ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਖੇਤਰੀ ਪੱਧਰ ਤੋਂ ਲੈ ਕੇ ਰਾਸ਼ਟਰੀ ਸੁਰਖੀਆਂ ਤੱਕ


WAM ! ਵੇਵਸ 2025 ਵਿੱਚ ਭਾਰਤ ਦੇ ਸਭ ਤੋਂ ਵਧੀਆ ਕ੍ਰਿਏਟਰਸ ਨੂੰ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਜਾਵੇਗਾ

 Posted On: 21 APR 2025 4:08PM |   Location: PIB Chandigarh

ਕਈ ਮਹੀਨਿਆਂ ਚਲੀਆਂ ਖੇਤਰੀ ਪ੍ਰਤੀਯੋਗਤਾਵਾਂ ਅਤੇ ਹਜ਼ਾਰਾਂ ਐਂਟਰੀਆਂ ਤੋਂ ਬਾਅਦ  ਦੇਸ਼ ਭਰ ਦੇ 11 ਸ਼ਹਿਰਾਂ ਦੇ ਫਾਈਨਲਿਸਟਾਂ ਨੂੰ ਵੇਵਸ ਐਨੀਮੇ ਅਤੇ ਮੰਗਾ ਕੰਟੈਸਟ (WAM !) ਦੇ ਨੈਸ਼ਨਲ ਫਿਨਾਲੇ ਵਿੱਚ ਹਿੱਸਾ ਲੈਣ ਲਈ ਚੁਣਿਆ ਗਿਆ ਹੈ । ਦੇਸ਼ ਵਿੱਚ ਆਪਣੀ ਤਰ੍ਹਾਂ ਦਾ ਪਹਿਲਾਂ ਮੀਡੀਆ ਅਤੇ ਮਨੋਰੰਜਨ ਸਮਿਟ ਵੇਵਸ 2025 ਵਿੱਚ 1-4 ਮਈ ਤੱਕ ਮੁੰਬਈ ਵਿਖੇ ਜੀਓ ਵਰਲਡ ਕਨਵੈਨਸ਼ਨ ਸੈਂਟਰ ਵਿੱਚ ਇਹ ਵਿਸ਼ੇਸ਼ ਪ੍ਰੋਗਰਾਮ ਆਯੋਜਿਤ ਕੀਤਾ ਜਾਵੇਗਾ।

 

WAM  !  ਦਾ ਆਯੋਜਨ ਮੀਡੀਆ ਐਂਡ ਐਂਟਰਟੇਨਮੈਂਟ ਐਸੋਸੀਏਸ਼ਨ ਆਫ਼ ਇੰਡੀਆ (ਐੱਮਈਏਆਈ )  ਕਰ ਰਿਹਾ ਹੈ ਅਤੇ ਵੇਵਸ ( ਵਰਲਡ ਆਡੀਓ ਵਿਜ਼ੁਅਲ ਐਂਟਰਟੇਨਮੈਂਟ ਸਮਿਟ) ਦੇ ਹਿੱਸੇ ਵਜੋਂ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੁਆਰਾ  ਇਸ ਨੂੰ ਸਮਰਥਨ  ਦੇ ਰਿਹਾ ਹੈ । ਵੇਵਸ ਏਵੀਜੀਸੀ-ਐਕਸਆਰ ਸੈਕਟਰ -ਐਨੀਮੇਸ਼ਨ, ਵਿਜ਼ੁਅਲ ਇਫੈਕਟਸ , ਗੇਮਿੰਗ , ਕੌਮਿਕਸ ਅਤੇ ਐਕਸਟੈਂਡਿਡ ਰਿਐਲਿਟੀ ਦੇ ਖੇਤਰ ਵਿੱਚ ਭਾਰਤ ਦਾ ਸਭ ਤੋਂ ਵੱਡਾ ਪਲੈਟਫਾਰਮ ਹੈ । ਵੇਵਸ ਦੇ ਕੇਂਦਰ ਵਿੱਚ ਕ੍ਰਿਏਟ ਇਨ ਇੰਡੀਆ ਚੈਲੇਂਜ (ਸੀਆਈਸੀ)  ਨਿਹਿਤ ਹੈ। ਸੀਆਈਸੀ ਦੇ ਸੀਜ਼ਨ-1  ਵਿੱਚ 1,100 ਅੰਤਰਰਾਸ਼ਟਰੀ ਪ੍ਰਤੀਭਾਗੀਆਂ ਸਮੇਤ ਲਗਭਗ 1 ਲੱਖ ਰਜਿਸਟ੍ਰੇਸ਼ਨਾਂ ਦੇ ਨਾਲ ਇਤਿਹਾਸ ਬਣ ਗਿਆ ਹੈ। ਵਿਆਪਕ ਚੋਣ ਪ੍ਰਕਿਰਿਆ ਤੋਂ ਬਾਅਦ, 32 ਵਿਲੱਖਣ ਚੁਣੌਤੀਆਂ ਵਿੱਚੋਂ 750 ਤੋਂ ਵੱਧ ਫਾਈਨਲਿਸਟਾਂ ਦੀ ਚੋਣ ਹੋਈ ਹੈ।

