WAVES BANNER 2025
ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਭਾਰਤ ਦੀ ਰਚਨਾਤਮਕ ਅਰਥਵਿਵਸਥਾ 2030 ਤੱਕ ਉਪਭੋਗਤਾ ਖਰਚ ਵਿੱਚ 1 ਟ੍ਰਿਲੀਅਨ ਡਾਲਰ ਤੋਂ ਵੱਧ ਨੂੰ ਪ੍ਰਭਾਵਿਤ ਕਰਨ ਦਾ ਅਨੁਮਾਨ ਹੈ: ਵੇਵਸ 2025 ਵਿੱਚ ਬੀਸੀਜੀ ਰਿਪੋਰਟ ਨੂੰ ਲਾਂਚ ਕੀਤਾ ਜਾਵੇਗਾ

 Posted On: 02 MAY 2025 2:33PM |   Location: PIB Chandigarh

ਰਚਨਾਤਮਕ ਅਰਥਵਿਵਸਥਾ ਦੇ ਉਭਾਰ ਤੋਂ ਪ੍ਰੇਰਿਤ ਭਾਰਤ ਦਾ ਡਿਜੀਟਲ ਲੈਂਡਸਕੇਪ ਮਹੱਤਵਪੂਰਨ ਪਰਿਵਰਤਨ ਦੇ ਦੌਰ ਚੋਂ ਲੰਘ ਰਿਹਾ ਹੈ। ਬੋਸਟਨ ਕੰਸਲਟਿੰਗ ਗਰੁੱਪ (ਬੀਸੀਜੀ) ਦੀ ਇੱਕ ਨਵੀਂ ਰਿਪੋਰਟ- “ਕੰਟੈਂਟ ਤੋਂ ਕਾਮਰਸ ਤੱਕ: ਭਾਰਤ ਦੀ ਕ੍ਰਿਏਟਰ ਇਕੌਨਮੀ ਦੀ ਮੈਪਿੰਗ” ਦਾ ਕੱਲ੍ਹ (3 ਮਈ, 2025) ਮੁੰਬਈ ਵਿੱਚ ਵੇਵਸ 2025 ਵਿੱਚ ਲਾਂਚ ਕੀਤਾ ਜਾਵੇਗਾ। ਇਹ ਰਿਪੋਰਟ ਦੱਸੇਗੀ ਕਿ ਭਾਰਤ ਦੇ ਕ੍ਰਿਏਟਰ ਵਰਤਮਾਨ ਵਿੱਚ ਸਲਾਨਾ 350 ਬਿਲੀਅਨ ਡਾਲਰ ਤੋਂ ਵੱਧ ਉਪਭੋਗਤਾ ਖਰਚ ਨੂੰ ਪ੍ਰਭਾਵਿਤ ਕਰਦੇ ਹਨ। ਇਹ ਅੰਕੜੇ 2030 ਤੱਕ 1 ਟ੍ਰਿਲੀਅਨ ਡਾਲਰ ਨੂੰ ਪਾਰ ਕਰਨ ਦੀ ਉਮੀਦ ਹੈ।

ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਭਾਰਤ ਵਿੱਚ 2 ਤੋਂ 2.5 ਮਿਲੀਅਨ ਸਰਗਰਮ ਡਿਜੀਟਲ ਕ੍ਰਿਏਟਰ ਹਨ, ਜਿਨ੍ਹਾਂ ਨੂੰ 1, ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਭਾਰਤ ਵਿੱਚ 2 ਤੋਂ 2.5 ਮਿਲੀਅਨ ਐਕਟਿਵ ਡਿਜੀਟਲ ਕ੍ਰਿਏਟਰ ਹਨ, ਜਿਨ੍ਹਾਂ ਨੂੰ 1,000 ਤੋਂ ਵੱਧ ਫਾਲੋਅਰਸ ਵਾਲੇ ਵਿਅਕਤੀਆਂ ਦੇ ਰੂਪ ਵਿੱਚ ਪਰਿਭਾਸ਼ਿਤ ਕੀਤਾ ਗਿਆ ਹੈ। ਵਿਆਪਕਤਾ ਦੇ ਬਾਵਜੂਦ, ਉਨ੍ਹਾਂ ਵਿੱਚੋਂ ਸਿਰਫ਼ 8-10 ਪ੍ਰਤੀਸ਼ਤ ਹੀ ਵਰਤਮਾਨ ਵਿੱਚ ਆਪਣੀ ਸਮੱਗਰੀ ਦਾ ਪ੍ਰਭਾਵਸ਼ਾਲੀ ਢੰਗ ਨਾਲ ਮੁਦਰੀਕਰਣ ਕਰਦੇ ਹਨ, ਜੋ ਇਸ ਤੇਜ਼ੀ ਨਾਲ ਵਧਦੇ ਖੇਤਰ ਦੀ ਅਣਵਰਤੀ ਸਮਰੱਥਾ ਨੂੰ ਦਰਸਾਉਂਦਾ ਹੈ। ਕ੍ਰਿਏਟਰ ਈਕੋਸਿਸਟਮ ਦਾ ਪ੍ਰਤੱਖ ਰੈਵੇਨਿਊ ਅੱਜ ਅਨੁਮਾਨਿਤ 20-25 ਬਿਲੀਅਨ ਡਾਲਰ ਹੈ। ਦਹਾਕੇ ਦੇ ਅੰਤ ਤੱਕ ਇਸ ਦੇ 100-125 ਬਿਲੀਅਨ ਡਾਲਰ ਤੱਕ ਪਹੁੰਚਣ ਦਾ ਅਨੁਮਾਨ ਹੈ।

ਰਿਪੋਰਟ ਤੋਂ ਪ੍ਰਾਪਤ ਪ੍ਰਮੁੱਖ ਜਾਣਕਾਰੀਆਂ ਇਸ ਪ੍ਰਕਾਰ ਹੋਣਗੀਆਂ:

  • ਰਚਨਾਤਮਕਤਾ 30 ਪ੍ਰਤੀਸ਼ਤ ਤੋਂ ਵੱਧ  ਉਪਭੋਗਤਾ ਫੈਸਲਿਆਂ ਨੂੰ ਪ੍ਰਭਾਵਿਤ ਕਰਦੇ ਹਨ ਅਤੇ ਅੱਜ 350-400 ਬਿਲੀਅਨ ਡਾਲਰ ਦੇ ਖਰਚੇ ਨੂੰ ਆਕਾਰ ਦਿੰਦੇ ਹਨ।

  • ਇਹ ਈਕੋਸਿਸਟਮ ਜੈਨਰੇਸ਼ਨ ਜ਼ੈੱਡ ਅਤੇ ਮਹਾਨਗਰ ਕੇਂਦਰਾਂ ਤੋਂ ਅੱਗੇ ਵਧ ਕੇ ਵਿਭਿੰਨ ਉਮਰ ਸਮੂਹਾਂ ਅਤੇ ਸ਼ਹਿਰੀ ਪੱਧਰਾਂ ਤੱਕ ਪਹੁੰਚ ਰਿਹਾ ਹੈ।

  • ਸ਼ੌਰਟ-ਫੋਰਮ ਵੀਡੀਓ ਹੁਣ ਵੀ ਪ੍ਰਮੁੱਖ ਸਮੱਗਰੀ ਦਾ ਫਾਰਮੈੱਟ ਬਣਿਆ ਹੋਇਆ ਹੈ, ਜਦਕਿ ਕਾਮੇਡੀ,ਫਿਲਮ, ਡੇਲੀ ਸੋਪ ਅਤੇ ਫੈਸ਼ਨ ਸਭ ਤੋਂ ਵੱਧ ਦੇਖੀਆਂ ਜਾਣ ਵਾਲੀਆਂ ਸ਼ੈਲੀਆਂ ਹਨ।

  • ਬ੍ਰਾਂਡ ਰਣਨੀਤੀਆਂ ਵਿਕਸਿਤ ਹੋ ਰਹੀਆਂ ਹਨ, ਜਿਨ੍ਹਾਂ ਵਿੱਚ ਤੇਜ਼ ਸਮੱਗਰੀ ਉਤਪਾਦਨ, ਵਧੇਰੇ ਰਚਨਾਤਮਕ ਸੁਤੰਤਰਤਾ, ਵਿਭਿੰਨ ਉਪਭੋਗਤਾ ਨਿਸ਼ਾਨਾਬੱਧ ਅਤੇ ਨਤੀਜਾ-ਅਧਾਰਿਤ ਟੈਸਟਿੰਗ ‘ਤੇ ਵਧੇਰੇ ਜ਼ੋਰ ਦਿੱਤਾ ਜਾ ਰਿਹਾ ਹੈ।

