ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਰਾਇਜ਼ਿੰਗ ਨੌਰਥ ਈਸਟ ਇਨਵੈਸਟਰਸ ਸਮਿਟ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 23 MAY 2025 2:03PM by PIB Chandigarh

ਕੇਂਦਰੀ ਮੰਤਰੀ ਮੰਡਲ ਦੇ ਮੇਰੇ ਸਾਥੀ ਜਯੋਤਿਰਾਦਿੱਤਿਆ ਸਿੰਧੀਆ ਜੀ,  ਸੁਕਾਂਤਾ ਮਜੂਮਦਾਰ ਜੀ,  ਮਣੀਪੁਰ ਦੇ ਰਾਜਪਾਲ ਅਜੈ ਭੱਲਾ  ਜੀ,  ਅਸਾਮ  ਦੇ ਮੁੱਖ ਮੰਤਰੀ ਹਿਮੰਤ ਬਿਸ਼ਵ ਸ਼ਰਮਾ  ਜੀ,  ਅਰੁਣਾਚਲ ਪ੍ਰਦੇਸ਼  ਦੇ ਮੁੱਖ ਮੰਤਰੀ ਪੇਮਾ ਖਾਂਡੂ ਜੀ,  ਤ੍ਰਿਪੁਰਾ  ਦੇ ਮੁੱਖ ਮੰਤਰੀ ਮਾਣਿਕ ਸਾਹਾ ਜੀ,  ਮੇਘਾਲਿਆ ਦੇ ਮੁੱਖ ਮੰਤਰੀ ਕੋਨਰਾਡ ਸੰਗਮਾ ਜੀ,  ਸਿੱਕਿਮ  ਦੇ ਮੁੱਖ ਮੰਤਰੀ ਪ੍ਰੇਮ ਸਿੰਘ ਤਮਾਂਗ ਜੀ,  ਨਾਗਾਲੈਂਡ  ਦੇ ਮੁੱਖ ਮੰਤਰੀ ਨੇਫਿਊ ਰਿਓ ਜੀ,  ਮਿਜ਼ੋਰਮ  ਦੇ ਮੁੱਖ ਮੰਤਰੀ ਲਾਲਦੁਹੋਮਾ ਜੀ,  ਸਾਰੇ ਇੰਡਸਟ੍ਰੀ ਲੀਡਰਸ,  ਇਨਵੈਸਟਰਸ,  ਦੇਵੀਓ ਅਤੇ ਸੱਜਣੋਂ!

 

ਅੱਜ ਜਦੋਂ ਮੈਂ ਰਾਇਜ਼ਿੰਗ ਨੌਰਥਈਸਟ ਦੇ ਇਸ ਸ਼ਾਨਦਾਰ ਮੰਚ ‘ਤੇ ਹਾਂ ਤਾਂ ਮਨ ਵਿੱਚ ਗਰਵ (ਮਾਣ) ਹੈ  ਆਤਮੀਅਤਾ ਹੈ,  ਅਪਣੱਤ ਹੈ,  ਅਤੇ ਸਭ ਤੋਂ ਬੜੀ ਬਾਤ ਹੈ,  ਭਵਿੱਖ ਨੂੰ ਲੈ ਕੇ ਅਪਾਰ ਵਿਸ਼ਵਾਸ ਹੈ।  ਹੁਣ ਕੁਝ ਹੀ ਮਹੀਨੇ ਪਹਿਲੇ,  ਇੱਥੇ ਭਾਰਤ ਮੰਡਪਮ ਵਿੱਚ ਅਸੀਂ ਅਸ਼ਟਲਕਸ਼ਮੀ ਮਹੋਤਸਵ ਮਨਾਇਆ ਸੀ, ਅੱਜ ਅਸੀਂ ਇੱਥੇ ਨੌਰਥ ਈਸਟ ਵਿੱਚ ਇਨਵੈਸਟਮੈਂਟ ਦਾ ਉਤਸਵ ਮਨਾ ਰਹੇ ਹਾਂ।  ਇੱਥੇ ਇਤਨੀ ਬੜੀ ਸੰਖਿਆ ਵਿੱਚ ਇੰਡਸਟ੍ਰੀ ਲੀਡਰਸ ਆਏ ਹਨ। ਇਹ ਦਿਖਾਉਂਦਾ ਹੈ ਕਿ ਨੌਰਥ ਈਸਟ ਨੂੰ ਲੈ ਕੇ ਸਭ ਵਿੱਚ ਉਤਸ਼ਾਹ ਹੈ,  ਉਮੰਗ ਹੈ ਅਤੇ ਨਵੇਂ-ਨਵੇਂ ਸੁਪਨੇ ਹਨ। ਮੈਂ ਸਾਰੇ ਮੰਤਰਾਲਿਆਂ ਅਤੇ ਸਾਰੇ ਰਾਜਾਂ ਦੀਆਂ ਸਰਕਾਰਾਂ ਨੂੰ ਇਸ ਕੰਮ ਦੇ ਲਈ ਬਹੁਤ- ਬਹੁਤ ਵਧਾਈ ਦਿੰਦਾ ਹਾਂ। ਤੁਹਾਡੇ ਪ੍ਰਯਾਸਾਂ ਨਾਲ,  ਉੱਥੇ ਇਨਵੈਸਟਮੈਂਟ ਦੇ ਲਈ ਇੱਕ ਸ਼ਾਨਦਾਰ ਮਾਹੌਲ ਬਣਿਆ ਹੈ। ਨੌਰਥ ਈਸਟ ਰਾਇਜ਼ਿਗ ਸਮਿਟ,  ਇਸ ਦੀ ਸਫ਼ਲਤਾ ਦੇ ਲਈ ਮੇਰੀ ਤਰਫ਼ੋਂ,  ਭਾਰਤ ਸਰਕਾਰ  ਦੀ ਤਰਫੋਂ ਤੁਹਾਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ।

