ਘੱਟ ਗਿਣਤੀ ਮਾਮਲੇ ਮੰਤਰਾਲਾ
ਭਾਰਤੀ ਹੱਜ ਕਮੇਟੀ ਨੇ ਹੱਜ 2026 ਦੇ ਲਈ ਆਵੇਦਨ ਪ੍ਰਕਿਰਿਆ ਸ਼ੁਰੂ ਕੀਤੀ
ਔਨਲਾਈਨ ਆਵੇਦਨ 31 ਜੁਲਾਈ 2025 ਤੱਕ ਕੀਤੇ ਜਾ ਸਕਣਗੇ
Posted On:
08 JUL 2025 2:11PM by PIB Chandigarh
ਘੱਟ ਗਿਣਤੀ ਮਾਮਲੇ ਮੰਤਰਾਲੇ ਦੇ ਤਹਿਤ ਭਾਰਤੀ ਹੱਜ ਕਮੇਟੀ ਨੇ ਮੁਸਲਿਮ ਭਾਈਚਾਰੇ ਦੇ ਲਈ ਬੇਹਦ ਮਹੱਤਵਪੂਰਨ ਪਵਿੱਤਰ ਤੀਰਥਯਾਤਰਾ ਹੱਜ 2026 ਦੇ ਲਈ ਅਧਿਕਾਰਿਕ ਤੌਰ ‘ਤੇ ਆਵੇਦਨ ਪ੍ਰਕਿਰਿਆ ਸ਼ੁਰੂ ਹੋ ਗਈ ਹੈ।
ਇੱਛੁਕ ਤੀਰਥਯਾਤਰੀ ਆਪਣੇ ਆਵੇਦਨ ਅਧਿਕਾਰਿਕ ਹੱਜ ਪੋਰਟਲ https://hajcommittee.gov.in ਜਾਂ “ਹੱਜ ਸੁਵਿਧਾ” ਮੋਬਾਈਲ ਐਪਲੀਕੇਸ਼ਨ ਦੇ ਮਾਧਿਅਮ ਨਾਲ ਜਮ੍ਹਾਂ ਕਰ ਸਕਦੇ ਹਨ। ਇਹ ਆਈਓਐੱਸ ਅਤੇ ਐਡ੍ਰੌਇਡ ਦੋਨੋਂ ਉਪਯੋਗਕਰਤਾਵਾਂ ਦੇ ਲਈ ਉਪਲਬਧ ਹੈ। ਔਨਲਾਈਨ ਆਵੇਦਨ 7 ਜੁਲਾਈ 2025 ਤੋਂ 31 ਜੁਲਾਈ 2025 (ਰਾਤ 11:59 ਵਜੇ) ਤੱਕ ਕੀਤੇ ਜਾ ਸਕਦੇ ਹਨ।
ਆਵੇਦਕਾਂ ਨੂੰ ਆਪਣੇ ਫਾਰਮ ਜਮ੍ਹਾਂ ਕਰਨ ਤੋਂ ਪਹਿਲਾਂ ਦਿਸ਼ਾ-ਨਿਰਦੇਸ਼ ਅਤੇ ਵਚਨ-ਪੱਤਰ ਚੰਗੀ ਤਰ੍ਹਾਂ ਨਾਲ ਪੜ੍ਹਨੇ ਹੋਣਗੇ। ਆਵੇਦਨ ਦੀ ਆਖਰੀ ਮਿਤੀ ਨੂੰ ਜਾਂ ਉਸ ਤੋਂ ਪਹਿਲਾਂ ਜਾਰੀ ਕੀਤਾ ਗਿਆ ਮਸ਼ੀਨ ਨਾਲ ਪੜ੍ਹਣ ਯੋਗ ਭਾਰਤੀ ਅੰਤਰਰਾਸ਼ਟਰੀ ਪਾਸਪੋਰਟ ਹੋਣਾ ਲਾਜ਼ਮੀ ਹੈ, ਅਤੇ ਇਸ ਨੂੰ ਘੱਟ ਤੋਂ ਘੱਟ 31 ਦਸੰਬਰ 2026 ਤੱਕ ਵੈਧ ਹੋਣਾ ਚਾਹੀਦਾ ਹੈ।
ਹੱਜ ਕਮੇਟੀ ਨੇ ਆਵੇਦਕਾਂ ਨੂੰ ਇਹ ਵੀ ਸਲਾਹ ਦਿੱਤੀ ਹੈ ਕਿ ਉਹ ਆਵੇਦਨ ਕਰਨ ਤੋਂ ਪਹਿਲਾਂ ਆਪਣੀਆਂ ਤਿਆਰੀਆਂ ‘ਤੇ ਧਿਆਨ ਪੂਰਵਕ ਵਿਚਾਰ ਕਰਨ। ਮੌਤ ਜਾਂ ਗੰਭੀਰ ਮੈਡੀਕਲ ਐਮਰਜੈਂਸੀ ਜਿਹੀਆਂ ਮੰਦਭਾਗੀ ਸਥਿਤੀਆਂ ਨੂੰ ਛੱਡ ਕੇ, ਰੱਦੀਕਰਣ ਨਾਲ ਵਿੱਤੀ ਨੁਕਸਾਨ ਵੀ ਹੋ ਸਕਦਾ ਹੈ।
ਇਹ ਐਲਾਨ ਹਜ਼ਾਰਾਂ ਭਾਰਤੀ ਮੁਸਲਮਾਨਾਂ ਦੇ ਲਈ ਭਾਰਤ ਸਰਕਾਰ ਦੇ ਸਮਰਥਨ ਅਤੇ ਸੁਵਿਧਾ ਦੇ ਨਾਲ ਹੱਜ ਕਰਨ ਦੀ ਆਪਣੀ ਅਧਿਆਤਮਿਕ ਇੱਛਾ ਨੂੰ ਪੂਰਾ ਕਰਨ ਦੇ ਲਈ ਇੱਕ ਹੋਰ ਅਵਸਰ ਦੀ ਸ਼ੁਰੂਆਤ ਹੈ।
ਵਿਸਤ੍ਰਿਤ ਨਿਰਦੇਸ਼ਾਂ ਦੇ ਲਈ https://hajcommittee.gov.in ‘ਤੇ ਜਾਓ।
************
ਐੱਸਐੱਸ/ਆਈਐੱਸਏ
(Release ID: 2143140)
Read this release in:
English
,
Malayalam
,
Urdu
,
Hindi
,
Marathi
,
Bengali
,
Assamese
,
Manipuri
,
Bengali-TR
,
Gujarati
,
Tamil
,
Telugu
,
Kannada