ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਰੋਜ਼ਗਾਰ ਮੇਲੇ (Rozgar Mela) ਦੇ ਤਹਿਤ 51,000 ਤੋਂ ਅਧਿਕ ਨਿਯੁਕਤੀ ਪੱਤਰਾਂ ਦੀ ਵੰਡ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 12 JUL 2025 2:32PM by PIB Chandigarh

ਨਮਸਕਾਰ!

ਕੇਂਦਰ ਸਰਕਾਰ ਵਿੱਚ ਨੌਜਵਾਨਾਂ ਨੂੰ ਪੱਕੀ ਨੌਕਰੀਆਂ ਦੇਣ ਦਾ ਸਾਡਾ ਅਭਿਯਾਨ ਨਿਰੰਤਰ ਜਾਰੀ ਹੈ। ਅਤੇ ਸਾਡੀ ਪਹਿਚਾਣ ਭੀ ਹੈ, ਬਿਨਾ ਪਰਚੀ, ਬਿਨਾ ਖਰਚੀ। ਅੱਜ 51 ਹਜ਼ਾਰ ਤੋਂ ਅਧਿਕ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ ਹਨ। ਅਜਿਹੇ ਰੋਜ਼ਗਾਰ ਮੇਲਿਆਂ ਦੇ ਮਾਧਿਅਮ ਨਾਲ ਹੁਣ ਤੱਕ ਲੱਖਾਂ ਨੌਜਵਾਨਾਂ ਨੂੰ ਭਾਰਤ ਸਰਕਾਰ ਵਿੱਚ ਪਰਮਾਨੈਂਟ ਜੌਬ ਮਿਲ ਚੁੱਕੀ ਹੈ। ਹੁਣ ਇਹ ਨੌਜਵਾਨ, ਰਾਸ਼ਟਰ ਨਿਰਮਾਣ ਵਿੱਚ ਬੜੀ ਭੂਮਿਕਾ ਨਿਭਾ ਰਹੇ ਹਨ। ਅੱਜ ਭੀ ਤੁਹਾਡੇ ਵਿੱਚੋਂ ਕਈ ਨੇ ਭਾਰਤੀ ਰੇਲਵੇ ਵਿੱਚ ਆਪਣੀਆਂ ਜ਼ਿੰਮੇਵਾਰੀਆਂ ਦੀ ਸ਼ੁਰੂਆਤ ਕੀਤੀ ਹੈ, ਕਈ ਸਾਥੀ ਹੁਣ ਦੇਸ਼ ਦੀ ਸੁਰੱਖਿਆ ਦੇ ਭੀ ਪਹਿਰੇਦਾਰ ਬਣਨਗੇ, ਡਾਕ ਵਿਭਾਗ ਵਿੱਚ ਨਿਯੁਕਤ ਹੋਏ ਸਾਥੀ, ਪਿੰਡ-ਪਿੰਡ ਸਰਕਾਰ ਦੀਆਂ ਸੁਵਿਧਾਵਾਂ ਨੂੰ ਪਹੁੰਚਾਉਣਗੇ, ਕੁਝ ਸਾਥੀ Health for All ਮਿਸ਼ਨ ਦੇ ਸਿਪਾਹੀ ਹੋਣਗੇ, ਕਈ ਯੁਵਾ ਫਾਇਨੈਂਸ਼ਿਅਲ ਇੰਕਲੂਜਨ ਦੇ ਇੰਜਣ ਨੂੰ ਹੋਰ ਤੇਜ਼ ਕਰਨਗੇ ਅਤੇ ਬਹੁਤ ਸਾਰੇ ਸਾਥੀ ਭਾਰਤ ਦੇ ਉਦਯੋਗਿਕ ਵਿਕਾਸ ਨੂੰ ਨਵੀਂ ਰਫ਼ਤਾਰ ਦੇਣਗੇ।

ਤੁਹਾਡੇ ਵਿਭਾਗ ਅਲੱਗ-ਅਲੱਗ ਹਨ, ਲੇਕਿਨ ਉਦੇਸ਼ ਇੱਕ ਹੈ ਅਤੇ ਉਹ ਕਿਹੜਾ ਉਦੇਸ਼ ਹੈ, ਅਸੀਂ ਵਾਰ-ਵਾਰ ਯਾਦ ਰੱਖਣਾ ਹੈ, ਇੱਕ ਹੀ ਉਦੇਸ਼ ਹੈ, ਵਿਭਾਗ ਕੋਈ ਭੀ ਹੋਵੇ, ਕਾਰਜ ਕੋਈ ਭੀ ਹੋਵੇ, ਪਦ ਕੋਈ ਭੀ ਹੋਵੇ, ਇਲਾਕਾ ਕੋਈ ਭੀ ਹੋਵੇ, ਇੱਕ ਹੀ ਉਦੇਸ਼ - ਰਾਸ਼ਟਰ ਸੇਵਾ। ਸੂਤਰ ਇੱਕ - ਨਾਗਰਿਕ ਪ੍ਰਥਮ, ਸਿਟੀਜ਼ਨ ਫਸਟ। ਤੁਹਾਨੂੰ ਦੇਸ਼ ਦੇ ਲੋਕਾਂ ਦੀ ਸੇਵਾ ਕਰਨ ਦਾ ਬਹੁਤ ਬੜਾ ਮੰਚ ਮਿਲਿਆ ਹੈ। ਮੈਂ ਆਪ ਸਾਰੇ ਨੌਜਵਾਨਾਂ ਨੂੰ ਜੀਵਨ ਦੇ ਇਸ ਮਹੱਤਵਪੂਰਨ ਪੜਾਅ 'ਤੇ ਇਤਨੀ ਬੜੀ ਸਫ਼ਲਤਾ ਦੇ ਲਈ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਤੁਹਾਡੀ ਇਸ ਨਵੀਂ ਯਾਤਰਾ ਦੇ ਲਈ ਮੇਰੇ ਤਰਫ਼ੋਂ ਤੁਹਾਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਹਨ।

ਸਾਥੀਓ,

ਅੱਜ ਦੁਨੀਆ ਮੰਨ ਰਹੀ ਹੈ ਕਿ ਭਾਰਤ ਦੇ ਪਾਸ ਦੋ ਅਸੀਮਿਤ ਸ਼ਕਤੀਆਂ ਹਨ। ਇੱਕ ਡੈਮੋਗ੍ਰਾਫੀ, ਦੂਸਰੀ ਡੈਮੋਕ੍ਰੇਸੀ। ਯਾਨੀ ਸਭ ਤੋਂ ਬੜੀ ਯੁਵਾ ਅਬਾਦੀ ਅਤੇ ਸਭ ਤੋਂ ਬੜਾ ਲੋਕਤੰਤਰ। ਨੌਜਵਾਨਾਂ ਦੀ ਇਹ ਸਮਰੱਥਾ ਸਾਡੀ, ਭਾਰਤ ਦੇ ਉੱਜਵਲ ਭਵਿੱਖ ਦੀ ਸਭ ਤੋਂ ਬੜੀ ਪੂੰਜੀ ਭੀ ਹੈ ਅਤੇ ਸਭ ਤੋਂ ਬੜੀ ਗਰੰਟੀ ਭੀ ਹੈ। ਅਤੇ ਸਾਡੀ ਸਰਕਾਰ, ਇਸੇ ਪੂੰਜੀ ਨੂੰ ਸਮ੍ਰਿੱਧੀ ਦਾ ਸੂਤਰ ਬਣਾਉਣ ਵਿੱਚ ਦਿਨ ਰਾਤ ਜੁਟੀ ਹੈ। ਤੁਹਾਨੂੰ ਸਭ ਨੂੰ ਪਤਾ ਹੈ, ਇੱਕ ਦਿਨ ਪਹਿਲੇ ਹੀ ਮੈਂ ਪੰਜ ਦੇਸ਼ਾਂ ਦੀ ਯਾਤਰਾ ਕਰਕੇ ਪਰਤਿਆ ਹਾਂ। ਹਰ ਦੇਸ਼ ਵਿੱਚ ਭਾਰਤ ਦੀ ਯੁਵਾ ਸ਼ਕਤੀ ਦੀ ਗੂੰਜ ਸੁਣਾਈ ਦਿੱਤੀ। ਇਸ ਦੌਰਾਨ ਜਿਤਨੇ ਭੀ ਸਮਝੌਤੇ ਹੋਏ ਹਨ, ਉਨ੍ਹਾਂ ਨਾਲ ਦੇਸ਼ ਅਤੇ ਵਿਦੇਸ਼, ਦੋਨੋਂ ਜਗ੍ਹਾ ਭਾਰਤ ਦੇ ਨੌਜਵਾਨਾਂ ਨੂੰ ਫਾਇਦਾ ਹੋਣਾ ਹੀ ਹੈ। ਡਿਫੈਂਸ, ਫਾਰਮਾ, ਡਿਜੀਟਲ ਟੈਕਨੋਲੋਜੀ, ਐਨਰਜੀ, ਰੇਅਰ ਅਰਥ ਮਿਨਰਲਸ, ਅਜਿਹੇ ਕਈ ਸੈਕਟਰਸ, ਅਜਿਹੇ ਕਈ ਸੈਕਟਰਸ ਵਿੱਚ ਹੋਏ ਸਮਝੌਤਿਆਂ ਨਾਲ ਭਾਰਤ ਨੂੰ ਆਉਣ ਵਾਲੇ ਦਿਨਾਂ ਵਿੱਚ ਬਹੁਤ ਬੜਾ ਫਾਇਦਾ ਹੋਵੇਗਾ, ਭਾਰਤ ਦੇ ਮੈਨੂਫੈਕਚਰਿੰਗ ਅਤੇ ਸਰਵਿਸ ਸੈਕਟਰ ਨੂੰ ਬਹੁਤ ਬਲ ਮਿਲੇਗਾ।

