰਨੈੱਟ ਦੇ ਰਾਸ਼ਟਰੀ ਖੰਡਾਂ ਦੀ ਅਖੰਡਤਾ, ਕੰਮਕਾਜ ਦੀ ਸਥਿਰਤਾ ਅਤੇ ਸੁਰੱਖਿਆ ਸੁਨਿਸ਼ਚਿਤ ਕੀਤੀ ਜਾ ਸਕੇ, ਨਾਲ ਹੀ ਇੰਟਰਨੈੱਟ ਵਿਖੰਡਨ ਤੋਂ ਬਚਿਆ ਜਾ ਸਕੇ ਅਤੇ ਸੁਰੱਖਿਆ ਸਹਿਤ ਇੰਟਰਨੈੱਟ ਉਪਯੋਗ ਦੇ ਕਿਸੇ ਭੀ ਪਹਿਲੂ ਦੇ ਸਬੰਧ ਵਿੱਚ ਰਾਸ਼ਟਰੀ ਵਿਧਾਨਕ ਢਾਂਚਿਆਂ (national legislative frameworks ) ਦਾ ਸਨਮਾਨ ਕੀਤਾ ਜਾ ਸਕੇ।
ਅਸੀਂ ਡਿਜੀਟਲ ਪਰਿਵਰਤਨ ਅਤੇ ਸਾਰਥਕ ਸੰਚਾਰ ਸੰਪਰਕ ( Digital Transformation and Meaningful Connectivity) ‘ਤੇ ਵੈਬੀਨਾਰ ਆਯੋਜਿਤ ਕਰਨ ਵਿੱਚ ਬ੍ਰਾਜ਼ੀਲ ਦੀ ਪ੍ਰਧਾਨਗੀ ਦੁਆਰਾ ਕੀਤੇ ਗਏ ਪ੍ਰਯਾਸਾਂ ਦੀ ਸ਼ਲਾਘਾ ਕਰਦੇ ਹਾਂ ਅਤੇ ਹਰੇਕ ਦੇਸ਼ ਦੀਆਂ ਵਿਭਿੰਨ ਜ਼ਰੂਰਤਾਂ ਦੇ ਅਨੁਰੂਪ ਖੇਤੀਬਾੜੀ, ਮੈਨੂਫੈਕਚਰਿੰਗ, ਟ੍ਰਾਂਸਪੋਰਟੇਸ਼ਨ, ਸਿਹਤ, ਸਿੱਖਿਆ ਅਤੇ ਵਿੱਤਪੋਸ਼ਣ ਜਿਹੇ ਵਿਭਿੰਨ ਖੇਤਰਾਂ ਵਿੱਚ ਸਮਾਵੇਸ਼ੀ, ਸੁਲਭ ਅਤੇ ਬੜੇ ਪੈਮਾਨੇ ਦੀਆਂ ਯੋਗ ਡਿਜੀਟਲ ਸੇਵਾਵਾਂ ਨੂੰ ਸੁਨਿਸ਼ਚਿਤ ਕਰਨ ਦੇ ਲਈ ਆਈਸੀਟੀਜ਼ (ICTs) ਨੂੰ ਅਪਣਾਉਣ ਦੀ ਸੁਵਿਧਾ ਦੇ ਲਈ ਨਿਰੰਤਰ ਗਿਆਨ ਸਾਂਝਾ ਕਰਨ ਅਤੇ ਪਾਲਿਸੀ ਐਕਸਚੇਂਜ ਨੂੰ ਪ੍ਰੋਤਸਾਹਿਤ ਕਰਦੇ ਹਾਂ। ਅਸੀਂ ਬ੍ਰਿਕਸ ਵਿੱਚ ਡਿਜੀਟਲ ਪਰਿਵਰਤਨ ‘ਤੇ ਸਮਰੱਥਾ ਨਿਰਮਾਣ ਸੈਸ਼ਨਾਂ (Capacity Building Sessions on Digital Transformation) ਨੂੰ ਇੱਕ ਸਾਇਡ-ਈਵੈਂਟ (side-event) ਦੇ ਰੂਪ ਵਿੱਚ ਆਯੋਜਿਤ ਕਰਨ ਦੇ ਲਈ ਭਾਰਤ ਦੁਆਰਾ ਕੀਤੇ ਗਏ ਪ੍ਰਯਾਸਾਂ ਦੀ ਸ਼ਲਾਘਾ ਕਰਦੇ ਹਾਂ ਅਤੇ ਬ੍ਰਿਕਸ ਮੈਂਬਰਾਂ ਨੂੰ ਸਾਇਡ-ਈਵੈਂਟ (side-event) ਨੂੰ ਹੁਲਾਰਾ ਦੇਣਾ ਜਾਰੀ ਰੱਖਣ ਦੇ ਲਈ ਪ੍ਰੋਤਸਾਹਿਤ ਕਰਦੇ ਹਾਂ।
ਅਸੀਂ 2025 ਵਿੱਚ ਚੀਨ ਅਤੇ ਬ੍ਰਾਜ਼ੀਲ ਦੁਆਰਾ ਆਯੋਜਿਤ ਭਵਿੱਖ ਦੇ ਨੈੱਟਵਰਕ ਇਨੋਵੇਸ਼ਨ ‘ਤੇ ਬ੍ਰਿਕਸ ਫੋਰਮ (BRICS Forum on Future Networks Innovation) ਦੇ ਆਯੋਜਨ ਨੂੰ ਸਵੀਕਾਰ ਕਰਦੇ ਹਾਂ। ਅਸੀਂ ਬ੍ਰਿਕਸ ਭਵਿੱਖ ਨੈੱਟਵਰਕ ਸੰਸਥਾਨ ਦੀ ਪਰਿਸ਼ਦ (Council of the BRICS Institute of Future Networks) ਦੁਆਰਾ ਏਆਈ, ਅਗਲੀ ਪੀੜ੍ਹੀ ਦੇ ਸੰਚਾਰ, ਉਦਯੋਗ 4.0 ਵਿੱਚ ਇੰਟਰਨੈੱਟ ਅਨੁਪ੍ਰਯੋਗ ਅਤੇ ਈਐੱਮਐੱਫ ਐਕਸਪੋਜ਼ਰ (AI, Next Generation Communications, Internet Application in Industry 4.0 and EMF Exposure) ‘ਤੇ ਅਧਿਐਨ ਸਮੂਹਾਂ ਦੇ ਸੰਦਰਭ ਦੀਆਂ ਸ਼ਰਤਾਂ (Terms of Reference of the Study Groups) ਨੂੰ ਅਪਣਾਉਣ ਅਤੇ ਨਾਲ ਹੀ ਉਨ੍ਹਾਂ ਦੇ ਚੇਅਰਸ ਅਤੇ ਵਾਈਸ-ਚੇਅਰਸ ਦੇ ਨਾਮਾਂਕਨ (nomination of their chairs and vice-chairs) ਦਾ ਸੁਆਗਤ ਕਰਦੇ ਹਾਂ। ਅਸੀਂ ਇਨ੍ਹਾਂ ਬੀਆਈਐੱਫਐੱਨ ਸਟਡੀ ਗਰੁੱਪਸ (BIFN Study Groups) ਦੁਆਰਾ ਠੋਸ ਪਰਿਣਾਮਾਂ ਦੀ ਆਸ਼ਾ ਕਰਦੇ ਹਾਂ। ਅਸੀਂ ਬਾਲ ਔਨਲਾਇਨ ਸੁਰੱਖਿਆ (Child Online Protection) ਦੇ ਮੁੱਦੇ ‘ਤੇ ਹੋਈ ਪ੍ਰਗਤੀ ਨੂੰ ਭੀ ਸਵੀਕਾਰ ਕਰਦੇ ਹਾਂ, ਜਿਸ ਵਿੱਚ ਮੈਂਬਰ ਦੇਸ਼ਾਂ ਦੇ ਦਰਮਿਆਨ ਗਿਆਨ ਅਤੇ ਬਿਹਤਰੀਨ ਅਭਿਆਸ ਦੇ ਅਦਾਨ-ਪ੍ਰਦਾਨ ਦੇ ਮਾਧਿਅਮ ਨਾਲ ਇਸ ਖੇਤਰ ਵਿੱਚ ਸਹਿਯੋਗ ਵਧਾਉਣ ਦੇ ਲਈ ਨਵੇਂ ਤੰਤਰਾਂ ਦਾ ਵਿਕਾਸ ਸ਼ਾਮਲ ਹੈ। ਅਸੀਂ ਡਿਜੀਟਲ ਬ੍ਰਿਕਸ ਫੋਰਮ (Digital BRICS Forum) ਦੇ ਦੌਰਾਨ ਡਿਜੀਟਲ ਜਨਤਕ ਵਸਤੂਆਂ ਅਤੇ ਡਿਜੀਟਲ ਪਬਲਿਕ ਇਨਫ੍ਰਾਸਟ੍ਰਕਚਰ ‘ਤੇ ਪੈਨਲ ਚਰਚਾ ਦੇ ਆਯੋਜਨ ਵਿੱਚ ਬ੍ਰਾਜ਼ੀਲ ਦੀ ਪ੍ਰਧਾਨਗੀ (Brazilian Chairship) ਦੇ ਪ੍ਰਯਾਸਾਂ ਦੀ ਸ਼ਲਾਘਾ ਕਰਦੇ ਹਾਂ ਅਤੇ ਨਿਰੰਤਰ ਗਿਆਨ ਸਾਂਝਾ ਕਰਨ ਅਤੇ ਪਾਲਿਸੀ ਐਕਸਚੇਂਜ ਨੂੰ ਪ੍ਰੋਤਸਾਹਿਤ ਕਰਦੇ ਹਾਂ। ਅਸੀਂ ਡਿਜੀਟਲ ਪਬਲਿਕ ਇਨਫ੍ਰਾਸਟ੍ਰਕਚਰ ‘ਤੇ ਫੋਕਸ ਸਮੂਹ ਦੀ ਬੈਠਕ ਦੇ ਆਯੋਜਨ ‘ਤੇ ਭੀ ਧਿਆਨ ਦਿੰਦੇ ਹਾਂ ਅਤੇ ਇਸ ਦੇ ਸੰਦਰਭ ਦੀਆਂ ਸ਼ਰਤਾਂ (Terms of Reference) ਨੂੰ ਅਪਣਾਉਣ ਦਾ ਸੁਆਗਤ ਕਰਦੇ ਹਾਂ।
ਅਸੀਂ ਸਪੈਕਟ੍ਰਮ ਅਤੇ ਸਬੰਧਿਤ ਸੈਟੇਲਾਇਟ ਔਰਬਿਟਸ (associated satellite orbits) ਦੇ ਤਰਕਸੰਗਤ, ਕੁਸ਼ਲ, ਨਿਆਂਸੰਗਤ, ਨਿਰਪੱਖ, ਪ੍ਰਭਾਵੀ ਅਤੇ ਕਿਫ਼ਾਇਤੀ ਉਪਯੋਗ ਨੂੰ ਪ੍ਰਾਪਤ ਕਰਨ ਦੇ ਲਈ ਸੰਯੁਕਤ ਪ੍ਰਯਾਸ ਕਰਨ ਦੀ ਆਪਣੀ ਪ੍ਰਤੀਬੱਧਤਾ ਦੀ ਪੁਸ਼ਟੀ ਕਰਦੇ ਹਾਂ, ਅਸੀਂ ਪੁਲਾੜ ਟਿਕਾਊਪਣ ‘ਤੇ ਸਹਿਯੋਗ ਨੂੰ ਸੁਵਿਧਾਜਨਕ ਬਣਾਉਣ ਦੇ ਲਈ ਬ੍ਰਿਕਸ ਮੈਂਬਰਾਂ ਦੇ ਦਰਮਿਆਨ ਹੋਰ ਅਧਿਕ ਸਹਿਯੋਗ ਨੂੰ ਪ੍ਰੋਤਸਾਹਿਤ ਕਰਦੇ ਹਾਂ। ਅਸੀਂ ਇਸ ਬਾਤ ‘ਤੇ ਸੰਤੋਸ਼ ਵਿਅਕਤ ਕਰਦੇ ਹਾਂ ਕਿ ਬ੍ਰਾਜ਼ੀਲ ਦੀ ਪ੍ਰਧਾਨਗੀ (Brazilian chairship) ਵਿਚਾਰ-ਵਟਾਂਦਰੇ ਅਤੇ ਭਾਵੀ ਕਾਰਵਾਈ ਦੇ ਲਈ ਟਿਕਾਊ ਪੁਲਾੜ ਸੰਪਰਕ ਸੰਸਾਧਨਾਂ (Sustainable Space Connectivity Resources) ‘ਤੇ ਭਾਵੀ ਬ੍ਰਿਕਸ ਕਾਰਜ ਦੇ ਪ੍ਰਸਤਾਵਾਂ ਦੇ ਨਾਲ ਇੱਕ ਰਿਪੋਰਟ ਤਿਆਰ ਕਰੇਗੀ। ਅਸੀਂ ਪੁਸ਼ਟੀ ਕਰਦੇ ਹਾਂ ਕਿ ਪੁਲਾੜ ਦੂਰਸੰਚਾਰ ਪ੍ਰਣਾਲੀਆਂ ਦੀ ਤਕਨੀਕੀ ਪਹੁੰਚ ਨਾਲ ਕਿਸੇ ਭੀ ਮਾਮਲੇ ਵਿੱਚ ਰਾਜ ਦੀ ਪ੍ਰਭੂਸੱਤਾ ਨੂੰ ਦਰਕਿਨਾਰ ਨਹੀਂ ਕੀਤਾ ਜਾਣਾ ਚਾਹੀਦਾ ਹੈ ਅਤੇ ਕਿਸੇ ਰਾਜ ਦੇ ਖੇਤਰ ਵਿੱਚ ਉਪਗ੍ਰਹਿ ਸੇਵਾਵਾਂ ਦਾ ਪ੍ਰਾਵਧਾਨ ਕੇਵਲ ਤਦੇ ਕੀਤਾ ਜਾਣਾ ਚਾਹੀਦਾ ਹੈ, ਜਦੋਂ ਉਸ ਰਾਜ ਦੁਆਰਾ ਅਧਿਕ੍ਰਿਤ ਕੀਤਾ ਗਿਆ ਹੋਵੇ। ਅਸੀਂ ਟਿਕਾਊ ਪੁਲਾੜ ਸੰਪਰਕ ਸੰਸਾਧਨਾਂ ‘ਤੇ ਬ੍ਰਿਕਸ ਵਾਇਟ ਪੇਪਰ (BRICS White Paper on Sustainable Space Connectivity Resources) ਦੇ ਵਿਕਾਸ ਦਾ ਸੁਆਗਤ ਕਰਦੇ ਹਾਂ।
ਅਸੀਂ ਬਾਹਰੀ ਪੁਲਾੜ ਦੇ ਸ਼ਾਂਤੀਪੂਰਨ ਐਕਪਲੋਰੇਸ਼ਨ ਅਤੇ ਉਪਯੋਗ ਦੇ ਲਈ ਅੰਤਰਰਾਸ਼ਟਰੀ ਸਹਿਯੋਗ ਦੇ ਮਹੱਤਵ ਨੂੰ ਮਾਨਤਾ ਦਿੰਦੇ ਹਾਂ ਅਤੇ ਬ੍ਰਿਕਸ ਦੇਸ਼ਾਂ ਦੇ ਦਰਮਿਆਨ ਪੁਲਾੜ ਸਮਰੱਥਾਵਾਂ ਵਿੱਚ ਮੌਜੂਦਾ ਬਿਖਮਤਾਵਾਂ ਨੂੰ ਘੱਟ ਕਰਨ ਦੇ ਲਈ ਆਪਣੀ ਪ੍ਰਤੀਬੱਧਤਾ ਨੂੰ ਦੁਹਰਾਉਂਦੇ ਹਾਂ। ਅਸੀਂ ਮੰਨਦੇ ਹਾਂ ਕਿ ਪੁਲਾੜ ਗਤੀਵਿਧੀਆਂ ਵਿੱਚ ਡੇਟਾ, ਮੁਹਾਰਤ ਅਤੇ ਬਿਹਤਰੀਨ ਪਿਰਤਾਂ ਦੇ ਅਦਾਨ-ਪ੍ਰਦਾਨ ਨੂੰ ਮਜ਼ਬੂਤ ਕਰਨਾ ਸਾਡੀਆਂ ਪੁਲਾੜ ਏਜੰਸੀਆਂ ਦੇ ਦਰਮਿਆਨ ਚਲ ਰਹੇ ਸਹਿਯੋਗ ਨੂੰ ਅੱਗੇ ਵਧਾਉਣ ਅਤੇ ਟਿਕਾਊ ਪ੍ਰਗਤੀ ਨੂੰ ਹੁਲਾਰਾ ਦੇਣ ਵਿੱਚ ਇੱਕ ਮਹੱਤਵਪੂਰਨ ਤੱਤ ਹੈ। ਅਸੀਂ ਸੂਚਨਾ ਦੇ ਅਦਾਨ-ਪ੍ਰਦਾਨ ਨੂੰ ਸੁਵਿਧਾਜਨਕ ਬਣਾਉਣ ਅਤੇ ਸਮਰੱਥਾ ਨਿਰਮਾਣ ਪਹਿਲਾਂ ਨੂੰ ਹੁਲਾਰਾ ਦੇਣ ਦੇ ਲਈ ਇੱਕ ਤੰਤਰ ਦੇ ਰੂਪ ਵਿੱਚ ਇੱਕ ਸਹਿਯੋਗੀ ਨਿਊਜ਼ਲੈਟਰ ਦੇ ਪ੍ਰਸਤਾਵ ਦਾ ਸੁਆਗਤ ਕਰਦੇ ਹਾਂ। ਅਸੀਂ ਸਿਧਾਂਤਕ ਤੌਰ ‘ਤੇ ਬ੍ਰਿਕਸ ਸਪੇਸ ਕੌਂਸਲ (BRICS Space Council) ਦੀ ਸਥਾਪਨਾ ਕਰਨ ਅਤੇ ਸਮੂਹ ਦੇ ਅੰਦਰ ਪੁਲਾੜ ਗਤੀਵਿਧੀਆਂ ਦੇ ਖੇਤਰ ਵਿੱਚ ਅੱਗੇ ਦੇ ਸਹਿਯੋਗ ਨੂੰ ਸੁਵਿਧਾਜਨਕ ਬਣਾਉਣ ਦੇ ਲਈ ਇਸ ਦੇ ਸੰਦਰਭ ਦੀਆਂ ਸ਼ਰਤਾਂ ‘ਤੇ ਕੰਮ ਕਰਨਾ ਜਾਰੀ ਰੱਖਣ ਦੇ ਲਈ ਸਹਿਮਤ ਹਾਂ। ਅਸੀਂ ਰੇਖਾਂਕਿਤ ਕਰਦੇ ਹਾਂ ਕਿ ਏਜੰਸੀਆਂ ਯੂਐੱਨਐੱਫਸੀਸੀਸੀ ਸੀਓਪੀ30 (UNFCCC COP30) ਦਾ ਸਮਰਥਨ ਕਰਨ ਦੇ ਲਈ ਸੰਯੁਕਤ ਅਵਲੋਕਨ ਅਭਿਆਸ ‘ਤੇ ਚਰਚਾ ਨੂੰ ਅੱਗੇ ਵਧਾਉਣ ‘ਤੇ ਸਹਿਮਤ ਹੋ ਗਈਆਂ ਹਨ।
ਅਸੀਂ ਅੰਤਰਰਾਸ਼ਟਰੀ ਆਰਥਿਕ ਸਹਿਯੋਗ ਦੇ ਲਈ ਪ੍ਰਮੁੱਖ ਆਲਮੀ ਮੰਚ ਦੇ ਰੂਪ ਵਿੱਚ ਜੀ20 (G20) ਦੀ ਮਹੱਤਵਪੂਰਨ ਭੂਮਿਕਾ ਨੂੰ ਰੇਖਾਂਕਿਤ ਕਰਦੇ ਹਾਂ, ਜੋ ਆਲਮੀ ਚੁਣੌਤੀਆਂ ਦੇ ਲਈ ਸਾਂਝੇ ਸਮਾਧਾਨਾਂ ਦੀ ਖੇਜ ਕਰਨ ਅਤੇ ਬਹੁ-ਧਰੁਵੀ ਦੁਨੀਆ ਨੂੰ ਹੁਲਾਰਾ ਦੇਣ ਦੇ ਲਈ ਸਮਾਨ ਅਤੇ ਪਰਸਪਰ ਤੌਰ ‘ਤੇ ਲਾਭਕਾਰੀ ਅਧਾਰ ‘ਤੇ ਵਿਕਸਿਤ ਅਤੇ ਉੱਭਰਦੀਆਂ ਹੋਈਆਂ ਅਰਥਵਿਵਸਥਾਵਾਂ ਦੇ ਦਰਮਿਆਨ ਸੰਵਾਦ ਦੇ ਲਈ ਇੱਕ ਮੰਚ ਪ੍ਰਦਾਨ ਕਰਦਾ ਹੈ। ਅਸੀਂ ਆਮ ਸਹਿਮਤੀ ਦੇ ਅਧਾਰ ‘ਤੇ ਅਤੇ ਪਰਿਣਾਮ-ਮੁਖੀ ਨਤੀਜਿਆਂ (result-oriented outcomes) ‘ਤੇ ਧਿਆਨ ਕੇਂਦ੍ਰਿਤ ਕਰਦੇ ਹੋਏ ਜੀ20 (G20) ਦੇ ਨਿਰੰਤਰ ਅਤੇ ਉਤਪਾਦਕ ਕੰਮਕਾਜ ਦੇ ਮਹੱਤਵ ਨੂੰ ਮਾਨਤਾ ਦਿੰਦੇ ਹਾਂ। ਅਸੀਂ ਦੱਖਣ ਅਫਰੀਕੀ ਪ੍ਰਧਾਨਗੀ ਦੇ ਲਈ ਆਪਣੇ ਮਜ਼ਬੂਤ ਸਮਰਥਨ ਨੂੰ ਦੁਹਰਾਉਂਦੇ ਹਾਂ ਅਤੇ ਦੱਖਣ ਅਫਰੀਕੀ ਪ੍ਰਧਾਨਗੀ ਦੇ ਤਹਿਤ ਨਵੰਬਰ 2025 ਵਿੱਚ ਜੋਹਾਂਸਬਰਗ ਵਿੱਚ ਜੀ20 ਨੇਤਾਵਾਂ ਦੇ ਸਮਿਟ (G20 Leaders’ Summit) ਦੀ ਸਫ਼ਲ ਮੇਜ਼ਬਾਨੀ ਦੇ ਪ੍ਰਤੀ ਆਸਵੰਦ ਹਾਂ ਅਤੇ ਆਲਮੀ ਆਰਥਿਕ ਸ਼ਾਸਨ ਪ੍ਰਣਾਲੀ ਵਿੱਚ ਸਮਾਵੇਸ਼ਤਾ ਨੂੰ ਵਧਾਉਣ ਅਤੇ ਗਲੋਬਲ ਸਾਊਥ ਦੀ ਆਵਾਜ਼ ਨੂੰ ਵਧਾਉਣ ਦੇ ਲਈ ਸਥਿਤੀਆਂ ਦਾ ਤਾਲਮੇਲ ਕਰਨ ਦੀ ਆਪਣੀ ਇੱਛਾ ਦੀ ਪੁਸ਼ਟੀ ਕਰਦੇ ਹਾਂ, ਤਾਕਿ ਇਹ ਆਲਮੀ ਅਰਥਵਿਵਸਥਾ ਵਿੱਚ ਈਐੱਮਡੀਈ ਦੇ ਵਧਦੇ ਮਹੱਤਵ (EMDEs’ rising weight) ਨੂੰ ਉਚਿਤ ਤੌਰ ‘ਤੇ ਪ੍ਰਤੀਬਿੰਬਿਤ ਕਰੇ ਅਤੇ 2022-25 ਅਤੇ ਉਸ ਦੇ ਬਾਅਦ ਬ੍ਰਿਕਸ ਮੈਂਬਰ ਦੇਸ਼ਾਂ- ਇੰਡੋਨੇਸ਼ੀਆ, ਭਾਰਤ, ਬ੍ਰਾਜ਼ੀਲ ਅਤੇ ਦੱਖਣ ਅਫਰੀਕਾ- ਦੀ ਲਗਾਤਾਰ ਜੀ20 ਪ੍ਰਧਾਨਗੀਆਂ (consecutive G20 presidencies) ਦੇ ਮਾਧਿਅਮ ਨਾਲ ਜੀ20 ਏਜੰਡਾ (G20 agenda) ਵਿੱਚ ਉਨ੍ਹਾਂ ਦੀਆਂ ਪ੍ਰਾਥਮਿਕਤਾਵਾਂ ਨੂੰ ਹੋਰ ਏਕੀਕ੍ਰਿਤ ਕਰੇ। ਅਸੀਂ 2023 ਵਿੱਚ ਭਾਰਤ ਦੀ ਜੀ20 ਦੀ ਪ੍ਰਧਾਨਗੀ ਦੌਰਾਨ ਅਫਰੀਕਨ ਯੂਨੀਅਨ ਦੇ ਪ੍ਰਵੇਸ਼ ਅਤੇ ਬ੍ਰਾਜ਼ੀਲ ਅਤੇ ਦੱਖਣ ਅਫਰੀਕਾ ਦੀ ਪ੍ਰਧਾਨਗੀ ਦੇ ਦੌਰਾਨ ਐੱਨਡੀਬੀ (NDB) ਦੇ ਸੱਦੇ ਦੇ ਮਾਧਿਅਮ ਨਾਲ ਜੀ20 ਵਿੱਚ ਈਐੱਮਡੀਈ ਦੀ ਆਵਾਜ਼ ਨੂੰ ਮਜ਼ਬੂਤ ਕਰਨ ਦਾ ਸੁਆਗਤ ਕਰਦੇ ਹਾਂ, ਜਿਸ ਵਿੱਚ ਉਨ੍ਹਾਂ ਦੇ ਨਿਕਟ ਸੰਪਰਕ ਅਤੇ ਤਾਲਮੇਲ ਸ਼ਾਮਲ ਹਨ।
ਅਸੀਂ ਰੇਖਾਂਕਿਤ ਕਰਦੇ ਹਾਂ ਕਿ ਕੁਝ ਦੇਸ਼ਾਂ ਵਿੱਚ ਉੱਚ ਰਿਣ ਪੱਧਰ ਮੌਜੂਦਾ ਵਿਕਾਸ ਦੀਆਂ ਚੁਣੌਤੀਆਂ ਨਾਲ ਨਜਿੱਠਣ ਦੇ ਲਈ ਜ਼ਰੂਰੀ ਵਿੱਤੀ ਗੁੰਜਾਇਸ਼ ਨੂੰ ਘੱਟ ਕਰ ਦਿੰਦਾ ਹੈ। ਇਸ ਨੂੰ ਵਿਸ਼ੇਸ਼ ਤੌਰ 'ਤੇ ਕੁਝ ਉੱਨਤ ਅਰਥਵਿਵਸਥਾਵਾਂ ਵਿੱਚ ਵਿੱਤੀ ਅਤੇ ਮੁਦਰਾ ਸਬੰਧੀ ਨੀਤੀਆਂ ਵਿੱਚ ਉਤਾਰ-ਚੜ੍ਹਾਅ ਦੇ ਨੀਲ-ਨਾਲ ਅੰਤਰਰਾਸ਼ਟਰੀ ਵਿੱਤੀ ਸੰਰਚਨਾ ਦੀ ਅੰਦਰੂਨੀ ਸਮੱਸਿਆ ਨਾਲ ਜੁੜੇ ਬਾਹਰੀ ਝਟਕੇ ਗੰਭੀਰ ਕਰ ਦਿੰਦੇ ਹਨ। ਉੱਚ ਵਿਆਜ ਦਰਾਂ ਅਤੇ ਸਖ਼ਤ ਵਿੱਤਪੋਸ਼ਣ ਦੀ ਸਥਿਤੀ ਕਈ ਦੇਸ਼ਾਂ ਵਿੱਚ ਰਿਣ ਕਮਜ਼ੋਰੀਆਂ ਨੂੰ ਵਧਾਉਂਦੀਆਂ ਹਨ। ਸਾਡਾ ਮੰਨਣਾ ਹੈ ਕਿ ਆਰਥਿਕ ਸੁਧਾਰ ਅਤੇ ਲਗਾਤਾਰ ਵਿਕਾਸ ਦਾ ਸਮਰਥਨ ਕਰਨ ਲਈ ਅੰਤਰਰਾਸ਼ਟਰੀ ਰਿਣ ਨੂੰ ਉਚਿਤ ਅਤੇ ਸੰਪੂਰਨ ਤਰੀਕੇ ਨਾਲ ਸੰਬੋਧਿਤ ਕਰਨਾ ਜਰੂਰੀ ਹੈ, ਜਿਸ ਵਿੱਚ ਹਰੇਕ ਦੇਸ਼ ਦੇ ਕਾਨੂੰਨਾਂ ਅਤੇ ਅੰਦਰੂਨੀ ਪ੍ਰਕਿਰਿਆਵਾਂ ਨੂੰ ਧਿਆਨ ਵਿੱਚ ਰੱਖਿਆ ਜਾਵੇ, ਨਾਲ ਹੀ ਨਾਲ ਇਸ ਵਿੱਚ ਸਥਾਈ ਬਾਹਰੀ ਰਿਣ ਅਤੇ ਵਿੱਤੀ ਵਿਵੇਕ ਵੀ ਮੌਜੂਦ ਹੋਵੇ। ਅਸੀਂ ਘੱਟ ਅਤੇ ਦਰਮਿਆਨੀ ਆਮਦਨ ਵਾਲੇ ਦੋਹਾਂ ਤਰ੍ਹਾਂ ਦੇ ਦੇਸ਼ਾਂ ਦੀਆਂ ਰਿਣ ਕਮਜ਼ੋਰੀਆਂ ਨੂੰ ਪ੍ਰਭਾਵੀ, ਵਿਆਪਕ ਅਤੇ ਵਿਵਸਥਿਤ ਤਰੀਕੇ ਨਾਲ ਸੰਬੋਧਿਤ ਕਰਨ ਦੀ ਜ਼ਰੂਰਤ ਨੂੰ ਮਾਨਤਾ ਦਿੰਦੇ ਹਾਂ। ਰਿਣ ਕਮਜ਼ੋਰੀਆਂ ਨੂੰ ਸਮੂਹਿਕ ਤੌਰ 'ਤੇ ਸੰਬੋਧਿਤ ਕਰਨ ਦੇ ਲਈ ਹੋਰ ਸਾਧਨਾਂ ਵਿੱਚੋਂ ਇੱਕ, ਰਿਣ ਉਪਚਾਰ ਦੇ ਲਈ ਜੀ20 ਕੌਮਨ ਫ੍ਰੇਮਵਰਕ ਦਾ ਪੂਰਵਅਨੁਮਾਨਿਤ, ਵਿਵਸਥਿਤ, ਸਮੇਂ 'ਤੇ ਅਤੇ ਤਾਲਮੇਲ ਨਾਲ ਲਾਗੂਕਰਨ ਹੈ, ਜਿਸ ਵਿੱਚ ਸੰਯੁਕਤ ਕਾਰਵਾਈ ਅਤੇ ਨਿਰਪੱਖ ਬੋਝ ਸਾਂਝਾਕਰਣ ਦੇ ਸਿਧਾਂਤ ਦੇ ਅਨੁਰੂਪ ਅਧਿਕਾਰਿਕ ਦੁਵੱਲੇ ਲੈਣਦਾਰਾਂ, ਨਿਜੀ ਲੈਣਦਾਰਾਂ ਅਤੇ ਬਹੁਪੱਖੀ ਵਿਕਾਸ ਬੈਂਕਾਂ (ਐੱਮਡੀਬੀਜ਼- MDBs) ਦੀ ਭਾਗੀਦਾਰੀ ਹੁੰਦੀ ਹੈ। ਅਸੀਂ ਉੱਭਰਦੇ ਬਜ਼ਾਰਾਂ ਅਤੇ ਵਿਕਾਸਸ਼ੀਲ ਅਰਥਵਿਵਸਥਾਵਾਂ (ਈਐੱਮਡੀਈਜ਼- EMDEs) ਨੂੰ ਵਿਕਾਸ ਦੇ ਨਜ਼ਰੀਏ ਤੋਂ ਨਿਰਪੱਖ ਅਤੇ ਰਚਨਾਤਮਕ ਢੰਗ ਨਾਲ ਕਰਜ਼ੇ ਦੇ ਮੁੱਦਿਆਂ ਨੂੰ ਸੰਬੋਧਿਤ ਕਰਨ ਵਿੱਚ ਮਦਦ ਕਰਨ ਲਈ ਦੇਣਦਾਰਾਂ ਅਤੇ ਅਧਿਕਾਰਿਕ ਦੁਵੱਲੇ, ਬਹੁਪੱਖੀ ਅਤੇ ਨਿਜੀ ਲੈਣਦਾਰਾਂ ਦੇ ਵਿਚਕਾਰ ਤਾਲਮੇਲ ਦਾ ਵਿਸਤਾਰ ਕਰਨ ਲਈ ਕਾਰਜਰਤ ਹਾਂ।
ਇਨੋਵੇਸ਼ਨ-ਸੰਚਾਲਿਤ ਵਿਕਾਸ ਅਤੇ ਜਾਣਕਾਰੀ ਅਧਾਰਿਤ ਅਤੇ ਸਮਾਵੇਸ਼ੀ ਜਨਤਕ ਨੀਤੀਆਂ ਦੇ ਨਿਰਮਾਣ ਦੇ ਉਤਪ੍ਰੇਰਕ ਦੇ ਰੂਪ ਵਿੱਚ ਆਧੁਨਿਕ ਜੀਵਨ ਵਿੱਚ ਡੇਟਾ ਦੀ ਕੇਂਦਰੀ ਭੂਮਿਕਾ ਨੂੰ ਮੰਨਦੇ ਹੋਏ, ਅਸੀਂ ਡੇਟਾ ਸ਼ਾਸਨ ਉੱਤੇ ਇੱਕ ਸਾਂਝੇ (common) ਅਤੇ ਸਿਧਾਂਤ-ਅਧਾਰਿਤ ਅੰਤਰ-ਸੰਚਾਲਨਯੋਗ ਢਾਂਚੇ ਦੀ ਜ਼ਰੂਰਤ ਦੀ ਪੁਸ਼ਟੀ ਕਰਦੇ ਹਾਂ, ਜਿਸ ਵਿੱਚ ਰਾਸ਼ਟਰੀ ਡੇਟਾ ਪ੍ਰਭੂਸੱਤਾ ਪ੍ਰਤੀ ਸਨਮਾਨ, ਕੁਸ਼ਲ, ਸੁਵਿਧਾਜਨਕ, ਸੁਰੱਖਿਅਤ ਅਤੇ ਪਰਸਪਰ ਤੌਰ ‘ਤੇ ਸਹਿਮਤ ਸੀਮਾ ਪਾਰ ਡੇਟਾ ਪ੍ਰਵਾਹ ਅਤੇ ਡੇਟਾ ਦੇ ਨੈਤਿਕ ਉਪਯੋਗ ਨੂੰ ਸ਼ਾਮਲ ਕੀਤਾ ਗਿਆ ਹੈ, ਤਾਕਿ ਡੇਟਾ ਦੇ ਸੰਗ੍ਰਹਿ, ਰਿਕਾਰਡਿੰਗ, ਸਟੋਰੇਜ, ਸੰਗਠਨ, ਪ੍ਰਸੰਸਕਰਣ ਅਤੇ ਟ੍ਰਾਂਸਫਰ ਦੇ ਸਿਧਾਂਤਾਂ ਨੂੰ ਸੰਬੋਧਿਤ ਕੀਤਾ ਜਾ ਸਕੇ; ਵਿਅਕਤੀਗਤ ਗੋਪਨੀਅਤਾ ਸਹਿਤ ਵਿਅਕਤੀਗਤ ਸੂਚਨਾ ਦੇ ਅਧਿਕਾਰਾਂ ਅਤੇ ਹਿਤਾਂ ਦੀ ਰੱਖਿਆ ਕੀਤੀ ਜਾ ਸਕੇ; ਰਾਸ਼ਟਰੀ ਡੇਟਾ ਪਾਲਿਸੀ ਰੈਗੂਲੇਸ਼ਨਸ ਦੀ ਅੰਤਰ-ਸੰਚਾਲਨ ਸਮਰੱਥਾ ਨੂੰ ਹੁਲਾਰਾ ਦਿੱਤਾ ਜਾ ਸਕੇ ਅਤੇ ਵਿਕਾਸਸ਼ੀਲ ਦੇਸ਼ਾਂ ਅਤੇ ਉਨ੍ਹਾਂ ਦੇ ਨਾਗਰਿਕਾਂ ਦੇ ਦਰਮਿਆਨ ਡੇਟਾ ਦੇ ਮੌਦਰਿਕ ਅਤੇ ਗ਼ੈਰ- ਮੌਦਰਿਕ ਲਾਭਾਂ ਨੂੰ ਵੰਡਿਆ ਜਾ ਸਕੇ।
ਇਸ ਸਬੰਧ ਵਿੱਚ, ਅਸੀਂ ਬ੍ਰਿਕਸ ਵਿੱਚ ਡੇਟਾ ਅਰਥਵਿਵਸਥਾ ਦਾ ਲਾਭ ਉਠਾਉਣ ਦੇ ਲਈ ਇੱਕ ਰੋਡਮੈਪ ਦੇ ਰੂਪ ਵਿੱਚ "ਬ੍ਰਿਕਸ ਡੇਟਾ ਅਰਥਵਿਵਸਥਾ ਸ਼ਾਸਨ ਸਮਝੌਤੇ" ਦੇ ਸਮਾਪਨ ਦਾ ਸੁਆਗਤ ਕਰਦੇ ਹਾਂ, ਤਾਕਿ ਟੈਕਨੋਲੋਜੀ ਤੱਕ ਸੁਰੱਖਿਅਤ ਪਹੁੰਚ ਨੂੰ ਹੁਲਾਰਾ ਦਿੱਤਾ ਜਾ ਸਕੇ, ਵਿਅਕਤੀਗਤ ਅਤੇ ਰਾਸ਼ਟਰੀ ਹਿਤਾਂ ਦੀ ਰੱਖਿਆ ਕੀਤੀ ਜਾ ਸਕੇ, ਉਦਯੋਗ ਅਤੇ ਸੇਵਾਵਾਂ ਦੇ ਡਿਜੀਟਲੀਕਰਨ ਨੂੰ ਹੁਲਾਰਾ ਦਿੱਤਾ ਜਾ ਸਕੇ, ਅੰਤਰ-ਬ੍ਰਿਕਸ ਵਪਾਰ ਦਾ ਵਿਸਤਾਰ ਕੀਤਾ ਜਾ ਸਕੇ।
ਅਸੀਂ ਇਸ ਬਾਤ ਉੱਤੇ ਜ਼ੋਰ ਦਿੰਦੇ ਹਾਂ ਕਿ ਈ-ਕਮਰਸ ਆਲਮੀ ਆਰਥਿਕ ਵਿਕਾਸ ਦਾ ਇੱਕ ਮਹੱਤਵਪੂਰਨ ਸੰਚਾਲਕ ਬਣ ਗਿਆ ਹੈ, ਜੋ ਵਸਤੂਆਂ ਅਤੇ ਸੇਵਾਵਾਂ ਵਿੱਚ ਅੰਤਰਰਾਸ਼ਟਰੀ ਵਪਾਰ ਨੂੰ ਹੁਲਾਰਾ ਦਿੰਦਾ ਹੈ, ਵਿਦੇਸ਼ੀ ਨਿਵੇਸ਼ ਦੇ ਪ੍ਰਵਾਹ ਸੁਨਿਸ਼ਚਿਤ ਕਰਦਾ ਹੈ ਅਤੇ ਇਨੋਵੇਸ਼ਨ ਨੂੰ ਸੁਵਿਧਾਜਨਕ ਬਣਾਉਂਦਾ ਹੈ। ਅਸੀਂ ਉਪਭੋਗਤਾ ਅਧਿਕਾਰ ਸੁਰੱਖਿਆ ਦੇ ਲਈ ਡਿਜੀਟਲ ਟੈਕਨੋਲੋਜੀਆਂ ਦੇ ਉਪਯੋਗ, ਔਨਲਾਇਨ ਵਿਵਾਦ ਸਮਾਧਾਨ ਉਪਕਰਣਾਂ ਦੀ ਖੋਜ ਕਰਨ ਅਤੇ ਕਾਰੋਬਾਰਾਂ ਨੂੰ ਆਲਮੀ ਬਜ਼ਾਰਾਂ ਵਿੱਚ ਪ੍ਰਵੇਸ਼ ਕਰਨ ਦੇ ਲਈ ਸਮਰੱਥ ਵਾਤਾਵਰਣ ਬਣਾਉਣ, ਸੀਮਾ ਪਾਰ ਈ-ਕਮਰਸ ਦੇ ਜ਼ਰੀਏ ਛੋਟੇ ਮੁੱਲ ਦੇ ਉਤਪਾਦ ਵਪਾਰ ਦੇ ਮੁੱਦੇ 'ਤੇ ਵਿਚਾਰਾਂ ਦਾ ਅਦਾਨ-ਪ੍ਰਦਾਨ ਕਰਨ ਦੇ ਖੇਤਰ ਵਿੱਚ ਸਹਿਯੋਗ ਨੂੰ ਤੇਜ਼ ਕਰਨ ਦੇ ਜ਼ਰੀਏ ਈ-ਕਮਰਸ ਵਿੱਚ ਵਿਸ਼ਵਾਸ ਨੂੰ ਹੋਰ ਵਧਾਉਣ ਅਤੇ ਈ-ਕਮਰਸ ਪੱਖਾਂ ਦੇ ਅਧਿਕਾਰਾਂ ਦੀ ਪੂਰਨ ਸੁਰੱਖਿਆ ਸੁਨਿਸ਼ਚਿਤ ਕਰਨ ਲਈ ਸੰਕਲਪਿਤ ਹਾਂ।
ਅਸੀਂ ਬ੍ਰਿਕਸ ਦੇਸ਼ਾਂ ਦੇ ਵਿਸ਼ੇਸ਼ ਆਰਥਿਕ ਖੇਤਰਾਂ (ਐੱਸਈਜ਼ੈੱਡਸ/SEZs) ਦੀ ਪ੍ਰਭਾਵਸ਼ੀਲਤਾ ਨੂੰ ਵਪਾਰ ਅਤੇ ਉਦਯੋਗਿਕ ਸਹਿਯੋਗ ਅਤੇ ਉਤਪਾਦਨ ਦੀ ਸੁਵਿਧਾ ਲਈ ਇੱਕ ਚੰਗੀ ਤਰ੍ਹਾਂ ਸਥਾਪਿਤ ਤੰਤਰ ਦੇ ਰੂਪ ਵਿੱਚ ਮੰਨਣਾ ਜਾਰੀ ਰੱਖਦੇ ਹਾਂ, ਜਿਸ ਵਿੱਚ ਅਰਥਵਿਵਸਥਾ ਦੇ ਉੱਚ ਟੈਕਨੋਲੋਜੀ ਵਾਲੇ ਖੇਤਰ, ਆਈਟੀ ਅਤੇ ਆਈਟੀ ਸਮਰੱਥ ਸੇਵਾਵਾਂ, ਟੂਰਿਜ਼ਮ, ਬੰਦਰਗਾਹ ਅਤੇ ਟ੍ਰਾਂਸਪੋਰਟ ਬੁਨਿਆਦੀ ਢਾਂਚੇ, ਟੈਕਨੋਲੋਜੀਆਂ ਦੇ ਵਿਕਾਸ ਅਤੇ ਵਪਾਰੀਕਰਣ ਦੇ ਨਾਲ-ਨਾਲ ਨਵੇਂ ਪ੍ਰਕਾਰ ਦੇ ਮੁੱਲ-ਵਰਧਿਤ ਉਤਪਾਦਾਂ ਦੇ ਉਤਪਾਦਨ ਸ਼ਾਮਲ ਹਨ, ਲੇਕਿਨ ਕੇਵਲ ਇਨ੍ਹਾਂ ਖੇਤਰਾਂ ਤੱਕ ਸੀਮਿਤ ਨਹੀਂ ਹੈ।ਅਸੀਂ ਇਹ ਭੀ ਸਵੀਕਾਰ ਕਰਦੇ ਹਾਂ ਕਿ ਵਿਸ਼ੇਸ਼ ਆਰਥਿਕ ਖੇਤਰ ਆਰਥਿਕ ਵਿਕਾਸ ਦੇ ਪ੍ਰਾਥਮਿਕਤਾ ਵਾਲੇ ਖੇਤਰਾਂ ਵਿੱਚ ਅਤਿਰਿਕਤ ਨਿਵੇਸ਼ ਨੂੰ ਪ੍ਰੋਤਸਾਹਿਤ ਕਰਨ ਦੇ ਲਈ ਅਪਾਰ ਅਵਸਰ ਪ੍ਰਦਾਨ ਕਰਦੇ ਹਨ ਅਤੇ ਆਰਥਿਕ ਵਿਕਾਸ ਨੂੰ ਪ੍ਰੋਤਸਾਹਿਤ ਕਰਨ ਅਤੇ ਨਵੇਂ ਰੋਜ਼ਗਾਰ ਦੇ ਅਵਸਰ ਪੈਦਾ ਕਰਨ ਦੇ ਲਈ ਇੱਕ ਉਪਕਰਣ ਦੇ ਰੂਪ ਵਿੱਚ ਐਸਈਜ਼ੈੱਡ (SEZ) ਦੀ ਸਮਰੱਥਾ ਨੂੰ ਮਾਨਤਾ ਦਿੰਦੇ ਹਾਂ, ਵਿਸ਼ੇਸ਼ ਕਰਕੇ, ਉੱਚ ਟੈਕਨੋਲੋਜੀ ਅਤੇ ਬੁਨਿਆਦੀ ਢਾਂਚਾ ਖੇਤਰ ਵਿੱਚ, ਜੋ ਕੇਵਲ ਇਨ੍ਹਾਂ ਖੇਤਰਾਂ ਤੱਕ ਸੀਮਿਤ ਨਹੀਂ ਹੈ।
ਅਸੀਂ ਮੰਨਦੇ ਹਾਂ ਕਿ ਬ੍ਰਿਕਸ ਦੇਸ਼ ਵਿਸ਼ਵ ਖੁਰਾਕ ਉਤਪਾਦਨ ਵਿੱਚ ਪ੍ਰਮੁੱਖ ਸ਼ਕਤੀ ਹਨ ਅਤੇ ਇਸ ਤਰ੍ਹਾਂ, ਖੇਤੀਬਾੜੀ ਉਤਪਾਦਕਤਾ ਅਤੇ ਟਿਕਾਊਪਣ ਨੂੰ ਵਧਾਉਣ ਅਤੇ ਵਿਸ਼ਵ ਖੁਰਾਕ ਸੁਰੱਖਿਆ ਅਤੇ ਪੋਸ਼ਣ ਨੂੰ ਸੁਨਿਸ਼ਚਿਤ ਕਰਨ ਵਿੱਚ ਉਨ੍ਹਾਂ ਦੀ ਮਹੱਤਵਪੂਰਨ ਭੂਮਿਕਾ ਹੈ। ਅਸੀਂ ਇਹ ਭੀ ਮੰਨਦੇ ਹਾਂ ਕਿ ਛੋਟੇ ਕਿਸਾਨਾਂ, ਪਸ਼ੂਪਾਲਕਾਂ, ਕਾਰੀਗਰਾਂ ਅਤੇ ਛੋਟੇ ਪੈਮਾਨੇ ਦੇ ਮਛੇਰਿਆਂ ਅਤੇ ਜਲ ਕ੍ਰਿਸ਼ੀ ਉਤਪਾਦਕਾਂ, ਸਵਦੇਸ਼ੀ ਲੋਕਾਂ ਅਤੇ ਸਥਾਨਕ ਭਾਈਚਾਰਿਆਂ, ਮਹਿਲਾਵਾਂ ਅਤੇ ਨੌਜਵਾਨਾਂ ਸਹਿਤ ਪਰਿਵਾਰਕ ਕਿਸਾਨ ਖੇਤੀਬਾੜੀ ਅਤੇ ਖੁਰਾਕ ਪ੍ਰਣਾਲੀਆਂ ਦੇ ਜ਼ਰੂਰੀ ਹਿਤਧਾਰਕ ਹਨ। ਅਸੀਂ ਆਲਮੀ ਸਥਾਈ ਬਨਸਪਤੀ ਤੇਲ ਖੇਤਰ ਵਿੱਚ ਸਥਿਰਤਾ, ਸਮਾਵੇਸ਼ਤਾ ਅਤੇ ਨਿਆਂਸੰਗਤ ਬਜ਼ਾਰ ਪਹੁੰਚ ਨੂੰ ਹੁਲਾਰਾ ਦੇਣ ਲਈ ਚਲ ਰਹੇ ਪ੍ਰਯਾਸਾਂ ਦਾ ਸੁਆਗਤ ਕਰਦੇ ਹਾਂ। ਅਸੀਂ ਛੋਟੇ ਕਿਸਾਨਾਂ ਦਾ ਸਮਰਥਨ ਕਰਨ, ਉਚਿਤ ਮੁੱਲ ਸੁਨਿਸ਼ਚਿਤ ਕਰਨ ਅਤੇ ਸਥਾਈ ਅਤੇ ਟਿਕਾਊ ਖੇਤੀਬਾੜੀ ਵੈਲਿਊ ਚੇਨਸ ਨੂੰ ਹੁਲਾਰਾ ਦੇਣ ਲਈ ਬ੍ਰਿਕਸ ਦੇਸ਼ਾਂ ਅਤੇ ਭਾਗੀਦਾਰਾਂ ਦੇ ਦਰਮਿਆਨ ਨਿਰੰਤਰ ਸਹਿਯੋਗ ਦਾ ਸੱਦਾ ਦਿੰਦੇ ਹਾਂ। ਅਸੀਂ ਮੰਨਦੇ ਹਾਂ ਕਿ ਸੂਚਨਾ ਅਤੇ ਡਿਜੀਟਲ ਇਨੋਵੇਸ਼ਨਾਂ ਸਹਿਤ ਲਘੂ-ਪੱਧਰੀ ਖੇਤੀਬਾੜੀ ਵਿੱਚ ਮਸ਼ੀਨੀਕਰਣ ਅਤੇ ਤਕਨੀਕੀ ਇਨੋਵੇਸ਼ਨ , ਕੰਮ ਦੀ ਥਕਾਵਟ ਨੂੰ ਘਟਾਉਣ, ਉਤਪਾਦਕਤਾ ਅਤੇ ਆਮਦਨ ਵਧਾਉਣ, ਸਥਿਰਤਾ ਵਧਾਉਣ ਅਤੇ ਸਥਾਈ ਬਦਲਾਅ ਵਿੱਚ ਤੇਜ਼ੀ ਲਿਆਉਣ ਦੇ ਲਈ ਰਣਨੀਤਕ ਅਵਸਰ ਹਨ।
ਅਸੀਂ ਖੁਰਾਕ ਸੁਰੱਖਿਆ ਅਤੇ ਪੋਸ਼ਣ ਨੂੰ ਸੁਨਿਸ਼ਚਿਤ ਕਰਨ ਅਤੇ ਖੁਰਾਕ ਕੀਮਤਾਂ ਦੀ ਤੇਜ਼ ਉਥਲ-ਪੁਥਲ ਦੇ ਪ੍ਰਭਾਵਾਂ ਨੂੰ ਘਟਾਉਣ ਦੇ ਨਾਲ-ਨਾਲ ਖਾਦਾਂ ਦੀ ਕਮੀ ਸਹਿਤ ਅਚਾਨਕ ਹੋਣ ਵਾਲੇ ਸਪਲਾਈ ਸੰਕਟਾਂ ਨੂੰ ਘੱਟ ਕਰਨ ਦੇ ਮਹੱਤਵ 'ਤੇ ਜ਼ੋਰ ਦਿੰਦੇ ਹਾਂ। ਇਸ ਸਬੰਧ ਵਿੱਚ, ਅਸੀਂ ਬ੍ਰਿਕਸ (ਬ੍ਰਿਕਸ ਅਨਾਜ ਐਕਸਚੇਂਜ) ਦੇ ਅੰਦਰ ਇੱਕ ਅਨਾਜ ਵਪਾਰ ਮੰਚ ਸਥਾਪਿਤ ਕਰਨ ਅਤੇ ਉਸ ਦੇ ਬਾਅਦ ਦੇ ਵਿਕਾਸ, ਅਤੇ ਹੋਰ ਖੇਤੀਬਾੜੀ ਉਤਪਾਦਾਂ ਅਤੇ ਵਸਤੂਆਂ ਵਿੱਚ ਵਿਸਤਾਰ ਕਰਨ ਦੀ ਪਹਿਲ ਦੇ ਨਿਰੰਤਰ ਵਿਸਤਾਰ ਦੇ ਮਹੱਤਵ ਨੂੰ ਸਵੀਕਾਰ ਕਰਦੇ ਹਾਂ। ਅਸੀਂ ਰਾਸ਼ਟਰੀ ਨੀਤੀਆਂ ਅਤੇ ਅੰਤਰਰਾਸ਼ਟਰੀ ਤਾਲਮੇਲ 'ਤੇ ਹੋਰ ਚਰਚਾਵਾਂ ਦਾ ਸਮਰਥਨ ਕਰਦੇ ਹਾਂ, ਜੋ ਖੁਰਾਕ ਉਪਲਬਧਤਾ, ਪਹੁੰਚ, ਉਪਯੋਗ, ਸਥਿਰਤਾ ਅਤੇ ਚੁੱਕਣ ਦੀ ਸਮਰੱਥਾ ਨੂੰ ਵਧਾਉਂਦੀਆਂ ਹਨ, ਨਾਲ ਹੀ ਬ੍ਰਿਕਸ ਅਤੇ ਹੋਰ ਵਿਕਾਸਸ਼ੀਲ ਦੇਸ਼ਾਂ ਵਿੱਚ ਸਬੰਧਿਤ ਖੇਤੀਬਾੜੀ ਅਤੇ ਖੁਰਾਕ ਉਤਪਾਦਨ ਇਨਪੁਟਾ - ਜਿਸ ਵਿੱਚ ਉਹ ਭੀ ਸ਼ਾਮਲ ਹਨ ਜੋ ਸਪਲਾਈ ਵਿਘਨਾਂ ਦਾ ਜਵਾਬ ਦੇਣ ਲਈ ਰਾਸ਼ਟਰੀ ਸਮਰੱਥਾਵਾਂ ਨੂੰ ਮਜ਼ਬੂਤ ਕਰਦੇ ਹਨ, ਜਿਵੇਂ ਕਿ ਰਾਸ਼ਟਰੀ ਖੁਰਾਕ ਭੰਡਾਰ ਪ੍ਰਣਾਲੀ 'ਤੇ ਵੀ ਚਰਚਾਵਾਂ ਦਾ ਸਮਰਥਨ ਕਰਦੇ ਹਾਂ। ਸਪਲਾਈ ਦੀ ਕਮੀ ਜਾਂ ਬ੍ਰਿਕਸ ਮੈਂਬਰ ਨੂੰ ਪ੍ਰਭਾਵਿਤ ਕਰਨ ਵਾਲੀਆਂ ਖੁਰਾਕ ਕੀਮਤਾਂ ਦੇ ਤੀਬਰ ਵਾਧੇ ਦੀਆਂ ਅਸਾਧਾਰਣ ਪਰਿਸਥਿਤੀਆਂ ਵਿੱਚ, ਅਸੀਂ ਮੰਨਦੇ ਹਾਂ ਕਿ ਸਹਿਯੋਗ ਪਹਿਲਾਂ ਐੱਮਰਜੈਂਸੀ ਪ੍ਰਤੀਕਿਰਿਆਵਾਂ ਅਤੇ ਕੁਦਰਤੀ ਆਪਦਾ ਪ੍ਰਬੰਧਨ ਦੀ ਸੁਵਿਧਾ ਪ੍ਰਦਾਨ ਕਰ ਸਕਦੀਆਂ ਹਨ, ਜੋ ਰਾਸ਼ਟਰੀ ਪ੍ਰਾਥਮਿਕਤਾਵਾਂ ਦੁਆਰਾ ਨਿਰਦੇਸ਼ਿਤ ਹੋਣ ਅਤੇ ਵਿਸ਼ਵ ਵਪਾਰ ਸੰਸਥਾ ਦੇ ਨਿਯਮਾਂ ਦੇ ਅਨੁਰੂਪ ਹੋਣ। ਇਨ੍ਹਾਂ ਵਿੱਚੋਂ ਕਿਸੇ ਭੀ ਉਪਾਅ ਤੋਂ ਅਣਉਚਿਤ ਵਪਾਰ ਪ੍ਰਥਾਵਾਂ ਜਾਂ ਅੰਤਰਰਾਸ਼ਟਰੀ ਵਪਾਰ ਮਿਆਰਾਂ ਦੀ ਉਲੰਘਣਾ ਨਹੀਂ ਹੋਣੀ ਚਾਹੀਦੀ, ਕਿਉਂਕਿ ਇਨ੍ਹਾਂ ਦਾ ਇੱਕਮਾਤਰ ਉਦੇਸ਼ ਖੁਰਾਕ ਸੁਰੱਖਿਆ ਅਤੇ ਪੋਸ਼ਣ ਦਾ ਸਮਰਥਨ ਕਰਨਾ ਹੈ, ਜਿਸ ਵਿੱਚ ਅੰਤਰਰਾਸ਼ਟਰੀ ਇਕਜੁੱਟਤਾ ਭੀ ਸ਼ਾਮਲ ਹੈ। ਅਸੀਂ ਖੁਰਾਕ ਹਾਨੀ ਅਤੇ ਬਰਬਾਦੀ ਨੂੰ ਘੱਟ ਕਰਨ ਅਤੇ ਖ਼ਤਰਨਾਕ ਬਿਮਾਰੀਆਂ ਅਤੇ ਕੀੜਿਆਂ ਦੀ ਸੰਯੁਕਤ ਰੋਕਥਾਮ ਅਤੇ ਨਿਯੰਤਰਣ ਦੇ ਜ਼ਰੀਏ ਪਸ਼ੂਆਂ ਅਤੇ ਪੌਦਿਆਂ ਦੇ ਸਿਹਤ ਨੂੰ ਸੁਨਿਸ਼ਚਿਤ ਕਰਨ ਦੇ ਮਹੱਤਵ ਨੂੰ ਮਾਨਤਾ ਦਿੰਦੇ ਹਾਂ, ਜਿਸ ਵਿੱਚ ਖੁਰਾਕ ਅਤੇ ਚਾਰੇ ਦੀ ਆਵਾਜਾਈ ਵਿੱਚ ਪਾਰਦਰਸ਼ਤਾ ਵਧਾਉਣਾ, ਅਤੇ ਪਸ਼ੂ ਅਤੇ ਪੌਦਿਆਂ ਦੇ ਉਤਪਾਦਾਂ ਦੇ ਲਈ ਇੱਕ ਏਕੀਕ੍ਰਿਤ ਇਲੈਕਟ੍ਰੌਨਿਕ ਪ੍ਰਮਾਣਨ ਪ੍ਰਣਾਲੀ ਨੂੰ ਇੱਕ ਮਹੱਤਵਪੂਰਨ ਉਪਕਰਣ ਮੰਨਣਾ ਸ਼ਾਮਲ ਹੈ।
ਅਸੀਂ ਭੁੱਖ ਨੂੰ ਸਮਾਪਤ ਕਰਨ, ਕੁਪੋਸ਼ਣ ਦੇ ਸਾਰੇ ਰੂਪਾਂ ਨੂੰ ਖ਼ਤਮ ਕਰਨ ਅਤੇ ਗ਼ਰੀਬੀ ਨੂੰ ਮਿਟਾਉਣ, ਟੈਕਨੋਲੋਜੀਆਂ ਅਤੇ ਇਨੋਵੇਸ਼ਨਾਂ ਨੂੰ ਲਾਗੂ ਕਰਨ ਦੇ ਜ਼ਰੀਏ ਸਥਾਈ ਖੇਤੀਬਾੜੀ ਅਤੇ ਗ੍ਰਾਮੀਣ ਵਿਕਾਸ ਨੂੰ ਹੁਲਾਰਾ ਦੇਣ, ਖੁਰਾਕ ਸੁਰੱਖਿਆ ਸੁਨਿਸ਼ਚਿਤ ਕਰਨ, ਮਸ਼ੀਨਰੀ ਅਤੇ ਉਪਕਰਣਾਂ ਦੇ ਸਥਾਨਕ ਉਤਪਾਦਨ ਵਿੱਚ ਨਿਵੇਸ਼ ਨੂੰ ਪ੍ਰੋਤਸਾਹਿਤ ਕਰਨ, ਜੋ ਛੋਟੇ ਪੈਮਾਨੇ ਦੇ ਅਤੇ ਪਰਿਵਾਰਕ ਕਿਸਾਨਾਂ ਦੇ ਨਾਲ-ਨਾਲ ਮੱਛੀ ਪਾਲਣ ਅਤੇ ਜਲ ਕ੍ਰਿਸ਼ੀ ਮਜ਼ਦੂਰਾਂ ਦੀਆਂ ਵਿਸ਼ੇਸ਼ਟ ਜ਼ਰੂਰਤਾਂ ਦੇ ਅਨੁਰੂਪ ਅਤੇ ਕਿਫ਼ਾਇਤੀ ਹੋਣ; ਦੇ ਲਈ ਖੇਤੀਬਾੜੀ, ਮੱਛੀ ਪਾਲਣ ਅਤੇ ਜਲ ਕ੍ਰਿਸ਼ੀ ਵਿੱਚ ਹੋਰ ਅਧਿਕ ਸਹਿਯੋਗ ਦਾ ਸੱਦਾ ਦਿੰਦੇ ਹਾਂ। ਖੁਰਾਕ ਸੁਰੱਖਿਆ ਅਤੇ ਪੋਸ਼ਣ 'ਤੇ ਡੈਕਨ ਉੱਚ-ਪੱਧਰੀ ਸਿਧਾਂਤਾਂ ‘ਤੇ ਅੱਗੇ ਵਧਦੇ ਹੋਏ, ਅਸੀਂ ਅੰਤਰਰਾਸ਼ਟਰੀ ਸਹਿਯੋਗ ਨੂੰ ਹੁਲਾਰਾ ਦੇਣ ਲਈ ਭੁੱਖ ਅਤੇ ਗ਼ਰੀਬੀ ਦੇ ਖ਼ਿਲਾਫ਼ ਆਲਮੀ ਗਠਬੰਧਨ ਨੂੰ ਭੀ ਇੱਕ ਮਹੱਤਵਪੂਰਨ ਪਹਿਲ ਦੇ ਰੂਪ ਵਿੱਚ ਮਾਨਤਾ ਦਿੰਦੇ ਹਾਂ। ਅਸੀਂ ਖੇਤੀਬਾੜੀ ਉਤਪਾਦਾਂ, ਖੇਤੀਬਾੜੀ ਅਤੇ ਖੁਰਾਕ ਉਤਪਾਦਨ ਇਨਪੁਟ ਦੇ ਅੰਤਰ-ਬ੍ਰਿਕਸ ਵਪਾਰ ਨੂੰ ਸੁਵਿਧਾਜਨਕ ਬਣਾਉਣ ਅਤੇ ਵੈਲਿਊ ਚੇਨਸ ਅਤੇ ਸਥਾਈ ਖੇਤੀਬਾੜੀ ਅਭਿਆਸਾਂ ਵਿੱਚ ਸੁਧਾਰ ਕਰਨ 'ਤੇ ਚਰਚਾ ਨੂੰ ਅੱਗੇ ਵਧਾਉਣ ਲਈ ਭੀ ਤਤਪਰ ਹਾਂ। ਅਸੀਂ ਨਿਆਂਸੰਗਤ ਖੇਤੀਬਾੜੀ ਵਪਾਰ ਪ੍ਰਣਾਲੀ ਨੂੰ ਵਿਕਸਿਤ ਕਰਨ ਅਤੇ ਸਥਾਈ ਤੇ ਟਿਕਾਊ ਖੇਤੀਬਾੜੀ ਨੂੰ ਲਾਗੂ ਕਰਨ ਦੀ ਜ਼ਰੂਰਤ ਦੀ ਪੁਸ਼ਟੀ ਕਰਦੇ ਹਾਂ। ਅਸੀਂ ਵਿਘਨਾਂ ਨੂੰ ਘਟਾਉਣ ਅਤੇ ਖੇਤੀਬਾੜੀ ਅਤੇ ਖਾਦਾਂ ਵਿੱਚ ਨਿਯਮ-ਅਧਾਰਤ ਵਪਾਰ ਨੂੰ ਹੁਲਾਰਾ ਦੇਣ ਲਈ ਪ੍ਰਤੀਬੱਧ ਹਾਂ, ਤਾਕਿ ਖੇਤੀਬਾੜੀ ਉਤਪਾਦਨ ਦੇ ਲਈ ਖੁਰਾਕ ਅਤੇ ਜ਼ਰੂਰੀ ਇਨਪੁਟ ਦਾ ਨਿਰੰਤਰ ਪ੍ਰਵਾਹ ਸੁਨਿਸ਼ਚਿਤ ਕੀਤਾ ਜਾ ਸਕੇ, ਜਿਸ ਨੂੰ ਅਣਉਚਿਤ ਰੋਕਥਾਮ ਵਾਲੇ ਆਰਥਿਕ ਉਪਾਵਾਂ ਤੋਂ ਛੂਟ ਦਿੱਤੀ ਜਾਣੀ ਚਾਹੀਦੀ ਹੈ, ਜੋ ਡਬਲਿਊਟੀਓ (WTO) ਨਿਯਮਾਂ ਦੇ ਪ੍ਰਤੀ ਅਸੰਗਤ ਹਨ, ਜਿਸ ਵਿੱਚ ਅੰਤਰਰਾਸ਼ਟਰੀ ਸ਼ਿਪਮੈਂਟ ਦੇ ਸਬੰਧ ਵਿੱਚ ਖੇਤੀਬਾੜੀ ਉਤਪਾਦਾਂ ਦੇ ਉਤਪਾਦਕਾਂ ਅਤੇ ਨਿਰਯਾਤਕਾਂ ਦੇ ਨਾਲ-ਨਾਲ ਵਪਾਰਕ ਸੇਵਾਵਾਂ ਨੂੰ ਪ੍ਰਭਾਵਿਤ ਕਰਨ ਵਾਲੇ ਉਪਾਅ ਭੀ ਸ਼ਾਮਲ ਹਨ। ਅਸੀਂ ਯੂਐੱਨਸੀਸੀਡੀ (UNCCD) ਰੂਪਰੇਖਾ ਦੇ ਅਨੁਰੂਪ ਭੂਮੀ ਬਹਾਲੀ ਦੇ ਲਈ ਬ੍ਰਿਕਸ ਸਾਂਝੇਦਾਰੀ ਦੀ ਸ਼ੁਰੂਆਤ ਅਤੇ ਭੁੱਖ ਅਤੇ ਗ਼ਰੀਬੀ ਦੇ ਖ਼ਿਲਾਫ਼ ਆਲਮੀ ਗਠਬੰਧਨ ਨੂੰ ਲਾਗੂ ਕਰਨ ਵਿੱਚ ਯੋਗਦਾਨ ਬਾਰੇ ਪਹਿਲੀ ਬ੍ਰਿਕਸ ਏਡਬਲਿਊਜੀ (BRICS AWG)ਰਿਪੋਰਟ ਦਾ ਸੁਆਗਤ ਕਰਦੇ ਹਾਂ।
ਅਸੀਂ ਬ੍ਰਿਕਸ ਦੇਸ਼ਾਂ ਦੇ ਦਰਮਿਆਨ ਮੁਕਾਬਲਾ ਕਾਨੂੰਨ ਅਤੇ ਨੀਤੀ ਦੇ ਖੇਤਰ ਵਿੱਚ ਸਹਿਯੋਗ ਨੂੰ ਅੱਗੇ ਵਧਾਉਣ ਅਤੇ ਵਿਕਸਿਤ ਕਰਨ ਦੇ ਲਈ ਆਪਣੀ ਪ੍ਰਤੀਬੱਧਤਾ ਦੀ ਪੁਸ਼ਟੀ ਕਰਦੇ ਹਾਂ, ਤਾਕਿ ਬਜ਼ਾਰਾਂ ਦੇ ਟਿਕਾਊ ਵਿਕਾਸ ਵਿੱਚ ਯੋਗਦਾਨ ਦਿੱਤਾ ਜਾ ਸਕੇ, ਸੀਮਾ ਪਾਰ ਮੁਕਾਬਲਾ ਵਿਰੋਧੀ ਅਭਿਆਸਾਂ ਦਾ ਪ੍ਰਭਾਵੀ ਢੰਗ ਨਾਲ ਮੁਕਾਬਲਾ ਕੀਤਾ ਜਾ ਸਕੇ ਅਤੇ ਤੰਦਰੁਸਤ ਬਜ਼ਾਰ ਵਾਤਾਵਰਣ ਨੂੰ ਹੁਲਾਰਾ ਦਿੱਤਾ ਜਾ ਸਕੇ। ਅਸੀਂ ਬ੍ਰਿਕਸ ਮੁਕਾਬਲਾ ਅਥਾਰਿਟੀਆਂ ਦੇ ਦਰਮਿਆਨ ਗਿਆਨ ਸਿਰਜਣਾ ਅਤੇ ਗਿਆਨ ਸਾਂਝਾ ਕਰਨ ਵਿੱਚ ਬ੍ਰਿਕਸ ਅੰਤਰਰਾਸ਼ਟਰੀ ਮੁਕਾਬਲਾ ਕਾਨੂੰਨ ਅਤੇ ਨੀਤੀ ਕੇਂਦਰ (BRICS International Competition Law and Policy Center) ਦੀਆਂ ਗਤਿਵਿਧੀਆਂ ਦੀ ਭੂਮਿਕਾ ਅਤੇ ਬ੍ਰਿਕਸ ਅਰਥਵਿਵਸਥਾਵਾਂ ਦੇ ਮੁਕਾਬਲਾ ਕਾਨੂੰਨ ਵਿਕਾਸ ਦੇ ਲਈ ਸਭ ਤੋਂ ਅਨੁਕੂਲ ਪਰਿਸਥਿਤੀਆਂ ਨੂੰ ਸੁਨਿਸ਼ਚਿਤ ਕਰਨ ਅਤੇ ਸਮਾਜਿਕ ਤੌਰ 'ਤੇ ਮਹੱਤਵਪੂਰਨ ਬਜ਼ਾਰਾਂ ਵਿੱਚ ਏਕਾਧਿਕਾਰ ਰੁਕਾਵਟਾਂ ਨੂੰ ਖ਼ਤਮ ਕਰਨ ਦੀ ਦਿਸ਼ਾ ਵਿੱਚ ਕੰਮ ਕਰਨ ਦੇ ਮਹੱਤਵ ਨੂੰ ਸਵੀਕਾਰ ਕਰਦੇ ਹਾਂ। ਅਸੀਂ ਦੱਖਣ ਅਫਰੀਕਾ ਵਿੱਚ 2025 ਵਿੱਚ ਨੌਂਵੇਂ ਬ੍ਰਿਕਸ ਅੰਤਰਰਾਸ਼ਟਰੀ ਮੁਕਾਬਲਾ ਸੰਮੇਲਨ (IX BRICS International Competition Conference) ਦੇ ਆਯੋਜਨ ਦਾ ਸੁਆਗਤ ਕਰਦੇ ਹਾਂ।
ਅਸੀਂ ਬ੍ਰਿਕਸ ਰਾਸ਼ਟਰੀ ਮਿਆਰੀਕਰਣ ਸੰਸਥਾਵਾਂ ਦੇ ਪ੍ਰਮੁੱਖਾਂ ਦੀ ਬੈਠਕ ਦੇ ਬ੍ਰਾਸੀਲੀਆ ਐਲਾਨਨਾਮੇ ਨੂੰ ਅਪਣਾਉਣ ਦਾ ਸੁਆਗਤ ਕਰਦੇ ਹਾਂ, ਜੋ ਆਰਥਿਕ ਸਬੰਧਾਂ ਅਤੇ ਵਪਾਰ ਦੀ ਸੁਵਿਧਾ, ਉਪਭੋਗਤਾ ਸੁਰੱਖਿਆ ਦੀ ਉੱਨਤੀ ਅਤੇ ਟਿਕਾਊ ਵਿਕਾਸ ਨੂੰ ਹੁਲਾਰਾ ਦੇਣ ਸਹਿਤ ਇਸ ਖੇਤਰ ਵਿੱਚ ਸਹਿਯੋਗ ਦੇ ਮਹੱਤਵਪੂਰਨ ਲਾਭਾਂ ਨੂੰ ਸਵੀਕਾਰ ਕਰਦਾ ਹੈ। ਅਸੀਂ ਮਿਆਰੀਕਰਣ ਦੇ ਖੇਤਰ ਵਿੱਚ ਸਹਿਯੋਗ ‘ਤੇ ਸਹਿਮਤੀ ਪੱਤਰ ਦੀ ਵਾਰਤਾ ਦੇ ਸਮੇਂ ‘ਤੇ ਸਮਾਪਨ ਨੂੰ ਪ੍ਰੋਤਸਾਹਿਤ ਕਰਦੇ ਹਾਂ, ਕਿਉਂਕਿ ਇਹ ਵਪਾਰ ਵਿੱਚ ਰੁਕਾਵਟਾਂ ਨੂੰ ਦੂਰ ਕਰਨ ਅਤੇ ਵਸਤੂਆਂ ਅਤੇ ਸੇਵਾਵਾਂ ਦੇ ਸੀਮਾ ਪਾਰ ਆਵਾਗਮਨ ਨੂੰ ਸੁਵਿਧਾਜਨਕ ਬਣਾਉਣ ਵਿੱਚ ਮਦਦ ਕਰਨ ਦੇ ਲਈ ਇੱਕ ਪ੍ਰਭਾਵੀ ਉਪਕਰਣ ਦੇ ਰੂਪ ਵਿੱਚ ਮਿਆਰੀਕਰਣ ਅਤੇ ਮਾਪ ਵਿਗਿਆਨ ਨੂੰ ਹੁਲਾਰਾ ਦੇਣ ਦੀ ਦਿਸ਼ਾ ਵਿੱਚ ਅਗਲਾ ਮੀਲ ਦਾ ਪੱਥਰ ਹੈ।
ਅਸੀਂ ਬ੍ਰਿਕਸ ਦੇਸ਼ਾਂ ਦੀਆਂ ਸਰਬਉੱਚ ਲੇਖਾ ਸੰਸਥਾਵਾਂ (Supreme Audit Institutions) ਦੇ ਦਰਮਿਆਨ ਬਿਹਤਰੀਨ ਪਿਰਤਾਂ ਦੇ ਨਿਰੰਤਰ ਅਦਾਨ-ਪ੍ਰਦਾਨ ਦੀ ਸ਼ਲਾਘਾ ਕਰਦੇ ਹਾਂ। ਸੁਸ਼ਾਸਨ ਅਤੇ ਜਨਤਕ ਨੀਤੀਆਂ ਦੀ ਪ੍ਰਭਾਵਸ਼ੀਲਤਾ ਨੂੰ ਹੁਲਾਰਾ ਦੇਣ ਵਿੱਚ ਐੱਸਏਆਈ(SAI) ਦੀ ਭੂਮਿਕਾ ਨੂੰ ਧਿਆਨ ਵਿੱਚ ਰੱਖਦੇ ਹੋਏ, ਅਸੀਂ ਏਆਈ (AI) ਸਹਿਤ ਡਿਜੀਟਲ ਟੈਕਨੋਲੋਜੀਆਂ ਦੁਆਰਾ ਪੇਸ਼ ਕੀਤੇ ਗਏ ਅਵਸਰਾਂ ਦਾ ਪੂਰਾ ਲਾਭ ਉਠਾਉਣ ਦੇ ਨਾਲ-ਨਾਲ, ਇਨ੍ਹਾਂ ਟੈਕਨੋਲੋਜੀਆਂ ਦੁਆਰਾ ਉਤਪੰਨ ਜੋਖਮਾਂ ਨੂੰ ਘੱਟ ਕਰਨ ਵਿੱਚ ਐੱਸਏਆਈ (SAI) ਦੇ ਮਹੱਤਵ ਨੂੰ ਮਾਨਤਾ ਦਿੰਦੇ ਹਾਂ।
ਪ੍ਰਭਾਵੀ ਨਿਰਣੇ ਲੈਣ ਦੇ ਲਈ ਸਰਕਾਰੀ ਅੰਕੜਿਆਂ ਦੇ ਮਹੱਤਵ ਨੂੰ ਮਾਨਤਾ ਦਿੰਦੇ ਹੋਏ, ਅਸੀਂ ਬ੍ਰਿਕਸ ਦੇ ਅੰਦਰ ਅੰਕੜਾ ਸਹਿਯੋਗ ਨੂੰ ਵਧਾਉਣ ਦੇ ਲਈ ਆਪਣਾ ਸਮਰਥਨ ਵਿਅਕਤ ਕਰਦੇ ਹਾਂ, ਜਿਸ ਵਿੱਚ ਬ੍ਰਿਕਸ ਸੰਯੁਕਤ ਅੰਕੜਾ ਪ੍ਰਕਾਸ਼ਨ ਅਤੇ ਬ੍ਰਿਕਸ ਸੰਯੁਕਤ ਅੰਕੜਾ ਪ੍ਰਕਾਸ਼ਨ ਸਨੈਪਸ਼ੌਟ ਦੀ ਵਾਰਸ਼ਿਕ ਰਿਲੀਜ਼, ਨਾਲ ਹੀ ਬ੍ਰਿਕਸ ਦੇਸ਼ਾਂ ਵਿੱਚ ਸਰਕਾਰੀ ਅੰਕੜਿਆਂ ਦੇ ਖੇਤਰਾਂ ਵਿੱਚ ਸਭ ਤੋਂ ਬਿਹਤਰੀਨ ਪਿਰਤਾਂ ਦਾ ਅਦਾਨ-ਪ੍ਰਦਾਨ ਸ਼ਾਮਲ ਹੈ।
ਅਸੀਂ 21ਵੀਂ ਸਦੀ ਲਈ ਉਚਿਤ ਇੱਕ ਨਿਰਪੱਖ, ਅਧਿਕ ਸਮਾਵੇਸ਼ੀ, ਸਥਿਰ ਅਤੇ ਕੁਸ਼ਲ ਅੰਤਰਰਾਸ਼ਟਰੀ ਕਰ ਪ੍ਰਣਾਲੀ (international tax system) ਨੂੰ ਹੁਲਾਰਾ ਦੇਣ ਦੇ ਲਈ ਸਹਿਯੋਗ ਜਾਰੀ ਰੱਖਾਂਗੇ। ਅਸੀਂ ਕਰ ਪਾਰਦਰਸ਼ਤਾ ਅਤੇ ਪ੍ਰਭਾਵੀ ਅਤੇ ਨਿਰਪੱਖ ਟੈਕਸੇਸ਼ਨ 'ਤੇ ਆਲਮੀ ਸੰਵਾਦ ਨੂੰ ਹੁਲਾਰਾ ਦੇਣ, ਪ੍ਰਗਤੀਸ਼ੀਲਤਾ ਨੂੰ ਵਧਾਉਣ ਅਤੇ ਅਸਮਾਨਤਾ ਨੂੰ ਘੱਟ ਕਰਨ ਦੇ ਪ੍ਰਯਾਸਾਂ ਵਿੱਚ ਯੋਗਦਾਨ ਦੇਣ ਦੇ ਲਈ ਆਪਣੀ ਪ੍ਰਤੀਬੱਧਤਾ ਨੂੰ ਦੁਹਰਾਉਂਦੇ ਹਾਂ। ਸਾਡਾ ਉਦੇਸ਼ ਕਰ ਅਧਿਕਾਰੀਆਂ ਦੇ ਦਰਮਿਆਨ ਆਲਮੀ ਤਾਲਮੇਲ ਨੂੰ ਗਹਿਰਾ ਕਰਨਾ, ਘਰੇਲੂ ਰੈਵੇਨਿਊ ਜੁਟਾਉਣ ਵਿੱਚ ਸੁਧਾਰ ਕਰਨਾ, ਕਰ ਅਧਿਕਾਰਾਂ ਦੀ ਉਚਿਤ ਵੰਡ ਪ੍ਰਦਾਨ ਕਰਨਾ ਅਤੇ ਕਰ ਚੋਰੀ ਅਤੇ ਕਰ-ਸਬੰਧੀ ਗ਼ੈਰਕਾਨੂੰਨੀ ਵਿੱਤੀ ਪ੍ਰਵਾਹ ਦਾ ਮੁਕਾਬਲਾ ਕਰਨਾ ਹੈ। ਇਸ ਸਬੰਧ ਵਿੱਚ, ਅਸੀਂ ਅੰਤਰਰਾਸ਼ਟਰੀ ਕਰ ਸਹਿਯੋਗ 'ਤੇ ਸੰਯੁਕਤ ਰਾਸ਼ਟਰ ਰੂਪਰੇਖਾ ਸੰਮੇਲਨ (United Nations Framework Convention on International Tax Cooperation) ਦੇ ਸਮਰਥਨ ਵਿੱਚ ਬ੍ਰਿਕਸ ਸੰਯੁਕਤ ਬਿਆਨ ਦਾ ਸੁਆਗਤ ਕਰਦੇ ਹਾਂ ਅਤੇ ਸੰਯੁਕਤ ਰਾਸ਼ਟਰ ਕਨਵੈਨਸ਼ਨ ਅਤੇ ਇਸ ਦੇ ਪ੍ਰੋਟੋਕਾਲ ਦੀ ਵਾਰਤਾ ਵਿੱਚ ਰਚਨਾਤਮਕ ਰੂਪ ਨਾਲ ਜੁੜਨਾ ਜਾਰੀ ਰੱਖਾਂਗੇ। ਅਸੀਂ ਕਸਟਮਸ ਸਹਿਯੋਗ ਵਿੱਚ ਹੋਈ ਪ੍ਰਗਤੀ ਦਾ ਸੁਆਗਤ ਕਰਦੇ ਹਾਂ, ਵਿਸ਼ੇਸ਼ ਕਰਕੇ ਅਧਿਕ੍ਰਿਤ ਆਰਥਿਕ ਸੰਚਾਲਕ ਪ੍ਰੋਗਰਾਮਾਂ ਦੀ ਪਰਸਪਰ ਮਾਨਤਾ ਦੀ ਦਿਸ਼ਾ ਵਿੱਚ ਸੰਯੁਕਤ ਕਾਰਜ ਯੋਜਨਾ ਨੂੰ ਲਾਗੂ ਕਰਨ ਦੀ ਪਹਿਲ, ਜੋ ਐਸੇ ਅਪਵਾਦਾਂ, ਸੰਸ਼ੋਧਨਾਂ ਜਾਂ ਅਨੁਕੂਲਨ ਦੇ ਅਧੀਨ ਹੈ, ਜਿਨ੍ਹਾਂ 'ਤੇ ਦੁਵੱਲੇ ਤੌਰ 'ਤੇ ਸਹਿਮਤੀ ਹੋਈ ਹੈ। ਕਸਟਮਸ ਸਹਿਯੋਗ ਵਿੱਚ ਇੱਕ ਮਹੱਤਵਪੂਰਨ ਵਿਕਾਸ ਬ੍ਰਿਕਸ ਕਸਟਮ ਸੈਂਟਰਸ ਆਵ੍ ਐਕਸੀਲੈਂਸ ਦੀ ਸਥਾਪਨਾ ਅਤੇ ਸਮਾਰਟ ਕਸਟਮਸ (Smart Customs) ਦਾ ਵਿਕਾਸ ਹੈ, ਜਿਸ ਨੂੰ ਅਸੀਂ ਪ੍ਰੋਤਸਾਹਿਤ ਕਰਨਾ ਜਾਰੀ ਰੱਖਾਂਗੇ।
ਅਸੀਂ ਬੌਧਿਕ ਸੰਪਦਾ (ਆਈਪੀ-IP) ਦਫ਼ਤਰਾਂ ਦੁਆਰਾ (ਆਈਪੀ-IP) ਬ੍ਰਿਕਸ ਦੇ ਤਹਿਤ ਕੀਤੇ ਗਏ ਉਪਯੋਗੀ ਸਹਿਯੋਗ ਦਾ ਉਲੇਖ ਕਰਦੇ ਹਾਂ। ਅਸੀਂ 8 ਸਹਿਯੋਗ ਧਾਰਾਵਾਂ ਦੇ ਤਹਿਤ ਅਧਿਕ ਵਿਵਹਾਰਿਕ ਪਰਿਣਾਮ ਪ੍ਰਾਪਤ ਕਰਨ ਦਾ ਸਮਰਥਨ ਕਰਦੇ ਹਾਂ ਜਿਵੇਂ ਕਿ ਅਪ੍ਰੇਸ਼ਨਲ ਦਿਸ਼ਾ-ਨਿਰਦੇਸ਼ ਰੂਪਰੇਖਾ ਦੁਆਰਾ ਨਿਰਦੇਸ਼ਿਤ (ਆਈਪੀ-IP) ਜਾਗਰੂਕਤਾ ਅਤੇ ਪਰੀਖਿਅਕਾਂ ਦੀ ਟ੍ਰੇਨਿੰਗ ਨੂੰ ਹੁਲਾਰਾ ਦੇਣਾ, ਆਰਥਿਕ ਅਤੇ ਸਮਾਜਿਕ ਵਿਕਾਸ ਵਿੱਚ (ਆਈਪੀ-IP) ਦੇ ਲਈ ਮਜ਼ਬੂਤ ਯੋਗਦਾਨ ਦੀ ਇੱਛਾ ਕਰਨਾ। ਅਸੀਂ ਬੌਧਿਕ ਸੰਪਦਾ, ਅਨੁਵੰਸ਼ਕ ਸੰਸਾਧਨਾਂ ਅਤੇ ਸਬੰਧਿਤ ਪਰੰਪਰਾਗਤ ਗਿਆਨ 'ਤੇ ਡਬਲਿਊਆਈਪੀਓ (WIPO) ਸੰਧੀ ਅਤੇ ਰਿਆਦ ਡਿਜ਼ਾਈਨ ਕਾਨੂੰਨ ਸੰਧੀ ਨੂੰ ਅਪਣਾਉਣ ਦਾ ਸੁਆਗਤ ਕਰਦੇ ਹਾਂ, ਜਿਸ ਵਿੱਚ ਬ੍ਰਿਕਸ ਦੇਸ਼ਾਂ ਦੀ ਕਾਫ਼ੀ ਰੁਚੀ ਹੈ ਅਤੇ ਅਸੀਂ ਬ੍ਰਿਕਸ ਦੇਸ਼ਾਂ ਦੇ ਦਰਮਿਆਨ ਸਹਿਯੋਗ ਵਧਾਉਣ ਦੇ ਲਈ ਪ੍ਰਤੀਬੱਧ ਹਾਂ। ਅਸੀਂ ਡਿਜੀਟਲ ਵਾਤਾਵਰਣ ਵਿੱਚ ਉਪਯੋਗ ਕੀਤੇ ਜਾਣ ਵਾਲੇ ਬੌਧਿਕ ਸੰਪਦਾ ਅਧਿਕਾਰਾਂ ਦੇ ਸਨਮਾਨ ਨੂੰ ਹੁਲਾਰਾ ਦੇਣ ਦੇ ਲਈ ਸਹਿਯੋਗ ਕਰਨ ਦੇ ਮਹੱਤਵ ਨੂੰ ਮਾਨਤਾ ਦਿੰਦੇ ਹਾਂ, ਜਿਸ ਵਿੱਚ ਆਰਟੀਫਿਸ਼ਲ ਇੰਟੈਲੀਜੈਂਸ ਟ੍ਰੇਨਿੰਗ ਦੇ ਉਦੇਸ਼ਾਂ ਦੇ ਨਾਲ-ਨਾਲ ਅਧਿਕਾਰ ਧਾਰਕਾਂ ਨੂੰ ਉਚਿਤ ਮਿਹਨਤਾਨਾ ਸ਼ਾਮਲ ਹੈ, ਇਸ ਦੇ ਨਾਲ ਹੀ ਅਸੀਂ ਵਿਕਾਸਸ਼ੀਲ ਦੇਸ਼ਾਂ ਦੀਆਂ ਜ਼ਰੂਰਤਾਂ ਅਤੇ ਪ੍ਰਾਥਮਿਕਤਾਵਾਂ ਦਾ ਸਨਮਾਨ ਕਰਦੇ ਹਾਂ। ਏਆਈ (AI) ਦੇ ਐਪਲੀਕੇਸ਼ਨ ਦੇ ਵਧਣ ਨਾਲ, ਅਸੀਂ ਗਿਆਨ, ਵਿਰਾਸਤ ਅਤੇ ਸੱਭਿਆਚਾਰਕ ਕਦਰਾਂ-ਕੀਮਤਾਂ ਦੇ ਦੁਰਉਪਯੋਗ ਅਤੇ ਗਲਤ ਬਿਆਨੀ ਨਾਲ ਸਬੰਧਿਤ ਜੋਖਮਾਂ ਨੂੰ ਮੰਨਦੇ ਹਾਂ, ਜੋ ਡੇਟਾ ਸੈੱਟਾਂ ਅਤੇ ਏਆਈ (AI) ਮਾਡਲਾਂ ਵਿੱਚ ਅਣਉਚਿਤ ਢੰਗ ਨਾਲ ਦਰਸਾਏ ਜਾਂਦੇ ਹਨ।
ਅਸੀਂ ਬ੍ਰਿਕਸ ਦੇ ਅੰਦਰ ਵਿਗਿਆਨ, ਟੈਕਨੋਲੋਜੀ ਅਤੇ ਇਨੋਵੇਸ਼ਨ (ਐੱਸਟੀਆਈ-STI) ਵਿੱਚ ਸਹਿਯੋਗ ਦੇ ਦੱਸ ਸਾਲ ਪੂਰੇ ਹੋਣ ਦਾ ਜਸ਼ਨ ਮਨਾਉਂਦੇ ਹਾਂ ਅਤੇ 2015 ਵਿੱਚ ਬ੍ਰਾਜ਼ੀਲ, ਰੂਸ, ਭਾਰਤ, ਚੀਨ ਅਤੇ ਦੱਖਣ ਅਫਰੀਕਾ ਦੇ ਐੱਸਟੀਆਈ ਮੰਤਰੀਆਂ ਦੁਆਰਾ ਐੱਸਟੀਆਈ ਵਿੱਚ ਸਹਿਯੋਗ ਸਬੰਧੀ ਸਹਿਮਤੀ ਪੱਤਰ 'ਤੇ ਹਸਤਾਖਰ ਕਰਨ ਦੇ ਬਾਅਦ ਪ੍ਰਾਪਤ ਮਹੱਤਵਪੂਰਨ ਉਪਲਬਧੀਆਂ ਨੂੰ ਸਵੀਕਾਰ ਕਰਦੇ ਹਾਂ। ਅਸੀਂ ਇਸ ਦੇ ਐਕਸੈਸ਼ਨ ਪ੍ਰੋਟੋਕੋਲ (Accession Protocol) ਦੇ ਜ਼ਰੀਏ ਸਮਝੌਤੇ ਵਿੱਚ ਨਵੇਂ ਮੈਂਬਰਾਂ ਨੂੰ ਸ਼ਾਮਲ ਕਰਨ ਦੀ ਚਲ ਰਹੀ ਪ੍ਰਕਿਰਿਆ ਦਾ ਸੁਆਗਤ ਕਰਦੇ ਹਾਂ। ਅਸੀਂ ਪੁਸ਼ਟੀ ਕਰਦੇ ਹਾਂ ਕਿ ਐੱਸਟੀਆਈ ਵਿੱਚ ਬ੍ਰਿਕਸ ਸਹਿਯੋਗ(BRICS cooperation in STI) ਦਾ ਅੰਤਿਮ ਉਦੇਸ਼ ਬ੍ਰਿਕਸ ਦੇਸ਼ਾਂ ਦੇ ਵਿਕਾਸ ਦੇ ਲਈ ਨਵੀਆਂ ਉਤਪਾਦਕ ਸ਼ਕਤੀਆਂ ਦਾ ਨਿਰਮਾਣ ਕਰਨਾ ਹੈ ਅਤੇ ਸਹਿਯੋਗ ਵਿੱਚ ਨਿਹਿਤ ਸਾਂਝੇਦਾਰੀ ਦੇ ਜ਼ਰੀਏ ਟਿਕਾਊ ਵਿਕਾਸ ਨੂੰ ਇਸ ਦੇ ਤਿੰਨ ਆਯਾਮਾਂ ਵਿੱਚ ਅੱਗੇ ਵਧਾਉਣਾ ਹੈ, ਜੋ ਬ੍ਰਿਕਸ ਦੇਸ਼ਾਂ ਦੇ ਦਰਮਿਆਨ ਮਿੱਤਰਤਾ, ਆਪਸੀ ਸਮਝ ਅਤੇ ਸ਼ਾਂਤੀਪੂਰਨ ਸਬੰਧਾਂ ਨੂੰ ਮਜ਼ਬੂਤ ਕਰਨ ਵਿੱਚ ਯੋਗਦਾਨ ਦਿੰਦਾ ਹੈ।
ਅਸੀਂ ਬ੍ਰਿਕਸ ਐੱਸਟੀਆਈ (STI) ਕਾਰਜ ਸਮੂਹਾਂ ਦੇ ਕੰਮ ਦੀ ਸ਼ਲਾਘਾ ਕਰਦੇ ਹਾਂ। ਅਸੀਂ ਉੱਭਰਦੀਆਂ ਟੈਕਨੋਲੋਜੀਆਂ ਅਤੇ ਰਾਸ਼ਟਰੀ ਪੁਨਰ-ਉਦਯੋਗੀਕਰਣ ਪ੍ਰਕਿਰਿਆਵਾਂ ਦੀ ਤੇਜ਼ੀ ਨਾਲ ਪ੍ਰਗਤੀ ਦੇ ਇਕ ਨਵੇਂ ਸੰਦਰਭ ਵਿੱਚ, 2025 ਵਿੱਚ ਉਦਯੋਗ ਵਿੱਚ ਆਰਟੀਫਿਸ਼ਲ ਇੰਟੈਲੀਜੈਂਸ, ਕੁਆਂਟਮ ਟੈਕਨੋਲੋਜੀਆਂ ਅਤੇ ਇਨੋਵੇਸ਼ਨ ਨੂੰ ਪ੍ਰਾਥਮਿਕਤਾ ਦੇ ਰੂਪ ਵਿੱਚ ਮੰਨਣ ਦੇ ਲਈ ਬ੍ਰਾਜ਼ੀਲ ਦੇ ਪ੍ਰਸਤਾਵ ਦੀ ਸ਼ਲਾਘਾ ਕਰਦੇ ਹਾਂ। ਅਸੀਂ 2025-2030 ਦੇ ਲਈ ਇਨੋਵੇਸ਼ਨ ਦੀ ਬ੍ਰਿਕਸ ਕਾਰਜ ਯੋਜਨਾ ਦਾ ਸੁਆਗਤ ਕਰਦੇ ਹਾਂ, ਨਾਲ ਹੀ ਖੋਜ ਪ੍ਰੋਜੈਕਟਾਂ ਦੇ ਲਈ ਸੱਤਵੇਂ ਸੰਯੁਕਤ ਸੱਦੇ ਅਤੇ ਇਨੋਵੇਸ਼ਨ ਪ੍ਰੋਜੈਕਟਾਂ ਦੇ ਲਈ ਪਹਿਲੇ ਸੰਯੁਕਤ ਸੱਦੇ ਦਾ ਭੀ ਸੁਆਗਤ ਕਰਦੇ ਹਾਂ। ਅਸੀਂ 2025 ਵਿੱਚ ਬ੍ਰਿਕਸ ਦੇਸ਼ਾਂ ਵਿਚਕਾਰ ਸਮੁੰਦਰ ਦੇ ਅੰਦਰ ਕੇਬਲਾਂ ਦੇ ਜ਼ਰੀਏ ਇੱਕ ਉੱਚ ਗਤੀ ਸੰਚਾਰ ਨੈੱਟਵਰਕ ਸਥਾਪਿਤ ਕਰਨ ਦੇ ਲਈ "ਟੈਕਨੋਲੋਜੀ ਅਤੇ ਆਰਥਿਕ ਵਿਵਹਾਰਿਕਤਾ ਅਧਿਐਨ" ਦੀ ਗਤੀਵਿਧੀ 'ਤੇ ਚਰਚਾ ਕਰਨ ਦੇ ਲਈ ਬ੍ਰਾਜ਼ੀਲ ਦੇ ਪ੍ਰਸਤਾਵ ਦਾ ਸੁਆਗਤ ਕਰਦੇ ਹਾਂ।
ਅਸੀਂ ਸਾਰੇ ਬ੍ਰਿਕਸ ਮੈਂਬਰਾਂ ਨੂੰ ਯੰਗ ਸਾਇੰਟਿਸਟ ਫੋਰਮ, ਜਿਸ ਦਾ ਇਹ ਸਾਲ 10ਵਾਂ ਸੰਸਕਰਣ ਹੈ, ਅਤੇ ਯੰਗ ਇਨੋਵੇਟਰਸ ਪ੍ਰਾਇਜ਼ ਪਹਿਲਾਂ ਦੇ ਜ਼ਰੀਏ ਯੰਗ ਸਾਇੰਟਿਸਟਸ ਅਤੇ ਸਟਾਰਟਅਪਸ ਦੀ ਭਾਗੀਦਾਰੀ ਨੂੰ ਹੁਲਾਰਾ ਦੇਣ ਦੇ ਲਈ ਪ੍ਰੋਤਸਾਹਿਤ ਕਰਦੇ ਹਾਂ।ਅਸੀਂ ਗਹਿਰੇ ਸਮੁੰਦਰ ਵਿੱਚ ਸੰਯੁਕਤ ਖੋਜ ਦੇ ਲਈ ਸਹਿਕਾਰੀ ਏਜੰਡਾ ਨੂੰ ਅੱਗੇ ਵਧਾਉਣ ਦਾ ਸੁਆਗਤ ਕਰਦੇ ਹਾਂ, ਜਿਸ ਵਿੱਚ ਸੰਦਰਭ ਦੀਆਂ ਸ਼ਰਤਾਂ ਦਾ ਵਿਸਤਾਰ ਸ਼ਾਮਲ ਹੈ ਜੋ ਬ੍ਰਿਕਸ ਗਹਿਰੇ ਸਮੁੰਦਰ ਸੰਸਾਧਨ ਅੰਤਰਰਾਸ਼ਟਰੀ ਖੋਜ ਕੇਂਦਰ ਦੀ ਸਥਾਪਨਾ ਨੂੰ ਪੂਰਾ ਕਰੇਗਾ।ਅਸੀਂ ਮਾਨਵਿਕੀ ਸ਼ਾਸਤਰ ਦੇ ਖੇਤਰ ਵਿੱਚ ਸਹਿਯੋਗ ਨੂੰ ਵਿਕਸਿਤ ਕਰਨ ਦੀ ਪ੍ਰਤੀਬੱਧਤਾ ਦੀ ਪੁਸ਼ਟੀ ਕਰਦੇ ਹਾਂ ਅਤੇ 2025 ਵਿੱਚ ਰੂਸ ਵਿੱਚ ਸਮਾਜਿਕ ਵਿਗਿਆਨ ਅਤੇ ਮਾਨਵਿਕੀ ਖੋਜ ‘ਤੇ ਫੋਰਮ (Forum on social sciences and humanities research) ਦੇ ਆਯੋਜਨ ਦਾ ਸੁਆਗਤ ਕਰਦੇ ਹਾਂ। ਇਹ ਸਵੀਕਾਰ ਕਰਦੇ ਹੋਏ ਕਿ ਬ੍ਰਿਕਸ ਦੇਸ਼ਾਂ ਵਿੱਚ ਟੂਰਿਜ਼ਮ ਖੇਤਰ ਵਿੱਚ ਅਪਾਰ ਸੰਭਾਵਨਾਵਾਂ ਹਨ ਅਤੇ ੳਹ ਸਥਾਈ ਅਤੇ ਮਜ਼ਬੂਤ ਟੂਰਿਜ਼ਮ ਦੇ ਵਿਕਾਸ ਦੇ ਲਈ ਆਸ਼ਾਜਨਕ ਸੰਭਾਵਨਾਵਾਂ ਪ੍ਰਦਾਨ ਕਰਦੇ ਹਨ, ਜਿਸ ਵਿੱਚ ਈਕੋਟੂਰਿਜਮ ਭੀ ਸ਼ਾਮਲ ਹੈ- ਜਿਸ ਨੂੰ 2024 ਵਿੱਚ ਮੈਂਬਰਸ਼ਿਪ ਵਿਸਤਾਰ ਦੁਆਰਾ ਹੋਰ ਵਧਾਇਆ ਗਿਆ ਹੈ, ਜਿਸ ਨੇ ਸਹਿਯੋਗ ਦੇ ਲਈ ਅਤੇ ਅੰਤਰ-ਬ੍ਰਿਕਸ ਯਾਤਰਾ ਨੂੰ ਹੁਲਾਰਾ ਦੇਣ ਦੇ ਲਈ ਨਵੇਂ ਅਵਸਰ ਪ੍ਰਦਾਨ ਕੀਤੇ ਹਨ- ਅਸੀਂ ਟੂਰਿਜ਼ਮ ਵਰਕਿੰਗ ਗਰੁੱਪ ਦੇ ਪਰਿਣਾਮਾਂ ਦਾ ਸੁਆਗਤ ਕਰਦੇ ਹਾਂ, ਖਾਸ ਤੌਰ ‘ਤੇ: ਮੈਂਬਰ ਦੇਸ਼ਾਂ ਦੇ ਦਰਮਿਆਨ ਤਾਲਮੇਲ ਅਤੇ ਪੂਰਕਤਾ ਨੂੰ ਮਜ਼ਬੂਤ ਕਰਨ ਦੇ ਲਈ ਖੇਤਰੀ ਟੂਰਿਜ਼ਮ ਰਣਨੀਤੀਆਂ ਨੂੰ ਹੁਲਾਰਾ ਦੇਣਾ; ਸਾਂਝੀਆਂ ਚੁਣੌਤੀਆਂ ਨਾਲ ਨਜਿੱਠਣ ਦੇ ਸਾਧਨ ਦੇ ਰੂਪ ਵਿੱਚ ਸਥਾਈ, ਮਜ਼ਬੂਤ ਅਤੇ ਰੀਜਨਰੇਟਿਵ ਟੂਰਿਜ਼ਮ (Sustainable, Resilient and Regenerative Tourism) ਨੂੰ ਅੱਗੇ ਵਧਾਉਣਾ ਅਤੇ ਸਥਾਨਕ ਵਿਕਾਸ ਅਤੇ ਸੱਭਿਆਚਾਰਕ ਅਦਾਨ-ਪ੍ਰਦਾਨ ਦੇ ਏਜੰਟ ਦੇ ਰੂਪ ਵਿੱਚ ਡਿਜੀਟਲ ਘੁਮੰਤੂ ਭਾਈਚਾਰਿਆਂ (ਡਿਜੀਟਲ ਨੋਮੈਡਸ- Digital Nomads) ਦੀ ਸਮਰੱਥਾ ਦਾ ਦੋਹਨ ਕਰਨ ਦੇ ਲਈ ਰਣਨੀਤਕ ਦਿਸ਼ਾ-ਨਿਰਦੇਸ਼ ਤਿਆਰ ਕਰਨਾ। ਅਸੀਂ ਬ੍ਰਿਕਸ ਸਹਿਯੋਗ ਦਾ ਵਿਸਤਾਰ ਕਰਨ, ਇਨੋਵੇਸ਼ਨ ਨੂੰ ਹੁਲਾਰਾ ਦੇਣ ਅਤੇ ਟਿਕਾਊ ਵਿਕਾਸ ਲਕਸ਼ਾਂ ਦੀ ਪ੍ਰਾਪਤੀ ਵਿੱਚ ਟੂਰਿਜ਼ਮ ਦੇ ਸਾਰਥਕ ਯੋਗਦਾਨ ਨੂੰ ਸੁਨਿਸ਼ਚਿਤ ਕਰਨ ਦੀ ਆਪਣੀ ਪ੍ਰਤੀਬੱਧਤਾ ਦੀ ਪੁਸ਼ਟੀ ਕਰਦੇ ਹਾਂ।
ਜਲਵਾਯੂ ਪਰਿਵਰਤਨ ਦਾ ਮੁਕਾਬਲਾ ਕਰਨਾ ਅਤੇ ਟਿਕਾਊ, ਨਿਆਂਸੰਗਤ ਅਤੇ ਸਮਾਵੇਸ਼ੀ ਵਿਕਾਸ ਨੂੰ ਹੁਲਾਰਾ ਦੇਣਾ
ਅਸੀਂ ਜਲਵਾਯੂ ਪਰਿਵਰਤਨ ਜਿਹੀਆਂ ਚੁਣੌਤੀਆਂ ਦਾ ਸਮਾਧਾਨ ਕਰਨ ਲਈ ਬਹੁਪੱਖਵਾਦ ਨੂੰ ਬਣਾਈ ਰੱਖਣ ਦੀ ਆਪਣੀ ਪ੍ਰਤੀਬੱਧਤਾ ‘ਤੇ ਬਲ ਦਿੰਦੇ ਹਾਂ, ਜੋ ਸਾਡੀ ਪ੍ਰਿਥਵੀ ਅਤੇ ਭਵਿੱਖ ਨੂੰ ਖ਼ਤਰੇ ਵਿੱਚ ਪਾਉਂਦੀਆਂ ਹਨ। ਪੈਰਿਸ ਸਮਝੌਤੇ ਦੇ ਉਦੇਸ਼ ਅਤੇ ਲਕਸ਼ਾਂ ਅਤੇ ਯੂਐੱਐੱਫਸੀਸੀਸੀ ਦੇ ਉਦੇਸ਼ਾਂ ਦੀ ਪ੍ਰਾਪਤੀ ਵਿੱਚ ਇਕਜੁੱਟ ਰਹਿਣ ਦਾ ਸੰਕਲਪ ਲੈਂਦੇ ਹਾਂ ਅਤੇ ਸਾਰੇ ਦੇਸ਼ਾਂ ਨੂੰ ਯੂਐੱਨਐੱਫਸੀਸੀਸੀ ਅਤੇ ਇਸ ਦੇ ਪੈਰਿਸ ਸਮਝੌਤੇ ਦੇ ਸਮਰਥਕਾਂ ਦੇ ਰੂਪ ਵਿੱਚ ਆਪਣੀ ਮੌਜੂਦਾ ਪ੍ਰਤੀਬੱਧਤਾ ਨੂੰ ਬਣਾਈ ਰੱਖਣ ਅਤੇ ਜਲਵਾਯੂ ਪਰਿਵਰਤਨ ਨਾਲ ਨਜਿੱਠਣ ਦੇ ਆਪਣੇ ਪ੍ਰਯਾਸਾਂ ਨੂੰ ਵਧਾਉਣ ਦਾ ਸੱਦਾ ਦਿੰਦੇ ਹਾਂ। ਅਸੀਂ ਯੂਐੱਨਐੱਫਸੀਸੀਸੀ ਦੇ ਉਦੇਸ਼ ਦੀ ਪ੍ਰਾਪਤੀ ਵਿੱਚ ਜਲਵਾਯੂ ਪਰਿਵਰਤਨ ਨਾਲ ਨਜਿੱਠਣ ਦੇ ਲਈ ਪੈਰਿਸ ਸਮਝੌਤੇ ਦੇ ਪੂਰਨ ਅਤੇ ਪ੍ਰਭਾਵੀ ਲਾਗੂਕਰਨ ਨੂੰ ਮਜ਼ਬੂਤ ਕਰਕੇ ਆਪਣੀ ਦ੍ਰਿੜ੍ਹ ਪ੍ਰਤੀਬੱਧਤਾ ਦੀ ਪੁਸ਼ਟੀ ਕਰਦੇ ਹਾਂ, ਜਿਸ ਵਿੱਚ, ਘਟਾਉਣ, ਅਨੁਕੂਲਨ ਅਤੇ ਵਿਕਾਸਸ਼ੀਲ ਦੇਸ਼ਾਂ ਨੂੰ ਲਾਗੂਕਰਨ ਦੇ ਸਾਧਨਾਂ ਦੇ ਪ੍ਰਾਵਧਾਨ ਨਾਲ ਸਬੰਧਿਤ ਪ੍ਰਾਵਧਾਨ ਸ਼ਾਮਲ ਹਨ, ਜੋ ਵਿਭਿੰਨ ਰਾਸ਼ਟਰੀ ਪਰਿਸਥਿਤੀਆਂ ਦੇ ਆਲੋਕ ਵਿੱਚ ਸਮਾਨਤਾ ਅਤੇ ਸਾਂਝਾ, ਲੇਕਿਨ ਅਲੱਗ ਜ਼ਿੰਮੇਦਾਰੀਆਂ ਤੇ ਸਬੰਧਿਤ ਸਮਰੱਥਾਵਾਂ ਦੇ ਸਿਧਾਂਤ ਨੂੰ ਦਰਸਾਉਂਦੇ ਹਨ। ਇਸ ਸਬੰਧ ਵਿੱਚ, ਅਸੀਂ ਜਲਵਾਯੂ ਪਰਿਵਰਤਨ ‘ਤੇ ਸੰਯੁਕਤ ਰਾਸ਼ਟਰ ਰੂਪਰੇਖਾ ਸੰਮੇਲਨ (ਯੂਐੱਨਐੱਫਸੀਸੀਸੀ) ਕੌਪ-30 ਦੀ ਪ੍ਰਧਾਨਗੀ ਦੇ ਪ੍ਰਤੀ ਆਪਣਾ ਪੂਰਨ ਸਮਰਥਨ ਵਿਅਕਤ ਕਰਦੇ ਹਾਂ, ਜੋ ਬ੍ਰਾਜ਼ੀਲ ਦੇ ਬੇਲੇਮ ਸ਼ਹਿਰ ਵਿੱਚ ਆਯੋਜਿਤ ਕੀਤਾ ਜਾਵੇਗਾ, ਜਿਸ ਵਿੱਚ ਯੂਐੱਨਐੱਫਸੀਸੀਸੀ ਦੇ ਸਾਰੇ ਆਯਾਮਾਂ ‘ਤੇ ਕਾਰਵਾਈ ਅਤੇ ਸਹਿਯੋਗ ਦੇ ਮਹੱਤਵ ‘ਤੇ ਪ੍ਰਕਾਸ਼ ਪਾਇਆ ਜਾਵੇਗਾ, ਜਿਹਾ ਹਰੇਕ ਦੇਸ਼ ਦੀ ਮੈਂਬਰਸ਼ਿਪ ਅਤੇ ਉਸ ਦੇ ਤਹਿਤ ਪ੍ਰਤੀਬੱਧਤਾਵਾ ‘ਤੇ ਲਾਗੂ ਹੁੰਦਾ ਹੋਵੇ। ਅਸੀਂ ਇੱਕ ਸਫ਼ਲ ਕੌਪ-30 ਦੇ ਲਈ ਆਪਣੀ ਪੂਰਨ ਪ੍ਰਤੀਬੱਧਤਾ ਨੂੰ ਭੀ ਰੇਖਾਂਕਿਤ ਕਰਦੇ ਹਾਂ, ਜੋ ਯੂਐੱਨਐੱਫਸੀਸੀਸੀ ਅਤੇ ਇਸ ਦੇ ਪੈਰਿਸ ਸਮਝੌਤੇ ਨੂੰ ਲਾਗੂ ਕਰਨ ਵਿੱਚ ਪ੍ਰਗਤੀ ਨੂੰ ਉਤਪ੍ਰੇਰਿਤ ਕਰੇਗਾ। ਅਸੀਂ 2028 ਵਿੱਚ ਕੌਪ-33 ਦੀ ਮੇਜ਼ਬਾਨੀ ਦੇ ਲਈ ਭਾਰਤ ਦੀ ਉਮੀਦਵਾਰੀ ਦਾ ਸੁਆਗਤ ਕਰਦੇ ਹਾਂ।
