ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਵੇਵਸ ਦੇ ਲਈ ਮੀਡੀਆ ਦੇ ਪ੍ਰਤੀਨਿਧੀਆਂ ਦੇ ਲਈ ਰਜਿਸਟ੍ਰੇਸ਼ਨ 21, 22 ਅਤੇ 23 ਅਪ੍ਰੈਲ ਨੂੰ ਤਿੰਨ ਦਿਨਾਂ ਦੇ ਲਈ ਮੁੜ ਸ਼ੁਰੂ!
ਸਾਰੇ ਮੀਡੀਆ ਕਰਮੀਆਂ ਨੂੰ ਅਰਜ਼ੀਆਂ ਜਮ੍ਹਾਂ ਕਰਨ ਅਤੇ ਰਜਿਸਟਰ ਕਰਵਾਉਣ ਦੀ ਆਖਰੀ ਤਾਕੀਦ
Posted On:
20 APR 2025 2:37PM
|
Location: PIB Chandigarh
ਮੀਡੀਆ ਜਗਤ ਦੀ ਰੂਚੀ ਨੂੰ ਧਿਆਨ ਵਿੱਚ ਰੱਖ ਕੇ, ਵਰਲਡ ਆਡੀਓ ਵਿਜ਼ੁਅਲ ਐਂਡ ਐਂਟਰਟੇਨਮੈਂਟ ਸਮਿਟ (ਵੇਵਸ) 2025 ਦੇ ਲਈ ਮੀਡੀਆ ਦੇ ਪ੍ਰਤੀਨਿਧੀਆਂ ਦੇ ਲਈ ਰਜਿਸਟ੍ਰੇਸ਼ਨ ਤਿੰਨ ਆਖਰੀ ਦਿਨਾਂ – 21 ਅਪ੍ਰੈਲ (ਸੋਮਵਾਰ), 22 ਅਪ੍ਰੈਲ (ਮੰਗਲਵਾਰ) ਅਤੇ 23 ਅਪ੍ਰੈਲ (ਬੁੱਧਵਾਰ) ਨੂੰ ਮੁੜ ਸ਼ੁਰੂ ਕੀਤਾ ਜਾ ਰਿਹਾ ਹੈ। ਇਹ ਮੀਡੀਆ ਪੇਸ਼ੇਵਰਾਂ, ਫੋਟੋਗ੍ਰਾਫਰਾਂ ਅਤੇ ਡਿਜੀਟਲ ਕੰਟੈਂਟ ਕ੍ਰਿਏਟਰਸ ਦੇ ਲਈ ਅਪਲਾਈ ਕਰਨ ਅਤੇ 1-4 ਮਈ, 2025 ਨੂੰ ਮੁੰਬਈ ਵਿੱਚ ਹੋਣ ਵਾਲੇ ਸਭ ਤੋਂ ਜ਼ਿਆਦਾ ਉਡੀਕੇ ਜਾਣ ਵਾਲੇ ਮੀਡੀਆ ਅਤੇ ਮਨੋਰੰਜਨ (ਐੱਮਐਂਡਈ) ਪ੍ਰੋਗਰਾਮ ਦਾ ਹਿੱਸਾ ਬਣਨ ਦਾ ਆਖਰੀ ਮੌਕਾ ਹੈ। ਤੁਹਾਡੇ ਦੁਆਰਾ ਵਿਗਿਆਪਨ ਗਲੋਬਲ ਸਟੇਜ ‘ਤੇ ਭਾਰਤ ਦੀ ਰਚਨਾਤਮਕ ਅਰਥਵਿਵਸਥਾ ਨੂੰ ਵਧਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਵੇਗਾ।
ਰਜਿਸਟ੍ਰੇਸ਼ਨ ਲਿੰਕ: https://app.wavesindia.org/register/media.
ਜੇਕਰ ਤੁਸੀਂ ਪਹਿਲਾਂ ਦਿੱਤੀ ਗਈ ਸਮੇਂ-ਸੀਮਾ ਤੋਂ ਰਹਿ ਗਏ ਹੋ ਤਾਂ ਇਹ ਅਪਲਾਈ ਕਰਨ ਅਤੇ ਮਨੋਰੰਜਨ ਦੇ ਭਵਿੱਖ ਨੂੰ ਆਕਾਰ ਦੇਣ ਵਾਲੇ ਉਦਯੋਗ ਦੇ ਪੇਸ਼ੇਵਰਾਂ ਦੇ ਨਾਲ ਵਿਸ਼ੇਸ਼ ਸੈਸ਼ਨਾਂ, ਨੈੱਟਵਰਕਿੰਗ ਅਵਸਰਾਂ ਅਤੇ ਆਹਮਣੇ-ਸਾਹਮਣੇ ਦੇ ਸੈਸ਼ਨਾਂ ਦੇ ਲਈ ਰਜਿਸਟ੍ਰੇਸ਼ਨ ਕਰਨ ਦਾ ਆਖਰੀ ਮੌਕਾ ਹੈ।
ਕੌਣ ਅਪਲਾਈ ਕਰ ਸਕਦਾ ਹੈ?
