ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਜਿਨੇਵਾ ਵਿੱਚ ਵਰਲਡ ਹੈਲਥ ਅਸੈਂਬਲੀ ਦੇ 78ਵੇਂ ਸੈਸ਼ਨ ਨੂੰ ਸੰਬੋਧਨ ਕੀਤਾ
ਇਸ ਵਰ੍ਹੇ ਵਰਲਡ ਹੈਲਥ ਅਸੈਂਬਲੀ ਦਾ ਵਿਸ਼ਾ ਹੈ ‘ਵੰਨ ਵਰਲਡ ਫੌਰ ਹੈਲਥ’, ਇਹ ਗਲੋਬਲ ਹੈਲਥ ਦੇ ਲਈ ਭਾਰਤ ਦੇ ਵਿਜ਼ਨ ਦੇ ਅਨੁਰੂਪ ਹੈ: ਪ੍ਰਧਾਨ ਮੰਤਰੀ
ਤੰਦਰੁਸਤ ਵਿਸ਼ਵ ਦਾ ਭਵਿੱਖ ਸਮਾਵੇਸ਼ਨ, ਏਕੀਕ੍ਰਿਤ ਦ੍ਰਿਸ਼ਟੀਕੋਣ ਅਤੇ ਸਹਿਯੋਗ ‘ਤੇ ਨਿਰਭਰ ਕਰਦਾ ਹੈ: ਪ੍ਰਧਾਨ ਮੰਤਰੀ
ਵਿਸ਼ਵ ਦੀ ਸਿਹਤ ਇਸ ਬਾਤ ‘ਤੇ ਨਿਰਭਰ ਕਰਦੀ ਹੈ ਕਿ ਅਸੀਂ ਸਭ ਤੋਂ ਕਮਜ਼ੋਰ ਲੋਕਾਂ ਦੀ ਕਿਤਨੀ ਅੱਛੀ ਤਰ੍ਹਾਂ ਦੇਖਭਾਲ਼ ਕਰਦੇ ਹਾਂ: ਪ੍ਰਧਾਨ ਮੰਤਰੀ
ਗਲੋਬਲ ਸਾਊਥ ਵਿਸ਼ੇਸ਼ ਤੌਰ ‘ਤੇ ਸਿਹਤ ਚੁਣੌਤੀਆਂ ਦੁਆਰਾ ਪ੍ਰਭਾਵਿਤ ਹੈ, ਭਾਰਤ ਦਾ ਦ੍ਰਿਸ਼ਟੀਕੋਣ ਅਨੁਕਰਨੀ, ਮਾਪਣਯੋਗ ਅਤੇ ਟਿਕਾਊ ਮਾਡਲ ਪ੍ਰਸਤੁਤ ਕਰਦਾ ਹੈ : ਪ੍ਰਧਾਨ ਮੰਤਰੀ
ਗਲੋਬਲ ਸਾਊਥ ਸਿਹਤ ਚੁਣੌਤੀਆਂ ਤੋਂ ਖਾਸ ਤੌਰ 'ਤੇ ਪ੍ਰਭਾਵਿਤ ਹੈ, ਭਾਰਤ ਦਾ ਦ੍ਰਿਸ਼ਟੀਕੋਣ ਪ੍ਰਤੀਕ੍ਰਿਤੀਯੋਗ, ਸਕੇਲੇਬਲ ਅਤੇ ਟਿਕਾਊ ਮਾਡਲ ਪੇਸ਼ ਕਰਦਾ ਹੈ: ਪ੍ਰਧਾਨ ਮੰਤਰੀ
ਜੂਨ ਵਿੱਚ 11ਵਾਂ ਅੰਤਰਰਾਸ਼ਟਰੀ ਯੋਗ ਦਿਵਸ ਆ ਰਿਹਾ ਹੈ, ਇਸ ਵਰ੍ਹੇ ਦਾ ਵਿਸ਼ਾ ਹੈ ‘ਯੋਗ ਫੌਰ ਵੰਨ ਅਰਥ, ਵੰਨ ਹੈਲਥ’ : ਪ੍ਰਧਾਨ ਮੰਤਰੀ
ਤੰਦਰੁਸਤ ਧਰਤੀ ਦਾ ਨਿਰਮਾਣ ਕਰਦੇ ਸਮੇਂ, ਆਓ ਅਸੀਂ ਇਹ ਸੁਨਿਸ਼ਚਿਤ ਕਰੀਏ ਕਿ ਕੋਈ ਭੀ ਪਿੱਛੇ ਨਾ ਛੁਟੇ: ਪ੍ਰਧਾਨ ਮੰਤਰੀ
Posted On:
20 MAY 2025 4:27PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਜਿਨੇਵਾ ਵਿੱਚ ਵਰਲਡ ਹੈਲਥ ਅਸੈਂਬਲੀ ਦੇ 78ਵੇਂ ਸੈਸ਼ਨ ਨੂੰ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਸੰਬੋਧਨ ਕੀਤਾ। ਆਪਣੇ ਸੰਬੋਧਨ ਵਿੱਚ ਉਨ੍ਹਾਂ ਨੇ ਸਾਰੇ ਉਪਸਥਿਤ ਲੋਕਾਂ ਨੂੰ ਹਾਰਦਿਕ ਵਧਾਈਆਂ ਦਿੱਤੀਆਂ, ਇਸ ਵਰ੍ਹੇ ਦੇ ਥੀਮ ‘ਵੰਨ ਵਰਲਡ ਫੌਰ ਹੈਲਥ’ (‘One World for Health,’) ‘ਤੇ ਪ੍ਰਕਾਸ਼ ਪਾਇਆ ਅਤੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਇਹ ਗਲੋਬਲ ਹੈਲਥ ਦੇ ਲਈ ਭਾਰਤ ਦੇ ਵਿਜ਼ਨ ਦੇ ਅਨੁਰੂਪ ਹੈ। ਉਨ੍ਹਾਂ ਨੇ 2023 ਵਰਲਡ ਹੈਲਥ ਅਸੈਂਬਲੀ ਵਿੱਚ ਆਪਣੇ ਸੰਬੋਧਨ ਨੂੰ ਯਾਦ ਕੀਤਾ, ਜਿੱਥੇ ਉਨ੍ਹਾਂ ਨੇ ‘ਵੰਨ ਅਰਥ, ਵੰਨ ਹੈਲਥ’ (‘One Earth, One Health’) ਬਾਰੇ ਬਾਤ ਕੀਤੀ ਸੀ। ਉਨ੍ਹਾਂ ਨੇ ਕਿਹਾ ਕਿ ਤੰਦਰੁਸਤ ਦੁਨੀਆ ਦਾ ਭਵਿੱਖ ਸਮਾਵੇਸ਼ਨ, ਏਕੀਕ੍ਰਿਤ ਦ੍ਰਿਸ਼ਟੀਕੋਣ ਅਤੇ ਸਹਿਯੋਗ ‘ਤੇ ਨਿਰਭਰ ਕਰਦਾ ਹੈ।
ਸ਼੍ਰੀ ਮੋਦੀ ਨੇ ਦੁਨੀਆ ਦੀ ਸਭ ਤੋਂ ਬੜੀ ਹੈਲਥ ਬੀਮਾ ਸਕੀਮ ਆਯੁਸ਼ਮਾਨ ਭਾਰਤ (Ayushman Bharat) ‘ਤੇ ਪ੍ਰਕਾਸ਼ ਪਾਉਂਦੇ ਹੋਏ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਸਮਾਵੇਸ਼ਨ ਭਾਰਤ ਦੇ ਸਿਹਤ ਸੁਧਾਰਾਂ ਦੇ ਮੂਲ ਵਿੱਚ ਹੈ, ਜੋ 580 ਮਿਲੀਅਨ ਲੋਕਾਂ ਨੂੰ ਕਵਰ ਕਰਦੀ ਹੈ ਅਤੇ ਮੁਫ਼ਤ ਉਪਚਾਰ ਪ੍ਰਦਾਨ ਕਰਦੀ ਹੈ। ਇਸ ਪ੍ਰੋਗਰਾਮ ਨੂੰ ਹਾਲ ਹੀ ਵਿੱਚ 70 ਵਰ੍ਹਿਆਂ ਤੋਂ ਅਧਿਕ ਆਯੂ ਦੇ ਸਾਰੇ ਭਾਰਤੀਆਂ ਨੂੰ ਕਵਰ ਕਰਨ ਦੇ ਲਈ ਵਿਸਤਾਰਿਤ ਕੀਤਾ ਗਿਆ ਹੈ। ਉਨ੍ਹਾਂ ਨੇ ਭਾਰਤ ਦੇ ਹਜ਼ਾਰਾਂ ਹੈਲਥ ਐਂਡ ਵੈੱਲਨੈੱਸ ਸੈਂਟਰਾਂ ਦੇ ਵਿਆਪਕ ਨੈੱਟਵਰਕ ਬਾਰੇ ਦੱਸਿਆ, ਜੋ ਕੈਸਰ, ਡਾਇਬੀਟੀਜ਼ ਅਤੇ ਹਾਈਪਰਟੈਨਸ਼ਨ (cancer, diabetes, and hypertension) ਜਿਹੀਆਂ ਬਿਮਾਰੀਆਂ ਦੀ ਸ਼ੁਰੂਆਤੀ ਜਾਂਚ ਕਰਨ ਦੇ ਨਾਲ-ਨਾਲ ਇਨ੍ਹਾਂ ਦਾ ਪਤਾ ਲਗਾਉਣ ਦੀ ਸੁਵਿਧਾ ਪ੍ਰਦਾਨ ਕਰਦੇ ਹਨ। ਉਨ੍ਹਾਂ ਨੇ ਹਜ਼ਾਰਾਂ ਪਬਲਿਕ ਫਾਰਮੇਸੀਆਂ ਦੀ ਭੂਮਿਕਾ ਬਾਰੇ ਭੀ ਦੱਸਿਆ, ਜੋ ਕਾਫ਼ੀ ਘੱਟ ਕੀਮਤਾਂ ‘ਤੇ ਉੱਚ ਗੁਣਵੱਤਾ ਵਾਲੀਆਂ ਦਵਾਈਆਂ ਪ੍ਰਦਾਨ ਕਰਦੀਆਂ ਹਨ। ਸ਼੍ਰੀ ਮੋਦੀ ਨੇ ਸਿਹਤ ਨੂੰ ਬਿਹਤਰ ਬਣਾਉਣ ਵਿੱਚ ਟੈਕਨੋਲੋਜੀ ਦੀ ਭੂਮਿਕਾ ‘ਤੇ ਪ੍ਰਕਾਸ਼ ਪਾਉਂਦੇ ਹੋਏ ਗਰਭਵਤੀ ਮਹਿਲਾਵਾਂ ਅਤੇ ਬੱਚਿਆਂ ਦੇ ਟੀਕਾਕਰਣ ਨੂੰ ਟ੍ਰੈਕ ਕਰਨ ਵਾਲੇ ਡਿਜੀਟਲ ਪਲੈਟਫਾਰਮ ਅਤੇ ਯੂਨੀਕ ਡਿਜੀਟਲ ਹੈਲਥ ਆਇਡੈਂਟਿਟੀ ਸਿਸਟਮ ਜਿਹੀਆਂ ਭਾਰਤ ਦੀਆਂ ਡਿਜੀਟਲ ਪਹਿਲਾਂ ਤੋਂ ਜਾਣੂ ਕਰਵਾਇਆ, ਜੋ ਲਾਭਾਂ, ਬੀਮਾ, ਰਿਕਾਰਡ, ਅਤੇ ਸੂਚਨਾ ਨੂੰ ਏਕੀਕ੍ਰਿਤ ਕਰਨ ਵਿੱਚ ਮਦਦ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਟੈਲੀਮੈਡੀਸਿਨ ਦੇ ਨਾਲ, ਕੋਈ ਭੀ ਮਰੀਜ਼ ਆਪਣੇ ਡਾਕਟਰ ਤੋਂ ਬਹੁਤ ਦੂਰ ਨਹੀਂ ਹੈ। ਉਨ੍ਹਾਂ ਨੇ ਭਾਰਤ ਦੀ ਮੁਫ਼ਤ ਟੈਲੀਮੈਡੀਸਿਨ ਸੇਵਾ ‘ਤੇ ਪ੍ਰਕਾਸ਼ ਪਾਇਆ, ਜਿਸ ਨੇ 340 ਮਿਲੀਅਨ ਤੋਂ ਅਧਿਕ ਮਸ਼ਵਰਿਆਂ ਨੂੰ ਸਮਰੱਥ ਕੀਤਾ ਹੈ। ਭਾਰਤ ਦੀਆਂ ਸਿਹਤ ਸਬੰਧੀ ਪਹਿਲਾਂ ਦੇ ਸਕਾਰਾਤਮਕ ਪ੍ਰਭਾਵ ਬਾਰੇ ਚਰਚਾ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਕੁੱਲ ਸਿਹਤ ਖਰਚ (Total Health Expenditure) ਦੇ ਪ੍ਰਤੀਸ਼ਤ ਦੇ ਰੂਪ ਵਿੱਚ ਆਊਟ-ਆਵ੍-ਪਾਕਟ ਖਰਚ(Out-of-Pocket Expenditure) ਵਿੱਚ ਜ਼ਿਕਰਯੋਗ ਗਿਰਾਵਟ ਆਈ ਹੈ। ਨਾਲ ਹੀ, ਉਨ੍ਹਾਂ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਸਰਕਾਰੀ ਸਿਹਤ ਖਰਚ (Government Health Expenditure) ਵਿੱਚ ਜ਼ਿਕਰਯੋਗ ਵਾਧਾ ਹੋਇਆ ਹੈ।
ਪ੍ਰਧਾਨ ਮੰਤਰੀ ਨੇ ਕਿਹਾ, ‘ਦੁਨੀਆ ਦੀ ਸਿਹਤ ਇਸ ਬਾਤ ‘ਤੇ ਨਿਰਭਰ ਕਰਦੀ ਹੈ ਕਿ ਅਸੀਂ ਸਭ ਤੋਂ ਕਮਜ਼ੋਰ ਲੋਕਾਂ ਦੀ ਕਿਤਨੀ ਅੱਛੀ ਤਰ੍ਹਾਂ ਦੇਖਭਾਲ਼ ਕਰਦੇ ਹਾਂ।’ ਉਨ੍ਹਾਂ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਗਲੋਬਲ ਸਾਊਥ ਵਿਸ਼ੇਸ਼ ਤੌਰ ‘ਤੇ ਸਿਹਤ ਸਬੰਧੀ ਸਮੱਸਿਆਵਾਂ ਦੁਆਰਾ ਪ੍ਰਭਾਵਿਤ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਦਾ ਦ੍ਰਿਸ਼ਟੀਕੋਣ ਅਨੁਕਰਨੀ, ਮਾਪਣਯੋਗ ਅਤੇ ਟਿਕਾਊ ਮਾਡਲ (replicable, scalable, and sustainable models) ਪ੍ਰਦਾਨ ਕਰਦਾ ਹੈ। ਉਨ੍ਹਾਂ ਨੇ ਦੁਨੀਆ ਦੇ ਨਾਲ, ਵਿਸ਼ੇਸ਼ ਤੌਰ ‘ਤੇ ਗਲੋਬਲ ਸਾਊਥ ਦੇ ਨਾਲ ਆਪਣੇ ਗਿਆਨ ਅਤੇ ਬਿਹਤਰੀਨ ਪਿਰਤਾਂ ਨੂੰ ਸਾਂਝਾ ਕਰਨ ਦੀ ਭਾਰਤ ਦੀ ਇੱਛਾ ਵਿਅਕਤ ਕੀਤੀ। ਜੂਨ ਵਿੱਚ 11ਵੇਂ ਅੰਤਰਰਾਸ਼ਟਰੀ ਯੋਗ ਦਿਵਸ ਨੂੰ ਧਿਆਨ ਵਿੱਚ ਰੱਖਦੇ ਹੋਏ, ਪ੍ਰਧਾਨ ਮੰਤਰੀ ਨੇ ਆਲਮੀ ਭਾਗੀਦਾਰੀ ਨੂੰ ਪ੍ਰੋਤਸਾਹਿਤ ਕੀਤਾ। ਉਨ੍ਹਾਂ ਨੇ ਇਸ ਵਰ੍ਹੇ ਦੇ ਥੀਮ, ‘ਯੋਗ ਫੌਰ ਵੰਨ ਅਰਥ, ਵੰਨ ਹੈਲਥ’ (‘Yoga for One Earth, One Health,’) ‘ਤੇ ਪ੍ਰਕਾਸ਼ ਪਾਇਆ ਅਤੇ ਯੋਗ ਦੇ ਜਨਮ ਸਥਾਨ ਦੇ ਰੂਪ ਵਿੱਚ ਭਾਰਤ ਦੀ ਭੂਮਿਕਾ ‘ਤੇ ਜ਼ੋਰ ਦਿੰਦੇ ਹੋਏ ਸਾਰੇ ਦੇਸ਼ਾਂ ਨੂੰ ਸੱਦਾ ਦਿੱਤਾ।