ਅਸੀਂ ਟਿਕਾਊ ਵਿਕਾਸ ਤੇ ਗ਼ਰੀਬੀ ਖ਼ਾਤਮੇ ਦੇ ਸੰਦਰਭ ਵਿੱਚ ਜਲਵਾਯੂ ਪਰਿਵਰਤਨ ਦੇ ਲਈ ਇੱਕ ਮਜ਼ਬੂਤ ਆਲਮੀ ਪ੍ਰਤੀਕਿਰਿਆ ਦਾ ਸੱਦਾ ਦਿੰਦੇ ਹਾਂ। ਜਲਵਾਯੂ ਪਰਿਵਰਤਨ ਦੀ ਸ਼ਿੱਦਤ (urgency) ਨੂੰ ਸਮਝਦੇ ਹੋਏ, ਅਸੀਂ ਬ੍ਰਿਕਸ ਜਲਵਾਯੂ ਅਗਵਾਈ ਏਜੰਡਾ ਦਾ ਸਮਰਥਨ ਕਰਦੇ ਹਾਂ, ਜੋ ਬ੍ਰਿਕਸ ਵਿਕਾਸ ਜ਼ਰੂਰਤਾਂ ਅਤੇ ਪ੍ਰਾਥਮਿਕਤਾਵਾਂ ਦਾ ਸਮਰਥਨ ਕਰਨ ਵਾਲੇ ਸਮਾਧਾਨਾਂ ਨੂੰ ਅੱਗੇ ਵਧਾ ਕੇ ਆਪਸੀ ਸਸ਼ਕਤੀਕਰਣ ਦੇ ਮਾਧਿਅਮ ਨਾਲ ਸਮੂਹਿਕ ਅਗਵਾਈ ਦਾ ਪ੍ਰਯੋਗ ਕਰਨ ਦੇ ਸਾਡੇ ਸੰਕਲਪ ਦੇ ਇੱਕ ਬਿਆਨ ਦੇ ਰੂਪ ਵਿੱਚ ਹੈ, ਜਿਸ ਵਿੱਚ ਯੂਐੱਨਐੱਫਸੀਸੀਸੀ (UNFCCC) ਅਤੇ ਉਸ ਦੇ ਪੈਰਿਸ ਸਮਝੌਤੇ ਦੇ ਪੂਰਨ ਲਾਗੂਕਰਨ ਦੀ ਦਿਸ਼ਾ ਵਿੱਚ ਕਾਰਵਾਈ ਵਿੱਚ ਤੇਜ਼ੀ ਲਿਆਉਣਾ ਅਤੇ ਸਹਿਯੋਗ ਵਧਾਉਣਾ ਸ਼ਾਮਲ ਹੈ। ਅਸੀਂ ਇਸ ਬਾਤ ‘ਤੇ ਜ਼ੋਰ ਦਿੰਦੇ ਹਾਂ ਕਿ ਇਹ ਪਰਿਣਾਮ ਦਰਸਾਉਂਦਾ ਹੈ ਕਿ ਬਹੁਪੱਖਵਾਦ ਅਤੇ ਗਲੋਬਲ ਸਾਊਥ ਸਹਿਯੋਗ ਬਿਹਤਰ ਭਵਿੱਖ ਦੇ ਲਈ ਅਧਿਕ ਸਮਾਵੇਸ਼ੀ ਅਤੇ ਸਥਾਈ ਸ਼ਾਸਨ ਨੂੰ ਆਕਾਰ ਦੇ ਸਕਦੇ ਹਨ।
ਅਸੀਂ ਇਸ ਬਾਤ ‘ਤੇ ਜ਼ੋਰ ਦਿੰਦੇ ਹਾਂ ਕਿ ਵਿਕਾਸਸ਼ੀਲ ਦੇਸ਼ਾਂ ਦੇ ਲਈ ਸੁਲਭ, ਸਮਾਂਬੱਧ ਅਤੇ ਕਿਫ਼ਾਇਤੀ ਜਲਵਾਯੂ ਵਿੱਤ ਸੁਨਿਸ਼ਚਿਤ ਕਰਨਾ; ਜਲਵਾਯੂ ਕਾਰਵਾਈ ਨੂੰ ਟਿਕਾਊ ਵਿਕਾਸ ਦੇ ਨਾਲ ਜੋੜਨ ਵਾਲੇ ਨਿਆਂਸੰਗਤ ਬਦਲਾਅ ਤਰੀਕਿਆਂ ਨੂੰ ਸਮਰੱਥ ਕਰਨ ਦੇ ਲਈ ਮਹੱਤਵਪੂਰਨ ਹੈ। ਅਸੀਂ ਇਸ ਬਾਤ ‘ਤੇ ਜ਼ੋਰ ਦਿੰਦੇ ਹਾਂ ਕਿ ਯੂਐੱਨਐੱਫਸੀਸੀਸੀ (UNFCCC) ਅਤੇ ਇਸ ਦੇ ਪੈਰਿਸ ਸਮਝੌਤੇ ਦੇ ਤਹਿਤ ਸੰਸਾਧਨਾਂ ਦਾ ਪ੍ਰਾਵਧਾਨ ਅਤੇ ਸੰਸਾਧਨ ਜੁਟਾਉਣਾ ਵਿਕਾਸਸ਼ੀਲ ਦੇਸ਼ਾਂ ਦੇ ਪ੍ਰਤੀ ਵਿਕਸਿਤ ਦੇਸ਼ਾਂ ਦੀ ਜ਼ਿੰਮੇਦਾਰੀ ਹੈ। ਬਹੁਪੱਖਵਾਦ ਅਤੇ ਅੰਤਰਰਾਸ਼ਟਰੀ ਸਹਿਯੋਗ ਦੇ ਲਈ ਪ੍ਰਤੀਬੱਧ ਹੋ ਕੇ ਅਤੇ ਇੱਕ ਅਧਿਕ ਨਿਆਂਸੰਗਤ ਅਤੇ ਅਧਿਕ ਸਥਾਈ ਅੰਤਰਰਾਸ਼ਟਰੀ ਮੌਦ੍ਰਿਕ ਅਤੇ ਵਿੱਤੀ ਪ੍ਰਣਾਲੀ (International Monetary and Financial System) ਦੇ ਲਈ ਆਲਮੀ ਲਾਮਬੰਦੀ ਦੀ ਅਗਵਾਈ ਕਰਨ ਲਈ ਦ੍ਰਿੜ੍ਹ ਸੰਕਲਪਿਤ ਹੋ ਕੇ, ਅਸੀਂ ਜਲਵਾਯੂ ਵਿੱਤ ‘ਤੇ ਰਾਜਨੇਤਾਵਾਂ ਦੇ ਰੂਪਰੇਖਾ ਐਲਾਨਨਾਮੇ (Leaders’ Framework Declaration on Climate Finance) ਨੂੰ ਅਪਣਾਇਆ ਹੈ, ਆਪਣੀ ਆਰਥਿਕ ਤਾਕਤ ਅਤੇ ਇਨੋਵੇਸ਼ਨ ਸਮੱਰਥਾ ਦਾ ਲਾਭ ਉਠਾਉਂਦੇ ਹੋਏ ਇਹ ਪ੍ਰਦਰਸ਼ਿਤ ਕਰਨਾ ਕਿ ਖ਼ਾਹਿਸ਼ੀ ਜਲਵਾਯੂ ਕਾਰਵਾਈ ਨਾਲ ਸਮ੍ਰਿੱਧੀ ਅਤੇ ਸਭ ਦੇ ਲਈ ਬਿਹਤਰ ਭਵਿੱਖ ਨੂੰ ਹੁਲਾਰਾ ਮਿਲ ਸਕਦਾ ਹੈ। ਅਸੀਂ ਅੱਗੇ ਦੁਹਰਾਉਂਦੇ ਹਾਂ ਕਿ ਯੂਐੱਨਐੱਫਸੀਸੀਸੀ (UNFCCC), ਇਸ ਦੇ ਕਯੋਟੋ ਪ੍ਰੋਟੋਕੋਲ (Kyoto Protocol) ਅਤੇ ਪੈਰਿਸ ਸਮਝੌਤੇ (Paris Agreement) ਦੇ ਉਦੇਸ਼ਾਂ, ਸਿਧਾਂਤਾ ਅਤੇ ਪ੍ਰਾਵਧਾਨਾਂ, ਜਿਸ ਵਿੱਚ ਸਮਾਨਤਾ ਅਤੇ ਸਾਧਾਰਣ ਲੇਕਿਨ ਅਲੱਗ ਜ਼ਿੰਮੇਦਾਰੀਆਂ ਅਤੇ ਵਿਭਿੰਨ ਰਾਸ਼ਟਰੀ ਪਰਿਸਥਿਤੀਆਂ ਦੇ ਆਲੋਕ ਵਿੱਚ ਸਬੰਧਿਤ ਸਮਰੱਥਾਵਾਂ ਦੇ ਸਿਧਾਂਤ ਸ਼ਾਮਲ ਹਨ, ਦਾ ਸਨਮਾਨ ਕੀਤਾ ਜਾਣਾ ਚਾਹੀਦਾ ਹੈ।
ਅਸੀਂ ਜਿੱਥੋਂ ਤੱਕ ਉਚਿਤ ਹੋਵੇ, ਗ੍ਰੀਨਹਾਊਸ ਗੈਸ ਉਤਸਰਜਨ ਦਾ ਮੁੱਲਾਂਕਣ ਕਰਨ ਦੇ ਲਈ ਪਰਸਪਰ ਤੌਰ ‘ਤੇ ਮਾਨਤਾ ਪ੍ਰਾਪਤ ਪੱਧਤੀਆਂ ਅਤੇ ਮਿਆਰਾਂ ਦੇ ਉਪਯੋਗ ਨੂੰ ਪ੍ਰੋਤਸਾਹਿਤ ਕਰਦੇ ਹਾਂ। ਅਸੀਂ ਉਤਪਾਦ ਅਤੇ ਸੁਵਿਧਾ ਫੁਟਪ੍ਰਿੰਟ ਸਿਧਾਂਤਾਂ ਵਿੱਚ ਨਿਆਂਸੰਗਤ, ਸਮਾਵੇਸ਼ੀ ਅਤੇ ਪਾਰਦਰਸ਼ੀ ਕਾਰਬਨ ਲੇਖਾਂਕਨ ਦੇ ਲਈ ਬ੍ਰਿਕਸ ਸਿਧਾਂਤਾ ਨੂੰ ਅਪਣਾਉਣ ਦੀ ਸ਼ਲਾਘਾ ਕਰਦੇ ਹਾਂ, ਜੋ ਕਾਰਬਨ ਲੇਖਾਂਕਨ-ਅਧਾਰਿਤ ਪ੍ਰਣਾਲੀਆਂ, ਮਿਆਰਾਂ ਅਤੇ ਪੱਧਤੀਆਂ ਦੇ ਡਿਜ਼ਾਈਨ ਦਾ ਮਾਰਗਦਰਸ਼ਨ ਕਰਨ ਦੇ ਲਈ ਇੱਕ ਅਧਿਕ ਸੰਤੁਲਿਤ ਅੰਤਰਰਾਸ਼ਟਰੀ ਦ੍ਰਿਸ਼ਟੀਕੋਣ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਬ੍ਰਿਕਸ ਯੋਗਦਾਨ ਹੈ ਅਤੇ ਗਿਆਨ-ਅੰਤਰ ਦੀ ਪਹਿਚਾਣ ਕਰਨ ਦੇ ਮੁੱਲ ਨੂੰ ਰੇਖਾਂਕਿਤ ਕਰਦੇ ਹਨ, ਜਿਸ ਦਾ ਅੱਗੇ ਦੇ ਕੰਮ ਦੇ ਮਾਧਿਅਮ ਨਾਲ ਸਮਾਧਾਨ ਕੀਤਾ ਜਾ ਸਕਦਾ ਹੈ, ਜਿਵੇਂ ਵਿਸ਼ਿਸ਼ਟ ਖੇਤਰਾਂ ਵਿੱਚ ਅਤੇ ਸਾਰੀਆਂ ਗ੍ਰੀਨਹਾਊਸ ਗੈਸਾਂ ਦੇ ਲਈ ਇਨ੍ਹਾਂ ਸਿਧਾਂਤਾ ਦਾ ਸੰਦਰਭੀਕਰਣ ਅਤੇ ਕਾਰਬਨ ਲੇਖਾਂਕਨ ਨਾਲ ਸਬੰਧਿਤ ਨੀਤੀਗਤ ਢਾਂਚੇ ਦੇ ਸਮਰਥਨ ਹਿਤ ਉਨ੍ਹਾਂ ਦੀ ਸਮਰੱਥਾ। ਅਸੀਂ ਜਲਵਾਯੂ ਪਰਿਵਰਤਨ ਨਾਲ ਸਬੰਧਿਤ ਟੈਕਨੋਲੋਜੀ ਸਹਿਯੋਗ ਨੂੰ ਵਧਾਉਣ ਲਈ ਬੌਧਿਕ ਸੰਪਦਾ ਵਿਕਲਪਾਂ ‘ਤੇ ਬ੍ਰਿਕਸ ਰਿਪੋਰਟ ਨੂੰ ਅਪਣਾਉਣ ਦਾ ਉਲੇਖ ਕਰਦੇ ਹਾਂ, ਜੋ ਜਲਵਾਯੂ ਪਰਿਵਰਤ ਨਾਲ ਸਬੰਧਿਤ ਸਹਿਕਾਰੀ ਵਿਵਸਥਾਵਾਂ ਦੇ ਇੱਕ ਆਸ਼ਾਜਨਕ ਮੈਪਿੰਗ ਦੇ ਰੂਪ ਵਿੱਚ ਹੈ, ਜਿਸ ‘ਤੇ ਬ੍ਰਿਕਸ ਮੈਂਬਰ ਦੇਸ਼ਾਂ ਦੁਆਰਾ ਭਵਿੱਖ ਵਿੱਚ ਵਿਚਾਰ ਕੀਤੇ ਜਾਣ ਦੀ ਸੰਭਾਵਨਾ ਹੈ ਅਤੇ ਜਿਸ ਦਾ ਉਦੇਸ਼ ਜਲਵਾਯੂ ਕਾਰਵਾਈ ਦੇ ਇੱਕ ਮਹੱਤਵਪੂਰਨ ਸਮਰੱਥਾ ਪ੍ਰੋਵਾਇਡਰ ਦੇ ਰੂਪ ਵਿੱਚ ਟੈਕਨੋਲੋਜੀ ਦੇ ਵਿਕਾਸ ਅਤੇ ਟ੍ਰਾਂਸਫਰ ਦਾ ਸਮਰਥਨ ਕਰਨਾ ਅਤੇ ਉਸ ਵਿੱਚ ਗਤੀ ਲਿਆਉਣਾ ਹੈ।
ਅਸੀਂ ਇੱਕ ਸਹਾਇਕ ਅਤੇ ਖੁੱਲ੍ਹੀ ਅੰਤਰਰਾਸ਼ਟਰੀ ਆਰਥਿਕ ਪ੍ਰਣਾਲੀ ਨੂੰ ਹੁਲਾਰਾ ਦੇਣ ਦੇ ਲਈ ਵਿਆਪਕ ਸਹਿਯੋਗ ਦਾ ਦ੍ਰਿੜ੍ਹਤਾ ਨਾਲ ਸੱਦਾ ਦਿੰਦੇ ਹਾਂ, ਜੋ ਸਾਰੇ ਦੇਸ਼ਾਂ, ਵਿਸ਼ੇਸ਼ ਤੌਰ ‘ਤੇ ਵਿਕਾਸਸ਼ੀਲ ਦੇਸ਼ਾਂ ਵਿੱਚ ਟਿਕਾਊ ਆਰਥਿਕ ਵਾਧੇ ਅਤੇ ਵਿਕਾਸ ਨੂੰ ਵਧਾਏਗਾ, ਜਿਸ ਨਾਲ ਉਹ ਜਲਵਾਯੂ ਪਰਿਵਰਤਨ ਦੀਆਂ ਸਮੱਸਿਆਵਾਂ ਦਾ ਬਿਹਤਰ ਢੰਗ ਨਾਲ ਸਮਾਧਾਨ ਕਰ ਸਕਣਗੇ,ਅਤੇ ਇਸ ਬਾਤ ‘ਤੇ ਬਲ ਦਿੰਦੇ ਹਾਂ ਕਿ ਜਲਵਾਯੂ ਪਰਿਵਰਤਨ ਨਾਲ ਨਜਿੱਠਣ ਦੇ ਲਈ ਉਠਾਏ ਗਏ ਕਦਮ, ਜਿਸ ਵਿੱਚ ਇਕ ਤਰਫ਼ਾ ਉਪਾਅ ਭੀ ਸ਼ਾਮਲ ਹਨ, ਮਨਮੰਨੇ ਜਾਂ ਅਣਉਚਿਤ ਭੇਦਭਾਵ ਜਾਂ ਅੰਤਰਰਾਸ਼ਟਰੀ ਵਪਾਰ ‘ਤੇ ਇੱਕ ਛਿਪੇ ਹੋਏ ਪ੍ਰਤੀਬੰਧ ਦਾ ਸਾਧਨ ਨਹੀਂ ਬਣਨੇ ਚਾਹੀਦੇ। ਵਪਾਰ ਤੇ ਵਾਤਾਵਰਣਕ ਆਯਾਮਾਂ ਨੂੰ ਮਿਲਾ ਕੇ ਇੱਕ ਹਾਇਬ੍ਰਿਡ ਕਾਨੂੰਨੀ ਪ੍ਰਕ੍ਰਿਤੀ ਦੇ ਉਪਾਵਾਂ ਦੁਆਰਾ ਪ੍ਰਸਤੁਤ ਅਵਸਰਾਂ ਅਤੇ ਚੁਣੌਤੀਆਂ ਨੂੰ ਮਾਨਤਾ ਦਿੰਦੇ ਹੋਏ, ਉਨ੍ਹਾਂ ਨੇ ਵਾਤਾਵਰਣਕ ਉਦੇਸ਼ਾਂ ਦੇ ਸੰਦਰਭ ਵਿੱਚ ਸ਼ੁਰੂ ਕੀਤੇ ਗਏ ਇੱਕਤਰਫ਼ਾ ਵਪਾਰ ਉਪਾਵਾਂ ਦੇ ਵਧਦੇ ਉਪਯੋਗ ‘ਤੇ ਚਿੰਤਾ ਵਿਅਕਤ ਕੀਤੀ ਅਤੇ ਇਸ ਦਾ ਵਿਰੋਧ ਕੀਤਾ ਅਤੇ ਵਪਾਰ ਅਤੇ ਵਾਤਾਵਰਣ ਨੀਤੀ ਦੇ ਲਈ ਪਰਸਪਰ ਤੌਰ ‘ਤੇ ਸਹਾਇਕ ਦ੍ਰਿਸ਼ਟੀਕੋਣਾਂ ‘ਤੇ ਸਹਿਯੋਗ ਨੂੰ ਸੁਵਿਧਾਜਨਕ ਬਣਾਉਣ ਦੇ ਲਈ ਇੱਕ ਮੰਚ ਦੇ ਰੂਪ ਵਿੱਚ ਵਪਾਰ, ਜਲਵਾਯੂ ਪਰਿਵਰਤਨ ਅਤੇ ਟਿਕਾਊ ਵਿਕਾਸ ਲਈ ਬ੍ਰਿਕਸ ਲੈਬ (BRICS Laboratory for Trade, Climate Change and Sustainable Development) ਦੀ ਸਥਾਪਨਾ ਦਾ ਸੁਆਗਤ ਕੀਤਾ, ਤਾਕਿ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਬ੍ਰਿਕਸ ਮੈਂਬਰ ਵਪਾਰ ਦੇ ਲਾਭਾਂ ਦਾ ਬਿਹਤਰ ਉਪਯੋਗ ਕਰ ਸਕਣ, ਇੱਕ ਤਰਫ਼ਾ ਉਪਾਵਾਂ ਦਾ ਸੰਯੁਕਤ ਤੌਰ ‘ਤੇ ਜਵਾਬ ਦੇ ਸਕਣ ਅਤੇ ਜਲਵਾਯੂ ਪਰਿਵਰਤਨ ਦੇ ਖ਼ਿਲਾਫ਼ ਆਲਮੀ ਪ੍ਰਯਾਸਾਂ ਵਿੱਚ ਯੋਗਦਾਨ ਦੇ ਸਕਣ।
ਅਸੀਂ ਬ੍ਰਿਕਸ ਜਲਵਾਯੂ ਖੋਜ ਮੰਚ (BRICS Climate Research Platform) ਦੇ ਲਈ ਸੰਦਰਭ ਦੀਆਂ ਸ਼ਰਤਾਂ ਨੂੰ ਅਪਣਾਉਣ ਦਾ ਸੁਆਗਤ ਕਰਦੇ ਹਾਂ ਅਤੇ ਇਸ ਨੂੰ ਬ੍ਰਿਕਸ ਮੈਂਬਰ ਦੇਸ਼ਾਂ ਦੇ ਦਰਮਿਆਨ ਵਿਚਾਰਾਂ, ਗਿਆਨ ਅਤੇ ਬਿਹਤਰੀਨ ਪਿਰਤਾਂ ਦੇ ਵਿਗਿਆਨਿਕ ਅਤੇ ਮਾਹਰ ਅਦਾਨ-ਪ੍ਰਦਾਨ ਨੂੰ ਵਧਾਉਣ ਲਈ ਇੱਕ ਸਾਰਥਕ ਯੋਗਦਾਨ ਦੇ ਰੂਪ ਵਿੱਚ ਮਾਨਤਾ ਦਿੰਦੇ ਹਾਂ।
ਅਸੀਂ ਪੈਰਿਸ ਸਮਝੌਤੇ ਦੇ ਆਰਟੀਕਲ 6 (Article 6 of the Paris Agreement) ਨੂੰ ਜਲਵਾਯੂ ਪ੍ਰਯਾਸਾਂ ਦੀ ਦਿਸ਼ਾ ਵਿੱਚ ਪ੍ਰਾਈਵੇਟ ਅਤੇ ਪਬਲਿਕ ਨਿਵੇਸ਼ਾਂ ਨੂੰ ਅੱਗੇ ਵਧਾਉਣ ਦੇ ਲਈ ਮਾਰਗ ਪ੍ਰਦਾਨ ਕਰਕੇ ਘਟਾਉਣ ਦੇ ਕਾਰਜਾਂ ਵਿੱਚ ਉਚੇਰੀ ਖ਼ਾਹਿਸ਼ ਨੂੰ ਹੁਲਾਰਾ ਦੇਣ ਅਤੇ ਟਿਕਾਊ ਵਿਕਾਸ ਅਤੇ ਵਾਤਾਵਰਣ ਅਖੰਡਤਾ ਨੂੰ ਪ੍ਰੋਤਸਾਹਨ ਦੇਣ ਦੇ ਲਈ ਇੱਕ ਮਹੱਤਵਪੂਰਨ ਸਾਧਨ ਦੇ ਰੂਪ ਵਿੱਚ ਸਵੀਕਾਰ ਕਰਦੇ ਹਾਂ। ਇਨ੍ਹਾਂ ਵਿਵਸਥਾਵਾਂ ਨੂੰ ਮਜ਼ਬੂਤ ਕਰਕੇ, ਅਸੀਂ ਪ੍ਰਾਈਵੇਟ ਸੈਕਟਰ ਦੀ ਭਾਗੀਦਾਰੀ ਨੂੰ ਉਤਪ੍ਰੇਰਿਤ ਕਰ ਸਕਦੇ ਹਾਂ, ਟੈਕਨੋਲੋਜੀ ਟ੍ਰਾਂਸਫਰ ਨੂੰ ਪ੍ਰੋਤਸਾਹਿਤ ਕਰ ਸਕਦੇ ਹਾਂ ਅਤੇ ਜਨਤਕ ਵਿੱਤ ਪ੍ਰਵਾਹ ਨੂੰ ਪੂਰਕ ਬਣਾ ਸਕਦੇ ਹਾਂ। ਅਸੀਂ ਬ੍ਰਿਕਸ ਕਾਰਬਨ ਮਾਰਕਿਟ ਭਾਗੀਦਾਰੀ (BRICS Carbon Markets Partnership) ‘ਤੇ ਸਹਿਮਤੀ ਪੱਤਰ ਦੇ ਪ੍ਰਾਵਧਾਨਾਂ ਅਤੇ ਕਾਰਬਨ ਮਾਰਕਿਟ ਦੇ ਖੇਤਰ ਵਿੱਚ ਸਹਿਯੋਗ ਨੂੰ ਹੁਲਾਰਾ ਦੇਣ ਦੇ ਲਈ ਇਸ ਦੇ ਮਹੱਤਵ ਨੂੰ ਰੇਖਾਂਕਿਤ ਕਰਦੇ ਹਾਂ,ਜਿਸ ਵਿੱਚ ਸਮਰੱਥਾ ਨਿਰਮਾਣ ਅਤੇ ਅਨੁਭਵਾਂ ਦੇ ਅਦਾਨ-ਪ੍ਰਦਾਨ ‘ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ। ਅਸੀਂ ਜਲਵਾਯੂ ਰਣਨੀਤੀਆਂ ਵਿੱਚ ਮੈਂਬਰਾਂ ਦਾ ਸਮਰਥਨ ਕਰਨ ਦੇ ਲਈ ਇੱਕ ਸਹਿਕਾਰੀ ਦ੍ਰਿਸ਼ਟੀਕੋਣ ਦੇ ਰੂਪ ਵਿੱਚ ਇਸ ਦੇ ਲਾਗੂਕਰਨ ਦੀ ਆਸ਼ਾ ਕਰਦੇ ਹਾਂ, ਜਿਸ ਵਿੱਚ ਘਟਾਉਣ ਦੇ ਪ੍ਰਯਾਸਾਂ ਨੂੰ ਪੂਰਕ ਬਣਾਉਣਾ ਅਤੇ ਜ਼ਰੂਰੀ ਸੰਸਾਧਨ ਜੁਟਾਉਣਾ ਸ਼ਾਮਲ ਹਨ।
ਅਸੀਂ ਵਾਤਾਵਰਣ ਸਬੰਧੀ ਚਿੰਤਾਵਾਂ ਦੇ ਬਹਾਨੇ ਇੱਕਤਰਫ਼ਾ, ਦੰਡਾਤਮਕ ਅਤੇ ਭੇਦਭਾਵਪੂਰਨ ਸੁਰੱਖਿਆਵਾਦੀ ਉਪਾਵਾਂ ਨੂੰ ਅਸਵੀਕਾਰ ਕਰਦੇ ਹਾਂ, ਜੋ ਅੰਤਰਰਾਸ਼ਟਰੀ ਕਾਨੂੰਨ ਦੇ ਅਨੁਰੂਪ ਨਹੀਂ ਹਨ, ਜਿਵੇਂ ਕਿ ਇੱਕਤਰਫ਼ਾ ਅਤੇ ਭੇਦਭਾਵਪੂਰਨ ਕਾਰਬਨ ਬਾਰਡਰ ਅਡਜਸਟਮੈਂਟ ਮਕੈਨਿਜ਼ਮ (ਸੀਬੀਏਐੱਮਜ਼-CBAMs), ਵਣਾਂ ਦੀ ਕਟਾਈ ਨਿਯਮ, ਉਚਿਤ ਕਾਰਵਾਈ ਦੀਆਂ ਜ਼ਰੂਰਤਾਂ,ਟੈਕਸ ਅਤੇ ਹੋਰ ਉਪਾਵਾਂ ਅਤੇ ਜਲਵਾਯੂ ਜਾਂ ਵਾਤਾਵਰਣ ਦੇ ਅਧਾਰ ‘ਤੇ ਇੱਕ ਤਰਫ਼ਾ ਵਪਾਰ ਉਪਾਵਾਂ ਤੋਂ ਬਚਣ ਨਾਲ ਸਬੰਧਿਤ ਸੀਓਪੀ 28 (COP28) ਵਿੱਚ ਸੱਦੇ ਦੇ ਲਈ ਆਪਣੇ ਪੂਰਨ ਸਮਰਥਨ ਦੀ ਪੁਸ਼ਟੀ ਕਰਦੇ ਹਾਂ। ਅਸੀਂ ਇੱਕ ਤਰਫ਼ਾ ਸੁਰੱਖਿਆਵਾਦੀ ਉਪਾਵਾਂ ਦਾ ਭੀ ਵਿਰੋਧ ਕਰਦੇ ਹਾਂ, ਜੋ ਜਾਣਬੁੱਝ ਕੇ ਗਲੋਬਲ ਸਪਲਾਈ ਅਤੇ ਉਤਪਾਦਨ ਚੇਨਾਂ (global supply and production chains) ਨੂੰ ਰੋਕਦੇ ਹਨ ਅਤੇ ਮੁਕਾਬਲੇਬਾਜ਼ੀ ਨੂੰ ਵਿਗਾੜਦੇ ਹਨ।
ਊਰਜਾ ਦੇ ਪ੍ਰਮੁੱਖ ਉਤਪਾਦਕਾਂ ਅਤੇ ਉਪਭੋਗਤਾਵਾਂ ਦੋਹਾਂ ਦੇ ਰੂਪ ਵਿੱਚ ਸਾਡੀ ਸਾਂਝੀ ਜ਼ਿੰਮੇਦਾਰੀ ਨੂੰ ਸਵੀਕਾਰ ਕਰਦੇ ਹੋਏ, ਅਸੀਂ ਰਾਸ਼ਟਰੀ ਪਰਿਸਥਿਤੀਆਂ ਦੇ ਅਨੁਰੂਪ ਨਿਆਂਸੰਗਤ ਅਤੇ ਸਮਾਵੇਸ਼ੀ ਊਰਜਾ ਸਰੋਤਾਂ ਵਿੱਚ ਬਦਲਾਅ ਸੁਨਿਸ਼ਚਿਤ ਕਰਨ ਅਤੇ ਸਭ ਦੇ ਲਈ ਸਸਤੀ, ਭਰੋਸੇਯੋਗ, ਸਥਾਈ ਅਤੇ ਆਧੁਨਿਕ ਊਰਜਾ ਤੱਕ ਯੂਨੀਵਰਸਲ ਪਹੁੰਚ ਸੁਨਿਸ਼ਿਚਤ ਕਰਨ ਦੀ ਆਪਣੀ ਪ੍ਰਤੀਬੱਧਤਾ ਦੀ ਪੁਸ਼ਟੀ ਕਰਦੇ ਹਾਂ, ਜਿਹਾ ਕਿ ਟਿਕਾਊ ਵਿਕਾਸ ਲਕਸ਼ 7 (ਐੱਸਡੀਜੀ 7 -SDG7) ਵਿੱਚ ਉਲੇਖ ਕੀਤਾ ਗਿਆ ਹੈ। ਇਸ ਸਬੰਧ ਵਿੱਚ, ਅਸੀਂ ਉਸ ਲਕਸ਼ ਦੀ ਤਰਫ਼ ਪ੍ਰਗਤੀ ਵਿੱਚ ਤੇਜ਼ੀ ਲਿਆਉਣ ਦੇ ਲਈ ਬ੍ਰਿਕਸ ਦੇਸ਼ਾਂ ਦੇ ਦਰਮਿਆਨ ਮਜ਼ਬੂਤ ਸਹਿਯੋਗ ਦਾ ਸੱਦਾ ਦਿੰਦੇ ਹਾਂ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ, ਅਸੀਂ ਸੀਨੀਅਰ ਊਰਜਾ ਅਧਿਕਾਰੀਆਂ ਦੀ ਬ੍ਰਿਕਸ ਕਮੇਟੀ ਅਤੇ ਬ੍ਰਿਕਸ ਊਰਜਾ ਖੋਜ ਸਹਿਯੋਗ ਮੰਚ (BRICS Energy Research Cooperation Platform) ਦੇ ਉਪਯੋਗੀ ਕਾਰਜਾਂ ਦਾ ਸੁਆਗਤ ਕਰਦੇ ਹਾਂ ਅਤੇ ਬ੍ਰਿਕਸ ਊਰਜਾ ਸਹਿਯੋਗ 2025-2030 (BRICS Energy Cooperation 2025– 2030) ਦੇ ਲਈ ਅਪਡੇਟਡ ਰੋਡਮੈਪ ਅਤੇ ਊਰਜਾ ਸੇਵਾਵਾਂ ਅਤੇ ਨਵੇਂ ਅਤੇ ਸਥਾਈ ਈਂਧਣ ਤੱਕ ਪਹੁੰਚ ‘ਤੇ ਰਿਪੋਰਟਾਂ ਦੇ ਵਰਤਮਾਨ ਵਿੱਚ ਜਾਰੀ ਵਿਸਤਾਰ ਦਾ ਉਲੇਖ ਕਰਦੇ ਹਾਂ। ਅਸੀਂ 9 ਅਤੇ 10 ਜੂਨ ਨੂੰ ਬ੍ਰਾਸੀਲੀਆ ਵਿੱਚ ਆਯੋਜਿਤ 7ਵੇਂ ਬ੍ਰਿਕਸ ਯੁਵਾ ਊਰਜਾ ਸਮਿਟ (7th BRICS Youth Energy Summit) ‘ਤੇ ਭੀ ਰੇਖਾਂਕਿਤ ਕਰਦੇ ਹਾਂ।
