ਪ੍ਰਧਾਨ ਮੰਤਰੀ ਦਫਤਰ
azadi ka amrit mahotsav

7ਵੇਂ ਖੇਲੋ ਇੰਡੀਆ ਯੂਥ ਗੇਮਸ ਦੇ ਉਦਘਾਟਨ ਸਮਾਰੋਹ ਵਿੱਚ ਵੀਡੀਓ ਕਾਨਫਰੰਸਿੰਗ ਰਾਹੀਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 04 MAY 2025 8:16PM by PIB Chandigarh

ਬਿਹਾਰ ਦੇ ਮੁੱਖ ਮੰਤਰੀ ਸ਼੍ਰੀਮਾਨ ਨੀਤੀਸ਼ ਕੁਮਾਰ ਜੀ, ਕੇਂਦਰ ਕੈਬਨਿਟ ਦੇ ਮੇਰੇ ਸਹਿਯੋਗੀ ਮਨਸੁਖ ਭਾਈ, ਭੈਣ ਰਕਸ਼ਾ ਖਡਸੇ, ਸ਼੍ਰੀਮਾਨ ਰਾਮ ਨਾਥ ਠਾਕੁਰ ਜੀ, ਬਿਹਾਰ ਦੇ ਡਿਪਟੀ ਸੀਐੱਮ ਸਮਰਾਟ ਚੌਧਰੀ ਜੀ, ਵਿਜੈ ਕੁਮਾਰ ਸਿਨਹਾ ਜੀ, ਮੌਜੂਦ ਹੋਰ ਮਹਾਨੁਭਾਵ, ਸਾਰੇ ਖਿਡਾਰੀ, ਕੋਚ, ਹੋਰ ਸਟਾਫ ਅਤੇ ਮੇਰੇ ਪਿਆਰੇ ਯੁਵਾ ਸਾਥੀਓ!

ਦੇਸ਼ ਦੇ ਕੋਣੇ-ਕੋਣੇ ਤੋਂ ਆਏ, ਇੱਕ ਤੋਂ ਵਧ ਕੇ ਇੱਕ, ਇੱਕ ਤੋਂ ਨੀਮਨ ਇੱਕ, ਰਉਆ ਖਿਡਾਰੀ ਲੋਗਨ ਕੇ ਹਮ ਅਭਿਨੰਦਨ ਕਰਤ ਬਾਨੀ।

ਸਾਥੀਓ,

 

ਖੇਲੋ ਇੰਡੀਆ ਯੂਥ ਗੇਮਸ ਦੌਰਾਨ ਬਿਹਾਰ ਦੇ ਕਈ ਸ਼ਹਿਰਾਂ ਵਿੱਚ ਮੁਕਾਬਲੇ ਹੋਣਗੇ। ਪਟਨਾ ਤੋਂ ਰਾਜਗੀਰ, ਗਯਾ ਤੋਂ ਭਾਗਲਪੁਰ ਅਤੇ ਬੇਗੂਸਰਾਏ ਤੱਕ, ਆਉਣ ਵਾਲੇ ਕੁਝ ਦਿਨਾਂ ਵਿੱਚ ਛੇ ਹਜ਼ਾਰ ਤੋਂ ਅਧਿਕ ਯੁਵਾ ਅਥਲੀਟ, ਛੇ ਹਜ਼ਾਰ ਤੋਂ ਜ਼ਿਆਦਾ ਸੁਪਨਿਆਂ ਅਤੇ ਸੰਕਲਪਾਂ ਦੇ ਨਾਲ ਬਿਹਾਰ ਦੀ ਇਸ ਪਵਿੱਤਰ ਧਰਤੀ ‘ਤੇ ਪਰਚਮ ਲਹਿਰਾਉਣਗੇ।

