ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਵੇਵਸ 2025 ਮੀਡੀਆ, ਮਨੋਰੰਜਨ ਅਤੇ ਟੈਕਨੋਲਜੀ ਲਈ ਸਰਬਸ਼੍ਰੇਸ਼ਠ ਆਲਮੀ ਪ੍ਰਦਰਸ਼ਨੀ
Posted On:
28 APR 2025 5:21PM
|
Location:
PIB Chandigarh
ਵਰਲਡ ਆਡੀਓ ਵਿਜ਼ੁਅਲ ਐਂਡ ਐਂਟਰਟੇਨਮੈਂਟ ਸਮਿਟ 2025, 1 ਤੋਂ 4 ਮਈ ਤੱਕ ਜੀਓ ਕਨਵੈਨਸ਼ਨ ਸੈਂਟਰ, ਮੁੰਬਈ ਵਿਖੇ ਦੁਨੀਆ ਦੇ ਪ੍ਰਮੁੱਖ ਮੀਡੀਆ, ਮਨੋਰੰਜਨ ਅਤੇ ਟੈਕਨੋਲੋਜੀ ਦੇ ਇਨੋਵੇਟਰਾਂ ਨੂੰ ਇਕੱਠਾ ਕਰੇਗਾ। ਇਹ 15,000 ਵਰਗ ਮੀਟਰ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ। ਵੇਵਸ 2025 ਉਦਯੋਗ ਦੇ ਦਿੱਗਜਾਂ, ਸਿਰਜਣਹਾਰਾਂ, ਨਿਵੇਸ਼ਕਾਂ ਅਤੇ ਅਤਿ-ਆਧੁਨਿਕ ਟੈਕਨੋਲੋਜੀ ਦੇ ਮੋਢੀਆਂ ਲਈ ਇੱਕ ਸਰਬਸ੍ਰੇਸ਼ਠ ਪਲੈਟਫਾਰਮ ਵਜੋਂ ਕੰਮ ਕਰੇਗਾ, ਜਿਸ ਵਿੱਚ ਨੈੱਟਫਲਿਕਸ, ਐਮਾਜ਼ੌਨ, ਗੂਗਲ, ਮੈਟਾ, ਸੋਨੀ, ਰਲਾਇੰਸ, ਅਡੋਬ, ਟਾਟਾ, ਬਾਲਾਜੀ ਟੈਲੀਫਿਲਮਸ, ਧਰਮਾ ਪ੍ਰੋਡਕਸ਼ਨ, ਸਾਰੇਗਾਮਾ ਅਤੇ ਯਸ਼ ਰਾਜ ਫਿਲਮਸ ਸਮੇਤ 100 ਤੋਂ ਵੱਧ ਪ੍ਰਮੁੱਖ ਪ੍ਰਦਰਸ਼ਕ ਸ਼ਾਮਲ ਹਨ, ਨਾਲ ਹੀ ਜੈੱਟਸਿੰਥੈਸਿਸ (JetSynthesis), ਡਿਜੀਟਲ ਰੇਡੀਓ ਮੌਂਡਿਏਲ (Digital Radio Mondiale (ਡੀਆਰਐੱਮ), ਫ੍ਰੀ ਸਟ੍ਰੀਮ ਟੈਕਨੋਲੋਜੀਜ਼, ਨਿਊਰਲ ਗੈਰਾਜ ਅਤੇ ਫ੍ਰੈਕਟਰਲ ਪਿਕਚਰ ਵਰਗੇ ਅਗਲੀ ਪੀੜ੍ਹੀ ਦੇ ਇਨੋਵੇਟਰਾਂ ਦੇ ਨਾਲ ਆਪਸੀ ਤਾਲਮੇਲ, ਸਹਿਯੋਗ ਕਰਨ ਅਤੇ ਗਲੋਬਲ ਮਨੋਰੰਜਨ ਦੇ ਭਵਿੱਖ ਨੂੰ ਆਕਾਰ ਦੇਣ ਦੀ ਦਿਸ਼ਾ ਵਿੱਚ ਅੱਗੇ ਵਧ ਸਕਣਗੇ।