ਸਾਥੀਓ,

ਬਦਲਦੇ ਹੋਏ ਸਮੇਂ ਦੇ ਨਾਲ 21ਵੀਂ ਸਦੀ ਵਿੱਚ ਨੇਚਰ ਆਵ੍ ਜੌਬ ਭੀ ਬਦਲ ਰਹੀ ਹੈ, ਨਵੇਂ-ਨਵੇਂ ਸੈਕਟਰਸ ਭੀ ਉੱਭਰ ਰਹੇ ਹਨ। ਇਸ ਲਈ ਬੀਤੇ ਦਹਾਕੇ ਵਿੱਚ ਭਾਰਤ ਦਾ ਜ਼ੋਰ ਆਪਣੇ ਨੌਜਵਾਨਾਂ ਨੂੰ ਇਸ ਦੇ ਲਈ ਤਿਆਰ ਕਰਨ ਦਾ ਹੈ। ਹੁਣ ਇਸ ਦੇ ਲਈ ਅਹਿਮ ਨਿਰਣੇ ਲਏ ਗਏ ਹਨ, ਆਧੁਨਿਕ ਜ਼ਰੂਰਤਾਂ ਨੂੰ ਦੇਖਦੇ ਹੋਏ ਆਧੁਨਿਕ ਨੀਤੀਆਂ ਭੀ ਬਣਾਈਆਂ ਗਈਆਂ ਹਨ। ਸਟਾਰਟ ਅਪਸ, ਇਨੋਵੇਸ਼ਨ ਅਤੇ ਰਿਸਰਚ ਦਾ ਜੋ ਈਕੋਸਿਸਟਮ ਅੱਜ ਦੇਸ਼ ਵਿੱਚ ਬਣ ਰਿਹਾ ਹੈ, ਉਹ ਦੇਸ਼ ਦੇ ਨੌਜਵਾਨਾਂ ਦੀ ਸਮਰੱਥਾ ਵਧਾ ਰਿਹਾ ਹੈ, ਅੱਜ ਜਦੋਂ ਮੈਂ ਨੌਜਵਾਨਾਂ ਨੂੰ ਦੇਖਦਾ ਹਾਂ ਕਿ ਉਹ ਆਪਣਾ ਸਟਾਰਟ ਅਪ ਸ਼ੁਰੂ ਕਰਨਾ ਚਾਹੁੰਦੇ ਹਨ, ਤਾਂ ਮੇਰਾ ਭੀ ਆਤਮਵਿਸ਼ਵਾਸ ਵਧ ਜਾਂਦਾ ਹੈ, ਅਤੇ ਹੁਣੇ ਸਾਡੇ ਡਾਕਟਰ ਜਿਤੇਂਦਰ ਸਿੰਘ ਜੀ ਨੇ ਸਟਾਰਟਅਪ ਦੇ ਵਿਸ਼ੇ ਵਿੱਚ ਵਿਸਤਾਰ ਨਾਲ ਕੁਝ ਅੰਕੜੇ ਭੀ ਦੱਸੇ ਤੁਹਾਡੇ ਸਾਹਮਣੇ। ਮੈਨੂੰ ਖੁਸ਼ੀ ਹੁੰਦੀ ਹੈ ਕਿ ਮੇਰੇ ਦੇਸ਼ ਦਾ ਨੌਜਵਾਨ ਬੜੇ ਵਿਜ਼ਨ ਦੇ ਨਾਲ ਤੇਜ਼ ਗਤੀ ਨਾਲ ਮਜ਼ਬੂਤੀ ਦੇ ਨਾਲ ਅੱਗੇ ਵਧ ਰਿਹਾ ਹੈ, ਉਹ ਕੁਝ ਨਵਾਂ ਕਰਨਾ ਚਾਹੁੰਦਾ ਹੈ।

ਸਾਥੀਓ,

ਭਾਰਤ ਸਰਕਾਰ ਦਾ ਜ਼ੋਰ ਪ੍ਰਾਈਵੇਟ ਸੈਕਟਰ ਵਿੱਚ ਰੋਜ਼ਗਾਰ ਦੇ ਨਵੇਂ ਅਵਸਰਾਂ ਦੇ ਨਿਰਮਾਣ ‘ਤੇ ਭੀ ਹੈ। ਹਾਲ ਹੀ ਵਿੱਚ ਸਰਕਾਰ ਨੇ ਇੱਕ ਨਵੀਂ ਸਕੀਮ ਨੂੰ ਮਨਜ਼ੂਰੀ ਦਿੱਤੀ ਹੈ, Employment Linked Incentive Scheme. ਇਸ ਯੋਜਨਾ ਦੇ ਤਹਿਤ ਸਰਕਾਰ, ਪ੍ਰਾਈਵੇਟ ਸੈਕਟਰ ਵਿੱਚ ਪਹਿਲੀ ਵਾਰ ਰੋਜ਼ਗਾਰ ਪ੍ਰਾਪਤ ਕਰਨ ਵਾਲੇ ਯੁਵਾ ਨੂੰ 15 ਹਜ਼ਾਰ ਰੁਪਏ ਦੇਵੇਗੀ। ਯਾਨੀ ਪਹਿਲੀ ਨੌਕਰੀ ਦੀ ਪਹਿਲੀ ਸੈਲਰੀ ਵਿੱਚ ਸਰਕਾਰ ਆਪਣਾ ਯੋਗਦਾਨ ਦੇਵੇਗੀ। ਇਸ ਦੇ ਲਈ ਸਰਕਾਰ ਨੇ ਕਰੀਬ ਇੱਕ ਲੱਖ ਕਰੋੜ ਰੁਪਏ ਦਾ ਬਜਟ ਬਣਾਇਆ ਹੈ। ਇਸ ਸਕੀਮ ਨਾਲ ਲਗਭਗ ਸਾਢੇ 3 ਕਰੋੜ ਨਵੇਂ ਰੋਜ਼ਗਾਰ ਦੇ ਨਿਰਮਾਣ ਵਿੱਚ ਮਦਦ ਮਿਲੇਗੀ।

