WAVES BANNER 2025
ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਵੇਵਸ ਬਜ਼ਾਰ ਨੇ ਆਪਣੀ ਪਹਿਲੀ ‘ਟੌਪ ਸਿਲੈਕਟਸ’ ਲਾਈਨਅੱਪ ਜਾਰੀ ਕੀਤੇ, 9 ਭਾਸ਼ਾਵਾਂ ਵਿੱਚ 15 ਪ੍ਰੋਜੈਕਟਸ ਪ੍ਰਦਰਸ਼ਿਤ ਕੀਤੇ ਗਏ

 Posted On: 25 APR 2025 4:10PM |   Location: PIB Chandigarh

ਭਾਰਤ ਦਾ ਮੀਡੀਆ ਅਤੇ ਮਨੋਰੰਜਨ ਖੇਤਰ ਵਿੱਚ ਪ੍ਰਮੁੱਖ ਸਥਾਨ ਹੈ, ਜਿੱਥੇ ਦੇਸ਼ ਦੇ ਵਿਭਿੰਨ ਭੂਗੌਲਿਕ ਖੇਤਰਾਂ ਵਿੱਚ ਮੌਜੂਦ ਪ੍ਰਤਿਭਾਵਾਂ ਆਪਣੀ ਸਮ੍ਰਿੱਧ ਸੱਭਿਆਚਾਰਕ ਵਿਰਾਸਤ ਦੁਆਰਾ ਆਕਰਸ਼ਕ ਮਨੋਰੰਜਨ ਸਮੱਗਰੀ ਤਿਆਰ ਕਰਦੀਆਂ ਹਨ। ਮੁੰਬਈ ਵਿੱਚ 1 ਤੋਂ 4 ਮਈ ਤੱਕ ਆਯੋਜਿਤ ਹੋਣ ਵਾਲੇ ਵਰਲਡ ਆਡੀਓ ਵਿਜ਼ੁਅਲ ਐਂਡ ਐਂਟਰਟੇਨਮੈਂਟ ਸਮਿਟ (ਵੇਵਸ) ਮੀਡੀਆ ਅਤੇ ਮਨੋਰੰਜਨ ਖੇਤਰ ਵਿੱਚ ਇਤਿਹਾਸ ਰਚਣ ਲਈ ਤਿਆਰ ਹੈ। ਇਹ ਗਲੋਬਲ ਸਮਿਟ ਭਾਰਤ ਨੂੰ ਮਨੋਰੰਜਨ ਸਮੱਗਰੀ ਨਿਰਮਾਣ, ਇਨਵੈਸਟਮੈਂਟ ਡੈਸਟੀਨੇਸ਼ਨ ਅਤੇ ਭਾਰਤ ਦੇ ਸਿਰਜਣ ਦੇ ਅਵਸਰਾਂ ਦੇ ਵੰਨ ਸਟੌਪ ਡੈਸਟੀਨੇਸ਼ਨ ਵਜੋਂ ਹੁਲਾਰਾ ਦੇਵੇਗਾ, ਨਾਲ ਹੀ ਆਲਮੀ ਪੱਧਰ ‘ਤੇ ਸਥਾਨ ਮਜ਼ਬੂਤ ਬਣਾਉਣ ਦੇ ਮੌਕੇ ਪ੍ਰਦਾਨ ਕਰੇਗਾ।

 

