ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਦੇ ਪ੍ਰਿੰਸੀਪਲ ਸਕੱਤਰ ਡਾ. ਪੀ. ਕੇ. ਮਿਸ਼ਰਾ ਨੇ ਜਿਨੇਵਾ ਵਿੱਚ ਆਪਦਾ ਜੋਖਮ ਨਿਊਨੀਕਰਣ ਦੇ ਲਈ 8ਵੇਂ ਗਲੋਬਲ ਪਲੈਟਫਾਰਮ ਦੇ ਦੌਰਾਨ ਆਲਮੀ ਆਪਦਾ ਲਚੀਲੇਪਣ ਦੇ ਪ੍ਰਯਾਸਾਂ ਦੇ ਲਈ ਭਾਰਤ ਦੀ ਪ੍ਰਤੀਬੱਧਤਾ ਦੀ ਪੁਸ਼ਟੀ ਕੀਤੀ

प्रविष्टि तिथि: 04 JUN 2025 9:06AM by PIB Chandigarh

ਪ੍ਰਧਾਨ ਮੰਤਰੀ ਦੇ ਪ੍ਰਿੰਸੀਪਲ ਸਕੱਤਰ ਡਾ. ਪੀ.ਕੇ. ਮਿਸ਼ਰਾ ਨੇ ਕੱਲ੍ਹ (03 ਜੂਨ 2025) ਜਿਨੇਵਾ ਵਿੱਚ ਆਪਦਾ ਜੋਖਮ ਨਿਊਨੀਕਰਣ ਦੇ ਲਈ 8ਵੇਂ ਗਲੋਬਲ ਪਲੈਟਫਾਰਮ ਦੇ ਦੌਰਾਨ ਆਲਮੀ ਆਪਦਾ ਲਚੀਲੇਪਣ ਦੇ ਪ੍ਰਯਾਸਾਂ ਦੇ ਲਈ ਭਾਰਤ ਦੀ ਪ੍ਰਤੀਬੱਧਤਾ ਦੀ ਪੁਸ਼ਟੀ ਕੀਤੀ। ਉਨ੍ਹਾਂ ਨੇ ਨਾਰਵੇ ਦੀ ਅੰਤਰਰਾਸ਼ਟਰੀ ਵਿਕਾਸ ਉਪ ਮੰਤਰੀਸੁਸ਼੍ਰੀ ਸਟਾਇਨ ਰੇਨੇਟ ਹਾਹੇਮ (Ms. Stine Renate Håheim) ਨਾਲ ਸਾਰਥਕ ਚਰਚਾ ਕੀਤੀ ਇਸ ਦੌਰਾਨ ਆਪਦਾ ਜੋਖਮ ਨਿਊਨੀਕਰਣ ਵਿੱਚ ਅੰਤਰਰਾਸ਼ਟਰੀ ਸਹਿਯੋਗ ਦੇ ਮਹੱਤਵ 'ਤੇ ਬਲ ਦਿੱਤਾ ਗਿਆ।

 

ਡਾ. ਮਿਸ਼ਰਾ ਨੇ ਪਲੈਟਫਾਰਮ ਦੇ ਉਦਘਾਟਨੀ ਸਮਾਰੋਹ ਵਿੱਚ ਭੀ ਹਿੱਸਾ ਲਿਆਜਿਸ ਵਿੱਚ ਆਪਦਾ  ਤਿਆਰੀ ਅਤੇ ਲਚੀਲੇਪਣ-ਨਿਰਮਾਣ (resilience-building) ਦੇ ਲਈ ਭਾਰਤ ਦੇ ਸਰਗਰਮ ਦ੍ਰਿਸ਼ਟੀਕੋਣ (India's proactive approach) ਦੀ ਜਾਣਕਾਰੀ ਦਿੱਤੀ ਗਈ। ਸੁਰੱਖਿਅਤ ਅਤੇ ਅਧਿਕ ਲਚੀਲੇ ਭਵਿੱਖ ਦੇ ਲਈ ਸਾਂਝੇਦਾਰੀਆਂ ਨੂੰ ਮਜ਼ਬੂਤ ਕਰਨ ਦੇ ਪ੍ਰਤੀ ਭਾਰਤ ਦੀ ਪ੍ਰਤੀਬੱਧਤਾ ਨੂੰ ਮਜ਼ਬੂਤ ਕੀਤਾ ਗਿਆ।

***

ਐੱਮਜੇਪੀਐੱਸ/ਐੱਸਆਰ


(रिलीज़ आईडी: 2133759) आगंतुक पटल : 33
इस विज्ञप्ति को इन भाषाओं में पढ़ें: Urdu , English , Marathi , हिन्दी , Bengali , Assamese , Manipuri , Bengali-TR , Gujarati , Odia , Tamil , Telugu , Kannada , Malayalam