ਮੈਂ ਸਾਰੇ ਖਿਡਾਰੀਆਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੰਦਾ ਹਾਂ। ਭਾਰਤ ਵਿੱਚ ਸਪੋਰਟਸ ਹੁਣ ਇੱਕ ਕਲਚਰ ਦੇ ਰੂਪ ਵਿੱਚ ਆਪਣੀ ਪਹਿਚਾਣ ਬਣਾ ਰਿਹਾ ਹੈ। ਅਤੇ ਜਿਨ੍ਹਾ ਜ਼ਿਆਦਾ ਭਾਰਤ ਵਿੱਚ ਸਪੋਰਟਿੰਗ ਕਲਚਰ ਵਧੇਗਾ, ਉਨਾ ਹੀ ਭਾਰਤ ਦੀ ਸੌਫਟ ਪਾਵਰ ਵੀ ਵਧੇਗੀ। ਖੇਲੋ ਇੰਡੀਆ ਯੂਥ ਗੇਮਸ ਇਸ ਦਿਸ਼ਾ ਵਿੱਚ, ਦੇਸ਼ ਦੇ ਨੌਜਵਾਨਾਂ ਲਈ ਇੱਕ ਬਹੁਤ ਵੱਡਾ ਪਲੈਟਫਾਰਮ ਬਣਿਆ ਹੈ।

ਸਾਥੀਓ,

ਕਿਸੇ ਵੀ ਖਿਡਾਰੀ ਨੂੰ ਆਪਣਾ ਪ੍ਰਦਰਸ਼ਨ ਬਿਹਤਰ ਕਰਨ ਲਈ, ਖੁਦ ਨੂੰ ਲਗਾਤਾਰ ਕਸੌਟੀ ‘ਤੇ ਕਸਣ ਲਈ, ਜ਼ਿਆਦਾ ਤੋਂ ਜ਼ਿਆਦਾ ਮੈਚ ਖੇਡਣਾ, ਜ਼ਿਆਦਾ ਤੋਂ ਜ਼ਿਆਦਾ ਮੁਕਾਬਲਿਆਂ ਵਿੱਚ ਹਿੱਸਾ, ਇਹ ਬਹੁਤ ਜ਼ਰੂਰੀ ਹੁੰਦਾ ਹੈ। NDA ਸਰਕਾਰ ਨੇ ਆਪਣੀਆਂ ਨੀਤੀਆਂ ਵਿੱਚ ਹਮੇਸ਼ਾ ਇਸ ਨੂੰ ਸਰਬਉੱਚ ਪ੍ਰਾਥਮਿਕਤਾ ਦਿੱਤੀ ਹੈ। ਅੱਜ ਖੇਲੋ ਇੰਡੀਆ, ਯੂਨੀਵਰਸਿਟੀ ਗੇਮਸ ਹੁੰਦੇ ਹਨ, ਖੇਲੋ ਇੰਡੀਆ ਯੂਥ ਗੇਮਸ ਹੁੰਦੇ ਹਨ, ਖੋਲੋ ਇੰਡੀਆ ਵਿੰਟਰ ਗੇਮਸ ਹੁੰਦੇ ਹਨ, ਖੇਲੋ ਇੰਡੀਆ ਪੈਰਾ ਗੇਮਸ ਹੁੰਦੇ ਹਨ, ਯਾਨੀ ਸਾਲ ਭਰ, ਵੱਖ-ਵੱਖ ਲੈਵਲ ‘ਤੇ ਪੂਰੇ ਦੇਸ਼ ਦੇ ਪੱਧਰ ‘ਤੇ, ਰਾਸ਼ਟਰੀ ਪੱਧਰ ‘ਤੇ ਲਗਾਤਾਰ ਮੁਕਾਬਲੇ ਹੁੰਦੇ ਰਹਿੰਦੇ ਹਨ। ਇਸ ਨਾਲ ਸਾਡੇ ਖਿਡਾਰੀਆਂ ਦਾ ਆਤਮ ਵਿਸ਼ਵਾਸ ਵਧਦਾ ਹੈ, ਉਨ੍ਹਾਂ ਦਾ ਟੈਲੇਂਟ ਨਿਖਰ ਕੇ ਸਾਹਮਣੇ ਆਉਂਦਾ ਹੈ। ਮੈਂ ਤੁਹਾਨੂੰ ਕ੍ਰਿਕਟ ਦੀ ਦੁਨੀਆ ਦੀ ਇੱਕ ਉਦਾਹਰਣ ਦਿੰਦਾ ਹਾਂ। ਹੁਣ ਅਸੀਂ IPL ਵਿੱਚ ਬਿਹਾਰ ਦੇ ਹੀ ਬੇਟੇ ਵੈਭਵ ਸੂਰਯਵੰਸ਼ੀ ਦਾ ਸ਼ਾਨਦਾਰ ਪ੍ਰਦਰਸ਼ਨ ਦੇਖਿਆ। ਇੰਨੀ ਘੱਟ ਉਮਰ ਵਿੱਚ ਵੈਭਵ ਨੇ ਇੰਨਾ ਜ਼ਬਰਦਸਤ ਰਿਕਾਰਡ ਬਣਾ ਦਿੱਤਾ। ਵੈਭਵ ਦੇ ਇਸ ਚੰਗੇ ਖੇਡ ਦੇ ਪਿੱਛੇ ਉਨ੍ਹਾਂ ਦੀ ਮਿਹਨਤ ਤਾਂ ਹੈ ਹੀ, ਉਨ੍ਹਾਂ ਦੇ ਟੈਲੇਂਟ ਨੂੰ ਸਾਹਮਣੇ ਲਿਆਉਣ ਵਿੱਚ, ਵੱਖ-ਵੱਖ ਲੈਵਲ ‘ਤੇ ਜ਼ਿਆਦਾ ਤੋਂ ਜ਼ਿਆਦਾ ਮੈਚਾਂ ਨੇ ਵੀ ਵੱਡੀ ਭੂਮਿਕਾ ਨਿਭਾਈ। ਯਾਨੀ, ਜੋ ਜਿੰਨਾ ਖੇਡੇਗਾ, ਉਹ ਓਨਾ ਖਿਲੇਗਾ। ਖੇਲੋ ਇੰਡੀਆ ਯੂਥ ਗੇਮਸ ਦੇ ਦੌਰਾਨ ਤੁਹਾਨੂੰ ਸਾਰੇ ਅਥਲੀਟਸ ਨੂੰ ਨੈਸ਼ਨਲ ਲੈਵਲ ਦੇ ਖੇਡ ਦੀਆਂ ਬਾਰੀਕੀਆਂ ਨੂੰ ਸਮਝਣ ਦਾ ਮੌਕਾ ਮਿਲੇਗਾ, ਤੁਸੀਂ ਬਹੁਤ ਕੁਝ ਸਿਖ ਸਕੋਗੇ। 

