ਪ੍ਰਧਾਨ ਮੰਤਰੀ ਦਫਤਰ
ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਭਾਰਤ ਨੇ ਅਤਿਅੰਤ ਗਰਮੀ ਦੇ ਜੋਖਮ ਪ੍ਰਬੰਧਨ ਦੇ ਲਈ ਸਰਗਰਮ ਅਤੇ ਦੂਰਦਰਸ਼ੀ ਦ੍ਰਿਸ਼ਟੀਕੋਣ ਅਪਣਾਇਆ ਹੈ: ਡਾ. ਪੀ.ਕੇ.ਮਿਸ਼ਰਾ
ਗਰਮ ਹਵਾਵਾਂ ਸੀਮਾ ਪਾਰ ਅਤੇ ਨਿਯਮਿਤ ਜੋਖਮ ਹਨ,ਵਿਸ਼ੇਸ਼ ਤੌਰ‘ਤੇ ਸੰਘਣੀ ਅਬਾਦੀ ਵਾਲੇ ਸ਼ਹਿਰੀ ਖੇਤਰਾਂ ਦੇ ਲਈ: ਡਾ.ਪੀ.ਕੇ.ਮਿਸ਼ਰਾ
ਭਾਰਤ ਦਾ ਦ੍ਰਿਸ਼ਟੀਕੋਣ ਪੂਰੀ ਸਰਕਾਰ ਅਤੇ ਪੂਰੇ ਸਮਾਜ ਦਾ ਹੈ ਜਿਸ ਵਿੱਚ ਗਰਮੀ ਨਾਲ ਨਜਿੱਠਣ ਦੀਆਂ ਕਾਰਜ ਯੋਜਨਾਵਾਂ ਨੂੰ ਬਿਹਤਰ ਬਣਾਉਣ ਦੇ ਲਈ ਕਈ ਹਿਤਧਾਰਕਾਂ ਨੂੰ ਸ਼ਾਮਲ ਕੀਤਾ ਗਿਆ ਹੈ: ਡਾ. ਪੀ.ਕੇ. ਮਿਸ਼ਰਾ
ਡਾ. ਪੀ.ਕੇ. ਮਿਸ਼ਰਾ ਨੇ ਅਤਿਅੰਤ ਗਰਮੀ ਦੇ ਜੋਖਮਾਂ ਨਾਲ ਨਜਿੱਠਣ ਦੇ ਲਈ ਸੀਮਾ ਪਾਰ ਸਹਿਯੋਗ ਦਾ ਸੱਦਾ ਦਿੱਤਾ
Posted On:
07 JUN 2025 10:03AM by PIB Chandigarh
ਪ੍ਰਧਾਨ ਮੰਤਰੀ ਦੇ ਪ੍ਰਿੰਸੀਪਲ ਸਕੱਤਰ, ਡਾ. ਪੀ. ਕੇ. ਮਿਸ਼ਰਾ ਨੇ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਦੇ ਸੱਦੇ ਨੂੰ ਦੁਹਰਾਉਂਦੇ ਹੋਏ ਅਤਿਅੰਤ ਗਰਮੀ ਨੂੰ ਇੱਕ ਆਲਮੀ ਸੰਕਟ ਮੰਨਦੇ ਹੋਏ ਇਸ ਦੇ ਸਮਾਧਾਨ ਦੀ ਤਤਕਾਲ ਜ਼ਰੂਰਤ 'ਤੇ ਬਲ ਦਿੱਤਾ ਹੈ। ਉਨ੍ਹਾਂ ਨੇ ਕੱਲ੍ਹ (06 ਜੂਨ 2025) ਜਿਨੇਵਾ ਵਿੱਚ ਅਤਿਅੰਤ ਗਰਮੀ ਜੋਖਮ ਪ੍ਰਬੰਧਨ 'ਤੇ ਵਿਸ਼ੇਸ਼ ਸੈਸ਼ਨ ਦੇ ਦੌਰਾਨ ਮੁੱਖ ਭਾਸ਼ਣ ਦਿੰਦੇ ਹੋਏ, ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਵਧਦੇ ਤਾਪਮਾਨ ਨਾਲ ਜਨਤਕ ਸਿਹਤ, ਆਰਥਿਕ ਸਥਿਰਤਾ ਅਤੇ ਈਕੋਸਿਸਟਮ ਦੇ ਲਈ ਨਿਯਮਿਤ ਜੋਖਮ ਉਤਪੰਨ ਹੋ ਰਿਹਾ ਹੈ, ਅਤੇ ਭਾਰਤ ਸਾਂਝੀ ਸਿੱਖਿਆ, ਮਾਰਗਦਰਸ਼ਨ ਅਤੇ ਸਹਿਯੋਗ ਦੇ ਲਈ ਇੱਕ ਮੰਚ ਦੇ ਰੂਪ ਵਿੱਚ ਅਤਿਅੰਤ ਗਰਮੀ ਦੇ ਜੋਖਮ ਪ੍ਰਬੰਧਨ ਦੇ ਲਈ ਸਾਧਾਰਣ ਰੂਪਰੇਖਾ ਨੂੰ ਅੱਗੇ ਵਧਾਉਣ ਦੇ ਲਈ ਯੂਐੱਨਡੀਆਰਆਰ (UNDRR) ਦੀ ਪਹਿਲ ਦਾ ਸੁਆਗਤ ਕਰਦਾ ਹੈ।
ਡਾ. ਮਿਸ਼ਰਾ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਭਾਰਤ ਨੇ ਅਤਿਅੰਤ ਗਰਮੀ ਦੇ ਜੋਖਮ ਪ੍ਰਬੰਧਨ ਦੇ ਲਈ ਇੱਕ ਸਰਗਰਮ ਅਤੇ ਦੂਰਦਰਸ਼ੀ ਦ੍ਰਿਸ਼ਟੀਕੋਣ ਅਪਣਾਇਆ ਹੈ। ਉਨ੍ਹਾਂ ਨੇ ਦੱਸਿਆ ਕਿ ਭਾਰਤ ਆਪਦਾ ਪ੍ਰਤੀਕਿਰਿਆ ਤੋਂ ਅੱਗੇ ਵਧ ਕੇ ਏਕੀਕ੍ਰਿਤ ਤਿਆਰੀ ਅਤੇ ਉਨ੍ਹਾਂ ਆਪਦਾਵਾਂ ਨੂੰ ਦੂਰ ਕਰਨ ਦੀਆਂ ਰਣਨੀਤੀਆਂ ਦੀ ਤਰਫ਼ ਵਧਿਆ ਹੈ। 2016 ਤੋਂ, ਰਾਸ਼ਟਰੀ ਆਪਦਾ ਪ੍ਰਬੰਧਨ ਅਥਾਰਿਟੀ (ਐੱਨਡੀਐੱਮਏ-NDMA) ਨੇ ਗਰਮ ਹਵਾਵਾਂ ਦੇ ਪ੍ਰਬੰਧਨ ‘ਤੇ ਵਿਆਪਕ ਰਾਸ਼ਟਰੀ ਦਿਸ਼ਾ-ਨਿਰਦੇਸ਼ ਤਿਆਰ ਕੀਤੇ ਹਨ। ਇਨ੍ਹਾਂ ਵਿੱਚ 2019 ਵਿੱਚ ਸੰਸ਼ੋਧਨ ਕੀਤਾ ਗਿਆ। ਇਸ ਨੇ ਵਿਕੇਂਦ੍ਰੀਕ੍ਰਿਤ ਗਰਮੀ ਕਾਰਜ ਯੋਜਨਾਵਾਂ (ਐੱਚਏਪੀਜ਼-HAPs) ਦੀ ਨੀਂਹ ਰੱਖੀ। ਉਨ੍ਹਾਂ ਨੇ ਮੋਹਰੀ ਅਹਿਮਦਾਬਾਦ ਹੀਟ ਐਕਸ਼ਨ ਪਲਾਨ ਨੂੰ ਸਵੀਕਾਰ ਕੀਤਾ, ਇਸ ਨੇ ਦਿਖਾਇਆ ਕਿ ਕਿਵੇਂ ਸ਼ੁਰੂਆਤੀ ਚੇਤਾਵਨੀ,ਅੰਤਰ-ਏਜੰਸੀ ਤਾਲਮੇਲ ਅਤੇ ਸਮੁਦਾਇਕ ਆਊਟਰੀਚ ਨਾਲ ਜਾਨਾਂ ਬਚਾਈਆਂ ਜਾ ਸਕਦੀਆਂ ਹਨ।
