ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਭੋਪਾਲ ਵਿੱਚ ਦੇਵੀ ਅਹਿਲਿਆਬਾਈ ਮਹਿਲਾ ਸਸ਼ਕਤੀਕਰਣ ਮਹਾਸੰਮੇਲਨ (Devi Ahilyabai Mahila Sashaktikaran Mahasammelan) ਵਿਖੇ ਵਿਭਿੰਨ ਪ੍ਰੋਜੈਕਟਾਂ ਦੇ ਲਾਂਚ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 31 MAY 2025 4:18PM by PIB Chandigarh

ਮੱਧ ਪ੍ਰਦੇਸ਼ ਦੇ ਰਾਜਪਾਲ ਸ਼੍ਰੀਮਾਨ ਮੰਗੂਭਾਈ ਪਟੇਲ, ਸਾਡੇ ਮਕਬੂਲ  ਮੁੱਖ ਮੰਤਰੀ ਸ਼੍ਰੀਮਾਨ ਮੋਹਨ ਯਾਦਵ ਜੀ, ਟੈਕਨੋਲੋਜੀ ਦੇ ਮਾਧਿਅਮ ਨਾਲ ਸਾਡੇ ਨਾਲ ਜੁੜੇ ਹੋਏ ਕੇਂਦਰੀ ਮੰਤਰੀ, ਇੰਦੌਰ ਤੋਂ ਤੋਖਨ ਸਾਹੂ ਜੀ, ਦਤੀਆ ਤੋਂ ਰਾਮ ਮੋਹਨ ਨਾਇਡੂ ਜੀ, ਸਤਨਾ ਤੋਂ ਮੁਰਲੀਧਰ ਮੋਹੋਲ ਜੀ, ਇੱਥੇ ਮੰਚ ਤੇ ਉਪਸਥਿਤ ਰਾਜ ਦੇ ਉਪ ਮੁੱਖ ਮੰਤਰੀ ਜਗਦੀਸ਼ ਦੇਵੜਾ ਜੀ, ਰਾਜੇਂਦਰ ਸ਼ੁਕਲਾ ਜੀ, ਲੋਕ ਸਭਾ ਵਿੱਚ ਮੇਰੇ ਸਾਥੀ ਵੀ ਡੀ ਸ਼ਰਮਾ ਜੀ, ਹੋਰ ਮੰਤਰੀਗਣ, ਜਨਪ੍ਰਤੀਨਿਧੀਗਣ ਅਤੇ ਵਿਸ਼ਾਲ ਸੰਖਿਆ ਵਿੱਚ ਆਏ ਹੋਏ ਮੇਰੇ ਪਿਆਰੇ ਭਾਈਓ ਅਤੇ ਭੈਣੋਂ।

ਸਭ ਤੋਂ ਪਹਿਲੇ ਮੈਂ ਮਾਂ ਭਾਰਤੀ ਨੂੰ ਭਾਰਤ ਦੀ ਮਾਤ੍ਰਸ਼ਕਤੀ ਨੂੰ ਪ੍ਰਣਾਮ ਕਰਦਾ ਹਾਂ। ਅੱਜ ਇੱਥੇ ਇਤਨੀ ਬੜੀ ਸੰਖਿਆ ਵਿੱਚ ਮਾਤਾਵਾਂ-ਭੈਣਾਂ-ਬੇਟੀਆਂ ਸਾਨੂੰ ਅਸ਼ੀਰਵਾਦ ਦੇਣ ਆਈਆਂ ਹਨ। ਮੈਂ ਆਪ ਸਭ ਭੈਣਾਂ ਦੇ ਦਰਸ਼ਨ ਪਾ ਕੇ (ਕਰਕੇ) ਧੰਨ ਹੋ ਗਿਆ ਹਾਂ।

ਭਾਈਓ ਅਤੇ ਭੈਣੋਂ,

ਅੱਜ ਲੋਕਮਾਤਾ ਦੇਵੀ ਅਹਿਲਿਆਬਾਈ ਹੋਲਕਰ ਜੀ ਦੀ ਤਿੰਨ ਸੌਵੀਂ ਜਨਮ ਜਯੰਤੀ ਹੈ। 140 ਕਰੋੜ ਭਾਰਤੀਆਂ ਦੇ ਲਈ ਇਹ ਅਵਸਰ ਪ੍ਰੇਰਣਾ ਦਾ ਹੈ, ਰਾਸ਼ਟਰ ਨਿਰਮਾਣ ਦੇ ਲਈ ਹੋ ਰਹੇ ਭਾਗੀਰਥ ਪ੍ਰਯਾਸਾਂ ਵਿੱਚ ਆਪਣਾ ਯੋਗਦਾਨ ਦੇਣ ਦਾ ਹੈ। ਦੇਵੀ ਅਹਿਲਿਆਬਾਈ ਕਹਿੰਦੇ ਸਨ, ਕਿ ਸ਼ਾਸਨ ਦਾ ਸਹੀ ਅਰਥ ਜਨਤਾ ਦੀ ਸੇਵਾ ਕਰਨਾ ਅਤੇ ਉਨ੍ਹਾਂ ਦੇ ਜੀਵਨ ਵਿੱਚ ਸੁਧਾਰ ਲਿਆਉਣਾ ਹੁੰਦਾ ਹੈ। ਅੱਜ ਦਾ ਕਾਰਜਕ੍ਰਮ, ਉਨ੍ਹਾਂ ਦੀ ਇਸ ਸੋਚ ਨੂੰ ਅੱਗੇ ਵਧਾਉਂਦਾ ਹੈ।

 ਅੱਜ ਇੰਦੌਰ ਮੈਟਰੋ ਦੀ ਸ਼ੁਰੂਆਤ ਹੋਈ ਹੈ। ਦਤੀਆ ਅਤੇ ਸਤਨਾ ਭੀ ਹੁਣ ਹਵਾਈ ਸੇਵਾ ਨਾਲ ਜੁੜ ਗਏ ਹਨ। ਇਹ ਸਾਰੇ ਪ੍ਰੋਜੈਕਟ ਮੱਧ ਪ੍ਰਦੇਸ਼ ਵਿੱਚ ਸੁਵਿਧਾਵਾਂ ਵਧਾਉਣਗੇ, ਵਿਕਾਸ ਨੂੰ ਗਤੀ ਦੇਣਗੇ ਅਤੇ ਰੋਜ਼ਗਾਰ ਦੇ ਅਨੇਕ ਨਵੇਂ ਅਵਸਰ ਬਣਾਉਣਗੇ। ਮੈਂ ਅੱਜ ਇਸ ਪਵਿੱਤਰ ਦਿਵਸ ‘ਤੇ ਵਿਕਾਸ ਦੇ ਇਨ੍ਹਾਂ ਸਾਰੇ ਕੰਮਾਂ ਦੇ ਲਈ ਆਪ ਸਭ ਨੂੰ, ਪੂਰੇ ਮੱਧ ਪ੍ਰਦੇਸ਼ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ।

ਸਾਥੀਓ,

ਲੋਕਮਾਤਾ ਦੇਵੀ ਅਹਿਲਿਆਬਾਈ ਹੋਲਕਰ, ਇਹ ਨਾਮ ਸੁਣਦੇ ਹੀ ਮਨ ਵਿੱਚ ਸ਼ਰਧਾ ਦਾ ਭਾਵ ਉਮੜ ਪੈਂਦਾ ਹੈ। ਉਨ੍ਹਾਂ ਦੇ ਮਹਾਨ ਵਿਅਕਤਿਤਵ ਬਾਰੇ ਬੋਲਣ ਦੇ ਲਈ ਸ਼ਬਦ ਘੱਟ ਪੈ ਜਾਂਦੇ ਹਨ। ਦੇਵੀ ਅਹਿਲਿਆਬਾਈ ਪ੍ਰਤੀਕ ਹਨ, ਕਿ ਜਦੋਂ ਇੱਛਾ ਸ਼ਕਤੀ ਹੁੰਦੀ ਹੈ, ਦ੍ਰਿੜ੍ਹ ਪ੍ਰਤਿਗਿਆ ਹੁੰਦੀ ਹੈ, ਤਾਂ ਪਰਿਸਥਿਤੀਆਂ ਕਿਤਨੀਆਂ ਹੀ ਵਿਪਰੀਤ ਕਿਉਂ ਨਾ ਹੋਣ, ਪਰਿਣਾਮ ਲਿਆ ਕੇ ਦਿਖਾਇਆ ਜਾ ਸਕਦਾ ਹੈ। ਢਾਈ ਤਿੰਨ ਸੌ ਸਾਲ ਪਹਿਲੇ, ਜਦੋਂ ਦੇਸ਼ ਗ਼ੁਲਾਮੀ ਦੀਆਂ ਜੰਜੀਰਾਂ ਵਿੱਚ ਜਕੜਿਆ ਹੋਇਆ ਸੀ, ਉਸ ਸਮੇਂ ਐਸੇ ਮਹਾਨ ਕਾਰਜ ਕਰ ਜਾਣਾ, ਕਿ ਆਉਣ ਵਾਲੀਆਂ ਅਨੇਕ ਪੀੜ੍ਹੀਆਂ ਉਸ ਦੀ ਚਰਚਾ ਕਰਨ, ਇਹ ਕਹਿਣਾ ਤਾਂ ਅਸਾਨ ਹੈ, ਕਰਨਾ ਅਸਾਨ ਨਹੀਂ ਸੀ।

