ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਵੇਵਸ ਫਿਲਮ ਪੋਸਟਰ ਮੇਕਿੰਗ ਚੈਲੇਂਜ ਵਿੱਚ ਟੌਪ 50 ਡਿਜੀਟਲ ਪੋਸਟਰ ਜੇਤੂਆਂ ਦਾ ਐਲਾਨ ਕੀਤਾ ਗਿਆ
ਮੁੰਬਈ ਵਿੱਚ ਵੇਵਸ ਵਿੱਚ ਅੰਤਿਮ ਪੁਰਸਕਾਰਾਂ ਦਾ ਐਲਾਨ ਕੀਤਾ ਜਾਵੇਗਾ
ਵੇਵਸ ਵਿੱਚ ਲਾਈਵ ਹੈਂਡ-ਪੇਂਟਿਡ ਪੋਸਟਰ ਮੇਕਿੰਗ ਪ੍ਰਤੀਯੋਗਿਤਾ ਵਿੱਚ ਹਿੱਸਾ ਲੈਣ ਦੇ ਲਈ 10 ਦੀ ਚੋਣ ਕੀਤੀ ਗਈ
Posted On:
19 APR 2025 1:00PM
|
Location:
PIB Chandigarh
ਵਿਸ਼ਵ ਆਡੀਓ ਵਿਜ਼ੁਅਲ ਅਤੇ ਮਨੋਰੰਜਨ ਸਮਿਟ (ਵੇਵਸ) ਨੇ ਭਾਰਤ ਭਰ ਦੇ ਕਲਾਕਾਰਾਂ ਤੋਂ ਮਿਲੀ ਜ਼ਬਰਦਸਤ ਪ੍ਰਤੀਕਿਰਿਆ ਦੇ ਬਾਅਦ ਆਪਣੇ ਫਿਲਮ ਪੋਸਟਰ ਮੇਕਿੰਗ ਚੈਲੇਂਜ ਦੇ ਟੌਪ 50 ਡਿਜੀਟਲ ਪੋਸਟਰ ਜੇਤੂਆਂ ਦਾ ਐਲਾਨ ਕੀਤਾ ਹੈ। ਪ੍ਰਤੀਯੋਗਿਤਾ ਵਿੱਚ ਉਭਰਦੇ ਦ੍ਰਿਸ਼ ਕਥਾਕਾਰਾਂ ਦੇ ਜਨੂੰਨ ਅਤੇ ਇਨੋਵੇਸ਼ਨ ਨੂੰ ਦਰਸਾਉਂਦੇ ਹੋਏ, 542 ਡਿਜੀਟਲ ਸਬਮਿਸ਼ਨ ਪ੍ਰਾਪਤ ਹੋਏ। ਹੈਂਡ-ਪੇਂਟਿਡ ਪੋਸਟਰ ਮੇਕਿੰਗ ਪ੍ਰਤੀਯੋਗਿਤਾ ਵਿੱਚ ਦੇਸ਼ ਭਰ ਦੇ ਵਿਭਿੰਨ ਕਲਾ ਸੰਸਥਾਨਾਂ ਤੋਂ 10 ਐਂਟਰੀਆਂ ਚੁਣੀਆਂ ਗਈਆਂ ਹਨ। ਜੇਤੂਆਂ ਦੀ ਚੋਣ ਮੁੰਬਈ ਵਿੱਚ ਵੇਵ ਸਮਿਟ ਦੌਰਾਨ ਹੋਣ ਵਾਲੇ ਲਾਈਵ ਫਿਨਾਲੇ ਵਿੱਚ ਕੀਤਾ ਜਾਵੇਗਾ।
ਡਿਜੀਟਲ ਪੋਸਟਰ ਮੇਕਿੰਗ ਪ੍ਰਤੀਯੋਗਿਤਾ
