ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਬ੍ਰਾਜ਼ੀਲ ਦੇ ਰੀਓ ਡੀ ਜਨੇਰੀਓ ਵਿੱਚ ਬ੍ਰਿਕਸ (BRICS) ਸਮਿਟ ਦੇ ਦੌਰਾਨ ਪ੍ਰਧਾਨ ਮੰਤਰੀ ਨੇ ਕਿਊਬਾ ਦੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ

Posted On: 07 JUL 2025 5:19AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਬ੍ਰਾਜ਼ੀਲ ਦੇ ਰੀਓ ਡੀ ਜਨੇਰੀਓ ਵਿੱਚ 17ਵੇਂ ਬ੍ਰਿਕਸ (BRICS) ਸਮਿਟ ਦੇ ਦੌਰਾਨ ਕਿਊਬਾ ਦੇ, ਰਾਸ਼ਟਰਪਤੀ ਮਹਾਮਹਿਮ ਮਿਗੁਏਲ ਡਿਆਜ਼- ਕੈਨੇਲ ਬਰਮੂਡੇਜ਼ (H.E. Miguel Diaz-Canel Bermudez) ਨਾਲ ਮੁਲਾਕਾਤ ਕੀਤੀ। ਪ੍ਰਧਾਨ ਮੰਤਰੀ ਨੇ ਇਸ ਤੋਂ ਪਹਿਲs 2023 ਵਿੱਚ ਜੋਹਾਨਸਬਰਗ ਵਿੱਚ ਬ੍ਰਿਕਸ ਸਮਿਟ ਵਿੱਚ ਰਾਸ਼ਟਰਪਤੀ ਡਿਯਾਜ਼ –ਕੈਨੇਲ ਨਾਲ ਮੁਲਾਕਾਤ ਕੀਤੀ ਸੀ, ਜਿੱਥੇ ਕਿਊਬਾ ਵਿਸ਼ੇਸ਼ ਤੌਰ ‘ਤੇ ਸੱਦਿਆ ਗਿਆ ਮੈਂਬਰ ਸੀ।

 ਦੋਨੋਂ ਨੇਤਾਵਾਂ ਨੇ ਆਰਥਿਕ ਸਹਿਯੋਗ, ਵਿਕਾਸ ਸਾਂਝੇਦਾਰੀ, ਫਿਨਟੈੱਕ, ਸਮੱਰਥਾ ਨਿਰਮਾਣ, ਵਿਗਿਆਨ ਤੇ ਟੈਕਨੋਲੋਜੀ, ਆਪਦਾ ਪ੍ਰਬੰਧਨ ਅਤੇ ਸਿਹਤ ਸੇਵਾ ਦੇ ਖੇਤਰਾਂ ਵਿੱਚ ਦੁਵੱਲੇ ਸਬੰਧਾਂ ਦੀ ਸਮੀਖਿਆ ਕੀਤੀ। ਡਿਜੀਟਲ ਖੇਤਰ ਵਿੱਚ ਭਾਰਤ ਦੀ ਮੁਹਾਰਤ ਨੂੰ ਸਵੀਕਾਰ ਕਰਦੇ ਹੋਏ, ਰਾਸ਼ਟਰਪਤੀ ਡਿਆਜ਼-ਕੈਨੇਲ ਨੇ ਭਾਰਤ ਦੇ ਡਿਜੀਟਲ ਪਬਲਿਕ ਇਨਫ੍ਰਾਸਟ੍ਰਕਚਰ ਅਤੇ ਯੂਪੀਆਈ (UPI) ਵਿੱਚ ਰੁਚੀ ਵਿਅਕਤ ਕੀਤੀ। ਪ੍ਰਧਾਨ ਮੰਤਰੀ ਨੇ ਆਯੁਰਵੇਦ ਨੂੰ ਮਾਨਤਾ ਦਿੱਤੇ ਜਾਣ ‘ਤੇ ਕਿਊਬਾ ਦੀ ਸ਼ਲਾਘਾ ਕੀਤੀ। ਸ਼੍ਰੀ ਮੋਦੀ ਨੇ ਆਯੁਰਵੇਦ ਨੂੰ ਕਿਊਬਾ ਦੀ ਜਨਤਕ ਸਿਹਤ ਪ੍ਰਣਾਲੀ ਵਿੱਚ ਏਕੀਕ੍ਰਿਤ ਕਰਨ ਲਈ ਸਮਰਥਨ ਵਿਅਕਤ ਕੀਤਾ। ਪ੍ਰਧਾਨ ਮੰਤਰੀ ਨੇ ਕਿਊਬਾ ਦੇ ਸਾਹਮਣੇ ਭਾਰਤੀ ਫਾਰਮਾਕੋਪਿਆ (Indian pharmacopoeia) ਨੂੰ ਮਾਨਤਾ ਦਿੱਤੇ ਜਾਣ ਦਾ ਪ੍ਰਸਤਾਵ ਰੱਖਿਆ, ਜਿਸ ਨਾਲ ਭਾਰਤੀ ਜੈਨੇਰਿਕ ਦਵਾਈਆਂ ਤੱਕ ਪਹੁੰਚ ਸੁਨਿਸ਼ਚਿਤ ਹੋਵੇਗੀ।

 ਦੋਨਾਂ ਨੇਤਾਵਾਂ ਨੇ ਸਿਹਤ, ਮਹਾਮਾਰੀ ਅਤੇ ਜਲਵਾਯੂ ਪਰਿਵਰਤਨ ਦੇ ਖੇਤਰਾਂ ਸਹਿਤ ਗਲੋਬਲ ਸਾਊਥ ਦੇ ਲਈ ਚਿੰਤਾ ਦੇ ਮੁੱਦਿਆਂ ‘ਤੇ ਕੰਮ ਕਰਨ ‘ਤੇ ਸਹਿਮਤੀ ਵਿਅਕਤ ਕੀਤੀ। ਉਨ੍ਹਾਂ ਨੇ ਦੁਵੱਲੇ ਖੇਤਰਾਂ ਵਿੱਚ ਦੋਨਾਂ ਦੇਸ਼ਾਂ ਦੇ ਦਰਮਿਆਨ ਸਹਿਯੋਗ ਦੀ ਸ਼ਲਾਘਾ ਕੀਤੀ।

 

****

 

ਐੱਮਜੇਪੀਐੱਸ/ਐੱਸਟੀ


(Release ID: 2142851)