ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਭਾਰਤ ਦੇ ਨੌਜਵਾਨਾਂ ਨੇ ਆਲਮੀ ਪੱਧਰ ‘ਤੇ ਆਪਣੀ ਪਹਿਚਾਣ ਬਣਾਈ ਹੈ, ਸਾਡੀ ਯੁਵਾ ਸ਼ਕਤੀ ਗਤੀਸ਼ੀਲਤਾ, ਇਨੋਵੇਸ਼ਨ ਅਤੇ ਦ੍ਰਿੜ੍ਹ ਸੰਕਲਪ ਦਾ ਪ੍ਰਤੀਕ ਹੈ: ਪ੍ਰਧਾਨ ਮੰਤਰੀ


ਨਵੀਂ ਸਿੱਖਿਆ ਨੀਤੀ ਅਤੇ ਕੌਸ਼ਲ ਵਿਕਾਸ ਅਤੇ ਸਟਾਰਟ-ਅਪਸ 'ਤੇ ਵਿਸ਼ੇਸ਼ ਧਿਆਨ ਦੇ ਨਾਲ, ਸਾਡੇ ਯੁਵਾ 'ਵਿਕਸਿਤ ਭਾਰਤ' ਦੇ ਸੰਕਲਪ ਵਿੱਚ ਮਹੱਤਵਪੂਰਨ ਭਾਗੀਦਾਰ ਬਣ ਗਏ ਹਨ: ਪ੍ਰਧਾਨ ਮੰਤਰੀ

ਅਸੀਂ ਆਪਣੀ ਯੁਵਾ ਸ਼ਕਤੀ ਨੂੰ ਹਮੇਸ਼ਾ ਨਿਖਰਨ ਦੇ ਸਾਰੇ ਸੰਭਵ ਅਵਸਰ ਦੇਵਾਂਗੇ, ਉਹ ਵਿਕਸਿਤ ਭਾਰਤ (Viksit Bharat) ਦੇ ਪ੍ਰਮੁੱਖ ਨਿਰਮਾਤਾ ਹਨ: ਪ੍ਰਧਾਨ ਮੰਤਰੀ

Posted On: 06 JUN 2025 10:42AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਦੇਸ਼ ਦੇ ਨੌਜਵਾਨਾਂ ਦੀਆਂ ਵਿਸ਼ਵ ਪੱਧਰੀ ਉਪਲਬਧੀਆਂ 'ਤੇ ਪ੍ਰਕਾਸ਼ ਪਾਉਂਦੇ ਹੋਏ ਕਿਹਾ ਕਿ ਦੇਸ਼ ਦੇ ਨੌਜਵਾਨਾਂ ਨੇ ਦੁਨੀਆ ਭਰ ਵਿੱਚ ਆਪਣੀ ਪਹਿਚਾਣ ਬਣਾਈ ਹੈ। ਨੌਜਵਾਨਾਂ ਨੂੰ ਗਤੀਸ਼ੀਲਤਾ, ਇਨੋਵੇਸ਼ਨ ਅਤੇ ਦ੍ਰਿੜ੍ਹ ਸੰਕਲਪ ਦਾ ਪ੍ਰਤੀਕ ਦੱਸਦੇ ਹੋਏ ਉਨ੍ਹਾਂ ਨੇ ਕਿਹਾ ਕਿ ਪਿਛਲੇ 11 ਵਰ੍ਹਿਆਂ ਵਿੱਚ ਰਾਸ਼ਟਰ ਦਾ ਵਿਕਾਸ ਯੁਵਾ ਸ਼ਕਤੀ (Yuva Shakti) ਦੀ ਬੇਜੋੜ ਊਰਜਾ ਅਤੇ ਦ੍ਰਿੜ੍ਹ ਵਿਸ਼ਵਾਸ ਤੋਂ ਪ੍ਰੇਰਿਤ ਹੈ।

 

ਸ਼੍ਰੀ ਮੋਦੀ ਨੇ ਕਿਹਾ ਕਿ ਸਾਡੇ ਨੌਜਵਾਨਾਂ ਨੇ ਸਟਾਰਟਅਪਸ, ਵਿਗਿਆਨ, ਖੇਡਾਂ, ਕਮਿਊਨਿਟੀ ਸਰਵਿਸ ਅਤੇ ਸੱਭਿਆਚਾਰ ਸਹਿਤ ਵਿਭਿੰਨ ਖੇਤਰਾਂ ਵਿੱਚ ਅਸਾਧਾਰਣ ਯੋਗਦਾਨ ਦਿੱਤਾ ਹੈ। ਉਨ੍ਹਾਂ ਨੇ ਕਿਹਾ, “ਪਿਛਲੇ 11 ਵਰ੍ਹਿਆਂ ਵਿੱਚ ਅਸੀਂ ਅਜਿਹੇ ਨੌਜਵਾਨਾਂ ਦੀਆਂ ਜ਼ਿਕਰਯੋਗ ਉਦਾਹਰਣਾਂ ਦੇਖੀਆਂ ਹਨ ਜਿਨ੍ਹਾਂ ਨੇ ਕਲਪਨਾ ਤੋਂ ਪਰੇ ਕੰਮ ਕੀਤੇ ਹਨ। ” 

