ਆਰਥਿਕ ਮਾਮਲਿਆਂ ਬਾਰੇ ਮੰਤਰੀ ਮੰਡਲ ਕਮੇਟੀ
azadi ka amrit mahotsav

ਕੈਬਨਿਟ ਨੇ ਵਰ੍ਹੇ 2025-26 ਲਈ ਚੀਨੀ ਮਿਲਾਂ ਦੁਆਰਾ ਗੰਨਾ ਕਿਸਾਨਾਂ ਨੂੰ ਭੁਗਤਾਨ ਕੀਤੇ ਜਾਣ ਵਾਲੇ ਗੰਨੇ ਦੀਆਂ ਉਚਿਤ ਅਤੇ ਲਾਭਾਕਾਰੀ ਮੁੱਲ ਨੂੰ ਮਨਜ਼ੂਰੀ ਦਿੱਤੀ


ਗੰਨਾ ਕਿਸਾਨਾਂ ਲਈ 355 ਰੁਪਏ ਪ੍ਰਤੀ ਕੁਇੰਟਲ ਦੇ ਉਚਿਤ ਅਤੇ ਲਾਭਾਕਾਰੀ ਮੁੱਲ ਨੂੰ ਪ੍ਰਵਾਨਗੀ ਦਿੱਤੀ ਗਈ

ਇਸ ਫੈਸਲੇ ਨਾਲ 5 ਕਰੋੜ ਗੰਨਾ ਕਿਸਾਨਾਂ ਅਤੇ ਉਨ੍ਹਾਂ ਦੇ ਆਸ਼ਰਿਤਾਂ ਦੇ ਨਾਲ-ਨਾਲ ਚੀਨੀ ਮਿੱਲਾਂ ਅਤੇ ਸੰਬੰਧਿਤ ਸਹਾਇਕ ਗਤੀਵਿਧੀਆਂ ਵਿੱਚ ਕੰਮ ਕਰਨ ਵਾਲੇ 5 ਲੱਖ ਸ਼੍ਮਿਕਾਂ ਨੂੰ ਲਾਭ ਹੋਵੇਗਾ

Posted On: 30 APR 2025 4:09PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਆਰਥਿਕ ਮਾਮਲਿਆਂ ਦੀ ਕੈਬਨਿਟ ਕਮੇਟੀ ਨੇ  ਗੰਨਾ ਕਿਸਾਨਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ  2025-26 (ਅਕਤੂਬਰ - ਸਤੰਬਰ) ਸੀਜ਼ਨ ਲਈ ਗੰਨੇ ਦੀ ਉਚਿਤ ਅਤੇ ਲਾਭਾਕਾਰੀ ਮੁੱਲ (ਐੱਫਆਰਪੀ) 355 ਰੁਪਏ/ਕੁਇੰਟਲ 'ਤੇ ਮਨਜ਼ੂਰੀ ਦੇ ਦਿੱਤੀ ਹੈ। ਇਸ ਦੀ ਮੁੱਲ ਰਿਕਵਰੀ ਦਰ 10.25% ਹੋਵੇਗੀ  ਜਿਸ ਵਿੱਚ 10.25% ਤੋਂ ਵੱਧ ਰਿਕਵਰੀ ਵਿੱਚ ਹਰੇਕ 0.1% ਵਾਧੇ ਲਈ 3.46 ਰੁਪਏ/ਕੁਇੰਟਲ ਪ੍ਰੀਮੀਅਮ ਪ੍ਰਦਾਨ ਕੀਤਾ ਜਾਵੇਗਾ ਅਤੇ ਰਿਕਵਰੀ ਵਿੱਚ ਹਰੇਕ 0.1% ਕਮੀ ਲਈ ਐੱਫਆਰਪੀ ਵਿੱਚ 3.46 ਰੁਪਏ/ਕੁਇੰਟਲ ਦੀ ਕਟੌਤੀ ਕੀਤੀ ਗਈ ਹੈ।

ਹਾਲਾਂਕਿ, ਗੰਨਾ ਕਿਸਾਨਾਂ ਦੇ ਹਿੱਤਾਂ ਦੀ ਰੱਖਿਆ ਦੇ ੳਦੇਸ਼ ਨਾਲ ਸਰਕਾਰ ਨੇ ਇਹ ਵੀ ਫੈਸਲਾ ਕੀਤਾ ਹੈ ਕਿ ਜਿਨ੍ਹਾਂ ਚੀਨੀ ਮਿੱਲਾਂ ਦੀ ਰਿਕਵਰੀ 9.5% ਤੋਂ ਘੱਟ ਹੈ, ਉਨ੍ਹਾਂ ਦੇ ਮਾਮਲੇ ਵਿੱਚ ਕੋਈ ਕਟੌਤੀ ਨਹੀਂ ਕੀਤੀ ਜਾਵੇਗੀ। ਅਜਿਹੇ ਕਿਸਾਨਾਂ ਨੂੰ 2025-26 ਦੇ ਆਉਣ ਵਾਲੇ  ਸੀਜ਼ਨ  ਵਿੱਚ ਗੰਨੇ ਲਈ 329.05 ਰੁਪਏ ਪ੍ਰਤੀ ਕੁਇੰਟਲ ਮਿਲਣਗੇ ।

