ਸੂਚਨਾ ਤੇ ਪ੍ਰਸਾਰਣ ਮੰਤਰਾਲਾ
“ਡਿਜੀਟਲ ਰੇਡੀਓ ਭਵਿੱਖ ਦਾ ਮਾਧਿਅਮ ਹੈ; ਐਨਾਲੌਗ ਮਾਧਿਅਣ ਨੂੰ ਵੀ ਸਹਿ-ਹੋਂਦ ਵਿੱਚ ਬਣੇ ਰਹਿਣਾ ਚਾਹੀਦਾ ਹੈ”- ਵੇਵਸ 2025 ਵਿੱਚ ਆਯੋਜਿਤ ਚਰਚਾ
“ਚੰਗਾ ਕੰਟੈਂਟ, ਸਹਿਯੋਗ, ਕ੍ਰੌਸ ਪਲੈਟਫਾਰਮ ਪ੍ਰਮੋਸ਼ਨ ਰੇਡੀਓ ਲਈ ਬਿਹਤਰ ਹੈ”
‘ਰੇਡੀਓ ਦੀ ਪੁਨਰਕਲਪਨਾ: ਡਿਜੀਟਲ ਯੁਗ ਵਿੱਚ ਉੱਨਤੀ’- ਵੇਵਸ 2025 ਵਿੱਚ ਪੈਨਲ ਚਰਚਾ
Posted On:
02 MAY 2025 3:09PM
|
Location:
PIB Chandigarh
ਵੇਵਸ 2025 ਵਿੱਚ ਅੱਜ ‘ਰੇਡੀਓ ਦੀ ਪੁਨਰ ਕਲਪਨਾ: ਡਿਜੀਟਲ ਯੁੱਗ ਵਿੱਚ ਉੱਨਤੀ’ ਵਿਸ਼ੇ ‘ਤੇ ਆਯੋਜਿਤ ਇੱਕ ਪੈਨਲ ਚਰਚਾ ਵਿੱਚ ਹਿੱਸਾ ਲੈਂਦੇ ਹੋਏ ਦੁਨੀਆ ਭਰ ਦੇ ਮਾਹਿਰਾਂ ਨੇ ਇੱਕ ਸੂਝਵਾਨ ਭਰਪੂਰ ਪੈਨਲ ਚਰਚਾ ਕੀਤੀ।
ਪ੍ਰਤਿਸ਼ਠਿਤ ਪੈਨਲਿਸਟਾਂ ਵਿੱਚ ਵਪਾਰਕ ਰੇਡੀਓ ਦੀ ਮੋਹਰੀ ਸ਼ਖਸੀਅਤ ਜੈਕਲੀਨ ਬੀਅਰਹੋਰਸਟ, ਡਿਜੀਟਲ ਰੇਡੀਓ ਮੋਂਡਿਐਲ (ਡੀਆਰਐੱਮ) ਦੇ ਚੇਅਰਮੈਨ ਰੁਕਸੈਂਡਰਾ ਓਬ੍ਰੇਜਾ, ਡੀਆਰਐੱਮ ਦੇ ਵਾਈਸ ਗਰੁੱਪ ਲੀਡਰ ਅਲੈਗਜ਼ੈਂਡਰ ਜ਼ਿੰਕ, ਪ੍ਰਸਾਰ ਭਾਰਤੀ ਦੇ ਸਾਬਕਾ ਸੀਈਓ ਅਤੇ ਡੀਪ ਟੈੱਕ ਫਾਰ ਭਾਰਤ ਦੇ ਸਹਿ-ਸੰਸਥਾਪਕ ਸ਼ਸ਼ੀ ਸ਼ੇਖਰ ਵੇਮਪਤਿ ਅਤ ਪ੍ਰਸਿੱਧ ਪ੍ਰਸਾਰਣ ਟੈਕਨੋਲੋਜੀ ਮਾਹਿਰ ਟੈੱਡ ਲਾਵਰਟੀ ਸ਼ਾਮਲ ਸਨ।
ਰੈੱਡ ਐੱਫਐੱਮ ਦੀ ਡਾਇਰੈਕਟਰ ਅਤੇ ਸੀਓਓ ਨਿਸ਼ਾ ਨਾਰਾਇਣਨ ਨੇ ਪੂਰੀ ਮੁਹਾਰਤ ਨਾਲ ਇਸ ਗੱਲਬਾਤ ਦਾ ਸੰਚਾਲਨ ਕੀਤਾ ਅਤੇ ਰੇਡੀਓ ਪ੍ਰਸਾਰਣ ਉਦਯੋਗ ਨੂੰ ਪ੍ਰਭਾਵਿਤ ਕਰਨ ਵਾਲੇ ਵਿਭਿੰਨ ਕਾਰਕਾਂ ਨੂੰ ਉਜਾਗਰ ਕੀਤਾ।