ਸਾਥੀਓ,

ਭਾਰਤ ਨੂੰ ਦੁਨੀਆ ਦਾ ਸਭ ਤੋਂ Diverse Nation ਕਿਹਾ ਜਾਂਦਾ ਹੈ,  ਅਤੇ ਸਾਡਾ ਨੌਰਥ ਈਸਟ,  ਇਸ Diverse Nation ਦਾ ਸਭ ਤੋਂ Diverse ਹਿੱਸਾ ਹੈ।  ਟ੍ਰੇਡ ਤੋਂ ਟ੍ਰੈਡਿਸ਼ਨ ਤੱਕ,  ਟੈਕਸਟਾਇਲ ਤੋਂ ਟੂਰਿਜ਼ਮ ਤੱਕ,  Northeast ਦੀ Diversity,  ਇਹ ਉਸ ਦੀ ਬਹੁਤ ਬੜੀ Strength ਹੈ।  ਨੌਰਥ ਈਸਟ ਯਾਨੀ Bio Economy ਅਤੇ Bamboo,  ਨੌਰਥ ਈਸਟ ਯਾਨੀ ਟੀ ਪ੍ਰੋਡਕਸ਼ਨ ਐਂਡ ਪੈਟਰੋਲੀਅਮ ,  ਨੌਰਥ ਈਸਟ ਯਾਨੀ Sports ਅਤੇ Skill,  ਨੌਰਥ ਈਸਟ ਯਾਨੀ Eco-Tourism ਦਾ Emerging ਹੱਬ,  ਨੌਰਥ ਈਸਟ ਯਾਨੀ Organic Products ਦੀ ਨਵੀਂ ਦੁਨੀਆ,  ਨੌਰਥ ਈਸਟ ਯਾਨੀ ਐਨਰਜੀ ਦਾ ਪਾਵਰ ਹਾਊਸ,  ਇਸ ਲਈ ਨੌਰਥ ਈਸਟ ਸਾਡੇ ਲਈ ਅਸ਼ਟਲਕਸ਼ਮੀ’ ਹੈ।  ਅਸ਼ਟਲਕਸ਼ਮੀ’  ਦੇ ਇਸ ਅਸ਼ੀਰਵਾਦ  ਨਾਲ ਨੌਰਥ ਈਸਟ ਦਾ ਹਰ ਰਾਜ ਕਹਿ ਰਿਹਾ ਹੈ,  ਅਸੀਂ ਨਿਵੇਸ਼ ਦੇ ਲਈ ਤਿਆਰ ਹਾਂ,  ਅਸੀਂ ਅਗਵਾਈ ਦੇ ਲਈ ਤਿਆਰ ਹਾਂ। 

ਸਾਥੀਓ,

ਵਿਕਸਿਤ ਭਾਰਤ ਦੇ ਨਿਰਮਾਣ ਦੇ ਲਈ ਪੂਰਬੀ ਭਾਰਤ ਦਾ ਵਿਕਸਿਤ ਹੋਣਾ ਬਹੁਤ ਜ਼ਰੂਰੀ ਹੈ।  ਅਤੇ ਨੌਰਥ ਈਸਟ,  ਪੂਰਬੀ ਭਾਰਤ ਦਾ ਸਭ ਤੋਂ ਅਹਿਮ ਅੰਗ ਹੈ।  ਸਾਡੇ ਲਈ,  EAST ਦਾ ਮਤਲਬ ਸਿਰਫ਼ ਇੱਕ ਦਿਸ਼ਾ ਨਹੀਂ ਹੈਸਾਡੇ ਲਈ EAST ਦਾ ਮਤਲਬ ਹੈ – Empower,  Act,  Strengthen,  and Transform.  ਪੂਰਬੀ ਭਾਰਤ ਦੇ ਲਈ ਇਹੀ ਸਾਡੀ ਸਰਕਾਰ ਦੀ ਨੀਤੀ ਹੈ।  ਇਹੀ Policy,  ਇਹੀ Priority,  ਅੱਜ ਪੂਰਬੀ ਭਾਰਤ ਨੂੰ,  ਸਾਡੇ ਨੌਰਥ ਈਸਟ ਨੂੰ ਗ੍ਰੋਥ ਦੇ ਸੈਂਟਰ ਸਟੇਜ ‘ਤੇ ਲੈ ਕੇ ਆਈ ਹੈ।

ਸਾਥੀਓ,

ਪਿਛਲੇ 11 ਵਰ੍ਹਿਆਂ ਵਿੱਚ, ਜੋ ਪਰਿਵਤਰਨ ਨੌਰਥ ਈਸਟ ਵਿੱਚ ਆਇਆ ਹੈ, ਉਹ ਕੇਵਲ ਅੰਕੜਿਆਂ ਦੀ ਬਾਤ ਨਹੀਂ ਹੈ,  ਇਹ ਜ਼ਮੀਨ ‘ਤੇ ਮਹਿਸੂਸ ਹੋਣ ਵਾਲਾ ਬਦਲਾਅ ਹੈ। ਅਸੀਂ ਨੌਰਥ ਈਸਟ ਦੇ ਨਾਲ ਕੇਵਲ ਯੋਜਨਾਵਾਂ ਦੇ ਮਾਧਿਅਮ ਨਾਲ ਰਿਸ਼ਤਾ ਨਹੀਂ ਜੋੜਿਆ,  ਅਸੀਂ ਦਿਲ ਤੋਂ ਰਿਸ਼ਤਾ ਬਣਾਇਆ ਹੈ। ਇਹ ਅੰਕੜਾ ਜੋ ਮੈਂ ਦੱਸ ਰਿਹਾ ਹਾਂ ਨਾ,  ਸੁਣ ਕੇ ਅਸਚਰਜ ਹੋਵੇਗਾ,  Seven Hundred Time,  700 ਤੋਂ ਜ਼ਿਆਦਾ ਵਾਰ ਸਾਡੇ ਕੇਂਦਰ ਸਰਕਾਰ ਦੇ ਮੰਤਰੀ ਨੌਰਥ ਈਸਟ ਗਏ ਹਨ। ਅਤੇ ਮੇਰਾ ਨਿਯਮ ਜਾ ਕੇ ਆਉਣ ਵਾਲਾ ਨਹੀਂ ਸੀ,  ਨਾਇਟ ਸਟੇ ਕਰਨਾ ਕੰਪਲਸਰੀ ਸੀ।  ਉਨ੍ਹਾਂ ਨੇ ਉਸ ਮਿੱਟੀ ਨੂੰ ਮਹਿਸੂਸ ਕੀਤਾ,  ਲੋਕਾਂ ਦੀਆਂ ਅੱਖਾਂ ਵਿੱਚ ਉਮੀਦ ਦੇਖੀਅਤੇ ਉਸ ਭਰੋਸੇ ਨੂੰ ਵਿਕਾਸ ਦੀ ਨੀਤੀ ਵਿੱਚ ਬਦਲਿਆ,  ਅਸੀਂ ਇਨਫ੍ਰਾਸਟ੍ਰਕਚਰ ਨੂੰ ਸਿਰਫ਼ ਇੱਟ ਅਤੇ ਸੀਮਿੰਟ ਨਾਲ ਨਹੀਂ ਦੇਖਿਆ,  ਅਸੀਂ ਉਸ ਨੂੰ ਇਮੋਸ਼ਨਲ ਕਨੈਕਟ ਦਾ ਮਾਧਿਅਮ ਬਣਾਇਆ ਹੈ। ਅਸੀਂ ਲੁਕ ਈਸਟ ਤੋਂ ਅੱਗੇ ਵਧ ਕੇ ਐਕਟ ਈਸਟ ਦੇ ਮੰਤਰ ‘ਤੇ ਚਲੇ,  ਅਤੇ ਇਸ ਦਾ ਪਰਿਣਾਮ ਅੱਜ ਅਸੀਂ ਦੇਖ ਰਹੇ ਹਾਂ ।  ਇੱਕ ਸਮਾਂ ਸੀ ,  ਜਦੋਂ Northeast ਨੂੰ ਸਿਰਫ਼ Frontier Region ਕਿਹਾ ਜਾਂਦਾ ਸੀ। ਅੱਜ ਇਹ Growth ਦਾ Front-Runner ਬਣ ਰਿਹਾ ਹੈ।