ਸ਼੍ਰੀ ਮੋਦੀ ਨੇ ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ /WHO) ਅਤੇ ਸਾਰੇ ਮੈਂਬਰ ਦੇਸ਼ਾਂ ਨੂੰ ਆਈਐੱਨਬੀ ਸੰਧੀ (INB treaty) ਦੀ ਸਫ਼ਲ ਵਾਰਤਾ ਦੇ ਲਈ ਵਧਾਈਆਂ ਦਿੱਤੀਆਂ। ਉਨ੍ਹਾਂ ਨੇ ਇਸ ਨੂੰ ਭਵਿੱਖ ਵਿੱਚ ਹੋਣ ਵਾਲੀਆਂ ਮਹਾਮਾਰੀਆਂ ਨਾਲ ਲੜਨ ਦੇ ਲਈ ਅਧਿਕ ਆਲਮੀ ਸਹਿਯੋਗ ਦੇ ਜ਼ਰੀਏ ਸਾਂਝੀ ਪ੍ਰਤੀਬੱਧਤਾ ਦੇ ਰੂਪ ਵਿੱਚ ਵਰਣਿਤ ਕੀਤਾ। ਉਨ੍ਹਾਂ ਨੇ ਇਕ ਤੰਦਰੁਸਤ ਧਰਤੀ ਦੇ ਨਿਰਮਾਣ ਨੂੰ ਮਹੱਤਵਪੂਰਨ ਦੱਸਣ ਦੇ ਨਾਲ-ਨਾਲ ਇਹ ਸੁਨਿਸ਼ਚਿਤ ਕਰਨ ‘ਤੇ ਭੀ ਜ਼ੋਰ ਦਿੱਤਾ ਕਿ ਕੋਈ ਭੀ ਪਿੱਛੇ ਨਾ ਛੁਟੇ। ਆਪਣੇ ਸੰਬੋਧਨ ਦੇ ਸਮਾਪਨ ‘ਤੇ, ਪ੍ਰਧਾਨ ਮੰਤਰੀ ਨੇ ਵੇਦਾਂ ਦੀ ਇੱਕ ਸਦੀਵੀ ਪ੍ਰਾਰਥਨਾ (timeless prayer from the Vedas) ਦਾ ਹਵਾਲਾ ਦਿੱਤਾ, ਉਨ੍ਹਾਂ ਨੇ ਦੱਸਿਆ ਕਿ ਕਿਵੇਂ ਹਜ਼ਾਰਾਂ ਸਾਲ ਪਹਿਲੇ, ਭਾਰਤ ਦੇ ਰਿਸ਼ੀਆਂ ਨੇ ਇੱਕ ਐਸੀ ਦੁਨੀਆ ਦੇ ਲਈ ਪ੍ਰਾਰਥਨਾ ਕੀਤੀ ਸੀ ਜਿੱਥੇ ਸਾਰੇ ਤੰਦਰੁਸਤ, ਖੁਸ਼ ਅਤੇ ਰੋਗ ਮੁਕਤ ਹੋਣ। ਉਨ੍ਹਾਂ ਨੇ ਆਸ਼ਾ ਵਿਅਕਤ ਕਰਦੇ ਹੋਏ ਕਿਹਾ ਕਿ ਇਹ ਵਿਜ਼ਨ ਦੁਨੀਆ ਨੂੰ ਇਕਜੁੱਟ ਕਰੇਗਾ।
***
ਐੱਮਜੇਪੀਐੱਸ/ਐੱਸਆਰ
(Release ID: 2130132)
Read this release in:
English
,
Urdu
,
Marathi
,
Hindi
,
Nepali
,
Bengali
,
Manipuri
,
Assamese
,
Gujarati
,
Odia
,
Tamil
,
Telugu
,
Kannada
,
Malayalam