‘ਡਿਜੀਟਲ ਰੇਡੀਓ ਭਵਿੱਖ ਦਾ ਮਾਧਿਅਮ ਹੈ, ਪਰ ਐਨਾਲੌਗ ਨੂੰ ਵੀ ਸਹਿ-ਹੋਂਦ ਵਿੱਚ ਬਣੇ ਰਹਿਣਾ ਚਾਹੀਦਾ ਹੈ’
ਜੈਕਲੀਨ ਬੀਅਰਹੋਰਸਟ ਦਾ ਮੰਨਣਾ ਹੈ ਕਿ ਭਵਿੱਖ ਵਿੱਚ ਸੰਭਾਵਿਤ ਤੌਰ ‘ਤੇ ਡਿਜੀਟਲ ਰੇਡੀਓ ਪ੍ਰਾਇਮਰੀ ਫਾਰਮੈਟ ਹੋਵੇਗਾ, ਕਿਉਂਕਿ ਇਹ ਬਿਹਤਰ ਸਾਊਂਡ ਗੁਣਵੱਤਾ, ਵਧੇਰੇ ਭਰੋਸੇਯੋਗ ਪ੍ਰਸਾਰਣ ਅਤੇ ਮਲਟੀਮੀਡੀਆ ਤੱਤਾਂ ਨੂੰ ਏਕੀਕ੍ਰਿਤ ਕਰਨ ਦੀ ਸਮਰੱਥਾ ਜਿਹੇ ਲਾਭ ਪ੍ਰਦਾਨ ਕਰਦਾ ਹੈ। ਉਨ੍ਹਾਂ ਨੇ ਕਿਹਾ, “ਭਾਵੇ ਐਨਾਲੌਗ ਰੇਡੀਓ ਕੁਝ ਸੰਦਰਭਾਂ, ਵਿਸ਼ੇਸ਼ ਕਰਕੇ ਸਰਲ ਸੰਚਾਰ ਦੇ ਕਾਰਨ ਅਤੇ ਸੀਮਿਤ ਡਿਜੀਟਲ ਇਨਫ੍ਰਾਸਟ੍ਰਕਚਰ ਵਾਲੇ ਖੇਤਰਾਂ, ਵਿੱਚ ਪ੍ਰਾਸੰਗਿਕ ਬਣਿਆ ਹੋਇਆ ਹੈ, ਲੇਕਿਨ ਡਿਜੀਟਲ ਪ੍ਰਸਾਰਣ ਦੀ ਦਿਸ਼ਾ ਵਿੱਚ ਬਦਲਾਅ ਹੋ ਰਿਹਾ ਹੈ ਅਤੇ ਇਸ ਦੇ ਅੱਗੇ ਵੀ ਜਾਰੀ ਰਹਿਣ ਦੀ ਉਮੀਦ ਹੈ।” ਉਨ੍ਹਾਂ ਨੇ ਦੱਸਿਆ ਕਿ ਐਨਾਲੌਗ ਤੋਂ ਬਦਲ ਕੇ ਡਿਜੀਟਲ ਦੇ ਖੇਤਰ ਵਿੱਚ ਆਉਣ ਨਾਲ ਲਾਗਤ ਵਿੱਚ ਬਹੁਤ ਬੱਚਤ ਹੁੰਦੀ ਹੈ।
ਹਾਲਾਂਕਿ, ਜੈਕਲੀਨ ਬੀਅਰਹੋਰਸਟ ਅਤੇ ਅਲੈਗਜ਼ੈਂਡਰ ਜ਼ਿੰਕ ਨੇ ਕਿਹਾ ਕਿ ਅੱਤਵਾਦੀ ਹਮਲਿਆਂ, ਹੜ੍ਹ ਆਦਿ ਜਿਹੀਆਂ ਐਮਰਜੈਂਸੀ ਸਥਿਤੀਆਂ ਦੌਰਾਨ, ਜਦੋਂ ਡਿਜੀਟਲ ਨੈੱਟਵਰਕ ਹਮੇਸ਼ਾ ਕੰਮ ਨਹੀਂ ਕਰ ਸਕਦੇ, ਪ੍ਰਸਾਰਣ ਇੱਕ ਮਹੱਤਵਪੂਰਨ ਸਹਾਇਤਾ ਬਿੰਦੂ ਹੁੰਦਾ ਹੈ। ਡੀਆਰਐੱਮ ਦੇ ਚੇਅਰਮੈਨ ਰੁਕਸੈਂਡਰਾ ਓਬ੍ਰੇਜਾ ਨੇ ਇਸ ਬਿੰਦੂ ‘ਤੇ ਕਿਹਾ ਕਿ ਭਾਰਤ ਵਿੱਚ ਐਨਾਲੌਗ ਰੇਡੀਓ, ਜਿਸ ਦੀ ਪਹੁੰਚ 600,000 ਪਿੰਡਾਂ ਤੱਕ ਹੈ, ਨੂੰ ਸੁਰੱਖਿਅਤ ਰੱਖਣਾ ਮਹੱਤਵਪੂਰਨ ਹੈ। ਮਾਹਿਰਾਂ ਨੇ ਕਿਹਾ ਕਿ ਐਮਰਜੈਂਸੀ ਸਥਿਤੀਆਂ ਵਿੱਚ ਬਿਨਾ ਸ਼ੱਕ ਪ੍ਰਸਾਰਣ ਰੇਡੀਓ ਦੇ ਮੁਕਾਬਲਤਨ ਜ਼ਿਆਦਾ ਲੋਕਾਂ ਤੱਕ ਪਹੁੰਚਣ ਦੀ ਵਧੇਰੇ ਸੰਭਾਵਨਾ ਹੁੰਦੀ ਹੈ. ਰੁਕਸੈਂਡਰਾ ਓਬ੍ਰੇਜਾ ਨੇ ਕਿਹਾ, “ਅਸਲੀ ਚੁਣੌਤੀ ਪੁਰਾਣੀਆਂ ਟੈਕਨੋਲੋਜੀਆਂ ਨੂੰ ਵਿਗਾੜੇ ਬਿਨਾ ਨਵੀਆਂ ਟੈਕਨੋਲੋਜੀਆਂ ਦਾ ਸਮਾਵੇਸ਼ ਕਰਨਾ ਹੈ।”
ਰੇਡੀਓ ਸੰਚਾਰ ਦੇ ਨਵੇਂ 5ਸੀ
ਜੈਕਲੀਨ ਬੀਅਰਹੋਰਸਟ ਨੇ ਕਲਾਸੀਕਲ 5ਸੀ-ਯਾਨੀ ਸੰਖੇਪਤਾ, ਸਪਸ਼ਟਤਾ, ਆਤਮਵਿਸ਼ਵਾਸ, ਕੰਟਰੋਲ ਅਤੇ ਸਮਰੱਥਾ – ਦਾ ਜ਼ਿਕਰ ਕੀਤਾ ਅਤੇ ਉਨ੍ਹਾਂ ਨੂੰ ਉਨ੍ਹਾਂ ਨਵੇਂ 5ਸੀ ਦੇ ਨਾਲ ਜੋੜਿਆ ਜੋ ਇੱਕ ਉੱਨਤ ਡਿਜੀਟਲ ਰੇਡੀਓ ਇਨਫ੍ਰਾਸਟ੍ਰਕਚਰ ਵਾਲੇ ਯੁਗ ਵਿੱਚ ਜ਼ਰੂਰੀ ਹਨ। ਇਹ ਨਵੇਂ 5ਸੀ ਹਨ:ਕਵਰੇਜ਼, ਕੰਟੈਂਟ, ਉਪਭੋਗਤਾ, ਉਪਕਰਣ, ਕਾਰ, ਸੰਚਾਰ। ਉਨ੍ਹਾਂ ਨੇ ਇਹ ਯਕੀਨੀ ਬਣਾਉਣ ਦੀ ਸਲਾਹ ਦਿੱਤੀ ਕਿ ਰੇਡੀਓ ਨੈੱਟਵਰਕ ਉਨ੍ਹਾਂ ਸਹੀ ਖੇਤਰਾਂ ਨੂੰ ਕਵਰ ਕਰੇ ਜਿੱਥੇ ਸਰੋਤੇ ਸਥਿਤ ਹਨ।
ਸਰੋਤਿਆਂ ਦੀ ਸੰਖਿਆ ਨੂੰ ਮਾਪਣਾ ਇਸ ਖੇਤਰ ਨੂੰ ਸਮ੍ਰਿੱਧ ਬਣਾਉਣ ਦੇ ਉਦੇਸ਼ ਨਾਲ ਠੋਸ ਪ੍ਰਯਾਸ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ। ਟੈੱਡ ਲੇਵਰਟੀ ਨੇ ਰੇਡੀਓਪਲੇਅਰ ਅਤੇ ਰੇਡੀਓ ਐੱਫਐੱਮ ਜਿਹੇ ਯੂਰੋਪ ਦੇ ਰੇਡੀਓ ਪਲੇਇੰਗ ਐਪ ਬਾਰੇ ਗੱਲ ਕੀਤੀ, ਜੋ ਅਜਿਹੀਆਂ ਸੁਵਿਧਾਵਾਂ ਪ੍ਰਦਾਨ ਕਰਦੇ ਹਨ ਜਿਨ੍ਹਾ ਦੀ ਵਰਤੋਂ ਬਿਨਾ ਗੋਪਨੀਯਤਾ ਦੀ ਉਲੰਘਣਾ ਕੀਤੇ ਸਰੋਤਿਆਂ ਦੀ ਸੰਖਿਆ ਮਾਪਣ ਲਈ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਸਲਾਹ ਦਿੱਤੀ ਕਿ ਅਜਿਹੇ ਪ੍ਰੋਗਰਾਮਾਂ ਅਤੇ ਐਪਸ, ਸੈਂਪਲ ਸਰਵੇ ਅਤੇ ਸੁਣਨ ਨਾਲ ਸਬੰਧਿਤ ਡਾਇਰੀਆਂ ਦੀ ਵਰਤੋਂ ਭਾਰਤ ਵਿੱਚ ਵੀ ਰੇਡੀਓ ਸਰੋਤਿਆਂ ਦੇ ਹੌਟਸਪੌਟ ਦਾ ਵਿਸ਼ਲੇਸ਼ਣ ਕਰਨ ਲਈ ਕੀਤੀ ਜਾ ਸਕਦੀ ਹੈ।
ਚੰਗਾ ਕੰਟੈਂਟ, ਸਹਿਯੋਗ, ਕ੍ਰੌਸ ਪਲੈਟਫਾਰਮ ਪ੍ਰਮੋਸ਼ਨ ਬਿਹਤਰ ਹੁੰਦਾ ਹੈ
‘ਕੰਟੈਂਟ ਹੀ ਸਰਬਉੱਚ ਹੈ’ ਮਾਹਿਰਾਂ ਨੇ ਇਸ ਖੇਤਰ ਲਈ ਸਫ਼ਲਤਾ ਦੇ ਇਸ ਮੰਤਰ ‘ਤੇ ਸਹਿਮਤੀ ਜਤਾਈ। ਨਿਸ਼ਾ ਨਾਰਾਇਣਨ ਨੇ ਨਿਜੀ ਐੱਫਐੱਮ ਚੈਨਲਾਂ ਨੂੰ ਪੇਸ਼ ਆਉਣ ਵਾਲੇ ਵਿਭਿੰਨ ਪ੍ਰਕਾਰ ਦੇ ਕੰਟੈਂਟ ਦੇ ਉੱਚ ਲਾਇਸੈਂਸ ਫੀਸ ਦੀ ਸਮੱਸਿਆ ਨੂੰ ਰੇਖਾਂਕਿਤ ਕੀਤਾ। ਨਤੀਜੇ ਵਜੋਂ, ਉਹ ਚੈਨਲ ਜ਼ਿਆਦਾਤਰ ਪਸੰਦੀਦਾ ਸੰਗੀਤ ਪਰੋਸਦੇ ਹਨ, ਜਿਸ ਦੀ ਲਾਇਸੈਂਸ ਫੀਸ ਹੋਰ ਸ਼੍ਰੇਣੀਆਂ ਦੇ ਕੰਟੈਂਟ ਦੀ ਤੁਲਨਾ ਵਿੱਚ ਘੱਟ ਹੁਦੀ ਹੈ। ਰੈੱਡ ਐੱਫਐੱਮ ਦੀ ਸੀਓਓ ਨੇ ਨਿਜੀ ਐੱਫਐੱਮ ਚੈਨਲਾਂ ਦੁਆਰਾ ਕੰਟੈਂਟ ਵਿੱਚ ਵਿਭਿੰਨਤਾ ਲਿਆਉਣ ਦੀ ਜ਼ਰੂਰਤ ‘ਤੇ ਸਹਿਮਤੀ ਵਿਅਕਤ ਕੀਤੀ।