ਸਾਥੀਓ,

ਅੱਛਾ ਇਨਫ੍ਰਾਸਟ੍ਰਕਚਰਟੂਰਿਜ਼ਮ ਨੂੰ attractive ਬਣਾਉਂਦਾ ਹੈ।  ਜਿੱਥੇ ਇਨਫ੍ਰਾਸਟ੍ਰਕਚਰ ਅੱਛਾ ਹੁੰਦਾ ਹੈ,  ਉੱਥੇ Investors ਨੂੰ ਭੀ ਇੱਕ ਅਲੱਗ Confidence ਆਉਂਦਾ ਹੈ।  ਬਿਹਤਰ ਰੋਡਸ,  ਅੱਛਾ ਪਾਵਰ ਇਨਫ੍ਰਾਸਟ੍ਰਕਚਰ ਅਤੇ ਲੌਜਿਸਟਿਕ ਨੈੱਟਵਰਕ,  ਕਿਸੇ ਭੀ ਇੰਡਸਟ੍ਰੀ ਦੀ backbone ਹੈ।  Trade ਭੀ ਉੱਥੇ ਹੀ Grow ਕਰਦਾ ਹੈ,  ਜਿੱਥੇ Seamless Connectivity ਹੋਵੇ,  ਯਾਨੀ ਬਿਹਤਰ ਇਨਫ੍ਰਾਸਟ੍ਰਕਚਰਹਰ Development ਦੀ ਪਹਿਲੀ ਸ਼ਰਤ ਹੈ,  ਉਸ ਦਾ Foundation ਹੈ। ਇਸ ਲਈ ਅਸੀਂ ਨੌਰਥ ਈਸਟ ਵਿੱਚ Infrastructure Revolution ਸ਼ੁਰੂ ਕੀਤਾ ਹੈ।  ਲੰਬੇ ਸਮੇਂ ਤੱਕ ਨੌਰਥ ਈਸਟ ਅਭਾਵ ਵਿੱਚ ਰਿਹਾ।  ਲੇਕਿਨ ਹੁਣ,  ਨੌਰਥ ਈਸਟ Land of Opportunities ਬਣ ਰਿਹਾ ਹੈ।  ਅਸੀਂ ਨੌਰਥ ਈਸਟ ਵਿੱਚ ਕਨੈਕਟਿਵਿਟੀ ਇਨਫ੍ਰਾਸਟ੍ਰਕਚਰ ‘ਤੇ ਲੱਖਾਂ ਕਰੋੜ ਰੁਪਏ ਖਰਚ ਕੀਤੇ ਹਨ।  ਆਪ (ਤੁਸੀਂ) ਅਰੁਣਾਚਲ ਜਾਓਂਗੇ,  ਤਾਂ ਸੇਲਾ ਟਨਲ ਜਿਹੇ ਇਨਫ੍ਰਾਸਟ੍ਰਕਚਰ ਤੁਹਾਨੂੰ ਮਿਲੇਗਾ।  (ਆਪ) ਤੁਸੀਂ ਅਸਾਮ ਜਾਓਂਗੇ,  ਤਾਂ ਭੂਪੇਨ ਹਜ਼ਾਰਿਕਾ ਬ੍ਰਿਜ ਜਿਹੇ ਕਈ ਮੈਗਾ ਪ੍ਰੋਜੈਕਟਸ ਦੇਖੋਂਗੇਸਿਰਫ਼ ਇੱਕ ਦਹਾਕੇ ਵਿੱਚ ਨੌਰਥ ਈਸਟ ਵਿੱਚ 11 Thousand ਕਿਲੋਮੀਟਰ  ਦੇ ਨਵੇਂ ਹਾਈਵੇ ਬਣਾਏ ਗਏ ਹਨ । ਸੈਕੜੋਂ ਕਿਲੋਮੀਟਰ ਦੀਆਂ ਨਵੀਆਂ ਰੇਲ ਲਾਇਨਾਂ ਵਿਛਾਈਆਂ ਗਈਆਂ ਹਨ,  ਨੌਰਥ ਈਸਟ ਵਿੱਚ ਏਅਰਪੋਰਟਸ ਦੀ ਸੰਖਿਆ ਦੁੱਗਣੀ ਹੋ ਚੁੱਕੀ ਹੈ।  ਬ੍ਰਹਮਪੁੱਤਰ ਅਤੇ ਬਰਾਕ ਨਦੀਆਂ ‘ਤੇ ਵਾਟਰਵੇਜ਼ ਬਣ ਰਹੇ ਹਨ। ਸੈਕੜੋਂ ਦੀ ਸੰਖਿਆ ਵਿੱਚ ਮੋਬਾਈਲ ਟਾਵਰਸ ਲਗਾਏ ਗਏ ਹਨ,  ਅਤੇ ਇਤਨਾ ਹੀ ਨਹੀਂ,  1600 ਕਿਲੋਮੀਟਰ ਲੰਬੀ ਪਾਇਪਲਾਇਨ ਦਾ ਨੌਰਥ ਈਸਟ ਗੈਸ ਗ੍ਰਿੱਡ ਭੀ ਬਣਾਇਆ ਗਿਆ ਹੈ। ਇਹ ਇੰਡਸਟ੍ਰੀ ਨੂੰ ਜ਼ਰੂਰੀ ਗੈਸ ਸਪਲਾਈ ਦਾ ਭਰੋਸਾ ਦਿੰਦਾ ਹੈ।  ਯਾਨੀ ਹਾਈਵੇਜ਼,  ਰੇਲਵੇਜ਼,  ਵਾਟਰਵੇਜ਼,  ਆਈਵੇਜ਼,  ਹਰ ਪ੍ਰਕਾਰ ਨਾਲ ਨੌਰਥ ਈਸਟ ਦੀ ਕਨੈਕਟਿਵਿਟੀ ਸਸ਼ਕਤ ਹੋ ਰਹੀ ਹੈ।  ਨੌਰਥ ਈਸਟ ਵਿੱਚ ਜ਼ਮੀਨ ਤਿਆਰ ਹੋ ਚੁੱਕੀ ਹੈ,  ਸਾਡੀਆਂ ਇੰਡਸਟ੍ਰੀਜ਼ ਨੂੰ ਅੱਗੇ ਵਧ ਕੇ,  ਇਸ ਅਵਸਰ ਦਾ ਪੂਰਾ ਲਾਭ ਉਠਾਉਣਾ ਚਾਹੀਦਾ ਹੈ।  ਤੁਹਾਨੂੰ First Mover Advantage ਤੋਂ ਚੂਕਣਾ ਨਹੀਂ ਹੈ।

ਸਾਥੀਓ,

 