ਪ੍ਰਿੰਸੀਪਲ ਸਕੱਤਰ ਨੇ ਜ਼ੋਰ ਦੇ ਕੇ ਕਿਹਾ ਕਿ, "23 ਗਰਮੀ-ਸੰਭਾਵਿਤ ਰਾਜਾਂ ਦੇ 250 ਤੋਂ ਅਧਿਕ ਸ਼ਹਿਰਾਂ ਅਤੇ ਜ਼ਿਲ੍ਹਿਆਂ ਵਿੱਚ ਹੀਟ ਐਕਸ਼ਨ ਪਲਾਨਸ (Heat Action Plans) ਸਰਗਰਮ ਹਨ, ਇਨ੍ਹਾਂ ਨੂੰ ਐੱਨਡੀਐੱਮਏ ਦੀ ਸਲਾਹ, ਤਕਨੀਕੀ ਅਤੇ ਸੰਸਥਾਗਤ ਤੰਤਰਾਂ ਦਾ ਸਮਰਥਨ ਪ੍ਰਾਪਤ ਹੈ।" ਉਨ੍ਹਾਂ ਨੇ ਇਸ ਬਾਤ 'ਤੇ ਜ਼ੋਰ ਦਿੱਤਾ ਕਿ ਮਜ਼ਬੂਤ ਨਿਗਰਾਨੀ, ਹਸਪਤਾਲਾਂ ਦੀ ਤਿਆਰੀ ਅਤੇ ਜਾਗਰੂਕਤਾ ਮੁਹਿੰਮਾਂ ਦੇ ਕਾਰਨ ਗਰਮੀ-ਸਬੰਧੀ ਮੌਤ ਦਰ ਵਿੱਚ ਜ਼ਿਕਰਯੋਗ ਕਮੀ ਆਈ ਹੈ।
ਡਾ. ਮਿਸ਼ਰਾ ਨੇ ਇਸ ਬਾਤ 'ਤੇ ਪ੍ਰਕਾਸ਼ ਪਾਇਆ ਕਿ ਭਾਰਤ ਦਾ ਦ੍ਰਿਸ਼ਟੀਕੋਣ ਪੂਰੀ ਸਰਕਾਰ ਅਤੇ ਪੂਰੇ ਸਮਾਜ ਦਾ ਹੈ। ਇਸ ਵਿੱਚ ਸਿਹਤ, ਖੇਤੀਬਾੜੀ, ਸ਼ਹਿਰੀ ਵਿਕਾਸ, ਕਿਰਤ, ਬਿਜਲੀ, ਜਲ, ਸਿੱਖਿਆ ਅਤੇ ਬੁਨਿਆਦੀ ਢਾਂਚੇ ਨਾਲ ਜੁੜੇ ਮੰਤਰਾਲੇ ਸ਼ਾਮਲ ਹਨ। ਉਨ੍ਹਾਂ ਨੇ ਅੱਗੇ ਕਿਹਾ ਕਿ ਜਨਤਕ ਸਿਹਤ ਸੰਸਥਾਵਾਂ, ਖੋਜ ਸਮੂਹ, ਨਾਗਰਿਕ ਸਮਾਜ ਸੰਗਠਨ ਅਤੇ ਯੂਨੀਵਰਸਿਟੀਆਂ ਸਥਾਨਕ ਸਰਕਾਰਾਂ ਨੂੰ ਗਰਮੀ ਨਾਲ ਨਜਿੱਠਣ ਦੀਆਂ ਕਾਰਜ ਯੋਜਨਾਵਾਂ ਵਿੱਚ ਸੁਧਾਰ ਕਰਨ ਵਿੱਚ ਸਹਾਇਤਾ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੀਆਂ ਹਨ।
