Posted On:
25 JUN 2025 7:57PM by PIB Chandigarh
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਨਵੀਂ ਦਿੱਲੀ ਵਿੱਚ ਅੱਜ ‘ਸੰਵਿਧਾਨ ਹੱਤਿਆ ਦਿਵਸ’ ਦੇ ਮੌਕੇ ‘ਤੇ ਆਯੋਜਿਤ ਇੱਕ ਪ੍ਰੋਗਰਾਮ ਵਿੱਚ ਐਂਟੀ-ਐਮਰਜੈਂਸੀ ਮੂਵਮੈਂਟ ਦੌਰਾਨ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਅਨੁਭਵਾਂ ਦਾ ਸੰਗ੍ਰਹਿ ‘The Emergency Diaries - Years that Forged a Leader’ ਨਾਮ ਦੀ ਪੁਸਤਕ ਰਿਲੀਜ਼ ਕੀਤੀ। ਇਸ ਮੌਕੇ ‘ਤੇ ਕੇਂਦਰੀ ਸੂਚਨਾ ਅਤੇ ਪ੍ਰਸਾਰਣ, ਰੇਲ ਅਤੇ ਇਲੈਕਟ੍ਰੌਨਿਕਸ ਅਤੇ ਸੂਚਨਾ ਅਤੇ ਟੈਕਨੋਲੋਜੀ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ, ਦਿੱਲੀ ਦੇ ਉਪ-ਰਾਜਪਾਲ ਸ਼੍ਰੀ ਵਿਨੈ ਕੁਮਾਰ ਸਕਸੈਨਾ, ਦਿੱਲੀ ਦੀ ਮੁੱਖ ਮੰਤਰੀ ਸ਼੍ਰੀਮਤੀ ਰੇਖਾ ਗੁਪਤਾ ਸਮੇਤ ਕਈ ਪਤਵੰਤੇ ਮੌਜੂਦ ਸਨ।
ਪੁਸਤਕ ਰਿਲੀਜ਼ ਤੋਂ ਬਾਅਦ ਆਪਣੇ ਸੰਬੋਧਨ ਵਿੱਚ, ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਇਸ ਪੁਸਤਕ ਵਿੱਚ ਐਮਰਜੈਂਸੀ ਦੌਰਾਨ ਇੱਕ ਯੁਵਾ ਸੰਘ ਪ੍ਰਚਾਰਕ ਦੇ ਤੌਰ ‘ਤੇ ਨਰੇਂਦਰ ਮੋਦੀ ਜੀ ਦੇ ਕਾਰਜਾਂ ਦਾ ਜ਼ਿਕਰ ਹੈ ਕਿ ਕਿਸ ਤਰ੍ਹਾਂ ਨਾਲ ਜੈਪ੍ਰਕਾਸ਼ ਨਾਰਾਇਣ ਜੀ ਅਤੇ ਨਾਨਾਜੀ ਦੇਸ਼ਮੁਖ ਦੀ ਅਗਵਾਈ ਵਿੱਚ 19 ਮਹੀਨਿਆਂ ਤੱਕ ਚਲੇ ਇਸ ਅੰਦੋਲਨ ਵਿੱਚ ਅੰਡਰਗਰਾਉਂਡ ਰਹਿ ਕੇ ਸੰਘਰਸ਼ ਕੀਤਾ, ਮੀਸਾ ਐਕਟ (MISA Act) ਦੇ ਤਹਿਤ ਜੇਲ੍ਹ ਵਿੱਚ ਬੰਦ ਲੋਕਾਂ ਦੇ ਘਰ ਗਏ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਗੱਲ ਕੀਤੀ ਅਤੇ ਉਨ੍ਹਾਂ ਦੇ ਇਲਾਜ ਦੀ ਵਿਵਸਥਾ ਕੀਤੀ। ਗੁਪਤ ਤੌਰ ‘ਤੇ ਪ੍ਰਕਾਸ਼ਿਤ ਹੋਣ ਵਾਲੇ ਕਈ ਅਖ਼ਬਾਰਾਂ ਨੂੰ ਬਜ਼ਾਰਾਂ, ਚੌਰਾਹਿਆਂ, ਵਿਦਿਆਰਥੀਆਂ ਅਤੇ ਮਹਿਲਾਵਾਂ ਵਿੱਚ ਵੰਡਣ ਦਾ ਕੰਮ ਕੀਤਾ ਅਤੇ ਗੁਜਰਾਤ ਵਿੱਚ 24-25 ਸਾਲ ਦੇ ਯੁਵਾ ਦੇ ਤੌਰ ‘ਤੇ ਮੋਦੀ ਜੀ ਨੇ ਸੰਘਰਸ਼ ਦੀ ਅਗਵਾਈ ਕੀਤੀ। ਸ਼੍ਰੀ ਸ਼ਾਹ ਨੇ ਕਿਹਾ ਕਿ ਮੋਦੀ ਜੀ ਉਸ ਸਮੇਂ ਅੰਡਰਗਰਾਉਂਡ ਰਹਿ ਕੇ ਕਦੇ ਸਾਧੂ, ਕਦੇ ਸਰਦਾਰ ਜੀ, ਕਦੇ ਹਿੱਪੀ, ਕਦੇ ਅਗਰਬੱਤੀ ਵੇਚਣ ਵਾਲੇ ਜਾਂ ਕਦੇ ਅਖਬਾਰ ਵੇਚਣ ਵਾਲੇ ਦਾ ਕੰਮ ਕਰਦੇ ਸਨ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਐਮਰਜੈਂਸੀ ਦੇ ਸਮੇਂ ਇੱਕ 25 ਸਾਲ ਦੇ ਯੁਵਾ ਨੇ ਤਤਕਾਲੀ ਪ੍ਰਧਾਨ ਮੰਤਰੀ ਦੇ ਤਾਨਾਸ਼ਾਹੀ ਵਿਚਾਰਾਂ ਦਾ ਵਿਰੋਧ ਕੀਤਾ ਸੀ। ਐਮਰਜੈਂਸੀ ਪਰਿਵਾਰਵਾਦ ਰਾਜਨੀਤੀ ਨੂੰ ਮੁੜ ਸੁਰਜੀਤ ਕਰਨ ਲਈ ਲਗਾਈ ਗਈ ਸੀ, ਪਰ ਸ਼੍ਰੀ ਮੋਦੀ ਨੇ ਘਰ-ਘਰ, ਪਿੰਡ-ਪਿੰਡ ਅਤੇ ਸ਼ਹਿਰ-ਸ਼ਹਿਰ ਜਾ ਕੇ ਇਸ ਦਾ ਵਿਰੋਧ ਕੀਤਾ, ਅਤੇ ਅੰਤ ਵਿੱਚ ਉਨ੍ਹਾਂ ਨੇ 2014 ਵਿੱਚ ਪਰਿਵਾਰਵਾਦ ਰਾਜਨੀਤੀ ਨੂੰ ਪੂਰੇ ਦੇਸ਼ ਵਿੱਚੋਂ ਜੜ੍ਹ ਤੋਂ ਉਖਾੜ ਦਿੱਤਾ। ਉਨ੍ਹਾਂ ਨੇ ਕਿਹਾ ਕਿ ਇਸ ਮੀਡੀਆ ਦੀ ਸੈਂਸਰਸ਼ਿਪ, ਸਰਕਾਰੀ ਦਮਨ, ਸੰਘ ਅਤੇ ਜਨ-ਸੰਘ ਦੇ ਸੰਘਰਸ਼, ਐਮਰਜੈਂਸੀ ਦੇ ਪੀੜਤਾਂ ਦਾ ਵਰਣਨ ਅਤੇ ਇਸ ਪੁਸਤਕ ਵਿੱਚ ਤਾਨਾਸ਼ਾਹੀ ਤੋਂ ਜਨਤਕ ਭਾਗੀਦਾਰੀ ਤੱਕ ਦੇ ਰੂਪ ਵਿੱਚ ਪੰਜ ਅਧਿਆਏ ਹਨ।
ਗ੍ਰਹਿ ਮੰਤਰੀ ਨੇ ਦੇਸ਼ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਇਸ ਪੁਸਤਕ ਨੂੰ ਜ਼ਰੂਰ ਪੜ੍ਹਨ ਤਾਕਿ ਉਨ੍ਹਾਂ ਇਹ ਪਤਾ ਲੱਗ ਸਕੇ ਕਿ ਜਿਸ ਯੁਵਾ ਨੇ ਆਪਣੇ ਸ਼ੁਰੂਆਤੀ ਦਿਨਾਂ ਵਿੱਚ ਜਿਸ ਤਰ੍ਹਾਂ ਨਾਲ ਤਾਨਾਸ਼ਾਹੀ ਦੇ ਵਿਰੁੱਧ ਸੰਘਰਸ਼ ਕੀਤਾ, ਉਹੀ ਯੁਵਾ ਇਸ ਦੇਸ਼ ਵਿੱਚ ਲੋਕਤੰਤਰ ਦੀਆਂ ਜੜਾਂ ਨੂੰ ਮਜ਼ਬੂਤ ਕਰ ਰਹੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜੀ ਹਨ।
***************
ਆਰਕੇ/ਵੀਵੀ/ਪੀਆਰ/ਪੀਐੱਸ