ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਮੱਧ ਪ੍ਰਦੇਸ਼ ਦੇ ਆਨੰਦਪੁਰ ਧਾਮ ਵਿਖੇ ਇਕੱਠ ਨੂੰ ਸੰਬੋਧਨ ਕੀਤਾ
‘ਵਿਕਾਸ ਦੇ ਨਾਲ-ਨਾਲ ਵਿਰਾਸਤ’ ('Development as well as Heritage') ਦੇ ਮੰਤਰ ਦੇ ਨਾਲ ਨਵਾਂ ਭਾਰਤ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ: ਪ੍ਰਧਾਨ ਮੰਤਰੀ
ਸਾਡਾ ਦੇਸ਼ ਰਿਸ਼ੀਆਂ, ਸਿਆਣਿਆਂ ਅਤੇ ਸੰਤਾਂ ਦੀ ਧਰਤੀ ਹੈ, ਜਦੋਂ ਭੀ ਸਾਡਾ ਸਮਾਜ ਕਿਸੇ ਕਠਿਨ ਦੌਰ ਤੋਂ ਗੁਜਰਦਾ ਹੈ, ਕੋਈ ਨਾ ਕੋਈ ਰਿਸ਼ੀ ਜਾਂ ਸਿਆਣਾ ਪੁਰਸ਼ ਇਸ ਭੂਮੀ ‘ਤੇ ਅਵਤਰਿਤ ਹੋ ਕੇ ਸਮਾਜ ਨੂੰ ਨਵੀਂ ਦਿਸ਼ਾ ਦਿੰਦਾ ਹੈ: ਪ੍ਰਧਾਨ ਮੰਤਰੀ
ਗ਼ਰੀਬ ਅਤੇ ਵੰਚਿਤ ਦੇ ਉਥਾਨ ਦਾ ਸੰਕਲਪ, ‘ਸਬਕਾ ਸਾਥ, ਸਬਕਾ ਵਿਕਾਸ’ ('Sabka Saath, Sabka Vikas') ਦਾ ਮੰਤਰ, ਸੇਵਾ ਦੀ ਇਹੀ ਭਾਵਨਾ ਸਰਕਾਰ ਦੀ ਨੀਤੀ ਭੀ ਹੈ ਅਤੇ ਨਿਸ਼ਠਾ ਭੀ ਹੈ: ਪ੍ਰਧਾਨ ਮੰਤਰੀ
ਭਾਰਤ ਜਿਹੇ ਦੇਸ਼ ਵਿੱਚ, ਸਾਡੀ ਸੰਸਕ੍ਰਿਤੀ ਕੇਵਲ ਸਾਡੀ ਪਹਿਚਾਣ ਨਾਲ ਹੀ ਨਹੀਂ ਜੁੜੀ ਹੈ, ਸਾਡੀ ਸੰਸਕ੍ਰਿਤੀ ਹੀ ਸਾਡੀ ਸਮਰੱਥਾ ਨੂੰ ਮਜ਼ਬੂਤੀ ਦਿੰਦੀ ਹੈ: ਪ੍ਰਧਾਨ ਮੰਤਰੀ
Posted On:
11 APR 2025 6:04PM by PIB Chandigarh
ਭਾਰਤ ਦੀ ਸੱਭਿਆਚਾਰਕ ਅਤੇ ਅਧਿਆਤਮਿਕ ਵਿਰਾਸਤ ਨੂੰ ਅੱਗੇ ਵਧਾਉਣ ਦੀ ਆਪਣੀ ਪ੍ਰਤੀਬੱਧਤਾ ਦੇ ਅਨੁਰੂਪ, ਪ੍ਰਧਾਨ ਮੰਤਰੀ ਨੇ ਅੱਜ ਮੱਧ ਪ੍ਰਦੇਸ਼ ਦੇ ਅਸ਼ੋਕਨਗਰ ਜ਼ਿਲ੍ਹੇ ਦੀ ਈਸਾਗੜ੍ਹ ਤਹਿਸੀਲ ਦੇ ਆਨੰਦਪੁਰ ਧਾਮ (Anandpur Dham of Isagarh Tehsil in the Ashoknagar district in Madhya Pradesh) ਦਾ ਦੌਰਾ ਕੀਤਾ। ਉਨ੍ਹਾਂ ਨੇ ਗੁਰੂ ਜੀ ਮਹਾਰਾਜ ਮੰਦਿਰ (Guru Ji Maharaj Temple) ਵਿੱਚ ਦਰਸ਼ਨ ਅਤੇ ਪੂਜਾ (darshan and pooja) ਭੀ ਕੀਤੀ ਅਤੇ ਆਨੰਦਪੁਰ ਧਾਮ ਵਿੱਚ ਮੰਦਿਰ ਪਰਿਸਰ ਦਾ ਦੌਰਾ ਕੀਤਾ।
ਇਕੱਠ ਨੂੰ ਸੰਬੋਧਨ ਕਰਦੇ ਹੋਏ, ਉਨ੍ਹਾਂ ਨੇ ਦਿੱਲੀ, ਹਰਿਆਣਾ, ਪੰਜਾਬ ਅਤੇ ਦੇਸ਼ ਭਰ ਤੋਂ ਆਏ ਬੜੀ ਸੰਖਿਆ ਵਿੱਚ ਸ਼ਰਧਾਲੂਆਂ ਦਾ ਸੁਆਗਤ ਕੀਤਾ। ਉਨ੍ਹਾਂ ਨੇ ਸ਼੍ਰੀ ਆਨੰਦਪੁਰ ਧਾਮ (Shri Anandpur Dham) ਦੇ ਦਰਸ਼ਨ ਕਰਕੇ ਆਪਣੀ ਖੁਸ਼ੀ ਜ਼ਾਹਰ ਕੀਤੀ ਅਤੇ ਗੁਰੂ ਜੀ ਮਹਾਰਾਜ ਦੇ ਮੰਦਿਰ ਵਿੱਚ ਪੂਜਾ-ਅਰਚਨਾ ਕਰਨ ਦੇ ਆਪਣੇ ਅਨੁਭਵ ਨੂੰ ਸਾਂਝਾ ਕੀਤਾ, ਜਿਸ ਨਾਲ ਉਨ੍ਹਾਂ ਦਾ ਦਿਲ ਆਨੰਦ ਨਾਲ ਭਰ ਗਿਆ।