ਜਿਊਰੀ ਵਿੱਚ ਆਦਿੱਤਯ ਆਰਯ, ਫੋਟੋਗ੍ਰਾਫਰ ਅਤੇ ਸੰਸਥਾਪਕ ਡਾਇਰੈਕਟਰ, ਮਿਊਜ਼ੀਓ ਕੈਮਰਾ ਗੁਰੂਗ੍ਰਾਮ, ਅਤੇ ਆਨੰਦ ਮੋਯ ਬਨਰਜੀ, ਆਰਟਿਸਟ ਪ੍ਰਿੰਟਮੇਕਰ ਅਤੇ ਵਾਈਸ ਪ੍ਰਿੰਸੀਪਲ, ਸਾਉਥ ਦਿੱਲੀ ਪੌਲੀਟੈਕਨੀਕ ਫਾਰ ਵੁਮਨ, ਸਹਿ-ਆਯੋਜਕਾਂ ਇਮੇਜਨੇਸ਼ਨ ਸਟ੍ਰੀਟ ਆਰਟ ਅਤੇ ਨੈਸ਼ਨਲ ਫਿਲਮ ਡਿਵੈਲਪਮੈਂਟ ਕਾਰਪੋਰੇਸ਼ਨ-ਨੈਸ਼ਨਲ ਫਿਲਮ ਅਚੀਵਸ ਇੰਡੀਆ ਦੇ ਨਾਲ ਇੱਕ ਕਠੋਰ ਬਹੁ-ਪੱਧਰੀ ਮੁਲਾਂਕਣ ਕੀਤਾ ਗਿਆ। 197 ਪੋਸਟਰਾਂ ਦੀ ਸ਼ੁਰੂਆਤੀ ਸ਼ੌਰਟਲਿਸਟ ਤੋਂ, ਜਿਊਰੀ ਨੇ ਰਚਨਾਤਮਕਤਾ, ਮੌਲਿਕਤਾ ਅਤੇ ਕਹਾਣੀ ਕਹਿਣ ਦੇ ਪ੍ਰਭਾਵ ਦੇ ਅਧਾਰ ‘ਤੇ ਅੰਤਿਮ ਟੌਪ 50 ਦੀ ਚੋਣ ਕੀਤੀ।
ਟੌਪ 50 ਵਿੱਚੋਂ ਤਿੰਨ ਉਤਕ੍ਰਿਸ਼ਟ ਫਾਈਨਲਿਸਟਾਂ ਦੀ ਪਹਿਚਾਣ ਕੀਤੀ ਗਈ ਹੈ (ਵਰਣਮਾਲਾ ਕ੍ਰਮ ਵਿੱਚ):
- ਸਪਤੋਸਿੰਧੁ ਸੇਨਗੁਪਤਾ
- ਸ਼ਿਵਾਂਗੀ ਸਰਮਾਹ ਕਸ਼ਯਪ
- ਸੁਰੇਸ਼ ਡੀ ਨਾਇਰ
ਟੌਪ ਤਿੰਨ ਦੀ ਅੰਤਿਮ ਰੈਂਕਿੰਗ ਦਾ ਐਲਾਨ 1 ਤੋਂ 4 ਮਈ, 2025 ਤੱਕ ਮੁੰਬਈ ਵਿੱਚ ਹੋਣ ਵਾਲੇ ਵੇਵ ਸਮਿਟ ਵਿੱਚ ਕੀਤੀ ਜਾਵੇਗੀ। 50 ਜੇਤੂ ਪੋਸਟਰਾਂ ਨੂੰ ਸਮਿਟ ਵਿੱਚ ਡਿਜੀਟਲ ਤੌਰ ‘ਤੇ ਪ੍ਰਦਰਸ਼ਿਤ ਕੀਤਾ ਜਾਵੇਗਾ, ਜਿਸ ਨਾਲ ਪ੍ਰਤੀਭਾਗੀਆਂ ਨੂੰ ਦ੍ਰਿਸ਼ਤਾ ਅਤੇ ਮਾਣਤਾ ਦੇ ਲਈ ਇੱਕ ਮੁੱਲਵਾਣ ਮੰਚ ਮਿਲੇਗਾ।
ਹੱਥ ਨਾਲ ਪੇਂਟ ਕੀਤੇ ਗਏ ਪੋਸਟਰ ਆਰਟ ਦਾ ਜਸ਼ਨ ਵੇਵਸ ਵਿੱਚ ਲਾਈਵ ਪ੍ਰਤੀਯੋਗਿਤਾ ਦੇ ਨਾਲ ਮਨਾਇਆ ਜਾਵੇਗਾ
ਵੇਵਸ ਲਾਈਵ ਹੈਂਡ-ਪੇਂਟਿਡ ਫਿਲਮ ਪੋਸਟਰ ਮੇਕਿੰਗ ਪ੍ਰਤੀਯੋਗਿਤਾ ਦਾ ਵੀ ਆਯੋਜਨ ਕਰੇਗਾ, ਜਿਸ ਵਿੱਚ ਇੱਕ ਪਰੰਪਰਾਗਤ ਕਲਾ ਰੂਪ ‘ਤੇ ਚਾਨਣਾ ਪਾਇਆ ਜਾਵੇਗਾ, ਜਿਸ ਨੇ ਕਦੇ ਭਾਰਤੀ ਸਿਨੇਮਾ ਦੀ ਦ੍ਰਿਸ਼ ਪਹਿਚਾਣ ਨੂੰ ਪਰਿਭਾਸ਼ਿਤ ਕੀਤਾ ਸੀ। ਐੱਮਐੱਫ ਹੁਸੈਨ ਅਤੇ ਐੱਮਐੱਸ ਪੰਡਿਤ ਜਿਹੇ ਦਿੱਗਜ ਕਲਾਕਾਰਾਂ ਦੀ ਭਾਵਨਾ ਨੂੰ ਜਗਾਉਂਦੇ ਹੋਏ, ਇਹ ਖੰਡ ਹੱਥ ਨਾਲ ਪੇਂਟ ਕੀਤੇ ਗਏ ਪੋਸਟਰਾਂ ਦੀ ਸਮ੍ਰਿੱਧ ਵਿਰਾਸਤ ਦਾ ਸਨਮਾਨ ਕਰਦਾ ਹੈ।