ਕ੍ਰਿਏਟ ਇਨ ਇੰਡੀਆ ਚੈਲੇਂਜ ਦੇ ਤਹਿਤ ਵਿਸ਼ੇਸ਼ ਸ਼੍ਰੇਣੀ ਵਿੱਚ ਵੇਵਸ ਐਨੀਮੇ ਅਤੇ ਮੰਗਾ ਕੰਟੈਸਟ ! (WAM ! ) ਸ਼ਾਮਲ ਹੈ। ਪਿਛਲੇ ਦਹਾਕੇ ਵਿੱਚ , ਭਾਰਤ ਵਿੱਚ ਐਨੀਮੇ ਅਤੇ ਮੰਗਾ ਤੇਜ਼ੀ ਨਾਲ ਪ੍ਰਸਿੱਧ ਅਤੇ ਵਿਕਸਿਤ ਹੋਏ ਹਨ। ਵਿਸ਼ੇਸ਼ ਤੌਰ 'ਤੇ ਸ਼ੁਰੂ ਹੋਇਆ ਐਨੀਮੇ ਅਤੇ ਮੰਗਾ ਹੁਣ ਇੱਕ ਪ੍ਰਮੁੱਖ ਸੱਭਿਆਚਾਰਕ ਲਹਿਰ ਬਣ ਗਏ ਹਨ। ਭਾਰਤ ਵਿੱਚ ਲਗਭਗ 180 ਮਿਲੀਅਨ ਐਨੀਮੇ ਪ੍ਰਸ਼ੰਸਕ ਹਨ , ਜਿਸ ਨਾਲ ਇਹ ਚੀਨ ਤੋਂ ਬਾਅਦ ਦੂਸਰਾ ਸਭ ਤੋਂ ਵੱਡਾ ਐਨੀਮੇ ਬਜ਼ਾਰ ਬਣ ਗਿਆ ਹੈ। ਸਿਰਫ਼ ਪ੍ਰਸ਼ੰਸਕ ਹੀ ਨਹੀਂ , ਸਗੋਂ ਇਸ ਦੀ ਉਤਪਾਦ ਰੇਂਜ ਵਿੱਚ ਵੀ ਕਾਫ਼ੀ ਵਾਧਾ ਹੋਇਆ ਹੈ। ਵਰ੍ਹੇ 2023 ਵਿੱਚ , ਭਾਰਤੀ ਐਨੀਮੇ ਬਜ਼ਾਰ  1,642.5 ਮਿਲੀਅਨ ਡਾਲਰ ਸੀ, ਜਿਸ ਦੇ ਵਰ੍ਹੇ 2032 ਤੱਕ ਵਧ ਕੇ  5,036 ਮਿਲੀਅਨ ਡਾਲਰ ਤੱਕ ਪਹੁੰਚਣ ਦੀ ਸੰਭਾਵਨਾ ਹੈ।