ਵੇਵਸ ਬਜ਼ਾਰ ਮੀਡੀਆ ਅਤੇ ਮਨੋਰੰਜਨ ਉਦਯੋਗ ਦਾ ਪ੍ਰਮੁੱਖ ਆਲਮੀ ਬਜ਼ਾਰ ਹੈ, ਜੋ ਸੰਪਰਕ, ਸਹਿਯੋਗ ਅਤੇ ਇਸ ਖੇਤਰ ਦੇ ਵਿਕਾਸ ਨੂੰ ਹੁਲਾਰਾ ਦੇਣ ਲਈ ਤਿਆਰ ਕੀਤਾ ਗਿਆ ਇੱਕ ਕਿਰਿਆਸ਼ੀਲ ਮੰਚ ਹੈ। ਇਹ ਫਿਲਮ ਮੇਕਰਸ ਅਤੇ ਮੀਡੀਆ ਪੇਸ਼ੇਵਰਾਂ ਨੂੰ ਮਨੋਰੰਜਨ ਸਮੱਗਰੀ ਖਰੀਦਦਾਰਾਂ, ਵਿਕ੍ਰੇਤਾਵਾਂ ਤੇ ਕਈ ਤਰ੍ਹਾਂ ਦੇ ਪ੍ਰੋਜੈਕਟਾਂ ਅਤੇ ਇਨ੍ਹਾਂ ਦੀ ਰੂਪ-ਰੇਖਾ ਨਾਲ ਜੁੜਨ ਦਾ ਮੌਕਾ ਪ੍ਰਦਾਨ ਕਰਦਾ ਹੈ। ਨਾਲ ਹੀ ਇਹ ਆਪਣੇ ਕੌਸ਼ਲ ਪ੍ਰਦਰਸ਼ਿਤ ਕਰਨ ਅਤੇ ਪੇਸ਼ੇਵਰ ਨੈੱਟਵਰਕ ਵਿਸਤ੍ਰਿਤ ਕਰਨ ਦਾ ਮੌਕਾ ਵੀ ਦਿੰਦਾ ਹੈ।

 

ਵਿਊਇੰਗ ਰੂਮ ਵੇਵਸ ਬਜ਼ਾਰ ਵਿੱਚ ਸਥਾਪਿਤ ਇੱਕ ਸਮਰਪਿਤ ਮੰਚ ਹੈ, ਜੋ 1 ਤੋਂ 4 ਮਈ, 2025 ਤੱਕ ਸੰਚਾਲਿਤ ਰਹੇਗਾ। ਇਸ ਵਿੱਚ ਦੁਨੀਆ ਭਰ ਦੀ ਹਾਲ ਵਿੱਚ ਪੂਰੀਆਂ ਹੋਈਆਂ ਫਿਲਮਾਂ ਅਤੇ ਪੋਸਟ ਪ੍ਰੋਡਕਸ਼ਨ ਪ੍ਰੋਜੈਕਟਸ ਪ੍ਰਦਰਸ਼ਿਤ ਕੀਤੇ ਜਾ ਸਕਣਗੇ। ਇਹ ਫਿਲਮਾਂ ਸਰਗਰਮ ਤੌਰ ‘ਤੇ ਫਿਲਮ ਸਮਾਰੋਹਾਂ, ਆਲਮੀ ਤੌਰ ‘ਤੇ ਵੇਚੇ ਜਾਣ, ਵੰਡ ਭਾਗੀਦਾਰੀ ਅਤੇ ਫਿਨਿਸ਼ਿੰਗ ਫੰਡ ਦੇ ਮੌਕੇ ਤਲਾਸ਼ ਰਹੀਆਂ ਹਨ।

 

ਫਿਲਮ ਪ੍ਰੋਗਰਾਮਰਸ, ਡਿਸਟ੍ਰੀਬਿਊਟਰਸ, ਵਰਲਡ ਸੇਲਜ਼ ਏਜੰਟਾਂ, ਇਨਵੈਸਟਰਸ ਅਤੇ ਉਦਯੋਗ ਪੇਸ਼ੇਵਰਾਂ ਲਈ ਤਿਆਰ ਕੀਤੇ ਗਏ ਵਿਊਇੰਗ ਰੂਮ ਵਿੱਚ ਬਜ਼ਾਰ ਵਿੱਚ ਹਿੱਸਾ ਲੈਣ ਵਾਲੇ ਪ੍ਰਤੀਨਿਧੀ ਇਨ੍ਹਾਂ ਫਿਲਮਾਂ ਨੂੰ ਦੇਖ ਸਕਦੇ ਹਨ, ਵਿਸਤ੍ਰਿਤ ਪ੍ਰੋਜੈਕਟ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ, ਅਤੇ ਵਿਸ਼ੇਸ਼ ਵਿਊਇੰਗ ਰੂਮ ਸੌਫਟਵੇਅਰ ਦੁਆਰਾ ਸਿੱਧੇ ਫਿਲਮ ਨਿਰਮਾਤਾਵਾਂ ਨਾਲ ਜੁੜ ਸਕਦੇ ਹਨ।

 