ਜ਼ਰਰੀ ਦਸਤਾਵੇਜ਼
-
ਸਰਕਾਰ ਦੁਆਰਾ ਜਾਰੀ ਪਹਿਚਾਣ ਪੱਤਰ
-
ਪਾਸਪੋਰਟ ਆਕਾਰ ਦੀ ਫੋਟੋ
-
ਮੀਡੀਆ ਐਫੀਲੇਸ਼ਨ ਦਾ ਪ੍ਰਮਾਣ
-
10 ਕਾਰਜਾਂ ਦੇ ਨਮੂਨੇ (ਲਿੰਕ ਜਾਂ ਸਕ੍ਰੀਨਸ਼ੌਟ)
-
ਵੀਜ਼ਾ (ਅੰਤਰਰਾਸ਼ਟਰੀ ਆਵੇਦਕਾਂ ਦੇ ਲਈ)
ਰਜਿਸਟ੍ਰੇਸ਼ਨ ਸ਼ੁਰੂ ਹੋਣ ਦੀ ਮਿਤੀ: 21 ਅਪ੍ਰੈਲ 2025
ਰਜਿਸਟ੍ਰੇਸ਼ਨ ਸਮਾਪਤ ਹੋਣ ਦੀ ਆਖਰੀ ਮਿਤੀ: 23 ਅਪ੍ਰੈਲ 2025 ਨੂੰ ਰਾਤ 11.59 ਵਜੇ ਤੱਕ
ਅਨੁਮੋਦਿਤ ਪ੍ਰਤੀਨਿਧੀਆਂ ਨੂੰ ਈਮੇਲ ਦੁਆਰਾ ਸੂਚਿਤ ਕੀਤਾ ਜਾਵੇਗਾ ਅਤੇ ਰੀਅਲ ਟਾਈਮ ਅਪਡੇਟ ਦੇ ਲਈ ਉਨ੍ਹਾਂ ਅਧਿਕਾਰਿਕ ਵ੍ਹਾਟਸਐਪ ਗਰੁੱਪ ਵਿੱਚ ਜੋੜਿਆ ਜਾਵੇਗਾ।
ਕਿਰਪਾ ਕਰਕੇ ਸਾਨੂੰ pibwaves.media[at]gmail[dot]com ‘ਤੇ ਵਿਸ਼ਾ: ਵੇਵਸ ਮੀਡੀਆ ਮਾਨਤਾ ਪ੍ਰਾਪਤ ਪ੍ਰਸ਼ਨ ਦੇ ਨਾਲ ਸੰਪਰਕ ਕਰੋ ਜਾਂ ਸਾਡੀ ਹੈਲਪਲਾਈਨ ਨੰਬਰ: 964303468 ‘ਤੇ ਸੰਪਰਕ ਕਰੋ।
ਮੀਡੀਆ ਦੇ ਪ੍ਰਤੀਨਿਧੀਆਂ ਦੇ ਲਈ ਰਜਿਸਟ੍ਰੇਸ਼ਨ ਨੀਤੀ ਇੱਥੇ ਦੇਖੋ
ਵੇਵਸ ਦੇ ਨਾਲ ਜੁੜਨ ਦਾ ਆਖਰੀ ਮੌਕਾ ਨਾ ਛੱਡੋ!