ਪ੍ਰਧਾਨ ਮੰਤਰੀ ਮੋਦੀ ਨੇ ਪਿਛਲੇ 11 ਵਰ੍ਹਿਆਂ ਵਿੱਚ ਦੌਰਾਨ ਨੌਜਵਾਨਾਂ ਨੂੰ ਸਸ਼ਕਤ ਬਣਾਉਣ ਦੇ ਉਦੇਸ਼ ਨਾਲ ਸਰਕਾਰੀ ਨੀਤੀਆਂ ਦੇ ਪਰਿਵਰਤਨਕਾਰੀ ਪ੍ਰਭਾਵ 'ਤੇ ਜ਼ੋਰ ਦਿੱਤਾ। ਸ਼੍ਰੀ ਮੋਦੀ ਨੇ ਕਿਹਾ ਕਿ ਸਟਾਰਟਅਪ ਇੰਡੀਆ, ਸਕਿੱਲ ਇੰਡੀਆ, ਡਿਜੀਟਲ ਇੰਡੀਆ ਅਤੇ ਰਾਸ਼ਟਰੀ ਸਿੱਖਿਆ ਨੀਤੀ 2020 ਜਿਹੀਆਂ ਸਰਕਾਰੀ ਪਹਿਲਾਂ ਇਸ ਦ੍ਰਿੜ੍ਹ ਵਿਸ਼ਵਾਸ 'ਤੇ ਅਧਾਰਿਤ ਹਨ ਕਿ ਨੌਜਵਾਨਾਂ ਨੂੰ ਸਸ਼ਕਤ ਬਣਾਉਣਾ ਸਭ ਤੋਂ ਮਹੱਤਵਪੂਰਨ ਕੰਮ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ 11 ਵਰ੍ਹਿਆਂ ਵਿੱਚ ਸਰਕਾਰ ਨੇ ਨੌਜਵਾਨਾਂ ਨੂੰ ਸਸ਼ਕਤ ਬਣਾਉਣ ਦੇ ਲਈ ਨਿਰੰਤਰ ਪ੍ਰਯਾਸ ਕੀਤੇ ਹਨ। ਨਵੀਂ ਸਿੱਖਿਆ ਨੀਤੀ ਅਤੇ ਕੌਸ਼ਲ ਵਿਕਾਸ ਅਤੇ ਸਟਾਰਟ-ਅਪਸ ‘ਤੇ ਧਿਆਨ ਕੇਂਦ੍ਰਿਤ ਕਰਨ ਨਾਲ ਯੁਵਾ ‘ਵਿਕਸਿਤ ਭਾਰਤ’ ਦੇ ਸੰਕਲਪ ਵਿੱਚ ਮਹੱਤਵਪੂਰਨ ਭਾਗੀਦਾਰ ਬਣ ਗਏ ਹਨ। 

ਸ਼੍ਰੀ ਮੋਦੀ ਨੇ ਕਿਹਾ ਕਿ ਸਰਕਾਰ ਯੁਵਾ ਸ਼ਕਤੀ ਨੂੰ ਨਿਖਰਨ ਦੇ ਸਾਰੇ ਸੰਭਵ ਅਵਸਰ ਪ੍ਰਦਾਨ ਕਰੇਗੀ। 

ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ;

“ਭਾਰਤ ਦੇ ਨੌਜਵਾਨਾਂ ਨੇ ਵਿਸ਼ਵ ਪੱਧਰ ‘ਤੇ ਆਪਣੀ ਪਹਿਚਾਣ ਬਣਾਈ ਹੈ। ਸਾਡੀ ਯੁਵਾ ਸ਼ਕਤੀ (Yuva Shakti) ਗਤੀਸ਼ੀਲਤਾ, ਇਨੋਵੇਸ਼ਨ ਅਤੇ ਦ੍ਰਿੜ੍ਹ ਸੰਕਲਪ ਦਾ ਪ੍ਰਤੀਕ ਹੈ। ਸਾਡੇ ਨੌਜਵਾਨਾਂ ਨੇ ਬੇਜੋੜ ਊਰਜਾ ਅਤੇ ਦ੍ਰਿੜ੍ਹ ਵਿਸ਼ਵਾਸ ਦੇ ਨਾਲ ਭਾਰਤ ਦੇ ਵਿਕਾਸ ਨੂੰ ਅੱਗੇ ਵਧਾਇਆ ਹੈ।” 

