ਰੇਲ ਮੰਤਰਾਲਾ
ਰੇਲਵੇ ਯਾਤਰੀਆਂ ਦੀ ਸੁਰੱਖਿਆ ਵਧਾਉਣ ਲਈ ਕੋਚਾਂ ਵਿੱਚ ਸੀਸੀਟੀਵੀ ਕੈਮਰੇ ਲਗਾਏਗਾ
ਬਿਹਤਰ ਸੁਰੱਖਿਆ ਲਈ ਸਾਰੇ 74,000 ਕੋਚਾਂ ਅਤੇ 15,000 ਇੰਜਣਾਂ ਵਿੱਚ ਸੀਸੀਟੀਵੀ ਕੈਮਰੇ
ਰੇਲਵੇ ਹਰੇਕ ਕੋਚ ਵਿੱਚ 4 ਸੀਸੀਟੀਵੀ ਕੈਮਰੇ ਅਤੇ ਹਰੇਕ ਲੋਕੋਮੋਟਿਵ ਵਿੱਚ 6 ਕੈਮਰੇ ਲਗਾਏਗਾ
100 ਕਿਲੋਮੀਟਰ ਪ੍ਰਤੀ ਘੰਟਾ ਤੋਂ ਵੱਧ ਦੀ ਗਤੀ ਅਤੇ ਘੱਟ ਰੋਸ਼ਨੀ ਵਿੱਚ ਵੀ ਉੱਚ ਗੁਣਵੱਤਾ ਵਾਲੀ ਸੀਸੀਟੀਵੀ ਫੁਟੇਜ ਯਕੀਨੀ ਬਣਾਈ ਜਾਵੇਗੀ
Posted On:
13 JUL 2025 4:02PM by PIB Chandigarh
ਯਾਤਰੀ ਕੋਚਾਂ ਵਿੱਚ ਸੀਸੀਟੀਵੀ ਕੈਮਰੇ ਲਗਾਉਣ ਦੇ ਪ੍ਰਯੋਗਾਤਮਕ ਇੰਸਟਾਲੇਸ਼ਨ ਦੇ ਸਕਾਰਾਤਮਕ ਨਤੀਜਿਆਂ ਦੇ ਆਧਾਰ 'ਤੇ, ਰੇਲਵੇ ਨੇ ਸਾਰੇ ਕੋਚਾਂ ਵਿੱਚ ਸੀਸੀਟੀਵੀ ਕੈਮਰੇ ਲਗਾਉਣ ਦਾ ਫੈਸਲਾ ਕੀਤਾ ਹੈ। ਇਸ ਕਦਮ ਨਾਲ ਯਾਤਰੀਆਂ ਦੀ ਸੁਰੱਖਿਆ ਵਿੱਚ ਜ਼ਿਕਰਯੋਗ ਸੁਧਾਰ ਹੋਵੇਗਾ। ਸ਼ਰਾਰਤੀ ਤੱਤਾਂ ਅਤੇ ਸੰਗਠਿਤ ਗਿਰੋਹ ਭੋਲੇ ਭਾਲੇ ਯਾਤਰੀਆਂ ਦਾ ਫਾਇਦਾ ਉਠਾਉਂਦੇ ਹਨ। ਕੈਮਰੇ ਲਗਾਉਣ ਨਾਲ ਅਜਿਹੀਆਂ ਘਟਨਾਵਾਂ ਵਿੱਚ ਬਹੁਤ ਕਮੀ ਆਵੇਗੀ। ਯਾਤਰੀਆਂ ਦੀ ਨਿੱਜਤਾ ਬਣਾਈ ਰੱਖਣ ਲਈ, ਦਰਵਾਜ਼ਿਆਂ ਦੇ ਨੇੜੇ ਆਮ ਆਵਾਜਾਈ ਖੇਤਰ ਵਿੱਚ ਸੀਸੀਟੀਵੀ ਕੈਮਰੇ ਲਗਾਏ ਜਾਣਗੇ।
