ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਕੱਲ੍ਹ ਜਾਰੀ ਹੋਵੇਗੀ “ਲੀਗਲ ਕਰੰਟਸ” ਅ ਰੈਗੂਲੇਟਰੀ ਹੈਂਡਬੁੱਕ ਔਨ ਇੰਡੀਆਜ਼ ਐੱਮਐਂਡਈ ਸੈਕਟਰ 2025” ਰਿਪੋਰਟ
Posted On:
02 MAY 2025 2:39PM
|
Location:
PIB Chandigarh
ਵੇਵਸ 2025 ਭਾਰਤ ਦੇ ਮੀਡੀਆ ਐਂਡ ਐਂਟਰਟੇਨਮੈਂਟ ਲੈਂਡਸਕੇਪ ਦਾ ਮਹੱਤਵਪੂਰਨ ਅਵਸਰ ਹੈ ਅਤੇ ਇਹ ਆਯੋਜਨ “ਲੀਗਲ ਕਰੰਟਸ: ਅ ਰੈਗੂਲੇਟਰੀ ਹੈਂਡਬੁੱਕ ਔਨ ਇੰਡੀਆਜ਼ ਐੱਮਐਂਡਈ ਸੈਕਟਰ 2025” ਸਿਰਲੇਖ ਹੇਠ ਇੱਕ ਵਿਸ਼ੇਸ਼ ਰਿਪੋਰਟ ਜਾਰੀ ਕੀਤੇ ਜਾਣ ਦਾ ਸਾਖੀ ਬਣਨ ਜਾ ਰਿਹਾ ਹੈ। ਵੇਵਸ 2025 ਦੇ ਨਾਲੇਜ਼ ਪਾਰਟਨਰਸ ਵਿੱਚੋਂ ਇੱਕ ਖੇਤਾਨ ਐਂਡ ਕੰਪਨੀ ਦੁਆਰਾ ਤਿਆਰ ਕੀਤੀ ਗਈ ਇਹ ਰਿਪੋਰਟ ਉਨ੍ਹਾਂ ਰੈਗੂਲੇਟਰੀ ਫ੍ਰੇਮਵਰਕਾਂ ਦੀ ਰੂਪਰੇਖਾ ਪੇਸ਼ ਕਰਦੀ ਹੈ, ਜੋ ਭਾਰਤ ਦੇ ਜੀਵੰਤ ਮੀਡੀਆ ਅਤੇ ਮਨੋਰੰਜਨ ਈਕੋਸਿਸਟਮ ਦੀ ਵਧ ਰਹੀ ਸਮਰੱਥਾ ਨੂੰ ਆਕਾਰ ਦੇਣ ਅਤੇ ਉਸ ਨੂੰ ਮੁਕਤ ਕਰਨ ਦਾ ਕੰਮ ਜਾਰੀ ਰੱਖੇ ਹੋਏ ਹਨ।
ਇਹ ਕਾਨੂੰਨੀ ਮਾਰਗਦਰਸ਼ਿਕਾ ਅਜਿਹੇ ਖਾਸ ਸਮੇਂ ਵਿੱਚ ਆਈ ਹੈ, ਜਦੋਂ ਭਾਰਤ ਦਾ ਮੀਡੀਆ ਅਤੇ ਮਨੋਰੰਜਨ ਉਦਯੋਗ ਰੈਗੂਲੇਟਰੀ ਫ੍ਰੇਮਵਰਕਾਂ ਨਾਲ ਸੰਚਾਲਿਤ ਸ਼ਾਨਦਾਰ ਬਦਲਾਅ ਦੇ ਦੌਰ ਤੋਂ ਗੁਜ਼ਰ ਰਿਹਾ ਹੈ, ਜਿਨ੍ਹਾਂ ਨੇ ਇਸ ਉਦਯੋਗ ਦੇ ਭਾਗੀਦਾਰਾਂ ਨੂੰ ਪ੍ਰਸਾਰਣ ਅਤੇ ਇਨਫੋਟੇਨਮੈਂਟ, ਗੇਮਿੰਗ, ਏਆਈ, ਡਿਜੀਟਲ ਮੀਡੀਆ ਅਤੇ ਫਿਲਮਾਂ ਵਿੱਚ ਆਪਣੇ ਕੌਸ਼ਲ ਅਤੇ ਟੈੱਕ-ਇਨੋਵੇਸ਼ਨ ਦਾ ਲਾਭ ਉਠਾਉਣ ਦੇ ਸਮਰੱਥ ਬਣਾਇਆ ਹੈ। ਇੰਟਰਨੈੱਟ ਦੀ ਪਹੁੰਚ ਵਿੱਚ ਤੇਜ਼ੀ ਨਾਲ ਵਾਧਾ ਅਤੇ ਭਾਰਤੀ ਕੰਟੈਂਟ ਦੇ ਉਪਭੋਗ ਵਿੱਚ ਬਦਲਾਅ ਦੇ ਨਾਲ ਹੀ ਨਾਲ ਭਾਰਤ ਸਰਗਰਮ ਅਤੇ ਗ੍ਰਹਿਣਸ਼ੀਲ ਸ਼ਾਸਨ ਰਾਹੀਂ ਸੁਗਮ ਬਣਾਏ ਗਏ ਡਿਜੀਟਲ ਬਦਲਾਅ ਦੇ ਦੌਰ ਤੋਂ ਗੁਜ਼ਰ ਰਿਹਾ ਹੈ। ਸਰਕਾਰ ਨੇ ਟੈਲੀਵਿਜ਼ਨ ਅਤੇ ਰੇਡੀਓ ‘ਤੇ ਪ੍ਰਿੰਟ ਅਤੇ ਲੀਨਿਅਰ ਬ੍ਰੌਡਕਾਸਟਿੰਗ ਵਰਗੇ ਖੇਤਰਾਂ ਲਈ ਰੈਗੂਲੇਟਰੀ ਸਿਸਟਮਸ ਨੂੰ ਅਨੁਕੂਲਿਤ ਅਤੇ ਅਸਾਨ ਬਣਾਇਆ ਹੈ, ਜੋ ਹੁਣ ਤੱਕ ਭਾਰਤ ਵਿੱਚ ਕਾਫੀ ਜ਼ਿਆਦਾ ਦਰਸ਼ਕਾਂ ‘ਤੇ ਪਕੜ ਰੱਖਦੇ ਹਨ।