ਸਾਥੀਓ,

ਅੱਜ ਭਾਰਤ ਦੀ ਇੱਕ ਬਹੁਤ ਬੜੀ ਤਾਕਤ ਸਾਡਾ ਮੈਨੂਫੈਕਚਰਿੰਗ ਸੈਕਟਰ ਹੈ। ਮੈਨੂਫੈਕਚਰਿੰਗ ਵਿੱਚ ਬਹੁਤ ਬੜੀ ਸੰਖਿਆ ਵਿੱਚ ਨਵੀਆਂ-ਨਵੀਆਂ ਜੌਬਸ ਬਣ ਰਹੀਆਂ ਹਨ। ਮੈਨੂਫੈਕਚਰਿੰਗ ਸੈਕਟਰ ਨੂੰ ਗਤੀ ਦੇਣ ਦੇ ਲਈ ਇਸ ਵਰ੍ਹੇ ਦੇ ਬਜਟ ਵਿੱਚ ਮਿਸ਼ਨ ਮੈਨੂਫੈਕਚਰਿੰਗ ਦਾ ਐਲਾਨ ਕੀਤਾ ਗਿਆ ਹੈ। ਬੀਤੇ ਸਾਲਾਂ ਵਿੱਚ ਅਸੀਂ ਮੇਕ ਇਨ ਇੰਡੀਆ ਅਭਿਯਾਨ ਨੂੰ ਮਜ਼ਬੂਤੀ ਦਿੱਤੀ ਹੈ। ਸਿਰਫ਼ PLI ਸਕੀਮ ਨਾਲ, ਉਸ ਤੋਂ ਹੀ 11 ਲੱਖ ਤੋਂ ਅਧਿਕ ਰੋਜ਼ਗਾਰ ਦੇਸ਼ ਵਿੱਚ ਬਣੇ ਹਨ। ਬੀਤੇ ਸਾਲਾਂ ਵਿੱਚ ਮੋਬਾਈਲ ਫੋਨ ਅਤੇ ਇਲੈਕਟ੍ਰੌਨਿਕਸ ਸੈਕਟਰ ਦਾ ਅਭੂਤਪੂਰਵ ਵਿਸਤਾਰ ਹੋਇਆ ਹੈ। ਅੱਜ ਕਰੀਬ 11 ਲੱਖ ਕਰੋੜ ਰੁਪਏ ਦੀ ਇਲੈਕਟ੍ਰੌਨਿਕਸ ਮੈਨੂਫੈਕਚਰਿੰਗ ਹੋ ਰਹੀ ਹੈ,11 ਲੱਖ ਕਰੋੜ। ਇਸ ਵਿੱਚ ਭੀ ਬੀਤੇ 11 ਸਾਲ ਵਿੱਚ 5 ਗੁਣਾ ਤੋਂ ਭੀ ਅਧਿਕ ਵਾਧਾ ਹੋਇਆ ਹੈ। ਪਹਿਲੇ ਦੇਸ਼ ਵਿੱਚ ਮੋਬਾਈਲ ਫੋਨ ਮੈਨੂਫੈਕਚਰਿੰਗ ਦੀ 2 ਜਾਂ 4 ਯੂਨਿਟਸ ਸਨ, ਸਿਰਫ਼ 2 ਜਾਂ 4। ਹੁਣ ਮੋਬਾਈਲ ਫੋਨ ਮੈਨੂਫੈਕਚਰਿੰਗ ਨਾਲ ਜੁੜੀਆਂ ਕਰੀਬ-ਕਰੀਬ 300 ਯੂਨਿਟਸ ਭਾਰਤ ਵਿੱਚ ਹਨ। ਅਤੇ ਇਸ ਵਿੱਚ ਲੱਖਾਂ ਯੁਵਾ ਕੰਮ ਕਰ ਰਹੇ ਹਨ। ਵੈਸਾ ਹੀ ਇੱਕ ਹੋਰ ਖੇਤਰ ਹੈ ਅਤੇ ਅਪ੍ਰੇਸ਼ਨ ਸਿੰਦੂਰ ਦੇ ਬਾਅਦ ਤਾਂ ਉਸ ਦੀ ਬਹੁਤ ਚਰਚਾ ਭੀ ਹੈ, ਬੜੇ ਗੌਰਵ ਨਾਲ ਚਰਚਾ ਹੋ ਰਹੀ ਹੈ ਅਤੇ ਉਹ ਹੈ- ਡਿਫੈਂਸ ਮੈਨੂਫੈਕਚਰਿੰਗ। ਡਿਫੈਂਸ ਮੈਨੂਫੈਕਚਰਿੰਗ ਵਿੱਚ ਭੀ ਭਾਰਤ ਨਵੇਂ ਰਿਕਾਰਡਸ ਬਣਾ ਰਿਹਾ ਹੈ। ਸਾਡਾ ਡਿਫੈਂਸ ਪ੍ਰੋਡਕਸ਼ਨ, ਸਵਾ ਲੱਖ ਕਰੋੜ ਰੁਪਏ ਤੋਂ ਉੱਪਰ ਪਹੁੰਚ ਚੁੱਕਿਆ ਹੈ। ਭਾਰਤ ਨੇ ਇੱਕ ਹੋਰ ਬੜੀ ਉਪਲਬਧੀ ਲੋਕੋਮੋਟਿਵ ਸੈਕਟਰ ਵਿੱਚ ਹਾਸਲ ਕੀਤੀ ਹੈ। ਭਾਰਤ ਦੁਨੀਆ ਵਿੱਚ ਸਭ ਤੋਂ ਜ਼ਿਆਦਾ ਲੋਕੋਮੋਟਿਵ ਬਣਾਉਣ ਵਾਲਾ ਦੇਸ਼ ਬਣ ਗਿਆ ਹੈ, ਦੁਨੀਆ ਵਿੱਚ ਸਭ ਤੋਂ ਜ਼ਿਆਦਾ। ਲੋਕੋਮੋਟਿਵ ਹੋਵੇ, ਰੇਲ ਕੋਚ ਹੋਵੇ, ਮੈਟਰੋ ਕੋਚ ਹੋਵੇ, ਅੱਜ ਭਾਰਤ ਇਨ੍ਹਾਂ ਦਾ ਬੜੀ ਸੰਖਿਆ ਵਿੱਚ ਦੁਨੀਆ ਦੇ ਕਈ ਦੇਸ਼ਾਂ ਵਿੱਚ ਐਕਸਪੋਰਟ ਕਰ ਰਿਹਾ ਹੈ। ਸਾਡਾ ਆਟੋਮੋਬਾਈਲ ਸੈਕਟਰ ਭੀ ਅਭੂਤਪੂਰਵ ਗ੍ਰੋਥ ਕਰ ਰਿਹਾ ਹੈ।

 

ਬੀਤੇ 5 ਸਾਲ ਵਿੱਚ ਹੀ ਇਸ ਸੈਕਟਰ ਵਿੱਚ ਕਰੀਬ 40 ਬਿਲੀਅਨ ਡਾਲਰ ਦਾ FDI ਆਇਆ ਹੈ। ਯਾਨੀ ਨਵੀਆਂ ਕੰਪਨੀਆਂ ਆਈਆਂ ਹਨ, ਨਵੀਆਂ ਫੈਕਟਰੀਆਂ ਲਗੀਆਂ ਹਨ, ਨਵੇਂ ਰੋਜ਼ਗਾਰ ਬਣੇ ਹਨ, ਅਤੇ ਨਾਲ-ਨਾਲ ਗੱਡੀਆਂ ਦੀ ਡਿਮਾਂਡ ਭੀ ਬਹੁਤ ਵਧੀ ਹੈ, ਗੱਡੀਆਂ ਦੀ ਰਿਕਾਰਡ ਵਿਕਰੀ ਹੋਈ ਹੈ ਭਾਰਤ ਵਿੱਚ। ਅਲੱਗ-ਅਲੱਗ ਸੈਕਟਰਸ ਵਿੱਚ ਦੇਸ਼ ਦੀ ਇਹ ਪ੍ਰਗਤੀ, ਇਹ ਮੈਨੂਫੈਕਚਰਿੰਗ ਦੇ ਰਿਕਾਰਡ ਤਦੇ ਬਣਦੇ ਹਨ, ਐਸੇ ਨਹੀਂ ਬਣਦੇ, ਇਹ ਸਭ ਤਦ ਸੰਭਵ ਹੁੰਦਾ ਹੈ, ਜਦੋਂ ਜ਼ਿਆਦਾ ਤੋਂ ਜ਼ਿਆਦਾ ਨੌਜਵਾਨਾਂ ਨੂੰ ਨੌਕਰੀਆਂ ਮਿਲ ਰਹੀਆਂ ਹਨ। ਨੌਜਵਾਨਾਂ ਦਾ ਪਸੀਨਾ ਲਗਦਾ ਹੈ ਉਸ ਵਿੱਚ, ਉਨ੍ਹਾਂ ਦਾ ਦਿਮਾਗ਼ ਕੰਮ ਕਰਦਾ ਹੈ, ਉਹ ਮਿਹਨਤ ਕਰਦੇ ਹਨ, ਦੇਸ਼ ਦੇ ਨੌਜਵਾਨਾਂ ਨੇ ਰੋਜ਼ਗਾਰ ਤਾਂ ਪਾਇਆ ਹੈ, ਇਹ ਕਮਾਲ ਕਰਕੇ ਭੀ ਦਿਖਾਇਆ ਹੈ। ਹੁਣ ਸਰਕਾਰੀ ਕਰਮਚਾਰੀ ਦੇ ਤੌਰ ‘ਤੇ ਤੁਹਾਨੂੰ ਹਰ ਸੰਭਵ ਪ੍ਰਯਾਸ ਕਰਨਾ ਹੈ ਕਿ ਦੇਸ਼ ਵਿੱਚ ਮੈਨੂਫੈਕਚਰਿੰਗ ਸੈਕਟਰ ਦੀ ਇਹ ਗਤੀ ਨਿਰੰਤਰ ਵਧਦੀ ਰਹੇ। ਜਿੱਥੇ ਭੀ ਤੁਹਾਨੂੰ ਜ਼ਿੰਮੇਵਾਰੀ ਮਿਲੇ, ਤੁਸੀਂ ਇੱਕ ਪ੍ਰੋਤਸਾਹਨ ਦੇ ਰੂਪ ਵਿੱਚ ਕੰਮ ਕਰੋਂ, ਲੋਕਾਂ ਨੂੰ encourage ਕਰੋਂ, ਰੁਕਾਵਟਾਂ ਦੂਰ ਕਰੋਂ, ਜਿਤਨਾ ਜ਼ਿਆਦਾ ਤੁਸੀਂ ਸਰਲਤਾ ਲਿਆਉਂਗੇ, ਉਤਨੀ ਸੁਵਿਧਾ ਦੇਸ਼ ਵਿੱਚ ਹੋਰ ਲੋਕਾਂ ਨੂੰ ਭੀ ਮਿਲੇਗੀ।