ਸਾਥੀਓ,

ਲੋਕ ਮਾਤਾ ਅਹਿਲਿਆਬਾਈ ਨੇ ਪ੍ਰਭੂ ਸੇਵਾ ਅਤੇ ਜਨ ਸੇਵਾ, ਇਸ ਨੂੰ ਕਦੇ ਅਲੱਗ ਨਹੀਂ ਮੰਨਿਆ। ਕਹਿੰਦੇ ਹਨ, ਉਹ ਹਮੇਸ਼ਾ ਸ਼ਿਵਲਿੰਗ ਆਪਣੇ ਨਾਲ ਲੈ ਕੇ ਚਲਦੇ ਸਨ। ਉਸ ਚੁਣੌਤੀਪੂਰਨ ਕਾਲਖੰਡ ਵਿੱਚ ਇੱਕ ਰਾਜ ਦੀ ਅਗਵਾਈ ਕੰਡਿਆਂ ਨਾਲ ਭਰੇ ਤਾਜ, ਕੋਈ ਕਲਪਨਾ ਕਰ ਸਕਦਾ ਹੈ, ਕੰਡਿਆਂ ਨਾਲ ਭਰਿਆ ਤਾਜ ਪਹਿਨਣ ਜਿਹਾ ਉਹ ਕੰਮ, ਲੇਕਿਨ ਲੋਕਮਾਤਾ ਅਹਿਲਿਆਬਾਈ ਨੇ ਆਪਣੇ ਰਾਜ ਦੀ ਸਮ੍ਰਿੱਧੀ ਨੂੰ ਨਵੀਂ ਦਿਸ਼ਾ ਦਿੱਤੀ। ਉਨ੍ਹਾਂ ਨੇ ਗ਼ਰੀਬ ਤੋਂ ਗ਼ਰੀਬ ਨੂੰ ਸਮਰੱਥ ਬਣਾਉਣ ਦੇ ਲਈ ਕੰਮ ਕੀਤਾ। ਦੇਵੀ ਅਹਿਲਿਆਬਾਈ ਭਾਰਤ ਦੀ ਵਿਰਾਸਤ ਦੇ ਬਹੁਤ ਬੜੇ ਸੰਰੱਖਿਅਕ ਸਨ। ਜਦੋਂ ਦੇਸ਼ ਦੀ ਸੰਸਕ੍ਰਿਤੀ ‘ਤੇ, ਸਾਡੇ ਮੰਦਿਰਾਂ, ਸਾਡੇ ਤੀਰਥ ਸਥਲਾਂ ‘ਤੇ ਹਮਲੇ ਹੋ ਰਹੇ ਸਨ, ਤਦ ਲੋਕਮਾਤਾ ਨੇ ਉਨ੍ਹਾਂ ਨੂੰ ਸੁਰੱਖਿਅਤ ਕਰਨ ਦਾ ਬੀੜਾ ਉਠਾਇਆ, ਉਨ੍ਹਾਂ ਨੇ ਕਾਸ਼ੀ ਵਿਸ਼ਵਨਾਥ ਸਹਿਤ ਪੂਰੇ ਦੇਸ਼ ਵਿੱਚ ਸਾਡੇ ਅਨੇਕਾਂ ਮੰਦਿਰਾਂ ਦਾ, ਸਾਡੇ ਤੀਰਥਾਂ ਦਾ ਪੁਨਰਨਿਰਮਾਣ ਕੀਤਾ। ਅਤੇ ਇਹ ਮੇਰਾ ਸੁਭਾਗ ਹੈ ਕਿ ਜਿਸ ਕਾਸ਼ੀ ਵਿੱਚ ਲੋਕਮਾਤਾ ਅਹਿਲਿਆਬਾਈ ਨੇ ਵਿਕਾਸ ਦੇ ਇਤਨੇ ਕੰਮ ਕੀਤੇ, ਉਸ ਕਾਸ਼ੀ ਨੇ ਮੈਨੂੰ ਭੀ ਸੇਵਾ ਦਾ ਅਵਸਰ ਦਿੱਤਾ ਹੈ। ਅੱਜ ਅਗਰ ਆਪ (ਤੁਸੀਂ) ਕਾਸ਼ੀ ਵਿਸ਼ਵਨਾਥ ਮਹਾਦੇਵ ਦੇ ਦਰਸ਼ਨ ਕਰਨ ਜਾਓਂਗੇ, ਤਾਂ ਉੱਥੇ ਤੁਹਾਨੂੰ ਦੇਵੀ ਅਹਿਲਿਆਬਾਈ ਦੀ ਮੂਰਤੀ ਭੀ ਉੱਥੇ ਮਿਲੇਗੀ।

ਸਾਥੀਓ,

ਮਾਤਾ ਅਹਿਲਿਆਬਾਈ ਨੇ ਗਵਰਨੈਂਸ ਦਾ ਇੱਕ ਐਸਾ ਉੱਤਮ ਮਾਡਲ ਅਪਣਾਇਆ, ਜਿਸ ਵਿੱਚ ਗ਼ਰੀਬਾਂ ਅਤੇ ਵੰਚਿਤਾਂ ਨੂੰ ਸਭ ਤੋਂ ਜ਼ਿਆਦਾ ਪ੍ਰਾਥਮਿਕਤਾ ਦਿੱਤੀ ਗਈ। ਰੋਜ਼ਗਾਰ ਦੇ ਲਈ, ਉੱਦਮ ਵਧਾਉਣ ਦੇ ਲਈ ਉਨ੍ਹਾਂ ਨੇ ਅਨੇਕ ਯੋਜਨਾਵਾਂ ਨੂੰ ਸ਼ੁਰੂ ਕੀਤਾ। ਉਨ੍ਹਾਂ ਨੇ ਖੇਤੀਬਾੜੀ ਅਤੇ ਵਣ-ਉਪਜ ਅਧਾਰਿਤ ਕੁਟੀਰ (ਘਰੇਲੂ) ਉਦਯੋਗ  (Cottage Industry) ਅਤੇ ਹਸਤਕਲਾ ਨੂੰ ਪ੍ਰੋਤਸਾਹਿਤ ਕੀਤਾ। ਖੇਤੀ ਨੂੰ ਹੁਲਾਰਾ ਦੇਣ ਦੇ ਲਈ, ਛੋਟੀਆਂ-ਛੋਟੀਆਂ ਨਹਿਰਾਂ ਦਾ ਜਾਲ ਵਿਛਾਇਆ, ਉਸ ਨੂੰ ਵਿਕਸਿਤ ਕੀਤਾ, ਉਸ ਜ਼ਮਾਨੇ ਵਿੱਚ ਆਪ (ਤੁਸੀਂ)  ਸੋਚੋ 300 ਸਾਲ ਪਹਿਲੇ। ਜਲ ਸੰਭਾਲ਼ ਨੂੰ ਹੁਲਾਰਾ ਦੇਣ ਦੇ ਲਈ ਉਨ੍ਹਾਂ ਨੇ ਕਿਤਨੇ ਹੀ ਤਲਾਬ ਬਣਵਾਏ ਅਤੇ ਅੱਜ ਤਾਂ ਅਸੀਂ ਲੋਕ ਭੀ ਲਗਾਤਾਰ ਕਹਿ ਰਹੇ ਹਾਂ, catch the rain, ਬਾਰਸ਼ ਦੇ ਇੱਕ ਇੱਕ ਬੂੰਦ ਪਾਣੀ ਨੂੰ ਬਚਾਓ। ਦੇਵੀ ਅਹਿਲਿਆ ਜੀ ਨੇ ਢਾਈ ਸੌ-ਤਿੰਨ ਸੌ ਸਾਲ ਪਹਿਲੇ ਸਾਨੂੰ ਇਹ ਕੰਮ ਦੱਸਿਆ ਸੀ। ਕਿਸਾਨਾਂ ਦੀ ਆਮਦਨ ਵਧਾਉਣ ਦੇ ਲਈ ਉਨ੍ਹਾਂ ਨੇ ਕਪਾਹ ਅਤੇ ਮਸਾਲਿਆਂ ਦੀ ਖੇਤੀ ਨੂੰ ਪ੍ਰੋਤਸਾਹਿਤ ਕੀਤਾ। ਅੱਜ ਢਾਈ ਸੌ-ਤਿੰਨ ਸੌ ਸਾਲ ਦੇ ਬਾਅਦ ਭੀ ਸਾਨੂੰ ਵਾਰ ਵਾਰ ਕਿਸਾਨਾਂ ਨੂੰ ਕਹਿਣਾ ਪੈਂਦਾ ਹੈ, ਕਿ crop diversification ਬਹੁਤ ਜ਼ਰੂਰੀ ਹੈ। ਅਸੀਂ ਸਿਰਫ਼ ਝੋਨੇ (ਧਾਨ) ਦੀ ਖੇਤੀ ਕਰਕੇ ਜਾਂ ਗੰਨੇ ਦੀ ਖੇਤੀ ਕਰਕੇ ਅਟਕ ਨਹੀਂ ਸਕਦੇ, ਦੇਸ਼ ਦੀਆਂ ਜ਼ਰੂਰਤਾਂ ਨੂੰ, ਸਾਰੀਆਂ ਚੀਜ਼ਾਂ ਨੂੰ ਸਾਨੂੰ diversify ਕਰਕੇ ਉਤਪਾਦਿਤ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਆਦਿਵਾਸੀ ਸਮਾਜ ਦੇ ਲਈ, ਘੁਮੰਤੂ ਟੋਲੀਆਂ ਦੇ  ਲਈ, ਖਾਲੀ ਪਈ ਜ਼ਮੀਨ ‘ਤੇ ਖੇਤੀ ਦੀ ਯੋਜਨਾ ਬਣਾਈ। ਇਹ ਮੇਰਾ ਸੁਭਾਗ ਹੈ, ਮੈਨੂੰ ਇੱਕ ਆਦਿਵਾਸੀ ਬੇਟੀ, ਅੱਜ ਜੋ ਭਾਰਤ ਦੇ ਰਾਸ਼ਟਰਪਤੀ ਪਦ ‘ਤੇ ਬਿਰਾਜਮਾਨ ਹਨ, ਉਨ੍ਹਾਂ ਦੇ ਮਾਰਗਦਰਸ਼ਨ ਵਿੱਚ ਮੇਰੇ ਆਦਿਵਾਸੀ ਭਾਈ-ਭੈਣਾਂ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਹੈ। ਦੇਵੀ ਅਹਿਲਿਆ ਨੇ ਵਿਸ਼ਵ ਪ੍ਰਸਿੱਧ ਮਾਹੇਸ਼ਵਰੀ ਸਾੜੀ ਦੇ ਲਈ ਨਵੇਂ ਉਦਯੋਗ ਲਗਾਏ ਅਤੇ ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ, ਕਿ ਦੇਵੀ ਅਹਿਲਿਆ ਜੀ ਹੁਨਰ ਦੀ ਪਾਰਖੀ ਸਨ ਅਤ ਉਹ ਜੂਨਾਗੜ੍ਹ ਤੋਂ ਗੁਜਰਾਤ ਵਿੱਚ, ਜੂਨਾਗੜ੍ਹ ਤੋਂ ਕੁਝ ਪਰਿਵਾਰਾਂ ਨੂੰ ਮਾਹੇਸ਼ਵਰ ਲਿਆਏ ਅਤੇ ਉਨ੍ਹਾਂ ਨੂੰ ਨਾਲ ਜੋੜ ਕੇ, ਅੱਜ ਤੋਂ ਢਾਈ ਸੌ-ਤਿੰਨ ਸੌ ਸਾਲ ਪਹਿਲੇ ਇਹ ਮਾਹੇਸ਼ਵਰੀ ਸਾੜੀ ਦਾ ਕੰਮ ਅੱਗੇ ਵਧਾਇਆ, ਜੋ ਅੱਜ ਭੀ ਅਨੇਕ ਪਰਿਵਾਰਾਂ ਨੂੰ ਉਹ ਗਹਿਣਾ ਬਣ ਗਿਆ ਹੈ, ਅਤੇ ਜਿਸ ਨਾਲ ਸਾਡੇ ਬੁਣਕਰਾਂ ਨੂੰ ਬਹੁਤ ਫਾਇਦਾ ਹੋਇਆ।