ਸਾਰੀਆਂ ਐਂਟਰੀਆਂ ਵਿੱਚੋਂ 10 ਵਿਦਿਆਰਥੀ ਕਲਾਕਾਰਾਂ ਨੂੰ ਵੇਵਸ ਵਿੱਚ ਲਾਈਵ ਪ੍ਰਤੀਯੋਗਿਤਾ ਵਿੱਚ ਹਿੱਸਾ ਲੈਣ ਦੇ ਲਈ ਚੁਣਿਆ ਗਿਆ ਹੈ। ਇਸ ਪ੍ਰੋਗਰਾਮ ਵਿੱਚ ਉਹ ਆਪਣੇ ਕੌਸ਼ਲ ਦਾ ਪ੍ਰਦਰਸ਼ਨ ਕਰਨਗੇ ਕਿਉਂਕਿ ਉਹ ਰੀਅਲ ਟਾਈਮ ਵਿੱਚ ਹੱਥ ਨਾਲ ਪੇਂਟ ਕੀਤੇ ਗਏ ਫਿਲਮ ਪੋਸਟਰ ਬਣਾਉਂਦੇ ਹਨ। ਟੌਪ ਤਿੰਨ ਜੇਤੂਆਂ ਨੂੰ ਇਸ ਸੱਭਿਆਚਾਰ ਤੌਰ ‘ਤੇ ਮਹੱਤਵਪੂਰਨ ਮਾਧਿਅਮ ਵਿੱਚ ਉਨ੍ਹਾਂ ਦੇ ਉਤਕ੍ਰਿਸ਼ਟ ਯੋਗਦਾਨ ਦੇ ਲਈ ਪਹਿਚਾਣਿਆ ਅਤੇ ਪੁਰਸਕ੍ਰਿਤ ਕੀਤਾ ਜਾਵੇਗਾ।
ਫਿਲਮ ਪੋਸਟਰ ਮੇਕਿੰਗ ਚੈਲੇਂਜ ਬਾਰੇ
ਵੇਵਸ ਫਿਲਮ ਪੋਸਟਰ ਮੇਕਿੰਗ ਚੈਲੇਂਜ ਸਿਨੇਮਾਈ ਕਲਾ ਦਾ ਜਸ਼ਨ ਮਨਾਉਣ, ਉਭਰਦੀ ਪ੍ਰਤਿਭਾਵਾਂ ਨੂੰ ਹੁਲਾਰਾ ਦੇਣ ਅਤੇ ਦ੍ਰਿਸ਼ ਕਹਾਣੀ ਕਹਿਣ ਦੇ ਪਰੰਪਰਾਗਤ ਅਤੇ ਸਮਕਾਲੀਨ ਰੂਪਾਂ ਨਾਲ ਜੋੜਨ ਦੀ ਇੱਕ ਵਿਆਪਕ ਪਹਿਲ ਦਾ ਹਿੱਸਾ ਹੈ। ਵੱਧ ਜਾਣਕਾਰੀ ਅਤੇ ਜੇਤੂਆਂ ਦੀ ਪੂਰੀ ਸੂਚੀ ਦੇ ਲਈ, ਇੱਥੇ ਜਾਓ: https://www.nfdcindia.com/waves-poster-challenge-2025/
ਵੇਵਸ ਬਾਰੇ
ਮੀਡੀਆ ਅਤੇ ਮਨੋਰੰਜਨ (ਐੱਮਐਂਡਈ) ਖੇਤਰ ਦੇ ਲਈ ਇੱਕ ਮਹੱਤਵਪੂਰਨ ਆਯੋਜਨ, ਪਹਿਲੇ ਵਿਸ਼ਵ ਦ੍ਰਿਸ਼-ਭਵਯ ਅਤੇ ਮਨੋਰੰਜਨ ਸਮਿਟ, ਭਾਰਤ ਸਰਕਾਰ ਦੁਆਰਾ 1 ਤੋਂ 4 ਮਈ, 2025 ਤੱਕ ਮੁੰਬਈ, ਮਹਾਰਾਸ਼ਟਰ ਵਿੱਚ ਆਯੋਜਿਤ ਕੀਤਾ ਜਾਵੇਗਾ।