  • ਰੈਵੇਨਿਊ ਮਾਡਲ ਵਿੱਚ ਵਿਭਿੰਨਤਾ ਆ ਰਹੀ ਹੈ, ਅਤੇ ਉਪਭੋਗਤਾ-ਵਿੱਤ ਪੋਸ਼ਿਤ ਮਾਧਿਅਮ ਜਿਵੇਂ ਵਰਚੁਅਲ ਗਿਫਟਿੰਗ, ਲਾਈਵ ਕਾਮਰਸ ਅਤੇ ਮੈਂਬਰਸ਼ਿਪ ਵਿੱਚ ਵਾਧਾ ਹੋ ਰਿਹਾ ਹੈ।

  • ਆਉਣ ਵਾਲੇ ਵਰ੍ਹਿਆਂ ਵਿੱਚ ਬ੍ਰਾਂਡਾਂ ਦੁਆਰਾ ਕ੍ਰਿਏਟਰ ਮਾਰਕੀਟਿੰਗ ਵਿੱਚ ਆਪਣੇ ਨਿਵੇਸ਼ ਨੂੰ 1.5 ਤੋਂ 3 ਗੁਣਾ ਤੱਕ ਵਧਾਉਣ ਦੀ ਉਮੀਦ ਹੈ, ਜੋ ਡਿਜੀਟਲ ਕ੍ਰਿਏਟਰ ਈਕੋਸਿਸਟਮ ਦੁਆਰਾ ਸੰਚਾਲਿਤ ਮਾਰਕੀਟਿੰਗ ਅਤੇ ਕਾਰੋਬਾਰ ਵਿੱਚ ਇੱਕ ਮਹੱਤਵਪੂਰਨ ਬਦਲਾਅ ਦਾ ਸੰਕੇਤ ਹੈ।

ਬੀਸੀਜੀ ਰਿਪੋਰਟ ਕੱਲ੍ਹ ਮੁੰਬਈ ਵਿੱਚ ਵੇਵਸ 2025 ਦੌਰਾਨ ਅਧਿਕਾਰਿਤ ਤੌਰ ‘ਤੇ ਜਾਰੀ ਕੀਤੀ ਜਾਵੇਗੀ। ਏਆਈ, ਸੋਸ਼ਲ ਮੀਡੀਆ, ਏਵੀਜੀਸੀ ਸੈਕਟਰ ਅਤੇ ਫਿਲਮਾਂ ਦੇ ਉਭਰਦੇ ਸਰੂਪ ‘ਤੇ ਚਲ ਰਹੇ ਮੇਗਾ ਈਵੈਂਟ ਵੇਵਸ 2025 ਵਿੱਚ ਹੋਈਆਂ ਚਰਚਾਵਾਂ ਡਿਜੀਟਲ ਮੀਡੀਆ ਸੈਕਟਰ ਵਿੱਚ ਭਾਰਤ ਦੇ ਵਧਦੇ ਪ੍ਰਭਾਵ ਨੂੰ ਦਰਸਾਉਂਦੇ ਹਨ।

 

ਰੀਅਲਟਾਈਮ ‘ਤੇ ਅਧਿਕਾਰਿਤ ਅੱਪਡੇਟਸ ਲਈ, ਕਿਰਪਾ ਕਰਕੇ ਸਾਨੂੰ ਫਾਲੋ ਕਰੋ:

X‘ਤੇ:

 

https://x.com/WAVESummitIndia

https://x.com/MIB_India

https://x.com/PIB_India

https://x.com/PIBmumbai

ਇੰਸਟਾਗ੍ਰਾਮ ‘ਤੇ:

https://www.instagram.com/wavesummitindia

https://www.instagram.com/mib_india

https://www.instagram.com/pibindia

* * *

ਪੀਆਈਬੀ ਟੀਮ ਵੇਵਸ 2025/ਰਜਿਤ/ਲਕਸ਼ਮੀਪ੍ਰਿਆ/ਦਰਸ਼ਨਾ/141


Release ID: (Release ID: 2127054)   |   Visitor Counter: 4