ਅਸੀਂ ਮੰਨਦੇ ਹਾਂ ਕਿ ਊਰਜਾ ਸੁਰੱਖਿਆ ਸਮਾਜਿਕ ਅਤੇ ਆਰਥਿਕ ਵਿਕਾਸ, ਰਾਸ਼ਟਰੀ ਸੁਰੱਖਿਆ ਅਤੇ ਸਾਰੇ ਦੇਸ਼ਾਂ ਦੇ ਕਲਿਆਣ ਦੇ ਲਈ ਇੱਕ ਮਹੱਤਵਪੂਰਨ ਅਧਾਰ ਹੈ। ਅਸੀਂ ਊਰਜਾ ਬਜ਼ਾਰ ਦੀ ਸਥਿਰਤਾ ਸੁਨਿਸ਼ਚਿਤ ਕਰਕੇ ਅਤੇ ਵਿਵਿਧ ਸਰੋਤਾਂ ਤੋਂ ਊਰਜਾ ਦੇ ਨਿਰਵਿਗਨ ਪ੍ਰਵਾਹ ਨੂੰ ਬਣਾਈ ਰੱਖਦੇ ਹੋਏ, ਵੈਲਿਊ ਚੇਨਸ ਨੂੰ ਮਜ਼ਬੂਤ ਕਰਨ, ਮਜ਼ਬੂਤੀ ਸੁਨਿਸ਼ਚਿਤ ਕਰਨ ਅਤੇ ਸੀਮਾ ਪਾਰ ਸੰਰਚਨਾ ਸਹਿਤ ਮਹੱਤਵਪੂਰਨ ਊਰਜਾ ਇਨਫ੍ਰਾਸਟ੍ਰਕਚਰ ਦੀ ਸੁਰੱਖਿਆ ਕਰਨ ਦੇ ਜ਼ਰੀਏ ਊਰਜਾ ਸੁਰੱਖਿਆ ਨੂੰ ਵਧਾਉਣ ਦੀ ਜ਼ਰੂਰਤ ‘ਤੇ ਪ੍ਰਕਾਸ਼ ਪਾਉਂਦੇ ਹਾਂ। ਅਸੀਂ ਮੰਨਦੇ ਹਾਂ ਕਿ ਖਾਸ ਕਰਕੇ ਉੱਭਰਦੇ ਬਜ਼ਾਰਾਂ ਅਤੇ ਵਿਕਾਸਸ਼ੀਲ ਅਰਥਵਿਵਸਥਾਵਾਂ ਦੇ ਲਈ, ਜੀਵਾਸ਼ਮ ਈਂਧਣ ਅਜੇ ਭੀ ਦੁਨੀਆ ਦੇ ਊਰਜਾ ਮਿਸ਼ਰਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ ਅਤੇ ਅਸੀਂ ਆਪਣੇ ਜਲਵਾਯੂ ਲਕਸ਼ਾ ਅਤੇ ਐੱਸਡੀਜੀ 7 ਦਾ ਪਾਲਨ ਕਰਨ ਅਤੇ ਰਾਸ਼ਟਰੀ ਪਰਿਸਥਿਤੀਆਂ, ਜ਼ਰੂਰਤਾਂ ਅਤੇ ਪ੍ਰਾਥਮਿਕਤਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਤਕਨੀਕੀ ਨਿਰਪੱਖਤਾ ਅਤੇ ਸਾਂਝੀਆਂ ਲੇਕਿਨ ਅਲੱਗ ਜ਼ਿੰਮੇਦਾਰੀਆਂ ਅਤੇ ਸਬੰਧਿਤ ਸਮਰੱਥਾਵਾਂ ਦੇ ਸਿਧਾਂਤਾਂ ਦੇ ਅਨੁਰੂਪ ਨਿਆਂਸੰਗਤ, ਵਿਵਸਥਿਤ, ਸਮਾਨਤਾ-ਅਧਾਰਿਤ ਅਤੇ ਸਮਾਵੇਸ਼ੀ ਉਰਜਾ ਸਰੋਤਾਂ ਵਿੱਚ ਬਦਲਾਅ ਨੂੰ ਹੁਲਾਰਾ ਦੇਣ ਅਤੇ ਜੀਐੱਚਜੀ ਉਤਸਰਜਨ ਨੂੰ ਘੱਟ ਕਰਨ ਦੀ ਜ਼ਰੂਰਤ ਨੂੰ ਮਾਨਤਾ ਦਿੰਦੇ ਹਾਂ। ਜਲਵਾਯੂ ਪਰਿਵਰਤਨ ਨੂੰ ਸੰਬੋਧਨ ਕਰਨ ਅਤੇ ਊਰਜਾ ਸਰੋਤਾਂ ਵਿੱਚ ਬਦਲਾਅ ਨੂੰ ਹੁਲਾਰਾ ਦੇਣ ਦੇ ਦਰਮਿਆਨ ਅੰਤਰਸਬੰਧ ਨੂੰ ਮੰਨਦੇ ਹੋਏ, ਅਸੀਂ ਯੂਐੱਨਐੱਫਸੀਸੀਸੀ, ਇਸ ਦੇ ਪੈਰਿਸ ਸਮਝੌਤੇ ਅਤੇ ਰਾਸ਼ਟਰੀ ਪਰਿਸਥਿਤੀਆਂ ਦੇ ਅਨੁਰੂਪ ਇੱਕ ਸਥਾਈ ਤਰੀਕੇ ਨਾਲ ਆਰਥਿਕ ਵਿਕਾਸ ਨੂੰ ਹੁਲਾਰਾ ਦੇਣ ਦੇ ਲਈ ਆਪਣੀ ਸਾਂਝੀ ਪ੍ਰਤੀਬੱਧਤਾ ਨੂੰ ਦੁਹਰਾਉਂਦੇ ਹਾਂ।
ਅਸੀਂ ਊਰਜਾ ਸਰੋਤਾਂ ਵਿੱਚ ਬਦਲਾਅ ਹਿਤ ਵਿੱਤ ਪੋਸ਼ਣ ਅੰਤਰ ਨੂੰ ਪੂਰਾ ਕਰਨ ਦੇ ਲਈ ਵਿੱਤ ਤੱਕ ਪਹੁੰਚ ਵਿੱਚ ਸਹਿਯੋਗ ਨੂੰ ਉਤਪ੍ਰੇਰਿਤ ਕਰਨ ਅਤੇ ਨਿਵੇਸ਼ ਨੂੰ ਵਧਾਉਣ ਦੀ ਜ਼ਰੂਰਤ ਨੂੰ ਰੇਖਾਂਕਿਤ ਕਰਦੇ ਹਾਂ ਅਤੇ ਊਰਜਾ ਸਰੋਤਾਂ ਵਿੱਚ ਬਦਲਾਅ ਦੇ ਦੌਰਾਨ ਵਿੱਤਪੋਸ਼ਣ ਦੀ ਧਾਰਨਾ ‘ਤੇ ਵਿਚਾਰ ਕਰਦੇ ਹੋਏ ਪੈਰਿਸ ਸਮਝੌਤੇ ਅਤੇ ਇਸ ਦੇ ਸਿਧਾਂਤਾਂ ਦੇ ਅਨੁਰੂਪ ਨਿਆਂਸੰਗਤ ਅਤੇ ਸਮਾਵੇਸ਼ੀ ਊਰਜਾ ਸਰੋਤਾਂ ਵਿੱਚ ਬਦਲਾਅ ਦੇ ਲਈ ਵਿਕਸਿਤ ਦੇਸ਼ਾਂ ਨੂੰ ਵਿਕਾਸਸ਼ੀਲ ਦੇਸ਼ਾਂ ਨੂੰ ਕਾਫ਼ੀ, ਪੂਰਵਅਨੁਮਾਨਿਤ ਅਤੇ ਸੁਲਭ ਘੱਟ-ਲਾਗਤ ‘ਤੇ ਰਿਆਇਤੀ ਵਿੱਤ ਐਲੋਕੇਟ ਕਰਨ ਦਾ ਸੱਦਾ ਦਿੰਦੇ ਹਾਂ। ਅਸੀਂ ਇਸ ਬਾਤ 'ਤੇ ਬਲ ਦਿੰਦੇ ਹਾਂ ਕਿ ਟਿਕਾਊ ਵਿਕਾਸ ਦੇ ਲਈ ਬਜ਼ਾਰ, ਟੈਕਨੋਲੋਜੀ ਅਤੇ ਘੱਟ-ਵਿਆਜ ਦਰ ਵਾਲੇ ਵਿੱਤ ਤੱਕ ਗ਼ੈਰ-ਭੇਦਭਾਵਪੂਰਨ ਪਹੁੰਚ ਜ਼ਰੂਰੀ ਹੈ।
ਅਸੀਂ ਜ਼ੀਰੋ ਅਤੇ ਨਿਮਨ [1] ਉਤਸਰਜਨ ਊਰਜਾ ਟੈਕਨੋਲੋਜੀਆਂ, ਊਰਜਾ ਸੁਰੱਖਿਆ ਅਤੇ ਊਰਜਾ ਸਪਲਾਈ ਚੇਨਾਂ ਦੀ ਲਚਕਤਾ ਦੇ ਵਿਕਾਸ ਦੇ ਲਈ ਮਹੱਤਵਪੂਰਨ ਖਣਿਜਾਂ ਦੀ ਮਹੱਤਵਪੂਰਨ ਭੂਮਿਕਾ ਨੂੰ ਮਾਨਤਾ ਦਿੰਦੇ ਹਾਂ। ਅਸੀਂ ਸੰਸਾਧਨ ਸੰਪੰਨ ਦੇਸ਼ਾਂ ਵਿੱਚ ਲਾਭ ਸਾਂਝਾਕਰਨ, ਮੁੱਲ ਵਾਧੇ ਅਤੇ ਆਰਥਿਕ ਵਿਵਿਧੀਕਰਣ ਦੀ ਗਰੰਟੀ ਦੇ ਲਈ ਅਜਿਹੇ ਖਣਿਜਾਂ ਦੇ ਵਿਕਾਸ ਦਾ ਸਮਰਥਨ ਕਰਦੇ ਹਾਂ।ਭਰੋਸੇਯੋਗਤਾ, ਜ਼ਿੰਮੇਦਾਰ, ਵਿਵਿਧਤਾਪੂਰਨ, ਮਜ਼ਬੂਤ, ਨਿਰਪੱਖ, ਟਿਕਾਊ ਤੇ ਨਿਆਂਸੰਗਤ ਸਪਲਾਈ ਚੇਨਾਂ ਨੂੰ ਹੁਲਾਰਾ ਦੇਣ ਦਾ ਜ਼ਰੂਰਤ ਦੀ ਪੁਸ਼ਟੀ ਕਰਦੇ ਹਾਂ, ਨਾਲ ਹੀ ਉਨ੍ਹਾਂ ਦੇ ਖਣਿਜ ਸੰਸਾਧਨਾਂ ‘ਤੇ ਸੰਪ੍ਰਭੂ ਅਧਿਕਾਰਾਂ ਨੂੰ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਕਰਦੇ ਹਾਂ ਅਤੇ ਕਾਨੂੰਨੀ ਜਨਤਕ ਨੀਤੀ ਉਦੇਸ਼ਾਂ ਨੂੰ ਅੱਗੇ ਵਧਾਉਣ ਦੇ ਲਈ ਜ਼ਰੂਰੀ ਉਪਾਵਾਂ ਨੂੰ ਅਪਣਾਉਣ, ਬਣਾਈ ਰੱਖਣ ਅਤੇ ਲਾਗੂ ਕਰਨ ਦੇ ਉਨ੍ਹਾਂ ਦੇ ਅਧਿਕਾਰ ਨੂੰ ਭੀ ਸੁਰੱਖਿਅਤ ਰੱਖਦੇ ਹਾਂ।
ਅਸੀਂ ਪੁਸ਼ਟੀ ਕਰਦੇ ਹਾਂ ਕਿ ਬ੍ਰਿਕਸ ਦੇ ਅੰਦਰ ਅਤੇ ਉਸ ਦੇ ਜ਼ਰੀਏ ਸਹਿਯੋਗ, ਇੱਕ ਸਥਾਈ ਭਵਿੱਖ ਅਤੇ ਸਾਰਿਆਂ ਦੇ ਲਈ ਸਮਾਨਤਾ-ਅਧਾਰਿਤ ਅਤੇ ਨਿਆਂਸੰਗਤ ਬਦਲਾਵਾਂ ਦੀ ਦਿਸ਼ਾ ਵਿੱਚ ਆਲਮੀ ਪ੍ਰਯਾਸ ਵਿੱਚ ਯੋਗਦਾਨ ਕਰਨ ਦੇ ਲਈ ਮੌਲਿਕ ਹੈ। ਅਸੀਂ ਜੈਵ ਵਿਵਿਧਤਾ ਦੀ ਸੰਭਾਲ਼ ਅਤੇ ਟਿਕਾਊ ਉਪਯੋਗ, ਜੈਨੇਟਿਕ ਸੰਸਾਧਨਾਂ ਦੇ ਉਪਯੋਗ ਤੋਂ ਉਤਪੰਨ ਹੋਣ ਵਾਲੇ ਲਾਭਾਂ ਦੀ ਨਿਆਂਸੰਗਤ ਅਤੇ ਸਮਾਨਤਾ-ਅਧਾਰਿਤ ਵੰਡ ਅਤੇ ਜੈਵਿਕ ਵਿਵਿਧਤਾ 'ਤੇ ਕਨਵੈਨਸ਼ਨ ਦਾ ਸਮਰਥਨ ਕਰਦੇ ਹਾਂ, ਇਸ ਦੇ ਪ੍ਰੋਟੋਕੋਲ ਅਤੇ ਇਸ ਦੇ ਕੁਨਮਿੰਗ-ਮਾਂਟਰੀਅਲ ਗਲੋਬਲ ਜੈਵ ਵਿਵਿਧਤਾ ਫ੍ਰੇਮਵਰਕ ਦੇ ਪ੍ਰਭਾਵੀ ਲਾਗੂਕਰਨ ਦੇ ਮਹੱਤਵ ਨੂੰ ਰੇਖਾਂਕਿਤ ਕਰਦੇ ਹਾਂ। ਅਸੀਂ ਕੁਨਮਿੰਗ ਜੈਵ ਵਿਵਿਧਤਾ ਫੰਡ ਦੀ ਸਥਾਪਨਾ ਅਤੇ ਚੀਨ ਸਰਕਾਰ ਦੁਆਰਾ ਕੀਤੇ ਗਏ ਯੋਗਦਾਨ ਦੀ ਸ਼ਲਾਘਾ ਕਰਦੇ ਹਾਂ ਅਤੇ ਵਿਕਾਸਸ਼ੀਲ ਦੇਸ਼ਾਂ ਨੂੰ ਉਨ੍ਹਾਂ ਦੀ ਜੈਵ ਵਿਵਿਧਤਾ ਸੰਭਾਲ਼ ਦੇ ਲ਼ਈ ਸਮਰਥਨ ਦੇਣ ਅਤੇ ਕੁਨਮਿੰਗ-ਮਾਂਟਰੀਅਲ ਗਲੋਬਲ ਜੈਵ ਵਿਵਿਧਤਾ ਫ੍ਰੇਮਵਰਕ ਦੇ ਲਾਗੂਕਰਨ ਵਿੱਚ ਮਹਾਨ ਯੋਗਦਾਨ ਵਿੱਚ ਇਸ ਦੀ ਮਹੱਤਵਪੂਰਨ ਭੂਮਿਕਾ ਨੂੰ ਮਾਨਤਾ ਦਿੱਤੀ ਹੈ। ਅਸੀਂ ਕੌਪ 16 ਵਾਰਤਾ ਵਿੱਚ ਵਿਸ਼ੇਸ਼ ਤੌਰ ‘ਤੇ ਸੰਸਾਧਨ ਜੁਟਾਉਣ ਵਿੱਚ ਬ੍ਰਿਕਸ ਦੇਸ਼ਾਂ ਦੀ ਸਰਗਰਮ ਭੂਮਿਕਾ ਨੂੰ ਮਾਨਤਾ ਦਿੰਦੇ ਹਾਂ। ਅਸੀਂ ਵਿਕਸਿਤ ਦੇਸ਼ਾਂ ਤੋਂ ਵਿਕਾਸਸ਼ੀਲ ਦੇਸ਼ਾਂ ਨੂੰ ਉਚਿਤ, ਪ੍ਰਭਾਵੀ, ਪੂਰਵ ਅਨੁਮਾਨਿਤ, ਸਮੇਂ ‘ਤੇ ਅਤੇ ਸੁਲਭ ਵਿੱਤੀ ਸੰਸਾਧਨਾਂ ਦਾ ਪ੍ਰਾਵਧਾਨ ਸੁਨਿਸ਼ਚਿਤ ਕਰਨ ਦੇ ਨਾਲ-ਨਾਲ ਜੈਵ ਵਿਵਿਧਤਾ ਦੇ ਉਪਯੋਗ ਤੋਂ ਉਤਪੰਨ ਹੋਣ ਵਾਲੇ ਲਾਭਾਂ ਦੀ ਸੰਭਾਲ਼, ਟਿਕਾਊ ਉਪਯੋਗ ਅਤੇ ਨਿਆਂਸੰਗਤ ਤੇ ਸਮਾਨਤਾ-ਅਧਾਰਿਤ ਵੰਡ ਦੇ ਲਈ ਵਿਕਾਸਸ਼ੀਲ ਦੇਸ਼ਾਂ ਨੂੰ ਸਮਰੱਥਾ ਨਿਰਮਾਣ, ਵਿਕਾਸ ਅਤੇ ਟੈਕਨੋਲੋਜੀ ਟ੍ਰਾਂਸਫਰ ਵਿੱਚ ਸੁਧਾਰ ਕਰਨ ਦਾ ਆਗਰਹਿ ਕਰਦੇ ਹਾਂ। ਅਸੀਂ ਜੈਵ ਵਿਵਿਧਤਾ ਨੂੰ ਦੀ ਸੰਭਾਲ਼, ਜਲ ਬੇਸਿਨ ਅਤੇ ਮਿੱਟੀ ਨੂੰ ਸੰਭਾਲਣ ਅਤੇ ਆਰਥਿਕ ਖੇਤਰਾਂ ਦੇ ਲਈ ਉੱਚ-ਮੁੱਲ ਵਾਲੀ ਲੱਕੜੀ ਅਤੇ ਗ਼ੈਰ-ਲੱਕੜੀ ਵਣ ਉਤਪਾਦ ਪ੍ਰਦਾਨ ਕਰਨ, ਜਲ ਵਿਗਿਆਨ ਚੱਕਰਾਂ ਨੂੰ ਵਿਨਿਯਮਤ ਕਰਨ, ਨਾਲ ਹੀ ਮਾਰੂਥਲੀਕਰਨ ਦਾ ਮੁਕਾਬਲਾ ਕਰਨ ਅਤੇ ਮਹੱਤਵਪੂਰਨ ਕਾਰਬਨ ਸਿੰਕ ਰੂਪ ਵਿੱਚ ਕਾਰਜ ਕਰਨ ਦੇ ਲ਼ਈ ਟ੍ਰਾਪਿਕਲ ਵਣਾਂ ਸਹਿਤ ਸਭ ਪ੍ਰਕਾਰ ਦੇ ਵਣਾਂ ਦੀ ਮਹੱਤਵਪੂਰਨ ਭੂਮਿਕਾ ਨੂੰ ਰੇਖਾਂਕਿਤ ਕਰਦੇ ਹਾਂ। ਅਸੀਂ "ਸਾਡੇ ਵਣਾਂ ਦੇ ਲਈ ਇਕਜੁੱਟਤਾ" ਪਹਿਲ ਨੂੰ ਭੀ ਰੇਖਾਂਕਿਤ ਕਰਦੇ ਹਾਂ, ਜੋ ਇਨ੍ਹਾਂ ਜ਼ਰੂਰੀ ਟ੍ਰਾਪਿਕਲ ਵਾਤਾਵਰਣਕ ਪ੍ਰਣਾਲੀਆਂ ਦੀ ਸੰਭਾਲ਼, ਟਿਕਾਊ ਪ੍ਰਬੰਧਨ ਅਤੇ ਬਹਾਲੀ ਨੂੰ ਹੁਲਾਰਾ ਦਿੰਦੀ ਹੈ। ਦੁਰਲਭ ਪ੍ਰਜਾਤੀਆਂ ਨੂੰ ਸੰਭਾਲਣ ਅਤੇ ਵੱਡੀਆਂ ਬਿੱਲੀਆਂ ਦੀ ਕਮਜ਼ੋਰੀ ਦੀ ਉੱਚ ਸਥਿਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਆਪਣੇ ਦੇਸ਼ਾਂ ਦੇ ਪ੍ਰਯਾਸਾਂ ਦੀ ਸ਼ਲਾਘਾ ਕਰਦੇ ਹੋਏ, ਅਸੀਂ ਇੱਕ ਅੰਤਰਰਾਸ਼ਟਰੀ ਬਿਗ ਕੈਟਸ ਅਲਾਇੰਸ ਬਣਾਉਣ ਦੇ ਲ਼ਈ ਭਾਰਤ ਗਣਰਾਜ ਦੀ ਪਹਿਲ ਦਾ ਉਲੇਖ ਕਰਦੇ ਹਾਂ ਅਤੇ ਬ੍ਰਿਕਸ ਦੇਸ਼ਾਂ ਨੂੰ ਬੜੀਆਂ ਬਿੱਲੀਆਂ ਦੀ ਸੰਭਾਲ਼ ਦੇ ਲਈ ਮਿਲ ਕੇ ਕੰਮ ਕਰਨ ਲਈ ਪ੍ਰੋਤਸਾਹਿਤ ਕਰਦੇ ਹਾਂ।
ਅਸੀਂ ਬੇਲੇਮ (Belém) ਵਿੱਚ ਕੌਪ 30 (COP30) ਵਿੱਚ ਟ੍ਰਾਪਿਕਲ ਫੌਰੈਸਟ ਫੌਰਐਵਰ ਫੈਸਿਲਿਟੀ (Tropical Forest Forever Facility) ਸ਼ੁਰੂ ਕਰਨ ਦੀਆਂ ਯੋਜਨਾਵਾਂ ਦਾ ਸੁਆਗਤ ਕਰਦੇ ਹਾਂ ਅਤੇ ਇਸ ਨੂੰ ਟ੍ਰਾਪਿਕਲ ਫੌਰੈਸਟ ਕਨਜ਼ਰਵੇਸ਼ਨ ਦੇ ਲਈ ਦੀਰਘਕਾਲੀ, ਪਰਿਣਾਮ-ਅਧਾਰਿਤ ਵਿੱਤਪੋਸ਼ਣ ਜੁਟਾਉਣ ਦੇ ਲਈ ਡਿਜ਼ਾਈਨ ਕੀਤੇ ਗਏ ਇੱਕ ਅਭਿਨਵ ਤੰਤਰ ਦੇ ਰੂਪ ਵਿੱਚ ਮੰਨਦੇ ਹਾਂ। ਅਸੀਂ ਸੰਭਾਵਿਤ ਦਾਤਾ ਦੇਸ਼ਾਂ ਨੂੰ ਖ਼ਾਹਿਸ਼ੀ ਯੋਗਦਾਨ ਦਾ ਐਲਾਨ ਕਰਨ ਦੇ ਲਈ ਪ੍ਰੋਤਸਾਹਿਤ ਕੀਤਾ, ਤਾਕਿ ਸੁਵਿਧਾ ਦਾ ਪੂੰਜੀਕਰਣ ਅਤੇ ਸਮੇਂ ‘ਤੇ ਸੰਚਾਲਨ ਸੁਨਿਸ਼ਚਿਤ ਹੋ ਸਕੇ।
ਅਸੀਂ ਪੁਸ਼ਟੀ ਕਰਦੇ ਹਾਂ ਕਿ ਬ੍ਰਿਕਸ ਦੇਸ਼ਾਂ (BRICS countries) ਦੇ ਪਾਸ ਵਿਗਿਆਨਿਕ ਖੋਜ ਅਤੇ ਉੱਨਤ ਟੈਕਨੋਲੋਜੀ ਦਾ ਉਪਯੋਗ ਕਰਨ ਦੇ ਨਾਲ-ਨਾਲ ਵਣ-ਸਬੰਧੀ ਚੁਣੌਤੀਆਂ ਅਤੇ ਲਕਸ਼ਾਂ ਨੂੰ ਸਫ਼ਲਤਾਪੂਰਵਕ ਸੰਬੋਧਨ ਕਰਨ ਦਾ ਚੰਗਾ ਅਨੁਭਵ ਹੈ ਅਤੇ ਅਸੀਂ ਉਨ੍ਹਾਂ ਨੂੰ ਵਣ ਵਿਗਿਆਨ(forestry) ਅਤੇ ਹੋਰ ਵਣ-ਸਬੰਧੀ ਮੁੱਦਿਆਂ ਨਾਲ ਸਬੰਧਿਤ ਅਨੁਭਵ ਸਾਂਝਾ ਕਰਨ ਅਤੇ ਖੋਜ ਕਰਨ ਵਿੱਚ ਬ੍ਰਿਕਸ ਸਹਿਯੋਗ ਨੂੰ ਵਧਾਉਣ ਦੇ ਲਈ ਪ੍ਰੋਤਸਾਹਿਤ ਕਰਦੇ ਹਾਂ।
ਅਸੀਂ ਵਾਤਾਵਰਣ ਸਹਿਯੋਗ ‘ਤੇ ਸਹਿਮਤੀ ਪੱਤਰ ਅਤੇ ਬ੍ਰਿਕਸ ਵਾਤਾਵਰਣਕ ਟ੍ਰੈਕ (BRICS environmental track) ‘ਤੇ ਵਿਕਸਿਤ ਹੋਰ ਸਹਿਯੋਗ ਵਿਵਸਥਾਵਾਂ ਦੇ ਤਹਿਤ ਵਾਤਾਵਰਣ ਸਹਿਯੋਗ ਨੂੰ ਅੱਗੇ ਵਧਾਉਣ ਦੇ ਮਹੱਤਵ ‘ਤੇ ਪ੍ਰਕਾਸ਼ ਪਾਉਂਦੇ ਹਾ, ਜਿਸ ਵਿੱਚ ਬ੍ਰਿਕਸ ਵਾਤਾਵਰਣ ਦੀ ਦ੍ਰਿਸ਼ਟੀ ਤੋਂ ਮਜ਼ਬੂਤ ਟੈਕਨੋਲੋਜੀ ਮੰਚ (ਬੀਈਐੱਸਟੀ- BEST) “ਬ੍ਰਿਕਸ ਸਵੱਛ ਨਦੀਆਂ’ ("BRICS Clean Rivers") ਅਤੇ “ਸ਼ਹਿਰੀ ਵਾਤਾਵਰਣ ਸਥਿਰਤਾ ਦੇ ਲਈ ਬ੍ਰਿਕਸ ਭਾਗੀਦਾਰੀ”( "BRICS Partnership for Urban Environmental Sustainability") ਸ਼ਾਮਲ ਹਨ। ਜਿਹਾ ਕਿ ਅਸੀਂ ਵਾਤਾਵਰਣਕ ਸਮੱਸਿਆਵਾਂ ਨੂੰ ਹੱਲ ਕਰਨ ਵਿੱਚ ਸਮਾਜ ਦੇ ਵਿਭਿੰਨ ਵਰਗਾਂ ਨੂੰ ਸ਼ਾਮਲ ਕਰਨ ਦੇ ਮਹੱਤਵ ਨੂੰ ਸਮਝਦੇ ਹਾਂ, ਅਸੀਂ “ਬ੍ਰਿਕਸ ਯੁਵਾ ਵਾਤਾਵਰਣ ਨੈੱਟਵਰਕ” ("BRICS Youth Environmental Network") ਬਣਾਉਣ ਦੀ ਸੰਭਾਵਨਾ ਦਾ ਪਤਾ ਲਗਾਉਣ ਦਾ ਇਰਾਦਾ ਰੱਖਦੇ ਹਾਂ।
ਅਸੀਂ ਮੰਨਦੇ ਹਾਂ ਕਿ ਮਾਰੂਥਲੀਕਰਨ, ਜ਼ਮੀਨ ਦੇ ਵਿਨਾਸ਼ ਅਤੇ ਸੋਕੇ, ਨਾਲ ਹੀ ਰੇਤ ਅਤੇ ਧੂੜ ਵਾਲੇ ਤੁਫਾਨ, ਲੋਕਾਂ ਦੀ ਭਲਾਈ ਅਤੇ ਆਜੀਵਿਕਾ ਦੇ ਲਈ ਗੰਭੀਰ ਖ਼ਤਰੇ ਪੈਦਾ ਕਰ ਰਹੇ ਹਨ, ਵਿਸ਼ੇਸ਼ ਕਰਕੇ ਕਮਜ਼ੋਰ ਪਰਿਸਥਿਤੀਆਂ ਵਿੱਚ ਰਹਿਣ ਵਾਲੇ ਲੋਕਾਂ, ਜਿਨ੍ਹਾਂ ਵਿੱਚ ਸਵਦੇਸ਼ੀ ਲੋਕ ਅਤੇ ਸਥਾਨਕ ਸਮੁਦਾਇ ਸ਼ਾਮਲ ਹਨ। ਅਸੀਂ ਵਿਕਸਿਤ ਦੇਸ਼ਾਂ ਨੂੰ ਆਗਰਹਿ ਕਰਦੇ ਹਾਂ ਕਿ ਉਹ ਗੰਭੀਰ ਸੋਕੇ ਅਤੇ /ਜਾਂ ਮਾਰੂਥਲੀਕਰਨ ਦਾ ਸਾਹਮਣਾ ਕਰ ਰਹੇ ਦੇਸ਼ਾਂ ਨੂੰ ਮਾਰੂਥਲੀਕਰਨ ਨਾਲ ਨਿਪਟਣ ਦੇ ਲਈ ਸੰਯੁਕਤ ਰਾਸ਼ਟਰ ਸੰਮੇਲਨ (ਯੂਐੱਨਸੀਸੀਡੀ- UNCCD) ਨੂੰ ਢੁਕਵੇਂ ਤੌਰ ‘ਤੇ ਲਾਗੂ ਕਰਨ ਦੇ ਲਈ ਵਿੱਤੀ ਸੰਸਾਧਨ ਵਧਾਉਣ, ਅਤੇ ਟਿਕਾਊ ਵਿਕਾਸ ਲਕਸ਼ 15 ਦੇ ਤਹਿਤ ਜ਼ਮੀਨ ਵਿਨਾਸ਼ ਨਿਰਪੱਖਤਾ (Land Degradation Neutrality (ਐੱਲਡੀਐੱਨ-LDN) ਦੇ ਇੱਕ ਪ੍ਰਮੁੱਖ ਲਕਸ਼ 15.3 ਦੇ ਲਈ ਵਿਕਾਸਸ਼ੀਲ ਦੇਸ਼ਾਂ ਨੂੰ ਸਮਰਥਨ ਵਧਾਉਣ।
ਅਸੀਂ ਮੰਨਦੇ ਹਾਂ ਕਿ ਬ੍ਰਿਕਸ ਦੇਸ਼ ਪਲਾਸਟਿਕ ਪ੍ਰਦੂਸ਼ਣ ਨੂੰ ਸੰਬੋਧਨ ਕਰਕੇ ਵਾਤਾਵਰਣਕ ਲਚੀਲਾਪਣ ਵਧਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਸਕਦੇ ਹਨ। ਅਸੀਂ ਸਹਿਯੋਗ ਅਤੇ ਆਮ ਸਹਿਮਤੀ ਬਣਾਉਣ ਦੀ ਭਾਵਨਾ ਵਿੱਚ ਅਤੇ, ਤਤਪਰਤਾ ਅਤੇ ਇਕਜੁੱਟਤਾ ਦੀ ਭਾਵਨਾ ਦੇ ਨਾਲ, ਸਮੁੰਦਰੀ ਵਾਤਾਵਰਣ ਸਹਿਤ, ਪਲਾਸਟਿਕ ਪ੍ਰਦੂਸ਼ਣ 'ਤੇ ਇੱਕ ਨਿਆਂਸੰਗਤ, ਪ੍ਰਭਾਵੀ ਅਤੇ ਸੰਤੁਲਿਤ ਅੰਤਰਰਾਸ਼ਟਰੀ ਕਾਨੂੰਨੀ ਤੌਰ 'ਤੇ ਬੰਧਨਕਾਰੀ ਸਾਧਨ ਦੇ ਲਈ ਚਲ ਰਹੀ ਬਾਤਚੀਤ ਵਿੱਚ ਸ਼ਾਮਲ ਹੋਣਾ ਜਾਰੀ ਰੱਖਾਂਗੇ, ਇਸ ਦੇ ਲਈ ਸੰਯੁਕਤ ਰਾਸ਼ਟਰ ਵਾਤਾਵਰਣ ਸਭਾ (United Nations Environment Assembly) ਦੇ ਪ੍ਰਸਤਾਵ 5/14 ਦੇ ਅਨੁਸਾਰ ਵਿਕਾਸਸ਼ੀਲ ਦੇਸ਼ਾਂ ਦੀਆਂ ਜ਼ਰੂਰਤਾਂ ਅਤੇ ਪ੍ਰਾਥਮਿਕਤਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਲਾਗੂਕਰਨ ਦੇ ਢੁਕਵੇਂ ਸਾਧਨਾਂ ਦੀ ਜ਼ਰੂਰਤ ਨੂੰ ਨਜ਼ਰਅੰਦਾਜ਼ ਨਹੀਂ ਕਰਾਂਗੇ। ਅੰਤਰਰਾਸ਼ਟਰੀ ਸਾਧਨ ਹਰੇਕ ਦੇਸ਼ ਦੀਆਂ ਰਾਸ਼ਟਰੀ ਪਰਿਸਥਿਤੀਆਂ, ਸਮਰੱਥਾਵਾਂ ਅਤੇ ਪ੍ਰਤੀਬੱਧਤਾਵਾਂ ਨੂੰ ਧਿਆਨ ਵਿੱਚ ਰੱਖਦਾ ਹੈ, ਨਾਲ ਹੀ ਸਮਰੱਥਾ ਨਿਰਮਾਣ ਅਤੇ ਗਿਆਨ ਅਤੇ ਟੈਕਨੋਲੋਜੀ ਦੇ ਤਬਾਦਲੇ ਦੇ ਮਾਧਿਅਮ ਨਾਲ ਠੋਸ ਪਲਾਸਟਿਕ ਵੇਸਟ ਮੈਨੇਜਮੈਂਟ 'ਤੇ ਧਿਆਨ ਕੇਂਦ੍ਰਿਤ ਕਰਦਾ ਹੈ ਅਤੇ ਇਹ ਸੁਨਿਸ਼ਚਿਤ ਕਰਦਾ ਹੈ ਕਿ ਇਹ ਰਾਸ਼ਟਰੀ ਅਰਥਵਿਵਸਥਾਵਾਂ, ਵਿਸ਼ੇਸ਼ ਕਰਕੇ ਵਿਕਾਸਸ਼ੀਲ ਦੇਸ਼ਾਂ 'ਤੇ ਨਕਾਰਾਤਮਕ ਪ੍ਰਭਾਵ ਨਾ ਪਾਉਣ।