ਚੀਨੀ ਸੀਜ਼ਨ 2025-26 ਲਈ ਗੰਨੇ ਦੀ ਉਤਪਾਦਨ ਲਾਗਤ (ਏ2+ਐੱਫਐੱਲ) 173 ਰੁਪਏ/ਕੁਇੰਟਲ ਹੈ। 10.25% ਦੀ ਰਿਕਵਰੀ ਦਰ 'ਤੇ 355 ਰੁਪਏ/ਕੁਇੰਟਲ ਦੀ ਇਹ ਐੱਫਆਰਪੀ ਉਤਪਾਦਨ ਲਾਗਤ ਨਾਲੋਂ 105.2% ਵੱਧ ਹੈ। ਖੰਡ ਸੀਜ਼ਨ 2025-26 ਲਈ ਐੱਫਆਰਪੀ ਮੌਜੂਦਾ ਚੀਨੀ ਸੀਜ਼ਨ 2024-25 ਨਾਲੋਂ 4.41% ਵੱਧ ਹੈ।

ਇਹ ਪ੍ਰਵਾਨਿਤ ਐਫਆਰਪੀ ਚੀਨੀ ਮਿੱਲਾਂ ਦੁਆਰਾ 2025-26 (1 ਅਕਤੂਬਰ, 2025 ਤੋਂ ਸ਼ੁਰੂ) ਸੀਜ਼ਨ ਵਿੱਚ ਕਿਸਾਨਾਂ ਤੋਂ ਗੰਨੇ ਦੀ ਖਰੀਦ 'ਤੇ ਲਾਗੂ ਹੋਵੇਗਾ। ਚੀਨੀ ਸੈਕਟਰ ਇੱਕ ਮਹੱਤਵਪੂਰਨ ਖੇਤੀਬਾੜੀ-ਅਧਾਰਿਤ ਸੈਕਟਰ ਹੈ ਜਿਸ ਵਿੱਚ ਲਗਭਗ 5 ਕਰੋੜ ਗੰਨਾ ਕਿਸਾਨਾਂ ਅਤੇ ਉਨ੍ਹਾਂ ਦੇ ਨਿਰਭਰਾਂ ਦੀ ਆਜੀਵਿਕਾ ਜੁੜੀ ਹੈ ਅਤੇ ਚੀਨੀ ਮਿੱਲਾਂ ਵਿੱਚ ਲਗਭਗ 5 ਲੱਖ ਕਾਮੇ ਸਿੱਧੇ ਤੌਰ 'ਤੇ ਕੰਮ  ਕਰਦੇ ਹਨ। ਇਸ ਤੋਂ ਇਲਾਵਾ ਖੇਤ ਮਜ਼ਦੂਰੀ ਅਤੇ ਆਵਾਜਾਈ ਸਮੇਤ ਵੱਖ-ਵੱਖ ਸਹਾਇਕ ਗਤੀਵਿਧੀਆਂ ਵਿੱਚ ਵੀ ਕੰਮ ਕਰਦੇ ਹਨ।

ਪਿਛੋਕੜ

ਐਫਆਰਪੀ ਦਾ ਫੈਸਲਾ ਖੇਤੀਬਾੜੀ ਲਾਗਤਾਂ ਅਤੇ ਕੀਮਤਾਂ ਕਮਿਸ਼ਨ (ਸੀਏਸੀਪੀ) ਦੀਆਂ ਸਿਫ਼ਾਰਸ਼ਾਂ ਅਤੇ ਰਾਜ ਸਰਕਾਰਾਂ ਅਤੇ ਹੋਰ ਹਿੱਸੇਦਾਰਾਂ ਨਾਲ ਸਲਾਹ-ਮਸ਼ਵਰੇ ਤੋਂ ਬਾਅਦ ਕੀਤਾ ਗਿਆ ਹੈ।

ਪਿਛਲੇ ਚੀਨੀ ਸੀਜ਼ਨ 2023-24 ਵਿੱਚ, 1,11,782 ਕਰੋੜ ਰੁਪਏ ਦੇ ਗੰਨੇ ਦੇ ਬਕਾਏ ਵਿੱਚੋਂ, 28.04.2025 ਤੱਕ  ਕਿਸਾਨਾਂ ਨੂੰ ਲਗਭਗ 1,11,703 ਕਰੋੜ ਰੁਪਏ  ਦਾ ਭੁਗਤਾਨ ਕੀਤਾ ਗਿਆ ਹੈ। ਇਸ ਤਰ੍ਹਾਂ, 99.92% ਗੰਨੇ ਦੇ ਬਕਾਏ ਦਾ ਭੁਗਤਾਨ ਕੀਤਾ ਗਿਆ ਹੈ। ਮੌਜੂਦਾ ਸੀਜ਼ਨ 2024-25 ਵਿੱਚ, 97,270 ਕਰੋੜ ਰੁਪਏ ਦੇ ਗੰਨੇ ਦੇ ਬਕਾਏ ਵਿੱਚੋਂ, 28.04.2025 ਤੱਕ, ਕਿਸਾਨਾਂ ਨੂੰ ਲਗਭਗ 85,094 ਕਰੋੜ ਰੁਪਏ ਗੰਨੇ ਦੇ ਬਕਾਏ ਦਾ ਭੁਗਤਾਨ ਕੀਤਾ ਗਿਆ ਹੈ। ਇਸ ਤਰ੍ਹਾਂ, 87% ਗੰਨੇ ਦੇ ਬਕਾਏ ਦਾ ਭੁਗਤਾਨ ਕੀਤਾ ਗਿਆ ਹੈ।

****

ਐੱਮਜੇਪੀਐੱਸ /ਬੀਐਮ


(Release ID: 2125591) Visitor Counter : 5