 

ਸਾਥੀਓ,

ਓਲੰਪਿਕਸ ਕਦੇ ਭਾਰਤ ਵਿੱਚ ਆਯੋਜਿਤ ਹੋਣ, ਇਹ ਹਰ ਭਾਰਤੀ ਦਾ ਸੁਪਨਾ ਰਿਹਾ ਹੈ। ਅੱਜ ਭਾਰਤ ਪ੍ਰਯਾਸ ਕਰ ਰਿਹਾ ਹੈ, ਕਿ ਵਰ੍ਹੇ 2036 ਵਿੱਚ ਓਲੰਪਿਕਸ ਸਾਡੇ ਦੇਸ਼ ਵਿੱਚ ਹੋਣ। ਅੰਤਰਰਾਸ਼ਟਰੀ ਪੱਧਰ ‘ਤੇ ਖੇਡਾਂ ਵਿੱਚ ਭਾਰਤ ਦਾ ਦਬਦਬਾ ਵਧਾਉਣ ਲਈ, ਸਪੋਰਟਿੰਗ ਟੈਲੇਂਟ ਦੀ ਸਕੂਲ ਲੈਵਲ ‘ਤੇ ਹੀ ਪਹਿਚਾਣ ਕਰਨ ਲਈ, ਸਰਕਾਰ ਸਕੂਲ ਦੇ ਪੱਧਰ ‘ਤੇ ਅਥਲੀਟਸ ਨੂੰ ਲੱਭ ਕੇ ਉਨ੍ਹਾਂ ਨੂੰ ਟ੍ਰੇਨ ਕਰ ਰਹੀ ਹੈ। ਖੇਲੋ ਇੰਡੀਆ ਤੋਂ ਲੈ ਕੇ TOPS  ਸਕੀਮ ਤੱਕ, ਇੱਕ ਪੂਰਾ ਈਕੋਸਿਸਟਮ, ਇਸ ਲਈ ਵਿਕਸਿਤ ਕੀਤਾ ਗਿਆ ਹੈ। ਅੱਜ ਬਿਹਾਰ ਸਮੇਤ, ਪੂਰੇ ਦੇਸ਼ ਦੇ ਹਜ਼ਾਰਾਂ ਅਥਲੀਟਸ ਇਸ ਦਾ ਲਾਭ ਉਠਾ ਰਹੇ ਹਨ। 

ਸਰਕਾਰ ਦਾ ਫੋਕਸ ਇਸ ਗੱਲ ‘ਤੇ ਵੀ ਹੈ ਸਾਡੇ ਖਿਡਾਰੀਆਂ ਨੂੰ ਜ਼ਿਆਦਾ ਤੋਂ ਜ਼ਿਆਦਾ ਨਵੇਂ ਸਪੋਰਟਸ ਖੇਡਣ ਦਾ ਮੌਕਾ ਮਿਲੇ। ਇਸ ਲਈ ਹੀ ਖੇਲੋ ਇੰਡੀਆ ਯੂਥ ਗੇਮਸ ਵਿੱਚ ਗਤਕਾ, ਕਲਾਰੀਪਯੱਟੂ, ਖੋ-ਖੋ, ਮੱਲਖੰਭ ਅਤੇ ਇੱਥੋਂ ਤੱਕ ਦੀ ਯੋਗਾਸਨ ਨੂੰ ਸ਼ਾਮਲ ਕੀਤਾ ਗਿਆ ਹੈ। ਹਾਲ ਦੇ ਦਿਨਾਂ ਵਿੱਚ ਸਾਡੇ ਖਿਡਾਰੀਆਂ ਨੇ ਕਈ ਨਵੀਆਂ ਖੇਡਾਂ ਵਿੱਚ ਬਹੁਤ ਹੀ ਚੰਗਾ ਪ੍ਰਦਰਸ਼ਨ ਕਰਕੇ ਦਿਖਾਇਆ ਹੈ। ਵੁਸ਼ੂ, ਸੇਪਾਕ-ਟਕਰਾ, ਪਨਚਕ-ਸੀਲਾਟ, ਲੌਨ ਬਾਲਸ, ਰੋਲਰ ਸਕੇਟਿੰਗ ਜਿਹੀਆਂ ਖੇਡਾਂ ਵਿੱਚ ਵੀ ਹੁਣ ਭਾਰਤੀ ਖਿਡਾਰੀ ਅੱਗੇ ਆ ਰਹੇ ਹਨ। ਵਰ੍ਹੇ 2022 ਦੇ ਕਾਮਨਵੈਲਥ ਗੇਮਸ ਵਿੱਚ ਮਹਿਲਾ ਟੀਮ ਨੇ ਲੌਨ ਬਾਲਸ ਵਿੱਚ ਮੈਡਲ ਜਿੱਤ ਕੇ ਤਾਂ ਸਭ ਦਾ ਧਿਆਨ ਆਕਰਸ਼ਿਤ ਕੀਤਾ ਸੀ।