ਸ਼੍ਰੀ ਮੋਦੀ ਨੇ ਸੰਤਾਂ ਦੀ ਤਪੱਸਿਆ ਦੁਆਰਾ ਪੋਸ਼ਿਤ ਭੂਮੀ ਦੀ ਪਵਿੱਤਰਤਾ ਅਤੇ ਇਸ ਭੂਮੀ ਦੀ ਵਿਸ਼ਿਸ਼ਟਤਾ ਬਾਰੇ ਚਰਚਾ ਕਰਦੇ ਹੋਏ ਕਿਹਾ ਕਿ ਇੱਥੇ ਪਰਉਪਕਾਰ ਇੱਕ ਪਰੰਪਰਾ ਬਣ ਗਈ ਹੈ ਅਤੇ ਸੇਵਾ ਦਾ ਸੰਕਲਪ ਮਾਨਵਤਾ ਦੇ ਕਲਿਆਣ ਦਾ ਮਾਰਗ ਪੱਧਰਾ ਕਰਦਾ ਹੈ। ਉਨ੍ਹਾਂ ਨੇ ਸੰਤਾਂ ਦਾ ਹਵਾਲਾ ਦਿੱਤਾ, ਜਿਨ੍ਹਾਂ ਨੇ ਕਿਹਾ ਸੀ ਕਿ ਦੁਖ ਅਸ਼ੋਕ ਨਗਰ ਵਿੱਚ ਪ੍ਰਵੇਸ਼ ਕਰਨ ਤੋਂ ਡਰਦਾ ਹੈ। ਉਨ੍ਹਾਂ ਨੇ ਬੈਸਾਖੀ (Baisakhi) ਅਤੇ ਸ਼੍ਰੀ ਗੁਰੂ ਮਹਾਰਾਜ ਜੀ (Shri Guru Maharaj Ji) ਦੀ ਜਯੰਤੀ (ਜਨਮ ਵਰ੍ਹੇਗੰਢ) ਦੇ ਉਤਸਵ ਵਿੱਚ ਹਿੱਸਾ ਲੈਣ ‘ਤੇ ਆਪਣੀ ਖੁਸ਼ੀ ਵਿਅਕਤ ਕੀਤੀ, ਪ੍ਰਥਮ ਪਾਦਸ਼ਾਹੀ ਸ਼੍ਰੀ ਸ਼੍ਰੀ 108 ਸ਼੍ਰੀ ਸੁਆਮੀ ਅਦ੍ਵੈਤ ਆਨੰਦ ਜੀ ਮਹਾਰਾਜ (pratham Padshahi Shri Shri 108 Shri Swami Advait Anand Ji Maharaj) ਅਤੇ ਹੋਰ ਪਾਦਸ਼ਾਹੀ ਸੰਤਾਂ (other Padshahi saints) ਨੂੰ ਨਮਨ ਕੀਤਾ। ਉਨ੍ਹਾਂ ਨੇ ਇਸ ਦਿਨ ਦੇ ਇਤਿਹਾਸਿਕ ਮਹੱਤਵ ਬਾਰੇ ਦੱਸਿਆ ਕਿ 1936 ਵਿੱਚ ਸ਼੍ਰੀ ਦ੍ਵਿਤੀਯ ਪਾਦਸ਼ਾਹੀ ਜੀ ਦੀ ਮਹਾਸਮਾਧੀ( Mahasamadhi of Shri Dwitiya Padshahi Ji) ਅਤੇ 1964 ਵਿੱਚ ਸ਼੍ਰੀ ਤ੍ਰਿਤੀਯ ਪਾਦਸ਼ਾਹੀ ਜੀ (Shri Tritiya Padshahi Ji) ਦਾ ਆਪਣੇ ਵਾਸਤਵਿਕ ਰੂਪ ਵਿੱਚ ਮਿਲਨ ਹੋਇਆ ਸੀ। ਪ੍ਰਧਾਨ ਮੰਤਰੀ ਨੇ ਇਨ੍ਹਾਂ ਪੂਜਯ ਗੁਰੂਆਂ ਦੇ ਪ੍ਰਤੀ ਸਨਮਾਨ ਵਿਅਕਤ ਕੀਤਾ ਅਤੇ ਮਾਂ ਜਾਗੇਸ਼ਵਰੀ ਦੇਵੀ, ਮਾਂ ਬਿਜਾਸਨ ਅਤੇ ਮਾਂ ਜਾਨਕੀ ਕਰੀਲਾ ਮਾਤਾ ਧਾਮ (Maa Jageshwari Devi, Maa Bijasan, and Maa Janaki Karila Mata Dham) ਨੂੰ ਨਮਨ ਕੀਤਾ। ਉਨ੍ਹਾਂ ਨੇ ਬੈਸਾਖੀ (Baisakhi) ਅਤੇ ਸ਼੍ਰੀ ਗੁਰੂ ਮਹਾਰਾਜ ਜੀ ਦੇ ਜਯੰਤੀ (ਜਨਮ ਵਰ੍ਹੇਗੰਢ) (Shri Guru Maharaj Ji's birth anniversary) ਸਮਾਰੋਹ ਦੇ ਅਵਸਰ ‘ਤੇ ਸਭ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ।