ਆਉਣ ਵਾਲੇ ਦਹਾਕੇ ਵਿੱਚ ਨੌਰਥ ਈਸਟ ਦਾ ਟ੍ਰੇਡ ਪੋਟੈਂਸ਼ਿਅਲ ਕਈ ਗੁਣਾ ਵਧਣ ਵਾਲਾ ਹੈ।  ਅੱਜ ਭਾਰਤ ਅਤੇ ਆਸੀਆਨ  ਦੇ ਦਰਮਿਆਨ ਦਾ ਟ੍ਰੇਡ ਵਾਲਿਊਮ ਲਗਭਗ ਸਵਾ ਸੌ ਬਿਲੀਅਨ ਡਾਲਰ ਹੈ। ਆਉਣ ਵਾਲੇ ਵਰ੍ਹਿਆਂ ਵਿੱਚ ਇਹ 200 ਬਿਲੀਅਨ ਡਾਲਰ ਨੂੰ ਪਾਰ ਕਰ ਜਾਵੇਗਾ,  ਨੌਰਥ ਈਸਟ ਇਸ ਟ੍ਰੇਡ ਦਾ ਇੱਕ ਮਜ਼ਬੂਤ ਬ੍ਰਿਜ ਬਣੇਗਾ,  ਆਸੀਆਨ ਦੇ ਲਈ ਟ੍ਰੇਡ ਦਾ ਗੇਟਵੇ ਬਣੇਗਾ। ਅਤੇ ਇਸ ਦੇ ਲਈ ਭੀ ਅਸੀਂ ਜ਼ਰੂਰੀ ਇਨਫ੍ਰਾਸਟ੍ਰਕਚਰ ‘ਤੇ ਤੇਜ਼ੀ ਨਾਲ ਕੰਮ ਕਰ ਰਹੇ ਹਾਂ। ਭਾਰਤ- ਮਿਆਂਮਾਰ-ਥਾਈਲੈਂਡ ਟ੍ਰਾਇਲੇਟਰਲ ਹਾਈਵੇ ਤੋਂ ਮਿਆਂਮਾਰ ਹੁੰਦੇ ਹੋਏ ਥਾਈਲੈਂਡ ਤੱਕ ਸਿੱਧਾ ਸੰਪਰਕ ਹੋਵੇਗਾ। ਇਸ ਨਾਲ ਭਾਰਤ ਦੀ ਕਨੈਕਟਿਵਿਟੀ ਥਾਈਲੈਂਡਵਿਅਤਨਾਮਲਾਓਸ ਜਿਹੇ ਦੇਸ਼ਾਂ ਨਾਲ ਹੋਰ ਅਸਾਨ ਹੋ ਜਾਵੇਗੀ।  ਸਾਡੀ ਸਰਕਾਰ,  ਕਲਾਦਾਨ ਮਲਟੀਮੋਡਲ ਟ੍ਰਾਂਜ਼ਿਟ ਪ੍ਰੋਜੈਕਟ ਨੂੰ ਤੇਜ਼ੀ ਨਾਲ ਪੂਰਾ ਕਰਨ ਵਿੱਚ ਜੁਟੀ ਹੈ।  ਇਹ ਪ੍ਰੋਜੈਕਟ,  ਕੋਲਕਾਤਾ ਪੋਰਟ ਨੂੰ ਮਿਆਂਮਾਰ  ਦੇ ਸਿੱਤਵੇ ਪੋਰਟ ਨਾਲ ਜੋੜੇਗਾ,  ਅਤੇ ਮਿਜ਼ੋਰਮ ਹੁੰਦੇ ਹੋਏ ਬਾਕੀ ਨੌਰਥ ਈਸਟ ਨੂੰ ਕਨੈਕਟ ਕਰੇਗਾ ।  ਇਸ ਨਾਲ ਪੱਛਮ ਬੰਗਾਲ ਅਤੇ ਮਿਜ਼ੋਰਮ ਦੀ ਦੂਰੀ ਬਹੁਤ ਘੱਟ ਹੋ ਜਾਵੇਗੀ।  ਇਹ ਇੰਡਸਟ੍ਰੀ  ਦੇ ਲਈ,  ਟ੍ਰੇਡ ਦੇ ਲਈ ਭੀ ਬਹੁਤ ਬੜਾ ਵਰਦਾਨ ਸਾਬਤ ਹੋਵੇਗਾ।

ਸਾਥੀਓ,

ਅੱਜ ਗੁਵਾਹਾਟੀ,  ਇੰਫਾਲ,  ਅਗਰਤਲਾ ਐਸੇ ਸ਼ਹਿਰਾਂ ਨੂੰ Multi-Modal Logistics Hubs  ਦੇ ਰੂਪ ਵਿੱਚ ਭੀ ਵਿਕਸਿਤ ਕੀਤਾ ਜਾ ਰਿਹਾ ਹੈ। ਮੇਘਾਲਿਆ ਅਤੇ ਮਿਜ਼ੋਰਮ ਵਿੱਚ Land Custom Stations,  ਹੁਣ ਇੰਟਰਨੈਸ਼ਨਲ ਟ੍ਰੇਡ ਨੂੰ ਨਵਾਂ ਵਿਸਤਾਰ  ਦੇ ਰਹੇ ਹਨ। ਇਨ੍ਹਾਂ ਸਾਰੇ ਪ੍ਰਯਾਸਾਂ ਨਾਲ ਨੌਰਥ ਈਸਟ,  ਇੰਡੋ ਪੈਸਿਫਿਕ ਦੇਸ਼ਾਂ ਵਿੱਚ ਟ੍ਰੇਡ ਦਾ ਨਵਾਂ ਨਾਮ ਬਣਨ ਜਾ ਰਿਹਾ ਹੈ। ਯਾਨੀ ਤੁਹਾਡੇ ਲਈ ਨੌਰਥ ਈਸਟ ਵਿੱਚ ਸੰਭਾਵਨਾਵਾਂ ਦਾ ਨਵਾਂ ਅਕਾਸ਼ ਖੁੱਲ੍ਹਣ ਜਾ ਰਿਹਾ ਹੈ।

