ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਭਾਰਤ ਨੇ ਜਿਨੇਵਾ ਵਿੱਚ ਆਪਦਾ ਜੋਖਮ ਨਿਊਨੀਕਰਣ ਵਿੱਤਪੋਸ਼ਣ ‘ਤੇ ਮੰਤਰੀ ਪੱਧਰੀ ਰਾਊਂਡਟੇਬਲ ਸਮਿਟ ਵਿੱਚ ਠੋਸ, ਸਮਾਂਬੱਧ ਪਰਿਣਾਮਾਂ ਅਤੇ ਟੈਕਨੋਲੋਜੀ ਸਹਾਇਤਾ ਅਤੇ ਨੌਲੇਜ ਐਕਸਚੇਂਜ ਦੇ ਨਾਲ ਉਤਪ੍ਰੇਰਕ ਵਿੱਤਪੋਸ਼ਣ ਦੇ ਲਈ ਇੱਕ ਆਲਮੀ ਪ੍ਰਤਿਸ਼ਠਾਨ ਦੇ ਨਿਰਮਾਣ ਦਾ ਸੱਦਾ ਦਿੱਤਾ ਹੈ


ਭਾਰਤ ਦੀ ਆਪਦਾ ਜੋਖਮ ਨਿਊਨੀਕਰਣ ਵਿੱਤਪੋਸ਼ਣ ਪ੍ਰਣਾਲੀ ਦੁਨੀਆ ਦੀਆਂ ਸਭ ਤੋਂ ਬੜੀਆਂ ਰਾਸ਼ਟਰੀ ਪੱਧਰ 'ਤੇ ਪ੍ਰਮੁੱਖ ਵਿਵਸਥਾਵਾਂ ਵਿੱਚੋਂ ਇੱਕ ਬਣ ਗਈ ਹੈ: ਡਾ. ਪੀ. ਕੇ. ਮਿਸ਼ਰਾ

ਭਾਰਤ ਦਾ ਸੁਗਮਤਾ ਦੇ ਨੀਂਹ ਪੱਥਰ ਦੇ ਰੂਪ ਵਿੱਚ ਇੱਕ ਮਜ਼ਬੂਤ ਅਤੇ ਜਵਾਬਦੇਹ ਆਪਦਾ ਜੋਖਮ ਨਿਊਨੀਕਰਣ ਵਿੱਤਪੋਸ਼ਣ ਵਾਸਤੂਕਲਾ ਵਿੱਚ ਵਿਸ਼ਵਾਸ ਹੈ: ਡਾ. ਪੀ. ਕੇ. ਮਿਸ਼ਰਾ

ਆਪਦਾ ਜੋਖਮ ਨਿਊਨੀਕਰਣ ਵਿੱਤਪੋਸ਼ਣ ਪੱਧਰ 'ਤੇ ਮਲਕੀਅਤ ਵਾਲਾ ਅਤੇ ਸੰਚਾਲਿਤ ਹੋਣਾ ਚਾਹੀਦਾ ਹੈ, ਜਿਸ ਨਾਲ ਅੰਤਰਰਾਸ਼ਟਰੀ ਸਹਿਯੋਗ ਨਾਲ ਪੂਰਾ ਕੀਤਾ ਜਾਣਾ ਚਾਹੀਦਾ ਹੈ: ਡਾ. ਪੀ. ਕੇ. ਮਿਸ਼ਰਾ

Posted On: 06 JUN 2025 11:27AM by PIB Chandigarh

ਪ੍ਰਧਾਨ ਮੰਤਰੀ ਨੇ ਪ੍ਰਿੰਸੀਪਲ ਸਕੱਤਰ ਡਾ. ਪੀ. ਕੇ. ਮਿਸ਼ਰਾ ਨੇ 04 ਜੂਨ, 2025 ਨੂੰ ਜਿਨੇਵਾ ਵਿੱਚ ਆਪਦਾ ਜੋਖਮ ਨਿਊਨੀਕਰਣ (ਡੀਆਰਆਰ-DRR) ਵਿੱਤਪੋਸ਼ਣ  ‘ਤੇ ਮੰਤਰੀ ਪੱਧਰੀ ਰਾਊਂਡਟੇਬਲ ਸਮਿਟ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਇਸ ਮਹੱਤਵਪੂਰਨ ਚਰਚਾ ਦੇ ਆਯੋਜਨ ਲਈ ਯੂਐੱਨਡੀਆਰਆਰ (UNDRR) ਅਤੇ ਉਨ੍ਹਾਂ ਦੇ ਸਹਿਯੋਗੀਆਂ ਦੀ ਸ਼ਲਾਘਾ ਕੀਤੀ। ਭਾਰਤ ਨੇ ਆਪਣੀ ਜੀ-20 ਦੀ ਪ੍ਰਧਾਨਗੀ ਦੇ ਜ਼ਰੀਏ ਆਲਮੀ ਸੰਵਾਦ ਜਾਰੀ ਰੱਖਣ ਵਿੱਚ ਬ੍ਰਾਜ਼ੀਲ ਅਤੇ ਦੱਖਣੀ ਅਫਰੀਕਾ ਦੇ ਯੋਗਦਾਨ ਨੂੰ ਭੀ ਮਾਨਤਾ ਦਿੱਤੀ ਹੈ।