ਅਸੀਂ ਬ੍ਰਿਕਸ ਦੇ ਢਾਂਚੇ ਦੇ ਅੰਦਰ ਵਾਤਾਵਰਣ ਦੀ ਸੁਰੱਖਿਆ ਅਤੇ ਟਿਕਾਊ ਵਿਕਾਸ ਵਿੱਚ ਸਹਿਯੋਗ ਨੂੰ ਮਜ਼ਬੂਤ ਕਰਨ, ਬਹੁਪੱਖਵਾਦ ਨੂੰ ਕਾਇਮ ਰੱਖਣ ਅਤੇ ਆਲਮੀ ਵਾਤਾਵਰਣ ਸ਼ਾਸਨ ਨੂੰ ਮਜ਼ਬੂਤ ਕਰਨ ਦੇ ਲਈ ਆਪਣੀ ਪ੍ਰਤੀਬੱਧਤਾ ਨੂੰ ਦੁਹਰਾਉਂਦੇ ਹਾਂ। ਜਲਵਾਯੂ ਪਰਿਵਰਤਨ, ਜੈਵ ਵਿਵਿਧਤਾ ਹਾਨੀ ਅਤੇ ਪ੍ਰਦੂਸ਼ਣ ਨਾਲ ਨਿਪਟਣ ਦੇ ਲਈ ਇਕ ਤਰਫ਼ਾ ਉਪਾਵਾਂ ਸਹਿਤ ਉਠਾਏ ਗਏ ਸਾਰੇ ਉਪਾਵਾਂ ਨੂੰ ਪ੍ਰਾਸੰਗਿਕ ਬਹੁਪੱਖੀ ਵਾਤਾਵਰਣ ਅਤੇ ਵਪਾਰ-ਸਬੰਧੀ ਸਮਝੌਤਿਆਂ ਦੇ ਸਿਧਾਂਤਾਂ ਅਤੇ ਪ੍ਰਾਵਧਾਨਾਂ ਦੇ ਅਨੁਰੂਪ ਡਿਜ਼ਾਈਨ, ਅਪਣਾਇਆ ਅਤੇ ਲਾਗੂ ਕੀਤਾ ਜਾਣਾ ਚਾਹੀਦਾ ਹੈ ਅਤੇ ਮਨਮਾਨੇ ਜਾਂ ਅਣਉਚਿਤ ਭੇਦਭਾਵ ਜਾਂ ਅੰਤਰਰਾਸ਼ਟਰੀ ਵਪਾਰ 'ਤੇ ਛਿਪੇ ਪ੍ਰਤੀਬੰਧ ਦਾ ਸਾਧਨ ਨਹੀਂ ਬਣਨਾ ਚਾਹੀਦਾ।
ਅਸੀਂ ਵਿਕਾਸਸ਼ੀਲ ਦੇਸ਼ਾਂ ਦੇ ਲਈ ਅਧਿਕ ਸੰਤੁਲਿਤ ਅਤੇ ਨਿਆਂਸੰਗਤ ਪ੍ਰਤੀਨਿਧਤਾ ਨੂੰ ਸੁਨਿਸ਼ਚਿਤ ਕਰਨ ਅਤੇ ਇਨ੍ਹਾਂ ਦੇਸ਼ਾਂ ਦੁਆਰਾ ਬਣਾਏ ਗਏ ਕੁਦਰਤੀ ਪੂੰਜੀ ਦੇ ਮੁੱਲ ਦੇ ਅਨੁਰੂਪ ਆਲਮੀ ਵਾਤਾਵਰਣ ਸੁਵਿਧਾ (ਜੀਈਐੱਫ-GEF) ਦੇ ਸ਼ਾਸਨ ਵਿੱਚ ਸੁਧਾਰ ਕਰਨ ਦੀ ਤਤਕਾਲ ਜ਼ਰੂਰਤ ਨੂੰ ਰੇਖਾਂਕਿਤ ਕਰਦੇ ਹਾਂ। ਅਸੀਂ ਪ੍ਰਕਿਰਿਆਵਾਂ ਦੇ ਸਰਲੀਕਰਨ ਅਤੇ ਸੰਸਾਧਨਾਂ ਤੱਕ ਪਹੁੰਚ ਨੂੰ ਸਰਲ ਬਣਾਉਣ, ਅਤੇ ਵਾਤਾਵਰਣਕ ਤੰਤਰਾਂ ਦੀ ਸੰਭਾਲ਼ ਅਤੇ ਟਿਕਾਊ ਉਪਯੋਗ ਵਿੱਚ ਪ੍ਰਤੱਖ ਤੌਰ 'ਤੇ ਸ਼ਾਮਲ ਲੋਕਾਂ, ਜਿਵੇਂ ਦੀ ਸਵਦੇਸ਼ੀ ਲੋਕਾਂ ਅਤੇ ਸਥਾਨਕ ਭਾਈਚਾਰਿਆਂ ਦੀ ਭਾਗੀਦਾਰੀ ਦਾ ਵੀ ਸਮਰਥਨ ਕਰਦੇ ਹਾਂ, ਜਿਸ ਵਿੱਚ ਬਿਹਤਰ ਤੌਰ ‘ਤੇ ਉਨ੍ਹਾਂ ਨੂੰ ਸੁਣਿਆ ਜਾਣਾ ਅਤੇ ਮਤ ਅਧਾਰਿਤ ਵਿਵਸਥਾ ਅਤੇ ਵਿਕਾਸਸ਼ੀਲ ਦੇਸ਼ਾਂ ਦੁਆਰਾ ਨਿਰਣੇ ਲੈਣ ਵਿੱਚ ਨਿਆਂਸੰਗਤ ਪਹੁੰਚ ਸ਼ਾਮਲ ਹੈ।
ਅਸੀਂ 14 ਮਈ 2025 ਨੂੰ ਬ੍ਰਾਸੀਲੀਆ ਵਿੱਚ ਆਯੋਜਿਤ ਦੂਸਰੀ ਬ੍ਰਿਕਸ ਟ੍ਰਾਂਸਪੋਰਟ ਮੰਤਰੀਆਂ ਦੀ ਮੀਟਿੰਗ (Second BRICS Transport Ministers’ Meeting) ਦੇ ਪਰਿਣਾਮਾਂ ਦਾ ਸੁਆਗਤ ਕਰਦੇ ਹਾਂ ਅਤੇ ਸਾਰੇ ਹਿਤਧਾਰਕਾਂ ਦੀਆਂ ਮੰਗਾਂ ਨੂੰ ਪੂਰਾ ਕਰਨ ਅਤੇ ਬ੍ਰਿਕਸ ਦੇਸ਼ਾਂ ਦੀ ਟ੍ਰਾਂਸਪੋਰਟ ਸਮਰੱਥਾ ਨੂੰ ਵਧਾਉਣ ਦੇ ਲਈ ਟ੍ਰਾਂਸਪੋਰਟ ਸੰਵਾਦ ਨੂੰ ਅੱਗੇ ਵਧਾਉਣ ਦੇ ਪ੍ਰਤੀ ਆਸਵੰਦ ਹਾਂ, ਨਾਲ ਹੀ ਟ੍ਰਾਂਸਪੋਰਟ ਸਹਿਯੋਗ ਕਰਦੇ ਸਮੇਂ ਸਾਰੇ ਮੈਂਬਰ ਦੇਸ਼ਾਂ ਦੀ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਦਾ ਸਨਮਾਨ ਕਰਦੇ ਹਾਂ। ਅਸੀਂ ਆਰਥਿਕ ਵਿਕਾਸ, ਟ੍ਰਾਂਸਪੋਰਟ ਸੰਪਰਕ ਅਤੇ ਵਾਤਾਵਰਣਕ ਸਥਿਰਤਾ ਵਿੱਚ ਇਸ ਦੀ ਮਹੱਤਵਪੂਰਨ ਭੂਮਿਕਾ ਨੂੰ ਮਾਨਤਾ ਦਿੰਦੇ ਹੋਏ, ਟਿਕਾਊ ਅਤੇ ਮਜ਼ਬੂਤ ਟ੍ਰਾਂਸਪੋਰਟ ਬੁਨਿਆਦੀ ਢਾਂਚੇ ਨੂੰ ਵਿਕਸਿਤ ਕਰਨ ਦੀ ਆਪਣੀ ਪ੍ਰਤੀਬੱਧਤਾ ਦੀ ਪੁਸ਼ਟੀ ਕਰਦੇ ਹਾਂ। ਅਸੀਂ ਸ਼ਹਿਰੀ ਜਨਤਕ ਟ੍ਰਾਂਸਪੋਰਟ ਪ੍ਰਣਾਲੀਆਂ ਦੇ ਅੱਗੇ ਵਿਕਾਸ ਅਤੇ ਅਧਿਕ ਨਿਆਂਸੰਗਤ, ਰਹਿਣ ਯੋਗ, ਤੰਦਰੁਸਤ, ਅਨੁਕੂਲ ਅਤੇ ਘੱਟ ਭੀੜਭਾੜ ਵਾਲੇ ਸ਼ਹਿਰੀ ਵਾਤਾਵਰਣ ਨੂੰ ਬਣਾਉਣ ਦੇ ਲਈ ਸਰਗਰਮ ਗਤੀਸ਼ੀਲਤਾ ਨੂੰ ਹੁਲਾਰਾ ਦੇਣ ਦੇ ਮਹੱਤਵ 'ਤੇ ਜ਼ੋਰ ਦਿੰਦੇ ਹਾਂ। ਅਸੀਂ ਸ਼ਹਿਰੀ ਗਤੀਸ਼ੀਲਤਾ ਵਿੱਚ ਜ਼ੀਰੋ ਅਤੇ ਘੱਟ ਉਤਸਰਜਨ ਵਾਲੇ ਵਾਹਨਾਂ ਦੇ ਉਪਯੋਗ ਨੂੰ ਪ੍ਰੋਤਸਾਹਿਤ ਕਰਨ ਦੀ ਜ਼ਰੂਰਤ ਨੂੰ ਵੀ ਮੰਨਦੇ ਹਾਂ। ਅਸੀਂ ਹਵਾਬਾਜ਼ੀ ਅਤੇ ਸਮੁੰਦਰੀ ਟ੍ਰਾਂਸਪੋਰਟ ਵਿੱਚ ਕਾਰਬਨ ਉਤਸਰਜਨ ਨੂੰ ਘੱਟ ਕਰਨ ਦੇ ਮਾਮਲੇ ਵਿੱਚ ਬ੍ਰਿਕਸ ਮੈਂਬਰਾਂ ਦੇ ਦਰਮਿਆਨ ਸਹਿਯੋਗ ਦੀ ਮਹੱਤਵ 'ਤੇ ਜ਼ੋਰ ਦਿੰਦੇ ਹਾਂ। ਅਸੀਂ ਅੰਤਰਰਾਸ਼ਟਰੀ ਹਵਾਬਾਜ਼ੀ ਤੋਂ ਕਾਰਬਨ ਉਤਸਰਜਨ ਨੂੰ ਘੱਟ ਕਰਨ ਦੇ ਮਾਰਗ ਦੇ ਰੂਪ ਵਿੱਚ ਸਥਾਈ ਹਵਾਬਾਜ਼ੀ ਈਂਧਣ (ਐੱਸਏਐੱਫ-SAF), ਘੱਟ ਕਾਰਬਨ ਹਵਾਬਾਜ਼ੀ ਈਂਧਣ (ਐੱਲਸੀਏਐੱਫ-LCAF) ਅਤੇ ਹੋਰ ਹਵਾਬਾਜ਼ੀ ਸਵੱਛ ਊਰਜਾ (Sustainable Aviation Fuels (SAF), Lower Carbon Aviation Fuels (LCAF), and other Aviation Cleaner Energies) ਦੇ ਮਹੱਤਵ ਨੂੰ ਮਾਨਤਾ ਦਿੰਦੇ ਹਾਂ। ਅਸੀਂ ਸਵੱਛ ਹਵਾਬਾਜ਼ੀ ਊਰਜਾ ਅਤੇ ਸਬੰਧਿਤ ਟੈਕਨੋਲੋਜੀਆਂ ਦੇ ਵਿਕਾਸ ਅਤੇ ਤੈਨਾਤੀ ਵਿੱਚ, ਉਨ੍ਹਾਂ ਦੀਆਂ ਰਾਸ਼ਟਰੀ ਵਾਸਤਵਿਕਤਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਅਸੀਂ ਬ੍ਰਿਕਸ ਦੇਸ਼ਾਂ ਦੇ ਦਰਮਿਆਨ ਤਕਨੀਕੀ ਸਹਿਯੋਗ ਨੂੰ ਪ੍ਰੋਤਸਾਹਿਤ ਕਰਦੇ ਹਾਂ। ਅਸੀਂ ਹਵਾਈ ਅਤੇ ਸਮੁੰਦਰੀ ਸੰਪਰਕ ਨੂੰ ਵਧਾਉਣ ਅਤੇ ਸਮੁੰਦਰੀ ਟ੍ਰਾਂਸਪੋਰਟ ਵਿੱਚ ਕਾਰਬਨ ਉਤਸਰਜਨ ਵਿੱਚ ਕਮੀ ਲਿਆਉਣ ਨੂੰ ਹੁਲਾਰਾ ਦੇਣ ਦੇ ਨਾਲ-ਨਾਲ ਲੌਜਿਸਟਿਕਸ ਏਕੀਕਰਣ ਅਤੇ ਇਨੋਵੇਸ਼ਨ ਵਿੱਚ ਪਹਿਲ ਨੂੰ ਮਜ਼ਬੂਤ ਕਰਨ ਦੇ ਲਈ ਸਹਿਯੋਗ 'ਤੇ ਭੀ ਜ਼ੋਰ ਦਿੰਦੇ ਹਾਂ।
ਮਾਨਵ, ਸਮਾਜਿਕ ਅਤੇ ਸੱਭਿਆਚਾਰਕ ਵਿਕਾਸ ਨੂੰ ਹੁਲਾਰਾ ਦੇਣ ਦੇ ਲਈ ਸਾਂਝੇਦਾਰੀ
ਅਸੀਂ ਜਨਸੰਖਿਆ ਨਾਲ ਸਬੰਧਿਤ ਮਾਮਲਿਆਂ 'ਤੇ ਬ੍ਰਿਕਸ (BRICS) ਸਹਿਯੋਗ ਨੂੰ ਮਜ਼ਬੂਤ ਕਰਨ ਦੇ ਲਈ ਪ੍ਰਤੀਬੱਧ ਹਾਂ, ਕਿਉਂਕਿ ਜਨਸੰਖਿਆ ਦੀ ਉਮਰ ਸੰਰਚਨਾ ਵਿੱਚ ਬਦਲਾਅ ਹੁੰਦਾ ਹੈ, ਜੋ ਸਮਾਜਿਕ-ਆਰਥਿਕ ਵਿਕਾਸ ਦੇ ਲਈ ਵਿਸ਼ੇਸ਼ ਤੌਰ ‘ਤੇ ਮਹਿਲਾਵਾਂ ਅਤੇ ਦਿੱਵਯਾਂਗ ਵਿਅਕਤੀਆਂ ਦੇ ਅਧਿਕਾਰਾਂ ਅਤੇ ਲਾਭਾਂ, ਯੁਵਾ ਵਿਕਾਸ, ਰੋਜ਼ਗਾਰ ਅਤੇ ਕੰਮ, ਸ਼ਹਿਰੀਕਰਣ, ਪ੍ਰਵਾਸ ਅਤੇ ਬਿਰਧ ਅਵਸਥਾ ਦੇ ਭਵਿੱਖ ਦੇ ਸਬੰਧ ਵਿੱਚ ਚੁਣੌਤੀਆਂ ਦੇ ਨਾਲ-ਨਾਲ ਅਵਸਰ ਭੀ ਪੇਸ਼ ਕਰਦਾ ਹੈ।
ਅਸੀਂ ਸਮਾਨਤਾ ਅਤੇ ਪਰਸਪਰ ਸਨਮਾਨ ਦੇ ਸਿਧਾਂਤਾਂ ਦੇ ਤਹਿਤ ਮਨੁੱਖੀ ਅਧਿਕਾਰਾਂ ਅਤੇ ਮੌਲਿਕ ਸੁਤੰਤਰਤਾ ਨੂੰ ਹੁਲਾਰਾ ਦੇਣ ਅਤੇ ਉਨ੍ਹਾਂ ਦੀ ਰੱਖਿਆ ਕਰਨ ਅਤੇ ਸਭ ਪ੍ਰਕਾਰ ਦੇ ਭੇਦਭਾਵ ਨਾਲ ਲੜਨ ਦੇ ਲਈ ਸਾਰੇ ਦੇਸ਼ਾਂ ਦੇ ਦਰਮਿਆਨ ਸਹਿਯੋਗ ਦੀ ਜ਼ਰੂਰਤ ਦੀ ਪੁਸ਼ਟੀ ਕਰਦੇ ਹਾਂ। ਅਸੀਂ ਵਿਕਾਸ ਦੇ ਅਧਿਕਾਰ ਸਹਿਤ ਸਾਰੇ ਮਨੁੱਖੀ ਅਧਿਕਾਰਾਂ ਨੂੰ ਨਿਰਪੱਖ ਅਤੇ ਸਮਾਨ ਤਰੀਕੇ ਨਾਲ, ਸਮਾਨ ਪੱਧਰ 'ਤੇ ਅਤੇ ਸਮਾਨ ਜ਼ੋਰ ਦੇ ਨਾਲ ਵਿਵਹਾਰ ਕਰਨਾ ਜਾਰੀ ਰੱਖਣ ਦੇ ਲਈ ਸਹਿਮਤ ਹਾਂ। ਇਸ ਸੰਦਰਭ ਵਿੱਚ, ਅਸੀਂ ਬ੍ਰਿਕਸ ਦੇ ਅੰਦਰ ਅਤੇ ਬਹੁਪੱਖੀ ਮੰਚਾਂ ਵਿੱਚ ਸਾਂਝੇ ਹਿਤਾਂ ਦੇ ਮੁੱਦਿਆਂ 'ਤੇ ਸਹਿਯੋਗ ਨੂੰ ਮਜ਼ਬੂਤ ਕਰਨ ਦੇ ਲਈ ਸਹਿਮਤ ਹਾਂ, ਜਿਸ ਵਿੱਚ ਇੱਕ ਗ਼ੈਰ-ਚੋਣਵੇਂ, ਗ਼ੈਰ-ਰਾਜਨੀਤਕ (non-selective, non-politicized) ਅਤੇ ਰਚਨਾਤਮਕ ਤਰੀਕੇ ਨਾਲ ਅਤੇ ਦੋਹਰੇ ਮਿਆਰਾਂ ਤੋਂ ਬਿਨਾ, ਰਚਨਾਤਮਕ ਸੰਵਾਦ ਅਤੇ ਸਹਿਯੋਗ ਨਾਲ ਮਨੁੱਖੀ ਅਧਿਕਾਰਾਂ ਨੂੰ ਹੁਲਾਰਾ ਦੇਣ , ਉਨ੍ਹਾਂ ਦੀ ਰੱਖਿਆ ਕਰਨ ਅਤੇ ਉਨ੍ਹਾਂ ਨੂੰ ਪੂਰਾ ਕਰਨ ਦੀ ਜ਼ਰੂਰਤ ਨੂੰ ਧਿਆਨ ਵਿੱਚ ਰੱਖਿਆ ਗਿਆ ਹੈ। ਅਸੀਂ ਲੋਕਤੰਤਰ ਅਤੇ ਮਨੁੱਖੀ ਅਧਿਕਾਰਾਂ ਦੇ ਸਨਮਾਨ ਦਾ ਸੱਦਾ ਦਿੰਦੇ ਹਾਂ। ਇਸ ਸਬੰਧ ਵਿੱਚ, ਅਸੀਂ ਇਸ ਬਾਤ 'ਤੇ ਜ਼ੋਰ ਦਿੰਦੇ ਹਾਂ ਕਿ ਉਨ੍ਹਾਂ ਨੂੰ ਆਲਮੀ ਸ਼ਾਸਨ ਪੱਧਰ ਦੇ ਨਾਲ-ਨਾਲ ਰਾਸ਼ਟਰੀ ਪੱਧਰ 'ਤੇ ਭੀ ਲਾਗੂ ਕੀਤਾ ਜਾਣਾ ਚਾਹੀਦਾ ਹੈ। ਅਸੀਂ ਪਰਸਪਰ ਤੌਰ ‘ਤੇ ਲਾਭਕਾਰੀ ਸਹਿਯੋਗ ਦੇ ਅਧਾਰ 'ਤੇ ਅੰਤਰਰਾਸ਼ਟਰੀ ਸਮੁਦਾਇ ਦੇ ਲਈ ਇੱਕ ਉੱਜਵਲ ਸਾਂਝੇ ਭਵਿੱਖ ਦਾ ਨਿਰਮਾਣ ਕਰਨ ਦੇ ਉਦੇਸ਼ ਨਾਲ ਸਾਰਿਆਂ ਦੇ ਲਈ ਲੋਕਤੰਤਰ, ਮਨੁੱਖੀ ਅਧਿਕਾਰਾਂ ਅਤੇ ਮੌਲਿਕ ਸੁਤੰਤਰਤਾ ਦੇ ਸੰਵਰਧਨ (ਵਾਧੇ) ਅਤੇ ਸੁਰੱਖਿਆ (ਸੰਭਾਲ਼) ਨੂੰ ਸੁਨਿਸ਼ਚਿਤ ਕਰਨ ਦੇ ਲਈ ਆਪਣੀ ਪ੍ਰਤੀਬੱਧਤਾ ਦੀ ਪੁਸ਼ਟੀ ਕਰਦੇ ਹਾਂ।
ਅਸੀਂ ਨਸਲਵਾਦ, ਨਸਲੀ ਭੇਦਭਾਵ , ਵਿਦੇਸ਼ੀ ਲੋਕਾਂ ਪ੍ਰਤੀ ਘਿਣਾਉਣੀ ਭਾਵਨਾ (ਜ਼ੈਨੋਫ਼ੋਬੀਆ- xenophobia) ਅਤੇ ਸਬੰਧਿਤ ਅਸਹਿਣਸ਼ੀਲਤਾ ਦੇ ਨਾਲ-ਨਾਲ ਧਰਮ, ਆਸਥਾ ਜਾਂ ਵਿਸ਼ਵਾਸ ਦੇ ਅਧਾਰ ‘ਤੇ ਭੇਦਭਾਵ ਅਤੇ ਦੁਨੀਆ ਭਰ ਵਿੱਚ ਉਨ੍ਹਾਂ ਦੇ ਸਾਰੇ ਸਮਕਾਲੀਨ ਰੂਪਾਂ ਦੇ ਖ਼ਿਲਾਫ਼ ਲੜਾਈ ਨੂੰ ਤੇਜ਼ ਕਰਨ ਦੀ ਜ਼ਰੂਰਤ ‘ਤੇ ਜ਼ੋਰ ਦਿੰਦੇ ਹਾਂ, ਜਿਸ ਵਿੱਚ ਨਫ਼ਰਤ ਭਰੇ ਭਾਸ਼ਣ, ਤੋੜ-ਮਰੋੜ ਕੇ ਦਿੱਤੀ ਗਈ ਸੂਚਨਾ ਅਤੇ ਗਲਤ ਸੂਚਨਾ ਦੇ ਸੰਕਟ ਪੈਦਾ ਕਰਨ ਵਾਲੇ ਰੁਝਾਨ ਸ਼ਾਮਲ ਹਨ। ਅਸੀਂ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਦੁਆਰਾ ਅਫਰੀਕੀ ਮੂਲ ਦੇ ਲੋਕਾਂ ਦੇ ਲਈ ਦੂਸਰੇ ਅੰਤਰਰਾਸ਼ਟਰੀ ਦਹਾਕੇ (2025 - 2034) ਦੇ ਐਲਾਨ ਦਾ ਸੁਆਗਤ ਕਰਦੇ ਹਾਂ। ਅਸੀਂ ਅਫਰੀਕਨ ਯੂਨੀਅਨ ਦੁਆਰਾ 2025 ਨੂੰ "ਅਫਰੀਕੀਆਂ ਅਤੇ ਅਫਰੀਕੀ ਮੂਲ ਦੇ ਲੋਕਾਂ ਦੇ ਲਈ ਨਿਆਂ ਦੇ ਜ਼ਰੀਏ ਹਾਨੀ-ਪੂਰਤੀ" ("Justice for Africans and People of African Descent Through Reparations”) ਦੇ ਵਰ੍ਹੇ ਦੇ ਰੂਪ ਵਿੱਚ ਨਾਮਿਤ ਕਰਨ ਦੇ ਨਿਰਣੇ ਦਾ ਸੁਆਗਤ ਕਰਦੇ ਹਾਂ ਅਤੇ ਬਸਤੀਵਾਦ ਅਤੇ ਦਾਸ ਵਪਾਰ ਦੀ ਵਿਨਾਸ਼ਕਾਰੀ ਵਿਰਾਸਤ ਨਾਲ ਨਿਪਟਣ ਦੇ ਲਈ ਅਫਰੀਕਨ ਯੂਨੀਅਨ ਦੇ ਪ੍ਰਯਾਸਾਂ ਨੂੰ ਮਾਨਤਾ ਦਿੰਦੇ ਹਾਂ।
ਬੀਜਿੰਗ ਐਲਾਨਨਾਮੇ ਅਤੇ ਕਾਰਵਾਈ ਦੇ ਲਈ ਮੰਚ ਦੀ 30ਵੀਂ ਵਰ੍ਹੇਗੰਢ (30th anniversary of the Beijing Declaration and Platform for Action) ਦੇ ਸੰਦਰਭ ਵਿੱਚ, ਅਸੀਂ ਸਾਰੇ ਖੇਤਰਾਂ ਵਿੱਚ ਮਹਿਲਾਵਾਂ ਦੇ ਅਧਿਕਾਰਾਂ ਅਤੇ ਅਗਵਾਈ ਨੂੰ ਅੱਗੇ ਵਧਾਉਣ ਦੇ ਲਈ ਆਪਣੀ ਪ੍ਰਤੀਬੱਧਤਾ ਦੀ ਪੁਸ਼ਟੀ ਕਰਦੇ ਹਾਂ। ਅਸੀਂ ਮਹਿਲਾਵਾਂ ਦੇ ਸਸ਼ਕਤੀਕਰਣ ਦੇ ਮਹੱਤਵ ਨੂੰ ਰੇਖਾਂਕਿਤ ਕਰਦੇ ਹਾਂ ਅਤੇ ਸਮਾਜ ਦੇ ਸਾਰੇ ਖੇਤਰਾਂ ਵਿੱਚ ਉਨ੍ਹਾਂ ਦੀ ਪੂਰਨ, ਸਮਾਨ ਅਤੇ ਸਾਰਥਕ ਭਾਗੀਦਾਰੀ ਨੂੰ ਸੁਨਿਸ਼ਚਿਤ ਕਰਨ ‘ਤੇ ਜ਼ੋਰ ਦਿੰਦੇ ਹਾਂ, ਜਿਸ ਵਿੱਚ ਸਿੱਖਿਆ ਅਤੇ ਕਾਰੋਬਾਰ ਤੱਕ ਪਹੁੰਚ ਅਤੇ ਨਿਰਣੇ ਲੈਣ ਦੀਆਂ ਪ੍ਰਕਿਰਿਆਵਾਂ ਵਿੱਚ ਉਨ੍ਹਾਂ ਦੀ ਸਰਗਰਮ ਭਾਗੀਦਾਰੀ ਸ਼ਾਮਲ ਹੈ, ਜੋ ਸਮਾਨਤਾ, ਵਿਕਾਸ ਅਤੇ ਸ਼ਾਂਤੀ ਦੀ ਪ੍ਰਾਪਤੀ ਦੇ ਲਈ ਮੌਲਿਕ ਹਨ। ਅਸੀਂ ਟਿਕਾਊ ਵਿਕਾਸ, ਜਲਵਾਯੂ ਕਾਰਵਾਈ ਅਤੇ ਉੱਦਮਤਾ ਵਿੱਚ, ਖਾਸ ਕਰਕੇ ਗਲੋਬਲ ਸਾਊਥ ਵਿੱਚ ਮਹਿਲਾਵਾਂ ਅਤੇ ਲੜਕੀਆਂ ਦੀ ਭੂਮਿਕਾ 'ਤੇ ਜ਼ੋਰ ਦਿੰਦੇ ਹਾਂ। ਅਸੀਂ ਮਹਿਲਾਵਾਂ ਦੇ ਪ੍ਰਤੀ ਔਨਲਾਇਨ ਘਿਰਣਾ ਅਤੇ ਤੋੜ-ਮਰੋੜ ਕੇ ਦਿੱਤੀ ਗਈ ਸੂਚਨਾ ਦੇ ਮਹਿਲਾਵਾਂ ‘ਤੇ ਪੈਣ ਵਾਲੇ ਪ੍ਰਭਾਵਾਂ ਨਾਲ ਸਬੰਧਿਤ ਬ੍ਰਾਜ਼ੀਲ ਦੀ ਪ੍ਰਧਾਨਗੀ ਦੇ ਤਹਿਤ ਹੁਲਾਰਾ ਦਿੱਤੇ ਗਏ ਵਿਚਾਰ-ਵਟਾਂਦਰੇ ਨੂੰ ਸਵੀਕਾਰ ਕਰਦੇ ਹਾਂ, ਅਤੇ ਅਸੀਂ ਮਹਿਲਾਵਾਂ ਦੀ ਸੁਰੱਖਿਆ, ਆਵਾਜ਼ ਅਤੇ ਲੈਂਗਿਕ ਡਿਜੀਟਲ ਅੰਤਰ ਸਹਿਤ ਡਿਜੀਟਲ ਵਿਭਾਜਨ ਨੂੰ ਪੂਰਨ ਵਿੱਚ ਸਰਗਰਮ ਭਾਗੀਦਾਰੀ ਨੂੰ ਸੁਨਿਸ਼ਚਿਤ ਕਰਨ ਦੀ ਜ਼ਰੂਰਤ ਨੂੰ ਰੇਖਾਂਕਿਤ ਕਰਦੇ ਹਾਂ। ਅਸੀਂ ਕਿਫ਼ਾਇਤੀ ਬਾਲ-ਦੇਖਭਾਲ਼ ਤੱਕ ਪਹੁੰਚ ਦਾ ਵਿਸਤਾਰ ਕਰਨ, STEM ਖੇਤਰਾਂ ਵਿੱਚ ਮਹਿਲਾਵਾਂ ਦੀ ਅਗਵਾਈ ਨੂੰ ਹੁਲਾਰਾ ਦੇਣ ਅਤੇ ਕਾਰਜਸਥਲ 'ਤੇ ਭੇਦਭਾਵ ਅਤੇ ਸਭ ਪ੍ਰਕਾਰ ਦੀ ਹਿੰਸਾ ਦੇ ਖ਼ਿਲਾਫ਼ ਮਹਿਲਾਵਾਂ ਦੇ ਲਈ ਕਾਨੂੰਨੀ ਸੁਰੱਖਿਆ ਨੂੰ ਮਜ਼ਬੂਤ ਕਰਨਾ ਜਿਹੇ ਨੀਤੀਗਤ ਉਪਾਵਾਂ ਦੇ ਜ਼ਰੀਏ ਅਰਥਵਿਵਸਥਾ ਵਿੱਚ ਮਹਿਲਾਵਾਂ ਦੀ ਪੂਰਨ ਅਤੇ ਸਮਾਨ ਭਾਗੀਦਾਰੀ ਨੂੰ ਅੱਗੇ ਵਧਾਉਣ ਦੇ ਲਈ ਪ੍ਰਤੀਬੱਧ ਹਾਂ।
ਅਸੀਂ 17 ਜੂਨ 2025 ਨੂੰ ਬ੍ਰਾਸੀਲੀਆ ਵਿੱਚ ਆਯੋਜਿਤ 15ਵੀਂ ਬ੍ਰਿਕਸ ਸਿਹਤ ਮੰਤਰੀਆਂ ਦੀ ਬੈਠਕ ਦੇ ਦੌਰਾਨ ਹਾਸਲ ਕੀਤੀ ਗਈ ਪ੍ਰਗਤੀ ਅਤੇ ਸਿਹਤ ਸਹਿਯੋਗ ਨੂੰ ਮਜ਼ਬੂਤ ਕਰਨ ਦੇ ਲਈ ਕੀਤੀਆਂ ਗਈਆਂ ਪ੍ਰਤੀਬੱਧਤਾਵਾਂ ਦੀ ਸ਼ਲਾਘਾ ਕਰਦੇ ਹਾਂ। ਅਸੀਂ ਬ੍ਰਿਕਸ ਸਿਹਤ ਸੰਸਥਾਵਾਂ ਦੇ ਦਰਮਿਆਨ ਗਹਿਰੇ ਸਬੰਧਾਂ ਨੂੰ ਹੁਲਾਰਾ ਦੇਣ ਦਾ ਸੁਆਗਤ ਕਰਦੇ ਹਾਂ ਅਤੇ ਇਲੈਕਟ੍ਰੌਨਿਕ ਆਰਐਂਡਡੀ ਸਟਾਕ (Electronic R&D Stock), ਬ੍ਰਿਕਸ ਟੀਬੀ ਰਿਸਰਚ ਨੈੱਟਵਰਕ (BRICS TB Research Network) ਦਾ ਸੰਚਾਲਨ ਸਹਿਤ ਬ੍ਰਿਕਸ ਆਰਐਂਡਡੀ ਵੈਕਸੀਨ ਕੇਂਦਰ (BRICS R&D Vaccine Center) ਦੀਆਂ ਪਹਿਲਾਂ ਦਾ ਸਮਰਥਨ ਕਰਦੇ ਹਾਂ, ਅਤੇ ਨਾਲ ਹੀ ਸਿਹਤ ਪ੍ਰਣਾਲੀਆਂ ਵਿੱਚ ਆਰਟੀਫਿਸ਼ਲ ਇੰਟੈਲੀਜੈਂਸ ਅਤੇ ਮਜ਼ਬੂਤ ਡੇਟਾ ਸ਼ਾਸਨ ਦੇ ਨੈਤਿਕ ਅਤੇ ਪ੍ਰਭਾਵੀ ਉਪਯੋਗ ਨੂੰ ਸੁਨਿਸ਼ਚਿਤ ਕਰਨ ਦੀ ਭੀ ਪਹਿਲ ਕਰਦੇ ਹਾਂ। ਅਸੀਂ ਮਜ਼ਬੂਤ, ਨਿਆਂਸੰਗਤ ਅਤੇ ਸਮਾਵੇਸ਼ੀ ਸਿਹਤ ਪ੍ਰਣਾਲੀਆਂ ਨੂੰ ਹੁਲਾਰਾ ਦੇਣ ਵਿੱਚ ਇਨ੍ਹਾਂ ਕਾਰਜਾਂ ਦੇ ਮਹੱਤਵ ਨੂੰ ਦੁਹਰਾਉਂਦੇ ਹਾਂ, ਜਿਸ ਦਾ ਉਦੇਸ਼ ਸਰਬਵਿਆਪਕ ਸਿਹਤ ਕਵਰੇਜ ਪ੍ਰਾਪਤ ਕਰਨਾ ਅਤੇ ਦਵਾਈਆਂ, ਟੀਕਿਆਂ ਅਤੇ ਨਿਦਾਨ ਸਹਿਤ ਜ਼ਰੂਰੀ ਸਿਹਤ ਵਸਤੂਆਂ ਅਤੇ ਸਿਹਤ ਦੇਖਭਾਲ਼ ਸੇਵਾਵਾਂ ਤੱਕ ਉਚਿਤ ਅਤੇ ਸਮੇਂ ‘ਤੇ ਪਹੁੰਚ ਸੁਨਿਸ਼ਚਿਤ ਕਰਨਾ ਹੈ। ਅਸੀਂ ਸਵੀਕਾਰ ਕਰਦੇ ਹਾਂ ਕਿ ਟੀਬੀ ਅਤੇ ਏਐੱਮਆਰ (TB and AMR) ਦਾ ਮੁਕਾਬਲਾ ਕਰਨ ਦੇ ਨਾਲ-ਨਾਲ ਸੰਕ੍ਰਾਮਕ ਅਤੇ ਗ਼ੈਰ-ਸੰਕ੍ਰਾਮਕ ਰੋਗਾਂ ਅਤੇ ਹੋਰ ਸਿਹਤ ਮੁੱਦਿਆਂ ਦੀ ਰੋਕਥਾਮ ਵਿੱਚ ਸਮਰੱਥਾਵਾਂ ਨੂੰ ਮਜ਼ਬੂਤ ਕਰਨ ਦੇ ਲਈ ਪਰੰਪਰਾਗਤ ਚਿਕਿਤਸਾ ਪ੍ਰਣਾਲੀਆਂ ਸਹਿਤ ਬ੍ਰਿਕਸ ਸਹਿਯੋਗ, ਅਨੁਭਵ ਸਾਂਝਾਕਰਣ, ਡਿਜੀਟਲ ਸਿਹਤ, ਪ੍ਰਾਸੰਗਿਕ ਅੰਤਰਰਾਸ਼ਟਰੀ ਪ੍ਰਯਾਸਾਂ ਵਿੱਚ ਬਹੁਤ ਯੋਗਦਾਨ ਦਿੰਦਾ ਹੈ। ਅਸੀਂ ਮੰਨਦੇ ਹਾਂ ਕਿ ਜਨਤਕ ਸਿਹਤ ਪ੍ਰਣਾਲੀਆਂ ਵਿੱਚ ਖੋਜ ਦਾ ਬ੍ਰਿਕਸ ਨੈੱਟਵਰਕ ਬ੍ਰਿਕਸ ਦੇਸ਼ਾਂ ਦੇ ਉੱਚ ਪੱਧਰੀ ਜਨਤਕ ਸਿਹਤ ਸੰਗਠਨਾਂ ਦੇ ਵਿਚਕਾਰ ਸਹਿਯੋਗ ਦੇ ਲਈ ਇੱਕ ਮਹੱਤਵਪੂਰਨ ਮੰਚ ਹੈ। ਅਸੀਂ ਬ੍ਰਿਕਸ ਨਿਊਕਲੀਅਰ ਮੈਡੀਸਿਨ ਵਰਕਿੰਗ ਗਰੁੱਪ (BRICS Nuclear Medicine Working Group) ਦੇ ਅੰਦਰ ਨਿਊਕਲੀਅਰ ਮੈਡੀਸਿਨ ਅਤੇ ਰੇਡੀਓ ਫਾਰਮੇਸੀ ਦੇ ਖੇਤਰ ਵਿੱਚ ਸਹਿਯੋਗ ਦੀ ਜ਼ਰੂਰਤ ਨੂੰ ਸਵੀਕਾਰ ਕਰਦੇ ਹਾਂ। ਅਸੀਂ ਬ੍ਰਿਕਸ ਮੈਡੀਕਲ ਪ੍ਰੋਡਕਟਸ ਰੈਗੂਲੇਟਰੀ ਅਥਾਰਿਟੀ (BRICS Medical Products Regulatory Authorities) ਪਹਿਲ ਦੇ ਮਾਧਿਅਮ ਨਾਲ ਸਵੈ-ਇੱਛੁਕ ਰੈਗੂਲੇਟਰੀ ਤਾਲਮੇਲ ਨੂੰ ਅੱਗੇ ਵਧਾਉਣ ਦੇ ਮਹੱਤਵ 'ਤੇ ਭੀ ਜ਼ੋਰ ਦਿੰਦੇ ਹਾਂ।