ਸਾਥੀਓ,

ਅੱਜ ਅਸੀਂ ਭਾਰਤ ਨੂੰ,  ਇੱਕ ਗਲੋਬਲ Health And Wellness Solution Provider  ਦੇ ਰੂਪ ਵਿੱਚ ਸਥਾਪਿਤ ਕਰ ਰਹੇ ਹਾਂ।  Heal In India ,  Heal In India ਦਾ ਮੰਤਰ ,  ਗਲੋਬਲ ਮੰਤਰ ਬਣੇ,  ਇਹ ਸਾਡਾ ਪ੍ਰਯਾਸ ਹੈ। ਨੌਰਥ ਈਸਟ ਵਿੱਚ ਨੇਚਰ ਭੀ ਹੈ,  ਅਤੇ ਆਰਗੈਨਿਕ ਲਾਇਫਸਟਾਇਲ ਦੇ ਲਈ ਇੱਕ ਪਰਫੈਕਟ ਡੈਸਟੀਨੇਸ਼ਨ ਭੀ ਹੈ। ਉੱਥੋਂ ਦੀ ਬਾਇਓਡਾਇਵਰਸਿਟੀ,  ਉੱਥੋਂ ਦਾ ਮੌਸਮ,  ਵੈੱਲਨੈੱਸ ਦੇ ਲਈ ਮੈਡੀਸਿਨ ਦੀ ਤਰ੍ਹਾਂ ਹੈ ਇਸ ਲਈ,  Heal In India  ਦੇ ਮਿਸ਼ਨ ਵਿੱਚ ਇਨਵੈਸਟ ਕਰਨ  ਦੇ,  ਮੈਂ ਸਮਝਦਾ ਹਾਂ ਉਸ ਦੇ ਲਈ ਆਪ (ਤੁਸੀਂ) ਨੌਰਥ ਈਸਟ ਨੂੰ ਜ਼ਰੂਰ ਐਕਸਪਲੋਰ ਕਰੋ।

ਸਾਥੀਓ,

ਨੌਰਥ ਈਸਟ  ਦੇ ਤਾਂ ਕਲਚਰ ਵਿੱਚ ਹੀ ਮਿਊਜ਼ਿਕ ਹੈਡਾਂਸ ਹੈ,  ਸੈਲੀਬ੍ਰੇਸ਼ਨ ਹੈ। ਇਸ ਲਈ ਗਲੋਬਲ ਕਾਨਫਰੰਸਾਂ ਹੋਣ, Concerts ਹੋਣਜਾਂ ਫਿਰ Destination Weddings, ਇਸ ਦੇ ਲਈ ਭੀ ਨੌਰਥ ਈਸਟ ਬਿਹਤਰੀਨ ਜਗ੍ਹਾ ਹੈ। ਇੱਕ ਤਰ੍ਹਾਂ ਨਾਲ ਨੌਰਥ ਈਸਟਟੂਰਿਜ਼ਮ ਦੇ ਲਈ ਇੱਕ ਕੰਪਲੀਟ ਪੈਕੇਜ ਹੈ।  ਹੁਣ ਨੌਰਥ ਈਸਟ ਵਿੱਚ ਵਿਕਾਸ ਦਾ ਲਾਭ ਕੋਣੇ-ਕੋਣੇ ਤੱਕ ਪਹੁੰਚ ਰਿਹਾ ਹੈ  ਤਾਂ ਇਸ ਦਾ ਭੀ ਪਾਜ਼ਿਟਿਵ ਅਸਰ ਟੂਰਿਜ਼ਮ ‘ਤੇ ਪੈ ਰਿਹਾ ਹੈ। ਉੱਥੇ ਸੈਲਾਨੀਆਂ ਦੀ ਸੰਖਿਆ ਦੁੱਗਣੀ ਹੋਈ ਹੈ। ਅਤੇ ਇਹ ਸਿਰਫ਼ ਅੰਕੜੇ ਨਹੀਂ ਹਨ,  ਇਸ ਨਾਲ ਪਿੰਡ-ਪਿੰਡ ਵਿੱਚ ਹੋਮ ਸਟੇ ਬਣ ਰਹੇ ਹਨ,  ਗਾਇਡਸ ਦੇ ਰੂਪ ਵਿੱਚ ਨੌਜਵਾਨਾਂ ਨੂੰ ਨਵੇਂ ਮੌਕੇ ਮਿਲ ਰਹੇ ਹਨ। ਟੂਰ ਐਂਡ ਟ੍ਰੈਵਲ ਦਾ ਪੂਰਾ ਈਕੋਸਿਸਟਮ ਡਿਵੈਲਪ ਹੋ ਰਿਹਾ ਹੈ। ਹੁਣ ਸਾਨੂੰ ਇਸ ਨੂੰ ਹੋਰ ਉਚਾਈ ਤੱਕ ਲੈ ਜਾਣਾ ਹੈ।  Eco - Tourism ਵਿੱਚ,  Cultural - Tourism ਵਿੱਚ,  ਆਪ ਸਭ ਦੇ  ਲਈ ਨਿਵੇਸ਼ ਦੇ ਬਹੁਤ ਸਾਰੇ ਨਵੇਂ ਮੌਕੇ ਹਨ।

