ਸ਼ਹਿਰੀ ਹਵਾਬਾਜ਼ੀ ਮੰਤਰਾਲਾ
azadi ka amrit mahotsav

ਸ਼ਹਿਰੀ ਹਵਾਬਾਜ਼ੀ ਮੰਤਰੀ ਰਾਮ ਮੋਹਨ ਨਾਇਡੂ ਨੇ ਕਸ਼ਮੀਰ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਪ੍ਰਭਾਵਿਤ ਸੈਲਾਨੀਆਂ ਅਤੇ ਪੀੜਤਾਂ ਦੀ ਸਹਾਇਤਾ ਲਈ ਤੁਰੰਤ ਕਾਰਵਾਈ ਕੀਤੀ


ਸ੍ਰੀਨਗਰ ਤੋਂ ਦੋ ਦਿੱਲੀ ਅਤੇ ਦੋ ਮੁੰਬਈ ਦੇ ਲਈ ਚਾਰ ਵਿਸ਼ੇਸ਼ ਉਡਾਣਾਂ ਦਾ ਪ੍ਰਬੰਧ ਕੀਤਾ ਗਿਆ

ਏਅਰਲਾਈਨਜ਼ ਨੂੰ ਨਿਯਮਤ ਕਿਰਾਏ ਦੇ ਪੱਧਰ ਨੂੰ ਬਣਾਈ ਰੱਖਣ ਦੇ ਨਿਰਦੇਸ਼ ਦਿੱਤੇ ਗਏ

प्रविष्टि तिथि: 23 APR 2025 10:33AM by PIB Chandigarh

ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਸ਼੍ਰੀ ਰਾਮ ਮੋਹਨ ਨਾਇਡੂ ਨੇ ਕਸ਼ਮੀਰ ਵਿੱਚ ਹੋਏ ਦੁਖਦਾਈ ਅੱਤਵਾਦੀ ਹਮਲੇ ਦੇ ਮੱਦੇਨਜ਼ਰ ਪ੍ਰਭਾਵਿਤ ਸੈਲਾਨੀਆਂ ਅਤੇ ਪੀੜਤਾਂ ਦੀ ਸੁਰੱਖਿਆ ਅਤੇ ਤੰਦਰੁਸਤੀ ਨੂੰ ਯਕੀਨੀ ਬਣਾਉਣ ਲਈ ਤੁਰੰਤ ਕਦਮ ਚੁੱਕੇ ਹਨ।

ਸ਼੍ਰੀ ਰਾਮ ਮੋਹਨ ਨਾਇਡੂ ਨੇ ਨਿੱਜੀ ਤੌਰ 'ਤੇ ਗ੍ਰਹਿ ਮੰਤਰੀ ਨਾਲ ਗੱਲ ਕੀਤੀ ਅਤੇ ਸਬੰਧਿਤ ਅਧਿਕਾਰੀਆਂ ਨਾਲ ਨੇੜਿਓਂ ਤਾਲਮੇਲ ਬਣਾਏ ਰੱਖਦੇ ਹੋਏ 24 ਘੰਟੇ ਸਥਿਤੀ ਦੀ ਨਿਗਰਾਨੀ ਕਰ ਰਹੇ ਹਨ। ਤੁਰੰਤ ਰਾਹਤ ਉਪਾਵਾਂ ਦੇ ਹਿੱਸੇ ਵਜੋਂਸ਼੍ਰੀਨਗਰ ਤੋਂ ਚਾਰ ਵਿਸ਼ੇਸ਼ ਉਡਾਣਾਂ - ਦੋ ਦਿੱਲੀ ਅਤੇ ਦੋ ਮੁੰਬਈ ਦੇ ਲਈ ਪ੍ਰਬੰਧ ਕੀਤਾ ਗਿਆ ਹੈ, ਨਾਲ ਹੀ ਇਸ ਤੋਂ ਬਾਅਦ ਦੀ ਨਿਕਾਸੀ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਵਾਧੂ ਉਡਾਣਾਂ ਨੂੰ ਸਟੈਂਡਬਾਏ 'ਤੇ ਰੱਖਿਆ ਗਿਆ ਹੈ।

ਸ਼੍ਰੀ ਰਾਮ ਮੋਹਨ ਨਾਇਡੂ ਨੇ ਸਾਰੇ ਏਅਰਲਾਈਨ ਆਪਰੇਟਰਾਂ ਨਾਲ ਇੱਕ ਜ਼ਰੂਰੀ ਮੀਟਿੰਗ ਵੀ ਕੀਤੀ ਅਤੇ ਕੀਮਤਾਂ ਵਿੱਚ ਵਾਧੇ ਵਿਰੁੱਧ ਇੱਕ ਸਖ਼ਤ ਨਿਰਦੇਸ਼ ਜਾਰੀ ਕਰਦੇ ਹੋਏ ਏਅਰਲਾਈਨਾਂ ਨੂੰ ਨਿਯਮਤ ਕਿਰਾਏ ਦੇ ਪੱਧਰ ਨੂੰ ਬਣਾਏ ਰੱਖਣ ਨੂੰ ਕਿਹਾ ਗਿਆ ਹੈਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਇਸ ਸੰਵੇਦਨਸ਼ੀਲ ਸਮੇਂ ਦੇ ਦੌਰਾਨ ਕਿਸੇ ਵੀ ਯਾਤਰੀ 'ਤੇ ਬੋਝ ਨਾ ਪਵੇ।

ਇਸ ਤੋਂ ਇਲਾਵਾਸ਼੍ਰੀ ਰਾਮ ਮੋਹਨ ਨਾਇਡੂ ਨੇ ਸਾਰੀਆਂ ਏਅਰਲਾਈਨਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਰਾਜ ਸਰਕਾਰਾਂ ਅਤੇ ਸਥਾਨਕ ਅਧਿਕਾਰੀਆਂ ਦੇ ਨਾਲ ਤਾਲਮੇਲ ਸਥਾਪਿਤ ਕਰਦੇ ਹੋਏ, ਮ੍ਰਿਤਕ ਵਿਅਕਤੀਆਂ ਨੂੰ ਉਨ੍ਹਾਂ ਦੇ ਗ੍ਰਹਿ ਰਾਜਾਂ ਵਿੱਚ ਪਹੁੰਚਾਉਣ ਲਈ ਪੂਰਾ ਸਹਿਯੋਗ ਪ੍ਰਦਾਨ ਕਰਨ।

ਸ਼ਹਿਰੀ ਹਵਾਬਾਜ਼ੀ ਮੰਤਰਾਲਾ ਪੂਰੀ ਤਰ੍ਹਾਂ ਹਾਈ ਅਲਰਟ 'ਤੇ ਹੈ ਅਤੇ ਪ੍ਰਭਾਵਿਤ ਲੋਕਾਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਲਈ ਪ੍ਰਤੀਬੱਧ ਹੈ।

*****

ਬੀਨਾ ਯਾਦਵ/ਦਿਵਯਾਂਸ਼ੂ ਕੁਮਾਰ


(रिलीज़ आईडी: 2123846) आगंतुक पटल : 35
इस विज्ञप्ति को इन भाषाओं में पढ़ें: English , Urdu , Marathi , हिन्दी , Bengali , Assamese , Bengali-TR , Manipuri , Gujarati , Odia , Tamil , Telugu , Malayalam