ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
azadi ka amrit mahotsav

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 21 ਅਪ੍ਰੈਲ, 2025 ਨੂੰ 17ਵੇਂ ਲੋਕ ਸੇਵਾ ਦਿਵਸ ‘ਤੇ ਰਾਸ਼ਟਰ ਦੇ ਲੋਕ ਸੇਵਕਾਂ ਨੂੰ ਸੰਬੋਧਨ ਕਰਨਗੇ


ਇਸ ਮੌਕੇ ‘ਤੇ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 17ਵੇਂ ਲੋਕ ਸੇਵਾ ਦਿਵਸ 2025 ‘ਤੇ ਲੋਕ ਪ੍ਰਸ਼ਾਸਨ ਵਿੱਚ ਉਤਕ੍ਰਿਸ਼ਟਤਾ ਲਈ ਪ੍ਰਧਾਨ ਮੰਤਰੀ ਪੁਰਸਕਾਰ ਪ੍ਰਦਾਨ ਕਰਨਗੇ

ਲੋਕ ਸੇਵਾ ਦਿਵਸ ਦੇਸ਼ ਭਰ ਵਿੱਚ ਲੋਕ ਸੇਵਕਾਂ ਲਈ ਨਾਗਰਿਕਾਂ ਦੇ ਹਿਤ ਲਈ ਖੁਦ ਨੂੰ ਮੁੜ ਸਮਰਪਿਤ ਕਰਨ ਅਤੇ ਕੰਮ ਵਿੱਚ ਲੋਕ ਸੇਵਾ ਅਤੇ ਉਤਕ੍ਰਿਸ਼ਟਤਾ ਪ੍ਰਤੀ ਆਪਣੀ ਪ੍ਰਤੀਬੱਧਤਾ ਨੂੰ ਦੁਹਰਾਉਣ ਦਾ ਮੌਕਾ ਹੈ

Posted On: 20 APR 2025 12:39PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 21 ਅਪ੍ਰੈਲ, 2025 ਨੂੰ 17ਵੇਂ ਲੋਕ ਸੇਵਾ ਦਿਵਸ ‘ਤੇ ਦੇਸ਼ ਦੇ ਲੋਕ ਸੇਵਕਾਂ ਨੂੰ ਸੰਬੋਧਨ ਕਰਨਗੇ।

ਇਸ ਮੌਕੇ ‘ਤੇ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜ਼ਿਲ੍ਹਿਆਂ ਅਤੇ ਕੇਂਦਰ/ਰਾਜ ਸਰਕਾਰਾਂ ਵਿੱਚ ਚਿੰਨ੍ਹਿਤ ਪ੍ਰਾਥਮਿਕਤਾ ਵਾਲੇ ਪ੍ਰੋਗਰਾਮਾਂ ਅਤੇ ਇਨੋਵੇਸ਼ਨਾਂ ਦੇ ਪ੍ਰਭਾਵਸ਼ਾਲੀ ਲਾਗੂਕਰਨ ਲਈ ਲੋਕ ਪ੍ਰਸ਼ਾਸਨ ਵਿੱਚ ਉੱਤਮਤਾ ਲਈ ਪ੍ਰਧਾਨ ਮੰਤਰੀ ਪੁਰਸਕਾਰ ਪ੍ਰਦਾਨ ਕਰਨਗੇ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਸਮੁੱਚੇ ਵਿਕਾਸ ਅਤੇ ਇਨੋਵੇਸ਼ਨਾਂ ‘ਤੇ ਈ-ਪੁਸਤਕਾਂ ਦਾ ਉਦਘਾਟਨ ਕਰਨਗੇ। ਇਨ੍ਹਾਂ ਪੁਸਤਕਾਂ ਵਿੱਚ ਚਿੰਨ੍ਹਿਤ ਪ੍ਰਾਥਮਿਕਤਾ ਵਾਲੇ ਪ੍ਰੋਗਰਾਮਾਂ ਅਤੇ ਇਨੋਵੇਸ਼ਨਾਂ ਦੇ ਲਾਗੂਕਰਨ ਦੀ ਸਫ਼ਲਤਾ ਦੀਆਂ ਗਾਥਾਵਾਂ ਹਨ। ਪੁਰਸਕਾਰ ਵੰਡ ਤੋਂ ਪਹਿਲਾਂ ਪੁਰਸਕਾਰ ਜੇਤੂ ਪਹਿਲਕਦੀਆਂ ‘ਤੇ ਇੱਕ ਫਿਲਮ ਵੀ ਦਿਖਾਈ ਜਾਵੇਗੀ। ਇਹ 7ਵਾਂ ਮੌਕਾ ਹੋਵੇਗਾ ਜਦੋਂ ਪ੍ਰਧਾਨ ਮੰਤਰੀ ਮੋਦੀ ਰਾਸ਼ਟਰੀ ਲੋਕ ਸੇਵਾ ਦਿਵਸ ਸਮਾਰੋਹ ਨੂੰ ਸੰਬੋਧਨ ਕਰਨਗੇ।

ਲੋਕ ਸੇਵਾ ਦਿਵਸ ਦੇਸ਼ ਭਰ ਵਿੱਚ ਲੋਕ ਸੇਵਕਾਂ ਦੇ ਲਈ ਨਾਗਰਿਕਾਂ ਦੇ ਹਿਤ ਦੇ ਲਈ ਖੁਦ ਨੂੰ ਮੁੜ-ਸਮਰਪਿਤ ਕਰਨ ਅਤੇ ਆਪਣੇ ਕਾਰਜ ਵਿੱਚ ਲੋਕ ਸੇਵਾ ਅਤੇ ਉਤਕ੍ਰਿਸ਼ਟਤਾ ਦੇ ਪ੍ਰਤੀ ਆਪਣੀ ਪ੍ਰਤੀਬੱਧਤਾ ਨੂੰ ਦੁਹਰਾਉਣ ਦਾ ਅਵਸਰ ਹੈ। ਇਹ ਮਿਤੀ ਉਸ ਦਿਨ ਨੂੰ ਯਾਦ ਕਰਨ ਦੇ ਲਈ ਚੁਣੀ ਗਈ ਸੀ ਜਦੋਂ ਸਰਦਾਰ ਵੱਲਭਭਾਈ ਪਟੇਲ ਨੇ 1947 ਵਿੱਚ ਮੇਟਕੌਫ ਹਾਉਸ ਦਿੱਲੀ (Metcalfe House Delhi) ਵਿੱਚ ਪ੍ਰਸ਼ਾਸਨਿਕ ਸੇਵਾ ਅਧਿਕਾਰੀਆਂ ਦੇ ਪ੍ਰੋਬੇਸ਼ਨਰਾਂ ਨੂੰ ਸੰਬੋਧਨ ਕੀਤਾ ਸੀ। ਲੋਕ ਸੇਵਾ ਦਿਵਸ ਨੂੰ ਮਨਾਉਣ ਦੇ ਲਈ, ਸਰਕਾਰ ਵਿਗਿਆਨ ਭਵਨ, ਨਵੀਂ ਦਿੱਲੀ ਇੱਕ ਦਿਵਸੀ ਲੋਕ ਸੇਵਾ ਦਿਵਸ ਕਾਨਫਰੰਸ ਦਾ ਆਯੋਜਨ ਕਰ ਰਹੀ ਹੈ।

ਆਮ ਨਾਗਰਿਕਾਂ ਦੀ ਭਲਾਈ ਦੇ ਲਈ ਕੇਂਦਰ ਅਤੇ ਰਾਜ ਸਰਕਾਰਾਂ ਦੇ ਜ਼ਿਲ੍ਹਿਆਂ ਅਤੇ ਸੰਗਠਨਾਂ ਦੁਆਰਾ ਕੀਤੇ ਗਏ ਅਸਧਾਰਣ ਅਤੇ ਅਭਿਨਵ ਕਾਰਜਾਂ ਨੂੰ ਮਾਨਤਾ ਦੇਣ ਦੇ ਲਈ ਲੋਕ ਪ੍ਰਸ਼ਾਸਨ ਵਿੱਚ ਉਤਕ੍ਰਿਸ਼ਟਤਾ ਦੇ ਲਈ ਪ੍ਰਧਾਨ ਮੰਤਰੀ ਪੁਰਸਕਾਰ ਯੋਜਨਾ ਸ਼ੁਰੂ ਕੀਤੀ ਹੈ। ਪ੍ਰਧਾਨ ਮੰਤਰੀ ਪੁਰਸਕਾਰ ਯੋਜਨਾ 2024 ਦੇ ਲਈ, ਲੋਕ ਸੇਵਾ ਦਿਵਸ 2025 ‘ਤੇ ਪ੍ਰਦਾਨ ਕੀਤੇ ਜਾਣ ਵਾਲੇ ਪੁਰਸਕਾਰਾਂ ਦੇ ਲਈ ਨਿਮਨਲਿਖਿਤ ਪ੍ਰਾਥਮਿਕਤਾ ਵਾਲੇ ਪ੍ਰੋਗਰਾਮਾਂ ਦੀ ਪਹਿਚਾਣ ਕੀਤੀ ਗਈ ਹੈ: (i) ਸ਼੍ਰੇਣੀ 1 – ਜ਼ਿਲ੍ਹਿਆਂ ਦਾ ਸਮੁੱਚਾ ਵਿਕਾਸ, (ii) ਸ਼੍ਰੇਣੀ 2- ਖ਼ਾਹਿਸ਼ੀ ਬਲੌਕ ਪ੍ਰੋਗਰਾਮ (iii) ਸ਼੍ਰੇਣੀ 3 – ਇਨੋਵੇਸ਼ਨ। ਵਿਆਪਕ ਮੁਲਾਂਕਣ ਦੇ ਬਾਅਦ 1588 ਨਾਮਾਂਕਨਾਂ ਵਿੱਚੋਂ 14 ਪੁਰਸਕਾਰ ਜੇਤੂਆਂ ਨੂੰ ਲਘੂ ਸੂਚੀਬੱਧ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਪੁਰਸਕਾਰ ਵਿੱਚ: (i) ਟ੍ਰੌਫੀ, (ii) ਸਕ੍ਰੋਲ ਅਤੇ (iii) ਸਨਾਮਨਿਤ ਜ਼ਿਲ੍ਹੇ/ਸੰਗਠਨ ਨੂੰ 20 ਲੱਖ ਰੁਪਏ ਦੀ ਪ੍ਰੋਤਸਾਹਨ ਰਾਸ਼ੀ ਦਿੱਤੀ ਜਾਂਦੀ ਹੈ। *ਪੁਰਸਕਾਰ ਸਮਾਰੋਹ ਦੇ ਬਾਅਦ ਕੈਬਨਿਟ ਸਕੱਤਰ ਡਾ. ਟੀਵੀ ਸੋਮਨਾਥਨ ਦੀ ਪ੍ਰਧਾਨਗੀ ਵਿੱਚ “ਲੋਕ ਸੇਵਾ ਸੁਧਾਰ- ਚੁਣੌਤੀਆਂ ਅਤੇ ਅਵਸਰ” ‘ਤੇ ਇੱਕ ਪੂਰਣ ਸੈਸ਼ਨ ਹੋਵੇਗਾ। ਇਸ ਅਵਸਰ ‘ਤੇ ਸ਼ਹਿਰੀ ਟ੍ਰਾਂਸਪੋਰਟੇਸ਼ਨ ਨੂੰ ਮਜ਼ਬੂਤ ਕਰਨ, ਆਯੁਸ਼ਮਾਨ ਭਾਰਤ ਪੀਐੱਮ-ਜਨ ਆਰੋਗਯ ਯੋਜਨਾ ਅਤੇ ਆਯੁਸ਼ਮਾਨ ਆਰੋਗਯ ਮੰਦਿਰ ਦੇ ਮਾਧਿਅਮ ਨਾਲ ਸਵਸਥ ਭਾਰਤ ਨੂੰ ਹੁਲਾਰਾ ਦੇਣ, ਮਿਸ਼ਨ ਸਕਸ਼ਮ ਆਂਗਨਵਾੜੀ ਅਤੇ ਪੋਸ਼ਣ 2.0 ਦੇ ਮਾਧਿਅਮ ਨਾਲ ਮਹਿਲਾਵਾਂ ਅਤੇ ਬੱਚਿਆਂ ਦੇ ਲਈ ਪੋਸ਼ਣ ਨੂੰ ਹੁਲਾਰਾ ਦੇਣ, ਖ਼ਾਹਿਸ਼ੀ ਬਲੌਕ ਪ੍ਰੋਗਰਾਮ ‘ਤੇ ਚਾਰ ਅਲੱਗ-ਅਲੱਗ ਸੈਸ਼ਨ ਆਯੋਜਿਤ ਕੀਤੇ ਜਾਣਗੇ।