ਚੰਗੇ ਅਤੇ ਉਪਯੋਗੀ ਕੰਟੈਂਟ ਦੇ ਮੁੱਲ ਬਾਰੇ ਬੋਲਦੇ ਹੋਏ, ਜੈਕਲੀਨ ਬੀਅਰਹੋਰਸਟ ਨੇ ਬ੍ਰਿਟਿਸ਼ ਡਿਜੀਟਲ ਰੇਡੀਓ ਸਟੇਸ਼ਨ ‘ਐਬਸੋਲਿਊਟ ਰੇਡੀਓ’ ਦੀ ਸਫ਼ਲਤਾ ਦੀ ਕਹਾਣੀ ਨੂੰ ਉਜਾਗਰ ਕੀਤਾ। ਇਸ ਰੇਡੀਓ ਸਟੇਸ਼ਨ ਨੇ 70, 80 ਅਤੇ 90 ਦੇ ਦਹਾਕੇ ਦੌਰਾਨ ਵਿਭਿੰਨ ਵਿਦਿਅਕ ਅਤੇ ਪ੍ਰਚਾਰਾਤਮਕ ਗਤੀਵਿਧੀਆਂ, ਜਿਸ ਨਾਲ ਉਨ੍ਹਾਂ ਦੇ ਸਰੋਤਿਆਂ ਨੂੰ ਲਾਭ ਹੋਇਆ, ਵਿੱਚ ਸ਼ਾਮਲ ਹੁੰਦੇ ਹੋਏ ਉੱਨਤੀ ਕੀਤੀ ਅਤੇ ਰੈਵੇਨਿਊ ਹਾਸਲ ਕੀਤਾ।
ਡਿਜੀਟਲ ਰੇਡੀਓ ਦੇ ਇੱਕ ਹੋਰ ਪਹਿਲੂ ਦੀ ਯਾਦ ਦਿਵਾਉਂਦੇ ਹੋਏ, ਅਲੈਗਜੈਂਡਰ ਜ਼ਿੰਕ ਨੇ ਕਿਹਾ ਕਿ ਡਿਜੀਟਲ ਰੇਡੀਓ ਵਿੱਚ ਆਡੀਓ ਕੰਟੈਂਟ ਦੇ ਇਲਾਵਾ ਹੋਰ ਵੀ ਬਹੁਤ ਕੁਝ ਹੈ- ਇਸ ਵਿੱਚ ਵਿਜ਼ੁਅਲ ਅਤੇ ਟੈਕਸਟ ਐਪਲੀਕੇਸ਼ਨਾਂ ਵੀ ਹਨ ਜੋ ਸਰੋਤਿਆਂ ਦੇ ਵਧਦੇ ਅਧਾਰ ਲਈ ਲਾਭਦਾਇਕ ਹਨ।
ਟੈੱਡ ਲੇਵਰਟੀ ਨੇ ਕਿਹਾ ਕਿ ਰੇਡੀਓ ਸਰੋਤਿਆਂ ਦੀ ਸੰਖਿਆ ਵਧਾਉਣ ਲਈ ਇੱਕ ਉਪਯੁਕਤ ਈਕੋਸਿਸਟਮ ਦੀ ਜ਼ਰੂਰਤ ਹੈ। ਉਨ੍ਹਾਂ ਨੇ ਕਿਹਾ ਕਿ ਘੱਟ ਲਾਗਤ ਵਾਲੇ ਉਪਕਰਣ ਬਣਾਉਣਾ ਅਤੇ ਐਂਡਰੌਇਡ ਜਿਹੇ ਅਨੁਕੂਲ ਪਲੈਟਫਾਰਮ ਉਪਲਬਧ ਹੋਣਾ ਅਜਿਹੇ ਕੁਝ ਉਪਾਅ ਹਨ। ਬਾਹਰੀ ਹਾਰਡਵੇਅਰ ਕੰਪੋਨੈਂਟਸ ਦੀ ਹੋਂਦ ਦੇ ਇਲਾਵਾ, ਕੰਟੈਂਟ ਦੀ ਵਿਭਿੰਨਤਾ ਵੀ ਮਹੱਤਵਪੂਰਨ ਹੈ ਕਿਉਂਕਿ ਇਹ ਸਰੋਤਿਆਂ ਦੇ ਵਿਭਿੰਨ ਉਪ-ਸਮੂਹਾਂ ਨੂੰ ਸੰਬੋਧਨ ਕਰਨ ਵਿੱਚ ਮਦਦ ਕਰਦੀ ਹੈ।
ਜਲਵਾਯੂ ਪਰਿਵਰਤਨ ਅਤੇ ਡਿਜੀਟਲ ਰੇਡੀਓ