ਸਾਥੀਓ,

ਅੱਜ ਸਾਡਾ ਦੇਸ਼ ਦੁਨੀਆ ਦੀ, ਅਤੇ ਕੋਈ ਭੀ ਹਿੰਦੁਸਤਾਨੀ ਬੜੇ ਗਰਵ (ਮਾਣ) ਨਾਲ ਕਹਿ ਸਕਦਾ ਹੈ, ਅੱਜ ਸਾਡਾ ਦੇਸ਼ ਦੁਨੀਆ ਦੀ ਤੀਸਰੀ ਬੜੀ ਇਕੌਨਮੀ ਬਣਨ ਦੀ ਤਰਫ਼ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਇਹ ਮੇਰੇ ਨੌਜਵਾਨਾਂ ਦੇ ਪਸੀਨੇ ਦਾ ਕਮਾਲ ਹੈ। ਬੀਤੇ 11 ਵਰ੍ਹਿਆਂ ਵਿੱਚ ਹਰ ਸੈਕਟਰ ਵਿੱਚ ਦੇਸ਼ ਨੇ ਪ੍ਰਗਤੀ ਕੀਤੀ ਹੈ। ਹਾਲ ਵਿੱਚ ਇੰਟਰਨੈਸ਼ਨਲ ਲੇਬਰ ਆਰਗੇਨਾਇਜ਼ੇਸ਼ਨ- ILO ਦੀ ਇੱਕ ਬਹੁਤ ਵਧੀਆ ਰਿਪੋਰਟ ਆਈ ਹੈ-ਸ਼ਾਨਦਾਰ ਰਿਪੋਰਟ ਹੈ। ਇਸ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਬੀਤੇ ਦਹਾਕੇ ਵਿੱਚ ਭਾਰਤ ਦੇ 90 ਕਰੋੜ ਤੋਂ ਅਧਿਕ ਨਾਗਰਿਕਾਂ ਨੂੰ ਵੈਲਫੇਅਰ ਸਕੀਮਸ ਦੇ ਦਾਇਰੇ ਵਿੱਚ ਲਿਆਂਦਾ ਗਿਆ ਹੈ। ਇੱਕ ਪ੍ਰਕਾਰ ਨਾਲ ਸੋਸ਼ਲ ਸਕਿਉਰਿਟੀ ਦਾ ਦਾਇਰਾ ਗਿਣਿਆ ਜਾਂਦਾ ਹੈ। ਅਤੇ ਇਨ੍ਹਾਂ ਸਕੀਮਾਂ ਦਾ ਫਾਇਦਾ ਸਿਰਫ਼ ਵੈਲਫੇਅਰ ਤੱਕ ਸੀਮਿਤ ਨਹੀਂ ਹੈ। ਇਸ ਨਾਲ ਬਹੁਤ ਬੜੀ ਸੰਖਿਆ ਵਿੱਚ ਨਵੇਂ ਰੋਜ਼ਗਾਰ ਭੀ ਬਣੇ ਹਨ। ਜਿਵੇਂ ਇੱਕ ਛੋਟੀ ਉਦਾਹਰਣ ਮੈਂ ਦਿੰਦਾ ਹਾਂ-ਪੀਐੱਮ ਆਵਾਸ ਯੋਜਨਾ ਹੈ। ਹੁਣ ਇਹ ਪੀਐੱਮ ਆਵਾਸ ਯੋਜਨਾ ਦੇ ਤਹਿਤ 4 ਕਰੋੜ ਨਵੇਂ ਪੱਕੇ ਘਰ ਬਣ ਚੁੱਕੇ ਹਨ ਅਤੇ 3 ਕਰੋੜ ਨਵੇਂ ਘਰ ਅਜੇ ਬਣਾਉਣ ਦੀ ਪ੍ਰਕਿਰਿਆ ਚਲ ਰਹੀ ਹੈ। ਇਤਨੇ ਘਰ ਬਣ ਰਹੇ ਹਨ,ਤਾਂ ਇਸ ਵਿੱਚ ਮਿਸਤਰੀ, ਲੇਬਰ ਅਤੇ ਰਾਅ ਮਟੀਰੀਅਲ ਤੋਂ ਲੈ ਕੇ ਟ੍ਰਾਂਸਪੋਰਟ ਸੈਕਟਰ ਵਿੱਚ ਛੋਟੇ-ਛੋਟੇ ਦੁਕਾਨਦਾਰਾਂ ਦੇ ਕੰਮ, ਮਾਲ ਢੋਣ ਵਾਲੇ ਟਰੱਕ ਦੇ ਅਪ੍ਰੇਟਰਸ, ਤੁਸੀਂ ਕਲਪਨਾ ਕਰ ਸਕਦੇ ਹੋ ਕਿਤਨੇ ਸਾਰੇ ਜੌਬਸ ਕ੍ਰਿਏਟ ਹੋਏ ਹਨ। ਇਸ ਵਿੱਚ ਭੀ ਸਭ ਤੋਂ ਖੁਸ਼ੀ ਦੀ ਬਾਤ ਹੈ ਕਿ ਜ਼ਿਆਦਾਤਰ ਰੋਜ਼ਗਾਰ ਸਾਡੇ ਪਿੰਡਾਂ ਵਿੱਚ ਮਿਲੇ ਹਨ, ਉਸ ਨੂੰ ਪਿੰਡ ਛੱਡ ਕੇ ਜਾਣਾ ਨਹੀਂ ਪੈ ਰਿਹਾ ਹੈ। ਇਸੇ ਤਰ੍ਹਾਂ 12 ਕਰੋੜ ਨਵੇਂ ਟਾਇਲਟਸ ਦੇਸ਼ ਵਿੱਚ ਬਣੇ ਹਨ। ਇਸ ਨਾਲ ਨਿਰਮਾਣ ਦੇ ਨਾਲ-ਨਾਲ ਪਲੰਬਰਸ ਹੋਣ, ਲਕੜੀ ਦਾ ਕੰਮ ਕਰਨ ਵਾਲੇ ਲੋਕ ਹੋਣ, ਜੋ ਸਾਡੇ ਵਿਸ਼ਵਕਰਮਾ ਸਮਾਜ ਦੇ ਲੋਕ ਹਨ ਉਨ੍ਹਾਂ ਦੇ ਲਈ ਤਾਂ ਇਤਨੇ ਸਾਰੇ ਕੰਮ ਨਿਕਲੇ ਹਨ। ਇਹੀ ਹੈ ਕਿ ਜੋ ਰੋਜ਼ਗਾਰ ਦਾ ਵਿਸਤਾਰ ਭੀ ਕਰਦੇ ਹਨ, ਪ੍ਰਭਾਵ ਭੀ ਪੈਦਾ ਕਰਦੇ ਹਨ। ਅਜਿਹੇ ਹੀ ਅੱਜ 10 ਕਰੋੜ ਤੋਂ ਅਧਿਕ ਨਵੇਂ, ਮੈਂ ਜੋ ਬਾਤ ਦੱਸ ਰਿਹਾ ਹਾਂ, ਨਵੇਂ ਲੋਕਾਂ ਦੀ ਦੱਸਦਾ ਹਾਂ, ਨਵੇਂ ਐੱਲਪੀਜੀ ਕਨੈਕਸ਼ਨ ਦੇਸ਼ ਵਿੱਚ ਉੱਜਵਲਾ ਸਕੀਮ ਦੇ ਤਹਿਤ ਦਿੱਤੇ ਗਏ ਹਨ। ਹੁਣ ਇਸ ਦੇ ਲਈ ਬਹੁਤ ਬੜੀ ਸੰਖਿਆ ਵਿੱਚ ਬੌਟਲਿੰਗ ਪਲਾਂਟਸ ਬਣੇ ਹਨ। ਗੈਸ ਸਿਲੰਡਰ ਬਣਾਉਣ ਵਾਲਿਆਂ ਨੂੰ ਕੰਮ ਮਿਲਿਆ ਹੈ, ਉਸ ਵਿੱਚ ਭੀ ਰੋਜ਼ਗਾਰ ਪੈਦਾ ਹੋਏ ਹਨ, ਗੈਸ ਸਿਲੰਡਰ ਦੀ ਏਜੰਸੀ ਵਾਲਿਆਂ ਨੂੰ ਕੰਮ ਮਿਲਿਆ ਹੈ। ਗੈਸ ਸਿਲੰਡਰ ਘਰ-ਘਰ ਪਹੁੰਚਾਉਣ ਦੇ ਲਈ ਜੋ ਲੋਕ ਚਾਹੀਦੇ ਹਨ, ਉਨ੍ਹਾਂ ਨੂੰ ਨਵੇਂ-ਨਵੇਂ ਰੋਜ਼ਗਾਰ ਮਿਲੇ ਹਨ। ਤੁਸੀਂ ਇੱਕ ਇੱਕ ਕੰਮ ਲਵੋ, ਕਿਤਨੇ ਪ੍ਰਕਾਰ ਦੇ ਰੋਜ਼ਗਾਰ ਦੇ ਅਵਸਰ ਪੈਦਾ ਹੁੰਦੇ ਹਨ। ਇਨ੍ਹਾਂ ਸਾਰੀਆਂ ਜਗ੍ਹਾਂ ‘ਤੇ ਲੱਖਾਂ ਲੱਖਾਂ ਲੋਕਾਂ ਨੂੰ ਨਵੇਂ ਰੋਜ਼ਗਾਰ ਮਿਲੇ ਹਨ।

ਸਾਥੀਓ,

ਮੈਂ ਇੱਕ ਹੋਰ ਯੋਜਨਾ ਦੀ ਭੀ ਚਰਚਾ ਕਰਨਾ ਚਾਹੁੰਦਾ ਹਾਂ। ਹੁਣ ਤੁਹਾਨੂੰ ਪਤਾ ਹੈ ਇਹ ਯੋਜਨਾ ਤਾਂ ਯਾਨੀ ਕਹਿੰਦੇ ਹਨ ਨਾ ਪੰਜੇ ਉਗਲੀਆਂ ਘੀ ਵਿੱਚ, ਜਾਂ ਤਾਂ ਕਹਿੰਦੇ ਹਨ ਕਿ ਦੋਨੋਂ ਹੱਥ ਹੱਥ ਵਿੱਚ ਲੱਡੂ ਐਸੇ ਹੈ। ਪੀਐੱਮ ਸੂਰਯ ਘਰ ਮੁਫ਼ਤ ਬਿਜਲੀ ਯੋਜਨਾ। ਸਰਕਾਰ ਤੁਹਾਡੇ ਘਰ ਦੀ ਛੱਤ ‘ਤੇ ਯਾਨੀ ਰੂਫ ਟੌਪ ਸੋਲਰ ਪਲਾਂਟ ਲਗਾਉਣ ਦੇ ਲਈ ਇੱਕ ਪਰਿਵਾਰ ਨੂੰ ਐਵਰੇਜ ਕਰੀਬ-ਕਰੀਬ ₹75,000 ਤੋਂ ਭੀ ਜ਼ਿਆਦਾ ਦੇ ਰਹੀ ਹੈ। ਇਸ ਨਾਲ ਉਹ ਆਪਣੇ ਘਰ ਦੀ ਛੱਤ ਦੇ ਉੱਪਰ ਸੋਲਰ ਪਲਾਂਟ ਲਗਾਉਂਦਾ ਹੈ। ਇੱਕ ਪ੍ਰਕਾਰ ਨਾਲ ਉਸ ਦੇ ਘਰ ਦੀ ਛੱਤ ਬਿਜਲੀ ਦਾ ਕਾਰਖਾਨਾ ਬਣ ਜਾਂਦੀ ਹੈ, ਬਿਜਲੀ ਪੈਦਾ ਕਰਦੀ ਹੈ ਅਤੇ ਉਹ ਬਿਜਲੀ ਖ਼ੁਦ ਭੀ ਉਪਯੋਗ ਕਰਦਾ ਹੈ, ਜ਼ਿਆਦਾ ਬਿਜਲੀ ਹੈ ਤਾਂ ਵੇਚਦਾ ਹੈ। ਇਸ ਨਾਲ ਬਿਜਲੀ ਦਾ ਬਿਲ ਤਾਂ ਜ਼ੀਰੋ ਹੋ ਰਿਹਾ ਹੈ, ਉਸ ਦੇ ਪੈਸੇ ਤਾਂ ਬਚ ਹੀ ਰਹੇ ਹਨ। ਇਨ੍ਹਾਂ ਪਲਾਂਟਸ ਨੂੰ ਲਗਾਉਣ ਦੇ ਲਈ ਇੰਜੀਨੀਅਰਸ ਦੀ ਜ਼ਰੂਰਤ ਪੈਂਦੀ ਹੈ, ਟੈਕਨੀਸ਼ੀਅਨ ਦੀ ਜ਼ਰੂਰਤ ਪੈਂਦੀ ਹੈ। ਸੋਲਰ ਪੈਨਲ ਬਣਾਉਣ ਦੇ ਕਾਰਖਾਨੇ ਲਗਦੇ ਹਨ, ਰਾਅ ਮਟੀਰੀਅਲ ਦੇ ਲਈ ਕਾਰਖਾਨੇ ਲਗਦੇ ਹਨ, ਉਸ ਨੂੰ ਟ੍ਰਾਂਸਪੋਰੇਟਸ਼ਨ ਦੇ ਲਈ ਲਗਦੇ ਹਨ। ਉਸ ਨੂੰ ਰਿਪੇਅਰ ਕਰਨ ਦੇ ਲਈ ਭੀ ਪੂਰੀ ਇੱਕ ਨਵੀਂ ਇੰਡਸਟ੍ਰੀ ਤਿਆਰ ਹੋ ਰਹੀ ਹੈ। ਤੁਸੀਂ ਕਲਪਨਾ ਕਰ ਸਕਦੇ ਹੋ, ਇੱਕ-ਇੱਕ ਸਕੀਮ ਲੋਕਾਂ ਦਾ ਤਾਂ ਭਲਾ ਕਰ ਰਹੀ ਹੈ, ਲੇਕਿਨ ਲੱਖਾਂ ਲੱਖਾਂ ਨਵੇਂ ਰੋਜ਼ਗਾਰ ਇਸ ਦੇ ਕਾਰਨ ਪੈਦਾ ਹੋ ਰਹੇ ਹਨ।

ਸਾਥੀਓ,

ਨਮੋ ਡ੍ਰੋਨ ਦੀਦੀ ਅਭਿਯਾਨ ਨੇ ਭੀ ਭੈਣਾਂ ਬੇਟੀਆਂ ਦੀ ਕਮਾਈ ਵਧਾਈ ਹੈ ਅਤੇ ਗ੍ਰਾਮੀਣ ਖੇਤਰ ਵਿੱਚ ਰੋਜ਼ਗਾਰ ਦੇ ਨਵੇਂ ਮੌਕੇ ਭੀ ਬਣਾਏ ਹਨ। ਇਸ ਸਕੀਮ ਦੇ ਤਹਿਤ ਲੱਖਾਂ ਗ੍ਰਾਮੀਣ ਭੈਣਾਂ ਨੂੰ ਡ੍ਰੋਨ ਪਾਇਲਟ ਦੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਉਪਲਬਧ ਜੋ ਰਿਪੋਰਟਸ ਹਨ, ਇਹ ਦੱਸਦੀਆਂ ਹਨ ਕਿ ਸਾਡੀਆਂ ਇਹ ਡ੍ਰੋਨ ਦੀਦੀਆਂ ਸਾਡੇ ਪਿੰਡ ਦੀਆਂ ਮਾਤਾਵਾਂ ਭੈਣਾਂ, ਖੇਤੀ ਦੇ ਇੱਕ ਸੀਜ਼ਨ ਵਿੱਚ ਹੀ, ਡ੍ਰੋਨ ਨਾਲ ਖੇਤੀ ਵਿੱਚ ਜੋ ਮਦਦ ਕਰਦੀਆਂ ਹਨ, ਉਸ ਦਾ ਜੋ ਕੰਟ੍ਰੈਕਟ ‘ਤੇ ਕੰਮ ਲੈਂਦੀਆਂ ਹਨ, ਇੱਕ-ਇੱਕ ਸੀਜ਼ਨ ਵਿੱਚ ਲੱਖਾਂ ਰੁਪਏ ਕਮਾਉਣ ਲਗ ਗਈਆਂ ਹਨ। ਇਤਨਾ ਹੀ ਨਹੀਂ, ਇਸ ਨਾਲ ਦੇਸ਼ ਵਿੱਚ ਡ੍ਰੋਨ ਮੈਨੂਫੈਕਚਰਿੰਗ ਨਾਲ ਜੁੜੇ ਨਵੇਂ ਸੈਕਟਰ ਨੂੰ ਬਹੁਤ ਬਲ ਮਿਲ ਰਿਹਾ ਹੈ। ਖੇਤੀ ਹੋਵੇ ਜਾਂ ਡਿਫੈਂਸ, ਅੱਜ ਡ੍ਰੋਨ ਮੈਨੂਫੈਕਚਰਿੰਗ ਦੇਸ਼ ਦੇ ਨੌਜਵਾਨਾਂ ਦੇ ਲਈ ਨਵੇਂ ਅਵਸਰ ਬਣਾ ਰਿਹਾ ਹੈ।

 

ਸਾਥੀਓ,

ਦੇਸ਼ ਵਿੱਚ 3 ਕਰੋੜ ਲਖਪਤੀ ਦੀਦੀਆਂ ਬਣਾਉਣ ਦਾ ਅਭਿਯਾਨ ਜਾਰੀ ਹੈ। ਇਨ੍ਹਾਂ ਵਿੱਚੋਂ 1.5 ਕਰੋੜ ਲਖਪਤੀ ਦੀਦੀ ਬਣ ਭੀ ਚੁੱਕੀਆਂ ਹਨ। ਅਤੇ ਤੁਸੀਂ ਤਾਂ ਜਾਣਦੇ ਹੋ ਲਖਪਤੀ ਦੀਦੀ ਬਣਨ ਦਾ ਮਤਲਬ ਹੈ, 1 ਸਾਲ ਵਿੱਚ ਘੱਟ ਤੋਂ ਘੱਟ 1 ਲੱਖ ਤੋਂ ਅਧਿਕ ਉਸ ਦੀ ਆਮਦਨ ਹੋਣੀ ਚਾਹੀਦੀ ਹੈ ਅਤੇ ਇੱਕ ਵਾਰ ਨਹੀਂ ਹਰ ਵਰ੍ਹੇ ਹੁੰਦੀ ਰਹਿਣੀ ਚਾਹੀਦੀ ਹੈ, ਉਹ ਹੈ ਮੇਰੀ ਲਖਪਤੀ ਦੀਦੀ। 1.5 ਕਰੋੜ ਲਖਪਤੀ ਦੀਦੀ, ਹੁਣ ਤੁਸੀਂ ਦੇਖੋ ਪਿੰਡ ਵਿੱਚ ਜਾਓਗੇ ਤਾਂ ਤਹਾਨੂੰ ਕੁਝ ਬਾਤਾਂ ਸੁਣਨ ਨੂੰ ਮਿਲਣਗੀਆਂ, ਬੈਂਕ ਸਖੀ, ਬੀਮਾ ਸਖੀ, ਕ੍ਰਿਸ਼ੀ ਸਖੀ, ਪਸ਼ੂ ਸਖੀ, ਅਜਿਹੀਆਂ ਅਨੇਕ ਸਕੀਮਸ ਵਿੱਚ ਵੀ ਸਾਡੇ ਪਿੰਡਾਂ ਦੀਆਂ ਮਾਤਾਵਾਂ ਭੈਣਾਂ ਨੂੰ ਭੀ ਰੋਜ਼ਗਾਰ ਮਿਲਿਆ ਹੈ। ਐਸੇ ਹੀ ਪੀਐੱਮ ਸਵਨਿਧੀ ਯੋਜਨਾ ਦੇ ਤਹਿਤ ਪਹਿਲੀ ਵਾਰ ਰੇਹੜੀ ਠੇਲੇ ਫੁਟਪਾਥ ‘ਤੇ ਕੰਮ ਕਰਨ ਵਾਲੇ ਸਾਥੀਆਂ ਨੂੰ ਮਦਦ ਦਿੱਤੀ ਗਈ। ਇਸ ਦੇ ਤਹਿਤ ਲੱਖਾਂ ਸਾਥੀਆਂ ਨੂੰ ਕੰਮ ਮਿਲਿਆ ਹੈ ਅਤੇ ਡਿਜੀਟਲ ਪੇਮੈਂਟ ਦੇ ਕਾਰਨ ਅੱਜ-ਕੱਲ੍ਹ ਤਾਂ ਸਾਡੇ ਹਰ ਰੇਹੜੀ ਪਟੜੀ ਵਾਲਾ ਕੈਸ਼ ਨਹੀਂ ਲੈਂਦਾ ਹੈ, ਯੂਪੀਆਈ ਕਰਦਾ ਹੈ। ਕਿਉਂ? ਕਿਉਂਕਿ ਬੈਂਕ ਤੋਂ ਉਸ ਨੂੰ ਤੁਰੰਤ ਉਸ ਨੂੰ ਅੱਗੇ ਦੀ ਰਕਮ ਮਿਲਦੀ ਹੈ। ਬੈਂਕ ਦਾ ਵਿਸ਼ਵਾਸ ਵਧ ਜਾਂਦਾ ਹੈ। ਕੋਈ ਕਾਗ਼ਜ਼ ਦੀ ਉਸ ਨੂੰ ਜ਼ਰੂਰਤ ਨਹੀਂ ਪੈਂਦੀ। ਯਾਨੀ ਇੱਕ ਰੇਹੜੀ ਪਟੜੀ ਵਾਲਾ ਅੱਜ ਵਿਸ਼ਵਾਸ ਦੇ ਨਾਲ ਗਰਵ (ਮਾਣ) ਦੇ ਨਾਲ ਅੱਗੇ ਵਧ ਰਿਹਾ ਹੈ।