ਡਾ. ਮਿਸ਼ਰਾ ਨੇ ਜ਼ੋਰ ਦੇ ਕੇ ਕਿਹਾ, “ਅਤਿਅੰਤ ਗਰਮੀ ਭਾਈਚਾਰਾਆਂ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕਰਦੀ ਹੈ ਅਤੇ ਭਾਰਤ ਨੇ ਆਪਣੀ ਤਿਆਰੀ ਵਿੱਚ ਪਰੰਪਰਾਗਤ ਗਿਆਨ ਅਤੇ ਸਥਾਨਕ ਅਨੁਭਵਾਂ ਨੂੰ ਸਰਗਰਮ ਤੌਰ 'ਤੇ ਸ਼ਾਮਲ ਕੀਤਾ ਹੈ।" ਉਨ੍ਹਾਂ ਨੇ ਕਿਹਾ ਕਿ ਸਕੂਲ ਵਿਵਹਾਰ ਪਰਿਵਰਤਨ ਦੇ ਸਹਾਇਕ ਬਣ ਰਹੇ ਹਨ, ਬੱਚਿਆਂ ਨੂੰ ਜਲਵਾਯੂ ਦੀ ਅਨੁਕੂਲਤਾ ਬਾਰੇ ਸਿੱਖਿਅਤ ਕਰ ਰਹੇ ਹਨ। ਉਨ੍ਹਾਂ ਨੇ ਇਸ ਬਾਤ 'ਤੇ ਭੀ ਜ਼ੋਰ ਦਿੱਤਾ ਕਿ ਜਲਦੀ ਅਤੇ ਪ੍ਰਭਾਵੀ ਐਮਰਜੈਂਸੀ ਤਿਆਰੀ ਸੁਨਿਸ਼ਚਿਤ ਕਰਨ ਦੇ ਲਈ ਹਸਪਤਾਲਾਂ ਅਤੇ ਪ੍ਰਾਇਮਰੀ ਹੈਲਥ ਸੈਂਟਰਾਂ ਨੂੰ ਮਜ਼ਬੂਤ ਕੀਤਾ ਜਾਣਾ ਚਾਹੀਦਾ ਹੈ।
ਸ਼੍ਰੀ ਮਿਸ਼ਰਾ ਨੇ ਪੁਸ਼ਟੀ ਕੀਤੀ ਕਿ ਭਾਰਤ ਨੇ ਕੇਵਲ ਤਿਆਰੀ ਦੇ ਦ੍ਰਿਸ਼ਟੀਕੋਣ ਤੋਂ ਲੈ ਕੇ ਦੀਰਘਕਾਲੀ ਗਰਮੀ ਘਟਾਉਣ ਤੱਕ ਦੇ ਪਰਿਵਰਤਨ ਨੂੰ ਰੇਖਾਂਕਿਤ ਕੀਤਾ। ਇਸ ਵਿੱਚ ਸੀਤਲ ਛੱਤ ਵਾਲੀਆਂ ਟੈਕਨੋਲੋਜੀਆਂ, ਪੈਸਿਵ ਕੂਲਿੰਗ ਸੈਂਟਰਾਂ, ਸ਼ਹਿਰੀ ਖੇਤਰਾਂ ਵਿੱਚ ਹਰਿਆਲੀ ਅਤੇ ਪਰੰਪਰਾਗਤ ਜਲ ਭੰਡਾਰਾਂ ਦੀ ਬਹਾਲੀ ਸ਼ਾਮਲ ਹੈ। ਭਾਰਤ ਸ਼ਹਿਰੀ ਨਿਯੋਜਨ ਵਿੱਚ ਸ਼ਹਿਰਾਂ ਵਿੱਚ ਤੁਲਨਾਤਮਕ ਅਧਿਕ ਗਰਮੀ ਦੇ ਪ੍ਰਭਾਵ ਦੇ ਮੁੱਲਾਂਕਣਾਂ ਨੂੰ ਇੱਕ ਕਰ ਰਿਹਾ ਹੈ।