ਡਿਜੀਟਲ ਰੇਡੀਓ ਮੁਕਾਬਲਤਨ ਵਧੇਰੇ ਕੁਸ਼ਲ ਮੌਡਿਊਲੇਸ਼ਨ ਟੈਕਨੋਲੋਜੀਆਂ ਦਾ ਉਪਯੋਗ ਕਰਕੇ ਅਤੇ ਸਿੰਗਲ-ਫ੍ਰੀਕੁਐਂਸੀ ਨੈੱਟਵਰਕ ਨੂੰ ਸਮਰੱਥ ਬਣਾ ਕੇ ਊਰਜਾ ਦੀ ਜ਼ਿਕਰਯੋਗ ਬੱਚਤ ਕਰ ਸਕਦਾ ਹੈ। ਹਾਲਾਂਕਿ, ਐੱਫਐੱਮ ਸਟੇਸ਼ਨਾਂ ਨੂੰ ਬੰਦ ਕਰਨਾ ਸੰਭਵ ਨਹੀਂ ਹੈ। ਰੁਕਸੈਂਡਰਾ ਓਬ੍ਰੇਜਾ ਨੇ ਕਿਹਾ ਕਿ ਕੁਝ ਯੂਰੋਪੀਅਨ ਦੇਸ਼ਾਂ ਨੇ ਭਾਵੇਂ ਐੱਫਐੱਮ ਸਟੇਸ਼ਨਾਂ ਨੂੰ ਪੂਰੀ ਤਰ੍ਹਾਂ ਨਾਲ ਬੰਦ ਕਰਨ ਅਤੇ ਪੂਰਨ ਡਿਜੀਟਾਈਜ਼ੇਸ਼ਨ ਦਾ ਪ੍ਰਯਾਸ ਕੀਤਾ ਹੈ, ਲੇਕਿਨ ਇਹ ਸਹੀ ਰਸਤਾ ਨਹੀਂ ਹੈ। ਉਨ੍ਹਾਂ ਨੇ ਸੁਝਾਅ ਦਿੱਤਾ ਕਿ ਨੀਤੀਗਤ ਦਖਲਅੰਦਾਜ਼ੀ ਲਈ ਸਰਕਾਰ ਨੇ ਗੱਲ ਕਰਦੇ ਸਮੇਂ ਵਪਾਰਕ ਰੇਡੀਓ ਸਟੇਸ਼ਨਾਂ ਦੀਆਂ ਜ਼ਰੂਰਤਾਂ ਨੂੰ ਸੂਚੀਬੱਧ ਕਰਨਾ ਮਹੱਤਵਪੂਰਨ ਹੈ।

ਭਾਰਤ ਵਿੱਚ ਰੇਡੀਓ ਉਦਯੋਗ- ਈਕੋਸਿਸਟਮ ਨੂੰ ਮਜ਼ਬੂਤ ਕਰਨ ਦੀਆਂ ਸੰਭਾਵਨਾਵਾਂ
ਰੁਕਸੈਂਡ੍ਰਾ ਓਬ੍ਰੇਜਾ ਨੇ ਦੱਸਿਆ ਕਿ ਯੂਰੋਪ ਵਿੱਚ ਜਨਤਕ ਨੀਤੀਆਂ ਨੇ ਡਿਜੀਟਲ ਰੇਡੀਓ ਦੀ ਪਹੁੰਚ ਨੂੰ ਪ੍ਰੋਤਸਾਹਨ ਦਿੱਤਾ ਹੈ। ਕਾਰਾਂ ਅਤੇ ਮੋਬਾਈਲ ਫੋਨ ਵਿੱਚ ਰੇਡੀਓ ਹੋਣਾ ਅਤੇ ਬਜ਼ਾਰ ਵਿੱਚ ਰੇਡੀਓ ਸੈੱਟ ਦੀ ਅਸਾਨ ਉਪਲਬਧਤਾ ਇਸ ਦਿਸ਼ਾ ਵਿੱਚ ਮਹੱਤਵਪੂਰਨ ਕਦਮ ਹਨ। ਮਾਹਿਰਾਂ ਨੇ ਕਿਹਾ ਕਿ ਭਾਰਤ ਵਿੱਚ ਇੱਕ ਡਿਜੀਟਲ ਰੇਡੀਓ ਕੰਸੋਰਟੀਅਮ ਬਣਾਇਆ ਜਾਣਾ ਚਾਹੀਦਾ ਹੈ।
ਰੁਕਸੈਂਡ੍ਰਾ ਓਬ੍ਰੇਜਾ ਨੇ ਕਿਹਾ ਕਿ ਭਾਰਤ ਡਿਜੀਟਲ ਰੇਡੀਓ ਦੇ ਖੇਤਰ ਵਿੱਚ ਇੱਕ ਮੋਹਰੀ ਸ਼ਕਤੀ ਹੈ। ਡਿਜੀਟਲ ਤੋਂ ਜ਼ਮੀਨ ਰੇਡੀਓ ਜਿੰਨਾ ਮਹੱਤਵਪੂਰਨ ਹੈ, ਓਨਾ ਹੀ ਜ਼ਰੂਰੀ ਡਿਜੀਟਲ ਤੋਂ ਮੋਬਾਈਲ ਰੇਡੀਓ ਵੀ ਹੈ। ਉਨ੍ਹਾਂ ਨੇ ਕਿਹਾ, “ਪ੍ਰਸਾਰ ਭਾਰਤੀ ਦੀ ਪਹੁੰਚ ਕਰੀਬ 90 ਕਰੋੜ ਲੋਕਾਂ ਤੱਕ ਹੈ। ਭਾਰਤ ਵਿੱਚ ਇਸ ਖੇਤਰ ਵਿੱਚ ਇੱਕ ਸੁਨਹਿਰਾ ਅਵਸਰ ਹੈ, ਕਿਉਂਕਿ ਭਾਰਤ ਵਿੱਚ ਮੋਬਾਈਲ ਫੋਨ ਦੇ ਅਰਬਾਂ ਉਪਯੋਗਕਰਤਾ ਹਨ। ਇਨ੍ਹਾਂ ਸਕਾਰਾਤਮਕ ਪੁਆਇੰਟਾਂ ‘ਤੇ ਕੰਮ ਕਰਨਾ ਮਹੱਤਵਪੂਰਨ ਹੈ।”
ਸ਼ਸ਼ੀ ਸ਼ੇਖਰ ਵੇਮਪਤਿ ਨੇ ਕਿਹਾ ਕਿ ਭਾਰਤ ਰੇਡੀਓ ਲਈ ਸਭ ਤੋਂ ਵੱਡਾ ਬਜ਼ਾਰ ਹੈ ਅਤੇ ਉਨ੍ਹਾਂ ਨੇ ਇਸ ਮਾਧਿਅਮ ਨੂੰ ਮੌਲਿਕ ਜਨਤਕ ਹਿਤ ਦੇ ਰੂਪ ਵਿੱਚ ਦਰਸਾਇਆ ਗਿਆ। ਉਨ੍ਹਾਂ ਨੇ ਇਸ ਖੇਤਰ ਲਈ ਤਾਲਮੇਲ ਜਨਤਕ ਕਾਰਵਾਈ ਦੀ ਜ਼ਰੂਰਤ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਦੇਸ਼ ਵਿੱਚ ਇਸ ਖੇਤਰ ਦੇ ਲਾਭਾਂ ਨੂੰ ਰੇਖਾਂਕਿਤ ਕਰਦੇ ਹੋਏ ਕਿਹਾ, “ਰੇਡੀਓ ਕਿਤੇ ਨਹੀਂ ਜਾ ਰਿਹਾ ਹੈ। ਭਾਰਤ ਵਿੱਚ ਰੇਡੀਓ ਦੇ ਉਪਭੋਗਤਾ ਸਮਾਜ ਦੇ ਵਿਭਿੰਨ ਵਰਗਾਂ ਤੋਂ ਆਉਂਦੇ ਹਨ।” ਨੀਤੀਗਤ ਦਖਲਅੰਦਾਜ਼ੀ ਵਿੱਚ ਕੁਝ ਨਿਸ਼ਚਿਤ ਸ਼੍ਰੇਣੀਆਂ ਦੇ ਉਪਕਰਣਾਂ ਵਿੱਚ ਰੇਡੀਓ ਦੀ ਉਪਲਬਧਤਾ ਜਿਹੀਆਂ ਕੁਝ ਸ਼ਰਤਾਂ ਸ਼ਾਮਲ ਹੋ ਸਕਦੀਆਂ ਹਨ। ਏਆਈ ਸੰਚਾਲਿਤ ਉਪਕਰਣਾਂ ਦੇ ਨਾਲ-ਨਾਲ ਪਰੰਪਰਾਗਤ ਰੇਡੀਓ ਜਿਹੇ ਪੈਸਿਵ ਉਪਕਰਣਾਂ ਨੂੰ ਵੀ ਨਾਲ-ਨਾਲ ਬਣੇ ਰਹਿਣਾ ਚਾਹੀਦਾ ਹੈ।