ਇਸ ਅਸਾਧਾਰਣ ਸਮਿਟ ਦੇ ਕੇਂਦਰ ਵਿੱਚ ਭਾਰਤ ਪਵੇਲੀਅਨ ਹੈ, ਜੋ ਕਿ ਇੱਕ ਸ਼ਾਨਦਾਰ 1,470 ਵਰਗ ਮੀਟਰ ਵਿੱਚ ਫੈਲਿਆ ਹੋਇਆ ਹੈ, "ਕਲਾ ਤੋਂ ਕੋਡ" ਥੀਮ ਦੇ ਤਹਿਤ ਭਾਰਤ ਦੀ ਗਤੀਸ਼ੀਲ ਵਿਰਾਸਤ ਦਾ ਜਸ਼ਨ ਮਨਾਉਂਦਾ ਹੈ। ਸਮਿਟ ਦੇ ਭਾਗੀਦਾਰ - ਪ੍ਰਾਚੀਨ ਮੌਖਿਕ ਪਰੰਪਰਾਵਾਂ ਅਤੇ ਵਿਜ਼ੁਅਲ ਆਰਟਸ ਤੋਂ ਲੈ ਕੇ ਅਤਿ-ਆਧੁਨਿਕ ਤਕਨੀਕੀ ਤਰੱਕੀ ਤੱਕ - ਭਾਰਤੀ ਕਹਾਣੀ ਸੁਣਾਉਣ ਦੇ ਕੌਸ਼ਲ ਦੇ ਵਿਕਾਸ ਦੁਆਰਾ ਚਾਰ ਅਨੁਭਵਾਂ ‘ਤੇ ਅਧਾਰਿਤ ਖੇਤਰਾਂ: ਸ਼ਰੂਤੀ, ਕ੍ਰਿਤੀ, ਦ੍ਰਿਸ਼ਟੀ, ਅਤੇ ਕ੍ਰਿਏਟਰ ਲੀਪ ਵਿੱਚ ਇੱਕ ਇੱਕ ਬੇਜੋੜ ਤਰੀਕੇ ਨਾਲ ਪ੍ਰਦਰਸ਼ਿਤ ਕਰਨਗੇ।
ਭਾਰਤ ਪੈਵੇਲੀਅਨ ਤੋਂ ਇਲਾਵਾ, ਵੇਵਸ 2025 ਵਿੱਚ ਵਿਭਿੰਨ ਰਾਜਾਂ ਦੇ ਵਿਸ਼ੇਸ਼ ਪੈਵੇਲੀਅਨ ਵੀ ਹੋਣਗੇ, ਜਿੱਥੇ ਮਹਾਰਾਸ਼ਟਰ, ਉੱਤਰ ਪ੍ਰਦੇਸ਼, ਗੋਆ, ਗੁਜਰਾਤ, ਤੇਲੰਗਾਨਾ, ਮੱਧ ਪ੍ਰਦੇਸ਼ ਅਤੇ ਕਈ ਹੋਰ ਰਾਜ ਮਾਣ ਨਾਲ ਆਪਣੀਆਂ ਸੱਭਿਆਚਾਰਕ ਅਤੇ ਰਚਨਾਤਮਕ ਸ਼ਕਤੀਆਂ ਦਾ ਪ੍ਰਦਰਸ਼ਨ ਕਰਨਗੇ।
ਇਸ ਤੋਂ ਇਲਾਵਾ, MSME ਪੈਵੇਲੀਅਨ ਅਤੇ ਸਟਾਰਟ-ਅੱਪ ਬੂਥ M&E ਸੈਕਟਰ ਵਿੱਚ ਉੱਭਰ ਰਹੇ ਕਾਰੋਬਾਰਾਂ ਅਤੇ ਇਨੋਵੇਟਰਸ ਨੂੰ ਉਦਯੋਗ ਦੇ ਨੇਤਾਵਾਂ, ਨਿਵੇਸ਼ਕਾਂ ਅਤੇ ਵਿਸ਼ਵਵਿਆਪੀ ਮਨੋਰੰਜਨ ਅਤੇ ਟੈਕਨੋਲੋਜੀ ਖੇਤਰਾਂ ਦੇ ਮੁੱਖ ਹਿੱਸੇਦਾਰਾਂ ਨਾਲ ਜੁੜਨ ਦੇ ਬੇਮਿਸਾਲ ਮੌਕੇ ਪ੍ਰਦਾਨ ਕਰਨਗੇ।
ਵੇਵਸ 2025 ਵਿੱਚ ਇੱਕ ਮੁੱਖ ਆਕਰਸ਼ਣ ਵਿਸ਼ਾਲ ਗੇਮਿੰਗ ਐਰੀਨਾ ਹੋਵੇਗਾ, ਜੋ ਗੇਮਿੰਗ ਅਤੇ ਈ-ਸਪੋਰਟਸ ਉਦਯੋਗਾਂ ਦੇ ਤੇਜ਼ ਵਿਕਾਸ ਨੂੰ ਉਜਾਗਰ ਕਰੇਗਾ। ਇਸ ਵਿੱਚ ਮਾਈਕ੍ਰੋਸੌਫਟ ਅਤੇ ਐਕਸਬੌਕਸ, ਡ੍ਰੀਮ 