ਡਾ. ਮਿਸ਼ਰਾ ਨੇ ਇੱਕ ਪ੍ਰਮੁੱਖ ਨੀਤੀਗਤ ਬਦਲਾਅ ਦਾ ਐਲਾਨ ਕਰਦੇ ਹੋਏ, ਕਿਹਾ ਕਿ ਰਾਸ਼ਟਰੀ ਅਤੇ ਰਾਜ ਆਪਦਾ ਨਿਵਾਰਣ ਫੰਡ (ਐੱਸਡੀਐੱਮਐੱਫਜ਼-SDMFs) ਦਾ ਉਪਯੋਗ ਹੁਣ ਗਰਮੀ ਦੇ ਨਿਊਨੀਕਰਣ ਦੇ ਲਈ ਕੀਤਾ ਜਾ ਸਕਦਾ ਹੈ। ਇਸ ਨਾਲ ਸਥਾਨਕ ਸਰਕਾਰਾਂ, ਪ੍ਰਾਈਵੇਟ ਸੈਕਟਰ ਦੀਆਂ ਸੰਸਥਾਵਾਂ, ਗ਼ੈਰ-ਸਰਕਾਰੀ ਸੰਗਠਨਾਂ (ਐੱਨਜੀਓਜ਼-NGOs) ਅਤੇ ਵਿਅਕਤੀਆਂ ਨੂੰ ਗਰਮੀ ਦੀ ਰੋਕਥਾਮ ਅਤੇ ਨਿਊਨੀਕਰਣ ਪ੍ਰੋਜੈਕਟਾਂ ਨੂੰ ਸਹਿ-ਵਿੱਤਪੋਸ਼ਿਤ ਕਰਨ ਦੀ ਆਗਿਆ ਮਿਲੇਗੀ। ਇਸ ਨਾਲ ਸਾਂਝੀ ਜ਼ਿੰਮੇਦਾਰੀ ਨੂੰ ਹੁਲਾਰਾ ਮਿਲੇਗਾ।
ਡਾ. ਮਿਸ਼ਰਾ ਨੇ ਮੁੱਖ ਚੁਣੌਤੀਆਂ ਨੂੰ ਸਵੀਕਾਰ ਕੀਤਾ। ਇਹ ਅਜੇ ਭੀ ਬਣੀਆਂ ਹੋਈਆਂ ਹਨ, ਅਤੇ ਉਨ੍ਹਾਂ ਨੇ ਵਾਸਤਵਿਕ ਸਮੇਂ ਦੇ ਡੇਟਾ ਦੇ ਅਧਾਰ ‘ਤੇ ਸਥਾਨਕ ਤਾਪਮਾਨ-ਨਮੀ ਸੂਚਕ ਅੰਕ (localized heat-humidity index) ਵਿਕਸਿਤ ਕਰਨ ‘ਤੇ ਆਲਮੀ ਧਿਆਨ ਕੇਂਦ੍ਰਿਤ ਕਰਨ ਦਾ ਸੱਦਾ ਦਿੱਤਾ ਤਾਕਿ ਸ਼ੁਰੂਆਤੀ ਚੇਤਾਵਨੀ ਪ੍ਰਣਾਲੀਆਂ ਨੂੰ ਬਿਹਤਰ ਬਣਾਇਆ ਜਾ ਸਕੇ, ਬਿਲਡਿੰਗ ਟੈਕਨੋਲੋਜੀਆਂ ਅਤੇ ਪੈਸਿਵ ਕੂਲਿੰਗ ਇਨੋਵੇਸ਼ਨਾਂ ਨੂੰ ਅੱਗੇ ਵਧਾਇਆ ਜਾ ਸਕੇ ਜੋ ਕਿਫ਼ਾਇਤੀ ਅਤੇ ਸੱਭਿਆਚਾਰਕ ਤੌਰ ‘ਤੇ ਅਨੁਕੂਲ ਹੋਣ, ਅਤੇ ਸਮਾਨਤਾ ਸਬੰਧੀ ਚਿੰਤਾਵਾਂ ਦਾ ਸਮਾਧਾਨ ਕੀਤਾ ਜਾ ਸਕੇ, ਕਿਉਂਕਿ ਬਹੁਤ ਅਧਿਕ ਗਰਮੀ ਮਹਿਲਾਵਾਂ, ਬਾਹਰ ਕੰਮ ਕਰਨ ਵਾਲੇ ਕਾਮਿਆਂ, ਬਜ਼ੁਰਗਾਂ ਅਤੇ ਬੱਚਿਆਂ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕਰਦੀ ਹੈ।