ਪਹਿਲੀ ਵਾਰ ਆਯੋਜਿਤ ਹੋਣ ਵਾਲੇ ਵੇਵਸ ਬਜ਼ਾਰ ਵਿੱਚ 8 ਦੇਸ਼ਾਂ - ਭਾਰਤ, ਸ੍ਰੀਲੰਕਾ, ਅਮਰੀਕਾ, ਸਵਿਟਜ਼ਰਲੈਂਡ, ਬੁਲਗਾਰੀਆ, ਜਰਮਨੀ, ਮੌਰੀਸ਼ਸ ਅਤੇ ਯੂਏਈ ਦੀਆਂ ਕੁੱਲ 100 ਫਿਲਮਾਂ ਵਿਊਇੰਗ ਰੂਮ ਲਾਇਬ੍ਰੇਰੀ ਵਿੱਚ ਦੇਖਣ ਲਈ ਉਪਲਬਧ ਹੋਣਗੀਆਂ। ਕੁੱਲ ਮਿਲਾ ਕੇ, ਇਸ ਸੂਚੀ ਵਿੱਚ ਰਾਸ਼ਟਰੀ ਫਿਲਮ ਵਿਕਾਸ ਨਿਗਮ (NFDC) ਦੁਆਰਾ ਨਿਰਮਿਤ ਅਤੇ ਸਹਿ-ਨਿਰਮਿਤ 18 ਸਿਰਲੇਖ ਸ਼ਾਮਲ ਹਨ ਅਤੇ ਇਸ ਵਿੱਚ ਨੈਸ਼ਨਲ ਫਿਲਮ ਆਰਚੀਵ ਆਫ਼ ਇੰਡੀਆ (NFAI) ਤੋਂ 8  ਰੀਸਟੋਰ ਕੀਤੇ ਕਲਾਸਿਕ ਵੀ ਸ਼ਾਮਲ ਹਨ। ਇਸ ਵਿੱਚ ਫਿਲਮ ਐਂਡ ਟੈਲੀਵਿਜ਼ਨ ਇੰਸਟੀਟਿਊਟ ਆਫ ਇੰਡੀਆ (FTII, ਪੁਣੇ) ਅਤੇ ਸੱਤਿਆਜੀਤ ਰੇਅ ਫਿਲਮ ਐਂਡ ਟੈਲੀਵਿਜ਼ਨ ਇੰਸਟੀਟਿਊਟ (SRFTI, ਕੋਲਕਾਤਾ) ਦੇ 19 ਵਿਦਿਆਰਥੀ ਪ੍ਰੋਜੈਕਟ ਵੀ ਹਨ।

 

ਵਿਊਇੰਗ ਰੂਮ ਤੋਂ ਵੇਵਸ ਬਾਜ਼ਾਰ ਟੌਪ ਸਿਲੈਕਟਸ ਸੈਕਸ਼ਨ ਵਿੱਚ ਚੁਣੇ ਗਏ 15 ਪ੍ਰੋਜੈਕਟਾਂ ਵਿੱਚ 9 ਫੀਚਰ ਫਿਲਮ ਪ੍ਰੋਜੈਕਟਸ, 2 ਡੌਕਿਊਮੈਂਟਰੀਜ਼, 2 ਛੋਟੀਆਂ ਫਿਲਮਾਂ ਅਤੇ 2 ਵੈੱਬ-ਸੀਰੀਜ਼ ਸ਼ਾਮਲ ਹਨ ਜੋ 2 ਮਈ, 2025 ਨੂੰ ਜਿਓ ਵਰਲਡ ਸੈਂਟਰ, ਮੁੰਬਈ ਵਿਖੇ ਵੇਵਸ ਬਜ਼ਾਰ ਦੌਰਾਨ ਆਯੋਜਿਤ ਇੱਕ ਸੈਸ਼ਨ ਵਿੱਚ ਨਿਰਮਾਤਾਵਾਂ, ਵਿਕਰੀ ਏਜੰਟਾਂ, ਡਿਸਟ੍ਰੀਬਿਊਟਰਾਂ, ਫੈਸਟੀਵਲ ਪ੍ਰੋਗਰਾਮਰਸ ਅਤੇ ਸੰਭਾਵੀ ਨਿਵੇਸ਼ਕਾਂ ਦੇ ਸਾਹਮਣੇ ਪ੍ਰਦਰਸ਼ਿਤ ਕੀਤੀਆਂ ਜਾਣਗੀਆਂ।