ਸਾਥੀਓ,

ਦੇਵੀ ਅਹਿਲਿਆਬਾਈ ਨੂੰ ਕਈ ਬੜੇ ਸਮਾਜਿਕ ਸੁਧਾਰਾਂ ਦੇ ਲਈ ਭੀ ਹਮੇਸ਼ਾ ਯਾਦ ਰੱਖਿਆ ਜਾਵੇਗਾ। ਅੱਜ ਅਗਰ ਬੇਟੀਆਂ ਦੀ ਸ਼ਾਦੀ ਦੀ ਉਮਰ ਦੀ ਚਰਚਾ ਕਰੀਏ, ਤਾਂ ਸਾਡੇ ਦੇਸ਼ ਵਿੱਚ ਕੁਝ ਲੋਕਾਂ ਨੂੰ ਸੈਕੂਲਰਿਜ਼ਮ ਖ਼ਤਰੇ ਵਿੱਚ ਦਿਖਦਾ ਹੈ, ਉਨ੍ਹਾਂ ਨੂੰ ਲਗਦਾ ਹੈ ਕਿ ਇਹ ਸਾਡੇ ਧਰਮ ਦੇ ਖ਼ਿਲਾਫ਼ ਹੈ। ਇਹ ਦੇਵੀ ਅਹਿਲਿਆ ਜੀ ਦੇਖੋ, ਮਾਤ੍ਰਸ਼ਕਤੀ ਦੇ ਗੌਰਵ ਦੇ ਲਈ ਉਸ ਜ਼ਮਾਨੇ ਵਿੱਚ ਬੇਟੀਆਂ ਦੀ ਸ਼ਾਦੀ ਦੀ ਉਮਰ ਦੇ ਵਿਸ਼ੇ ਵਿੱਚ ਸੋਚਦੇ ਸਨ। ਉਨ੍ਹਾਂ ਦੀ ਖ਼ੁਦ  ਦੀ ਸ਼ਾਦੀ ਛੋਟੀ ਉਮਰ ਵਿੱਚ ਹੋਈ ਸੀ, ਲੇਕਿਨ ਉਨ੍ਹਾਂ ਨੂੰ ਸਭ ਪਤਾ ਸੀ, ਬੇਟੀਆਂ ਦੇ ਵਿਕਾਸ ਲਈ ਕਿਹੜਾ ਰਸਤਾ ਹੋਣਾ ਚਾਹੀਦਾ ਹੈ। ਇਹ ਦੇਵੀ ਅਹਿਲਿਆ ਜੀ ਸਨ, ਉਨ੍ਹਾਂ ਨੂੰ ਮਹਿਲਾਵਾਂ ਦਾ ਭੀ ਸੰਪਤੀ ਵਿੱਚ ਅਧਿਕਾਰ ਹੋਵੇ, ਜਿਨ੍ਹਾਂ ਇਸਤਰੀਆਂ ਦੇ ਪਤੀ ਦੀ ਬੇਵਕਤੀ ਮੌਤ ਹੋ ਗਈ ਹੋਵੇ, ਉਹ ਫਿਰ ਵਿਵਾਹ ਕਰਵਾ ਸਕਣ, ਉਸ ਕਾਲਖੰਡ ਵਿੱਚ ਇਹ ਬਾਤਾਂ ਕਰਨਾ ਭੀ ਬਹੁਤ ਮੁਸ਼ਕਿਲ ਹੁੰਦਾ ਸੀ। ਲੇਕਿਨ ਦੇਵੀ ਅਹਿਲਿਆਬਾਈ ਨੇ ਇਨ੍ਹਾਂ ਸਮਾਜ ਸੁਧਾਰਾਂ ਨੂੰ ਭਰਪੂਰ ਸਮਰਥਨ ਦਿੱਤਾ। ਉਨ੍ਹਾਂ ਨੇ ਮਾਲਵਾ ਦੀ ਸੈਨਾ ਵਿੱਚ ਮਹਿਲਾਵਾਂ ਦੀ ਇੱਕ ਵਿਸ਼ੇਸ਼ ਟੁਕੜੀ ਭੀ ਬਣਾਈ ਸੀ। ਇਹ ਪੱਛਮ ਦੀ ਦੁਨੀਆ ਦੇ ਲੋਕਾਂ ਨੂੰ ਪਤਾ ਨਹੀਂ ਹੈ। ਸਾਨੂੰ ਕੋਸਦੇ ਰਹਿੰਦੇ ਹਨ, ਸਾਡੀਆਂ ਮਾਤਾਵਾਂ ਭੈਣਾਂ ਦੇ ਅਧਿਕਾਰਾਂ ਦੇ ਨਾਮ ‘ਤੇ ਸਾਨੂੰ ਨੀਚਾ ਦਿਖਾਉਣ ਦੀ ਕੋਸ਼ਿਸ਼ ਕਰਦੇ ਹਨ। ਢਾਈ ਸੌ-ਤਿੰਨ ਸੌ ਸਾਲ ਪਹਿਲੇ ਸਾਡੇ ਦੇਸ਼ ਵਿੱਚ ਸੈਨਾ ਵਿੱਚ ਮਹਿਲਾਵਾਂ ਦਾ ਹੋਣਾ, ਸਾਥੀਓ ਮਹਿਲਾ ਸੁਰੱਖਿਆ ਦੇ ਲਈ ਉਨ੍ਹਾਂ ਨੇ ਪਿੰਡਾਂ ਵਿੱਚ ਨਾਰੀ ਸੁਰੱਖਿਆ ਟੋਲੀਆਂ, ਇਹ ਭੀ ਬਣਾਉਣ ਦਾ ਕੰਮ ਕੀਤਾ ਸੀ। ਯਾਨੀ ਮਾਤਾ ਅਹਿਲਿਆਬਾਈ, ਰਾਸ਼ਟਰ ਨਿਰਮਾਣ ਵਿੱਚ ਸਾਡੀ ਨਾਰੀਸ਼ਕਤੀ ਦੇ ਅਮੁੱਲ ਯੋਗਦਾਨ ਦਾ ਪ੍ਰਤੀਕ ਹਨ। ਮੈਂ, ਸਮਾਜ ਵਿੱਚ ਇਤਨਾ ਬੜਾ ਪਰਿਵਰਤਨ ਲਿਆਉਣ ਵਾਲੀ ਦੇਵੀ ਅਹਿਲਿਆ ਜੀ ਨੂੰ ਅੱਜ ਸ਼ਰਧਾਪੂਰਵਕ ਨਮਨ ਕਰਦਾ ਹਾਂ, ਉਨ੍ਹਾਂ ਦੇ ਚਰਨਾਂ ਵਿੱਚ ਪ੍ਰਣਾਮ ਕਰਦਾ ਹਾਂ ਅਤੇ ਮੈਂ ਉਨ੍ਹਾਂ ਨੂੰ ਪ੍ਰਾਰਥਨਾ ਕਰਦਾ ਹਾਂ, ਕਿ ਆਪ (ਤੁਸੀਂ) ਜਿੱਥੇ ਭੀ ਹੋਵੋਂ, ਸਾਡੇ ਸਭ ‘ਤੇ ਆਪਣਾ ਅਸ਼ੀਰਵਾਦ ਵਰਸਾਓ।

