ਪ੍ਰਧਾਨ ਮੰਤਰੀ ਦਫਤਰ
ਡਾ. ਪੀ. ਕੇ ਮਿਸ਼ਰਾ ਨੇ ਸਿਵਲ ਹਸਪਤਾਲ ਵਿੱਚ ਪੀੜਿਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਮੁਲਾਕਾਤ ਕੀਤੀ
ਪ੍ਰਿੰਸੀਪਲ ਸਕੱਤਰ ਡਾ. ਮਿਸ਼ਰਾ ਨੇ ਅਧਿਕਾਰੀਆਂ ਨੂੰ ਪੀੜਿਤਾਂ ਦੀ ਪਹਿਚਾਣ ਪ੍ਰਕਿਰਿਆ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ
ਪ੍ਰਧਾਨ ਮੰਤਰੀ ਦੇ ਪ੍ਰਿੰਸੀਪਲ ਸਕੱਤਰ, ਡਾ. ਪੀ. ਕੇ, ਮਿਸ਼ਰਾ ਨੇ ਅਹਿਮਦਾਬਾਦ ਹਵਾਈ ਜਹਾਜ਼ ਦੁਰਘਟਨਾ ਸਥਲ ‘ਤੇ ਰਾਹਤ ਅਤੇ ਬਚਾਅ ਕਾਰਜਾਂ ਦੀ ਸਮੀਖਿਆ ਕੀਤੀ
Posted On:
15 JUN 2025 8:09PM by PIB Chandigarh
ਪ੍ਰਧਾਨ ਮੰਤਰੀ ਦੇ ਪ੍ਰਿੰਸੀਪਲ ਸਕੱਤਰ, ਡਾ. ਪੀ. ਕੇ. ਮਿਸ਼ਰਾ ਨੇ ਹਾਲ ਹੀ ਵਿੱਚ ਹੋਈ ਹਵਾਈ ਜਹਾਜ਼ ਦੁਰਘਟਨਾ ਦੇ ਬਾਅਦ ਦੀ ਸਥਿਤੀ ਦਾ ਜਾਇਜ਼ਾ ਲੈਣ ਦੇ ਲਈ ਅੱਜ ਅਹਿਮਦਾਬਾਦ ਦਾ ਦੌਰਾ ਕੀਤਾ। ਉਨ੍ਹਾਂ ਦੀ ਯਾਤਰਾ ਨੇ ਪੀੜਿਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਲਈ ਤੇਜ਼ ਰਾਹਤ, ਗਹਿਨ ਜਾਂਚ ਅਤੇ ਵਿਆਪਕ ਸਹਾਇਤਾ ਸੁਨਿਸ਼ਚਿਤ ਕਰਨ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਨਿਰਦੇਸ਼ ਨੂੰ ਮਜ਼ਬੂਤ ਕੀਤਾ ਹੈ।
ਡਾ. ਮਿਸ਼ਰਾ ਨੇ ਮੇਘਾਨੀ ਨਗਰ ਵਿੱਚ ਬੀ.ਜੇ. ਮੈਡੀਕਲ ਕਾਲਜ ਦੇ ਨੇੜੇ ਦੁਰਘਟਨਾ ਸਥਲ ਦਾ ਨਿਰੀਖਣ ਕੀਤਾ, ਜਿੱਥੇ ਰਾਜ ਸਰਕਾਰ, ਏਅਰਕ੍ਰਾਫਟ ਐਕਸੀਡੈਂਟ ਇਨਵੈਸਟੀਗੇਸ਼ਨ ਬਿਊਰੋ (ਏਏਆਈਬੀ/AAIB) ਅਤੇ ਏਅਰਪੋਰਟਸ ਅਥਾਰਿਟੀ ਆਵ੍ ਇੰਡੀਆ ਦੇ ਸੀਨੀਅਰ ਅਧਿਕਾਰੀਆਂ ਨੇ ਉਨ੍ਹਾਂ ਨੂੰ ਘਟਨਾਵਾਂ ਦੇ ਕ੍ਰਮ ਅਤੇ ਤਤਕਾਲ ਕਾਰਵਾਈ ਬਾਰੇ ਜਾਣਕਾਰੀ ਪ੍ਰਦਾਨ ਕੀਤੀ।
ਅਹਿਮਦਾਬਾਦ ਵਿੱਚ ਸਿਵਲ ਹਸਪਤਾਲ ਦੇ ਆਪਣੇ ਦੌਰੇ ਦੇ ਦੌਰਾਨ ਡਾ. ਮਿਸ਼ਰਾ ਨੇ ਦੁਖੀ ਪਰਿਵਾਰਾਂ ਨਾਲ ਮੁਲਾਕਾਤ ਕੀਤੀ, ਗਾਂਧੀਨਗਰ ਵਿਖੇ ਫੋਰੈਂਸਿਕ ਸਾਇੰਸ ਲੈਬਾਰਟਰੀ (ਐੱਫਐੱਸਐੱਲ/FSL) ਵਿਖੇ, ਡੀਐੱਨਏ (DNA) ਸੈਂਪਲ ਮਿਲਾਉਣ ਦੀ ਪ੍ਰਕਿਰਿਆ ਨੂੰ ਦੇਖਿਆ ਅਤੇ ਅਧਿਕਾਰੀਆਂ ਨੂੰ ਇੱਕ ਨਿਰਵਿਘਨ ਅਤੇ ਦਿਆਲੂ ਪ੍ਰਕਿਰਿਆ ਸੁਨਿਸ਼ਚਿਤ ਕਰਨ ਦੇ ਲਈ ਪੂਰਨ ਸਹਾਇਤਾ ਪ੍ਰਦਾਨ ਕਰਨ ਦਾ ਨਿਰਦੇਸ਼ ਦਿੱਤਾ। ਉਨ੍ਹਾਂ ਨੇ ਜ਼ਖ਼ਮੀ ਪੀੜਿਤਾਂ ਦੇ ਨਾਲ ਬਾਤਚੀਤ ਭੀ ਕੀਤੀ। ਡਾ. ਮਿਸ਼ਰਾ ਨੇ ਹਸਪਤਾਲ ਦੇ ਅਧਿਕਾਰੀਆਂ ਨੂੰ ਜ਼ਖ਼ਮੀ ਪੀੜਿਤਾਂ ਦੀ ਮੈਡੀਕਲ ਟ੍ਰੀਟਮੈਂਟ ਅਤੇ ਰਿਕਵਰੀ ਨੂੰ ਪ੍ਰਾਥਮਿਕਤਾ ਦੇਣ ਦਾ ਨਿਰਦੇਸ਼ ਦਿੱਤਾ।
ਡਾ. ਮਿਸ਼ਰਾ ਨੇ ਡੀਐੱਨਏ (DNA) ਸੈਂਪਲ ਲੈਣ ਦੇ ਪ੍ਰਯਾਸਾਂ ਦੀ ਸਮੀਖਿਆ ਕੀਤੀ ਅਤੇ ਵਿਗਿਆਨਿਕ ਸਟੀਕਤਾ ਬਣਾਈ ਰੱਖਦੇ ਹੋਏ, ਤੇਜ਼ੀ ਨਾਲ ਪਹਿਚਾਣ ਪੂਰੀ ਕਰਨ ਦੀ ਜ਼ਰੂਰਤ ‘ਤੇ ਬਲ ਦਿੱਤਾ।
ਡਾ. ਮਿਸ਼ਰਾ ਨੇ ਅਹਿਮਦਾਬਾਦ ਦੇ ਸਰਕਿਟ ਹਾਊਸ ਵਿੱਚ ਇੱਕ ਉੱਚ ਪੱਧਰੀ ਸਮੀਖਿਆ ਬੈਠਕ ਦੀ ਪ੍ਰਧਾਨਗੀ ਕਰਦੇ ਹੋਏ ਕੇਂਦਰ ਅਤੇ ਰਾਜ ਸਰਕਾਰਾਂ, ਏਏਆਈਬੀ (AAIB) ਅਤੇ ਏਅਰਪੋਰਟਸ ਅਥਾਰਿਟੀ ਆਵ੍ ਇੰਡੀਆ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ ਚਲ ਰਹੇ ਰਾਹਤ, ਬਚਾਅ ਅਤੇ ਜਾਂਚ ਪ੍ਰਯਾਸਾਂ ‘ਤੇ ਚਰਚਾ ਕੀਤੀ। ਏਏਆਈਬੀ (AAIB) ਨੇ ਵਿਸਤ੍ਰਿਤ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਏਅਰਕ੍ਰਾਫਟ ਦੇ ਅਮਰੀਕਾ ਵਿੱਚ ਨਿਰਮਿਤ ਹੋਣ ਦੇ ਕਾਰਨ ਯੂ.