ਸਾਥੀਓ,

ਕਿਸੇ ਭੀ ਖੇਤਰ ਦੇ ਵਿਕਾਸ ਦੇ ਲਈ ਸਭ ਤੋਂ ਜ਼ਰੂਰੀ ਹੈ-  ਸ਼ਾਂਤੀ ਅਤੇ ਕਾਨੂੰਨ ਵਿਵਸਥਾ ।  ਆਤੰਕਵਾਦ ਹੋਵੇ ਜਾਂ ਅਸ਼ਾਂਤੀ ਫੈਲਾਉਣ ਵਾਲੇ ਮਾਓਵਾਦੀਸਾਡੀ ਸਰਕਾਰ ਜ਼ੀਰੋ ਟੌਲਰੈਂਸ ਦੀ ਨੀਤੀ ‘ਤੇ ਚਲਦੀ ਹੈ। ਇੱਕ ਸਮਾਂ ਸੀ,  ਜਦੋਂ ਨੌਰਥ ਈਸਟ ਦੇ ਨਾਲ ਬੰਬ-ਬੰਦੂਕ ਅਤੇ ਬਲੌਕੇਡ ਦਾ ਨਾਮ ਜੁੜਿਆ ਹੋਇਆ ਸੀ, ਨੌਰਥ ਈਸਟ ਕਹਿੰਦੇ ਹੀ ਬੰਬ-ਬੰਦੂਕ ਅਤੇ ਬਲੌਕੇਡ ਇਹੀ ਯਾਦ ਆਉਂਦਾ ਸੀ।  ਇਸ ਦਾ ਬਹੁਤ ਬੜਾ ਨੁਕਸਾਨ ਉੱਥੋਂ ਦੇ ਨੌਜਵਾਨਾਂ ਨੂੰ ਉਠਾਉਣਾ ਪਿਆ।  ਉਨ੍ਹਾਂ ਦੇ ਹੱਥਾਂ ਤੋਂ ਅਣਗਿਣਤ ਮੌਕੇ ਨਿਕਲ ਗਏ। ਸਾਡਾ ਫੋਕਸ ਨੌਰਥ ਈਸਟ ਦੇ ਨੌਜਵਾਨਾਂ ਦੇ ਭਵਿੱਖ ‘ਤੇ ਹੈ। ਇਸ ਲਈ ਅਸੀਂ ਇੱਕ ਦੇ ਬਾਅਦ ਇੱਕ ਸ਼ਾਂਤੀ ਸਮਝੌਤੇ ਕੀਤੇਨੌਜਵਾਨਾਂ ਨੂੰ ਵਿਕਾਸ ਦੀ ਮੁੱਖ ਧਾਰਾ ਵਿੱਚ ਆਉਣ ਦਾ ਅਵਸਰ ਦਿੱਤਾ ।  ਪਿਛਲੇ 10-11 ਸਾਲ ਵਿੱਚ, 10 thousand ਤੋਂ ਜ਼ਿਆਦਾ ਨੌਜਵਾਨਾਂ ਨੇ ਹਥਿਆਰ ਛੱਡ ਕੇ ਸ਼ਾਂਤੀ ਦਾ ਰਸਤਾ ਚੁਣਿਆ ਹੈ, 10 ਹਜ਼ਾਰ ਨੌਜਵਾਨਾਂ ਨੇ। ਅੱਜ ਨੌਰਥ ਈਸਟ ਦੇ ਨੌਜਵਾਨਾਂ ਨੂੰ ਆਪਣੇ ਹੀ ਖੇਤਰ ਵਿੱਚ ਰੋਜ਼ਗਾਰ ਦੇ ਲਈਸਵੈਰੋਜ਼ਗਾਰ ਦੇ ਲਈ ਨਵੇਂ ਮੌਕੇ ਮਿਲ ਰਹੇ ਹਨ।  ਮੁਦਰਾ ਯੋਜਨਾ ਨੇ ਨੌਰਥ ਈਸਟ  ਦੇ ਲੱਖਾਂ ਨੌਜਵਾਨਾਂ ਨੂੰ ਹਜ਼ਾਰਾਂ ਕਰੋੜ ਰੁਪਏ ਦੀ ਮਦਦ ਦਿੱਤੀ ਹੈ। ਐਜੂਕੇਸ਼ਨ ਇੰਸਟੀਟਿਊਟਸ ਦੀ ਵਧਦੀ ਸੰਖਿਆ,  ਨੌਰਥ ਈਸਟ ਦੇ ਨੌਜਵਾਨਾਂ ਨੂੰ ਸਕਿੱਲ ਵਧਾਉਣ ਵਿੱਚ ਮਦਦ ਕਰ ਰਹੀ ਹੈ। ਅੱਜ ਸਾਡੇ ਨੌਰਥ ਈਸਟ  ਦੇ ਯੁਵਾ,  ਹੁਣ ਸਿਰਫ਼ ਇੰਟਰਨੈੱਟ ਯੂਜ਼ਰ ਨਹੀਂ   ਡਿਜੀਟਲ ਇਨੋਵੇਟਰ ਬਣ ਰਹੇ ਹਨ।  13 ਹਜ਼ਾਰ ਕਿਲੋਮੀਟਰ ਤੋਂ ਜ਼ਿਆਦਾ ਆਪਟੀਕਲ ਫਾਇਬਰ,  4ਜੀ,  5ਜੀ ਕਵਰੇਜ,  ਟੈਕਨੋਲੋਜੀ ਵਿੱਚ ਉੱਭਰਦੀਆਂ ਸੰਭਾਵਨਾਵਾਂ,  ਨੌਰਥ ਈਸਟ ਦਾ ਯੁਵਾ ਹੁਣ ਆਪਣੇ ਸ਼ਹਿਰ ਵਿੱਚ ਹੀ ਬੜੇ-ਬੜੇ ਸਟਾਰਟਅਪਸ ਸ਼ੁਰੂ ਕਰ ਰਿਹਾ ਹੈ। ਨੌਰਥ ਈਸਟ ਭਾਰਤ ਦਾ ਡਿਜੀਟਲ ਗੇਟਵੇ ਬਣ ਰਿਹਾ ਹੈ।

ਸਾਥੀਓ,

ਅਸੀਂ ਸਾਰੇ ਜਾਣਦੇ ਹਾਂ ਕਿ ਗ੍ਰੋਥ ਦੇ ਲਈਬਿਹਤਰ ਫਿਊਚਰ ਦੇ ਲਈ ਸਕਿੱਲਸ ਕਿਤਨੀ ਬੜੀ requirement ਹੁੰਦੀਆਂ ਹਨ। ਨੌਰਥ ਈਸਟਇਸ ਵਿੱਚ ਭੀ ਤੁਹਾਡੇ ਲਈ ਇੱਕ favourable environment ਦਿੰਦਾ ਹੈ। ਨੌਰਥ ਈਸਟ ਵਿੱਚ ਐਜੂਕੇਸ਼ਨ ਅਤੇ ਸਕਿੱਲ ਡਿਵੈਲਪਮੈਂਟ ਈਕੋਸਿਸਟਮ ‘ਤੇ ਕੇਂਦਰ ਸਰਕਾਰ ਬਹੁਤ ਬੜਾ ਨਿਵੇਸ਼ ਕਰ ਰਹੀ ਹੈ। ਬੀਤੇ ਦਹਾਕੇ ਵਿੱਚ, Twenty One Thousand ਕਰੋੜ ਰੁਪਏ ਨਾਲ ਜ਼ਿਆਦਾ ਨੌਰਥ ਈਸਟ ਦੇ ਐਜੂਕੇਸ਼ਨ ਸੈਕਟਰ ‘ਤੇ ਇਨਵੈਸਟ ਕੀਤੇ ਗਏ ਹਨ।  ਕਰੀਬ ਸਾਢੇ 800 ਨਵੇਂ ਸਕੂਲ ਬਣਾਏ ਗਏ ਹਨ।  ਨੌਰਥ ਈਸਟ ਦਾ ਪਹਿਲਾ ਏਮਸ ਬਣ ਚੁੱਕਿਆ ਹੈ। ਨਵੇਂ ਮੈਡੀਕਲ ਕਾਲਜ ਬਣਾਏ ਗਏ ਹਨ।  ਦੋ ਨਵੇਂ ਟ੍ਰਿਪਲ ਆਈਟੀ ਨੌਰਥ ਈਸਟ ਵਿੱਚ ਬਣੇ ਹਨ ਮਿਜ਼ੋਰਮ ਵਿੱਚ Indian Institute of Mass Communication ਦਾ ਕੈਂਪਸ ਬਣਾਇਆ ਗਿਆ ਹੈ। ਕਰੀਬ 200 ਨਵੇਂ ਸਕਿੱਲ ਡਿਵੈਲਪਮੈਂਟ ਇੰਸਟੀਟਿਊਟ,  ਨੌਰਥ ਈਸਟ  ਦੇ ਰਾਜਾਂ ਵਿੱਚ ਸਥਾਪਿਤ ਕੀਤੇ ਗਏ ਹਨ। ਦੇਸ਼ ਦੀ ਪਹਿਲੀ ਸਪੋਰਟਸ ਯੂਨੀਵਰਸਿਟੀ ਭੀ ਨੌਰਥ ਈਸਟ ਵਿੱਚ ਬਣ ਰਹੀ ਹੈ। ਖੇਲੋ ਇੰਡੀਆ ਪ੍ਰੋਗਰਾਮ ਦੇ ਤਹਿਤ ਨੌਰਥ ਈਸਟ ਵਿੱਚ ਸੈਕੜੋਂ ਕਰੋੜ ਰੁਪਏ ਦੇ ਕੰਮ ਹੋ ਰਹੇ ਹਨ। ਖੇਲੋ ਇੰਡੀਆ ਸੈਂਟਰ ਆਵ੍ ਐਕਸੀਲੈਂਸ ਅਤੇ ਢਾਈ ਸੌ ਤੋਂ ਜ਼ਿਆਦਾ ਖੇਲੋ ਇੰਡੀਆ ਸੈਂਟਰ ਇਕੱਲੇ ਨੌਰਥ ਈਸਟ ਵਿੱਚ ਬਣੇ ਹਨ। ਯਾਨੀ ਹਰ ਸੈਕਟਰ ਦਾ ਬਿਹਤਰੀਨ ਟੇਲੰਟ  ਤੁਹਾਨੂੰ ਨੌਰਥ ਈਸਟ ਵਿੱਚ ਉਪਲਬਧ  ਹੋਵੇਗਾ ।  ਆਪ(ਤੁਸੀਂ) ਇਸ ਦਾ ਜ਼ਰੂਰ ਫਾਇਦਾ ਉਠਾਓ।

ਸਾਥੀਓ,

ਅੱਜ ਦੁਨੀਆ ਵਿੱਚ ਆਰਗੈਨਿਕ ਫੂਡ ਦੀ ਡਿਮਾਂਡ ਭੀ ਵਧ ਰਹੀ ਹੈ,  ਹੋਲਿਸਟਿਕ ਹੈਲਥ ਕੇਅਰ ਦਾ ਮਿਜ਼ਾਜ ਬਣਿਆ ਹੈਅਤੇ ਮੇਰਾ ਤਾਂ ਸੁਪਨਾ ਹੈ ਕਿ ਦੁਨੀਆ  ਦੇ ਹਰ ਡਾਇਨਿੰਗ ਟੇਬਲ ‘ਤੇ ਕੋਈ ਨਾ ਕੋਈ ਭਾਰਤੀ ਫੂਡ ਬ੍ਰੈਂਡ ਹੋਣੀ ਹੀ ਚਾਹੀਦੀ ਹੈ। ਇਸ ਸੁਪਨੇ ਨੂੰ ਪੂਰਾ ਕਰਨ ਵਿੱਚ ਨੌਰਥ ਈਸਟ ਦਾ ਰੋਲ ਬਹੁਤ ਮਹੱਤਵਪੂਰਨ ਹੈ। ਬੀਤੇ ਦਹਾਕੇ ਵਿੱਚ ਨੌਰਥ ਈਸਟ ਵਿੱਚ ਆਰਗੈਨਿਕ ਖੇਤੀ ਦਾ ਦਾਇਰਾ ਦੁੱਗਣਾ ਹੋ ਚੁੱਕਿਆ ਹੈ।  ਇੱਥੋਂ ਦੀ ਸਾਡੀ ਟੀ,  ਪਾਇਨ ਐੱਪਲਸੰਤਰੇ,  ਨਿੰਬੂਹਲਦੀ,  ਅਦਰਕਐਸੀਆਂ ਅਨੇਕ ਚੀਜ਼ਾਂ,  ਇਨ੍ਹਾਂ ਦਾ ਸੁਆਦ ਅਤੇ ਕੁਆਲਿਟੀ,  ਵਾਕਈ ਅਦਭੁਤ ਹੈ। ਇਨ੍ਹਾਂ ਦੀ ਡਿਮਾਂਡ ਦੁਨੀਆ ਵਿੱਚ ਵਧਦੀ ਹੀ ਜਾ ਰਹੀ ਹੈ। ਇਸ ਡਿਮਾਂਡ ਵਿੱਚ ਭੀ ਤੁਹਾਡੇ ਲਈ ਸੰਭਾਵਨਾਵਾਂ ਹਨ।

ਸਾਥੀਓ,

ਸਰਕਾਰ ਦਾ ਪ੍ਰਯਾਸ ਹੈ ਕਿ ਨੌਰਥ ਈਸਟ ਵਿੱਚ ਫੂਡ ਪ੍ਰੋਸੈੱਸਿੰਗ ਯੂਨਿਟਸ ਲਗਾਉਣਾ ਅਸਾਨ ਹੋਵੇ।  ਬਿਹਤਰ ਕਨੈਕਟਿਵਿਟੀ ਤਾਂ ਇਸ ਵਿੱਚ ਮਦਦ ਕਰ ਹੀ ਰਹੀ ਹੈ,  ਇਸ ਦੇ ਇਲਾਵਾ ਅਸੀਂ ਮੈਗਾ ਫੂਡ ਪਾਰਕਸ ਬਣਾ ਰਹੇ ਹਾਂ, ਕੋਲਡ ਸਟੋਰੇਜ ਨੈੱਟਵਰਕ ਨੂੰ ਵਧਾ ਰਹੇ ਹਾਂ,  ਟੈਸਟਿੰਗ ਲੈਬਸ ਦੀਆਂ ਸੁਵਿਧਾਵਾਂ ਬਣਾ ਰਹੇ ਹਾਂ। ਸਰਕਾਰ ਨੇ ਆਇਲ ਪਾਮ ਮਿਸ਼ਨ ਭੀ ਸ਼ੁਰੂ ਕੀਤਾ ਹੈ। ਪਾਮ ਆਇਲ ਦੇ ਲਈ ਨੌਰਥ ਈਸਟ ਦੀ ਮਿੱਟੀ ਅਤੇ ਕਲਾਇਮੇਟ ਬਹੁਤ ਹੀ ਉੱਤਮ ਹੈ। ਇਹ ਕਿਸਾਨਾਂ ਦੇ ਲਈ ਆਮਦਨ ਦਾ ਇੱਕ ਬੜਾ ਅੱਛਾ ਮਾਧਿਅਮ ਹੈ।  ਇਹ ਐਡੀਬਲ ਆਇਲ ਦੇ ਇੰਪੋਰਟ ‘ਤੇ ਭਾਰਤ ਦੀ ਨਿਰਭਰਤਾ ਨੂੰ ਭੀ ਘੱਟ ਕਰੇਗਾ ।  ਪਾਮ ਆਇਲ ਦੇ ਲਈ ਫਾਰਮਿੰਗ ਸਾਡੀ ਇੰਡਸਟ੍ਰੀ ਦੇ ਲਈ ਭੀ ਬੜਾ ਅਵਸਰ ਹੈ।