ਵੇਵਸ ਬਾਰੇ
ਭਾਰਤ ਸਰਕਾਰ 1 ਤੋਂ 4 ਮਈ, 2025 ਤੱਕ ਮੁੰਬਈ, ਮਹਾਰਾਸ਼ਟਰ ਵਿੱਚ ਮੀਡੀਆ ਅਤੇ ਮਨੋਰੰਜਨ (ਐੱਮਐਂਡਈ) ਖੇਤਰ ਦੇ ਲਈ ਫਰਸਟ ਵਰਲਡ ਆਡੀਓ ਵਿਜ਼ੁਅਲ ਐਂਡ ਐਂਟਰਟੇਨਮੈਂਟ ਸਮਿਟ (ਵੇਵਸ) ਦਾ ਆਯੋਜਨ ਕਰੇਗੀ।
ਭਾਵੇਂ ਤੁਸੀਂ ਇਸ ਖੇਤਰ ਵਿੱਚ ਪੇਸ਼ੇਵਰ, ਨਿਵੇਸ਼ਕ, ਕ੍ਰਿਏਟਰ ਜਾਂ ਇਨੋਵੇਟਰ ਹੋ, ਸਮਿਟ ਮੀਡੀਆ ਅਤੇ ਮਨੋਰੰਜਨ ਖੇਤਰ ਨਾਲ ਜੁੜਨ, ਸਹਿਯੋਗ ਕਰਨ, ਇਨੋਵੇਟ ਕਰਨ ਅਤੇ ਯੋਗਦਾਨ ਕਰਨ ਦੇ ਲਈ ਸ਼ਾਨਦਾਰ ਗਲੋਬਲ ਪਲੈਟਫਾਰਮ ਪ੍ਰਦਾਨ ਕਰਦਾ ਹੈ।
ਵੇਵਸ ਭਾਰਤ ਦੀ ਰਚਨਾਤਕ ਸ਼ਕਤੀ ਨੂੰ ਵਧਾਉਣ ਦੇ ਲਈ ਤਿਆਰ ਹੈ, ਜੋ ਕੰਟੈਂਟ ਨਿਰਮਾਣ, ਬੌਧਿਕ ਸੰਪਦਾ ਅਤੇ ਟੈਕਨੋਲੋਜੀਕਲ ਇਨੋਵੇਸ਼ਨ ਦੇ ਕੇਂਦਰ ਦੇ ਰੂਪ ਵਿੱਚ ਇਸ ਦੀ ਸਥਿਤੀ ਨੂੰ ਵਧਾਵੇਗਾ। ਇਸ ਵਿੱਚ ਪ੍ਰਸਾਰਣ, ਪ੍ਰਿੰਟ ਮੀਡੀਆ, ਟੈਲੀਵਿਜ਼ਨ, ਰੇਡੀਓ, ਫਿਲਮ, ਐਨੀਮੇਸ਼ਨ, ਵਿਜ਼ੁਅਲ ਇਫੈਕਟਸ, ਗੇਮਿੰਗ, ਕੌਮਿਕਸ, ਆਵਾਜ਼ ਅਤੇ ਸੰਗੀਤ, ਵਿਗਿਆਪਨ, ਡਿਜੀਟਲ ਮੀਡੀਆ, ਸੋਸ਼ਲ ਮੀਡੀਆ ਪਲੈਟਫਾਰਮ, ਜਨਰੇਟਿਵ ਏਆਈ, ਔਗਮੈਂਟੇਡ ਰਿਐਲਿਟੀ (ਏਆਰ), ਵਰਚੁਅਲ ਰਿਐਲਿਟੀ (ਵੀਆਰ), ਅਤੇ ਐਕਸਟੈਂਡਿਡ ਰਿਐਲਿਟੀ (ਐਕਸਆਰ) ਸ਼ਾਮਲ ਹਨ।
ਕੀ ਤੁਹਾਡੇ ਕੋਈ ਸਵਾਲ ਹਨ? ਇੱਥੇ ਜਵਾਬ ਲੱਭੋ।
ਪੀਆਈਬੀ ਟੀਮ ਵੇਵਸ ਦੀਆਂ ਨਵੀਨਤਮ ਐਲਾਨਾਂ ਦੀ ਜਾਣਕਾਰੀ ਨਾਲ ਅਪਡੇਟ ਰਹੋ।
ਆਓ, ਇਸ ਦਾ ਹਿੱਸਾ ਬਣੀਏ। ਵੇਵਸ ਦੇ ਲਈ ਹੁਣੇ ਰਜਿਸਟਰ ਕਰੋ।
*************
ਪੀਆਈਬੀ ਟੀਮ ਵੇਵਸ 2025 । ਸੱਈਦ/ਨਿਕਿਤਾ/ਧਨਲਕਸ਼ਮੀ/ਪਰਸ਼ੁਰਾਮ । 99
Release ID:
(Release ID: 2123073)
| Visitor Counter:
Visitor Counter : 8
Read this release in:
English
,
Gujarati
,
Urdu
,
Nepali
,
Hindi
,
Marathi
,
Bengali
,
Bengali-TR
,
Assamese
,
Telugu
,
Kannada
,
Malayalam