ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਵਿਸ਼ਵ ਵਾਤਾਵਰਣ ਦਿਵਸ ‘ਤੇ ਨਵੀਂ ਦਿੱਲੀ ਸਥਿਤ ਆਪਣੇ ਆਵਾਸ ‘ਤੇ ਸਿੰਦੂਰ ਦਾ ਪੌਦਾ ਲਗਾਇਆ

Posted On: 05 JUN 2025 11:48AM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਵਿਸ਼ਵ ਵਾਤਾਵਰਣ ਦਿਵਸ ਦੇ ਅਵਸਰ ਤੇ ਨਵੀਂ ਦਿੱਲੀ ਸਥਿਤ ਆਪਣੇ ਆਵਾਸ ਤੇ ਸਿੰਦੂਰ ਦਾ ਪੌਦਾ ਲਗਾਇਆ। ਇਹ ਪੌਦਾ ਉਨ੍ਹਾਂ ਨੂੰ ਗੁਜਰਾਤ ਦੇ ਕੱਛ ਦੀਆਂ ਉਨ੍ਹਾਂ ਵੀਰਾਂਗਣਾਂ ਮਾਤਾਵਾਂ ਅਤੇ ਭੈਣਾਂ ਨੇ ਉਪਹਾਰ ਦੇ ਤੌਰ ਤੇ ਦਿੱਤਾ ਸੀ, ਜਿਨ੍ਹਾਂ ਨੇ 1971 ਦੇ ਭਾਰਤ-ਪਾਕਿਸਤਾਨ ਯੁੱਧ ਦੇ ਦੌਰਾਨ ਅਜਿੱਤ ਸਾਹਸ ਅਤੇ ਦੇਸ਼ ਭਗਤੀ ਦਾ ਪਰੀਚੈ ਦਿੱਤਾ ਸੀ।

 ਗੁਜਰਾਤ ਦੀ ਆਪਣੀ ਹਾਲ ਹੀ ਦੀ ਯਾਤਰਾ ਯਾਦ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਿੰਦੂਰ ਦੇ ਪੌਦੇ ਦਾ ਉਪਹਾਰ ਸਾਡੇ ਦੇਸ਼ ਦੀ ਨਾਰੀ ਸ਼ਕਤੀ ਦੀ ਬਹਾਦਰੀ ਅਤੇ ਪ੍ਰੇਰਣਾ ਦਾ ਸਸ਼ਕਤ ਪ੍ਰਤੀਕ ਬਣਿਆ ਰਹੇਗਾ।

 ਇੱਕ ਐਕਸ (X) ਪੋਸਟ ਵਿੱਚਪ੍ਰਧਾਨ ਮੰਤਰੀ ਮੋਦੀ ਨੇ ਕਿਹਾ;

 “1971 ਦੇ ਯੁੱਧ ਵਿੱਚ ਸਾਹਸ ਅਤੇ ਪਰਾਕ੍ਰਮ ਦੀ ਅਦਭੁਤ ਮਿਸਾਲ ਪੇਸ਼ ਕਰਨ ਵਾਲੀਆਂ ਕੱਛ ਦੀਆਂ ਵੀਰਾਂਗਣਾਂ ਮਾਤਾਵਾਂ-ਭੈਣਾਂ ਨੇ ਹਾਲ ਹੀ ਵਿੱਚ ਗੁਜਰਾਤ ਦੇ ਦੌਰੇ ਤੇ ਮੈਨੂੰ ਸਿੰਦੂਰ ਦਾ ਪੌਦਾ ਦਿੱਤਾ ਸੀ। ਵਿਸ਼ਵ ਵਾਤਾਵਰਣ ਦਿਵਸ ਤੇ ਅੱਜ ਮੈਨੂੰ ਉਸ ਪੌਦੇ ਨੂੰ ਨਵੀਂ ਦਿੱਲੀ ਦੇ ਪ੍ਰਧਾਨ ਮੰਤਰੀ ਆਵਾਸ ਵਿੱਚ ਲਗਾਉਣ ਦਾ ਸੁਭਾਗ ਮਿਲਿਆ ਹੈ। ਇਹ ਪੌਦਾ ਸਾਡੇ ਦੇਸ਼ ਦੀ ਨਾਰੀ ਸ਼ਕਤੀ ਦੀ ਬਹਾਦਰੀ ਅਤੇ ਪ੍ਰੇਰਣਾ ਦਾ ਸਸ਼ਕਤ ਪ੍ਰਤੀਕ ਬਣਿਆ ਰਹੇਗਾ।

 

***

 

ਐੱਮਜੇਪੀਐੱਸ/ਐੱਸਟੀ


(Release ID: 2134119)