ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਸਟਾਰਟ-ਅੱਪ ਐਕਸਲੇਟਰ ਵੇਵਐਕਸ (WaveX) ਨੇ "ਕਲਾ ਸੇਤੂ" ਨਾਮਕ ਇੱਕ ਦੇਸ਼ ਵਿਆਪੀ ਪਹਿਲਕਦਮੀ ਸ਼ੁਰੂ ਕੀਤੀ ਹੈ, ਜੋ ਭਾਰਤ ਦੇ ਪ੍ਰਮੁੱਖ ਏਆਈ ਸਟਾਰਟਅੱਪਸ ਨੂੰ ਸ਼ਾਸਨ ਵਿੱਚ ਨਾਗਰਿਕਾਂ ਤੱਕ ਤੁਰੰਤ ਪਹੁੰਚ ਲਈ ਅਸਲ-ਸਮੇਂ ਦੀ ਬਹੁ-ਭਾਸ਼ਾਈ ਮਲਟੀਮੀਡੀਆ ਕੰਟੈਂਟ ਸਿਰਜਣ ਲਈ ਸੱਦਾ ਦਿੰਦੀ ਹੈ
'ਕਲਾ ਸੇਤੂ' ਭਾਰਤੀ ਭਾਸ਼ਾਵਾਂ ਵਿੱਚ ਟੈਕਸਟ-ਟੂ-ਮਲਟੀਮੀਡੀਆ ਸਮੱਗਰੀ ਸਿਰਜਣ ਲਈ ਸਕੇਲੇਬਲ ਏਆਈ ਟੂਲ ਬਣਾਉਣ ਲਈ ਸਟਾਰਟਅੱਪਸ ਨੂੰ ਚੁਣੌਤੀ ਦਿੰਦਾ ਹੈ
ਕਲਾ ਸੇਤੂ ਅਤੇ ਭਾਸ਼ਾ ਸੇਤੂ ਬਹੁ-ਭਾਸ਼ਾਈ ਸਮੱਗਰੀ ਵਿੱਚ ਭਾਰਤ ਦੀ ਏਆਈ ਨਵੀਨਤਾ ਨੂੰ ਅੱਗੇ ਵਧਾਉਣਗੇ; ਕ੍ਰਮਵਾਰ 30 ਜੁਲਾਈ ਅਤੇ 22 ਜੁਲਾਈ ਤੱਕ ਅਪਲਾਈ ਕਰ ਸਕਦੇ ਹਨ
Posted On:
08 JUL 2025 2:26PM by PIB Chandigarh
ਜਿਵੇਂ-ਜਿਵੇਂ ਭਾਰਤ ਆਪਣੀ ਡਿਜੀਟਲ ਗਵਰਨੈਂਸ ਯਾਤਰਾ ਨੂੰ ਗਤੀ ਦੇ ਰਿਹਾ ਹੈ, ਨਾਗਰਿਕਾਂ ਨਾਲ ਉਨ੍ਹਾਂ ਦੀ ਆਪਣੀ ਭਾਸ਼ਾ ਵਿੱਚ ਤੁਰੰਤ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਸੰਚਾਰ ਕਰਨ ਦੀ ਯੋਗਤਾ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਮਹੱਤਵਪੂਰਨ ਹੋ ਗਈ ਹੈ। ਅੱਜ, ਸਮੱਗਰੀ ਸਿਰਜਣ ਦੇ ਰਵਾਇਤੀ ਢੰਗ-ਤਰੀਕੇ ਅਰਥਪੂਰਨ ਜਨਤਕ ਪਹੁੰਚ ਲਈ ਉਚਿਤ ਪੈਮਾਨੇ, ਗਤੀ ਅਤੇ ਵਿਭਿੰਨਤਾ ਦੇ ਅਨੁਸਾਰ ਚੱਲਣ ਵਿੱਚ ਸੀਮਾਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਭਾਰਤ ਸਰਕਾਰ ਦੀ ਸਮਾਵੇਸ਼ੀ, ਟੈਕਨੋਲੋਜੀ-ਅਧਾਰਿਤ ਸੰਚਾਰ ਪ੍ਰਤੀ ਵਚਨਬੱਧਤਾ ਦੇ ਅਨੁਸਾਰ, ਏਆਈ-ਅਧਾਰਿਤ ਸਮਾਧਾਨ ਅਪਣਾਉਣ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ ਜੋ ਭਾਸ਼ਾਈ ਪਾੜੇ ਨੂੰ ਪੂਰਾ ਕਰ ਸਕਦੇ ਹਨ ਅਤੇ ਦੇਸ਼ ਭਰ ਵਿੱਚ ਆਖਰੀ ਮੀਲ ਤੱਕ ਸੂਚਨਾ ਦੀ ਪਹੁੰਚ ਨੂੰ ਯਕੀਨੀ ਬਣਾ ਸਕਦੇ ਹਨ।
ਕਲਾ ਸੇਤੂ: ਭਾਰਤ ਲਈ ਅਸਲ-ਸਮੇਂ ਦੀ ਭਾਸ਼ਾ ਤਕਨੀਕ
ਸਮਾਵੇਸ਼ੀ ਸੰਚਾਰ ਲਈ ਏਆਈ ਦੀ ਸ਼ਕਤੀ ਨੂੰ ਵਰਤਣ ਲਈ ਇੱਕ ਰਣਨੀਤਕ ਯਤਨ ਵਿੱਚ, ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਆਪਣੇ ਵੇਵਐਕਸ ਸਟਾਰਟਅੱਪ ਐਕਸਲੇਟਰ ਪਲੈਟਫਾਰਮ ਰਾਹੀਂ "ਕਾਲਾ ਸੇਤੂ - ਭਾਰਤ ਲਈ ਅਸਲ-ਸਮੇਂ ਦੀ ਭਾਸ਼ਾ ਤਕਨੀਕ" ਚੁਣੌਤੀ ਸ਼ੁਰੂ ਕੀਤੀ ਹੈ। ਇਹ ਦੇਸ਼ ਵਿਆਪੀ ਪਹਿਲ ਭਾਰਤ ਦੇ ਮੋਹਰੀ ਏਆਈ ਸਟਾਰਟਅੱਪਸ ਨੂੰ ਕਈ ਭਾਰਤੀ ਭਾਸ਼ਾਵਾਂ ਦੇ ਸਮਰਥਨ ਨਾਲ ਟੈਕਸਟ ਇਨਪੁਟ ਤੋਂ ਆਡੀਓ, ਵੀਡੀਓ ਅਤੇ ਗ੍ਰਾਫਿਕ ਸਮੱਗਰੀ ਦੀ ਸਵੈਚਾਲਿਤ ਸਿਰਜਣਾ ਲਈ ਸਵਦੇਸ਼ੀ, ਸਕੇਲੇਬਲ ਸਮਾਧਾਨ ਵਿਕਸਿਤ ਕਰਨ ਲਈ ਸੱਦਾ ਦੇ ਰਹੀ ਹੈ।
ਇਹ ਚੁਣੌਤੀ ਅਜਿਹੇ ਸਕੇਲੇਬਲ ਹੱਲਾਂ 'ਤੇ ਕੇਂਦ੍ਰਿਤ ਹੈ ਜੋ ਏਆਈ-ਸੰਚਾਲਿਤ ਸਮੱਗਰੀ ਸਿਰਜਣ ਦੇ ਤਿੰਨ ਮੁੱਖ ਖੇਤਰਾਂ ਦਾ ਸਮਰਥਨ ਕਰਦੇ ਹਨ। ਪਹਿਲਾ, ਟੈਕਸਟ-ਟੂ-ਵੀਡੀਓ ਨਿਰਮਾਣ, ਜੋ ਟੈਕਸਟ ਤੋਂ ਵੀਡੀਓ ਸਮੱਗਰੀ ਦੀ ਸਵੈਚਾਲਿਤ ਸਿਰਜਣਾ ਦੀ ਆਗਿਆ ਦਿੰਦਾ ਹੈ, ਜਿਸ ਵਿੱਚ ਵੱਖ-ਵੱਖ ਸੰਚਾਰ ਜ਼ਰੂਰਤਾਂ ਦੇ ਅਨੁਕੂਲ ਮਾਹੌਲ, ਸੁਰ ਅਤੇ ਵਿਸ਼ਾ ਵਸਤੂ ਨੂੰ ਅਨੁਕੂਲਿਤ ਕਰਨ ਦੀ ਯੋਗਤਾ ਹੁੰਦੀ ਹੈ। ਦੂਜਾ, ਟੈਕਸਟ-ਟੂ-ਗ੍ਰਾਫਿਕਸ ਨਿਰਮਾਣ, ਜੋ ਡੇਟਾ-ਸੰਚਾਲਿਤ ਇਨਫੋਗ੍ਰਾਫਿਕਸ ਅਤੇ ਚਿਤਰਣ ਦ੍ਰਿਸ਼ਾਂ ਦੇ ਨਿਰਮਾਣ ਨੂੰ ਸਮਰੱਥ ਬਣਾਉਂਦਾ ਹੈ ਜੋ ਗੁੰਝਲਦਾਰ ਜਾਣਕਾਰੀ ਨੂੰ ਸਮਝਣ ਵਿੱਚ ਸੁਖਾਲਾ ਅਤੇ ਦ੍ਰਿਸ਼ਟੀਗਤ ਤੌਰ 'ਤੇ ਆਕਰਸ਼ਕ ਬਣਾਉਂਦੇ ਹਨ। ਤੀਜਾ, ਟੈਕਸਟ-ਟੂ-ਆਡੀਓ ਨਿਰਮਾਣ, ਜੋ ਕਿ ਭਾਸ਼ਣ ਸਿਰਜਣ ਲਈ ਉੱਨਤ ਧੁਨੀ ਸੰਸਲੇਸ਼ਣ ਦੀ ਵਰਤੋਂ ਕਰਦਾ ਹੈ ਜੋ ਨਾ ਸਿਰਫ਼ ਸਹੀ ਹੈ ਬਲਕਿ ਭਾਵਨਾਤਮਕ ਤੌਰ 'ਤੇ ਪ੍ਰਗਟਾਵੇ ਵਾਲਾ ਅਤੇ ਖੇਤਰੀ ਲਹਿਜ਼ੇ ਪ੍ਰਤੀ ਸੰਵੇਦਨਸ਼ੀਲ ਵੀ ਹੈ ਅਤੇ ਬਹੁ-ਭਾਸ਼ਾਈ ਸੰਦਰਭਾਂ ਵਿੱਚ ਸਬੰਧਾਂ ਅਤੇ ਪ੍ਰਭਾਵ ਨੂੰ ਵਧਾਉਂਦਾ ਹੈ।
ਨਾਗਰਿਕ-ਕੇਂਦ੍ਰਿਤ ਐਪਲੀਕੇਸ਼ਨ
ਕਲਾ ਸੇਤੂ ਦਾ ਮੰਤਵ ਜਨਤਕ ਸੰਚਾਰ ਸੰਸਥਾਵਾਂ ਨੂੰ ਅਧਿਕਾਰਤ ਜਾਣਕਾਰੀ ਨੂੰ ਅਸਲ ਸਮੇਂ ਵਿੱਚ ਖੇਤਰੀ ਤੌਰ 'ਤੇ ਪ੍ਰਮੁੱਖ ਫਾਰਮੈਟਾਂ ਜਿਵੇਂ ਕਿ ਇਨਫੋਗ੍ਰਾਫਿਕ ਵਿਜ਼ੂਅਲ, ਪ੍ਰਾਸੰਗਿਕ ਵੀਡੀਓ ਵਿਆਖਿਆਕਾਰ ਅਤੇ ਆਡੀਓ ਨਿਊਜ਼ ਕੈਪਸੂਲ ਵਿੱਚ ਗਤੀਸ਼ੀਲ ਰੂਪ ਵਿੱਚ ਬਦਲਣ ਦੇ ਯੋਗ ਬਣਾ ਕੇ ਡਿਜੀਟਲ ਭਾਸ਼ਾ ਦੇ ਪਾੜੇ ਨੂੰ ਦੂਰ ਕਰਨਾ ਹੈ। ਭਾਵੇਂ ਇਹ ਮੌਸਮ ਸਬੰਧੀ ਚੇਤਾਵਨੀਆਂ ਪ੍ਰਾਪਤ ਕਰਨ ਵਾਲਾ ਕਿਸਾਨ ਹੋਵੇ, ਪ੍ਰੀਖਿਆ ਨਾਲ ਸਬੰਧਿਤ ਅਪਡੇਟਸ ਪ੍ਰਾਪਤ ਕਰਨ ਵਾਲਾ ਵਿਦਿਆਰਥੀ ਹੋਵੇ, ਜਾਂ ਸਿਹਤ ਸੰਭਾਲ ਯੋਜਨਾਵਾਂ ਬਾਰੇ ਜਾਣਨ ਵਾਲਾ ਸੀਨੀਅਰ ਨਾਗਰਿਕ ਹੋਵੇ, ਇਸ ਪਹਿਲਕਦਮੀ ਦਾ ਮੰਤਵ ਇਸ ਢੰਗ ਨਾਲ ਜਾਣਕਾਰੀ ਪ੍ਰਦਾਨ ਕਰਨਾ ਹੈ ਜੋ ਨਾ ਸਿਰਫ਼ ਪ੍ਰਾਸੰਗਿਕ ਹੋਵੇ ਬਲਕਿ ਉਨ੍ਹਾਂ ਦੀ ਆਪਣੀ ਭਾਸ਼ਾ ਵਿੱਚ ਵੀ ਉਪਲਬਧ ਹੋਵੇ।
ਅਪਲਾਈ ਕਿਵੇਂ ਕਰਨਾ ਹੈ
ਸਟਾਰਟਅੱਪ "ਕਲਾ ਸੇਤੂ" ਚੁਣੌਤੀ ਸ਼੍ਰੇਣੀ ਦੇ ਤਹਿਤ ਵੇਵਐਕਸ ਪੋਰਟਲ https://wavex.wavesbazaar.com 'ਤੇ ਚੁਣੌਤੀ ਲਈ ਰਜਿਸਟਰ ਕਰ ਸਕਦੇ ਹੋ ਅਤੇ ਅਰਜ਼ੀ ਦੇ ਸਕਦੇ ਹੋ। ਸਟਾਰਟਅੱਪਸ ਨੂੰ 30 ਜੁਲਾਈ, 2025 ਤੱਕ ਉਤਪਾਦ ਦੇ ਵੀਡੀਓ ਡੈਮੋ ਨੂੰ ਪ੍ਰਦਰਸ਼ਿਤ ਕਰਦੇ ਹੋਏ ਇੱਕ ਕਾਰਜਸ਼ੀਲ ਘੱਟੋ-ਘੱਟ ਵਿਵਹਾਰਕ ਧਾਰਨਾ (ਐੱਮਵੀਸੀ) ਜਮ੍ਹਾਂ ਕਰਵਾਉਣਾ ਹੋਵੇਗਾ। ਅੰਤਿਮ ਸ਼ੌਰਟਲਿਸਟ ਕੀਤੀਆਂ ਟੀਮਾਂ ਨਵੀਂ ਦਿੱਲੀ ਵਿੱਚ ਇੱਕ ਰਾਸ਼ਟਰੀ ਜਿਊਰੀ ਦੇ ਸਾਹਮਣੇ ਆਪਣੇ ਸਮਾਧਾਨ ਪੇਸ਼ ਕਰਨਗੀਆਂ, ਜਿਸ ਵਿੱਚ ਜੇਤੂ ਨੂੰ ਸਮੁੱਚੇ ਪੈਮਾਨੇ ਦੇ ਵਿਕਾਸ, ਏਆਈਆਰ, ਡੀਡੀ ਅਤੇ ਪੀਆਈਬੀ ਨਾਲ ਪਾਇਲਟ ਸਹਾਇਤਾ ਅਤੇ ਵੇਵਐਕਸ ਇਨੋਵੇਸ਼ਨ ਪਲੈਟਫਾਰਮ ਦੇ ਤਹਿਤ ਇਨਕਿਊਬੇਸ਼ਨ ਲਈ ਇੱਕ ਸਮਝੌਤਾ ਪੱਤਰ ਪ੍ਰਾਪਤ ਹੋਵੇਗਾ। ਚੁਣੌਤੀਆਂ ਲਈ ਤਕਨੀਕੀ ਜ਼ਰੂਰਤਾਂ ਅਤੇ ਹੋਰ ਵੇਰਵਿਆਂ ਤੱਕ ਵੇਵਐਕਸ ਪੋਰਟਲ ਤੋਂ ਪਹੁੰਚ ਕੀਤੀ ਜਾ ਸਕਦੀ ਹੈ।
ਭਾਸ਼ਾ ਸੇਤੂ ਚੁਣੌਤੀ
'ਭਾਸ਼ਾ ਸੇਤੂ' ਅਸਲ ਸਮੇਂ ਦਾ ਭਾਸ਼ਾ ਅਨੁਵਾਦ ਚੁਣੌਤੀ 30 ਜੂਨ 2025 ਨੂੰ ਵੇਵਐਕਸ ਦੇ ਤਹਿਤ ਲਾਂਚ ਕੀਤੀ ਗਈ ਸੀ। ਸਟਾਰਟਅੱਪ ਅਜੇ ਵੀ 22 ਜੁਲਾਈ 2025 ਤੱਕ ਵੇਵਐਕਸ ਪੋਰਟਲ ਰਾਹੀਂ, ਭਾਸ਼ਾ ਸੇਤੂ ਚੁਣੌਤੀ ਸ਼੍ਰੇਣੀ ਦੇ ਤਹਿਤ 'ਭਾਸ਼ਾ ਸੇਤੂ' ਲਈ ਅਰਜ਼ੀ ਦੇ ਸਕਦੇ ਹਨ।
ਇਹ ਪਹਿਲਕਦਮੀਆਂ ਭਾਰਤ ਸਰਕਾਰ ਦੀ ਸਮਾਵੇਸ਼ੀ ਅਤੇ ਪ੍ਰਭਾਵਸ਼ਾਲੀ ਸ਼ਾਸਨ ਲਈ ਏਆਈ-ਸੰਚਾਲਿਤ ਸਮਾਧਾਨਾਂ ਨੂੰ ਅੱਗੇ ਵਧਾਉਣ ਪ੍ਰਤੀ ਮਜ਼ਬੂਤ ਵਚਨਬੱਧਤਾ ਨੂੰ ਉਜਾਗਰ ਕਰਦੀਆਂ ਹਨ। ਬਹੁ-ਭਾਸ਼ਾਈ ਸਮੱਗਰੀ ਨਿਰਮਾਣ ਅਤੇ ਅਸਲ-ਸਮੇਂ ਦੇ ਭਾਸ਼ਾ ਅਨੁਵਾਦ ਵਿੱਚ ਸਵਦੇਸ਼ੀ ਨਵੀਨਤਾ ਨੂੰ ਉਤਸ਼ਾਹਿਤ ਕਰਕੇ, ਸਰਕਾਰ ਦਾ ਮੰਤਵ ਸੰਚਾਰ ਪਾੜੇ ਨੂੰ ਦੂਰ ਕਰਨਾ ਅਤੇ ਹਰੇਕ ਭਾਰਤੀ ਭਾਸ਼ਾ ਵਿੱਚ ਆਖਰੀ-ਮੀਲ ਦੀ ਜਾਣਕਾਰੀ ਪ੍ਰਦਾਨ ਕਰਨਾ ਯਕੀਨੀ ਬਣਾਉਣਾ ਹੈ। ਕਲਾ ਸੇਤੂ ਅਤੇ ਭਾਸ਼ਾ ਸੇਤੂ ਇੱਕ ਭਵਿੱਖ-ਤਿਆਰ ਡਿਜੀਟਲ ਈਕੋਸਿਸਟਮ ਬਣਾਉਣ ਵਿੱਚ ਮੁੱਖ ਕਦਮ ਹਨ, ਜੋ ਦੇਸ਼ ਦੀ ਭਾਸ਼ਾਈ ਅਤੇ ਸੱਭਿਆਚਾਰਕ ਵਿਭਿੰਨਤਾ ਨੂੰ ਦਰਸਾਉਂਦਾ ਹੈ, ਜਦਕਿ ਇੱਕ ਜੀਵੰਤ ਸਟਾਰਟਅੱਪ ਨਵੀਨਤਾ ਦ੍ਰਿਸ਼ ਨੂੰ ਉਤਸ਼ਾਹਿਤ ਕਰਦਾ ਹੈ।