ਅਸੀਂ ਸਮਾਜਿਕ ਤੌਰ 'ਤੇ ਨਿਰਧਾਰਿਤ ਰੋਗਾਂ ਦੇ ਖ਼ਾਤਮੇ ਦੇ ਲਈ ਭਾਗੀਦਾਰੀ ਦੇ ਵਿਕਾਸ ਦੀ ਦਿਸ਼ਾ ਵਿੱਚ ਕੀਤੇ ਗਏ ਪ੍ਰਯਾਸਾਂ ਦੀ ਸ਼ਲਾਘਾ ਕਰਦੇ ਹਾਂ। ਅਸੀਂ ਇਸ ਪਹਿਲ ਨੂੰ ਇੱਕ ਮਹੱਤਵਪੂਰਨ ਉਪਲਬਧੀ ਮੰਨਦੇ ਹੋਏ ਸ਼ੁਰੂ ਕਰਦੇ ਹਾਂ, ਜੋ ਸਿਹਤ ਸਮਾਨਤਾ ਨੂੰ ਅੱਗੇ ਵਧਾਉਣ ਅਤੇ ਆਲਮੀ ਸਿਹਤ ਸੰਰਚਨਾ ਨੂੰ ਮਜ਼ਬੂਤ ਕਰਨ ਦੇ ਲਈ ਸਾਡੀ ਸਾਂਝੀ ਪ੍ਰਤੀਬੱਧਤਾ ਨੂੰ ਦਰਸਾਉਂਦਾ ਹੈ। ਏਕੀਕ੍ਰਿਤ, ਬਹੁ-ਖੇਤਰੀ ਪ੍ਰਤੀਕਿਰਿਆਵਾਂ ਨੂੰ ਪ੍ਰਾਥਮਿਕਤਾ ਦੇ ਕੇ, ਸਾਡਾ ਲਕਸ਼ ਗ਼ਰੀਬੀ ਅਤੇ ਸਮਾਜਿਕ ਬੇਦਖਲੀ ਜਿਹੀਆਂ ਸਿਹਤ ਅਸਮਾਨਤਾਵਾਂ ਦੇ ਮੂਲ ਕਾਰਨਾਂ ਨਾਲ ਨਿਪਟਣਾ, ਸਹਿਯੋਗ ਵਧਾਉਣਾ, ਸੰਸਾਧਨ ਜੁਟਾਉਣਾ ਅਤੇ ਸਭ ਦੇ ਲਈ ਇੱਕ ਤੰਦਰੁਸਤ ਭਵਿੱਖ ਸੁਨਿਸ਼ਚਿਤ ਕਰਨ ਦੇ ਲਈ ਇਨੋਵੇਸ਼ਨ ਨੂੰ ਹੁਲਾਰਾ ਦੇਣਾ ਹੈ।
ਅਸੀਂ ਸਰਬਵਿਆਪਕ ਸਿਹਤ ਕਵਰੇਜ ਅਤੇ ਸਿਹਤ ਪ੍ਰਣਾਲੀ ਦੀ ਮਜ਼ਬੂਤੀ ਦੇ ਨਾਲ-ਨਾਲ ਜਨਤਕ ਸਿਹਤ ਐੱਮਰਜੈਂਸੀਆਂ ਦੀ ਰੋਕਥਾਮ ਅਤੇ ਪ੍ਰਤੀਕਿਰਿਆ ਦੇ ਲਈ ਪ੍ਰਾਇਮਰੀ ਸਿਹਤ ਦੇਖਭਾਲ਼ ਦੀ ਮੌਲਿਕ ਭੂਮਿਕਾ ਨੂੰ ਇੱਕ ਮਹੱਤਵਪੂਰਨ ਅਧਾਰ ਦੇ ਰੂਪ ਵਿੱਚ ਮਾਨਤਾ ਦਿੰਦੇ ਹਾਂ। ਅਸੀਂ ਗ਼ੈਰ-ਸੰਕ੍ਰਾਮਕ ਰੋਗਾਂ ਦੀ ਰੋਕਥਾਮ ਅਤੇ ਨਿਯੰਤਰਣ ਅਤੇ ਮਾਨਸਿਕ ਸਿਹਤ ਕਲਿਆਣ ਨੂੰ ਹੁਲਾਰਾ ਦੇਣ 'ਤੇ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਦੀ ਚੌਥੀ ਉੱਚ-ਪੱਧਰੀ ਕਾਨਫਰੰਸ ਦੇ ਸਫ਼ਲ ਆਯੋਜਨ ਦੀ ਪਰਤੀਖਿਆ ਕਰ ਰਹੇ ਹਾਂ, ਜਿਸ ਵਿੱਚ ਇਨ੍ਹਾਂ ਰੋਗਾਂ ਦੀ ਰੋਕਥਾਮ, ਪਤਾ ਲਗਾਉਣ ਅਤੇ ਇਲਾਜ ਦੇ ਮਹੱਤਵਪੂਰਨ ਪਹਿਲੂਆਂ ਬਾਰੇ ਚਰਚਾ ਹੋਣੀ ਚਾਹੀਦੀ ਹੈ।
ਅਸੀਂ ਬ੍ਰਿਕਸ ਸਿੱਖਿਆ ਮੰਤਰੀਆਂ ਦੀ ਬੈਠਕ ਵਿੱਚ ਬ੍ਰਿਕਸ ਤਕਨੀਕੀ ਅਤੇ ਕਿੱਤਾਮੁਖੀ ਸਿੱਖਿਆ ਅਤੇ ਟ੍ਰੇਨਿੰਗ (ਟੀਵੀਈਟੀ-TVET) ਸਹਿਯੋਗ ਗਠਬੰਧਨ ਚਾਰਟਰ ਨੂੰ ਅਪਣਾਉਣ ਦਾ ਸੁਆਗਤ ਕਰਦੇ ਹਾਂ। ਇਹ ਚਾਰਟਰ ਤਕਨੀਕੀ ਅਤੇ ਕਿੱਤਾਮੁਖੀ ਸਿੱਖਿਆ ਅਤੇ ਟ੍ਰੇਨਿੰਗ ਨੂੰ ਵਧਾਉਣ ਦੇ ਲਈ ਸਾਡੀ ਸਮੂਹਿਕ ਪ੍ਰਤੀਬੱਧਤਾ ਦੀ ਪੁਸ਼ਟੀ ਕਰਦਾ ਹੈ, ਜੋ ਕਿ ਸਾਡੇ ਰਾਸ਼ਟਰਾਂ ਵਿੱਚ ਟਿਕਾਊ ਵਿਕਾਸ ਨੂੰ ਅੱਗੇ ਵਧਾਉਣ ਅਤੇ ਸਮਾਜਿਕ ਸਮਾਵੇਸ਼ ਨੂੰ ਹੁਲਾਰਾ ਦੇਣ ਵਿੱਚ ਇੱਕ ਰਣਨੀਤਕ ਪ੍ਰਾਥਮਿਕਤਾ ਬਣੀ ਹੋਈ ਹੈ। ਅਸੀਂ ਬ੍ਰਿਕਸ ਨੈੱਟਵਰਕ ਯੂਨੀਵਰਸਿਟੀ (ਬ੍ਰਿਕਸ-ਐੱਨਯੂ/BRICS-NU) ਦੀ ਮਹੱਤਵਪੂਰਨ ਸੰਸਥਾਗਤ ਮਜ਼ਬੂਤੀ ਨੂੰ ਭੀ ਸੰਤੋਸ਼ ਦੇ ਨਾਲ ਸਵੀਕਾਰ ਕਰਦੇ ਹਾਂ, ਜੋ ਪ੍ਰਤੀ ਦੇਸ਼ ਹਿੱਸਾ ਲੈਣ ਵਾਲੀਆਂ ਸੰਸਥਾਵਾਂ ਦੀ ਸੰਖਿਆ ਵਿੱਚ ਸੁਧਾਰ, ਨਵੇਂ ਮੈਂਬਰ ਰਾਜਾਂ ਦੀ ਭਾਗੀਦਾਰੀ ਅਤੇ ਸਹਿਯੋਗ ਦੇ ਲਈ ਵਿਸ਼ਾਗਤ ਖੇਤਰਾਂ ਦੀ ਵਿਵਿਧੀਕਰਣ ਦੇ ਨਾਲ ਆਪਣੀ 10ਵੀਂ ਵਰ੍ਹੇਗੰਢ ਮਨਾ ਰਹੀ ਹੈ। ਅਸੀਂ ਆਪਣੀਆਂ ਅਕਾਦਮਿਕ ਸੰਸਥਾਵਾਂ ਦੇ ਵਿਚਕਾਰ ਸਿੱਧੇ ਸੰਵਾਦ ਨੂੰ ਹੁਲਾਰਾ ਦੇਣ ਵਿੱਚ ਬ੍ਰਿਕਸ ਨੈੱਟਵਰਕ ਯੂਨੀਵਰਸਿਟੀ (ਬ੍ਰਿਕਸ-ਐੱਨਯੂ/BRICS-NU) ਦੇ ਮਹੱਤਵਪੂਰਨ ਯੋਗਦਾਨ ਨੂੰ ਮੰਨਦੇ ਹਾਂ ਅਤੇ ਆਉਣ ਵਾਲੇ ਵਰ੍ਹਿਆਂ ਵਿੱਚ ਇਨ੍ਹਾਂ ਅਦਾਨ-ਪ੍ਰਦਾਨਾਂ ਨੂੰ ਹੋਰ ਮਜ਼ਬੂਤ ਕਰਨ ਦੀ ਆਸ਼ਾ ਕਰਦੇ ਹਾਂ। ਅਸੀਂ ਬ੍ਰਿਕਸ ਯੂਨੀਵਰਸਿਟੀਆਂ ਦੇ ਲਈ ਇੱਕ ਵਿਆਪਕ ਗੁਣਵੱਤਾ ਮੁੱਲਾਂਕਣ ਪ੍ਰਣਾਲੀ ਦਾ ਹੋਰ ਪਤਾ ਲਗਾਉਣ ਅਤੇ ਬ੍ਰਿਕਸ ਦੇ ਅੰਦਰ ਇਸ ਦੀ ਮਾਨਤਾ ਦੇ ਲਈ ਗੁਣਵੱਤਾਪੂਰਨ ਸਿੱਖਿਆ ਸੁਨਿਸ਼ਚਿਤ ਕਰਨ ਦੀ ਆਪਣੀ ਪ੍ਰਤੀਬੱਧਤਾ ਦੀ ਪੁਸ਼ਟੀ ਕਰਦੇ ਹਾਂ।
ਅਸੀਂ ਸੱਭਿਆਚਾਰ ‘ਤੇ ਬ੍ਰਿਕਸ ਵਰਕਿੰਗ ਗਰੁੱਪ ਦੇ ਅੰਦਰ ਕਲਚਰਲ ਐਂਡ ਕ੍ਰਿਏਟਿਵ ਇੰਡਸਟ੍ਰੀਜ਼ ਐਂਡ ਕ੍ਰਿਏਟਿਵ ਇਕੌਨਮੀ ‘ਤੇ ਬ੍ਰਿਕਸ ਮੰਚ ਦੀ ਸਥਾਪਨਾ ਦਾ ਸੁਆਗਤ ਕਰਦੇ ਹਾਂ; ਅਤੇ ਮੈਂਬਰਾਂ, ਉਨ੍ਹਾਂ ਦੀਆਂ ਸਬੰਧਿਤ ਸੱਭਿਆਚਾਰਕ ਸੰਸਥਾਵਾਂ ਅਤੇ ਵਿੱਤੀ ਸੰਸਥਾਵਾਂ ਨੂੰ ਬ੍ਰਿਕਸ ਮੈਂਬਰ ਦੇਸ਼ਾਂ ਦੀਆਂ ਸੱਭਿਆਚਾਰਕ ਅਤੇ ਰਚਨਾਤਮਕ ਅਰਥਵਿਵਸਥਾਵਾਂ ਨੂੰ ਸਮਰਥਨ ਦੇਣ ਅਤੇ ਹੁਲਾਰਾ ਦੇਣ ਦੇ ਲਈ ਪ੍ਰੋਗਰਾਮ ਤਿਆਰ ਕਰਨ ਦੇ ਪ੍ਰਤੀ ਪ੍ਰੋਤਸਾਹਿਤ ਕਰਦੇ ਹਾਂ, ਜਿਸ ਵਿੱਚ ਸੰਪੂਰਨ ਅਰਥਵਿਵਸਥਾ ਵਿੱਚ ਸੱਭਿਆਚਾਰਕ ਅਤੇ ਰਚਨਾਤਮਕ ਖੇਤਰਾਂ ਦੇ ਵਧਦੇ ਆਰਥਿਕ ਮਹੱਤਵ ਅਤੇ ਯੋਗਦਾਨ ਨੂੰ ਮਾਨਤਾ ਦਿੱਤੀ ਗਈ ਹੈ।
ਅਸੀਂ ਸੱਭਿਆਚਾਰਕ ਸੰਪਤੀ ਅਤੇ ਵਿਰਾਸਤ ਨੂੰ ਉਨ੍ਹਾਂ ਦੇ ਮੂਲ ਦੇਸ਼ਾਂ ਵਿੱਚ ਵਾਪਸ ਕਰਨ ਦੇ ਮਹੱਤਵ ਅਤੇ ਗ਼ੈਰ[1] ਦਰਜਾਬੰਦੀ ( non[1]hierarchical), ਸਹਿਕਾਰੀ ਅਧਾਰ 'ਤੇ ਅੰਤਰਰਾਸ਼ਟਰੀ ਸਬੰਧਾਂ ਦੇ ਪੁਨਰ-ਨਿਰਮਾਣ ਦੀ ਇਸ ਦੀ ਸਮਰੱਥਾ 'ਤੇ ਜ਼ੋਰ ਦਿੰਦੇ ਹਾਂ, ਅਤੇ ਅਸੀਂ ਇਸ ਮਾਮਲੇ ਵਿੱਚ ਸਮਾਜਿਕ ਤਾਲਮੇਲ, ਸੱਭਿਆਚਾਰਕ ਅਤੇ ਇਤਿਹਾਸਿਕ ਨਿਆਂ, ਸੁਲ੍ਹਾ ਅਤੇ ਸਮੂਹਿਕ ਯਾਦ ਨੂੰ ਹੁਲਾਰਾ ਦੇਣ ਦੇ ਮਾਰਗ ਦੇ ਰੂਪ ਵਿੱਚ ਇੱਕ ਅਧਿਕ ਮਜ਼ਬੂਤ ਅੰਤਰਰਾਸ਼ਟਰੀ ਰੂਪਰੇਖਾ ਦੀ ਜ਼ਰੂਰਤ ਨੂੰ ਮਾਨਤਾ ਦਿੰਦੇ ਹਾਂ।
ਅਸੀਂ ਸਮਕਾਲੀਨ ਚੁਣੌਤੀਆਂ ਅਤੇ ਪਰਿਵਰਤਨਾਂ ਦੀ ਜਟਿਲਤਾ ਨੂੰ ਦੇਖਦੇ ਹੋਏ ਸਿੱਖਿਆ, ਵਿਗਿਆਨ, ਸੱਭਿਆਚਾਰ, ਸੰਚਾਰ ਅਤੇ ਸੂਚਨਾ ਦੇ ਖੇਤਰ ਵਿੱਚ ਅੰਤਰਰਾਸ਼ਟਰੀ ਸਹਿਯੋਗ ਨੂੰ ਵਧਾਉਣ ਦੇ ਲਈ ਆਪਣੀ ਪ੍ਰਤੀਬੱਧਤਾ 'ਤੇ ਬਲ ਦਿੰਦੇ ਹਾਂ, ਅਤੇ ਇਸ ਸਬੰਧ ਵਿੱਚ ਯੂਨੈਸਕੋ ਸੰਵਿਧਾਨ ਵਿੱਚ ਨਿਰਧਾਰਿਤ ਸਿਧਾਂਤਾਂ ਅਤੇ ਅੰਤਰਰਾਸ਼ਟਰੀ ਸਹਿਯੋਗ ਦੇ ਜ਼ਰੀਏ ਸਹਿਯੋਗ ਅਤੇ ਸ਼ਾਂਤੀ ਨੂੰ ਹੁਲਾਰਾ ਦੇਣ ਦੇ ਇਸ ਦੇ ਕਾਰਜ ਆਦੇਸ਼ ਦੀ ਪ੍ਰਾਸੰਗਿਕਤਾ ਨੂੰ ਰੇਖਾਂਕਿਤ ਕਰਦੇ ਹਾਂ ਜੋ ਸਮਾਨਤਾ, ਸੰਵਾਦ, ਲਾਜ਼ਮੀ ਪ੍ਰੋਗਰਾਮ ਗਤੀਵਿਧੀਆਂ ਅਤੇ ਆਮ ਸਹਿਮਤੀ ਦੀ ਭਾਵਨਾ 'ਤੇ ਅਧਾਰਿਤ ਹੋਣੀ ਚਾਹੀਦੀ ਹੈ। ਅਸੀਂ ਸੱਭਿਆਚਾਰਕ ਵਿਰਾਸਤ ਅਤੇ ਸੱਭਿਆਚਾਰ ਦੀ ਸੰਭਾਲ਼ ਦੇ ਖੇਤਰ ਵਿੱਚ ਬ੍ਰਿਕਸ ਸਹਿਯੋਗ ਦੇ ਮਹੱਤਵ ਨੂੰ ਰੇਖਾਂਕਿਤ ਕਰਦੇ ਹਾਂ। ਸੱਭਿਆਚਾਰਕ ਨੀਤੀਆਂ ਅਤੇ ਟਿਕਾਊ ਵਿਕਾਸ 'ਤੇ ਯੂਨੈਸਕੋ ਵਿਸ਼ਵ ਸੰਮੇਲਨ ਅਤੇ ਜੀ20 ਨਵੀਂ ਦਿੱਲੀ ਅਤੇ ਰੀਓ ਡੀ ਜਨੇਰੀਓ ਨੇਤਾਵਾਂ ਦੇ ਐਲਾਨਾਂ ਨੂੰ ਯਾਦ ਕਰਦੇ ਹੋਏ, ਅਸੀਂ ਰਚਨਾਤਮਕਤਾ, ਇਨੋਵੇਸ਼ਨ ਅਤੇ ਸਮਾਵੇਸ਼ੀ ਆਰਥਿਕ ਵਿਕਾਸ ਸਹਿਤ ਟਿਕਾਊ ਵਿਕਾਸ ਦੇ ਲਈ ਉਤਪ੍ਰੇਰਕ ਦੇ ਰੂਪ ਵਿੱਚ ਸੱਭਿਆਚਾਰ ਦੀ ਸ਼ਕਤੀ ਨੂੰ ਮੰਨਦੇ ਹਾਂ,ਨਾਲ ਹੀ ਸਾਰੇ ਆਯਾਮਾਂ ਅਤੇ ਸਾਰੇ ਦ੍ਰਿਸ਼ਟੀਕੋਣਾਂ ਨੂੰ ਇਕਜੁੱਟਤਾ, ਸੰਵਾਦ, ਸਹਿਯੋਗ ਅਤੇ ਸਹਿਕਾਰਤਾ ਨੂੰ ਹੁਲਾਰਾ ਦੇਣ ਵਿੱਚ ਇਸ ਦੇ ਅੰਦਰੂਨੀ ਮੁੱਲ ਨੂੰ ਭੀ ਮਾਨਤਾ ਦਿੰਦੇ ਹਾਂ।
ਅਸੀਂ ਇਸ ਬਾਤ 'ਤੇ ਜ਼ੋਰ ਦਿੰਦੇ ਹਾਂ ਕਿ ਸਾਰੇ ਬ੍ਰਿਕਸ ਦੇਸ਼ਾਂ ਦਾ ਇੱਕ ਸਮ੍ਰਿੱਧ ਪਰੰਪਰਾਗਤ ਖੇਡ ਸੱਭਿਆਚਾਰ ਹੈ ਅਤੇ ਅਸੀਂ ਬ੍ਰਿਕਸ ਦੇਸ਼ਾਂ ਅਤੇ ਦੁਨੀਆ ਭਰ ਵਿੱਚ ਪਰੰਪਰਾਗਤ, ਸਥਾਨਕ ਅਤੇ ਸਵਦੇਸ਼ੀ ਖੇਡਾਂ ਨੂੰ ਹੁਲਾਰਾ ਦੇਣ ਵਿੱਚ ਇੱਕ-ਦੂਸਰੇ ਦਾ ਸਮਰਥਨ ਕਰਨ ਲਈ ਸਹਿਮਤ ਹਾਂ। ਅਸੀਂ ਰਾਸ਼ਟਰੀ, ਰਵਾਇਤੀ ਅਤੇ ਗ਼ੈਰ –ਓਲੰਪਿਕ ਖੇਡਾਂ ਦੇ ਵਿਕਾਸ, ਬ੍ਰਿਕਸ ਦੇਸ਼ਾਂ ਵਿੱਚ ਆਯੋਜਿਤ ਅੰਤਰਰਾਸ਼ਟਰੀ ਖੇਡ ਸਮਾਗਮਾਂ ਵਿੱਚ ਹਿੱਸਾ ਲੈਣ ਲਈ ਅਥਲੀਟਾਂ ਨੂੰ ਹੁਲਾਰਾ ਦੇਣ ਅਤੇ ਭੌਤਿਕ ਸੱਭਿਆਚਾਰ ਅਤੇ ਖੇਡ ਦੇ ਖੇਤਰ ਵਿੱਚ ਆਮ ਚਿੰਤਾ ਦੇ ਮੁੱਦਿਆਂ ‘ਤੇ ਵਿਚਾਰਾਂ ਦੇ ਅਦਾਨ-ਪ੍ਰਦਾਨ ਸਹਿਤ ਖੇਡ ਦੇ ਵਿਭਿੰਨ ਖੇਤਰਾਂ ਵਿੱਚ ਸਹਿਯੋਗ ਵਧਾਉਣ ਦੇ ਮਹੱਤਵ ‘ਤੇ ਵੀ ਜ਼ੋਰ ਦਿੰਦੇ ਹਨ। ਅਸੀਂ ਬ੍ਰਿਕਸ ਖੇਡ ਮੰਤਰੀਆਂ ਦੀ ਬੈਠਕ ਦੌਰਾਨ ਭੌਤਿਕ ਸੱਭਿਆਚਾਰ ਅਤੇ ਖੇਡਾਂ ਦੇ ਖੇਤਰ ਵਿੱਚ ਸਹਿਯੋਗ 'ਤੇ ਸਹਿਮਤੀ ਪੱਤਰ ਨੂੰ ਅਪਣਾਏ ਜਾਣ ਦਾ ਸੁਆਗਤ ਕਰਦੇ ਹਾਂ ਅਤੇ ਇਸ ਦੇ ਲਾਗੂਕਰਨ ਦਾ ਸਮਰਥਨ ਕਰਨ ਲਈ ਬ੍ਰਿਕਸ ਰਾਜਾਂ ਦੇ ਇੱਕ ਖੇਡ ਸਹਿਯੋਗ ਢਾਂਚੇ ਦੀ ਜ਼ਰੂਰਤ ਨੂੰ ਸਵੀਕਾਰ ਕਰਦੇ ਹਾਂ।
ਅਸੀਂ ਟਿਕਾਊ ਵਿਕਾਸ ਅਤੇ ਸਮਾਵੇਸ਼ੀ, ਮਾਨਵ-ਕੇਂਦ੍ਰਿਤ ਕਿਰਤ ਬਜ਼ਾਰਾਂ ਦੇ ਜ਼ਰੀਏ ਉੱਚ-ਗੁਣਵੱਤਾ ਵਾਲੇ, ਸੰਪੂਰਨ ਅਤੇ ਉਤਪਾਦਕ ਰੋਜ਼ਗਾਰ ਨੂੰ ਹੁਲਾਰਾ ਦੇਣ ਵਿੱਚ ਬ੍ਰਿਕਸ ਦੇਸ਼ਾਂ ਦੁਆਰਾ ਕੀਤੀ ਗਈ ਪ੍ਰਗਤੀ ਦੀ ਸ਼ਲਾਘਾ ਕਰਦੇ ਹਾਂ। ਅਸੀਂ ਮੰਨਦੇ ਹਾਂ ਕਿ ਆਰਟੀਫਿਸ਼ਲ ਇੰਟੈਲੀਜੈਂਸ ਕਿਰਤ ਸਬੰਧਾਂ ਨੂੰ ਬਦਲ ਰਹੀ ਹੈ, ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਕਰ ਰਹੀ ਹੈ ਲੇਕਿਨ ਨਾਲ ਹੀ ਨੌਕਰੀਆਂ ਦੇ ਵਿਸਥਾਪਨ ਅਤੇ ਅਸਮਾਨਤਾ ਜਿਹੀਆਂ ਚੁਣੌਤੀਆਂ ਵੀ ਪੇਸ਼ ਕਰ ਰਹੀ ਹੈ। ਕਿਉਂਕਿ ਮਹਿਲਾਵਾਂ, ਨੌਜਵਾਨ, ਬਜ਼ੁਰਗ ਕਾਮੇ, ਦਿੱਵਯਾਂਗ ਲੋਕ ਅਤੇ ਹੋਰ ਕਮਜ਼ੋਰ ਪਰਿਸਥਿਤੀਆਂ ਵਿੱਚ ਰਹਿਣ ਵਾਲੇ ਲੋਕ ਡਿਜੀਟਲ ਪਰਿਵਰਤਨਾਂ ਦੇ ਪ੍ਰਤੀਕੂਲ ਪ੍ਰਭਾਵਾਂ ਤੋਂ ਵਿਸ਼ੇਸ਼ ਤੌਰ 'ਤੇ ਜੋਖਮ ਵਿੱਚ ਹਨ, ਇਸ ਲਈ ਅਸੀਂ ਸਮਾਵੇਸ਼ੀ ਨੀਤੀਆਂ ਦੇ ਲਈ ਪ੍ਰਤੀਬੱਧ ਹਾਂ, ਜੋ ਰਾਸ਼ਟਰੀ ਨੀਤੀਆਂ,ਰੈਗੂਲੇਸ਼ਨਾਂ ਅਤੇ ਲਾਗੂ ਅੰਤਰਰਾਸ਼ਟਰੀ ਸਮਝੌਤਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ, ਚੰਗੇ ਅਤੇ ਸਭ ਦੇ ਲਈ
ਏਆਈ ਨੂੰ ਸੁਨਿਸ਼ਚਿਤ ਕਰਨ ਵਿੱਚ ਜ਼ਿੰਮੇਦਾਰੀ ਨਾਲ ਟੈਕਨੋਲੋਜੀ ਦਾ ਉਪਯੋਗ ਕਰਦੀਆਂ ਹਨ,ਅਤੇ ਡਿਜੀਟਲ ਕੌਸ਼ਲ ਦੇ ਲਈ ਜੀਵਨ ਭਰ ਸਿੱਖਣ ਵਿੱਚ ਸੁਧਾਰ ਕਰਦੀਆਂ ਹਨ, ਨਾਲ ਹੀ ਸਮਾਜਿਕ ਸੁਰੱਖਿਆ ਨੂੰ ਮਜ਼ਬੂਤ ਕਰਦੀਆਂ ਹਨ, ਕਾਮਿਆਂ ਦੇ ਅਧਿਕਾਰਾਂ ਦੀ ਰੱਖਿਆ ਕਰਦੀਆਂ ਹਨ ਅਤੇ ਮਾਨਵ ਦੀ ਕੇਂਦਰੀਅਤਾ ਨੂੰ ਸੁਰੱਖਿਅਤ ਕਰਦੀਆਂ ਹਨ। ਅਸੀਂ ਜਲਵਾਯੂ ਪਰਿਵਰਤਨ ਦੇ ਪ੍ਰਭਾਵਾਂ ਨੂੰ ਸੰਬੋਧਿਤ ਕਰਨ ਅਤੇ ਗ਼ੈਰ-ਰਸਮੀ ਅਰਥਵਿਵਸਥਾ ਸਹਿਤ ਸਾਰੇ ਖੇਤਰਾਂ ਵਿੱਚ ਇੱਕ ਨਿਆਂਸੰਗਤ ਬਦਲਾਅ ਹਾਸਲ ਕਰਨ ਦੇ ਸੰਦਰਭ ਵਿੱਚ ਸਮਾਜਿਕ ਸੰਵਾਦ ਨੂੰ ਹੁਲਾਰਾ ਦੇਣ ਅਤੇ ਬਿਹਤਰ ਕੰਮ ਸਿਰਜਣ ਦੇ ਲਈ ਪ੍ਰਮੁੱਖ ਭਾਗੀਦਾਰਾਂ ਨੂੰ ਸਰਗਰਮੀ ਨਾਲ ਸ਼ਾਮਲ ਕਰਨ ਦੇ ਮਹੱਤਵ ਨੂੰ ਮਾਨਤਾ ਦਿੰਦੇ ਹਾਂ।
ਅਸੀਂ ਆਪਸੀ ਸਮਝ, ਮਿੱਤਰਤਾ ਅਤੇ ਸਹਿਯੋਗ ਨੂੰ ਵਧਾਉਣ ਵਿੱਚ ਬ੍ਰਿਕਸ ਦੇ ਲੋਕਾਂ ਦਰਮਿਆਨ ਅਦਾਨ-ਪ੍ਰਦਾਨ ਦੀ ਮਹੱਤਤਾ ਦੀ ਪੁਸ਼ਟੀ ਕਰਦੇ ਹਾਂ। ਅਸੀਂ ਸਵੀਕਾਰ ਕਰਦੇ ਹਾਂ ਕਿ ਲੋਕਾਂ-ਨਾਲ-ਲੋਕਾਂ ਦਾ ਅਦਾਨ-ਪ੍ਰਦਾਨ ਸਾਡੇ ਸਮਾਜਾਂ ਨੂੰ ਸਮ੍ਰਿੱਧ ਬਣਾਉਣ ਅਤੇ ਸਾਡੀਆਂ ਅਰਥਵਿਵਸਥਾਵਾਂ ਨੂੰ ਵਿਕਸਿਤ ਕਰਨ ਵਿੱਚ ਇੱਕ ਜ਼ਰੂਰੀ ਭੂਮਿਕਾ ਨਿਭਾਉਂਦਾ ਹੈ ਅਤੇ 2025 ਵਿੱਚ ਬ੍ਰਾਜ਼ੀਲ ਦੀ ਪ੍ਰਧਾਨਗੀ ਵਿੱਚ ਸੰਸਦੀ ਫੋਰਮ, ਵਪਾਰ ਪਰਿਸ਼ਦ, ਮਹਿਲਾ ਵਪਾਰ ਗਠਬੰਧਨ, ਯੁਵਾ ਪਰਿਸ਼ਦ, ਟ੍ਰੇਡ ਯੂਨੀਅਨ ਫੋਰਮ, ਥਿੰਕ ਟੈਂਕ ਕੌਂਸਲ, ਅਕਾਦਮਿਕ ਫੋਰਮ, ਡੀਨ ਫੋਰਮ, ਨਾਗਰਿਕ ਪਰਿਸ਼ਦ, ਛੋਟੇ ਅਤੇ ਦਰਮਿਆਨੇ ਉੱਦਮ ਫੋਰਮ, ਸ਼ਹਿਰਾਂ ਅਤੇ ਨਗਰਪਾਲਿਕਾਵਾਂ ਦੀ ਐਸੋਸੀਏਸ਼ਨ, ਸੁਪਰੀਮ ਅਕਾਊਂਟਿੰਗ ਸੰਸਥਾਵਾਂ, ਕਾਨੂੰਨੀ ਫੋਰਮ, ਬ੍ਰਿਕਸ ਸੁਪਰੀਮ ਕੋਰਟ ਦੇ ਪ੍ਰਧਾਨਾਂ ਦੀ ਮੀਟਿੰਗ ਅਤੇ ਬ੍ਰਿਕਸ ਪ੍ਰਾਸੀਕਿਊਸ਼ਨ ਸੇਵਾਵਾਂ ਦੇ ਪ੍ਰਮੁੱਖਾਂ ਦੀ ਬੈਠਕ ਸਹਿਤ ਪ੍ਰਗਤੀ ਦੀ ਸ਼ਲਾਘਾ ਕਰਦੇ ਹਾਂ।
ਅਸੀਂ ਸੰਸਕ੍ਰਿਤੀਆਂ ਦੀ ਵਿਵਿਧਤਾ ਦਾ ਸਨਮਾਨ ਕਰਨ, ਵਿਰਾਸਤ, ਇਨੋਵੇਸ਼ਨ ਅਤੇ ਰਚਨਾਤਮਕਤਾ ਨੂੰ ਅਤਿ ਅਧਿਕ ਮਹੱਤਵ ਦੇਣ, ਸੰਯੁਕਤ ਤੌਰ ‘ਤੇ ਮਜ਼ਬੂਤ ਅੰਤਰਰਾਸ਼ਟਰੀ ਲੋਕਾਂ ਦੇ ਦਰਮਿਆਨ ਅਦਾਨ-ਪ੍ਰਦਾਨ ਅਤੇ ਸਹਿਯੋਗ ਦੀ ਵਕਾਲਤ ਕਰਨ, ਅਤੇ UNGA ਸੰਕਲਪ A/RES/78/286 ਨੂੰ ਅਪਣਾਏ ਜਾਣ ਨੂੰ ਮਾਨਤਾ ਦੇਣ ਦੇ ਲਈ ਹੋਰ ਅਧਿਕ ਪ੍ਰਯਾਸ ਕਰਨ ਦਾ ਸੱਦਾ ਦਿੰਦੇ ਹਾਂ, ਜਿਸ ਦਾ ਸਿਰਲੇਖ ਹੈ "ਅੰਤਰਰਾਸ਼ਟਰੀ ਸੱਭਿਅਤਾ ਸੰਵਾਦ ਦਿਵਸ"।