ਆਵਾਸ ਅਤੇ ਸ਼ਹਿਰੀ ਮਾਮਲੇ ਮੰਤਰਾਲੇ ਅਤੇ ਬਿਜਲੀ ਮੰਤਰਾਲੇ ਦੇ ਮੰਤਰੀ ਸ਼੍ਰੀ ਮਨੋਹਰ ਲਾਲ ਸ਼ਹਿਰੀ ਟ੍ਰਾਂਸਪੋਰਟੇਸ਼ਨ ਨੂੰ ਮਜ਼ਬੂਤ ਬਣਾਉਣ ‘ਤੇ ਸੈਸ਼ਨ ਦੀ ਪ੍ਰਧਾਨਗੀ ਕਰਨਗੇ, ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਅਤੇ ਰਸਾਇਣ ਅਤੇ ਖਾਦ ਮੰਤਰੀ, ਸ਼੍ਰੀ ਜਗਤ ਪ੍ਰਕਾਸ਼ ਨੱਡਾ ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਆਰੋਗਯ ਯੋਜਨਾ ਅਤੇ ਆਯੁਸ਼ਮਾਨ ਆਰੋਗਯ ਮੰਦਿਰ ਦੇ ਮਾਧਿਅਮ ਨਾਲ ਤੰਦਰੁਸਤ ਭਾਰਤ ਨੂੰ ਹੁਲਾਰਾ ਦੇਣ ‘ਤੇ ਸੈਸ਼ਨ ਦੀ ਪ੍ਰਧਾਨਗੀ ਕਰਨਗੇ ਜਦਕਿ ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ, ਸ਼੍ਰੀਮਤੀ ਅੰਨਪੂਰਣਾ ਦੇਵੀ ਮਿਸ਼ਨ ਸਕਸ਼ਮ ਆਂਗਨਵਾੜੀ ਅਤੇ ਪੋਸ਼ਣ 2.0 ਦੇ ਮਾਧਿਅਮ ਨਾਲ ਮਹਿਲਾਵਾਂ ਅਤੇ ਬੱਚਿਆਂ ਵਿੱਚ ਪੋਸ਼ਣ ਨੂੰ ਹੁਲਾਰਾ ਦੇਣ ‘ਤੇ ਸੈਸ਼ਨ ਦੀ ਪ੍ਰਧਾਨਗੀ ਕਰਨਗੇ। ਨੀਤੀ ਆਯੋਗ ਦੇ ਸੀਈਓ ਸ਼੍ਰੀ ਬੀਵੀਆਰ ਸੁਬ੍ਰਹਮਣਿਅਮ ਖ਼ਾਹਿਸ਼ੀ ਬਲੌਕ ਪ੍ਰੋਗਰਾਮ ‘ਤੇ ਸੈਸ਼ਨ ਦੀ ਪ੍ਰਧਾਨਗੀ ਕਰਨਗੇ।

ਇਸ ਦਿਨ ਭਰ ਚੱਲਣ ਵਾਲੇ ਪ੍ਰੋਗਰਾਮ ਵਿੱਚ ਸਕੱਤਰ, ਐਡੀਸ਼ਨਲ ਸਕੱਤਰ, ਸੰਯੁਕਤ ਸਕੱਤਰ, ਡਿਪਟੀ ਸਕੱਤਰ, ਸਹਾਇਕ ਸਕੱਤਰ ਸਹਿਤ ਭਾਰਤ ਸਰਕਾਰ ਦੇ ਸੀਨੀਅਰ ਅਧਿਕਾਰੀ ਅਤੇ ਮੁੱਖ ਸਕੱਤਰ, ਐਡੀਸ਼ਨਲ ਚੀਫ ਸੈਕਟਰੀ, ਪ੍ਰਧਾਨ ਸਕੱਤਰ ਅਤੇ ਕੇਂਦਰੀ ਸਿਖਲਾਈ ਸੰਸਥਾਨਾਂ ਦੇ ਪ੍ਰਮੁੱਖ, ਰੈਜ਼ੀਡੈਂਟ ਕਮਿਸ਼ਨਰ, ਕੇਂਦਰੀ ਸੇਵਾਵਾਂ ਦੇ ਅਧਿਕਾਰੀ ਅਤੇ ਜ਼ਿਲ੍ਹਾ ਕਲੈਕਟਰ ਸਹਿਤ ਰਾਜ ਸਰਕਾਰਾਂ ਦੇ ਸੀਨੀਅਰ ਅਧਿਕਾਰੀ ਹਿੱਸਾ ਲੈਣਗੇ।

***********

ਐੱਨਕੇਆਰ/ਪੀਐੱਸਐੱਮ


(Release ID: 2123072) Visitor Counter : 11