ਡਾ. ਮਿਸ਼ਰਾ ਨੇ ਰੇਖਾਂਕਿਤ ਕੀਤਾ ਕਿ ਡੀਆਰਆਰ (DRR) ਵਿੱਤ ਪੋਸ਼ਣ ਇੱਕ ਪੈਰੀਫਿਰਲ ਮੁੱਦਾ ਨਹੀਂ ਹੈ, ਬਲਕਿ ਰਾਸ਼ਟਰੀ ਆਪਦਾ ਪ੍ਰਬੰਧਨ ਪ੍ਰਣਾਲੀਆਂ ਦੇ ਪ੍ਰਭਾਵੀ ਕੰਮਕਾਜ ਅਤੇ ਵਧਦੇ ਜਲਵਾਯੂ ਅਤੇ ਆਪਦਾ ਜੋਖਮਾਂ ਦੇ ਸਾਹਮਣੇ ਵਿਕਾਸ ਲਾਭਾਂ ਦੀ ਸੁਰੱਖਿਆ ਲਈ ਪ੍ਰਮੁੱਖ ਹੈ। ਉਨ੍ਹਾਂ ਨੇ ਭਾਰਤ ਦੇ ਇਸ ਵਿਸ਼ਵਾਸ ਦੀ ਪੁਸ਼ਟੀ ਕੀਤੀ ਕਿ ਇੱਕ ਮਜ਼ਬੂਤ ਅਤੇ ਜਵਾਬਦੇਹ ਡੀਆਰਆਰ ਵਿੱਤਪੋਸ਼ਣ  ਢਾਂਚਾ ਸੁਗਮਤਾ ਦਾ ਨੀਂਹ ਪੱਥਰ ਹੈ।

ਡਾ. ਮਿਸ਼ਰਾ ਨੇ ਡੀਆਰਆਰ ਵਿੱਤਪੋਸ਼ਣ  ਵਿੱਚ ਭਾਰਤ ਦੀ ਯਾਤਰਾ ਤੇ ਪ੍ਰਕਾਸ਼ ਪਾਉਂਦੇ ਹੋਏ ਕਿਹਾ ਕਿ ਸ਼ੁਰੂਆਤੀ ਵਿੱਤ ਕਮਿਸ਼ਨਾਂ ਦੁਆਰਾ ਸ਼ੁਰੂਆਤੀ ਐਲੋਕੇਸ਼ਨ 60 ਮਿਲੀਅਨ ਰੁਪਏ (ਲਗਭਗ 0.7 ਮਿਲੀਅਨ ਅਮਰੀਕੀ ਡਾਰਲ)  ਸਨ। ਅੱਜ, 15ਵੇਂ ਵਿੱਤ ਕਮਿਸ਼ਨ ਦੇ ਤਹਿਤ ਸੰਚਿਤ ਖਰਚ 2.32 ਟ੍ਰਿਲੀਅਨ ਰੁਪਏ (ਲਗਭਗ 28 ਬਿਲੀਅਨ ਅਮਰੀਕੀ ਡਾਲਰ) ਤੋਂ ਵੱਧ ਹੈ।