ਪਿਛਲੇ 11 ਵਰ੍ਹਿਆਂ ਵਿੱਚ, ਅਸੀਂ ਅਜਿਹੇ ਨੌਜਵਾਨਾਂ ਦੀਆਂ ਜ਼ਿਕਰਯੋਗ ਉਦਾਹਰਣਾਂ ਦੇਖੀਆਂ ਹਨ ਜਿਨ੍ਹਾਂ ਨੇ ਸਟਾਰਟਅਪ, ਵਿਗਿਆਨ, ਖੇਡਾਂ, ਕਮਿਊਨਿਟੀ ਸਰਵਿਸ ਅਤੇ ਸੱਭਿਆਚਾਰ ਆਦਿ ਸਹਿਤ ਵਿਭਿੰਨ ਖੇਤਰਾਂ ਵਿੱਚ ਕਲਪਨਾ ਤੋਂ ਪਰੇ ਕੰਮ ਕੀਤੇ ਹਨ।

ਪਿਛਲੇ 11 ਵਰ੍ਹਿਆਂ ਵਿੱਚ ਯੁਵਾ ਸਸ਼ਕਤੀਕਰਣ ਦੇ ਉਦੇਸ਼ ਨਾਲ ਨੀਤੀ ਅਤੇ ਪ੍ਰੋਗਰਾਮਾਂ ਵਿੱਚ ਨਿਰਣਾਇਕ ਬਦਲਾਅ ਭੀ ਦੇਖਣ ਨੂੰ ਮਿਲੇ ਹਨ। ਸਟਾਰਟਅਪ ਇੰਡੀਆ, ਸਕਿੱਲ ਇੰਡੀਆ, ਡਿਜੀਟਲ ਇੰਡੀਆ ਅਤੇ ਰਾਸ਼ਟਰੀ ਸਿੱਖਿਆ ਨੀਤੀ 2020 ਜਿਹੀਆਂ ਸਰਕਾਰੀ ਪਹਿਲਾਂ ਇਸ ਦ੍ਰਿੜ੍ਹ ਵਿਸ਼ਵਾਸ 'ਤੇ ਅਧਾਰਿਤ ਹਨ ਕਿ ਨੌਜਵਾਨਾਂ ਨੂੰ ਸਸ਼ਕਤ ਬਣਾਉਣਾ ਸਭ ਤੋਂ ਮਹੱਤਵਪੂਰਨ ਕੰਮ ਹੈ।

ਮੈਨੂੰ ਵਿਸ਼ਵਾਸ ਹੈ ਕਿ ਸਾਡੇ ਯੁਵਾ ਵਿਕਸਿਤ ਭਾਰਤ (Viksit Bharat) ਦੇ ਨਿਰਮਾਣ ਦੇ ਪ੍ਰਯਾਸਾਂ ਨੂੰ ਮਜ਼ਬੂਤ ਕਰਦੇ ਰਹਿਣਗੇ।

#11YearsOfYuvaShakti"

 

"ਪਿਛਲੇ 11 ਵਰ੍ਹਿਆਂ ਵਿੱਚ ਸਾਡੀ ਸਰਕਾਰ ਨੇ ਯੁਵਾ ਸ਼ਕਤੀ ਨੂੰ ਸਸ਼ਕਤ ਬਣਾਉਣ ਦੇ ਲਈ ਨਿਰੰਤਰ ਪ੍ਰਯਾਸ ਕੀਤੇ ਹਨ। ਨਵੀਂ ਸਿੱਖਿਆ ਨੀਤੀ ਦੇ ਨਾਲ ਕੌਸ਼ਲ ਵਿਕਾਸ ਅਤੇ ਸਟਾਰਟ-ਅਪਸ ‘ਤੇ ਫੋਕਸ ਨਾਲ ਸਾਡੇ ਯੁਵਾ ‘ਵਿਕਸਿਤ ਭਾਰਤ’ ਦੇ ਸੰਕਲਪ ਵਿੱਚ ਮਹੱਤਵਪੂਰਨ ਭਾਗੀਦਾਰ ਬਣੇ ਹਨ। ਇਹ ਸਾਡੇ ਲਈ ਅਤਿਅੰਤ ਪ੍ਰਸੰਨਤਾ ਦੀ ਬਾਤ ਹੈ ਕਿ ਅੱਜ ਦੇਸ਼ ਦਾ ਯੁਵਾ ਰਾਸ਼ਟਰ ਨਿਰਮਾਣ ਵਿੱਚ ਮੋਹਰੀ ਭੂਮਿਕਾ ਨਿਭਾ ਰਿਹਾ ਹੈ। 

#11YearsOfYuvaShakti"

"ਅਸੀਂ ਆਪਣੀ ਯੁਵਾ ਸ਼ਕਤੀ (Yuva Shakti) ਨੂੰ ਹਮੇਸ਼ਾ ਨਿਖਰਨ ਦੇ ਸਾਰੇ ਸੰਭਵ ਅਵਸਰ ਦੇਵਾਂਗੇ! ਉਹ ਵਿਕਸਿਤ ਭਾਰਤ (Viksit Bharat) ਦੇ ਪ੍ਰਮੁੱਖ ਨਿਰਮਾਤਾ ਹਨ। #11YearsOfYuvaShakti"

************

ਐੱਮਜੇਪੀਐੱਸ/ਐੱਸਟੀ


(Release ID: 2134593)