ਅਸੀਂ 3 ਤੋਂ 5 ਜੂਨ 2025 ਤੱਕ ਬ੍ਰਾਸੀਲੀਆ ਵਿੱਚ ਮਹਿਲਾ ਸਾਂਸਦਾਂ ਦੀ ਬੈਠਕ ਅਤੇ ਅੰਤਰਰਾਸ਼ਟਰੀ ਮਾਮਲਿਆਂ ਦੀ ਕਮੇਟੀ ਦੇ ਚੇਅਰਮੈਨਾਂ ਦੀ ਬੈਠਕ ਸਹਿਤ ਗਿਆਰ੍ਹਵੇਂ ਬ੍ਰਿਕਸ ਸੰਸਦੀ ਫੋਰਮ (XI BRICS Parliamentary Forum) ਦੇ ਸਫ਼ਲ ਆਯੋਜਨ ਦੀ ਸ਼ਲਾਘਾ ਕਰਦੇ ਹਾਂ। ਸੰਸਦੀ ਕੂਟਨੀਤੀ ਅਤੇ ਅੰਤਰ-ਸੰਸਦੀ ਸਹਿਯੋਗ ਸਾਡੇ ਸਮੂਹਿਕ ਪ੍ਰਯਾਸਾਂ ਦੇ ਪ੍ਰਮੁੱਖ ਥੰਮ੍ਹ ਹਨ, ਜੋ ਆਪਸੀ ਸਮਝ ਨੂੰ ਹੁਲਾਰਾ ਦੇਣ, ਰਾਸ਼ਟਰਾਂ ਦੇ ਦਰਮਿਆਨ ਵਿਸ਼ਵਾਸ ਬਣਾਉਣ ਅਤੇ ਸਮਾਵੇਸ਼ਤਾ, ਇਕਜੁੱਟਤਾ ਅਤੇ ਟਿਕਾਊ ਵਿਕਾਸ ਨੂੰ ਹੁਲਾਰਾ ਦੇਣ ਦੇ ਲਈ ਸੰਘਰਸ਼ਾਂ ਦੇ ਸ਼ਾਂਤੀਪੂਰਨ ਸਮਾਧਾਨ ਦਾ ਸਮਰਥਨ ਕਰਨ ਦੇ ਲਈ ਇੱਕ ਵਿਸ਼ਿਸ਼ਟ ਮਾਧਿਅਮ ਦੇ ਰੂਪ ਵਿੱਚ ਕਾਰਜ ਕਰਦੇ ਹਨ।
ਅਸੀਂ ਆਪਣੇ ਦੇਸ਼ਾਂ ਵਿੱਚ ਯੁਵਾ ਜਨਤਕ ਨੀਤੀਆਂ ਨੂੰ ਮਜ਼ਬੂਤ ਕਰਨ ਦੀ ਜ਼ਰੂਰਤ ਦੀ ਪੁਸ਼ਟੀ ਕਰਦੇ ਹਾਂ, ਜੋ ਕਿ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਢਾਂਚਾਗਤ ਫੰਡਿੰਗ, ਭਰੋਸੇਯੋਗ ਡੇਟਾ ਅਤੇ ਬਿਹਤਰੀਨ ਪਿਰਤਾਂ ਦੇ ਅਦਾਨ-ਪ੍ਰਦਾਨ ਦੁਆਰਾ ਸਮਰਥਿਤ ਹਨ। ਅਸੀਂ ਸਹਿਯੋਗ ਦੇ ਵਿਆਪਕ ਖੇਤਰਾਂ ਵਿੱਚ ਯੁਵਾ-ਅਗਵਾਈ ਵਾਲੇ ਮੰਚਾਂ, ਸੰਵਾਦਾਂ ਅਤੇ ਪ੍ਰੋਗਰਾਮਾਂ ਦੇ ਅਤਿਰਿਕਤ ਮੁੱਲ ਨੂੰ ਮੰਨਦੇ ਹਾਂ, ਅਤੇ ਸਮਾਵੇਸ਼ੀ ਯੁਵਾ ਰੋਜ਼ਗਾਰ ਨੀਤੀਆਂ ਨੂੰ ਹੁਲਾਰਾ ਦੇਵਾਂਗੇ ਜੋ ਸਕੂਲ ਤੋਂ ਕੰਮ ਕਰਨ ਦੇ ਬਦਲਾਅ ਦਾ ਸਮਰਥਨ ਕਰਦੇ ਹਨ ਅਤੇ ਵੋਕੇਸ਼ਨਲ ਟ੍ਰੇਨਿੰਗ ਤੱਕ ਪਹੁੰਚ ਦਾ ਵਿਸਤਾਰ ਕਰਦੇ ਹਨ। ਅਸੀਂ ਬ੍ਰਿਕਸ ਤੋਂ ਬ੍ਰਿਕਸ ਏਜੰਡਾ ਵਿੱਚ ਨੌਜਵਾਨਾਂ ਨੂੰ ਸੰਯੁਕਤ ਤੌਰ 'ਤੇ ਸ਼ਾਮਲ ਕਰਨ, ਆਪਣੇ ਨੌਜਵਾਨਾਂ ਬਾਰੇ ਗਿਆਨ ਸੰਗ੍ਰਹਿ ਕਰਨ ਅਤੇ ਇਹ ਸੁਨਿਸ਼ਚਿਤ ਕਰਨ ਦਾ ਸੱਦਾ ਦਿੰਦੇ ਹਾਂ ਕਿ ਬ੍ਰਿਕਸ ਦੀਆਂ ਪਹਿਲਾਂ (BRICS initiatives) ਨੌਜਵਾਨਾਂ ਦੇ ਹਿਤਾਂ ਨੂੰ ਦਰਸਾਉਂਦੀਆਂ ਹਨ। ਇਸ ਸੰਦਰਭ ਵਿੱਚ, ਅਸੀਂ ਜੂਨ 2025 ਵਿੱਚ ਬ੍ਰਾਸੀਲੀਆ ਵਿੱਚ ਆਯੋਜਿਤ 11ਵੇਂ ਬ੍ਰਿਕਸ ਯੁਵਾ ਸਮਿਟ (11th BRICS Youth Summit) ਦਾ ਸੁਆਗਤ ਕਰਦੇ ਹਾਂ, ਜਿਸ ਵਿੱਚ ਯੁਵਾ ਸਹਿਯੋਗ ‘ਤੇ ਇੱਕ ਨਵਾਂ ਸਹਿਮਤੀ ਪੱਤਰ ਅਪਣਾਇਆ ਗਿਆ।
ਅਸੀਂ ਕਿਫ਼ਾਇਤੀ ਆਵਾਸ ਵਿੱਚ ਬ੍ਰਿਕਸ ਦੇਸ਼ਾਂ (BRICS countries) ਦੁਆਰਾ ਕੀਤੀ ਗਈ ਪ੍ਰਗਤੀ ਦੀ ਸ਼ਲਾਘਾ ਕਰਦੇ ਹਾਂ ਅਤੇ ਅਸਮਾਨਤਾ ਨੂੰ ਘੱਟ ਕਰਨ ‘ਤੇ ਧਿਆਨ ਕੇਂਦ੍ਰਿਤ ਕਰਦੇ ਹੋਏ ਸਾਰੀਆਂ ਸ਼ਹਿਰੀ ਸੇਵਾਵਾਂ ਸਹਿਤ ਇੱਕ ਨਿਆਂਸੰਗਤ ਅਤੇ ਮਜ਼ਬੂਤ ਸ਼ਹਿਰੀ ਬਦਲਾਅ ਨੂੰ ਹੁਲਾਰਾ ਦੇਣ ਦੇ ਤਰੀਕੇ ‘ਤੇ ਘਟਾਉਣ ਦੀਆਂ ਅਤੇ ਅਨੁਕੂਲਨ (mitigation and adaptation) ਨੀਤੀਆਂ ਦੇ ਅਨੁਰੂਪ ਅੱਗੇ ਵਧਦੇ ਹਾਂ ਅਤੇ ਟਿਕਾਊ ਵਿਕਾਸ ਦੇ ਲਈ 2030 ਏਜੰਡਾ ਨੂੰ ਲਾਗੂ ਕਰਨ ਅਤੇ ਐੱਸਡੀਜੀਜ਼ (SDGs) ਦੇ ਸਥਾਨੀਕਰਣ ਨੂੰ ਹੁਲਾਰਾ ਦੇਣ ਵਿੱਚ ਸਾਰੇ ਬ੍ਰਿਕਸ ਦੇਸ਼ਾਂ ਵਿੱਚ ਸਾਰੇ ਪੱਧਰਾਂ ‘ਤੇ ਸਰਕਾਰ ਅਤੇ ਸਮਾਜਾਂ ਦੇ ਦਰਮਿਆਨ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਦੇ ਲਈ ਬ੍ਰਿਕਸ ਸ਼ਹਿਰੀਕਰਣ ਫੋਰਮ (BRICS Urbanization Forum) ਦੇ ਕੰਮ ਦੀ ਸ਼ਲਾਘਾ ਕਰਦੇ ਹਾਂ।
ਅਸੀਂ ਨੀਤੀਗਤ ਸਿਫ਼ਾਰਸ਼ਾਂ ਦੇ ਜ਼ਰੀਏ ਬ੍ਰਿਕਸ 2025 ਏਜੰਡਾ (BRICS 2025 agenda) ਵਿੱਚ ਯੋਗਦਾਨ ਦੇ ਲਈ ਬ੍ਰਿਕਸ ਬਿਜ਼ਨਸ ਕੌਂਸਲ (ਬੀਬੀਸੀ-BBC) ਦੀ ਸ਼ਲਾਘਾ ਕਰਦੇ ਹਾਂ, ਜਿਸ ਵਿੱਚ ਵਿਸ਼ੇਸ਼ ਤੌਰ 'ਤੇ ਡਿਜੀਟਲਾਇਜ਼ੇਸ਼ਨ ਅਤੇ ਰੈਗੂਲੇਟਰੀ ਸਹਿਯੋਗ ਦੇ ਜ਼ਰੀਏ ਅੰਤਰ-ਬ੍ਰਿਕਸ ਵਪਾਰ ਨੂੰ ਹੁਲਾਰਾ ਦੇਣਾ, ਅਭਿਨਵ ਵਿੱਤਪੋਸ਼ਣ ਸਾਧਨਾਂ ਦਾ ਵਿਸਤਾਰ ਕਰਨਾ, ਲੌਜਿਸਟਿਕਸ ਕਨੈਕਟਿਵਿਟੀ ਨੂੰ ਵਧਾਉਣਾ ਅਤੇ ਬ੍ਰਿਕਸ ਦੇ ਦਰਮਿਆਨ ਏਅਰ ਟ੍ਰੈਫਿਕ ਰੂਟਾਂ ਨੂੰ ਵਧਾਉਣਾ, ਊਰਜਾ ਸਰੋਤਾਂ ਵਿੱਚ ਬਦਲਾਅ ਦਾ ਸਮਰਥਨ ਕਰਨਾ, ਖੁਰਾਕ ਸੁਰੱਖਿਆ ਅਤੇ ਬਿਹਤਰ ਪੋਸ਼ਣ ਨੂੰ ਅੱਗੇ ਵਧਾਉਣ ਦੇ ਲਈ ਸਮਾਰਟ ਖੇਤੀਬਾੜੀ ਟੈਕਨੋਲੋਜੀਆਂ ਨੂੰ ਹੁਲਾਰਾ ਦੇਣਾ, ਅਤੇ ਟਿਕਾਊ ਅਤੇ ਡਿਜੀਟਲ ਅਰਥਵਿਵਸਥਾ ਵਿੱਚ ਨਿਰਪੱਖ ਭਾਗੀਦਾਰੀ ਦੇ ਲਈ ਕੌਸ਼ਲ ਵਿਕਸਿਤ ਕਰਨਾ ਸ਼ਾਮਲ ਹਨ। ਅਸੀਂ ਬੀਬੀਸੀ ਦੀਆਂ ਕਾਰਜ-ਸੰਚਾਲਿਤ ਪਹਿਲਾਂ ਦੀ ਵੀ ਸਮਾਨ ਰੂਪ ਵਿੱਚ ਸ਼ਲਾਘਾ ਕਰਦੇ ਹਾਂ, ਜੋ ਇਨ੍ਹਾਂ ਖੇਤਰਾਂ ਵਿੱਚ ਸਰਕਾਰੀ ਕਾਰਵਾਈ ਦਾ ਲਾਭ ਉਠਾਉਂਦੀਆਂ ਹਨ, ਨਾਲ ਹੀ ਅਸੀਂ ਬ੍ਰਿਕਸ ਬਿਜ਼ਨਸ ਫੋਰਮ (BRICS Business Forum) ਅਤੇ ਬ੍ਰਿਕਸ ਸਮਾਧਾਨ ਪੁਰਸਕਾਰ (BRICS Solutions Awards) ਦੇ ਸਫ਼ਲ ਆਯੋਜਨ ਦੀ ਭੀ ਸ਼ਲਾਘਾ ਕਰਦੇ ਹਾਂ।
ਅਸੀਂ ਟਿਕਾਊ ਵਿਕਾਸ ਨੂੰ ਅੱਗੇ ਵਧਾਉਣ ਵਿੱਚ ਮਹਿਲਾਵਾਂ ਦੀ ਆਰਥਿਕ ਭਾਗੀਦਾਰੀ ਦੀ ਮਹੱਤਵਪੂਰਨ ਭੂਮਿਕਾ ਨੂੰ ਮਾਨਤਾ ਦਿੰਦੇ ਹਾਂ ਅਤੇ ਢਾਂਚਾਗਤ ਰੁਕਾਵਟਾਂ ਨਾਲ ਨਿਪਟਣ ਦੇ ਲਈ ਵਿਮੈਨ ਬਿਜ਼ਨਸ ਅਲਾਇੰਸ (ਡਬਲਿਊਬੀਏ- WBA) ਦੀਆਂ ਨੀਤੀ ਸਿਫ਼ਾਰਸ਼ਾਂ ਦੀ ਸ਼ਲਾਘਾ ਕਰਦੇ ਹਾਂ – ਵਿਸ਼ੇਸ਼ ਕਰਕੇ ਕ੍ਰੈਡਿਟ, ਸਿੱਖਿਆ ਅਤੇ ਸਿਹਤ ਸੇਵਾ ਤੱਕ ਪਹੁੰਚ ਵਿੱਚ। ਅਸੀਂ ਜਲਵਾਯੂ-ਸਮਾਰਟ ਖੇਤੀਬਾੜੀ ਨੂੰ ਅੱਗੇ ਵਧਾਉਣ ਵਿੱਚ ਮਹਿਲਾਵਾਂ ਦੇ ਯੋਗਦਾਨ ਨੂੰ ਸਵੀਕਾਰਦੇ ਹਾਂ ਅਤੇ ਟਿਕਾਊ ਅਤੇ ਡਿਜੀਟਲ ਅਰਥਵਿਵਸਥਾ ਦੇ ਵਿਕਾਸ ਲਈ ਉਚਿਤ ਅਵਸਰਾਂ ਨੂੰ ਸੁਨਿਸ਼ਚਿਤ ਕਰਨ ਦੀ ਜ਼ਰੂਰਤ ਨੂੰ ਸਵੀਕਾਰਦੇ ਹਾਂ। ਅਸੀਂ ਮਹਿਲਾਵਾਂ ਦੀ ਅਗਵਾਈ ਵਾਲੇ ਕਾਰੋਬਾਰਾਂ ਨੂੰ ਸਮਰਥਨ ਦੇਣ ਲਈ WBA ਦੀ ਪਹਿਲ ਦੀ ਸ਼ਲਾਘਾ ਕਰਦੇ ਹਾਂ, ਜਿਸ ਵਿੱਚ ਕਾਰੋਬਾਰ ਪ੍ਰਮੋਸ਼ਨ ਮੀਟਿੰਗਾਂ, ਸਟਾਰਟਅਪ ਪ੍ਰਤੀਯੋਗਤਾ (Startup Contest) ਅਤੇ ਬ੍ਰਿਕਸ ਮਹਿਲਾ ਵਿਕਾਸ ਰਿਪੋਰਟ (BRICS Women’s Development Report) ਜਿਹੇ ਨਿਰੰਤਰ ਪ੍ਰਯਾਸ ਸ਼ਾਮਲ ਹਨ। ਅਸੀਂ ਮਹਿਲਾਵਾਂ ਦੇ ਲਈ ਸਮਰਥਨ ਅਤੇ ਬਜਟ ਨੂੰ ਹੁਲਾਰਾ ਦੇਣ ਅਤੇ ਵਧਾਉਣ, ਰਸਮੀ ਅਰਥਵਿਵਸਥਾ ਅਤੇ ਸਮਾਜਿਕ ਸੁਰੱਖਿਆ ਉਪਾਵਾਂ ਸਹਿਤ ਗ਼ੈਰ-ਰਸਮੀ ਅਰਥਵਿਵਸਥਾ ਵਿੱਚ ਮਹਿਲਾਵਾਂ ਦੇ ਲਈ ਡਿਜੀਟਲ ਅਤੇ ਵਿੱਤੀ ਸਾਖਰਤਾ ਦਾ ਵਿਸਤਾਰ ਕਰਨ ਲਈ ਭੀ
ਪ੍ਰਤੀਬੱਧਤਾ ਵਿਅਕਤ ਕਰਦੇ ਹਾਂ।
ਅਸੀਂ ਆਪਦਾ ਜੋਖਮ ਨਿਊਨੀਕਰਣ ਵਿੱਚ ਵਿੱਤਪੋਸ਼ਣ ਵਧਾਉਣ ਅਤੇ ਸ਼ਾਸਨ, ਇਕਜੁੱਟਤਾ ਅਤੇ ਮਜ਼ਬੂਤੀ ਵਧਾਉਣ ਦੇ ਲਈ ਆਪਣੀ ਪ੍ਰਤੀਬੱਧਤਾ ਦੀ ਪੁਸ਼ਟੀ ਕਰਦੇ ਹਾਂ। ਅਸੀਂ 2015 ਤੋਂ ਪ੍ਰਮੁੱਖ ਐਲਾਨਾਂ ਅਤੇ ਸੰਯੁਕਤ ਟਾਸਕ ਫੋਰਸ ਦੇ ਨਿਰਮਾਣ ਦੇ ਮਾਧਿਅਮ ਨਾਲ ਸਹਿਯੋਗ ਵਿੱਚ ਪ੍ਰਗਤੀ ਦਾ ਜਸ਼ਨ ਮਨਾਉਂਦੇ ਹਾਂ। ਅਸੀਂ ਆਪਦਾ ਜੋਖਮਾਂ ਦੀ ਵਧਦੀ ਜਟਿਲਤਾ ਨੂੰ ਸਵੀਕਾਰ ਕਰਦੇ ਹਾਂ, ਜਿਸ ਵਿੱਚ ਖਾਸ ਕਰਕੇ ਗਲੋਬਲ ਸਾਊਥ ਦੇ ਲਈ, ਜਲਵਾਯੂ ਪਰਿਵਰਤਨ ਨਾਲ ਸਬੰਧਿਤ ਜੋਖਮ ਵੀ ਸ਼ਾਮਲ ਹਨ। ਦੁਨੀਆ ਭਰ ਦੇ ਬੁਨਿਆਦੀ ਢਾਂਚਾ ਪ੍ਰਣਾਲੀਆਂ ਅਕਸਰ ਅਤਿਅੰਤ ਖਰਾਬ ਮੌਸਮੀ ਘਟਨਾਵਾਂ ਅਤੇ ਆਫ਼ਤਾਂ ਤੋਂ ਗੰਭੀਰ ਤਰ੍ਹਾਂ ਪ੍ਰਭਾਵਿਤ ਹੋਈਆਂ ਹਨ, ਜਿਸ ਨਾਲ ਆਰਥਿਕ ਵਿਘਨ ਅਤੇ ਲੋਕਾਂ ਦੇ ਜੀਵਨ 'ਤੇ ਨਕਾਰਾਤਮਕ ਪ੍ਰਭਾਵ ਪੈਂਦਾ ਹੈ।ਇਸ ਲਈ, ਅਸੀਂ ਆਪਦਾ ਨਾਲ
ਸਬੰਧਿਤ ਨੁਕਸਾਨ ਨੂੰ ਘਟਾਉਣ ਅਤੇ ਬੁਨਿਆਦੀ ਢਾਂਚੇ, ਮਨੁੱਖੀ ਜੀਵਨ ਅਤੇ ਆਜੀਵਿਕਾ ਦੀ ਰੱਖਿਆ ਕਰਨ ਦੇ ਨਾਲ-ਨਾਲ ਵਿਆਪਕ ਬੁਨਿਆਦੀ ਢਾਂਚਾ ਵਿਕਾਸ ਦੇ ਲਈ ਉਚਿਤ ਧਨ ਜੁਟਾਉਣ ਅਤੇ ਨਿਜੀ ਨਿਵੇਸ਼ ਵਧਾਉਣ ਦੇ ਲਈ ਰਾਸ਼ਟਰੀ ਆਪਦਾ ਜੋਖਮ ਨਿਊਨੀਕਰਣ ਪ੍ਰਣਾਲੀਆਂ ਅਤੇ ਸਮਰੱਥਾਵਾਂ ਨੂੰ ਬਿਹਤਰ ਬਣਾਉਣ ਦੇ ਲਈ ਸਹਿਯੋਗ ਕਰਾਂਗੇ। ਅਸੀਂ 2025-2028 ਕਾਰਜ ਯੋਜਨਾ (Working Plan) ਦਾ ਸਮਰਥਨ ਕਰਦੇ ਹਾਂ, ਜੋ ਕਮਜ਼ੋਰੀਆਂ ਨੂੰ ਘਟਾਉਣ ਲਈ ਅਸਮਾਨਤਾਵਾਂ ਨੂੰ ਦੂਰ ਕਰਨ, ਮਜ਼ਬੂਤ ਸ਼ੁਰੂਆਤੀ ਚੇਤਾਵਨੀ ਪ੍ਰਣਾਲੀ, ਭਵਿੱਖਬਾਣੀ ਪ੍ਰਤੀਕਿਰਿਆ ਸਮਰੱਥਾ, ਮਜ਼ਬੂਤ ਬੁਨਿਆਦੀ ਢਾਂਚੇ ਅਤੇ ਵਿਵਿਧ ਗਿਆਨ ਪ੍ਰਣਾਲੀਆਂ ਨੂੰ ਏਕੀਕ੍ਰਿਤ ਕਰਨ 'ਤੇ ਕੇਂਦ੍ਰਿਤ ਹੈ, ਜੋ ਕਿ ਸਮਾਨਤਾ ਅਤੇ ਮਜ਼ਬੂਤੀ ਦੇ ਪ੍ਰਤੀ ਸਾਡੀ ਪ੍ਰਤੀਬੱਧਤਾ ਦੀ ਪੁਸ਼ਟੀ ਕਰਦਾ ਹੈ। ਅਸੀਂ ਜੋਖਮ ਨਿਗਰਾਨੀ, ਆਫ਼ਤਾਂ ਦੀ ਭਵਿੱਖਬਾਣੀ ਅਤੇ ਉਨ੍ਹਾਂ ਦੇ ਸੰਭਾਵਿਤ ਪਰਿਣਾਮਾਂ ਦੇ ਲਈ ਪ੍ਰਣਾਲੀਆਂ ਦੇ ਵਿਕਾਸ 'ਤੇ ਸੰਵਰਧਿਤ ਸੰਵਾਦ ਦਾ ਸਮਰਥਨ ਕਰਦੇ ਹਾਂ।
ਅਸੀਂ ਰੀਓ ਸਮਿਟ ਵਿੱਚ ਬ੍ਰਿਕਸ ਬਿਜ਼ਨਸ ਕੌਂਸਲ, ਵਿਮੈਨਸ ਬਿਜ਼ਨਸ ਅਲਾਇੰਸ ਅਤੇ ਪਹਿਲੀ ਵਾਰ ਬ੍ਰਿਕਸ ਸਿਵਲ ਕੌਂਸਲ ਦੀਆਂ ਰਿਪੋਰਟਾਂ ਦੀ ਪੇਸ਼ਕਾਰੀ ਦਾ ਸੁਆਗਤ ਕਰਦੇ ਹਾਂ। ਅਸੀਂ ਬ੍ਰਿਕਸ ਸਰਕਾਰਾਂ ਅਤੇ ਸਿਵਲ ਸੋਸਾਇਟੀ ਦੇ ਦਰਮਿਆਨ ਵਿਸਤਾਰਿਤ ਸੰਵਾਦ ਦੇ ਮਹੱਤਵ 'ਤੇ ਜ਼ੋਰ ਦਿੰਦੇ ਹਾਂ, ਬ੍ਰਿਕਸ ਸ਼ੇਰਪਾ (BRICS Sherpas) ਅਤੇ ਬ੍ਰਿਕਸ ਲੋਕਾਂ ਦੀ ਆਪਸੀ ਵਿਵਸਥਾ (BRICS people-to-people mechanisms) ਦੇ ਪ੍ਰਤੀਨਿਧੀਆਂ ਦੇ ਦਰਮਿਆਨ ਸਿੱਧੇ ਜੁੜਾਅ ਨੂੰ ਮਜ਼ਬੂਤ ਕਰਨ ਲਈ ਬ੍ਰਾਜ਼ੀਲ ਦੀ ਪ੍ਰਧਾਨਗੀ ਦੀ ਪਹਿਲ ਦਾ ਸੁਆਗਤ ਕਰਦੇ ਹਾਂ।
ਦੱਖਣ ਅਫਰੀਕਾ ਦੇ ਜੋਹਾਨਸਬਰਗ ਵਿੱਚ ਬ੍ਰਿਕਸ ਸਮਿਟ ਵਿੱਚ ਅਪਣਾਏ ਗਏ ਬ੍ਰਿਕਸ ਮੈਂਬਰਸ਼ਿਪ ਵਿਸਤਾਰ ਮਾਰਗਦਰਸ਼ਕ ਸਿਧਾਂਤਾਂ, ਮਿਆਰਾਂ, ਨਿਯਮਾਂ ਅਤੇ ਪ੍ਰਕਿਰਿਆਵਾਂ ਦੇ ਅਨੁਸਾਰ ਬ੍ਰਿਕਸ ਵਿਸਤਾਰ ਪ੍ਰਕਿਰਿਆ ਨੂੰ ਦੇਖਦੇ ਹੋਏ, ਅਸੀਂ ਸਮੂਹ ਦੇ ਆਪਸੀ ਸਨਮਾਨ ਅਤੇ ਸਮਝ, ਸੰਪ੍ਰਭੂ ਸਮਾਨਤਾ, ਇਕਜੁੱਟਤਾ, ਲੋਕਤੰਤਰ, ਖੁੱਲ੍ਹੇਪਣ, ਸਮਾਵੇਸ਼ਤਾ, ਸਹਿਯੋਗ, ਨਿਰੰਤਰਤਾ, ਪੂਰਨ ਸਲਾਹ-ਮਸ਼ਵਰੇ ਅਤੇ ਆਮ ਸਹਿਮਤੀ ਦੀ ਸਮੂਹ ਦੀ ਭਾਵਨਾ ਦੇ ਅਨੁਰੂਪ ਬ੍ਰਿਕਸ ਨੂੰ ਇਕਜੁੱਟ ਅਤੇ ਮਜ਼ਬੂਤ ਕਰਨ ਦੀ ਆਪਣੀ ਪ੍ਰਤੀਬੱਧਤਾ ਦੀ ਪੁਸ਼ਟੀ ਕਰਦੇ ਹਾਂ। ਅਸੀਂ ਰੂਸ ਦੇ ਕਜ਼ਾਨ ਵਿੱਚ ਆਯੋਜਿਤ ਬ੍ਰਿਕਸ ਸਮਿਟ ਵਿੱਚ ਅਪਣਾਏ ਗਏ ਬ੍ਰਿਕਸ ਭਾਗੀਦਾਰ ਦੇਸ਼ ਸ਼੍ਰੇਣੀ ਦੇ ਤੌਰ-ਤਰੀਕਿਆਂ ਦੇ ਅਨੁਸਾਰ ਬ੍ਰਿਕਸ ਸਹਿਯੋਗ ਵਿੱਚ ਯੋਗਦਾਨ ਦੇਣ ਵਾਲੇ ਭਾਗੀਦਾਰ ਦੇਸ਼ਾਂ ਦੇ ਮਹੱਤਵ 'ਤੇ ਜ਼ੋਰ ਦਿੰਦੇ ਹਾਂ। ਅਤੇ ਬ੍ਰਾਜ਼ੀਲ ਦੀ ਪ੍ਰਧਾਨਗੀ ਵਿੱਚ ਵਿਭਿੰਨ ਮੰਤਰੀ ਪੱਧਰੀ ਅਤੇ ਤਕਨੀਕੀ ਪੱਧਰੀ ਬੈਠਕਾਂ ਵਿੱਚ ਉਨ੍ਹਾਂ ਦੀ ਭਾਗੀਦਾਰੀ ਦਾ ਸੁਆਗਤ ਕਰਦੇ ਹਾਂ। ਅਸੀਂ ਸਵੀਕਾਰ ਕਰਦੇ ਹਾਂ ਕਿ ਬ੍ਰਿਕਸ ਦੀ ਵਧਦੀ ਮੈਂਬਰਸ਼ਿਪ ਅਤੇ ਥੀਮੈਟਿਕ ਏਜੰਡਾ ਦੇ ਲਈ ਸਮੂਹ ਦੇ ਕੰਮ ਕਰਨ ਦੇ ਤਰੀਕਿਆਂ ਵਿੱਚ ਸਮਾਯੋਜਨ ਦੀ ਜ਼ਰੂਰਤ ਹੈ। ਇਸ ਸਬੰਧ ਵਿੱਚ, ਅਸੀਂ ਬ੍ਰਿਕਸ ਸੰਦਰਭ ਸ਼ਰਤਾਂ ਨੂੰ ਅਪਡੇਟ ਕਰਨ ਦੇ ਲਈ ਚਲ ਰਹੇ ਪ੍ਰਯਾਸਾਂ ਨੂੰ ਸਵੀਕਾਰ ਕਰਦੇ ਹਾਂ ਅਤੇ ਪ੍ਰੋਤਸਾਹਿਤ ਕਰਦੇ ਹਾਂ ਕਿ ਇਸ ਪ੍ਰਕਿਰਿਆ ਨੂੰ ਅੱਗੇ ਵਧਾਇਆ ਜਾਵੇ। ਅਸੀਂ ਮੌਜੂਦਾ ਅਭਿਆਸਾਂ ਦੇ ਸੁਧਾਰ ਦਾ ਸਮਰਥਨ ਕਰਦੇ ਹਾਂ, ਤਾਕਿ ਇਹ ਸੁਨਿਸ਼ਚਿਤ ਹੋ ਸਕੇ ਕਿ ਬ੍ਰਿਕਸ ਪ੍ਰਭਾਵੀ, ਕੁਸ਼ਲ, ਉੱਤਰਦਾਈ, ਸਮਾਵੇਸ਼ੀ ਅਤੇ ਆਮ ਸਹਿਮਤੀ-ਅਧਾਰਿਤ ਰਹੇ। ਅਸੀਂ ਪੁਸ਼ਟੀ ਕਰਦੇ ਹਾਂ ਕਿ ਸੰਸਥਾਗਤ ਵਿਕਾਸ ਇੱਕ ਟਿਕਾਊ ਅਤੇ ਗਤੀਸ਼ੀਲ ਪ੍ਰਕਿਰਿਆ ਹੈ, ਜਿਸ ਨੂੰ ਸਮੂਹ ਦੀਆਂ ਜ਼ਰੂਰਤਾਂ ਅਤੇ ਪ੍ਰਾਥਮਿਕਤਾਵਾਂ ਨੂੰ ਪ੍ਰਤੀਬਿੰਬਿਤ ਕਰਨਾ ਚਾਹੀਦਾ ਹੈ। ਅਸੀਂ ਆਪਣੇ ਦ੍ਰਿੜ੍ਹ ਵਿਸ਼ਵਾਸ ਨੂੰ ਰੇਖਾਂਕਿਤ ਕਰਦੇ ਹਾਂ ਕਿ EMDCs ਦੇ ਨਾਲ ਬ੍ਰਿਕਸ ਸੰਵਾਦ ਅਤੇ ਸਾਂਝੇਦਾਰੀ ਦਾ ਵਿਸਤਾਰ ਸਭ ਦੇ ਲਾਭ ਦੇ ਲਈ ਇਕਜੁੱਟਤਾ ਅਤੇ ਸੱਚੇ ਅੰਤਰਰਾਸ਼ਟਰੀ ਸਹਿਯੋਗ ਦੀ ਭਾਵਨਾ ਨੂੰ ਮਜ਼ਬੂਤ ਕਰਨ ਵਿੱਚ ਯੋਗਦਾਨ ਦੇਵੇਗਾ। ਅਸੀਂ ਪ੍ਰਾਸੰਗਿਕ ਦਸਤਾਵੇਜ਼ਾਂ ਅਤੇ ਪਿਛੋਕੜ ਦੀ ਜਾਣਕਾਰੀ ਤੱਕ ਪਹੁੰਚ ਨੂੰ ਸੁਵਿਧਾਜਨਕ ਬਣਾਉਣ ਦੇ ਲਈ ਇੱਕ ਸਾਧਾਰਣ ਬ੍ਰਿਕਸ ਡੇਟਾਬੇਸ ਸਥਾਪਿਤ ਕਰਨ ਦੀ ਜ਼ਰੂਰਤ ਨੂੰ ਮਾਨਤਾ ਦਿੰਦੇ ਹਾਂ।
ਅਸੀਂ 2025 ਵਿੱਚ ਬ੍ਰਾਜ਼ੀਲ ਦੀ ਬ੍ਰਿਕਸ ਪ੍ਰਧਾਨਗੀ (Brazil’s BRICS Chairship) ਦੀ ਸ਼ਲਾਘਾ ਕਰਦੇ ਹਾਂ ਅਤੇ ਰੀਓ ਡੀ ਜਨੇਰੀਓ ਸ਼ਹਿਰ ਵਿੱਚ 17ਵਾਂ ਬ੍ਰਿਕਸ ਸਮਿਟ ਆਯੋਜਿਤ ਕਰਨ ਦੇ ਲਈ ਬ੍ਰਾਜ਼ੀਲ ਦੀ ਸਰਕਾਰ ਅਤੇ ਲੋਕਾਂ ਦੇ ਪ੍ਰਤੀ ਆਪਣਾ ਆਭਾਰ ਵਿਅਕਤ ਕਰਦੇ ਹਾਂ।
ਅਸੀਂ 2026 ਵਿੱਚ ਭਾਰਤ ਦੀ ਬ੍ਰਿਕਸ ਪ੍ਰਧਾਨਗੀ (BRICS Chairship) ਅਤੇ ਭਾਰਤ ਵਿੱਚ 18ਵੇਂ ਬ੍ਰਿਕਸ ਸਮਿਟ (XVIII BRICS Summit) ਦੇ ਆਯੋਜਨ ਦੇ ਲਈ ਪੂਰਨ ਸਮਰਥਨ ਦਿੰਦੇ ਹਾਂ।
********
ਐੱਮਜੇਪੀਐੱਸ/ਐੱਸਟੀ
(Release ID: 2144553)
Read this release in:
Malayalam
,
English
,
Urdu
,
Marathi
,
Hindi
,
Bengali
,
Manipuri
,
Assamese
,
Gujarati
,
Tamil
,
Kannada