ਸਾਥੀਓ,

ਦੇਵੀ ਅਹਿਲਿਆ ਦਾ ਇੱਕ ਪ੍ਰੇਰਕ ਕਥਨ ਹੈ, ਜੋ ਅਸੀਂ ਕਦੇ ਭੁੱਲ ਨਹੀਂ ਸਕਦੇ। ਅਤੇ ਉਸ ਕਥਨ ਦਾ ਅਗਰ ਮੋਟੇ-ਮੋਟੇ ਸ਼ਬਦਾਂ ਵਿੱਚ ਮੈਂ ਕਹਾਂ, ਉਸ ਦਾ ਭਾਵ ਇਹੀ ਸੀ, ਕਿ ਜੋ ਕੁਝ ਭੀ ਸਾਨੂੰ ਮਿਲਿਆ ਹੈ, ਉਹ ਜਨਤਾ ਦੁਆਰਾ ਦਿੱਤਾ ਰਿਣ ਹੈ, ਜਿਸ ਨੂੰ ਸਾਨੂੰ ਚੁਕਾਉਣਾ ਹੈ। ਅੱਜ ਸਾਡੀ ਸਰਕਾਰ ਲੋਕਮਾਤਾ ਅਹਿਲਿਆਬਾਈ ਦੀਆਂ ਇਨ੍ਹਾਂ ਹੀ ਕਦਰਾਂ-ਕੀਮਤਾਂ ‘ਤੇ ਚਲਦੇ ਹੋਏ ਕੰਮ ਕਰ ਰਹੀ ਹੈ। ਨਾਗਰਿਕ ਦੇਵੋ ਭਵ:- ਇਹ ਅੱਜ ਗਵਰਨੈਂਸ ਦਾ ਮੰਤਰ ਹੈ।(नागरिक देवो भव:- ये आज गवर्नेंस का मंत्र है।) ਸਾਡੀ ਸਰਕਾਰ, ਵੁਮੈਨ ਲੈੱਡ ਡਿਵੈਲਪਮੈਂਟ ਦੇ ਵਿਜ਼ਨ ਨੂੰ ਵਿਕਾਸ ਦੀ ਧੁਰੀ ਬਣਾ ਰਹੀ ਹੈ। ਸਰਕਾਰ ਦੀ ਹਰ ਬੜੀ ਯੋਜਨਾ ਦੇ ਕੇਂਦਰ ਵਿੱਚ ਮਾਤਾਵਾਂ-ਭੈਣਾਂ-ਬੇਟੀਆਂ ਹਨ। ਆਪ (ਤੁਸੀਂ) ਭੀ ਜਾਣਦੇ ਹੋ, ਗ਼ਰੀਬਾਂ ਦੇ ਲਈ 4 ਕਰੋੜ ਘਰ ਬਣਾਏ ਜਾ ਚੁੱਕੇ ਹਨ ਅਤੇ ਇਨ੍ਹਾਂ ਵਿੱਚੋਂ ਅਧਿਕਤਰ ਘਰ ਸਾਡੀਆਂ ਮਾਤਾਵਾਂ-ਭੈਣਾਂ ਦੇ ਨਾਮ ‘ਤੇ ਹਨ, ਮਾਲਿਕਾਨਾ ਹੱਕ ਮੇਰੀਆਂ ਮਾਤਾਵਾਂ-ਭੈਣਾਂ ਨੂੰ ਦਿੱਤਾ ਹੈ। ਇਨ੍ਹਾਂ ਵਿੱਚੋਂ ਜ਼ਿਆਦਾਤਰ ਮਹਿਲਾਵਾਂ ਅਜਿਹੀਆਂ ਹਨ, ਜਿਨ੍ਹਾਂ ਦੇ ਨਾਮ ‘ਤੇ ਪਹਿਲੀ ਵਾਰ ਕੋਈ ਸੰਪਤੀ ਦਰਜ ਹੋਈ ਹੈ। ਯਾਨੀ ਦੇਸ਼ ਦੀਆਂ ਕਰੋੜਾਂ ਭੈਣਾਂ ਪਹਿਲੀ ਵਾਰ ਘਰ ਦੀਆਂ ਮਾਲਕਣਾਂ ਬਣੀਆਂ ਹਨ।

ਸਾਥੀਓ,

ਅੱਜ ਸਰਕਾਰ, ਹਰ ਘਰ ਤੱਕ ਨਲ ਸੇ ਜਲ ਪਹੁੰਚਾ ਰਹੀ ਹੈ, ਤਾਕਿ ਸਾਡੀਆਂ ਮਾਤਾਵਾਂ-ਭੈਣਾਂ ਨੂੰ ਅਸੁਵਿਧਾ ਨਾ ਹੋਵੇ, ਬੇਟੀਆਂ ਆਪਣੀ ਪੜ੍ਹਾਈ ਵਿੱਚ ਧਿਆਨ ਦੇ ਸਕਣ। ਕਰੋੜਾਂ ਭੈਣਾਂ ਦੇ ਪਾਸ ਪਹਿਲੇ, ਬਿਜਲੀ, ਐੱਲਪੀਜੀ ਗੈਸ ਅਤੇ ਟਾਇਲਟ ਜਿਹੀਆਂ ਸੁਵਿਧਾਵਾਂ ਭੀ ਨਹੀਂ ਸਨ। ਇਹ ਸੁਵਿਧਾਵਾਂ ਭੀ ਸਾਡੀ ਸਰਕਾਰ ਨੇ ਪਹੁੰਚਾਈਆਂ। ਅਤੇ ਇਹ ਸਿਰਫ਼ ਸੁਵਿਧਾਵਾਂ ਨਹੀਂ ਹਨ, ਇਹ ਮਾਤਾਵਾਂ-ਭੈਣਾਂ ਦੇ ਸਨਮਾਨ ਦਾ ਸਾਡੀ ਤਰਫ਼ੋਂ ਇੱਕ ਨਿਮਾਣਾ ਪ੍ਰਯਾਸ ਹੈ। ਇਸ ਨਾਲ ਪਿੰਡ ਦੀਆਂ, ਗ਼ਰੀਬ ਪਰਿਵਾਰਾਂ ਦੀਆਂ ਮਾਤਾਵਾਂ-ਭੈਣਾਂ ਦੇ ਜੀਵਨ ਤੋਂ ਅਨੇਕ ਮੁਸ਼ਕਿਲਾਂ ਘੱਟ ਹੋਈਆਂ ਹਨ।

ਸਾਥੀਓ,

ਪਹਿਲੇ ਮਾਤਾਵਾਂ-ਭੈਣਾ ਆਪਣੀਆਂ ਬਿਮਾਰੀਆਂ ਛੁਪਾਉਣ ‘ਤੇ ਮਜਬੂਰ ਸਨ। ਗਰਭ ਅਵਸਥਾ ਦੇ ਦੌਰਾਨ ਹਸਪਤਾਲ ਜਾਣ ਤੋਂ ਬਚਦੀਆਂ ਸਨ। ਉਨ੍ਹਾਂ ਨੂੰ ਲਗਦਾ ਸੀ, ਕਿ ਇਸ ਨਾਲ ਪਰਿਵਾਰ ‘ਤੇ ਬੋਝ ਪਵੇਗਾ ਅਤੇ ਇਸ ਲਈ ਦਰਦ ਸਹਿੰਦੀਆਂ ਸਨ, ਲੇਕਿਨ ਪਰਿਵਾਰ ਵਿੱਚ ਕਿਸੇ ਨੂੰ ਦੱਸਦੀਆਂ ਨਹੀਂ ਸਨ। ਆਯੁਸ਼ਮਾਨ ਭਾਰਤ ਯੋਜਨਾ ਨੇ ਉਨ੍ਹਾਂ ਦੀ ਇਸ ਚਿੰਤਾ ਨੂੰ ਭੀ ਖ਼ਤਮ ਕੀਤਾ ਹੈ। ਹੁਣ ਉਹ ਭੀ ਹਸਪਤਾਲ ਵਿੱਚ 5 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਕਰਵਾ ਸਕਦੀਆਂ ਹਨ।

ਸਾਥੀਓ,
ਮਹਿਲਾਵਾਂ ਦੇ ਲਈ ਪੜ੍ਹਾਈ ਅਤੇ ਦਵਾਈ ਦੇ ਨਾਲ ਹੀ ਜੋ ਬਹੁਤ ਜ਼ਰੂਰੀ ਚੀਜ਼ ਹੈ, ਉਹ ਕਮਾਈ ਭੀ ਹੈ। ਜਦੋਂ ਮਹਿਲਾ ਦੀ ਆਪਣੀ ਆਮਦਨ ਹੁੰਦੀ ਹੈ, ਤਾਂ ਘਰ ਵਿੱਚ ਉਸ ਦਾ ਸਵੈਅਭਿਮਾਨ (ਆਤਮ ਸਨਮਾਨ) ਹੋਰ ਵਧ ਜਾਂਦਾ ਹੈ, ਘਰ ਦੇ ਨਿਰਣਿਆਂ ਵਿੱਚ ਉਸ ਦੀ ਭਾਗੀਦਾਰੀ(ਸ਼ਮੂਲੀਅਤ) ਹੋਰ ਵਧ ਜਾਂਦੀ ਹੈ।ਬੀਤੇ 11 ਵਰ੍ਹਿਆਂ ਵਿੱਚ ਸਾਡੀ ਸਰਕਾਰ ਨੇ ਦੇਸ਼ ਦੀਆਂ ਮਹਿਲਾਵਾਂ ਨੂੰ ਆਰਥਿਕ ਤੌਰ ‘ਤੇ ਸਸ਼ਕਤ ਕਰਨ ਦੇ ਲਈ ਨਿਰੰਤਰ ਕੰਮ ਕੀਤਾ ਹੈ। ਆਪ (ਤੁਸੀਂ) ਕਲਪਨਾ ਕਰ ਸਕਦੇ ਹੋ, 2014 ਤੋਂ ਪਹਿਲੇ, ਆਪ (ਤੁਸੀਂ) ਮੈਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਉਸ ਦੇ ਪਹਿਲੇ, 30 ਕਰੋੜ ਤੋਂ ਜ਼ਿਆਦਾ ਭੈਣਾਂ ਅਜਿਹੀਆਂ ਸਨ, ਜਿਨ੍ਹਾਂ ਦਾ ਕੋਈ ਬੈਂਕ ਖਾਤਾ ਤੱਕ ਨਹੀਂ ਸੀ। ਸਾਡੀ ਸਰਕਾਰ ਨੇ ਇਨ੍ਹਾਂ ਸਾਰਿਆਂ ਦੇ ਬੈਂਕ ਵਿੱਚ ਜਨਧਨ ਖਾਤੇ ਖੁੱਲ੍ਹਵਾਏ, ਇਨ੍ਹਾਂ ਖਾਤਿਆਂ ਵਿੱਚ ਹੁਣ ਸਰਕਾਰ ਅਲੱਗ-ਅਲੱਗ ਯੋਜਨਾਵਾਂ ਦਾ ਪੈਸਾ ਸਿੱਧਾ ਉਨ੍ਹਾਂ ਦੇ ਖਾਤਿਆਂ ਵਿੱਚ ਭੇਜ ਰਹੀ ਹੈ। ਹੁਣ ਉਹ ਪਿੰਡ ਹੋਵੇ ਜਾਂ ਸ਼ਹਿਰ ਆਪਣਾ ਕੁਝ ਨਾ ਕੁਝ ਕੰਮ ਕਰ ਰਹੀਆਂ ਹਨ, ਆਰਥਿਕ ਉਪਾਰਜਨ (ਆਰਥਿਕ ਕਮਾਈ) ਕਰ ਰਹੀਆਂ ਹਨ, ਸਵੈ-ਰੋਜ਼ਗਾਰ ਕਰ ਰਹੀਆਂ ਹਨ। ਉਨ੍ਹਾਂ ਨੂੰ ਮੁਦਰਾ ਯੋਜਨਾ ਤੋਂ ਬਿਨਾ ਗਰੰਟੀ ਦਾ ਲੋਨ ਮਿਲ ਰਿਹਾ ਹੈ। ਮੁਦਰਾ ਯੋਜਨਾ ਦੀ 75 ਪ੍ਰਤੀਸ਼ਤ ਤੋਂ ਜ਼ਿਆਦਾ ਲਾਭਾਰਥੀ, ਇਹ ਸਾਡੀਆਂ ਮਾਤਾਵਾਂ-ਭੈਣਾਂ-ਬੇਟੀਆਂ ਹਨ।

ਸਾਥੀਓ,

ਅੱਜ ਦੇਸ਼ ਵਿੱਚ 10 ਕਰੋੜ ਭੈਣਾਂ ਸੈਲਫ ਹੈਲਪ ਗਰੁੱਪਸ ਨਾਲ ਜੁੜੀਆਂ ਹਨ, ਜੋ ਕੋਈ ਨਾ ਕੋਈ ਆਰਥਿਕ ਗਤੀਵਿਧੀ ਕਰਦੀਆਂ ਹਨ। ਇਹ ਭੈਣਾਂ ਆਪਣੀ ਕਮਾਈ ਦੇ ਨਵੇਂ ਸਾਧਨ ਬਣਾਉਣ, ਉਸ ਦੇ ਲਈ ਸਰਕਾਰ ਲੱਖਾਂ ਰੁਪਇਆਂ ਦੀ ਮਦਦ ਕਰ ਰਹੀ ਹੈ। ਅਸੀਂ ਅਜਿਹੀਆਂ 3 ਕਰੋੜ ਭੈਣਾਂ ਨੂੰ ਲਖਪਤੀ ਦੀਦੀ ਬਣਾਉਣ ਦਾ ਸੰਕਲਪ ਲਿਆ ਹੈ। ਮੈਨੂੰ ਸੰਤੋਸ਼ ਹੈ ਕਿ ਹੁਣ ਤੱਕ ਡੇਢ ਕਰੋੜ ਤੋਂ ਜ਼ਿਆਦਾ ਭੈਣਾਂ, ਲਖਪਤੀ ਦੀਦੀ ਬਣ ਭੀ ਚੁੱਕੀਆਂ ਹਨ। ਹੁਣ ਪਿੰਡ-ਪਿੰਡ ਵਿੱਚ ਬੈਂਕ ਸਖੀਆਂ ਲੋਕਾਂ ਨੂੰ ਬੈਂਕਿੰਗ ਨਾਲ ਜੋੜ ਰਹੀਆਂ ਹਨ। ਸਰਕਾਰ ਨੇ ਬੀਮਾ ਸਖੀਆਂ ਬਣਾਉਣ ਦਾ ਅਭਿਯਾਨ ਭੀ ਸ਼ੁਰੂ ਕੀਤਾ ਹੈ। ਸਾਡੀਆਂ ਭੈਣਾਂ-ਬੇਟੀਆਂ ਹੁਣ ਦੇਸ਼ ਨੂੰ ਬੀਮਾ ਦੀ ਸੁਰੱਖਿਆ ਦੇਣ ਵਿੱਚ ਭੀ ਬਹੁਤ ਬੜੀ ਭੂਮਿਕਾ ਨਿਭਾ ਰਹੀਆਂ ਹਨ।

ਸਾਥੀਓ,

ਇੱਕ ਸਮਾਂ ਸੀ, ਜਦੋਂ ਨਵੀਂ ਟੈਕਨੋਲੋਜੀ ਆਉਂਦੀ ਸੀ, ਤਾਂ ਉਸ ਤੋਂ ਮਹਿਲਾਵਾਂ ਤੋਂ ਦੂਰ ਰੱਖਿਆ ਜਾਂਦਾ ਸੀ। ਸਾਡਾ ਦੇਸ਼ ਅੱਜ ਉਸ ਦੌਰ ਨੂੰ ਭੀ ਪਿੱਛੇ ਛੱਡ ਰਿਹਾ ਹੈ। ਅੱਜ ਸਰਕਾਰ ਦਾ ਪ੍ਰਯਾਸ ਹੈ ਕਿ ਆਧੁਨਿਕ ਟੈਕਨੋਲੋਜੀ ਵਿੱਚ ਭੀ ਸਾਡੀਆਂ ਭੈਣਾਂ, ਸਾਡੀਆਂ ਬੇਟੀਆਂ ਅੱਗੇ ਵਧ ਕੇ ਅਗਵਾਈ ਕਰਨ। ਹੁਣ ਜਿਵੇਂ ਅੱਜ ਖੇਤੀ ਵਿੱਚ ਡ੍ਰੋਨ ਕ੍ਰਾਂਤੀ ਆ ਰਹੀ ਹੈ। ਇਸ ਨੂੰ ਸਾਡੀਆਂ ਪਿੰਡ ਦੀਆਂ ਭੈਣਾਂ ਹੀ ਅਗਵਾਈ ਦੇ ਰਹੀਆਂ ਹਨ। ਨਮੋ ਡ੍ਰੋਨ ਦੀਦੀ ਅਭਿਯਾਨ ਨਾਲ ਪਿੰਡ ਦੀਆਂ ਭੈਣਾਂ ਦਾ ਹੌਸਲਾ ਵਧ ਰਿਹਾ ਹੈ, ਉਨ੍ਹਾਂ ਦੀ ਕਮਾਈ ਵਧ ਰਹੀ ਹੈ ਅਤੇ ਪਿੰਡ ਵਿੱਚ ਉਨ੍ਹਾਂ ਦੀ ਇੱਕ ਨਵੀਂ ਪਹਿਚਾਣ ਬਣ ਰਹੀ ਹੈ।

ਸਾਥੀਓ,

ਅੱਜ ਬਹੁਤ ਬੜੀ ਸੰਖਿਆ ਵਿੱਚ ਸਾਡੀਆਂ ਬੇਟੀਆਂ ਵਿਗਿਆਨੀ ਬਣ ਰਹੀਆਂ ਹਨ, ਡਾਕਟਰ-ਇੰਜੀਨੀਅਰ ਅਤੇ ਪਾਇਲਟ ਬਣ ਰਹੀਆਂ ਹਨ। ਸਾਡੇ ਇੱਥੇ ਸਾਇੰਸ ਅਤੇ ਮੈਥਸ ਪੜ੍ਹਨ ਵਾਲੀਆਂ ਬੇਟੀਆਂ ਦੀ ਸੰਖਿਆ ਲਗਾਤਾਰ ਵਧ ਰਹੀ ਹੈ। ਅੱਜ ਜਿਤਨੇ ਭੀ ਸਾਡੇ ਬੜੇ ਸਪੇਸ ਮਿਸ਼ਨ ਹਨ, ਉਨ੍ਹਾਂ ਵਿੱਚ ਬੜੀ ਸੰਖਿਆ ਵਿੱਚ ਵਿਗਿਆਨੀ ਦੇ ਨਾਤੇ ਸਾਡੀਆਂ ਮਾਤਾਵਾਂ-ਭੈਣਾਂ-ਬੇਟੀਆਂ ਕੰਮ ਕਰ ਰਹੀਆਂ ਹਨ। ਚੰਦਰਯਾਨ ਥ੍ਰੀ ਮਿਸ਼ਨ, ਪੂਰਾ ਦੇਸ਼ ਗੌਰਵ ਕਰ ਰਿਹਾ ਹੈ। ਚੰਦਰਯਾਨ ਥ੍ਰੀ ਮਿਸ਼ਨ ਵਿੱਚ ਤਾਂ 100 ਤੋਂ ਅਧਿਕ ਮਹਿਲਾ ਵਿਗਿਆਨੀ ਅਤੇ ਇੰਜੀਨੀਅਰ ਸ਼ਾਮਲ ਸਨ। ਐਸੇ ਹੀ ਜ਼ਮਾਨਾ ਸਟਾਰਟ ਅਪਸ ਦਾ ਹੈ, ਸਟਾਰਟ ਅਪਸ ਦੇ ਖੇਤਰ ਵਿੱਚ ਭੀ ਸਾਡੀਆਂ ਬੇਟੀਆਂ ਅਦਭੁਤ ਕੰਮ ਕਰ ਰਹੀਆਂ ਹਨ। ਦੇਸ਼ ਵਿੱਚ ਲਗਭਗ ਪੈਂਤਾਲੀ ਪਰਸੈਂਟ ਸਟਾਰਟ ਅਪਸ ਦੀਆਂ, ਉਸ ਵਿੱਚ ਘੱਟ ਤੋਂ ਘੱਟ ਇੱਕ ਡਾਇਰੈਕਟਰ ਕੋਈ ਨਾ ਕੋਈ ਸਾਡੀ ਭੈਣ ਹੈ, ਕੋਈ ਨਾ ਕੋਈ ਸਾਡੀ ਬੇਟੀ ਹੈ, ਮਹਿਲਾ ਹੈ। ਅਤੇ ਇਹ ਸੰਖਿਆ ਲਗਾਤਾਰ ਵਧ ਰਹੀ ਹੈ।