11, ਕ੍ਰਾਫਟਨ, ਨਜ਼ਾਰਾ, ਐੱਮਪੀਐੱਲ, ਅਤੇ ਜੀਓਗੇਮਜ਼ ਵਰਗੇ ਪ੍ਰਮੁੱਖ ਬ੍ਰਾਂਡ ਸ਼ਾਮਲ ਹੋਣਗੇ। ਇਹ ਐਰੀਨਾ ਇੰਟਰਐਕਟਿਵ ਮਨੋਰੰਜਨ ਦੇ ਭਵਿੱਖ ਦੀ ਝਲਕ ਪੇਸ਼ ਕਰੇਗਾ ਅਤੇ ਗਲੋਬਲ ਡਿਜੀਟਲ ਈਕੋਸਿਸਟਮ ਦੇ ਅੰਦਰ ਗੇਮਿੰਗ ਦੇ ਵਧਦੇ ਪ੍ਰਭਾਵ ਨੂੰ ਪ੍ਰਦਰਸ਼ਿਤ ਕਰੇਗਾ।
1 ਤੋਂ 4 ਮਈ 2025 ਤੱਕ ਕਾਰੋਬਾਰੀ ਦਿਨਾਂ ਲਈ ਖੁੱਲ੍ਹਾ ਰਹੇਗਾ , 3 ਅਤੇ 4 ਮਈ 2025 ਨੂੰ ਜਨਤਕ ਦਿਨਾਂ ਦੇ ਨਾਲ, WAVES 2025 ਮਨੋਰੰਜਨ, ਮੀਡੀਆ ਅਤੇ ਟੈਕਨੋਲੋਜੀ ਦੇ ਦ੍ਰਿਸ਼ਾਂ ਵਿੱਚ ਵਿਸ਼ੇਸ਼ ਨੈੱਟਵਰਕਿੰਗ ਦੇ ਮੌਕੇ ਅਤੇ ਬੇਮਿਸਾਲ ਸੂਝ ਪ੍ਰਦਾਨ ਕਰੇਗਾ। ਇਹ ਪ੍ਰਦਰਸ਼ਨੀ 1 ਤੋਂ 3 ਮਈ ਤੱਕ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਅਤੇ 4 ਮਈ 2025 ਨੂੰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਖੁੱਲ੍ਹੀ ਰਹੇਗੀ। ਆਪਣੇ ਅਸਾਧਾਰਣ ਵਿਸਤਾਰ, ਪ੍ਰਭਾਵਸ਼ਾਲੀ ਪ੍ਰਦਰਸ਼ਕਾਂ ਅਤੇ ਅਗਾਂਹਵਧੂ ਦ੍ਰਿਸ਼ਟੀਕੋਣ ਦੇ ਨਾਲ, WAVES 2025 ਗਲੋਬਲ ਮੀਡੀਆ ਕਨਵਰਜੈਂਸ ਲਈ ਪ੍ਰਮੁੱਖ ਕੇਂਦਰ ਵਜੋਂ ਉਭਰਨ ਲਈ ਤਿਆਰ ਹੈ - ਇੱਕ ਅਜਿਹੀ ਥਾਂ ਹੋਵੇਗੀ, ਜਿੱਥੇ ਪਰੰਪਰਾ ਅਤੇ ਇਨੋਵੇਸ਼ਨ ਕਹਾਣੀ ਸੁਣਾਉਣ, ਟੈਕਨੋਲੋਜੀ ਅਤੇ ਮਨੋਰੰਜਨ ਦੇ ਭਵਿੱਖ ਨੂੰ ਆਕਾਰ ਦੇਣ ਲਈ ਇਕੱਠੇ ਹੋਣਗੇ।
ਵੇਵਸ ਬਾਰੇ
ਮੀਡੀਆ ਅਤੇ ਮਨੋਰੰਜਨ (ਐੱਮਐਂਡਈ) ਖੇਤਰ ਲਈ ਇੱਕ ਮਹੱਤਵਪੂਰਨ ਆਯੋਜਨ, ਪਹਿਲੇ ਵਰਲਡ ਆਡੀਓ ਵਿਜ਼ੁਅਲ ਐਂਡ ਐਂਟਰਟੇਨਮੈਂਟ ਸਮਿਟ (ਵੇਵਸ) ਦਾ ਆਯੋਜਨ ਭਾਰਤ ਸਰਕਾਰ ਦੁਆਰਾ 1 ਤੋਂ 4 ਮਈ 2025 ਤੱਕ ਮਹਾਰਾਸ਼ਟਰ ਦੇ ਮੁੰਬਈ ਵਿੱਚ ਕੀਤਾ ਜਾਵੇਗਾ।