ਪੀਐੱਮ ਵਿਸ਼ਵਕਰਮਾ ਸਕੀਮ ਦੇਖ ਲਵੋ। ਇਸ ਦੇ ਤਹਿਤ ਸਾਡੇ ਇੱਥੇ ਜੋ ਪੁਸ਼ਤੈਨੀ ਕੰਮ ਹੈ, ਪਰੰਪਰਾਗਤ ਕੰਮ ਹੈ, ਪਾਰਿਵਾਰਿਕ ਕੰਮ ਹੈ, ਉਸ ਨੂੰ ਆਧੁਨਿਕ ਬਣਾਉਣਾ, ਉਸ ਵਿੱਚ ਨਵਾਂਪਣ ਲਿਆਉਣਾ, ਨਵੀਂ ਟੈਕਨੋਲੋਜੀ ਲਿਆਉਣਾ, ਨਵੇਂ-ਨਵੇਂ ਉਸ ਵਿੱਚ ਸਾਧਨ ਲਿਆਉਣਾ, ਉਸ ਵਿੱਚ ਕੰਮ ਕਰਨ ਵਾਲੇ ਕਾਰੀਗਰਾਂ, ਸ਼ਿਲਪੀਆਂ ਅਤੇ ਸੇਵਾ ਦਾਤਾਵਾਂ ਨੂੰ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਲੋਨ ਦਿੱਤੇ ਜਾ ਰਹੇ ਹਨ, ਆਧੁਨਿਕ ਟੂਲ ਦਿੱਤੇ ਜਾ ਰਹੇ ਹਨ। ਮੈਂ ਅਣਗਿਣਤ ਸਕੀਮਾਂ ਦੱਸ ਸਕਦਾ ਹਾਂ। ਅਜਿਹੀਆਂ ਕਈ ਸਕੀਮਾਂ ਹਨ ਜਿਨ੍ਹਾਂ ਨਾਲ ਗ਼ਰੀਬਾਂ ਨੂੰ ਲਾਭ ਭੀ ਹੋਇਆ ਹੈ ਅਤੇ ਨੌਜਵਾਨਾਂ ਨੂੰ ਰੋਜ਼ਗਾਰ ਭੀ ਮਿਲਿਆ ਹੈ। ਅਜਿਹੀਆਂ ਅਨੇਕ ਯੋਜਨਾਵਾਂ ਦਾ ਹੀ ਪ੍ਰਭਾਵ ਹੈ ਕਿ ਸਿਰਫ਼ 10 ਵਰ੍ਹਿਆਂ ਵਿੱਚ ਹੀ 25 ਕਰੋੜ ਲੋਕ ਗ਼ਰੀਬੀ ਤੋਂ ਬਾਹਰ ਨਿਕਲੇ ਹਨ। ਅਗਰ ਰੋਜ਼ਗਾਰ ਨਾ ਮਿਲਦਾ, ਅਗਰ ਪਰਿਵਾਰ ਵਿੱਚ ਆਮਦਨ ਦਾ ਸਾਧਨ ਨਾ ਹੁੰਦਾ, ਤਾਂ ਮੇਰਾ ਗ਼ਰੀਬ ਭਾਈ-ਭੈਣ ਜੋ ਤਿੰਨ-ਤਿੰਨ ਚਾਰ-ਚਾਰ ਪੀੜ੍ਹੀਆਂ ਤੋਂ ਗ਼ਰੀਬੀ ਵਿੱਚ ਜ਼ਿੰਦਗੀ ਗੁਜਾਰ ਰਿਹਾ ਸੀ, ਜੀਵਨ ਦੇ ਲਈ ਇੱਕ-ਇੱਕ ਦਿਨ ਕੱਟਣ ਦੇ ਲਈ ਉਸ ਨੂੰ ਮੌਤ ਦਿਖਾਈ ਦਿੰਦੀ, ਇਤਨਾ ਡਰ ਲਗਦਾ ਸੀ। ਲੇਕਿਨ ਅੱਜ ਉਹ ਇਤਨਾ ਤਾਕਤਵਰ ਬਣਿਆ ਹੈ, ਕਿ ਮੇਰੇ 25 ਕਰੋੜ ਗ਼ਰੀਬ ਭਾਈ-ਭੈਣਾਂ ਨੇ ਗ਼ਰੀਬੀ ਨੂੰ ਪਰਾਸਤ ਕੇ ਦਿਖਾਇਆ। ਵਿਜਈ ਹੋ ਕੇ ਨਿਕਲੇ ਹਨ। ਅਤੇ ਇਹ ਸਾਰੇ ਮੇਰੇ 25 ਕਰੋੜ ਭਾਈ-ਭੈਣ, ਜਿਨ੍ਹਾਂ ਨੇ ਗ਼ਰੀਬੀ ਨੂੰ ਪਿੱਛੇ ਛੱਡਿਆ ਹੈ ਨਾ, ਉਨ੍ਹਾਂ ਦੀ ਹਿੰਮਤ ਨੂੰ ਮੈਂ ਦਾਦ ਦਿੰਦਾ ਹਾਂ। ਉਨ੍ਹਾਂ ਨੇ ਸਰਕਾਰ ਦੀਆਂ ਯੋਜਨਾਵਾਂ ਦਾ ਲਾਭ ਉਠਾ ਕੇ ਹਿੰਮਤ ਦੇ ਨਾਲ ਅੱਗੇ ਵਧੇ, ਰੋਂਦੇ ਨਹੀਂ ਬੈਠੇ। ਗ਼ਰੀਬੀ ਨੂੰ ਉਨ੍ਹਾਂ ਨੇ ਉਖਾੜ ਕੇ ਸੁੱਟ ਦਿੱਤਾ, ਪਰਾਜਿਤ ਕਰ ਦਿੱਤਾ। ਹੁਣ ਤੁਸੀਂ ਕਲਪਨਾ ਕਰੋ, ਹੁਣ ਇਨ੍ਹਾਂ 25 ਕਰੋੜ ਦਾ ਕਿਤਨਾ ਨਵਾਂ ਆਤਮਵਿਸ਼ਵਾਸ ਹੋਵੇਗਾ। ਇੱਕ ਵਾਰ ਸੰਕਟ ਤੋਂ ਵਿਅਕਤੀ ਨਿਕਲ ਜਾਵੇ ਨਾ ਫਿਰ ਨਵੀਂ ਤਾਕਤ ਪੈਦਾ ਹੋ ਜਾਂਦੀ ਹੈ। ਮੇਰੇ ਦੇਸ਼ ਵਿੱਚ ਇੱਕ ਨਵੀਂ ਤਾਕਤ ਇਹ ਭੀ ਆਈ ਹੈ, ਜੋ ਦੇਸ਼ ਨੂੰ ਅੱਗੇ ਲੈ ਜਾਣ ਵਿੱਚ ਬਹੁਤ ਕੰਮ ਆਉਣ ਵਾਲੀ ਹੈ। ਅਤੇ ਤੁਸੀਂ ਦੇਖੋ ਇਹ ਸਿਰਫ਼ ਸਰਕਾਰ ਕਹਿ ਰਹੀ ਹੈ ਅਜਿਹਾ ਨਹੀਂ ਹੈ। ਅੱਜ ਵਰਲਡ ਬੈਂਕ ਜਿਹੀਆਂ ਬੜੀਆਂ ਆਲਮੀ ਸੰਸਥਾਵਾਂ ਖੁੱਲ੍ਹ ਕੇ ਇਸ ਕੰਮ ਦੇ ਲਈ ਭਾਰਤ ਦੀ ਪ੍ਰਸ਼ੰਸਾ ਕਰ ਰਹੀਆਂ ਹਨ। ਦੁਨੀਆ ਨੂੰ ਭਾਰਤ ਨੂੰ ਮਾਡਲ ਦੇ ਰੂਪ ਵਿੱਚ ਪ੍ਰਸਤੁਤ ਕਰਦੀਆਂ ਹਨ। ਭਾਰਤ ਨੂੰ ਦੁਨੀਆ ਦੇ ਸਭ ਤੋਂ ਅਧਿਕ ਇਕਵੈਲਿਟੀ ਵਾਲੇ ਸਿਖਰ ਦੇ ਦੇਸ਼ਾਂ ਵਿੱਚ ਰੱਖਿਆ ਜਾ ਰਿਹਾ ਹੈ। ਯਾਨੀ ਅਸਮਾਨਤਾ ਤੇਜ਼ੀ ਨਾਲ ਘੱਟ ਹੋ ਰਹੀ ਹੈ। ਅਸੀਂ ਸਮਾਨਤਾ ਦੀ ਤਰਫ਼ ਅੱਗੇ ਵਧ ਰਹੇ ਹਾਂ। ਇਹ ਭੀ ਵਿਸ਼ਵ ਹੁਣ ਨੋਟਿਸ ਕਰ ਰਿਹਾ ਹੈ।