ਸਾਥੀਓ,

ਸਰਕਾਰ  ਦਾ ਜ਼ੋਰ, ਭਾਰਤ ਵਿੱਚ ਸਪੋਰਟਸ ਇਨਫ੍ਰਾਸਟ੍ਰਕਚਰ ਨੂੰ ਆਧੁਨਿਕ ਬਣਾਉਣ ‘ਤੇ ਵੀ ਹੈ। ਬੀਤੇ ਦਹਾਕੇ ਵਿੱਚ ਖੇਡ ਦੇ ਬਜਟ ਵਿੱਚ ਤਿੰਨ ਗੁਣਾ ਤੋਂ ਵੱਧ ਦਾ ਵਾਧਾ ਕੀਤਾ ਗਿਆ ਹੈ। ਇਸ ਵਰ੍ਹੇ ਸਪੋਰਟਸ ਦਾ ਬਜਟ ਕਰੀਬ 4 ਹਜ਼ਾਰ ਕਰੋੜ ਰੁਪਏ ਹੈ। ਇਸ ਬਜਟ ਦਾ ਬਹੁਤ ਵੱਡਾ ਹਿੱਸਾ ਸਪੋਰਟਸ ਇਨਫ੍ਰਾਸਟ੍ਰਕਚਰ ‘ਤੇ ਖਰਚ ਹੋ ਰਿਹਾ ਹੈ। ਅੱਜ ਦੇਸ਼ ਵਿੱਚ ਇੱਕ ਹਜ਼ਾਰ ਤੋਂ ਵੱਧ ਖੇਲੋ ਇੰਡੀਆ ਸੈਂਟਰਸ ਚਲ ਰਹੇ ਹਨ। ਇਨ੍ਹਾਂ ਵਿੱਚ ਤਿੰਨ ਦਰਜਨ  ਤੋਂ ਵੱਧ ਸਾਡੇ ਬਿਹਾਰ ਵਿੱਚ ਹੀ ਹਨ। ਬਿਹਾਰ ਨੂੰ ਤਾਂ, NDA ਦੇ ਡਬਲ ਇੰਜਣ ਦਾ ਵੀ ਫਾਇਦਾ ਹੋ ਰਿਹਾ ਹੈ। ਇੱਥੇ ਬਿਹਾਰ ਸਰਕਾਰ, ਅਨੇਕ ਯੋਜਨਾਵਾਂ ਨੂੰ ਆਪਣੇ ਪੱਧਰ ‘ਤੇ ਵਿਸਤਾਰ ਦੇ ਰਹੀ ਹੈ। ਰਾਜਗੀਰ ਵਿੱਚ ਖੇਲੋ ਇੰਡੀਆ State centre of excellence ਦੀ ਸਥਾਪਨਾ ਕੀਤੀ ਗਈ ਹੈ। ਬਿਹਾਰ ਸਪੋਟਸ  ਯੂਨੀਵਰਸਿਟੀ,ਰਾਜ ਖੇਡ ਅਕਾਦਮੀ ਜਿਹੇ ਸੰਸਥਾਨ ਵੀ ਬਿਹਾਰ ਨੂੰ ਮਿਲੇ ਹਨ। ਪਟਨਾ-ਗਯਾ ਹਾਈਵੇਅ ‘ਤੇ ਸਪੋਰਟਸ ਸਿਟੀ ਦਾ ਨਿਰਮਾਣ ਹੋ ਰਿਹਾ ਹੈ। ਬਿਹਾਰ ਦੇ ਪਿੰਡਾਂ ਵਿੱਚ ਖੇਡ ਸੁਵਿਧਾਵਾਂ ਦਾ ਨਿਰਮਾਣ ਕੀਤਾ ਗਿਆ ਹੈ। ਹੁਣ ਖੇਲੋ ਇੰਡੀਆ ਯੂਥ ਗੇਮਸ-ਨੈਸ਼ਨਲ ਸਪੋਰਟਸ ਮੈਪ ‘ਤੇ ਬਿਹਾਰ ਦੀ ਮੌਜੂਦਗੀ ਨੂੰ ਹੋਰ ਮਜ਼ਬੂਤ ਕਰਨ ਵਿੱਚ ਮਦਦ ਕਰਨਗੇ।