ਡਾ. ਮਿਸ਼ਰਾ ਨੇ ਆਪਦਾ ਪ੍ਰਬੰਧਨ ਐਕਟ 2005 ਦੁਆਰਾ ਸਮਰਥਿਤ ਰਾਸ਼ਟਰੀ ਤੋਂ ਰਾਜ ਅਤੇ ਜ਼ਿਲ੍ਹਾ ਪੱਧਰ 'ਤੇ ਪ੍ਰਵਾਹਿਤ ਪੂਰਵ ਨਿਰਧਾਰਿਤਨਿਯਮ-ਅਧਾਰਿਤ ਐਲੋਕੇਸ਼ਨ ਦੇ ਮਹੱਤਵ 'ਤੇ ਬਲ ਦਿੱਤਾ। ਉਨ੍ਹਾਂ ਨੇ ਕਿਹਾ ਕਿ ਇਸ ਪਰਿਵਰਤਨ ਨੇ ਸੁਨਿਸ਼ਚਿਤ ਕੀਤਾ ਕਿ ਆਪਦਾ ਵਿੱਤਪੋਸ਼ਣ  ਪ੍ਰਤੀਕਿਰਿਆਸ਼ੀਲ ਹੋਣ ਦੇ ਬਜਾਏ ਢਾਂਚਾਗਤ ਅਤੇ ਅਨੁਮਾਨਿਤ ਹੈ।

ਸ਼੍ਰੀ ਮਿਸ਼ਰਾ ਨੇ ਚਾਰ ਪ੍ਰਮੁੱਖ ਸਿਧਾਂਤਾਂ ਤੇ ਬਣੇ ਭਾਰਤ ਦੇ ਡੀਆਰਆਰ (DRR) ਵਿੱਤਪੋਸ਼ਣ ਦ੍ਰਿਸ਼ਟੀਕੋਣ ਨੂੰ ਰੇਖਾਂਕਿਤ ਕਰਦੇ ਹੋਏ ਕਿਹਾ ਕਿ ਪਹਿਲਾ, ਤਿਆਰੀ, ਮਿਟੀਗੇਸ਼ਨ, ਰਾਹਤ ਅਤੇ ਰਿਕਵਰੀ ਲਈ ਸਮਰਪਿਤ ਵਿੱਤੀ ਖਿੜਕੀਆਂ ਹਨ। ਦੂਸਰਾਪ੍ਰਭਾਵਿਤ ਲੋਕਾਂ ਅਤੇ ਕਮਜ਼ੋਰ ਭਾਈਚਾਰਿਆਂ ਦੀਆਂ ਜ਼ਰੂਰਤਾਂ ਨੂੰ ਪ੍ਰਾਥਮਿਕਤਾ ਦੇਣਾ। ਤੀਸਰਾਸਾਰੇ ਸਰਕਾਰੀ ਪੱਧਰਾਂ - ਕੇਂਦਰੀਰਾਜ ਅਤੇ ਸਥਾਨਕ 'ਤੇ ਵਿੱਤੀ ਸਰੋਤਾਂ ਤੱਕ ਪਹੁੰਚ। ਚੌਥਾ ਸਿਧਾਂਤ ਜਵਾਬਦੇਹੀਪਾਰਦਰਸ਼ਤਾ ਅਤੇ ਸਾਰੇ ਖਰਚਿਆਂ ਦਾ ਮਾਰਗਦਰਸ਼ਨ ਕਰਨ ਵਾਲੇ ਮਾਪਣਯੋਗ ਪਰਿਣਾਮ ਹਨ।

ਡਾ. ਮਿਸ਼ਰਾ ਨੇ ਬਲ ਦੇ ਕੇ ਕਿਹਾ ਕਿ ਆਪਦਾ ਜੋਖਮ ਵਿੱਤਪੋਸ਼ਣ ਰਾਸ਼ਟਰੀ ਮਲਕੀਅਤ ਅਤੇ ਸੰਚਾਲਿਤ ਹੋਣਾ ਚਾਹੀਦਾ ਹੈ, ਜੋ ਅੰਤਰਰਾਸ਼ਟਰੀ ਸਹਿਯੋਗ ਦੁਆਰਾ ਪੂਰਕ ਹੋਵੇ। ਜਦਕਿ ਹਰੇਕ ਦੇਸ਼ ਨੂੰ ਆਪਣੀ ਪ੍ਰਣਾਲੀ ਨੂੰ ਆਪਣੇ ਸ਼ਾਸਨ ਢਾਂਚੇ, ਵਿੱਤੀ ਸੰਦਰਭ ਅਤੇ ਰਿਸਕ ਪ੍ਰੋਫਾਇਲ ਦੇ ਅਨੁਸਾਰ ਬਣਾਉਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਗਲੋਬਲ ਬੈਂਚਮਾਰਕ ਅਤੇ ਮਾਰਗਦਰਸ਼ਨ ਜ਼ਰੂਰੀ ਹੈ।