WAM  !  ਭਾਰਤੀ ਕ੍ਰਿਏਟਰਾਂ ਨੂੰ ਮੂਲ ਬੌਧਿਕ ਸੰਪੱਤੀ (ਆਈਪੀ) ਨੂੰ ਵਿਕਸਿਤ ਕਰਨ ਅਤੇ ਪੇਸ਼ ਕਰਨ ਲਈ ਢਾਂਚਾਗਤ ਮੌਕੇ ਪ੍ਰਦਾਨ ਕਰ ਕੇ ਉਨ੍ਹਾਂ ਦੀ ਵਧਦੀ ਰਚਨਾਤਮਕ ਊਰਜਾ ਨੂੰ ਦਿਸ਼ਾ ਪ੍ਰਦਾਨ ਕਰਦਾ ਹੈ। ਇਹ ਮੂਲ , ਸੱਭਿਆਚਾਰਕ ਤੌਰ 'ਤੇ ਨਿਹਿਤ ਆਈਪੀ ਨੂੰ ਉਤਸ਼ਾਹਿਤ ਕਰਕੇ ਭਾਰਤ ਦੇ ਮੀਡੀਆ ਉਦਯੋਗ ਵਿੱਚ ਪਾੜੇ ਨੂੰ ਪੂਰਾ ਕਰਦਾ ਹੈ। ਗਲੋਬਲ ਐਨੀਮੇ ਦੇ ਉਦੈ ਅਤੇ ਵਧਦੀ ਡਿਜੀਟਲ ਸਾਖਰਤਾ ਦੇ ਨਾਲ , ਵਿਦਿਆਰਥੀਆਂ ਅਤੇ ਪੇਸ਼ੇਵਰਾਂ ਦੇ ਵਿਚਾਰਾਂ ਨੂੰ ਪ੍ਰਦਰਸ਼ਿਤ ਕਰਨ ਲਈ WAM  !  ਕੁਸ਼ਲ ਪਲੈਟਫਾਰਮ ਪ੍ਰਦਾਨ ਕਰਦਾ ਹੈ। ਇਹ ਵਿਲੱਖਣ ਵਿਸ਼ੇਸ਼ਤਾਵਾਂ ਵਾਲੀ ਮੌਲਿਕ ਬੌਧਿਕ ਸੰਪਤੀ ਨੂੰ ਵਿਕਸਿਤ ਕਰਨ , ਉਦਯੋਗ ਜਗਤ ਤੱਕ ਇਨ੍ਹਾਂ ਨੂੰ  ਪਹੁੰਚਣ ਅਤੇ ਸਰਕਾਰ ਤੋਂ ਇਸ ‘ਤੇ ਸਹਿਯੋਗ ਦਾ ਇੱਕ ਸਪੱਸ਼ਟ ਮਾਧਿਅਮ ਪ੍ਰਦਾਨ ਕਰਦਾ ਹੈ ।