ਐੱਸ. ਨੈਸ਼ਨਲ ਟ੍ਰਾਂਸਪੋਰਟੇਸ਼ਨ ਸੇਫਟੀ ਬੋਰਡ (ਐੱਨਟੀਐੱਸਬੀ/NTSB) ਅੰਤਰਰਾਸ਼ਟਰੀ ਪ੍ਰੋਟੋਕੋਲ ਦੇ ਤਹਿਤ ਸਮਾਨਾਂਤਰ ਜਾਂਚ ਕਰ ਰਿਹਾ ਹੈ। ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਫਲਾਇਟ ਡੇਟਾ ਰਿਕਾਰਡਰ (ਐੱਫਡੀਆਰ/FDR) ਅਤੇ ਕੌਕਪਿਟ ਵੌਇਸ ਰਿਕਾਰਡਰ (ਸੀਵੀਆਰ/CVR) ਦਾ ਪਤਾ ਲਗਾ ਲਿਆ ਗਿਆ ਹੈ ਅਤੇ ਉਨ੍ਹਾਂ ਨੂੰ ਸੁਰੱਖਿਅਤ ਪ੍ਰਾਪਤ ਕਰ ਲਿਆ ਗਿਆ ਹੈ।
ਡਾ. ਮਿਸ਼ਰਾ ਨੇ ਪੀੜਿਤਾਂ ਦੇ ਪਰਿਵਾਰਾਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਅਤੇ ਸਾਰੀਆਂ ਏਜੰਸੀਆਂ ਦੇ ਦਰਮਿਆਨ ਕੋਆਰਡੀਨੇਟਡਂ ਰਿਸਪਾਂਸ ਸੁਨਿਸ਼ਚਿਤ ਕਰਨ ਦੇ ਲਈ ਪ੍ਰਧਾਨ ਮੰਤਰੀ ਦੀ ਪ੍ਰਤੀਬੱਧਤਾ ਦੁਹਰਾਈ। ਪ੍ਰਿੰਸੀਪਲ ਸਕੱਤਰ ਦੇ ਨਾਲ ਪ੍ਰਧਾਨ ਮੰਤਰੀ ਦਫ਼ਤਰ ਦੇ ਅਧਿਕਾਰੀ, ਪ੍ਰਧਾਨ ਮੰਤਰੀ ਦੇ ਸਲਾਹਕਾਰ ਸ਼੍ਰੀ ਤਰੁਣ ਕਪੂਰ ਅਤੇ ਪ੍ਰਧਾਨ ਮੰਤਰੀ ਦਫ਼ਤਰ ਵਿੱਚ ਉਪ ਸਕੱਤਰ ਸ਼੍ਰੀ ਮੰਗੇਸ਼ ਘਿਲਡਿਯਾਲ ਭੀ ਮੌਜੂਦ ਸਨ।
*********
ਐੱਮਜੇਪੀਐੱਸ/ਐੱਸਆਰ
(Release ID: 2136553)
Read this release in:
Malayalam
,
English
,
Urdu
,
Hindi
,
Marathi
,
Assamese
,
Manipuri
,
Bengali
,
Gujarati
,
Odia
,
Tamil
,
Telugu
,
Kannada