ਸਾਥੀਓ,

ਸਾਡਾ ਨੌਰਥ ਈਸਟਦੋ ਹੋਰ ਸੈਕਟਰਸ ਲਈ ਮਹੱਤਵਪੂਰਨ ਡੈਸਟੀਨੇਸ਼ਨ ਬਣ ਰਿਹਾ ਹੈ। ਇਹ ਸੈਕਟਰ ਹਨ -ਐਨਰਜੀ ਅਤੇ ਸੈਮੀਕੰਡਕਟਰ।  ਹਾਇਡ੍ਰੋਪਾਵਰ ਹੋਵੇ ਜਾਂ ਫਿਰ ਸੋਲਰ ਪਾਵਰ,  ਨੌਰਥ ਈਸਟ ਦੇ ਹਰ ਰਾਜ ਵਿੱਚ ਸਰਕਾਰ ਬਹੁਤ ਨਿਵੇਸ਼ ਕਰ ਰਹੀ ਹੈ। ਹਜ਼ਾਰਾਂ ਕਰੋੜ ਰੁਪਏ  ਦੇ ਪ੍ਰੋਜੈਕਟਸ ਸਵੀਕ੍ਰਿਤ ਕੀਤੇ ਜਾ ਚੁੱਕੇ ਹਨ।  ਤੁਹਾਡੇ ਸਾਹਮਣੇ ਪਲਾਂਟਸ ਅਤੇ ਇਨਫ੍ਰਾਸਟ੍ਰਕਚਰ ‘ਤੇ ਨਿਵੇਸ਼ ਦਾ ਅਵਸਰ ਤਾਂ ਹੈ ਹੀਮੈਨੂਫੇਕਚਰਿੰਗ ਦਾ ਭੀ ਸੁਨਹਿਰਾ ਮੌਕਾ ਹੈ। ਸੋਲਰ ਮੌਡਿਊਲਸ ਹੋਣਸੇਲਸ ਹੋਣ,  ਸਟੋਰੇਜ ਹੋਵੇ,  ਰਿਸਰਚ ਹੋਵੇ,  ਇਸ ਵਿੱਚ ਜ਼ਿਆਦਾ ਤੋਂ ਜ਼ਿਆਦਾ ਨਿਵੇਸ਼ ਜ਼ਰੂਰੀ ਹੈ। ਇਹ ਸਾਡਾ ਫਿਊਚਰ ਹੈ,  ਅਸੀਂ ਫਿਊਚਰ ‘ਤੇ ਜਿਤਨਾ ਨਿਵੇਸ਼ ਅੱਜ ਕਰਾਂਗੇਉਤਨਾ ਹੀ ਵਿਦੇਸ਼ਾਂ ‘ਤੇ ਨਿਰਭਰਤਾ ਘੱਟ ਹੋਵੇਗੀ। ਅੱਜ ਦੇਸ਼ ਵਿੱਚ ਸੈਮੀਕੰਡਕਟਰ ਈਕੋਸਿਸਟਮ ਨੂੰ ਮਜ਼ਬੂਤ ਕਰਨ ਵਿੱਚ ਭੀ ਨੌਰਥ ਈਸਟਅਸਾਮ ਦੀ ਭੂਮਿਕਾ ਬੜੀ ਹੋ ਰਹੀ ਹੈ। ਬਹੁਤ ਜਲਦੀ ਨੌਰਥ ਈਸਟ ਦੇ ਸੈਮੀਕੰਡਕਟਰ ਪਲਾਂਟ ਤੋਂ ਪਹਿਲੀ ਮੇਡ ਇਨ ਇੰਡੀਆ ਚਿਪ ਦੇਸ਼ ਨੂੰ ਮਿਲਣ ਵਾਲੀ ਹੈ।  ਇਸ ਪਲਾਂਟ ਨੇ,  ਨੌਰਥ ਈਸਟ ਵਿੱਚ ਸੈਮੀਕੰਡਕਟਰ ਸੈਕਟਰ  ਦੇ ਲਈ,  ਹੋਰ cutting edge tech ਦੇ ਲਈ ਸੰਭਾਵਨਾਵਾਂ  ਦੇ ਦੁਆਰ ਖੋਲ੍ਹ ਦਿੱਤੇ ਹਨ।

ਸਾਥੀਓ,

ਰਾਇਜ਼ਿਗ ਨੌਰਥ ਈਸਟ,  ਸਿਰਫ਼ ਇਨਵੈਸਟਰਸ ਸਮਿਟ ਨਹੀਂ ਹੈ, ਇਹ ਇੱਕ ਮੂਵਮੈਂਟ ਹੈ। ਇਹ ਇੱਕ ਕਾਲ ਟੂ ਐਕਸ਼ਨ ਹੈਭਾਰਤ ਦਾ ਭਵਿੱਖ,  ਨੌਰਥ ਈਸਟ ਦੇ ਉੱਜਵਲ ਭਵਿੱਖ ਤੋਂ ਹੀ ਨਵੀਂ ਉਚਾਈ ‘ਤੇ ਪਹੁੰਚੇਗਾ। ਮੈਨੂੰ ਆਪ ਸਭ ਬਿਜ਼ਨਸ ਲੀਡਰਸ ‘ਤੇ ਪੂਰਾ ਭਰੋਸਾ ਹੈ।  ਆਓ,  ਇਕੱਠੇ ਮਿਲ ਕੇ ਭਾਰਤ ਦੀ ਅਸ਼ਟਲਕਸ਼ਮੀ ਨੂੰ ਵਿਕਸਿਤ ਭਾਰਤ ਦੀ ਪ੍ਰੇਰਣਾ ਬਣਾਈਏ। ਅਤੇ ਮੈਨੂੰ ਪੂਰਾ ਵਿਸ਼ਵਾਸ ਹੈ ਅੱਜ ਇਹ ਸਮੂਹਿਕ  ਪ੍ਰਯਾਸ ਅਤੇ ਆਪ(ਤੁਸੀਂ) ਸਭ ਦਾ ਇਸ ਨਾਲ ਜੁੜਨਾ,  ਤੁਹਾਡੀ ਉਮੰਗ,  ਤੁਹਾਡੀ ਕਮਿਟਮੈਂਟ,  ਆਸ਼ਾ ਨੂੰ ਵਿਸ਼ਵਾਸ ਵਿੱਚ ਬਦਲ ਰਹੇ ਹਨ ਅਤੇ ਮੈਨੂੰ ਪੱਕਾ ਵਿਸ਼ਵਾਸ ਹੈ ਕਿ ਜਦੋਂ ਅਸੀਂ ਸੈਕੰਡ ਰਾਇਜ਼ਿੰਗ ਸਮਿਟ ਕਰਾਂਗੇ, ਤਦ ਤੱਕ ਅਸੀਂ ਬਹੁਤ ਅੱਗੇ ਨਿਕਲ ਚੁੱਕੇ ਹੋਵਾਂਗੇ। ਬਹੁਤ-ਬਹੁਤ ਸ਼ੁਭਕਾਮਨਾਵਾਂ।

ਬਹੁਤ-ਬਹੁਤ ਧੰਨਵਾਦ!

***

ਐੱਮਜੇਪੀਐੱਸ/ਐੱਸਟੀ/ਆਰਕੇ


(Release ID: 2130910)