ਤੁਸੀਂ ਉਦਯੋਗ ਪੇਸ਼ੇਵਰ, ਨਿਵੇਸ਼ਕ, ਨਿਰਮਾਤਾ ਜਾਂ ਇਨੋਵੇਟਰ ਕੋਈ ਵੀ ਹੋਵੋ, ਸਮਿਟ ਐੱਮਐਂਡਈ ਲੈਂਡਸਕੇਪ ਵਿੱਚ ਜੁੜਨ, ਸਹਿਯੋਗ ਕਰਨ, ਇਨੋਵੇਟ ਕਰਨ ਅਤੇ ਯੋਗਦਾਨ ਕਰਨ ਦੇ ਲਈ ਅੰਤਿਮ ਗਲੋਬਲ ਪਲੈਟਫਾਰਮ ਪ੍ਰਦਾਨ ਕਰਦਾ ਹੈ।
ਵੇਵਸ ਭਾਰਤ ਦੀ ਰਚਨਾਤਕ ਸ਼ਕਤੀ ਨੂੰ ਵਧਾਉਣ ਦੇ ਲਈ ਤਿਆਰ ਹੈ, ਜੋ ਕੰਟੈਂਟ ਨਿਰਮਾਣ, ਬੌਧਿਕ ਸੰਪਦਾ ਅਤੇ ਟੈਕਨੋਲੋਜੀਕਲ ਇਨੋਵੇਸ਼ਨ ਦੇ ਕੇਂਦਰ ਦੇ ਰੂਪ ਵਿੱਚ ਇਸ ਦੀ ਸਥਿਤੀ ਨੂੰ ਵਧਾਵੇਗਾ। ਫੋਕਸ ਵਿੱਚ ਉਦਯੋਗ ਅਤੇ ਖੇਤਰ ਸ਼ਾਮਲ ਹਨ ਪ੍ਰਸਾਰਣ, ਪ੍ਰਿੰਟ ਮੀਡੀਆ, ਟੈਲੀਵਿਜ਼ਨ, ਰੇਡੀਓ, ਫਿਲਮ, ਐਨੀਮੇਸ਼ਨ, ਵਿਜ਼ੁਅਲ ਇਫੈਕਟਸ, ਗੇਮਿੰਗ, ਕੌਮਿਕਸ, ਆਵਾਜ਼ ਅਤੇ ਸੰਗੀਤ, ਵਿਗਿਆਪਨ, ਡਿਜੀਟਲ ਮੀਡੀਆ, ਸੋਸ਼ਲ ਮੀਡੀਆ ਪਲੈਟਫਾਰਮ, ਜਨਰੇਟਿਵ ਏਆਈ, ਸੰਵਰਧਿਤ ਵਾਸਤਵਿਕਤਾ, ਆਭਾਸੀ ਵਾਸਤਵਿਕਤਾ ਅਤੇ ਵਿਸਤਾਰਿਤ ਵਾਸਤਵਿਕਤਾ।
ਕੀ ਤੁਹਾਡੇ ਕੋਈ ਸਵਾਲ ਹਨ? ਇੱਥੇ ਜਵਾਬ ਲੱਭੋ।
ਪੀਆਈਬੀ ਟੀਮ ਵੇਵਸ ਦੀਆਂ ਨਵੀਨਤਮ ਘੋਸ਼ਣਾਵਾਂ ਨਾਲ ਅਪਡੇਟ ਰਹੋ
ਹੁਣੇ ਵੇਵਸ ਲਈ ਰਜਿਸਟਰ ਕਰੋ।
***
ਪੀਆਈਬੀ ਟੀਮ ਵੇਵਸ 2025 | ਰਿਯਾਸ/ਪਰਸ਼ੂਰਾਮ | 97
Release ID:
(Release ID: 2122930)
| Visitor Counter:
25
Read this release in:
Khasi
,
English
,
Urdu
,
Nepali
,
Hindi
,
Marathi
,
Bengali
,
Assamese
,
Gujarati
,
Tamil
,
Telugu
,
Kannada
,
Malayalam