ਸਾਥੀਓ,

ਸਾਡਾ ਪ੍ਰਯਾਸ ਹੈ, ਕਿ ਨੀਤੀ ਨਿਰਮਾਣ ਵਿੱਚ ਬੇਟੀਆਂ ਦੀ ਭਾਗੀਦਾਰੀ ਲਗਾਤਾਰ ਵਧੇ। ਬੀਤੇ ਇੱਕ ਦਹਾਕੇ ਵਿੱਚ ਇਸ ਦੇ ਲਈ ਇੱਕ ਤੋਂ ਬਾਅਦ ਇੱਕ ਅਨੇਕ ਕਦਮ ਉਠਾਏ ਗਏ ਹਨ। ਸਾਡੀ ਸਰਕਾਰ ਵਿੱਚ ਪਹਿਲੀ ਵਾਰ ਪੂਰਨ ਕਾਲੀ ਮਹਿਲਾ ਰੱਖਿਆ ਮੰਤਰੀ ਬਣੇ। ਪਹਿਲੀ ਵਾਰ ਦੇਸ਼ ਦੇ ਵਿੱਤ ਮੰਤਰੀ, ਇੱਕ ਮਹਿਲਾ ਬਣੇ। ਪੰਚਾਇਤ ਤੋਂ ਲੈ ਕੇ ਪਾਰਲੀਮੈਂਟ ਤੱਕ, ਮਹਿਲਾਵਾਂ ਦੀ ਸੰਖਿਆ ਲਗਾਤਾਰ ਵਧ ਰਹੀ ਹੈ। ਇਸ ਵਾਰ 75 ਸਾਂਸਦ ਮਹਿਲਾਵਾਂ ਹਨ। ਲੇਕਿਨ ਸਾਡਾ ਪ੍ਰਯਾਸ ਹੈ ਕਿ ਇਹ ਭਾਗੀਦਾਰੀ ਹੋਰ ਵਧੇ। ਨਾਰੀਸ਼ਕਤੀ ਵੰਦਨ ਅਧਿਨਿਯਮ ਦੇ ਪਿੱਛੇ ਭੀ ਇਹੀ ਭਾਵਨਾ ਹੈ। ਸਾਲਾਂ ਤੱਕ ਇਸ ਕਾਨੂੰਨ ਨੂੰ ਰੋਕਿਆ ਗਿਆ, ਲੇਕਿਨ ਸਾਡੀ ਸਰਕਾਰ ਨੇ ਇਸ ਨੂੰ ਪਾਸ ਕਰਕੇ ਦਿਖਾਇਆ। ਹੁਣ ਸੰਸਦ ਅਤੇ ਵਿਧਾਨ ਸਭਾਵਾਂ ਵਿੱਚ ਮਹਿਲਾ ਰਾਖਵਾਂਕਰਣ ਪੱਕਾ ਹੋ ਗਿਆ ਹੈ। ਕਹਿਣ ਦਾ ਅਰਥ ਹੈ ਕਿ ਭਾਜਪਾ ਸਰਕਾਰ, ਭੈਣਾਂ-ਬੇਟੀਆਂ ਨੂੰ ਹਰ ਪੱਧਰ ‘ਤੇ, ਹਰ ਖੇਤਰ ਵਿੱਚ ਸਸ਼ਕਤ ਕਰ ਰਹੀ ਹੈ।

ਸਾਥੀਓ,

ਭਾਰਤ ਸੰਸਕ੍ਰਿਤੀ ਅਤੇ ਸੰਸਕਾਰਾਂ ਦਾ ਦੇਸ਼ ਹੈ। ਅਤੇ ਸਿੰਦੂਰ, ਇਹ ਸਾਡੀ ਪਰੰਪਰਾ ਵਿੱਚ ਨਾਰੀਸ਼ਕਤੀ ਦਾ ਪ੍ਰਤੀਕ ਹੈ। ਰਾਮ ਭਗਤੀ ਵਿੱਚ ਰੰਗੇ ਹਨੂਮਾਨ ਜੀ ਭੀ ਸਿੰਦੂਰ ਨੂੰ ਹੀ ਧਾਰਨ ਕੀਤੇ ਹੋਏ ਹਨ। ਸ਼ਕਤੀ ਪੂਜਾ ਵਿੱਚ ਅਸੀਂ ਸਿੰਦੂਰ ਦਾ ਅਰਪਣ ਕਰਦੇ ਹਾਂ। ਅਤੇ ਇਹੀ ਸਿੰਦੂਰ ਹੁਣ ਭਾਰਤ ਦੇ ਸ਼ੌਰਯ ਦਾ ਪ੍ਰਤੀਕ ਬਣਿਆ ਹੈ।

ਸਾਥੀਓ,

ਪਹਿਲਗਾਮ ਵਿੱਚ ਆਤੰਕੀਆਂ  ਨੇ ਸਿਰਫ਼ ਭਾਰਤੀਆਂ ਦਾ ਖੂਨ ਹੀ ਨਹੀਂ ਵਹਾਇਆ, ਉਨ੍ਹਾਂ ਨੇ ਸਾਡੀ ਸੰਸਕ੍ਰਿਤੀ ਤੇ ਭੀ ਹਮਲਾ ਕੀਤਾ ਹੈ। ਉਨ੍ਹਾਂ ਨੇ ਸਾਡੇ ਸਮਾਜ ਨੂੰ ਵੰਡਣ ਦੀ ਕੋਸ਼ਿਸ਼ ਕੀਤੀ ਹੈ। ਅਤੇ ਸਭ ਤੋਂ ਬੜੀ ਬਾਤ, ਆਤੰਕਵਾਦੀਆਂ  ਨੇ ਭਾਰਤ ਦੀ ਨਾਰੀ ਸ਼ਕਤੀ ਨੂੰ ਚੁਣੌਤੀ ਦਿੱਤੀ ਹੈ। ਇਹ ਚੁਣੌਤੀ, ਆਤੰਕਵਾਦੀਆਂ  ਅਤੇ ਉਨ੍ਹਾਂ ਦੇ ਆਕਾਵਾਂ ਦੇ ਲਈ ਕਾਲ ਬਣ ਗਈ ਹੈ ਕਾਲ। ਅਪ੍ਰੇਸ਼ਨ ਸਿੰਦੂਰ, ਆਤੰਕਵਾਦੀਆਂ  ਦੇ ਖ਼ਿਲਾਫ਼ ਭਾਰਤ ਦੇ ਇਤਿਹਾਸ ਦਾ ਸਭ ਤੋਂ ਬੜਾ ਅਤੇ ਸਫ਼ਲ ਅਪ੍ਰੇਸ਼ਨ ਹੈ। ਜਿੱਥੇ ਪਾਕਿਸਤਾਨ ਦੀ ਸੈਨਾ ਨੇ ਸੋਚਿਆ ਤੱਕ ਨਹੀਂ ਸੀ, ਉੱਥੇ ਆਤੰਕੀ ਟਿਕਾਣਿਆਂ ਨੂੰ ਸਾਡੀਆਂ ਸੈਨਾਵਾਂ ਨੇ ਮਿੱਟੀ ਵਿੱਚ ਮਿਲਾ ਦਿੱਤਾ। ਸੈਂਕੜੋਂ ਕਿਲੋਮੀਟਰ ਅੰਦਰ ਘੁਸ ਕੇ ਮਿੱਟੀ ਵਿੱਚ ਮਿਲਾ ਦਿੱਤਾ। ਅਪ੍ਰੇਸ਼ਨ ਸਿੰਦੂਰ ਨੇ ਡੰਕੇ ਦੀ ਚੋਟ ‘ਤੇ ਕਹਿ ਦਿੱਤਾ ਹੈ, ਕਿ ਆਤੰਕਵਾਦੀਆਂ  ਦੇ ਜ਼ਰੀਏ ਛਦਮ ਯੁੱਧ, proxy war ਨਹੀਂ ਚਲੇਗੀ। ਹੁਣ ਘਰ ਵਿੱਚ ਘੁਸ ਕੇ ਭੀ ਮਾਰਾਂਗੇ ਅਤੇ ਜੋ ਆਤੰਕੀਆਂ  ਦੀ ਮਦਦ ਕਰੇਗਾ, ਉਸ ਨੂੰ ਭੀ ਇਸ ਦੀ ਭਾਰੀ ਕੀਮਤ ਚੁਕਾਉਣੀ ਪਵੇਗੀ। ਹੁਣ ਭਾਰਤ ਦਾ ਇੱਕ-ਇੱਕ ਨਾਗਰਿਕ ਕਹਿ ਰਿਹਾ ਹੈ, 140 ਕਰੋੜ ਦੇਸ਼ਵਾਸੀਆਂ ਦੀ ਬੁਲੰਦ ਆਵਾਜ਼ ਕਹਿ ਰਹੀ ਹੈ-ਅਗਰ, ਅਗਰ ਤੁਮ ਗੋਲੀ ਚਲਾਓਗੇ, ਤਾਂ ਮੰਨ ਕੇ ਚਲੋ ਗੋਲੀ ਦਾ ਜਵਾਬ ਗੋਲੇ ਨਾਲ ਦਿੱਤਾ ਜਾਵੇਗਾ।