ਸਾਥੀਓ,

ਸਪੋਰਟਸ ਦੀ ਦੁਨੀਆ ਅਤੇ ਸਪੋਰਟਸ ਨਾਲ ਜੁੜੀ ਇਕੌਨਮੀ ਸਿਰਫ਼ ਫੀਲਡ ਤੱਕ ਸੀਮਿਤ ਨਹੀਂ ਹੈ। ਅੱਜ ਇਹ ਨੌਜਵਾਨਾਂ ਨੂੰ ਰੋਜ਼ਗਾਰ ਅਤੇ ਸਵੈ-ਰੋਜ਼ਗਾਰ ਨੂੰ ਵੀ ਨਵੇਂ ਅਵਸਰ ਦੇ ਰਿਹਾ ਹੈ। ਇਸ ਵਿੱਚ ਫਿਜ਼ੀਓਥੈਰੇਪੀ ਹੈ, ਡੇਟਾ ਐਨਾਲਿਟਿਕਸ ਹੈ, ਸਪੋਰਟਸ ਟੈਕਨੋਲੋਜੀ, ਬ੍ਰੋਡਕਾਸਟਿੰਗ, ਈ-ਸਪੋਰਟਸ, ਮੈਨੇਜਮੈਂਟ, ਅਜਿਹੇ ਕਈ ਸਬ-ਸੈਕਟਰਸ ਹਨ।ਅਤੇ ਖਾਸ ਕਰਕੇ ਤਾਂ ਸਾਡੇ ਯੁਵਾ, ਕੋਚ, ਫਿਟਨੈਸ ਟ੍ਰੇਨਰ, ਰਿਕ੍ਰੂਟਮੈਂਟ ਏਜੰਟ, ਈਵੈਂਟ ਮੈਨੇਜਰ, ਸਪੋਰਟਸ ਵਕੀਲ, ਸਪੋਰਟਸ ਮੀਡੀਆ ਐਕਸਪਰਟ ਦੀ ਰਾਹ ਵੀ ਜ਼ਰੂਰ ਚੁਣ ਸਕਦੇ ਹਨ। ਯਾਨੀ ਇੱਕ ਸਟੇਡੀਅਮ ਹੁਣ ਸਿਰਫ਼ ਮੈਚ ਦਾ ਮੈਦਾਨ ਨਹੀਂ, ਹਜ਼ਾਰਾਂ ਰੋਜ਼ਗਾਰ ਦਾ ਸਰੋਤ ਬਣ ਗਿਆ ਹੈ। ਨੌਜਵਾਨਾਂ ਲਈ ਸਪੋਰਟਸ ਐਂਟਰਪ੍ਰੇਨਯੋਰਸ਼ਿਪ (ਉੱਦਮਤਾ) ਦੇ ਖੇਤਰ ਵਿੱਚ ਵੀ ਕਈ ਸੰਭਾਵਨਾਵਾਂ ਬਣ ਰਹੀਆਂ ਹਨ। ਅੱਜ ਦੇਸ਼ ਵਿੱਚ ਜੋ ਨੈਸ਼ਨਲ ਸਪੋਰਟਸ ਯੂਨੀਵਰਸਿਟੀ ਬਣ ਰਹੀਆਂ ਹਨ, ਜਾਂ ਫਿਰ ਨਵੀਂ ਨੈਸ਼ਨਲ ਐਜੂਕੇਸ਼ਨ ਪਾਲਿਸੀ ਬਣੀ ਹੈ, ਜਿਸ ਵਿੱਚ ਅਸੀਂ ਸਪੋਰਟਸ ਨੂੰ ਮੇਨਸਟ੍ਰੀਮ ਪੜ੍ਹਾਈ ਦਾ ਹਿੱਸਾ ਬਣਾਇਆ ਹੈ, ਇਸ ਦਾ ਮਕਸਦ ਵੀ ਦੇਸ਼ ਵਿੱਚ ਚੰਗੇ ਖਿਡਾਰੀਆਂ ਦੇ ਨਾਲ-ਨਾਲ ਬਿਹਤਰੀਨ ਸਪੋਰਟਸ ਪ੍ਰੋਫੈਸ਼ਨਲਸ ਬਣਾਉਣ ਦਾ ਹੈ।