ਭਾਵੇਂ ਤੁਸੀਂ ਇੱਕ ਉਦਯੋਗ ਪੇਸ਼ੇਵਰ, ਨਿਵੇਸ਼ਕ, ਕ੍ਰਿਏਟਰ, ਜਾਂ ਇਨੋਵੇਟਰ ਹੋ, ਇਹ ਸਮਿਟ M&E ਲੈਂਡਸਕੇਪ ਵਿੱਚ ਜੁੜਨ, ਸਹਿਯੋਗ ਕਰਨ, ਇਨੋਵੇਸ਼ਨ ਲਿਆਉਣ ਅਤੇ ਯੋਗਦਾਨ ਪਾਉਣ ਲਈ ਸਰਵੋਤਮ ਗਲੋਬਲ ਪਲੈਟਫਾਰਮ ਪੇਸ਼ ਕਰਦਾ ਹੈ।
ਵੇਵਸ ਭਾਰਤ ਦੀ ਰਚਨਾਤਮਕ ਤਾਕਤ ਨੂੰ ਵਧਾਉਣ ਲਈ ਤਿਆਰ ਹੈ ਜੋ ਕੰਟੈਂਟ ਨਿਰਮਾਣ, ਬੌਧਿਕ ਸੰਪਦਾ ਅਤੇ ਤਕਨੀਕੀ ਇਨੋਵੇਸ਼ਨ ਲਈ ਇੱਕ ਹੱਬ ਵਜੋਂ ਇਸ ਦੀ ਸਥਿਤੀ ਨੂੰ ਵਧਾਏਗਾ। ਇਸ ਦੇ ਫੋਕਸ ਵਿੱਚ ਪ੍ਰਸਾਰਣ, ਪ੍ਰਿੰਟ ਮੀਡੀਆ, ਟੈਲੀਵਿਜ਼ਨ, ਰੇਡੀਓ, ਫਿਲਮਾਂ, ਐਨੀਮੇਸ਼ਨ, ਵਿਜ਼ੁਅਲ ਇਫੈਕਟਸ, ਗੇਮਿੰਗ, ਕੌਮਿਕਸ, ਸਾਊਂਡ ਅਤੇ ਮਿਊਜ਼ਿਕ, ਇਸ਼ਤਿਹਾਰਬਾਜ਼ੀ, ਡਿਜੀਟਲ ਮੀਡੀਆ, ਸੋਸ਼ਲ ਮੀਡੀਆ ਪਲੈਟਫਾਰਮ, ਜਨਰੇਟਿਵ ਏਆਈ, ਔਗਮੈਂਟਿਡ ਰਿਐਲਿਟੀ (ਏਆਰ), ਵਰਚੁਅਲ ਰਿਐਲਿਟੀ (ਵੀਆਰ), ਅਤੇ ਐਕਸਟੈਂਡਿਡ ਰਿਐਲਿਟੀ (ਐਕਸਆਰ) ਜਿਹੇ ਉਦਯੋਗ ਅਤੇ ਖੇਤਰ ਸ਼ਾਮਲ ਹਨ ।
ਕੀ ਤੁਹਾਡੇ ਕੁਝ ਸਵਾਲ ਹਨ? ਇੱਥੇ ਜਵਾਬ ਲੱਭੋ।
ਪੀਆਈਬੀ ਟੀਮ ਵੇਵਸ ਦੀਆਂ ਨਵੀਨਤਮ ਘੋਸ਼ਣਾਵਾਂ ਨਾਲ ਅਪਡੇਟ ਰਹੋ
ਆਓ, ਸਾਡੇ ਨਾਲ ਲਹਿਰਾਂ ਵਿੱਚ ਉਤਰੋ! ਹੁਣੇ ਵੇਵਸ ਲਈ ਰਜਿਸਟਰ ਕਰੋ।
**************
ਪੀਆਈਬੀ ਟੀਮ ਵੇਵਸ 2025 | ਸ੍ਰੀਯਾਂਕਾ/ ਦਰਸ਼ਨਾ|112
Release ID:
(Release ID: 2125598)
| Visitor Counter:
12
Read this release in:
English
,
Urdu
,
Nepali
,
Hindi
,
Marathi
,
Bengali
,
Assamese
,
Gujarati
,
Tamil
,
Telugu
,
Kannada
,
Malayalam