ਡਾ. ਮਿਸ਼ਰਾ ਨੇ ਜ਼ੋਰ ਦੇ ਕੇ ਕਿਹਾ ਕਿ "ਗਰਮ ਹਵਾਵਾਂ ਸੀਮਾ ਪਾਰ ਅਤੇ ਨਿਯਮਿਤ ਜੋਖਮ ਹਨ, ਵਿਸ਼ੇਸ਼ ਕਰਕੇ ਸੰਘਣੀ ਅਬਾਦੀ ਵਾਲੇ ਸ਼ਹਿਰੀ ਖੇਤਰਾਂ ਦੇ ਲਈ", ਉਨ੍ਹਾਂ ਨੇ ਅੰਤਰਰਾਸ਼ਟਰੀ ਸਮੁਦਾਇ ਨੂੰ ਤਕਨੀਕੀ ਸਹਿਯੋਗ, ਡੇਟਾ ਸਾਂਝਾ ਕਰਨ ਅਤੇ ਗਰਮੀ ਦੇ ਪ੍ਰਤੀ ਸਹਿਣਸ਼ੀਲਤਾ 'ਤੇ ਸੰਯੁਕਤ ਖੋਜ ਨੂੰ ਵਧਾਉਣ ਦੀ ਤਾਕੀਦ ਕੀਤੀ। ਉਨ੍ਹਾਂ ਨੇ ਸੰਸਥਾਗਤ ਅਤੇ ਵਿੱਤੀ ਸਹਾਇਤਾ ਤੰਤਰ ਦੇ ਨਾਲ-ਨਾਲ ਸੁਲਭ ਗਿਆਨ, ਖੋਜ ਅਤੇ ਵਿਵਹਾਰਿਕ ਸਮਾਧਾਨ ਪ੍ਰਦਾਨ ਕਰਨ ਦੇ ਲਈ ਸਾਂਝੀ ਰੂਪਰੇਖਾ (Common Framework) ਦਾ ਸੱਦਾ ਦਿੱਤਾ।
ਡਾ. ਮਿਸ਼ਰਾ ਨੇ ਆਲਮੀ ਸਾਂਝੇਦਾਰੀਆਂ ਦੇ ਨਾਲ ਆਪਣੀ ਮੁਹਾਰਤ, ਤਕਨੀਕੀ ਸਮਰੱਥਾਵਾਂ ਅਤੇ ਸੰਸਥਾਗਤ ਸਮਰੱਥਾਵਾਂ ਸਾਂਝੀਆਂ ਕਰਨ ਦੇ ਲਈ ਭਾਰਤ ਦੀ ਪੂਰਨ ਪ੍ਰਤੀਬੱਧਤਾ ਦੀ ਪੁਸ਼ਟੀ ਕੀਤੀ ਤਾਕਿ ਅਤਿ ਅਧਿਕ ਗਰਮੀ ਦੇ ਪ੍ਰਤੀ ਇੱਕ ਲਚੀਲੀ, ਤਾਲਮੇਲ ਵਾਲੀ ਅਤੇ ਸਰਗਰਮ ਆਲਮੀ ਪ੍ਰਤੀਕਿਰਿਆ ਸੁਨਿਸ਼ਚਿਤ ਹੋ ਸਕੇ।
************
ਐੱਮਜੇਪੀਐੱਸ/ਐੱਸਆਰ
(Release ID: 2134955)
Read this release in:
English
,
Urdu
,
Marathi
,
Hindi
,
Bengali
,
Bengali-TR
,
Assamese
,
Manipuri
,
Gujarati
,
Odia
,
Tamil
,
Telugu
,
Kannada
,
Malayalam