ਅਸੀਂ ਜਾਣਦੇ ਹਾਂ, ਜੀਵਨ ਦੇ ਹਰ ਖੇਤਰ ਵਿੱਚ ਸਪੋਰਟਸਮੈਨ ਸ਼ਿਪ ਦਾ ਬਹੁਤ ਵੱਡਾ ਮਹੱਤਵ ਹੁੰਦਾ ਹੈ। ਸਪੋਰਟਸ ਦੇ ਮੈਦਾਨ ਵਿੱਚ ਅਸੀਂ ਟੀਮ ਭਾਵਨਾ ਸਿਖਦੇ ਹਾਂ, ਇੱਕ ਦੂਸਰੇ ਦੇ ਨਾਲ ਮਿਲ ਕੇ ਅੱਗੇ ਵਧਣਾ ਸਿੱਖਦੇ ਹਾਂ। ਤੁਹਾਨੂੰ ਖੇਡ ਦੇ ਮੈਦਾਨ ‘ਤੇ ਆਪਣਾ ਬੈਸਟ ਦੇਣਾ ਹੈ ਅਤੇ ਇੱਕ ਭਾਰਤ ਸ਼੍ਰੇਸ਼ਠ ਭਾਰਤ ਦੇ ਬ੍ਰਾਂਡ ਅੰਬੈਸਡਰ ਦੇ ਰੂਪ ਵਿੱਚ ਵੀ ਆਪਣੀ ਭੂਮਿਕਾ ਮਜ਼ਬੂਤ ਕਰਨੀ ਹੈ। ਮੈਨੂੰ ਵਿਸ਼ਵਾਸ ਹੈ, ਤੁਸੀਂ ਬਿਹਾਰ ਤੋਂ ਬਹੁਤ ਸਾਰੀਆਂ ਚੰਗੀਆਣਂ ਯਾਦਾਂ ਲੈ ਕੇ ਵਾਪਸ ਜਾਓਗੇ। ਜੋ ਅਥਲੀਟਸ ਬਿਹਾਰ ਦੇ ਬਾਹਰ ਤੋਂ ਆਏ ਹਨ, ਉਹ ਲਿੱਟੀ ਚੋਖੇ ਦਾ ਸਵਾਦ ਵੀ ਜ਼ਰੂਰ ਲੈ ਕੇ ਜਾਣ। ਬਿਹਾਰ ਦਾ ਮਖਾਨਾ ਵੀ ਤੁਹਾਨੂੰ ਬਹੁਤ ਪਸੰਦ ਆਵੇਗਾ।

ਸਾਥੀਓ,

ਖੇਲੋ ਇੰਡੀਆ ਯੂਥ ਗੇਮਸ ਨਾਲ-ਖੇਡ ਭਾਵਨਾ ਅਤੇ ਦੇਸ਼ ਭਗਤੀ ਦੀ ਭਾਵਨਾ ਦੋਨੋਂ ਬੁਲੰਦ ਹੋਣ, ਇਸ ਭਾਵਨਾ ਦੇ ਨਾਲ ਮੈਂ ਸੱਤਵੇਂ ਖੇਲੋ ਇੰਡੀਆ ਯੂਥ ਗੇਮਸ ਦੀ ਸ਼ੁਰੂਆਤ ਦਾ ਐਲਾਨ ਕਰਦਾ ਹਾਂ।

 

*****

 

ਐੱਮਜੇਪੀਐੱ/ਐੱਸਟੀ/ਡੀਕੇ


(Release ID: 2126900) Visitor Counter : 5
Read this release in: English , Hindi , Manipuri , Assamese