ਵੇਵਸ ਬਜ਼ਾਰ ਟੌਪ ਸਿਲੈਕਟਸ 2025    

1. ਦ ਵੇਜ਼ ਕੁਲੈਕਟਰ | ਤਮਿਲ | ਭਾਰਤ | ਫਿਕਸ਼ਨ ਫੀਚਰ

ਨਿਰਦੇਸ਼ਕ - ਇਨਫੈਂਟ ਸੂਸਾਈ | ਨਿਰਮਾਤਾ - ਬਾਗਵਤੀ ਪੇਰੂਮਲ

2. ਪੁਤੁਲ | ਹਿੰਦੀ | ਭਾਰਤ | ਫਿਕਸ਼ਨ ਫੀਚਰ

ਨਿਰਦੇਸ਼ਕ - ਰਾਧੇਸ਼ਯਾਮ ਪਿਪਲਵਾ | ਨਿਰਮਾਤਾ - ਸ਼ਰਦ ਮਿੱਤਲ

3. ਦੂਸਰਾ ਬਿਆਹ (ਲੇਵੀਰ) | ਹਰਿਆਣਵੀ, ਹਿੰਦੀ | ਭਾਰਤ | ਫਿਕਸ਼ਨ ਫੀਚਰ

ਨਿਰਦੇਸ਼ਕ - ਭਗਤ ਸਿੰਘ ਸੈਣੀ / ਨਿਰਮਾਤਾ - ਪਰਵੀਨ ਸੈਣੀ

4. ਪੰਖੁੜੀਆਂ (ਪਿਤਲਸ ਇਨ ਦ ਵਿੰਡ) | ਹਿੰਦੀ | ਭਾਰਤ | ਫਿਕਸ਼ਨ ਫੀਚਰ

ਨਿਰਦੇਸ਼ਕ - ਅਬਦੁੱਲ ਅਜ਼ੀਜ਼ | ਨਿਰਮਾਤਾ - ਅਬਦੁਲ ਅਜ਼ੀਜ਼, ਜਯੋਤਸਨਾ ਰਾਜਪੁਰੋਹਿਤ

5. ਖਿੜਕੀ ਗਾਵ (ਇਫ ਔਨ ਏ ਵਿੰਟਰਸ ਨਾਈਟ) | ਮਲਿਆਲਮ | ਭਾਰਤ | ਫਿਕਸ਼ਨ ਫੀਚਰ

ਨਿਰਦੇਸ਼ਕ - ਸੰਜੂ ਸੁਰੇਂਦਰਨ | ਨਿਰਮਾਤਾ - ਡਾ. ਸੁਰੇਂਦਰਨ ਐੱਮ ਐੱਨ

6. ਸੁਚਾਨਾ - ਦ ਬਿਗਨਿੰਗ | ਬੰਗਲਾ | ਭਾਰਤ | ਫਿਕਸ਼ਨ ਫੀਚਰ

ਨਿਰਦੇਸ਼ਕ - ਪੌਸਾਲੀ ਸੇਨਗੁਪਤਾ | ਨਿਰਮਾਤਾ - ਅਵਿਨੰਦਾ ਸੇਨਗੁਪਤਾ

7. ਸਵਾਹਾ ਇਨ ਦ ਨੇਮ ਆਫ਼ ਫਾਇਰ | ਮਾਘੀ | ਭਾਰਤ | ਫਿਕਸ਼ਨ ਫੀਚਰ

ਨਿਰਦੇਸ਼ਕ - ਅਭਿਲਾਸ਼ ਸ਼ਰਮਾ | ਨਿਰਮਾਤਾ - ਵਿਕਾਸ ਸ਼ਰਮਾ

8. ਗੋਟੀਪੁਆ – ਬੇਯੋਂਡ ਬੌਰਡਰਸ | ਅੰਗ੍ਰੇਜ਼ੀ, ਹਿੰਦੀ, ਓੜੀਆ | ਭਾਰਤ | ਡੌਕਿਊਮੈਂਟਰੀ ਫੀਚਰ

ਨਿਰਦੇਸ਼ਕ ਅਤੇ ਨਿਰਮਾਤਾ - ਚਿੰਤਨ ਪਾਰੇਖ

