ਸੰਸਦੀ ਮਾਮਲੇ
ਸਰਬ-ਪਾਰਟੀ ਵਫ਼ਦ ਦੁਨੀਆ ਨੂੰ ਅੱਤਵਾਦ ਦੇ ਖਿਲਾਫ਼ ਜ਼ੀਰੋ ਟੌਲਰੈਂਸ ਦਾ ਭਾਰਤ ਦਾ ਸਖ਼ਤ ਸੰਦੇਸ਼ ਦੇਣਗੇ
Posted On:
17 MAY 2025 9:19AM by PIB Chandigarh
ਆਪ੍ਰੇਸ਼ਨ ਸਿੰਦੂਰ ਅਤੇ ਭਾਰਤ ਦੀ ਸੀਮਾ ਪਾਰ ਅੱਤਵਾਦ ਦੇ ਖਿਲਾਫ ਜਾਰੀ ਲੜਾਈ ਦੇ ਸੰਦਰਭ ਵਿੱਚ, ਸੱਤ ਸਰਬ ਪਾਰਟੀ ਦੇ ਪ੍ਰਤੀਨਿਧੀ ਇਸ ਮਹੀਨੇ ਦੇ ਅੰਤ ਵਿੱਚ ਰਾਸ਼ਟਰੀ ਸੁਰੱਖਿਆ ਕੌਂਸਲਾਂ ਦੇ ਮੈਂਬਰਾਂ ਸਮੇਤ ਪ੍ਰਮੁੱਖ ਸਾਂਝੇਦਾਰ ਦੇਸ਼ਾਂ ਦਾ ਦੌਰਾ ਕਰਨ ਜਾ ਰਹੇ ਹਾਂ।
ਸਰਬ-ਪਾਰਟੀ ਵਫ਼ਦ ਸਾਰੇ ਰੂਪਾਂ ਅਤੇ ਪ੍ਰਗਟਾਵਿਆਂ ਵਿੱਚ ਅੱਤਵਾਦ ਦਾ ਮੁਕਾਬਲਾ ਕਰਨ ਲਈ ਭਾਰਤ ਦੀ ਰਾਸ਼ਟਰੀ ਸਹਿਮਤੀ ਅਤੇ ਮਜ਼ਬੂਤ ਦ੍ਰਿਸ਼ਟੀਕੋਣ ਨੂੰ ਪ੍ਰਦਰਸ਼ਿਤ ਕਰਨਗੇ। ਉਹ ਵਿਸ਼ਵ ਨੂੰ ਅੱਤਵਾਦ ਵਿਰੁੱਧ ਜ਼ੀਰੋ ਟੌਲਰੈਂਸ ਬਣਾਉਣ ਦੇ ਦੇਸ਼ ਦੇ ਮਜ਼ਬੂਤ ਸੰਦੇਸ਼ ਨੂੰ ਅੱਗੇ ਵਧਾਉਣਗੇ।
ਵੱਖ-ਵੱਖ ਦਲਾਂ ਦੇ ਸੰਸਦ ਮੈਂਬਰ, ਪ੍ਰਮੁੱਖ ਰਾਜਨੀਤਕ ਹਸਤੀਆਂ ਅਤੇ ਪ੍ਰਤਿਸ਼ਠਿਤ ਡਿਪਲੋਮੈਟਸ ਹਰੇਕ ਪ੍ਰਤੀਨਿਧੀ ਮੰਡਲ ਦਾ ਹਿੱਸਾ ਹੋਣਗੇ।
ਹੇਠਲੇ ਸੰਸਦ ਮੈਂਬਰ ਸੱਤ ਪ੍ਰਤੀਨਿਧੀ ਮੰਡਲਾਂ ਦੀ ਅਗਵਾਈ ਕਰਨਗੇ:
1) ਸ਼੍ਰੀ ਸ਼ਸ਼ੀ ਥਰੂਰ, ਆਈਐੱਨਸੀ
2) ਸ਼੍ਰੀ ਰਵੀ ਸ਼ੰਕਰ ਪ੍ਰਸਾਦ, ਬੀਜੇਪੀ
3) ਸ਼੍ਰੀ ਸੰਜੈ ਕੁਮਾਰ ਝਾ, ਜੇਡੀਯੂ
4) ਸ਼੍ਰੀ ਬੈਜਯੰਤ ਪਾਂਡਾ, ਬੀਜੇਪੀ
5) ਸ਼੍ਰੀਮਤੀ ਕਨਿਮੋਜ਼ਹੀ ਕਰੁਣਾਨਿਧੀ, ਡੀਐੱਮਕੇ
5) ਸ਼੍ਰੀਮਤੀ ਸੁਪ੍ਰਿਯਾ ਸੁਲੇ, ਐੱਨਸੀਪੀ
7) ਸ਼੍ਰੀ ਸ਼੍ਰੀਕਾਂਤ ਏਕਨਾਥ ਸ਼ਿੰਦੇ, ਸ਼ਿਵ ਸੈਨਾ
************
ਐੱਸਐੱਸ/ਆਈਐੱਸਏ
(Release ID: 2129532)
Read this release in:
Odia
,
English
,
Khasi
,
Urdu
,
Nepali
,
Marathi
,
Hindi
,
Bengali
,
Gujarati
,
Tamil
,
Telugu
,
Kannada
,
Malayalam