ਸਾਥੀਓ,

ਅਪ੍ਰੇਸ਼ਨ ਸਿੰਦੂਰ ਸਾਡੀ ਨਾਰੀਸ਼ਕਤੀ ਦੀ ਸਮਰੱਥਾ ਦਾ ਭੀ ਪ੍ਰਤੀਕ ਬਣਿਆ ਹੈ। ਅਸੀਂ ਸਾਰੇ ਜਾਣਦੇ ਹਾਂ, ਕਿ BSF ਦਾ ਇਸ ਅਪ੍ਰੇਸ਼ਨ ਵਿੱਚ ਕਿਤਨਾ ਬੜਾ ਰੋਲ ਰਿਹਾ ਹੈ। ਜੰਮੂ ਤੋਂ ਲੈ ਕੇ ਪੰਜਾਬ, ਰਾਜਸਥਾਨ ਅਤੇ ਗੁਜਰਾਤ ਦੀ ਸੀਮਾ ਤੱਕ ਬੜੀ ਸੰਖਿਆ ਵਿੱਚ BSF ਦੀਆਂ ਸਾਡੀਆਂ ਬੇਟੀਆਂ ਮੋਰਚੇ ‘ਤੇ ਰਹੀਆਂ ਸਨ, ਮੋਰਚਾ ਸੰਭਾਲ਼ ਰਹੀਆਂ ਸਨ। ਉਨ੍ਹਾਂ ਨੇ ਸੀਮਾ ਪਾਰ ਤੋਂ ਹੋਣ ਵਾਲੀ ਫਾਇਰਿੰਗ ਦਾ ਮੂੰਹ ਤੋੜ ਜਵਾਬ ਦਿੱਤਾ। ਕਮਾਂਡ ਐਂਡ ਕੰਟਰੋਲ ਸੈਂਟਰਸ ਤੋਂ ਲੈ ਕੇ ਦੁਸ਼ਮਣ  ਦੀਆਂ ਪੋਸਟਾਂ ਨੂੰ ਢਾਹੁਣ ਤੱਕ, BSF ਦੀਆਂ ਵੀਰ ਬੇਟੀਆਂ ਨੇ ਅਦਭੁਤ ਸ਼ੌਰਯ ਦਿਖਾਇਆ ਹੈ।

ਸਾਥੀਓ,

ਅੱਜ ਦੁਨੀਆ, ਰਾਸ਼ਟਰ ਰੱਖਿਆ ਵਿੱਚ ਭਾਰਤ ਦੀਆਂ ਬੇਟੀਆਂ ਦੀ ਸਮਰੱਥਾ ਦੇਖ ਰਹੀ ਹੈ। ਇਸ ਦੇ ਲਈ ਭੀ ਬੀਤੇ ਦਹਾਕੇ ਵਿੱਚ ਸਰਕਾਰ ਨੇ ਅਨੇਕ ਕਦਮ ਉਠਾਏ ਹਨ। ਸਕੂਲ ਤੋਂ ਲੈ ਕੇ ਯੁੱਧ ਦੇ ਮੈਦਾਨ ਤੱਕ, ਅੱਜ ਦੇਸ਼ ਆਪਣੀਆਂ ਬੇਟੀਆਂ ਦੇ ਸ਼ੌਰਯ (ਦੀ ਬਹਾਦਰੀ)‘ਤੇ ਅਭੂਤਪੂਰਵ ਭਰੋਸਾ ਕਰ ਰਿਹਾ ਹੈ। ਸਾਡੀ ਸੈਨਾ ਨੇ ਪਹਿਲੀ ਵਾਰ ਸੈਨਿਕ ਸਕੂਲਾਂ ਦੇ ਦਰਵਾਜ਼ੇ ਬੇਟੀਆਂ ਦੇ ਲਈ ਖੋਲ੍ਹੇ ਹਨ। 2014 ਤੋਂ ਪਹਿਲੇ ਐੱਨਸੀਸੀ ਵਿੱਚ ਸਿਰਫ਼ 25 ਪ੍ਰਤੀਸ਼ਤ ਕੈਡਿਟਸ ਹੀ ਬੇਟੀਆਂ ਹੁੰਦੀਆਂ ਸਨ, ਅੱਜ ਉਨ੍ਹਾਂ ਦੀ ਸੰਖਿਆ 50 ਪ੍ਰਤੀਸ਼ਤ ਦੀ ਤਰਫ਼ ਅੱਗੇ ਵਧ ਰਹੀ ਹੈ। ਕੱਲ੍ਹ ਦੇ ਦਿਨ ਦੇਸ਼ ਵਿੱਚ ਇੱਕ ਹੋਰ ਨਵਾਂ ਇਤਿਹਾਸ ਬਣਿਆ ਹੈ। ਅੱਜ ਅਖ਼ਬਾਰ ਵਿੱਚ ਦੇਖਿਆ ਹੋਵੇਗਾ ਤੁਸੀਂ, ਨੈਸ਼ਨਲ ਡਿਫੈਂਸ ਅਕੈਡਮੀ ਯਾਨੀ NDA ਤੋਂ ਮਹਿਲਾ ਕੈਡਿਟਸ ਦਾ ਪਹਿਲਾ ਬੈਚ ਪਾਸ ਆਊਟ ਹੋਇਆ ਹੈ। ਅੱਜ ਸੈਨਾ, ਜਲ ਸੈਨਾ ਅਤੇ ਵਾਯੂ ਸੈਨਾ ਵਿੱਚ ਬੇਟੀਆਂ ਫਰੰਟ ਮੋਰਚੇ ‘ਤੇ ਤੈਨਾਤ ਹੋ ਰਹੀਆਂ ਹਨ। ਅੱਜ ਫਾਇਟਰ ਪਲੇਨ ਤੋਂ ਲੈ ਕੇ INS ਵਿਕਰਾਂਤ ਜੰਗੀ ਬੇੜੇ ਤੱਕ, ਵੁਮੈਨ ਆਫ਼ਿਸਰਸ ਆਪਣੀ ਜਾਂਬਾਜ਼ੀ ਦਿਖਾ ਰਹੀਆਂ ਹਨ।

ਸਾਥੀਓ,

ਸਾਡੀ ਜਲ ਸੈਨਾ ਦੀਆਂ ਵੀਰ ਬੇਟੀਆਂ ਦੇ ਸਾਹਸ ਦੀ ਤਾਜ਼ਾ ਉਦਾਹਰਣ ਭੀ ਦੇਸ਼ ਦੇ ਸਾਹਮਣੇ ਹੈ। ਤੁਹਾਨੂੰ ਮੈਂ ਨਾਵਿਕਾ ਸਾਗਰ ਪਰਿਕ੍ਰਮਾ ਬਾਰੇ ਦੱਸਣਾ ਚਾਹੁੰਦਾ ਹਾਂ। ਨੇਵੀ ਦੀਆਂ ਦੋ ਵੀਰ ਬੇਟੀਆਂ ਨੇ ਕਰੀਬ ਢਾਈ ਸੌ ਦਿਨਾਂ ਦੀ ਸਮੁੰਦਰੀ ਯਾਤਰਾ ਪੂਰੀ ਕੀਤੀ ਹੈ, ਧਰਤੀ ਦਾ ਚੱਕਰ ਲਗਾਇਆ ਹੈ। ਹਜ਼ਾਰਾਂ ਕਿਲੋਮੀਟਰ ਦੀ ਇਹ ਯਾਤਰਾ, ਉਨ੍ਹਾਂ ਨੇ ਅਜਿਹੀ ਕਿਸ਼ਤੀ ਵਿੱਚ ਕੀਤੀ ਜੋ ਮੋਟਰ ਨਾਲ ਨਹੀਂ ਬਲਕਿ ਹਵਾ ਨਾਲ ਚਲਦੀ ਹੈ। ਸੋਚੋ, ਢਾਈ ਸੌ ਦਿਨ ਸਮੁੰਦਰ ਵਿੱਚ, ਇਤਨੇ ਦਿਨਾਂ ਤੱਕ ਸਮੁੰਦਰ ਵਿੱਚ ਰਹਿਣਾ, ਕਈ ਕਈ ਹਫ਼ਤੇ ਤੱਕ ਜ਼ਮੀਨ ਦੇ ਦਰਸ਼ਨ ਤੱਕ ਨਹੀਂ ਹੋਣਾ ਅਤੇ ਉੱਪਰ ਤੋਂ ਸਮੁੰਦਰ ਦਾ ਤੁਫਾਨ ਕਿਤਨਾ ਤੇਜ਼ ਹੁੰਦਾ ਹੈ, ਸਾਨੂੰ ਪਤਾ ਹੈ, ਖਰਾਬ ਮੌਸਮ, ਭਿਆਨਕ ਤੁਫਾਨ, ਉਨ੍ਹਾਂ ਨੇ ਹਰ ਮੁਸੀਬਤ ਨੂੰ ਹਰਾਇਆ ਹੈ। ਇਹ ਦਿਖਾਉਂਦਾ ਹੈ, ਕਿ ਚੁਣੌਤੀ ਕਿਤਨੀ ਭੀ ਬੜੀ ਹੋਵੇ, ਭਾਰਤ ਦੀਆਂ ਬੇਟੀਆਂ ਉਸ ‘ਤੇ ਵਿਜੈ ਪਾ ਸਕਦੀਆਂ ਹਨ।

ਸਾਥੀਓ,

ਨਕਸਲੀਆਂ ਦੇ ਖ਼ਿਲਾਫ਼ ਅਪ੍ਰੇਸ਼ਨ ਹੋਣ ਜਾਂ ਫਿਰ ਸੀਮਾ ਪਾਰ ਦਾ ਆਤੰਕ ਹੋਵੇ, ਅੱਜ ਸਾਡੀਆਂ ਬੇਟੀਆਂ ਭਾਰਤ ਦੀ ਸੁਰੱਖਿਆ ਦੀ ਢਾਲ ਬਣ ਰਹੀਆਂ ਹਨ। ਮੈਂ ਅੱਜ ਦੇਵੀ ਅਹਿਲਿਆ ਦੀ ਇਸ ਪਵਿੱਤਰ ਭੂਮੀ ਤੋਂ, ਦੇਸ਼ ਦੀ ਨਾਰੀਸ਼ਕਤੀ ਨੂੰ ਫਿਰ ਤੋਂ ਸੈਲਿਊਟ ਕਰਦਾ ਹਾਂ।