ਜਨਤਕ ਵਿੱਤ ਤੋਂ ਪਰੇ ਵਿਵਧ ਵਿੱਤੀ ਸਾਧਨਾਂ ਦੀਆਂ ਜ਼ਰੂਰਤਾਂ ਨੂੰ ਸਵੀਕਾਰ ਕਰਦੇ ਹੋਏ, ਉਨ੍ਹਾਂ ਨੇ ਕਿਹਾ ਕਿ ਜੋਖਮ ਪੂਲਿੰਗ, ਬੀਮਾ ਅਤੇ ਅਭਿਨਵ ਵਿੱਤੀ ਸਾਧਨਾਂ ਜਿਹੀਆਂ ਪ੍ਰਣਾਲੀਆਂ ਨੂੰ ਸਥਾਨਕ ਸਮਰੱਥਾ ਅਤੇ ਵਿੱਤੀ ਸਥਿਰਤਾ ਦੇ ਨਾਲ ਮਿਲਕੇ ਵਿਕਸਿਤ ਕੀਤਾ ਜਾਣਾ ਚਾਹੀਦਾ ਹੈ।

ਡਾ. ਮਿਸ਼ਰਾ ਨੇ ਆਲਮੀ ਪੱਧਰ ਤੇ ਇੱਕ ਮਹੱਤਵਪੂਰਨ ਅੰਤਰ ਦੀ ਪਹਿਚਾਣ ਕੀਤੀਡੀਆਰਆਰ ਵਿੱਤਪੋਸ਼ਣ  ਪ੍ਰਣਾਲੀਆਂ ਦੀ ਸਥਾਪਨਾ ਅਤੇ ਮਜ਼ਬੂਤੀ ਦਾ ਸਮਰਥਨ ਕਰਨ ਲਈ ਇੱਕ ਸਮਰਪਿਤ ਅੰਤਰਰਾਸ਼ਟਰੀ ਵਿੱਤ ਵਿਵਸਥਾ ਦੀ ਗ਼ੈਰਹਾਜ਼ਰੀ। ਉਨ੍ਹਾਂ ਨੇ ਸੰਯੁਕਤ ਰਾਸ਼ਟਰ ਪ੍ਰਣਾਲੀ ਅਤੇ ਬਹੁਪੱਖੀ ਵਿੱਤੀ ਸੰਸਥਾਵਾਂ ਦੁਆਰਾ ਸਮਰਥਿਤ ਇੱਕ ਗਲੋਬਲ ਸੁਵਿਧਾ ਦੇ ਨਿਰਮਾਣ ਦਾ ਸੱਦਾ ਦਿੱਤਾਤਾਕਿ ਉਤਪ੍ਰੇਰਕ ਫੰਡਿੰਗਤਕਨੀਕੀ ਸਹਾਇਤਾ ਅਤੇ ਗਿਆਨ ਦੇ ਅਦਾਨ-ਪ੍ਰਦਾਨ ਲਈ ਇੱਕ ਪਲੈਟਫਾਰਮ ਪ੍ਰਦਾਨ ਕੀਤਾ ਜਾ ਸਕੇ।

ਭਾਰਤ ਨੇ ਮੰਤਰੀ ਪੱਧਰੀ ਰਾਊਂਡਟੇਬਲ ਸਮਿਟ ਨੂੰ ਤਾਕੀਦ ਕੀਤੀ ਕਿ ਉਹ ਇਰਾਦੇ ਦੇ ਬਿਆਨਾਂ ਤੋਂ ਅੱਗੇ ਵਧ ਕੇ ਠੋਸਸਮਾਂਬੱਧ ਪਰਿਣਾਮਾਂ ਵੱਲ ਵਧਣ। ਡਾ. ਮਿਸ਼ਰਾ ਨੇ ਰਾਸ਼ਟਰੀ ਪੱਧਰ 'ਤੇ ਸੰਚਾਲਿਤ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਸਮਰਥਿਤ ਡੀਆਰਆਰ ਵਿੱਤਪੋਸ਼ਣ ਢਾਂਚੇ ਦੇ ਵਿਕਾਸ ਦੀ ਅਗਵਾਈ ਅਤੇ ਸਹਿਯੋਗ ਦੇ ਲਈ ਭਾਰਤ ਦੀ ਪ੍ਰਤੀਬੱਧਤਾ ਦੀ ਪੁਸ਼ਟੀ ਕੀਤੀ।

************

ਐੱਮਜੇਪੀਐੱਸ/ਐੱਸਆਰ


(Release ID: 2134603) Visitor Counter : 2