ਸਾਥੀਓ,

ਵਿਕਾਸ ਦਾ ਜੋ ਇਹ ਮਹਾਯੱਗ ਚਲ ਰਿਹਾ ਹੈ, ਗ਼ਰੀਬ ਕਲਿਆਣ ਅਤੇ ਰੋਜ਼ਗਾਰ ਨਿਰਮਾਣ ਦਾ ਜੋ ਮਿਸ਼ਨ ਚਲ ਰਿਹਾ ਹੈ, ਅੱਜ ਤੋਂ ਇਸ ਨੂੰ ਅੱਗੇ ਵਧਾਉਣ ਦੀ ਜ਼ਿੰਮੇਵਾਰੀ ਤੁਹਾਡੀ ਭੀ ਹੈ। ਸਰਕਾਰ ਰੁਕਾਵਟ ਨਹੀਂ ਬਣਨੀ ਚਾਹੀਦੀ, ਸਰਕਾਰ ਵਿਕਾਸ ਦੀ ਪ੍ਰੋਤਸਾਹਕ ਬਣਨੀ ਚਾਹੀਦੀ ਹੈ। ਹਰ ਵਿਅਕਤੀ ਨੂੰ ਅੱਗੇ ਵਧਣ ਦਾ ਅਵਸਰ ਹੈ। ਹੱਥ ਪਕੜਨ ਦਾ ਕੰਮ ਸਾਡਾ ਹੈ। ਅਤੇ ਤੁਸੀਂ ਤਾਂ ਨੌਜਵਾਨ ਹੋ ਦੋਸਤੋ। ਤੁਹਾਡੇ ‘ਤੇ ਮੇਰਾ ਬਹੁਤ ਭਰੋਸਾ ਹੈ। ਤੁਹਾਥੋਂ ਮੇਰੀ ਅਪੇਖਿਆ ਹੈ ਕਿ ਤੁਹਾਨੂੰ ਜਿੱਥੇ ਭੀ ਜ਼ਿੰਮੇਵਾਰੀ ਮਿਲੇ, ਤੁਸੀਂ ਇਸ ਦੇਸ਼ ਦੇ ਨਾਗਰਿਕ ਮੇਰੇ ਲਈ ਸਭ ਤੋਂ ਪਹਿਲੇ,ਉਸ ਦੀ ਮਦਦ ਉਸ ਦੀ ਮੁਸੀਬਤਾਂ ਤੋਂ ਮੁਕਤੀ, ਦੇਖਦੇ ਹੀ ਦੇਖਦੇ ਦੇਸ਼ ਅੱਗੇ ਵਧੇਗਾ। ਤੁਹਾਨੂੰ ਭਾਰਤ ਦੇ ਅੰਮ੍ਰਿਤ ਕਾਲ ਦਾ ਸਹਿਭਾਗੀ ਬਣਨਾ ਹੈ। ਆਉਣ ਵਾਲੇ 20-25 ਸਾਲ ਤੁਹਾਡੇ ਕਰੀਅਰ ਲਈ ਤਾਂ ਮਹੱਤਵਪੂਰਨ ਹਨ, ਲੇਕਿਨ ਤੁਸੀਂ ਅਜਿਹੇ ਕਾਲਖੰਡ ਵਿੱਚ ਹੋ, ਜਦੋਂ ਦੇਸ਼ ਦੇ ਲਈ 20-25 ਵਰ੍ਹੇ ਬਹੁਤ ਮਹੱਤਵਪੂਰਨ ਹਨ। ਇਹ ਵਿਕਸਿਤ ਭਾਰਤ ਦੇ ਨਿਰਮਾਣ ਦੇ ਲਈ ਅਹਿਮ 25 ਵਰ੍ਹੇ ਹਨ। ਇਸ ਲਈ ਤੁਹਾਨੂੰ ਆਪਣੇ ਕੰਮ, ਆਪਣੀ ਜ਼ਿੰਮੇਵਾਰੀ, ਆਪਣੇ ਲਕਸ਼ਾਂ ਨੂੰ ਵਿਕਸਿਤ ਭਾਰਤ ਦੇ ਸੰਕਲਪ ਦੇ ਨਾਲ ਆਤਮਸਾਤ ਕਰਨਾ ਹੈ। नागरिक देवो भव: ( ਨਾਗਰਿਕ ਦੇਵੋ ਭਵ:) ਇਹ ਮੰਤਰ ਤਾਂ ਸਾਡੀਆਂ ਰਗਾਂ ਵਿੱਚ ਦੌੜਨਾ ਚਾਹੀਦਾ ਹੈ, ਦਿਲ ਦਿਮਾਗ਼ ਵਿੱਚ ਰਹਿਣਾ ਚਾਹੀਦਾ ਹੈ, ਸਾਡੇ ਵਿਵਹਾਰ ਵਿੱਚ ਨਜ਼ਰ ਆਉਣਾ ਚਾਹੀਦਾ ਹੈ।

ਅਤੇ ਮੈਨੂੰ ਪੱਕਾ ਵਿਸ਼ਵਾਸ ਹੈ ਕਿ ਦੋਸਤੋ, ਇਹ ਯੁਵਾ ਸ਼ਕਤੀ ਹੈ, ਪਿਛਲੇ 10 ਸਾਲ ਵਿੱਚ ਦੇਸ਼ ਨੂੰ ਅੱਗੇ ਵਧਾਉਣ ਵਿੱਚ ਮੇਰੇ ਨਾਲ ਖੜ੍ਹੀ ਹੈ। ਮੇਰੇ ਇੱਕ-ਇੱਕ ਸ਼ਬਦ ਨੂੰ ਦੇਸ਼ ਦੀ ਭਲਾਈ ਦੇ ਲਈ ਉਨ੍ਹਾਂ ਨੇ ਜੋ ਭੀ ਕਰ ਸਕਦੇ ਹਨ, ਕੀਤਾ ਹੈ। ਜਿੱਥੇ ਹਨ, ਉੱਥੋਂ ਕੀਤਾ ਹੈ। ਤੁਹਾਨੂੰ ਮੌਕਾ ਮਿਲਿਆ ਹੈ, ਤੁਹਾਥੋਂ ਅਪੇਖਿਆਵਾਂ ਜ਼ਿਆਦਾ ਹਨ। ਤੁਹਾਡੀ ਜ਼ਿੰਮੇਦਾਰੀ ਜ਼ਿਆਦਾ ਹੈ, ਤੁਸੀਂ ਕਰਕੇ ਦਿਖਾਉਗੇ ਇਹ ਮੇਰਾ ਵਿਸ਼ਵਾਸ ਹੈ। ਮੈਂ ਇੱਕ ਵਾਰ ਫਿਰ ਤੁਹਾਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਤੁਹਾਡੇ ਪਰਿਵਾਰਜਨਾਂ ਨੂੰ ਭੀ ਮੈਂ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ ਅਤੇ ਤੁਹਾਡਾ ਪਰਿਵਾਰ ਭੀ ਉੱਜਵਲ ਭਵਿੱਖ ਦਾ ਅਧਿਕਾਰੀ ਹੈ। ਤੁਸੀਂ ਭੀ ਜੀਵਨ ਵਿੱਚ ਬਹੁਤ ਪ੍ਰਗਤੀ ਕਰੋਂ। iGOT ਪਲੈਟਫਾਰਮ ‘ਤੇ ਜਾ ਕੇ ਲਗਾਤਾਰ ਆਪਣੇ ਆਪ ਨੂੰ ਅਪਗ੍ਰੇਡ ਕਰਦੇ ਹੀ ਰਹੋਂ। ਇੱਕ ਵਾਰ ਜਗ੍ਹਾ ਮਿਲ ਗਈ ਚੁਪ ਬੈਠੋ ਮਤ, ਬਹੁਤ ਬੜੇ ਸੁਪਨੇ ਦੇਖੋ, ਬਹੁਤ ਅੱਗੇ ਜਾਣ ਦੇ ਲਈ ਸੋਚੋ। ਕੰਮ ਕਰ ਕਰਕੇ, ਨਵਾਂ-ਨਵਾਂ ਸਿੱਖ ਕੇ, ਨਵਾਂ-ਨਵਾਂ ਪਰਿਣਾਮ ਲਿਆ ਕੇ, ਪ੍ਰਗਤੀ ਭੀ ਕਰੋ। ਤੁਹਾਡੀ ਪ੍ਰਗਤੀ ਵਿੱਚ ਦੇਸ਼ ਦਾ ਗੌਰਵ ਹੈ, ਤੁਹਾਡੀ ਪ੍ਰਗਤੀ ਵਿੱਚ ਮੇਰਾ ਸੰਤੋਸ਼ ਹੈ। ਅਤੇ ਇਸ ਲਈ ਮੈਂ ਅੱਜ ਜਦੋਂ ਤੁਸੀਂ ਇੱਕ ਨਵੇਂ ਜੀਵਨ ਦੀ ਸ਼ੁਰੂਆਤ ਕਰ ਰਹੇ ਹੋ, ਤੁਹਾਡੇ ਨਾਲ ਬਾਤ ਕਰਨ ਦੇ ਲਈ ਆਇਆ ਹਾਂ, ਸ਼ੁਭਕਾਮਨਾਵਾਂ ਦੇਣ ਦੇ ਲਈ ਆਇਆ ਹਾਂ ਅਤੇ ਬਹੁਤ ਸਾਰੇ ਸੁਪਨਿਆਂ ਨੂੰ ਪੂਰਾ ਕਰਨ ਦੇ ਲਈ ਹੁਣ ਤੁਸੀਂ ਮੇਰੇ ਨਾਲ ਇੱਕ ਸਾਥੀ ਬਣ ਰਹੇ ਹੋ। ਮੇਰੇ ਇੱਕ ਨਿਕਟ ਸਾਥੀ ਦੇ ਰੂਪ ਵਿੱਚ ਮੈਂ ਤੁਹਾਡਾ ਸੁਆਗਤ ਕਰਦਾ ਹਾਂ। ਤੁਹਾਡਾ ਸਾਰਿਆਂ ਨੂੰ ਬਹੁਤ-ਬਹੁਤ ਧੰਨਵਾਦ। ਬਹੁਤ-ਬਹੁਤ ਸ਼ੁਭਕਾਮਨਾਵਾਂ।

***

ਐੱਮਜੇਪੀਐੱਸ/ਐੱਸਟੀ/ਡੀਕੇ

 


(Release ID: 2144337)