ਕੇਂਦਰੀ ਰੇਲ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਅਤੇ ਕੇਂਦਰੀ ਰੇਲ ਰਾਜ ਮੰਤਰੀ ਸ਼੍ਰੀ ਰਵਨੀਤ ਸਿੰਘ ਬਿੱਟੂ ਨੇ ਇੰਜਣਾਂ ਅਤੇ ਕੋਚਾਂ ਵਿੱਚ ਸੀਸੀਟੀਵੀ ਕੈਮਰੇ ਲਗਾਉਣ ਦੀ ਪ੍ਰਗਤੀ ਦੀ ਸਮੀਖਿਆ ਕੀਤੀ। ਸ਼ਨੀਵਾਰ 12 ਜੁਲਾਈ, 2025 ਨੂੰ ਹੋਈ ਮੀਟਿੰਗ ਵਿੱਚ ਰੇਲਵੇ ਬੋਰਡ ਦੇ ਸੀਨੀਅਰ ਅਧਿਕਾਰੀਆਂ ਨੇ ਹਿੱਸਾ ਲਿਆ ।
360- ਡਿਗਰੀ ਵਿਆਪਕ ਕਵਰੇਜ
ਰੇਲਵੇ ਅਧਿਕਾਰੀਆਂ ਨੇ ਦੱਸਿਆ ਕਿ ਉੱਤਰੀ ਰੇਲਵੇ ਦੇ ਲੋਕੋ ਇੰਜਣਾਂ ਅਤੇ ਕੋਚਾਂ ਵਿੱਚ ਸਫਲ ਪ੍ਰੀਖਣ ਕੀਤੇ ਜਾ ਚੁੱਕੇ ਹਨ। ਕੇਂਦਰੀ ਰੇਲ ਮੰਤਰੀ ਨੇ ਸਾਰੇ 74,000 ਕੋਚਾਂ ਅਤੇ 15,000 ਲੋਕੋਮੋਟਿਵਾਂ ਵਿੱਚ ਸੀਸੀਟੀਵੀ ਕੈਮਰੇ ਲਗਾਉਣ ਦੀ ਇਜਾਜ਼ਤ ਦੇ ਦਿੱਤੀ ਹੈ। ਹਰੇਕ ਰੇਲਵੇ ਕੋਚ ਵਿੱਚ 4 ਡੋਮ ਸੀਸੀਟੀਵੀ ਕੈਮਰੇ ਲਗਾਏ ਜਾਣਗੇ - ਹਰੇਕ ਪ੍ਰਵੇਸ਼ ਮਾਰਗ 'ਤੇ 2 ਅਤੇ ਹਰੇਕ ਲੋਕੋਮੋਟਿਵ ਵਿੱਚ 6 ਸੀਸੀਟੀਵੀ ਕੈਮਰੇ ਹੋਣਗੇ। ਇਨ੍ਹਾਂ ਵਿੱਚ ਲੋਕੋਮੋਟਿਵ ਦੇ ਅੱਗੇ, ਪਿੱਛੇ ਅਤੇ ਦੋਵੇਂ ਪਾਸੇ 1-1 ਕੈਮਰਾ ਸ਼ਾਮਲ ਹੋਵੇਗਾ। ਹਰੇਕ ਕੈਬ (ਅੱਗੇ ਅਤੇ ਪਿੱਛੇ) ਵਿੱਚ 1 ਡੋਮ ਸੀਸੀਟੀਵੀ ਕੈਮਰਾ ਅਤੇ ਡੈਸਕ 'ਤੇ 2 ਮਾਈਕ੍ਰੋਫੋਨ ਲਗਾਏ ਜਾਣਗੇ।
ਆਧੁਨਿਕ ਸਮੱਸਿਆਵਾਂ ਲਈ ਆਧੁਨਿਕ ਨਿਗਰਾਨੀ
ਅਧਿਕਾਰੀਆਂ ਨੇ ਸਾਂਝਾ ਕੀਤਾ ਕਿ ਸੀਸੀਟੀਵੀ ਕੈਮਰੇ ਨਵੀਨਤਮ ਮਾਪਦੰਡਾਂ ਵਾਲੇ ਹੋਣਗੇ ਅਤੇ ਐੱਸਟੀਕਿਊਸੀ ਪ੍ਰਮਾਣਿਤ ਹੋਣਗੇ। ਕੇਂਦਰੀ ਰੇਲ ਮੰਤਰੀ ਨੇ ਸਰਬਸ਼੍ਰੇਸ਼ਠ ਉਪਕਰਣਾਂ ਨੂੰ ਇਸਤੇਮਾਲ ਕਰਨ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਰੇਲਵੇ ਅਧਿਕਾਰੀਆਂ ਨੂੰ ਇਹ ਯਕੀਨੀ ਬਣਾਉਣ ਦੀ ਅਪੀਲ ਕੀਤੀ ਕੀ 100 ਕਿਲੋਮੀਟਰ ਪ੍ਰਤੀ ਘੰਟੇ ਤੋਂ ਵੱਧ ਗਤੀ ਅਤੇ ਘੱਟ ਰੋਸ਼ਨੀ ਦੀ ਸਥਿਤੀ ਵਿੱਚ ਚਲਣ ਵਾਲੀਆਂ ਟ੍ਰੇਨਾਂ ਦੇ ਉੱਚ ਗੁਣਵੱਤਾ ਵਾਲੇ ਫੁਟੇਜ ਉਪਲਬਧ ਹੋਣ। ਕੇਂਦਰੀ ਰੇਲਵੇ ਮੰਤਰੀ ਨੇ ਅਧਿਕਾਰੀਆਂ ਨੂੰ ਇੰਡੀਆਏਆਈ ਮਿਸ਼ਨ ਦੇ ਸਹਿਯੋਗ ਨਾਲ ਸੀਸੀਟੀਵੀ ਕੈਮਰਿਆਂ ਦੁਆਰਾ ਲਏ ਗਏ ਡੇਟਾ ‘ਤੇ ਏਆਈ ਦੇ ਉਪਯੋਗ ਦਾ ਪਤਾ ਲਗਾਉਣ ਲਈ ਪ੍ਰੋਤਸਾਹਿਤ ਕੀਤਾ।
ਡੇਟਾ ਗੋਪਨੀਯਤਾ ਮੂਲ ਰੂਪ ਵਿੱਚ
ਕੋਚਾਂ ਦੇ ਆਮ ਆਵਾਜਾਈ ਖੇਤਰਾਂ ਵਿੱਚ ਕੈਮਰੇ ਲਗਾਉਣ ਦਾ ਉਦੇਸ਼ ਯਾਤਰੀਆਂ ਦੀ ਸੁਰੱਖਿਆ ਅਤੇ ਸੰਭਾਲ ਵਿੱਚ ਸੁਧਾਰ ਲਿਆਉਣਾ ਹੈ. ਨਿੱਜਤਾ ਦਾ ਧਿਆਨ ਰੱਖਦੇ ਹੋਏ, ਇਹ ਕੈਮਰੀ ਸ਼ਰਾਰਤੀ ਤੱਤਾਂ ਦੀ ਪਹਿਚਾਣ ਕਰਨ ਵਿੱਚ ਵੀ ਮਦਦ ਕਰਨਗੇ। ਭਾਰਤੀ ਰੇਲਵੇ ਦੇ ਆਧੁਨਿਕੀਕਰਣ ਦੇ ਯਤਨ, ਸੁਰੱਖਿਅਤ, ਮਹਿਫੂਜ਼ ਅਤੇ ਯਾਤਰੀ-ਅਨੁਕੂਲ ਯਾਤਰਾ ਅਨੁਭਵ ਦੇ ਪ੍ਰਤੀ ਇਸ ਦੀ ਪ੍ਰਤੀਬੱਧਤਾ ਨੂੰ ਦਰਸਾਉਂਦੇ ਹਨ।
*****
ਧਰਮਿੰਦਰ ਤਿਵਾਰੀ/ਡਾ. ਨਯਨ ਸੋਲੰਕੀ/ਰਿਤੂ ਰਾਜ
(Release ID: 2144431)
Read this release in:
Odia
,
English
,
Urdu
,
Marathi
,
Hindi
,
Bengali
,
Bengali-TR
,
Assamese
,
Gujarati
,
Tamil
,
Telugu
,
Kannada
,
Malayalam