ਜਲਵਾਯੂ ਪਰਿਵਰਤਨ ਜਨਤਕ ਨੀਤੀਆਂ ਦਾ ਇੱਕ ਮਹੱਤਵਪੂਰਨ ਨਿਰਧਾਰਕ ਹੈ, ਇਸ ਲਈ ਪਰੰਪਰਾਗਤ ਉਪਕਰਣਾਂ ਨੂੰ ਸੁਰੱਖਿਅਤ ਕਰਨਾ ਮਹੱਤਵਪੂਰਨ ਹੈ। ਟੈੱਡ ਲੇਵਰਟੀ ਨੇ ਰੇਡੀਓ ਉਪਕਰਣ ਨਿਰਮਾਤਾਵਾਂ ਨੂੰ ਪ੍ਰੋਤਸਾਹਨ ਦੇਣ ਲਈ ‘ਮੇਕ ਇਨ ਇੰਡੀਆ’ ਜਿਹੀਆਂ ਯੋਜਨਾਵਾਂ ਦਾ ਉਪਯੋਗ ਕਰਦੇ ਹੋਏ ਭਾਰਤ ਵਿੱਚ ਰੇਡੀਓ ਦੇ ਈਕੋਸਿਸਟਮ ਨੂੰ ਅਪਗ੍ਰੇਡ ਕਰਨ ਦੀ ਤਾਕੀਦ ਕੀਤੀ।
ਮਾਹਿਰਾਂ ਨੇ ਇਸ ਗੱਲ ‘ਤੇ ਸਹਿਮਤੀ ਵਿਅਕਤ ਕੀਤੀ ਕਿ ਭਾਰਤ ਅਤੇ ਹੋਰ ਸਥਾਨਾਂ ‘ਤੇ ਡਿਜੀਟਲ ਰੇਡੀਓ ਹੀ ਅੱਗੇ ਦੀ ਰਾਹ ਹੈ ਅਤੇ ਉਨ੍ਹਾਂ ਨੇ ਵੱਡੇ ਸ਼ਹਿਰਾਂ ਵਿੱਚ ਸਾਂਝੇ ਪ੍ਰਸਾਰਣ ਇਨਫ੍ਰਾਸਟ੍ਰਕਚਰ (ਕੌਮਨ ਟ੍ਰਾਂਸਮਿਸ਼ਨ ਇਨਫ੍ਰਾਸਟ੍ਰਕਚਰ) ਵਾਲੇ ਵਪਾਰਕ ਸਟੇਸ਼ਨਾਂ ਨਾਲ ਸਹਿਯੋਗ ਦਾ ਇੱਕ ਪਲੈਟਫਾਰਮ ਤਿਆਰ ਕਰਨ ਦੀ ਤਾਕੀਦ ਕੀਤੀ।
ਰੀਅਲਟਾਈਮ ‘ਤੇ ਅਧਿਕਾਰਿਤ ਅਪਡੇਟਸ ਲਈ, ਕਿਰਪਾ ਕਰਕੇ ਸਾਨੂੰ ਫਾਲੋ ਕਰੋ:
X ‘ਤੇ
https://x.com/WAVESummitIndia
https://x.com/MIB_India
https://x.com/PIB_India
https://x.com/PIBmumbai
ਇੰਸਟਾਗ੍ਰਾਮ ‘ਤੇ:
https://www.instagram.com/wavesummitindia
https://www.instagram.com/mib_india
https://www.instagram.com/pibindia
* * *
ਪੀਆਈਬੀ ਟੀਮ ਵੇਵਸ 2025/ ਰਜਿਤ/ਸ੍ਰੀਯੰਕਾ/ਦਰਸ਼ਨਾ/144
Release ID:
(Release ID: 2127214)
| Visitor Counter:
7
Read this release in:
Khasi
,
English
,
Marathi
,
Hindi
,
Assamese
,
Gujarati
,
Tamil
,
Telugu
,
Kannada
,
Urdu
,
Nepali