ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਆਂਧਰ ਪ੍ਰਦੇਸ਼ ਦੀ ਯੋਗਾਂਧਰ ਪਹਿਲ ਦੀ ਸ਼ਲਾਘਾ ਕੀਤੀ
प्रविष्टि तिथि:
03 JUN 2025 8:23PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਆਂਧਰ ਪ੍ਰਦੇਸ਼ ਦੇ ਚਿਤੂਰ ਨੇੜੇ ਆਯੋਜਿਤ ਯੋਗਾਂਧਰ 2025 ਸਮਾਗਮ ਵਿੱਚ ਯੋਗ ਪ੍ਰੇਮੀਆਂ ਦੀ ਜੀਵੰਤ ਭਾਗੀਦਾਰੀ ਦੀ ਸ਼ਲਾਘਾ ਕੀਤੀ। ਇਹ ਸਮਾਗਮ ਪੁਲੀਗੁੰਡੂ ਟਵਿਨ ਹਿਲਸ ਦੇ ਦਰਮਿਆਨ ਆਯੋਜਿਤ ਕੀਤਾ ਗਿਆ, ਜਿੱਥੇ 2,000 ਤੋਂ ਅਧਿਕ ਯੋਗ ਪ੍ਰੇਮੀ ਅੰਤਰਰਾਸ਼ਟਰੀ ਯੋਗ ਦਿਵਸ (ਆਈਡੀਵਾਈ-IDY) 2025 ਦੇ ਲਈ ਆਂਧਰ ਪ੍ਰਦੇਸ਼ ਵਿੱਚ ਮਹੀਨਾ ਭਰ ਚਲਣ ਵਾਲੇ ਸਮਾਗਮ ਦੀ ਸ਼ੁਰੂਆਤ ਕਰਨ ਦੇ ਲਈ ਇਕੱਤਰ ਹੋਏ।
ਕੇਂਦਰੀ ਮੰਤਰੀ, ਸ਼੍ਰੀ ਪ੍ਰਤਾਪਰਾਓ ਜਾਧਵ ਦੁਆਰਾ ਸੋਸ਼ਲ ਮੀਡੀਆ ਪਲੈਟਫਾਰਮ ਐਕਸ (X) 'ਤੇ ਸਾਂਝੀ ਕੀਤੀ ਗਈ ਇੱਕ ਪੋਸਟ ਦਾ ਉਲੇਖ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ;
"ਯੋਗ ਦਿਵਸ 2025 ਦੇ ਪ੍ਰਤੀ ਵਧਦੇ ਉਤਸ਼ਾਹ ਨੂੰ ਦੇਖ ਕੇ ਖੁਸ਼ੀ ਹੋ ਰਹੀ ਹੈ। ਯੋਗਾਂਧਰ 2025 (#Yogandhra2025) ਯੋਗ ਨੂੰ ਮਕਬੂਲ ਬਣਾਉਣ ਦੇ ਲਈ ਆਂਧਰ ਪ੍ਰਦੇਸ਼ ਦੇ ਲੋਕਾਂ ਦੁਆਰਾ ਕੀਤਾ ਗਿਆ ਇੱਕ ਸ਼ਲਾਘਾਯੋਗ ਪ੍ਰਯਾਸ ਹੈ। ਮੈਂ 21 ਤਾਰੀਖ ਨੂੰ ਆਂਧਰ ਪ੍ਰਦੇਸ਼ ਵਿੱਚ ਯੋਗ ਦਿਵਸ ਮਨਾਉਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹਾਂ।"
ਤੁਹਾਨੂੰ ਸਾਰਿਆਂ ਨੂੰ ਯੋਗ ਦਿਵਸ ਮਨਾਉਣ ਅਤੇ ਯੋਗ ਨੂੰ ਨਿਯਮਿਤ ਤੌਰ 'ਤੇ ਆਪਣੇ ਜੀਵਨ ਦਾ ਹਿੱਸਾ ਬਣਾਉਣ ਦਾ ਸੱਦਾ ਦਿੰਦਾ ਹਾਂ।
@ncbn"
****
ਐੱਮਜੇਪੀਐੱਸ/ਐੱਸਟੀ
(रिलीज़ आईडी: 2133712)
आगंतुक पटल : 9
इस विज्ञप्ति को इन भाषाओं में पढ़ें:
Malayalam
,
English
,
Urdu
,
Marathi
,
हिन्दी
,
Assamese
,
Manipuri
,
Bengali
,
Gujarati
,
Odia
,
Tamil
,
Telugu
,
Kannada