9. ਫਰੋਮ ਇੰਡੀਆ | ਅੰਗ੍ਰੇਜ਼ੀ | ਅਮਰੀਕਾ | ਡੌਕਿਊਮੈਂਟਰੀ ਸ਼ੌਰਟ

ਨਿਰਦੇਸ਼ਕ ਅਤੇ ਨਿਰਮਾਤਾ - ਮੰਦਾਰ ਆਪਟੇ

10. ਥਰਡ ਫਲੋਰ| ਹਿੰਦੀ | ਭਾਰਤ | ਸ਼ੌਰਟ ਫਿਲਮ

ਨਿਰਦੇਸ਼ਕ - ਅਮਨਦੀਪ ਸਿੰਘ | ਨਿਰਮਾਤਾ - ਅਮਨਦੀਪ ਸਿੰਘ

11. ਜਹਾਨ | ਹਿੰਦੀ | ਭਾਰਤ | ਫਿਕਸ਼ਨ ਸ਼ੌਰਟ

ਨਿਰਦੇਸ਼ਕ ਅਤੇ ਨਿਰਮਾਤਾ - ਰਾਹੁਲ ਸ਼ੈੱਟੀ

12. ਪਲੈਨੇਟ ਇੰਡੀਆ | ਅੰਗ੍ਰੇਜ਼ੀ, ਹਿੰਦੀ | ਭਾਰਤ | ਟੀਵੀ ਸ਼ੋਅ

ਨਿਰਦੇਸ਼ਕ - ਕੋਲਿਨ ਬਟਫੀਲਡ | ਨਿਰਮਾਤਾ - ਤਮਸੀਲ ਹੁਸੈਨ

13. ਭਾਰਤੀ ਔਰ ਬੀਬੋ | ਹਿੰਦੀ | ਭਾਰਤ | ਐਨੀਮੇਸ਼ਨ ਵੈੱਬ-ਸੀਰੀਜ਼/ਟੀਵੀ

ਨਿਰਦੇਸ਼ਕ - ਸਨੇਹਾ ਰਵੀਸ਼ੰਕਰ | ਨਿਰਮਾਤਾ - ਰਾਸ਼ਟਰੀ ਫਿਲਮ ਵਿਕਾਸ ਨਿਗਮ ਅਤੇ

ਪੁਪੇਟਿਕਾ ਮੀਡੀਆ ਪ੍ਰਾਈਵੇਟ ਲਿਮਟਿਡ

14. ਅਚੱਪਾ ਐਲਬਮ (ਗ੍ਰੰਪਾ ਦਾ ਐਲਬਮ) | ਮਲਿਆਲਮ | ਭਾਰਤ | ਫਿਕਸ਼ਨ ਫੀਚਰ

ਨਿਰਦੇਸ਼ਕ - ਦੀਪਤੀ ਪਿਲਈ ਸਿਵਾਨ | ਨਿਰਮਾਤਾ - ਰਾਸ਼ਟਰੀ ਫਿਲਮ ਵਿਕਾਸ ਨਿਗਮ

15 ਦੁਨੀਆ ਨਾ ਮਾਨੇ (ਦ ਅਣ-ਅਕਸਪੈਕਟਿਡ) | ਹਿੰਦੀ | ਭਾਰਤ | ਫਿਕਸ਼ਨ ਫੀਚਰ

ਨਿਰਦੇਸ਼ਕ ਅਤੇ ਨਿਰਮਾਤਾ - ਵੀ. ਸ਼ਾਂਤਾਰਾਮ

 

ਵੇਵਸ ਬਾਰੇ

ਪਹਿਲਾ ਵਿਸ਼ਵ ਆਡੀਓ ਵਿਜ਼ੁਅਲ ਅਤੇ ਐਂਟਰਟੇਨਮੈਂਟ ਸਮਿਟ (WAVES), ਮੀਡੀਆ ਅਤੇ ਮਨੋਰੰਜਨ ਖੇਤਰ ਦਾ ਇੱਕ ਪ੍ਰਮੁੱਖ ਸਮਾਗਮ, ਭਾਰਤ ਸਰਕਾਰ ਦੁਆਰਾ 1 ਤੋਂ 4 ਮਈ, 2025 ਤੱਕ ਮੁੰਬਈ, ਮਹਾਰਾਸ਼ਟਰ ਵਿੱਚ ਆਯੋਜਿਤ ਹੋਵੇਗਾ।