ਇਸ ਵਿਜ਼ਨ ਦੇ ਅਨੁਸਾਰ, ਵੱਖ-ਵੱਖ ਸ਼੍ਰੇਣੀਆਂ ਵਿੱਚ ਮੁਕਾਬਲੇ ਆਯੋਜਿਤ ਕੀਤੇ ਗਏ, ਜਿਨ੍ਹਾਂ ਵਿੱਚ ਮੰਗਾ (ਵਿਦਿਆਰਥੀ ਅਤੇ ਪੇਸ਼ੇਵਰ) , ਐਨੀਮੇ (ਵਿਦਿਆਰਥੀ ਅਤੇ ਪੇਸ਼ੇਵਰ) , ਵੈਬਟੂਨ (ਵਿਦਿਆਰਥੀ ਅਤੇ ਪੇਸ਼ੇਵਰ) , ਵਾਇਸ ਐਕਟਿੰਗ ਅਤੇ ਕੋਸਪਲੇ ਸ਼ਾਮਲ ਹਨ। ਪ੍ਰਤੀਭਾਗੀਆਂ  ਨੂੰ ਵਿਦਿਆਰਥੀ ਅਤੇ ਪੇਸ਼ੇਵਰ ਕਾਡਰਾਂ ਵਿੱਚੋਂ ਧਿਆਨ ਨਾਲ ਚੁਣਿਆ ਗਿਆ ਸੀ। WAM  !  ਵਿੱਚ ਬੁਨਿਆਦੀ ਪੱਧਰ 'ਤੇ,  ਗਿਆਰਾਂ ਸ਼ਹਿਰਾਂ – ਗੁਵਹਾਟੀ,  ਕੋਲਕਾਤਾ , ਭੁਵਨੇਸ਼ਵਰ , ਵਾਰਾਣਸੀ , ਦਿੱਲੀ , ਮੁੰਬਈ , ਨਾਗਪੁਰ , ਅਹਿਮਦਾਬਾਦ , ਹੈਦਰਾਬਾਦ , ਚੇੱਨਈ ਅਤੇ ਬੰਗਲੁਰੂ ਵਿੱਚ ਇਹ ਪ੍ਰਤੀਯੋਗਤਾ ਆਯੋਜਿਤ ਕੀਤੀ ਗਈ। ਹਰੇਕ ਸ਼ਹਿਰ ਵਿੱਚ ਪ੍ਰਤਿਸ਼ਠਿਤ ਚੋਣ ਕਮੇਟੀ ਨੇ ਜੇਤੂਆਂ ਦੀ ਚੋਣ ਕੀਤੀ। ਚੋਣ ਕਮੇਟੀ ਵਿੱਚ ਐਨੀਮੇਸ਼ਨ , ਕੌਮਿਕਸ , ਮੀਡੀਆ ਅਤੇ ਮਨੋਰੰਜਨ ਖੇਤਰਾਂ ਦੇ ਉਦਯੋਗ ਮਾਹਿਰ ਸ਼ਾਮਲ ਰਹੇ । ਮਾਹਿਰਾਂ ਨੇ ਆਵਾਜ਼ਾਂ ਅਤੇ ਕਹਾਣੀ ਸੁਣਾਉਣ ਦੀਆਂ ਪਰੰਪਰਾਵਾਂ ਦੀ ਵਿਭਿੰਨਤਾ ਦੇ ਅਧਾਰ 'ਤੇ ਉੱਚ-ਸਮਰੱਥਾ ਲੈਸ ਪ੍ਰਤਿਭਾਵਾਂ ਦੀ ਚੋਣ ਕੀਤੀ। ਖੇਤਰੀ ਚੋਣ ਦੇ ਦੌਰ ਵਿੱਚ ਭਾਰਤ ਦੀ ਸਮ੍ਰਿੱਧ ਭਾਸ਼ਾਈ ਅਤੇ ਕਲਾਤਮਕ ਵਿਭਿੰਨਤਾ ਦੀ ਪੁਸ਼ਟੀ ਕੀਤੀ ਅਤੇ ਨਾਲ ਹੀ ਇਹ ਵੀ ਸਿੱਧ ਹੋਇਆ ਕਿ ਸਿਰਜਣਾਤਮਕ ਸਮਰੱਥਾ ਸੀਮਾਵਾਂ ਦੇ ਬੰਧਨਾਂ ਤੋਂ ਪਰ੍ਹੇ ਹੈ।

ਇਸ ਮਜ਼ਬੂਤ ​​ਨੀਂਹ 'ਤੇ ਅਧਾਰਿਤ ਐਨੀਮੇ ਅਤੇ ਮੰਗਾ ਕੰਟੈਸਟ ਦਾ ਨੈਸ਼ਲਨ ਫਿਨਾਲੇ ਸਿਰਫ਼ ਆਯੋਜਨ ਭਰ ਨਹੀਂ, ਸਗੋਂ ਇਹ ਪ੍ਰਤੀਭਾਗੀਆਂ ਲਈ ਇੱਕ ਲਾਂਚਪੈਡ ਵੀ ਹੈ। ਇਹ ਪ੍ਰਤੀਭਾਗੀਆਂ ਨੂੰ ਸਬੰਧਿਤ ਉਦਯੋਗ ਲਈ ਪੇਸ਼ੇਵਰ ਬਣਨ ਵਿੱਚ ਮਦਦ ਲਈ ਤਿਆਰ ਕੀਤਾ ਗਿਆ ਹੈ। ਇਸ ਵਿੱਚ ਵਿਚਾਰਾਂ ਅਤੇ ਕੰਮ ਨੂੰ ਪੇਸ਼ ਕਰਨ ਲਈ ਲਾਈਵ ਪਿਚਿੰਗ ਸੈਸ਼ਨ , ਪ੍ਰੋਡਕਸ਼ਨ ਸਟੂਡੀਓਜ਼ ਦੇ ਨਾਲ ਨੈੱਟਵਰਕਿੰਗ ਅਤੇ ਅੰਤਰਰਾਸ਼ਟਰੀ ਮੀਡੀਆ ਦਿੱਗਜਾਂ ਨਾਲ ਸੰਪਰਕ ਅਵਸਰ ਮਿਲੇਗਾ।