ਵੇਵਐਕਸ ਬਾਰੇ
ਵੇਵਐਕਸ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੀ ਵੇਵਜ਼ ਪਹਿਲਕਦਮੀ ਅਧੀਨ ਸ਼ੁਰੂ ਕੀਤਾ ਗਿਆ ਸਮਰਪਿਤ ਸਟਾਰਟਅੱਪ ਐਕਸਲੇਟਰ ਪਲੈਟਫਾਰਮ ਹੈ, ਜਿਸ ਦਾ ਮੰਤਵ ਮੀਡੀਆ, ਮਨੋਰੰਜਨ ਅਤੇ ਭਾਸ਼ਾ ਟੈਕਨੋਲੋਜੀ ਖੇਤਰਾਂ ਵਿੱਚ ਨਵੀਨਤਾ ਨੂੰ ਉਤਸ਼ਾਹਿਤ ਕਰਨਾ ਹੈ। ਮਈ 2025 ਵਿੱਚ ਮੁੰਬਈ ਵਿੱਚ ਹੋਏ ਵੇਵਜ਼ ਸੰਮੇਲਨ ਵਿੱਚ, ਵੇਵਐਕਸ ਨੇ 30 ਤੋਂ ਵੱਧ ਹੋਣਹਾਰ ਸਟਾਰਟਅੱਪਸ ਨੂੰ ਪਿਚਿੰਗ ਦੇ ਮੌਕੇ ਪ੍ਰਦਾਨ ਕੀਤੇ, ਜਿਸ ਨਾਲ ਸਰਕਾਰੀ ਏਜੰਸੀਆਂ, ਨਿਵੇਸ਼ਕਾਂ ਅਤੇ ਉਦਯੋਗ ਦੇ ਨੇਤਾਵਾਂ ਨਾਲ ਸਿੱਧੀ ਸ਼ਮੂਲੀਅਤ ਸੰਭਵ ਹੋਈ। ਵੇਵ ਐਕਸ ਨਿਸ਼ਾਨਾਬੱਧ ਹੈਕਾਥਨ, ਇਨਕਿਊਬੇਸ਼ਨ, ਸਲਾਹਕਾਰ ਅਤੇ ਰਾਸ਼ਟਰੀ ਪਲੈਟਫਾਰਮਾਂ ਨਾਲ ਏਕੀਕਰਣ ਰਾਹੀਂ ਸਫਲਤਾਪੂਰਵਕ ਵਿਚਾਰਾਂ ਦਾ ਸਮਰਥਨ ਕਰਨਾ ਜਾਰੀ ਰੱਖ ਰਿਹਾ ਹੈ।
*****
ਧਰਮੇਂਦਰ ਤਿਵਾੜੀ/ਨਵੀਨ ਸ਼੍ਰੀਜੀਤ
(Release ID: 2143146)
Read this release in:
Odia
,
Tamil
,
English
,
Urdu
,
Hindi
,
Nepali
,
Marathi
,
Bengali-TR
,
Manipuri
,
Assamese
,
Bengali
,
Gujarati
,
Telugu
,
Kannada
,
Malayalam