ਇਸ ਹੈਂਡਬੁੱਕ ਵਿੱਚ ਸਰਕਾਰ ਦੀਆਂ ਉਨ੍ਹਾਂ ਪ੍ਰਮੁੱਖ ਪਹਿਲਕਦਮੀਆਂ ਅਤੇ ਕਾਨੂੰਨੀ ਦਖਲਅੰਦਾਜ਼ੀਆਂ ਨੂੰ ਸ਼ਾਮਲ ਕੀਤਾ ਗਿਆ ਹੈ, ਜਿਨ੍ਹਾਂ ਨੇ ਮਾਰਕਿਟ ਵਿੱਚ ਵਿਦੇਸ਼ੀ ਭਾਗੀਦਾਰਾਂ ਦੇ ਪ੍ਰਵੇਸ਼, ਸਹਿਯੋਗ ਅਤੇ ਸੰਚਾਲਨਾਂ ਲਈ ਕਾਨੂੰਨੀ ਰੋਡਮੈਪ ਨੂੰ ਉਤਸ਼ਾਹਿਤ ਅਤੇ ਸੁਚਾਰੂ ਕੀਤਾ ਹੈ। ਕੇਂਦਰ ਅਤੇ ਰਾਜ ਸਰਕਾਰਾਂ ਨੇ ਨਿਰਮਾਣ ਅਤੇ ਸਹਿ-ਨਿਰਮਾਣ ਪ੍ਰੋਤਸਾਹਨ ਯੋਜਨਾਵਾਂ ਵੀ ਸ਼ੁਰੂ ਕੀਤੀਆਂ ਹਨ, ਜੋ ਕਿ ਭਾਰਤ ਨੂੰ ਕੰਟੈਂਟ ਸਿਰਜਣ ਦੇ ਇੱਕ ਮੁੱਖ ਸਥਾਨ ਵਜੋਂ ਸਥਾਪਿਤ ਕਰਦੀਆਂ ਹਨ।
ਵਿਗਿਆਪਨ, ਔਨਲਾਈਨ ਗੇਮਿੰਗ ਅਤੇ ਡਿਜੀਟਲ ਮੀਡੀਆ ਵਰਗੇ ਪ੍ਰਮੁੱਖ ਖੇਤਰਾਂ ਵਿੱਚ ਇੰਡਸਟ੍ਰੀਜ਼ ਬਾਡੀਜ਼ ਅਤੇ ਸਰਕਾਰ ਦੇ ਦਰਮਿਆਨ ਸਹਿਯੋਗਪੂਰਨ ਭਾਈਵਾਲੀ ਵਿਕਸਿਤ ਹੋਈ ਹੈ, ਜੋ ਕਾਨੂਨੀ ਅਨੁਪਾਲਨ ਯਕੀਨੀ ਕਰਦੇ ਹੋਏ ਭਾਗੀਦਾਰਾਂ ਲਈ ਸੰਚਾਲਨ ਸਬੰਧੀ ਲਚੀਲਾਪਣ ਪ੍ਰਦਾਨ ਕਰਦੀ ਹੈ।
ਅਜਿਹੇ ਸਮੇਂ ਜਦਕਿ ਭਾਰਤ ਗਲੋਬਲ ਕੰਟੈਂਟ ਹੱਬ ਦੇ ਰੂਪ ਵਿੱਚ ਆਪਣੀ ਸਥਿਤੀ ਮਜ਼ਬੂਤ ਕਰ ਰਿਹਾ ਹੈ, ਇਹ ਹੈਂਡਬੁੱਕ ਜੀਵੰਤ, ਟੈੱਕ-ਡ੍ਰਿਵਨ ਐੱਮਐਂਡਈ ਸਪੇਸ ਵਿੱਚ ਭਾਗੀਦਾਰਾਂ ਲਈ ਇੱਕ ਮਹੱਤਵਪੂਰਨ ਸੰਸਾਧਨ ਵਜੋਂ ਕੰਮ ਕਰਨ ਪ੍ਰਤੀ ਲਕਸ਼ਿਤ ਹੈ।
For official updates on realtime, please follow us:
ਐਕਸ ‘ਤੇ
https://x.com/WAVESummitIndia
https://x.com/MIB_India
https://x.com/PIB_India
https://x.com/PIBmumbai
ਇੰਸਟਾਗ੍ਰਾਮ ‘ਤੇ
https://www.instagram.com/wavesummitindia
https://www.instagram.com/mib_india
https://www.instagram.com/pibindia
* * *
ਪੀਆਈਬੀ ਟੀਮ ਵੇਵਸ 2025 | ਰਜਿਤ / ਪੌਸ਼ਾਲੀ/ ਦਰਸ਼ਨਾ| 143
Release ID:
(Release ID: 2126382)
| Visitor Counter:
6
Read this release in:
Kannada
,
English
,
Nepali
,
Gujarati
,
Tamil
,
Malayalam
,
Urdu
,
Hindi
,
Marathi
,
Assamese
,
Bengali
,
Telugu