 

ਇਹ ਕਾਨਫਰੰਸ ਉਦਯੋਗ ਪੇਸ਼ੇਵਰਾਂ, ਨਿਵੇਸ਼ਕਾਂ, ਕ੍ਰਿਏਟਰ ਜਾਂ ਇਨੋਵੇਟਰ, ਸਭ ਨੂੰ ਮੀਡੀਆ ਅਤੇ ਮਨੋਰੰਜਨ ਖੇਤਰ ਨਾਲ ਜੁੜਨ, ਸਹਿਯੋਗ ਕਰਨ, ਇਨੋਵੇਟ ਕਰਨ ਅਤੇ ਯੋਗਦਾਨ ਦੇਣ ਲਈ ਸਭ ਤੋਂ ਵਧੀਆ ਗਲੋਬਲ ਪਲੈਟਫਾਰਮ ਪ੍ਰਦਾਨ ਕਰਦੀ ਹੈ।

 

ਵੇਵਸ ਭਾਰਤ ਦੀ ਸਿਰਜਣਾਤਮਕ ਸ਼ਕਤੀ ਨੂੰ ਉਜਾਗਰ ਕਰੇਗੀ, ਇਸ ਨੂੰ ਮਨੋਰੰਜਨ ਸਮੱਗਰੀ ਨਿਰਮਾਣ, ਬੌਧਿਕ ਸੰਪਦਾ ਅਤੇ ਤਕਨੀਕੀ ਇਨੋਵੇਸ਼ਨ ਦੇ ਕੇਂਦਰ ਵਜੋਂ ਹੋਰ ਪ੍ਰਸਿੱਧ ਕਰੇਗੀ। ਇਸ ਦੇ ਕੇਂਦਰ

 ਵਿੱਚ ਪ੍ਰਸਾਰਣ, ਪ੍ਰਿੰਟ   ਮੀਡੀਆ, ਟੈਲੀਵਿਜ਼ਨ, ਰੇਡੀਓ, ਫਿਲਮ, ਐਨੀਮੇਸ਼ਨ, ਵਿਜ਼ੁਅਲ  ਇਫੈਕਟਸ, ਗੇਮਿੰਗ, ਕੌਮਿਕਸ, ਸਾਊਂਡ ਅਤੇ ਮਿਊਜ਼ਿਕ, ਵਿਗਿਆਪਨ, ਡਿਜੀਟਲ ਮੀਡੀਆ, ਸੋਸ਼ਲ ਮੀਡੀਆ ਪਲੈਟਫਾਰਮ, ਜੈਨਰੇਟਿਵ ਏਆਈ, ਔਗਮੈਂਟਿਡ ਰਿਐਲਿਟੀ (ਏਆਰ), ਵਰਚੁਅਲ ਰਿਐਲਿਟੀ (ਵੀਆਰ) ਅਤੇ ਐਕਸਟੈਂਡਿਡ ਰਿਐਲਿਟੀ (ਐਕਸਆਰ) ਨਾਲ ਸਬੰਧਿਤ ਉਦਯੋਗ ਅਤੇ ਖੇਤਰ ਸ਼ਾਮਲ ਹਨ।

 

ਕੀ ਤੁਹਾਡੇ ਕੁਝ ਸਵਾਲ ਹਨ? ਤਾਂ ਉਨ੍ਹਾਂ ਦੇ ਜਵਾਬ ਇੱਥੇ ਦੇਖੋ- 

ਵੇਵਸ ਦੀ ਨਵੀਂ ਜਾਣਕਾਰੀ ਲਈ ਪੀਆਈਬੀ ਵੇਵਸ ਟੀਮ ਨਾਲ ਜੁੜੇ ਰਹੋ

ਆਓ, ਸਾਡੇ ਨਾਲ ਲਹਿਰਾਂ ਵਿੱਚ ਉਤਰੋ!  ਹੁਣੇ ਵੇਵਸ ਲਈ ਰਜਿਸਟਰ ਕਰੋ।

 ***********

ਪੀਆਈਬੀ ਟੀਮ ਵੇਵਸ 2025 | ਨਿਕਿਤਾ / ਪਰਸ਼ੂਰਾਮ| 102


Release ID: (Release ID: 2125391)   |   Visitor Counter: 13