ਗ੍ਰਹਿ ਮੰਤਰਾਲਾ
ਪਰਮ ਪਾਵਨ ਪੋਪ ਫ੍ਰਾਂਸਿਸ ਦੇ ਅੰਤਿਮ ਸਸਕਾਰ ਦੇ ਦਿਨ 26 ਅਪ੍ਰੈਲ, 2025 ਨੂੰ ਸਰਕਾਰੀ ਸੋਗ
प्रविष्टि तिथि:
24 APR 2025 4:50PM by PIB Chandigarh
ਪਰਮ ਪਾਵਨ ਪੋਪ ਫ੍ਰਾਂਸਿਸ ਦਾ ਅੰਤਿਮ ਸਸਕਾਰ ਸ਼ਨੀਵਾਰ 26 ਅਪ੍ਰੈਲ, 2025 ਨੂੰ ਹੋਵੇਗਾ। ਉਸ ਦਿਨ ਸਰਕਾਰੀ ਸੋਗ ਪ੍ਰਗਟ ਕੀਤਾ ਜਾਵੇਗਾ। 26 ਅਪ੍ਰੈਲ, 2025 ਨੂੰ ਪੂਰੇ ਭਾਰਤ ਵਿੱਚ ਉਨ੍ਹਾਂ ਸਾਰੀਆਂ ਇਮਾਰਤਾਂ ‘ਤੇ ਰਾਸ਼ਟਰੀ ਝੰਡਾ ਅੱਧਾ ਝੁਕਿਆ ਰਹੇਗਾ, ਜਿੱਥੇ ਨਿਯਮਿਤ ਤੌਰ ‘ਤੇ ਰਾਸ਼ਟਰੀ ਝੰਡਾ ਲਹਿਰਾਇਆ ਜਾਂਦਾ ਹੈ ਅਤੇ ਅਧਿਕਾਰਤ ਤੌਰ ‘ਤੇ ਮਨੋਰੰਜਨ ਦਾ ਕੋਈ ਪ੍ਰੋਗਰਾਮ ਨਹੀਂ ਹੋਵੇਗਾ।
ਭਾਰਤ ਸਰਕਾਰ ਨੇ ਪਰਮ ਪਾਵਨ ਪੋਪ ਫ੍ਰਾਂਸਿਸ ਦੇ ਦੇਹਾਂਤ ‘ਤੇ ਸਨਮਾਨ ਸਰੂਪ ਤਿੰਨ ਦਿਨਾਂ ਦੇ ਸਰਕਾਰੀ ਸੋਗ ਦਾ ਐਲਾਨ ਕੀਤਾ ਹੈ। 22 ਅਪ੍ਰੈਲ ਅਤੇ 23 ਅਪ੍ਰੈਲ, 2025 ਨੂੰ ਦੋ ਦਿਨਾਂ ਦਾ ਸਰਕਾਰੀ ਸੋਗ ਪ੍ਰਗਟ ਕੀਤਾ ਗਿਆ ਅਤੇ ਅੰਤਿਮ ਸੰਸਕਾਰ ਦੇ ਦਿਨ ਇੱਕ ਦਿਨ ਦਾ ਸਰਕਾਰੀ ਸੋਗ ਪ੍ਰਗਟ ਕੀਤਾ ਜਾਵੇਗਾ।
*****
ਆਰਕੇ/ਵੀਵੀ/ਆਰਆਰ/ਪੀਆਰ/ਪੀਐੱਸ
(रिलीज़ आईडी: 2124227)
आगंतुक पटल : 39
इस विज्ञप्ति को इन भाषाओं में पढ़ें:
Gujarati
,
Assamese
,
Khasi
,
English
,
Urdu
,
हिन्दी
,
Marathi
,
Nepali
,
Bengali
,
Tamil
,
Telugu
,
Kannada
,
Malayalam