ਪ੍ਰਧਾਨ ਮੰਤਰੀ ਨੇ ਕਿਹਾ, “ਸਾਡਾ ਭਾਰਤ ਰਿਸ਼ੀਆਂ, ਵਿਦਵਾਨਾਂ ਅਤੇ ਸੰਤਾਂ ਦੀ ਧਰਤੀ ਹੈ, ਜਿਨ੍ਹਾਂ ਨੇ ਹਮੇਸ਼ਾ ਚੁਣੌਤੀਪੂਰਨ ਸਮੇਂ ਦੇ ਦੌਰਾਨ ਸਮਾਜ ਦਾ ਮਾਰਗਦਰਸ਼ਨ ਕੀਤਾ ਹੈ।” ਉਨ੍ਹਾਂ ਨੇ ਇਸ ਬਾਤ ‘ਤੇ ਪ੍ਰਕਾਸ਼ ਪਾਇਆ ਕਿ ਪੂਜਯ ਸੁਆਮੀ ਅਦ੍ਵੈਤ ਆਨੰਦ ਜੀ ਮਹਾਰਾਜ (Pujya Swami Advait Anand Ji Maharaj) ਦਾ ਜੀਵਨ ਇਸ ਪਰੰਪਰਾ ਨੂੰ ਦਰਸਾਉਂਦਾ ਹੈ। ਉਨ੍ਹਾਂ ਨੇ ਉਸ ਯੁਗ ਨੂੰ ਯਾਦ ਕੀਤਾ ਜਦੋਂ ਆਦਿ ਸ਼ੰਕਰਾਚਾਰੀਆ (Adi Shankaracharya) ਜਿਹੇ ਅਚਾਰੀਆਂ ਨੇ ਅਦ੍ਵੈਤ ਦਰਸ਼ਨ ਦੇ ਗਹਿਨ ਗਿਆਨ (profound knowledge of Advaita philosophy) ਦੀ ਵਿਆਖਿਆ ਕੀਤੀ ਸੀ। ਉਨ੍ਹਾਂ ਨੇ ਕਿਹਾ ਕਿ ਬਸਤੀਵਾਦੀ ਕਾਲ ਦੇ ਦੌਰਾਨ, ਸਮਾਜ ਨੇ ਇਸ ਗਿਆਨ ਤੋਂ ਆਪਣਾ ਸੰਪਰਕ ਖੋਣਾ ਸ਼ੁਰੂ ਕਰ ਦਿੱਤਾ ਸੀ। ਉਨ੍ਹਾਂ ਨੇ ਕਿਹਾ ਕਿ ਹਾਲਾਂਕਿ, ਇਹ ਉਹ ਸਮਾਂ ਸੀ ਜਦੋਂ ਅਦ੍ਵੈਤ ਦੇ ਸਿਧਾਂਤਾਂ ਦੇ ਜ਼ਰੀਏ ਰਾਸ਼ਟਰ ਦੀ ਆਤਮਾ ਨੂੰ ਜਗਾਉਣ ਦੇ ਲਈ ਰਿਸ਼ੀਆਂ ਦਾ ਉਦੈ ਹੋਇਆ। ਉਨ੍ਹਾਂ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਪੂਜਯ ਅਦ੍ਵੈਤ ਆਨੰਦ ਜੀ ਮਹਾਰਾਜ (Pujya Advait Anand Ji Maharaj) ਨੇ ਅਦ੍ਵੈਤ ਦੇ ਗਿਆਨ (knowledge of Advaita) ਨੂੰ ਆਮ ਲੋਕਾਂ ਦੇ ਲਈ ਸੁਲਭ ਅਤੇ ਸਰਲ ਬਣਾ ਕੇ ਇਸ ਵਿਰਾਸਤ ਨੂੰ ਅੱਗੇ ਵਧਾਇਆ, ਤਾਕਿ ਇਹ ਜਨ-ਜਨ ਤੱਕ ਪਹੁੰਚ ਸਕੇ।
ਭੌਤਿਕ ਪ੍ਰਗਤੀ ਦੇ ਦਰਮਿਆਨ ਯੁੱਧ, ਸੰਘਰਸ਼ ਅਤੇ ਮਾਨਵੀ ਕਦਰਾਂ-ਕੀਮਤਾਂ ਦੇ ਖੈ ਦੀਆਂ ਦਬਾਅਪੂਰਨ ਆਲਮੀ ਚਿੰਤਾਵਾਂ ਬਾਰੇ ਚਰਚਾ ਕਰਦੇ ਹੋਏ, ਸ਼੍ਰੀ ਮੋਦੀ ਨੇ ਇਨ੍ਹਾਂ ਚੁਣੌਤੀਆਂ ਦਾ ਮੂਲ ਕਾਰਨ ਵਿਭਾਜਨ ਦੀ ਮਾਨਸਿਕਤਾ- “ਸਵੈ ਅਤੇ ਹੋਰ” ("self and other")ਦੇ ਰੂਪ ਵਿੱਚ ਚਿੰਨ੍ਹਿਤ ਕੀਤਾ- ਜੋ ਮਨੁੱਖਾਂ ਨੂੰ ਇੱਕ-ਦੂਸਰੇ ਤੋਂ ਦੂਰ ਕਰਦੀ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ, “ਇਨ੍ਹਾਂ ਮੁੱਦਿਆਂ ਨੂੰ ਸਮਾਧਾਨ ਅਦ੍ਵੈਤ ਦੇ ਦਰਸ਼ਨ (philosophy of Advaita) ਵਿੱਚ ਨਿਹਿਤ ਹੈ, ਜੋ ਦ੍ਵੈਤ ਦੀ ਕਲਪਨਾ ਨਹੀਂ ਕਰਦਾ ਹੈ।” ਉਨ੍ਹਾਂ ਨੇ ਦੱਸਿਆ ਕਿ ਅਦ੍ਵੈਤ (Advaita) ਹਰੇਕ ਜੀਵਿਤ ਪ੍ਰਾਣੀ ਵਿੱਚ ਦਿੱਬ ਨੂੰ ਦੇਖਣ ਅਤੇ ਇਸ ਦੇ ਇਲਾਵਾ, ਸੰਪੂਰਨ ਸ੍ਰਿਸ਼ਟੀ ਨੂੰ ਦਿੱਬ ਦੀ ਅਭਿਵਿਅਕਤੀ ਦੇ ਰੂਪ ਵਿੱਚ ਦੇਖਣ ਵਿੱਚ ਵਿਸ਼ਵਾਸ ਹੈ। ਉਨ੍ਹਾਂ ਨੇ ਪਰਮਹੰਸ ਦਿਆਲ ਮਹਾਰਾਜ (Paramhans Dayal Maharaj) ਦਾ ਹਵਾਲਾ ਦਿੱਤਾ, ਜਿਨ੍ਹਾਂ ਨੇ ਇਸ ਸਿਧਾਂਤ ਨੂੰ ਖੂਬਸੂਰਤੀ ਨਾਲ ਸਰਲੀਕ੍ਰਿਤ ਕੀਤਾ ਹੈ, ਜਿਵੇਂ ਕਿ ְ‘ਆਪ ਜੋ ਹੈਂ, ਮੈਂ ਵਹੀ ਹੂੰ।’(‘आप जो हैं, मैं वही हूं।’-‘What you are, I am’) ਉਨ੍ਹਾਂ ਨੇ ਇਸ ਵਿਚਾਰ ਦੀ ਗਹਿਨਤਾ ‘ਤੇ ਟਿੱਪਣੀ ਕੀਤੀ, ਜੋ “ਮੇਰਾ ਔਰ ਤੁਮ੍ਹਾਰਾ’ ਦੇ ਵਿਭਾਜਨ (divide of "mine and yours") ਨੂੰ ਸਮਾਪਤ ਕਰਦਾ ਹੈ ਅਤੇ ਕਿਹਾ ਕਿ ਜੇਕਰ ਇਸ ਨੂੰ ਸਰਬਵਿਆਪਕ ਤੌਰ ‘ਤੇ ਅਪਣਾਇਆ ਜਾਵੇ, ਤਾਂ ਇਹ ਸਾਰੇ ਸੰਘਰਸ਼ਾਂ ਨੂੰ ਹੱਲ ਕਰ ਸਕਦਾ ਹੈ।
ਪ੍ਰਧਾਨ ਮੰਤਰੀ ਨੇ ਛਠੇ ਪਾਦਸ਼ਾਹੀ ਸੁਆਮੀ ਸ਼੍ਰੀ ਵਿਚਾਰ ਪੂਰਨ ਆਨੰਦ ਜੀ ਮਹਾਰਾਜ (chate Padshahi Swami Shri Vichar Purna Anand Ji Maharaj) ਦੇ ਨਾਲ ਆਪਣੀ ਪਿਛਲੀ ਚਰਚਾ ਨੂੰ ਸਾਂਝਾ ਕੀਤਾ, ਜਿਨ੍ਹਾਂ ਨੇ ਪ੍ਰਥਮ ਪਾਦਸ਼ਾਹੀ ਪਰਮਹੰਸ ਦਿਆਲ ਮਹਾਰਾਜ ਜੀ (pratham Padshahi Paramhans Dayal Maharaj Ji) ਦੀਆਂ ਸਿੱਖਿਆਵਾਂ ਅਤੇ ਆਨੰਦਪੁਰ ਧਾਮ (Anandpur Dham) ਦੀ ਸੇਵਾ ਪਹਿਲਾਂ ਬਾਰੇ ਬਾਤ ਕੀਤੀ। ਉਨ੍ਹਾਂ ਨੇ ਆਨੰਦਪੁਰ ਧਾਮ (Anandpur Dham) ਵਿੱਚ ਸਥਾਪਿਤ ਧਿਆਨ ਦੇ ਪੰਜ ਸਿਧਾਂਤਾਂ ‘ਤੇ ਪ੍ਰਕਾਸ਼ ਪਾਇਆ, ਜਿਸ ਵਿੱਚ ਨਿਰਸੁਆਰਥ ਸੇਵਾ ਨੂੰ ਉਨ੍ਹਾਂ ਵਿੱਚੋਂ ਇੱਕ ਦੱਸਿਆ। ਉਨ੍ਹਾਂ ਨੇ ਨਿਰਸੁਆਰਥ ਭਾਵ ਨਾਲ ਵੰਚਿਤਾਂ ਦੀ ਸੇਵਾ ਕਰਨ ਦੀ ਭਾਵਨਾ ‘ਤੇ ਟਿੱਪਣੀ ਕੀਤੀ, ਮਾਨਵਤਾ ਦੀ ਸੇਵਾ ਦੇ ਕਾਰਜ ਵਿੱਚ ਨਾਰਾਇਣ (Narayan) ਨੂੰ ਦੇਖਣਾ, ਜੋ ਭਾਰਤੀ ਸੰਸਕ੍ਰਿਤੀ ਦਾ ਅਧਾਰ ਹੈ। ਉਨ੍ਹਾਂ ਨੇ ਪ੍ਰਸੰਨਤਾ ਵਿਅਕਤ ਕਰਦੇ ਹੋਏ ਕਿਹਾ ਕਿ ਆਨੰਦਪੁਰ ਟ੍ਰਸਟ (Anandpur Trust) ਸਮਰਪਣ ਦੇ ਨਾਲ ਸੇਵਾ ਦੀ ਇਸ ਸੰਸਕ੍ਰਿਤੀ ਨੂੰ ਅੱਗੇ ਵਧਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਟ੍ਰਸਟ ਹਜ਼ਾਰਾਂ ਰੋਗੀਆਂ ਦਾ ਇਲਾਜ ਕਰਨ ਵਾਲੇ ਹਸਪਤਾਲਾਂ ਦਾ ਸੰਚਾਲਨ ਕਰਦਾ ਹੈ, ਮੁਫ਼ਤ ਮੈਡੀਕਲ ਕੈਂਪ ਆਯੋਜਿਤ ਕਰਦਾ ਹੈ, ਗਊਆਂ ਦੇ ਕਲਿਆਣ ਦੇ ਲਈ ਆਧੁਨਿਕ ਗੌਸ਼ਾਲਾ (modern cowshed ) ਚਲਾਉਂਦਾ ਹੈ ਅਤੇ ਨਵੀਂ ਪੀੜ੍ਹੀ ਦੇ ਵਿਕਾਸ ਦੇ ਲਈ ਸਕੂਲਾਂ ਦਾ ਪ੍ਰਬੰਧਨ ਕਰਦਾ ਹੈ। ਉਨ੍ਹਾਂ ਨੇ ਵਾਤਾਵਰਣ ਸੰਭਾਲ਼ ਦੇ ਜ਼ਰੀਏ ਮਾਨਵਤਾ ਦੇ ਲਈ ਆਨੰਦਪੁਰ ਧਾਮ (Anandpur Dham) ਦੇ ਮਹੱਤਵਪੂਰਨ ਯੋਗਦਾਨ ਦੀ ਭੀ ਸ਼ਲਾਘਾ ਕੀਤੀ, ਆਸ਼ਰਮ ਦੇ ਅਨੁਯਾਈਆਂ ਦੁਆਰਾ ਹਜ਼ਾਰਾਂ ਏਕੜ ਬੰਜਰ ਭੂਮੀ ਨੂੰ ਹਰਿਆਲੀ ਵਿੱਚ ਬਦਲਣ ਦੇ ਪ੍ਰਯਾਸਾਂ ‘ਤੇ ਪ੍ਰਕਾਸ਼ ਪਾਇਆ, ਜਿਸ ਵਿੱਚ ਆਸ਼ਰਮ ਦੁਆਰਾ ਲਗਾਏ ਗਏ ਹਜ਼ਾਰਾਂ ਪੇੜ ਹੁਣ ਪਰਉਪਕਾਰੀ ਉਦੇਸ਼ਾਂ ਦੀ ਪੂਰਤੀ ਕਰ ਰਹੇ ਹਨ।
ਸ਼੍ਰੀ ਮੋਦੀ ਨੇ ਕਿਹਾ ਕਿ ਸਰਕਾਰ ਦੁਆਰਾ ਕੀਤੀ ਗਈ ਹਰ ਪਹਿਲ ਦੇ ਮੂਲ ਵਿੱਚ ਸੇਵਾ ਦੀ ਭਾਵਨਾ ਹੈ। ਉਨ੍ਹਾਂ ਨੇ ਇਸ ਬਾਤ ‘ਤੇ ਪ੍ਰਕਾਸ਼ ਪਾਇਆ ਕਿ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਅੰਨ ਯੋਜਨਾ (Pradhan Mantri Garib Kalyan Anna Yojana) ਦੇ ਤਹਿਤ ਹਰ ਲੋੜਵੰਦ ਵਿਅਕਤੀ ਭੋਜਨ ਦੀ ਚਿੰਤਾ ਤੋਂ ਮੁਕਤ ਹੈ। “ਇਸੇ ਤਰ੍ਹਾਂ ਆਯੁਸ਼ਮਾਨ ਭਾਰਤ ਯੋਜਨਾ (Ayushman Bharat scheme) ਨੇ ਗ਼ਰੀਬਾਂ ਅਤੇ ਬਜ਼ੁਰਗਾਂ ਨੂੰ ਹੈਲਥਕੇਅਰ ਦੀ ਚਿੰਤਾ ਤੋਂ ਮੁਕਤ ਕੀਤਾ ਹੈ, ਜਦਕਿ ਪੀਐੱਮ ਆਵਾਸ ਯੋਜਨਾ (PM Awas Yojana) ਵੰਚਿਤਾਂ ਦੇ ਲਈ ਸੁਰੱਖਿਅਤ ਆਵਾਸ ਸੁਨਿਸ਼ਚਿਤ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਜਲ ਜੀਵਨ ਮਿਸ਼ਨ (Jal Jeevan Mission) ਪਿੰਡਾਂ ਵਿੱਚ ਪਾਣੀ ਦੀ ਸਮੱਸਿਆ ਦਾ ਸਮਾਧਾਨ ਕਰ ਰਿਹਾ ਹੈ ਅਤੇ ਰਿਕਾਰਡ ਸੰਖਿਆ ਵਿੱਚ ਨਵੇਂ ਏਮਸ, ਆਈਆਈਟੀ ਅਤੇ ਆਈਆਈਐੱਮ (new AIIMS, IITs, and IIMs) ਦੀ ਸਥਾਪਨਾ ਨਾਲ ਗ਼ਰੀਬ ਤੋਂ ਗ਼ਰੀਬ ਬੱਚੇ ਭੀ ਆਪਣੇ ਸੁਪਨੇ ਸਾਕਾਰ ਕਰ ਰਹੇ ਹਨ। ਉਨ੍ਹਾਂ ਨੇ ‘ਏਕ ਪੇੜ ਮਾਂ ਕੇ ਨਾਮ’('Ek Ped Maa Ke Naam') ਅਭਿਯਾਨ(ਮੁਹਿੰਮ) ਦੇ ਜ਼ਰੀਏ ਵਾਤਾਵਰਣ ਸੰਭਾਲ਼ (environmental conservation) ਦੇ ਲਈ ਸਰਕਾਰ ਦੀ ਪ੍ਰਤੀਬੱਧਤਾ ਨੂੰ ਦੁਹਰਾਇਆ, ਜਿਸ ਦੇ ਤਹਿਤ ਦੇਸ਼ ਭਰ ਵਿੱਚ ਕਰੋੜਾਂ ਪੇੜ ਲਗਾਏ ਗਏ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਨ੍ਹਾਂ ਉਪਲਬਧੀਆਂ ਦਾ ਪੈਮਾਨਾ ਸੇਵਾ ਦੀ ਭਾਵਨਾ ਤੋਂ ਪ੍ਰੇਰਿਤ ਹੈ। ਉਨ੍ਹਾਂ ਨੇ ‘ਸਬਕਾ ਸਾਥ, ਸਬਕਾ ਵਿਕਾਸ’(‘Sabka Saath, Sabka Vikas’) ਦੇ ਮੰਤਰ ਦੁਆਰਾ ਨਿਰਦੇਸ਼ਿਤ ਗ਼ਰੀਬਾਂ ਅਤੇ ਹਾਸ਼ੀਏ ‘ਤੇ ਪਏ ਲੋਕਾਂ ਦੇ ਉਥਾਨ ਦੇ ਲਈ ਸਰਕਾਰ ਦੇ ਸੰਕਲਪ ਨੂੰ ਦੁਹਰਾਇਆ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ “ਸੇਵਾ ਦੀ ਇਹ ਭਾਵਨਾ ਸਰਕਾਰ ਦੀ ਨੀਤੀ ਅਤੇ ਪ੍ਰਤੀਬੱਧਤਾ ਦੋਨੋਂ ਹੈ।”
ਇਸ ਬਾਤ ‘ਤੇ ਜ਼ੋਰ ਦਿੰਦੇ ਹੋਏ ਕਿ ਸੇਵਾ ਦੇ ਸੰਕਲਪ ਨੂੰ ਅਪਣਾਉਣ ਨਾਲ ਨਾ ਕੇਵਲ ਦੂਸਰਿਆਂ ਨੂੰ ਲਾਭ ਹੁੰਦਾ ਹੈ, ਬਲਕਿ ਇਸ ਨਾਲ ਵਿਅਕਤੀ ਦਾ ਵਿਅਕਤਿਤਵ ਭੀ ਨਿਖਰਦਾ ਹੈ ਅਤੇ ਦ੍ਰਿਸ਼ਟੀਕੋਣ ਵਿਆਪਕ ਹੁੰਦਾ ਹੈ, ਪ੍ਰਧਾਨ ਮੰਤਰੀ ਨੇ ਕਿਹਾ ਕਿ ਸੇਵਾ ਦੀ ਭਾਵਨਾ ਵਿਅਕਤੀਆਂ ਨੂੰ ਸਮਾਜ, ਰਾਸ਼ਟਰ ਅਤੇ ਮਾਨਵਤਾ ਦੇ ਬੜੇ ਉਦੇਸ਼ਾਂ ਨਾਲ ਜੋੜਦੀ ਹੈ। ਉਨ੍ਹਾਂ ਨੇ ਸੇਵਾ ਵਿੱਚ ਲਗੇ ਲੋਕਾਂ ਦੇ ਸਮਰਪਣ ਨੂੰ ਸਵੀਕਾਰ ਕੀਤਾ ਅਤੇ ਇਸ ਬਾਤ ‘ਤੇ ਪ੍ਰਕਾਸ਼ ਪਾਇਆ ਕਿ ਕਿਵੇਂ ਨਿਰਸੁਆਰਥ ਸੇਵਾ ਦੇ ਕਾਰਜਾਂ ਦੇ ਜ਼ਰੀਏ ਕਠਿਨਾਈਆਂ ਵਿਜੈ ਪਾਉਣਾ ਸਾਡਾ ਸੁਭਾਅ ਬਣ ਜਾਂਦਾ ਹੈ। ਉਨ੍ਹਾਂ ਨੇ ਸੇਵਾ ਨੂੰ ਇੱਕ ਅਧਿਆਤਮਿਕ ਅਭਿਆਸ ਦੱਸਿਆ ਅਤੇ ਇਸ ਦੀ ਤੁਲਨਾ ਪਵਿੱਤਰ ਗੰਗਾ ਨਾਲ ਕੀਤੀ ਜਿਸ ਵਿੱਚ ਸਭ ਨੂੰ ਡੁਬਕੀ ਲਗਾਉਣੀ ਚਾਹੀਦੀ ਹੈ (He described service as a spiritual practice, likening it to a sacred Ganga in which everyone must take a dip.)। ਉਨ੍ਹਾਂ ਨੇ ਅਸ਼ੋਕ ਨਗਰ ਅਤੇ ਆਨੰਦਪੁਰ ਧਾਮ ਜਿਹੇ ਖੇਤਰਾਂ ਦੇ ਵਿਕਾਸ ਦੀ ਜ਼ਿੰਮੇਦਾਰੀ ‘ਤੇ ਟਿੱਪਣੀ ਕੀਤੀ, ਜਿਨ੍ਹਾਂ ਨੇ ਰਾਸ਼ਟਰ ਦੇ ਲਈ ਬਹੁਤ ਯੋਗਦਾਨ ਦਿੱਤਾ ਹੈ, ਇਨ੍ਹਾਂ ਖੇਤਰਾਂ ਵਿੱਚ ਕਲਾ, ਸੰਸਕ੍ਰਿਤੀ ਅਤੇ ਪ੍ਰਾਕ੍ਰਿਤਿਕ ਸੁਦੰਰਤਾ ਦੀ ਸਮ੍ਰਿੱਧ ਵਿਰਾਸਤ ਦੀ ਤਰਫ਼ ਸੰਕੇਤ ਕਰਦੇ ਹੋਏ ਵਿਕਾਸ ਅਤੇ ਵਿਰਾਸਤ ਦੀ ਉਨ੍ਹਾਂ ਦੀ ਵਿਸ਼ਾਲ ਸਮਰੱਥਾ ਬਾਰੇ ਦੱਸਿਆ। ਪ੍ਰਧਾਨ ਮੰਤਰੀ ਨੇ ਮੱਧ ਪ੍ਰਦੇਸ਼ ਅਤੇ ਅਸ਼ੋਕ ਨਗਰ ਵਿੱਚ ਪ੍ਰਗਤੀ ਨੂੰ ਹੁਲਾਰਾ ਦੇਣ ਦੇ ਪ੍ਰਯਾਸਾਂ ‘ਤੇ ਭੀ ਪ੍ਰਕਾਸ਼ ਪਾਇਆ, ਜਿਸ ਵਿੱਚ ਚੰਦੇਰੀ ਸਾੜੀਆਂ ਲਈ ਭੂਗੋਲਿਕ ਸੰਕੇਤ (ਜੀਆਈ) ਟੈਗ (Geographical Indication (GI) tag for Chanderi sarees) ਦੇ ਜ਼ਰੀਏ ਚੰਦੇਰੀ ਹੈਂਡਲੂਮ (Chanderi handloom) ਨੂੰ ਹੁਲਾਰਾ ਦੇਣਾ ਅਤੇ ਖੇਤਰ ਦੇ ਆਰਥਿਕ ਵਿਕਾਸ ਨੂੰ ਗਤੀ ਦੇਣ ਦੇ ਲਈ ਪ੍ਰਾਣਪੁਰ ਵਿੱਚ ਇੱਕ ਕ੍ਰਾਫਟ ਹੈਂਡਲੂਮ ਟੂਰਿਜ਼ਮ ਵਿਲੇਜ (Craft Handloom Tourism Village in Pranpur) ਦੀ ਸਥਾਪਨਾ ਸ਼ਾਮਲ ਹੈ। ਉਨ੍ਹਾਂ ਨੇ ਇਹ ਭੀ ਕਿਹਾ ਕਿ ਮੱਧ ਪ੍ਰਦੇਸ਼ ਸਰਕਾਰ ਨੇ ਪਹਿਲੇ ਹੀ ਉਜੈਨ ਸਿੰਹਸਥ (Ujjain Simhastha) ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ।
ਹਾਲ ਹੀ ਵਿੱਚ ਰਾਮ ਨੌਮੀ ਦੇ ਸ਼ਾਨਦਾਰ ਉਤਸਵ ਦੇ ਆਯੋਜਨ ਨੂੰ ਮਹੱਤਵ ਦਿੰਦੇ ਹੋਏ, ਸ਼੍ਰੀ ਮੋਦੀ ਨੇ “ਰਾਮ ਵਨ ਗਮਨ ਪਥ” ("राम वन गमन पथ"-"Ram Van Gaman Path,") ਦੇ ਚਲ ਰਹੇ ਵਿਕਾਸ ‘ਤੇ ਪ੍ਰਕਾਸ਼ ਪਾਇਆ, ਉਨ੍ਹਾਂ ਨੇ ਕਿਹਾ ਕਿ ਇਸ ਪਥ ਦਾ ਇੱਕ ਮਹੱਤਵਪੂਰਨ ਹਿੱਸਾ ਮੱਧ ਪ੍ਰਦੇਸ਼ ਤੋਂ ਹੋ ਕੇ ਗੁਜਰੇਗਾ। ਉਨ੍ਹਾਂ ਨੇ ਮੱਧ ਪ੍ਰਦੇਸ਼ ਦੀ ਜ਼ਿਕਰਯੋਗ ਅਤੇ ਅਨੂਠੀ ਪਹਿਚਾਣ ਤੋਂ ਪਰੀਚਿਤ ਕਰਵਾਉਂਦੇ ਹੋਏ ਕਿਹਾ ਕਿ ਇਹ ਪਹਿਲ ਇਸ ਦੀ ਵਿਸ਼ਿਸ਼ਟਤਾ ਨੂੰ ਹੋਰ ਮਜ਼ਬੂਤ ਕਰੇਗੀ।
ਪ੍ਰਧਾਨ ਮੰਤਰੀ ਨੇ 2047 ਤੱਕ ਵਿਕਸਿਤ ਭਾਰਤ ਬਣਨ ਦੇ ਰਾਸ਼ਟਰ ਦੇ ਖ਼ਾਹਿਸ਼ੀ ਲਕਸ਼ ਦੀ ਪੁਸ਼ਟੀ ਕੀਤੀ ਅਤੇ ਇਸ ਨੂੰ ਪ੍ਰਾਪਤ ਕਰਨ ਦਾ ਵਿਸ਼ਵਾਸ ਵਿਅਕਤ ਕੀਤਾ। ਉਨ੍ਹਾਂ ਨੇ ਇਸ ਯਾਤਰਾ ਦੇ ਦੌਰਾਨ ਭਾਰਤ ਦੀ ਪ੍ਰਾਚੀਨ ਸੰਸਕ੍ਰਿਤੀ ਨੂੰ ਸੰਭਾਲਣ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ, ਇਹ ਦੇਖਦੇ ਹੋਏ ਕਿ ਕਈ ਦੇਸ਼ਾਂ ਨੇ ਵਿਕਾਸ ਦੀ ਖੋਜ ਵਿੱਚ ਆਪਣੀਆਂ ਪਰੰਪਰਾਵਾਂ ਨਾਲ ਸੰਪਰਕ ਖੋ ਦਿੱਤਾ ਹੈ, ਭਾਰਤ ਨੂੰ ਆਪਣੀ ਵਿਰਾਸਤ ਨੂੰ ਬਣਾਈ ਰੱਖਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ, “ਭਾਰਤ ਦੀ ਸੰਸਕ੍ਰਿਤੀ ਨਾ ਕੇਵਲ ਇਸ ਦੀ ਪਹਿਚਾਣ ਨਾਲ ਜੁੜੀ ਹੈ, ਬਲਕਿ ਇਸ ਦੀਆਂ ਸਮਰੱਥਾਵਾਂ ਨੂੰ ਮਜ਼ਬੂਤ ਕਰਦੀ ਹੈ।” ਪ੍ਰਧਾਨ ਮੰਤਰੀ ਨੇ ਇਸ ਸਬੰਧ ਵਿੱਚ ਆਪਣੇ ਮਹੱਤਵਪੂਰਨ ਯੋਗਦਾਨ ਦੇ ਲਈ ਆਨੰਦਪੁਰ ਧਾਮ ਟ੍ਰਸਟ (Anandpur Dham Trust) ਦੀ ਸ਼ਲਾਘਾ ਕਰਦੇ ਹੋਏ ਵਿਸ਼ਵਾਸ ਵਿਅਕਤ ਕੀਤਾ ਕਿ ਟ੍ਰਸਟ ਦੀ ਸੇਵਾ ਸਬੰਧੀ ਪਹਿਲ ਵਿਕਸਿਤ ਭਾਰਤ ਦੇ ਵਿਜ਼ਨ (vision of Viksit Bharat) ਵਿੱਚ ਨਵੀਂ ਊਰਜਾ ਦਾ ਸੰਚਾਰ ਕਰੇਗੀ। ਉਨ੍ਹਾਂ ਨੇ ਬੈਸਾਖੀ (Baisakhi) ਅਤੇ ਸ਼੍ਰੀ ਗੁਰੂ ਮਹਾਰਾਜ ਜੀ (Shri Guru Maharaj Ji) ਦੇ ਜਯੰਤੀ (ਜਨਮ ਵਰ੍ਹੇਗੰਢ) ਸਮਾਰੋਹ ਦੀਆਂ ਸ਼ੁਭਕਾਮਨਾਵਾਂ ਦਿੰਦੇ ਹੋਏ ਆਪਣੇ ਸੰਬੋਧਨ ਦਾ ਸਮਾਪਨ ਕੀਤਾ।
ਮੱਧ ਪ੍ਰਦੇਸ਼ ਦੇ ਰਾਜਪਾਲ ਸ਼੍ਰੀ ਮੰਗੂਭਾਈ ਪਟੇਲ, ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਮੋਹਨ ਯਾਦਵ, ਕੇਂਦਰੀ ਮੰਤਰੀ ਸ਼੍ਰੀ ਜਯੋਤਿਰਾਦਿੱਤਿਆ ਸਿੰਧੀਆ ਸਹਿਤ ਹੋਰ ਪਤਵੰਤੇ ਇਸ ਸਮਾਗਮ ਵਿੱਚ ਮੌਜੂਦ ਸਨ।
ਪਿਛੋਕੜ
ਆਨੰਦਪੁਰ ਧਾਮ (Anandpur Dham) ਦੀ ਸਥਾਪਨਾ ਅਧਿਆਤਮਿਕ ਅਤੇ ਪਰਉਪਕਾਰੀ ਉਦੇਸ਼ਾਂ ਦੇ ਲਈ ਕੀਤੀ ਗਈ ਹੈ। 315 ਹੈਕਟੇਅਰ ਵਿੱਚ ਫੈਲੇ ਇਸ ਪਿੰਡ ਵਿੱਚ 500 ਤੋਂ ਜ਼ਿਆਦਾ ਗਊਆਂ ਵਾਲੀ ਇੱਕ ਆਧੁਨਿਕ ਗੌਸ਼ਾਲਾ (modern gaushala (cowshed)) ਹੈ ਅਤੇ ਸ਼੍ਰੀ ਆਨੰਦਪੁਰ ਟ੍ਰਸਟ ਕੈਂਪਸ (Shri Anandpur Trust campus) ਵਿੱਚ ਖੇਤੀਬਾੜੀ ਸਬੰਧੀ ਗਤੀਵਿਧੀਆਂ ਸੰਚਾਲਿਤ ਕੀਤੀਆਂ ਜਾਂਦੀਆਂ ਹਨ। ਇਹ ਟ੍ਰਸਟ ਸੁਖਪੁਰ ਪਿੰਡ ਵਿੱਚ ਇੱਕ ਚੈਰੀਟੇਬਲ ਹਸਪਤਾਲ, ਸੁਖਪੁਰ ਅਤੇ ਆਨੰਦਪੁਰ ਵਿੱਚ ਸਕੂਲ ਅਤੇ ਦੇਸ਼ ਭਰ ਵਿੱਚ ਕਈ ਸਤਸੰਗ ਕੇਂਦਰ (Satsang Centers) ਸੰਚਾਲਿਤ ਕਰ ਰਿਹਾ ਹੈ।
***
ਐੱਮਜੇਪੀਐੱਸ/ਐੱਸਆਰ
(Release ID: 2121124)
Visitor Counter : 19
Read this release in:
Odia
,
English
,
Urdu
,
Marathi
,
Hindi
,
Assamese
,
Gujarati
,
Tamil
,
Telugu
,
Kannada
,
Malayalam