ਚੁਣੇ ਹੋਏ ਕ੍ਰਿਏਟਰ ਹੁਣ ਵੇਵਸ 2025 ਵਿੱਚ WAM  ! ਨੈਸ਼ਨਲ ਫਿਨਾਲੇ ਲਈ ਮੁੰਬਈ ਪਹੁੰਚਣਗੇ , ਜਿੱਥੇ ਉਹ ਇੱਕ ਅੰਤਰਰਾਸ਼ਟਰੀ ਜਿਊਰੀ ਅਤੇ ਦਰਸ਼ਕਾਂ ਦੇ ਸਾਹਮਣੇ ਆਪਣੀਆਂ ਰਚਨਾਵਾਂ ਦਾ ਲਾਈਵ ਪ੍ਰਦਰਸ਼ਨ ਕਰਨਗੇ। ਇਸ ਦਾ ਫਿਨਾਲੇ ਬਹੁਤ ਉਤਸ਼ਾਹਜਨਕ ਰਹਿਣ ਦੀ ਸੰਭਾਵਨਾ ਹੈ। ਇਸ ਵਿੱਚ ਜੇਤੂਆਂ ਨੂੰ ਹੇਠ ਲਿਖੇ ਪੁਰਸਕਾਰ ਪ੍ਰਾਪਤ ਹੋਣਗੇ:

  • ਟੋਕੀਓ ਵਿੱਚ ਐਨੀਮੇ ਜਾਪਾਨ 2026 ਲਈ ਪੂਰਨ ਯਾਤਰਾ ਭੁਗਤਾਨ

  • ਗੁਲਮੋਹਰ ਮੀਡੀਆ ਦੁਆਰਾ ਹਿੰਦੀ , ਅੰਗਰੇਜ਼ੀ ਅਤੇ ਜਾਪਾਨੀ ਵਿੱਚ ਐਨੀਮੇ ਡਬਿੰਗ ਦਾ ਮੌਕਾ

  • ਟੂਨਸੂਤਰਾ ਦੁਆਰਾ ਪ੍ਰਕਾਸ਼ਿਤ ਵੈਬਟੂਨ ਵਿੱਚ ਕੰਮ ਕਰਨ ਦਾ ਮੌਕਾ

 

WAM  ! ਕੰਪੀਟੀਸ਼ਨ ਤੋਂ ਵਧ ਕੇ ਇੱਕ ਸੱਭਿਆਚਾਰਕ ਅੰਦੋਲਨ ਹੈ ਜਿਸ ਦਾ ਟੀਚਾ ਭਾਰਤ ਦੇ ਮੀਡੀਆ ਲੈਂਡਸਕੇਪ ਵਿੱਚ ਗਲੋਬਲ ਤੌਰ ‘ਤੇ ਸਕੇਲੇਬਲ , ਭਾਰਤੀ ਕਹਾਣੀਆਂ 'ਤੇ ਅਧਾਰਿਤ ਮੂਲ ਸਮੱਗਰੀ ਦੀ ਘਾਟ ਦੇ ਵਿਸ਼ਾਲ ਪਾੜੇ ਨੂੰ ਪੂਰਾ ਕਰਨਾ ਹੈ । ਜਿਵੇਂ-ਜਿਵੇਂ ਵੇਵਸ 2025 ਦਾ ਆਯੋਜਨ ਨੇੜੇ ਆ ਰਿਹਾ ਹੈ , ਉਤਸ਼ਾਹ ਵਧਦਾ ਜਾ ਰਿਹਾ ਹੈ। ਇਹ ਪ੍ਰਤਿਭਾ , ਮੌਲਿਕਤਾ ਅਤੇ ਕਹਾਣੀ ਕਹਿਣ ਦੀ ਪਰਿਵਰਤਨਸ਼ੀਲ ਸ਼ਕਤੀ ਦਾ ਮਹਾ-ਉਤਸਵ ਹੈ ।

ਸੰਦਰਭ

ਪੀਡੀਐੱਫ ਦੇਖਣ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ

 

*****

ਸੰਤੋਸ਼ ਕੁਮਾਰ/ਸਰਲਾ ਮੀਨਾ/ ਕਾਮਨਾ ਲਕਾਰੀਆ


Release ID: (Release ID: 2123317)   |   Visitor Counter: Visitor Counter : 5