ਸਾਥੀਓ,

ਦੇਵੀ ਅਹਿਲਿਆ  ਨੇ ਆਪਣੇ ਸ਼ਾਸਨ ਕਾਲ ਵਿੱਚ ਵਿਕਾਸ ਦੇ ਕਾਰਜਾਂ ਦੇ ਨਾਲ-ਨਾਲ ਵਿਰਾਸਤ ਨੂੰ ਭੀ ਸਹੇਜਿਆ। ਅੱਜ ਦਾ ਭਾਰਤ ਭੀ ਵਿਕਾਸ ਅਤੇ ਵਿਰਾਸਤ, ਦੋਹਾਂ ਨੂੰ ਇਕੱਠਿਆਂ ਲੈ ਕੇ ਚਲ ਰਿਹਾ ਹੈ। ਆਧੁਨਿਕ ਇਨਫ੍ਰਾਸਟ੍ਰਕਚਰ ਦੇ ਨਿਰਮਾਣ ਨੂੰ ਦੇਸ਼ ਕਿਵੇਂ ਗਤੀ ਦੇ ਰਿਹਾ ਹੈ, ਅੱਜ ਦਾ ਕਾਰਜਕ੍ਰਮ ਇਸ ਦੀ ਉਦਾਹਰਣ ਹੈ। ਅੱਜ ਮੱਧ ਪ੍ਰਦੇਸ਼ ਨੂੰ ਪਹਿਲੀ ਮੈਟਰੋ ਸੁਵਿਧਾ ਮਿਲੀ ਹੈ। ਇੰਦੌਰ ਪਹਿਲੇ ਹੀ ਸਵੱਛਤਾ ਦੇ ਲਈ ਦੁਨੀਆ ਵਿੱਚ ਆਪਣੀ ਪਹਿਚਾਣ ਬਣਾ ਚੁੱਕਿਆ ਹੈ। ਹੁਣ ਇੰਦੌਰ ਦੀ ਪਹਿਚਾਣ ਉਸ ਦੀ ਮੈਟਰੋ ਨਾਲ ਭੀ ਹੋਣ ਜਾ ਰਹੀ ਹੈ। ਇੱਥੇ ਭੋਪਾਲ ਵਿੱਚ ਭੀ ਮੈਟਰੋ ਦਾ ਕੰਮ ਤੇਜ਼ੀ ਨਾਲ ਚਲ ਰਿਹਾ ਹੈ। ਮੱਧ ਪ੍ਰਦੇਸ਼ ਵਿੱਚ, ਰੇਲਵੇ ਦੇ ਖੇਤਰ ਵਿੱਚ ਵਿਆਪਕ ਕੰਮ ਹੋ ਰਿਹਾ ਹੈ। ਕੁਝ ਦਿਨ ਪਹਿਲੇ ਹੀ ਕੇਂਦਰ ਸਰਕਾਰ ਨੇ ਰਤਲਾਮ-ਨਾਗਦਾ ਰੂਟ ਨੂੰ ਚਾਰ ਲਾਇਨਾਂ ਵਿੱਚ ਬਦਲਣ ਦੇ ਲਈ ਸਵੀਕ੍ਰਿਤੀ ਦੇ ਦਿੱਤੀ ਹੈ। ਇਸ ਨਾਲ ਇਸ ਖੇਤਰ ਵਿੱਚ ਹੋਰ ਜ਼ਿਆਦਾ ਟ੍ਰੇਨਾਂ ਚਲ ਪੈਣਗੀਆਂ, ਭੀੜਭਾੜ ਘੱਟ ਹੋਵੇਗੀ। ਕੇਂਦਰ ਸਰਕਾਰ ਨੇ ਇੰਦੌਰ-ਮਨਮਾਡ ਰੇਲ ਪਰਿਯੋਜਨਾ ਨੂੰ ਭੀ ਮਨਜ਼ੂਰੀ ਦੇ ਦਿੱਤੀ ਹੈ।

ਸਾਥੀਓ,

ਅੱਜ ਮੱਧ ਪ੍ਰਦੇਸ਼ ਦੇ ਦਤੀਆ ਅਤੇ ਸਤਨਾ ਭੀ ਹਵਾਈ ਯਾਤਰਾ ਦੇ ਨੈੱਟਵਰਕ ਨਾਲ ਜੁੜ ਗਏ ਹਨ। ਇਨ੍ਹਾਂ ਦੋਹਾਂ ਹਵਾਈ ਅੱਡਿਆਂ ਨਾਲ ਬੁੰਦੇਲਖੰਡ ਅਤੇ ਵਿੰਧਯ ਖੇਤਰ ਵਿੱਚ ਏਅਰ ਕਨੈਕਟਿਵਿਟੀ ਬਿਹਤਰ ਹੋਵੇਗੀ। ਹੁਣ ਮਾਂ ਪੀਤਾਂਬਰਾ, ਮਾਂ ਸ਼ਾਰਦਾ ਦੇਵੀ ਅਤੇ ਪਵਿੱਤਰ ਚਿੱਤਰਕੂਟ ਧਾਮ ਦੇ ਦਰਸ਼ਨ ਕਰਨਾ ਹੋਰ ਸੁਲਭ ਹੋ ਜਾਵੇਗਾ।

ਸਾਥੀਓ,

ਅੱਜ ਭਾਰਤ, ਇਤਿਹਾਸ ਦੇ ਉਸ ਮੋੜ ‘ਤੇ ਹੈ, ਜਿੱਥੇ ਸਾਨੂੰ ਆਪਣੀ ਸੁਰੱਖਿਆ, ਆਪਣੀ ਸਮਰੱਥਾ ਅਤੇ ਆਪਣੀ ਸੰਸਕ੍ਰਿਤੀ, ਹਰ ਪੱਧਰ ‘ਤੇ ਕੰਮ ਕਰਨਾ ਹੈ। ਸਾਨੂੰ ਆਪਣਾ ਪਰਿਸ਼ਰਮ ਵਧਾਉਣਾ ਹੈ। ਇਸ ਵਿੱਚ ਸਾਡੀ ਮਾਤ੍ਰਸ਼ਕਤੀ, ਸਾਡੀਆਂ ਮਾਤਾਵਾਂ-ਭੈਣਾਂ-ਬੇਟੀਆਂ ਦੀ ਭੂਮਿਕਾ ਬਹੁਤ ਬੜੀ ਹੈ। ਸਾਡੇ ਸਾਹਮਣੇ ਲੋਕਮਾਤਾ ਦੇਵੀ ਅਹਿਲਿਆਬਾਈ ਜੀ ਦੀ ਪ੍ਰੇਰਣਾ ਹੈ। ਰਾਣੀ ਲਕਸ਼ਮੀਬਾਈ, ਰਾਣੀ ਦੁਰਗਾਵਤੀ, ਰਾਣੀ ਕਮਲਾਪਤੀ, ਅਵੰਤੀਬਾਈ ਲੋਧੀ, ਕਿੱਤੂਰ ਦੀ ਰਾਣੀ ਚੇਨੱਮਾ, ਰਾਣੀ ਗਾਇਡਿਨਲਿਯੂ, ਵੇਲੂ ਨਾਚਿਯਾਰ, ਸਾਵਿਤਰੀ ਬਾਈ ਫੁਲੇ, ਐਸੇ ਹਰ ਨਾਮ ਸਾਨੂੰ ਗੌਰਵ ਨਾਲ ਭਰ ਦਿੰਦੇ ਹਨ। ਲੋਕਮਾਤਾ ਅਹਿਲਿਆਬਾਈ ਦੀ ਇਹ ਤਿੰਨ ਸੌਵੀਂ ਜਨਮ ਜਯੰਤੀ, ਸਾਨੂੰ ਨਿਰੰਤਰ ਪ੍ਰੇਰਿਤ ਕਰਦੀ ਰਹੇ, ਆਉਣ ਵਾਲੀਆਂ ਸਦੀਆਂ ਦੇ ਲਈ ਅਸੀਂ ਇੱਕ ਸਸ਼ਕਤ ਭਾਰਤ ਦੀ ਨੀਂਹ ਮਜ਼ਬੂਤ ਕਰੀਏ, ਇਸੇ ਕਾਮਨਾ ਦੇ ਨਾਲ ਆਪ ਸਭ ਨੂੰ ਫਿਰ ਤੋਂ ਇੱਕ ਵਾਰ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ। ਆਪਣਾ ਤਿਰੰਗਾ ਉੱਪਰ ਉਠਾ ਕੇ ਮੇਰੇ ਨਾਲ ਬੋਲੋ 

ਭਾਰਤ ਮਾਤਾ ਕੀ ਜੈ!

ਭਾਰਤ ਮਾਤਾ ਕੀ ਜੈ!

ਭਾਰਤ ਮਾਤਾ ਕੀ ਜੈ!

ਵੰਦੇ ਮਾਤਰਮ!

ਵੰਦੇ ਮਾਤਰਮ!

ਵੰਦੇ ਮਾਤਰਮ!

ਵੰਦੇ ਮਾਤਰਮ!

ਵੰਦੇ ਮਾਤਰਮ!

ਵੰਦੇ ਮਾਤਰਮ!

ਵੰਦੇ ਮਾਤਰਮ!

ਵੰਦੇ ਮਾਤਰਮ!

ਵੰਦੇ ਮਾਤਰਮ!

****

ਐੱਮਜੇਪੀਐੱਸ/ਐੱਸਟੀ/ਡੀਕੇ


(Release ID: 2133091)