ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਦਾਦੀ ਰਤਨ ਮੋਹਿਨੀ ਦੇ ਅਕਾਲ ਚਲਾਣੇ ‘ਤੇ ਸੋਗ ਵਿਅਕਤ ਕੀਤਾ


ਉਨ੍ਹਾਂ ਨੂੰ ਪ੍ਰਕਾਸ਼, ਗਿਆਨ ਅਤੇ ਕਰੁਣਾ ਦੀ ਪ੍ਰਤੀਮੂਰਤੀ ਦੇ ਰੂਪ ਵਿੱਚ ਯਾਦ ਕੀਤਾ ਜਾਵੇਗਾ: ਪ੍ਰਧਾਨ ਮੰਤਰੀ

Posted On: 08 APR 2025 5:04PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਬ੍ਰਹਮਾ ਕੁਮਾਰੀਜ਼ ਦੀ ਪ੍ਰਤਿਸ਼ਠਿਤ ਅਧਿਆਤਮਿਕ ਨੇਤਾ ਦਾਦੀ ਰਤਨ ਮੋਹਿਨੀ ਜੀ ਦੇ ਅਕਾਲ ਚਲਾਣੇ ਤੇ ਦੁਖ ਵਿਅਕਤ ਕੀਤਾ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਨੂੰ ਪ੍ਰਕਾਸ਼, ਗਿਆਨ ਅਤੇ ਕਰੁਣਾ ਦੀ ਪ੍ਰਤੀਮੂਰਤੀ ਦੇ ਰੂਪ ਵਿੱਚ ਯਾਦ ਕੀਤਾ ਜਾਵੇਗਾ।

ਉਨ੍ਹਾਂ ਨੇ ਬ੍ਰਹਮਾ ਕੁਮਾਰੀਜ਼ ਦੇ ਆਲਮੀ ਅੰਦੋਲਨ ਦੀ ਉਨ੍ਹਾਂ ਦੀ ਉਤਕ੍ਰਿਸ਼ਟ ਲੀਡਰਸ਼ਿਪ ਦੀ ਭੀ ਸ਼ਲਾਘਾ ਕੀਤੀ। ਉਨ੍ਹਾਂ ਦੇ ਨਾਲ ਆਪਣੀ ਵਿਅਕਤੀਗਤ ਬਾਤਚੀਤ ਨੂੰ ਯਾਦ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦਾ ਜੀਵਨ ਅਤੇ ਸਿੱਖਿਆਵਾਂ ਉਨ੍ਹਾਂ ਸਾਰੇ ਲੋਕਾਂ ਦੇ ਲਈ ਮਾਰਗ ਨੂੰ ਪ੍ਰਕਾਸ਼ਮਾਨ ਕਰਦੀਆਂ ਰਹਿਣਗੀਆਂ ਜੋ ਸ਼ਾਂਤੀ ਚਾਹੁੰਦੇ ਹਨ ਅਤੇ ਸਾਡੇ ਸਮਾਜ ਨੂੰ ਬਿਹਤਰ ਬਣਾਉਣਾ ਚਾਹੁੰਦੇ ਹਨ।

 ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ; 

 “ਦਾਦੀ ਰਤਨ ਮੋਹਿਨੀ ਜੀ ਦੀ ਅਧਿਆਤਮਿਕ ਉਪਸਥਿਤੀ ਬਹੁਤ ਹੀ ਸ਼ਾਨਦਾਰ ਸੀ। ਉਨ੍ਹਾਂ ਨੂੰ ਪ੍ਰਕਾਸ਼, ਗਿਆਨ ਅਤੇ ਕਰੁਣਾ ਦੀ ਪ੍ਰਤੀਮੂਰਤੀ ਦੇ ਰੂਪ ਵਿੱਚ ਯਾਦ ਕੀਤਾ ਜਾਵੇਗਾ। ਉਨ੍ਹਾਂ ਦੀ ਜੀਵਨ ਯਾਤਰਾ, ਗਹਿਰੀ ਆਸਥਾ, ਸਾਦਗੀ ਅਤੇ ਸੇਵਾ ਦੇ ਪ੍ਰਤੀ ਅਡਿਗ ਪ੍ਰਤੀਬੱਧਤਾ ਵਿੱਚ ਨਿਹਿਤ ਹੈ, ਜੋ ਆਉਣ ਵਾਲੇ ਸਮੇਂ ਵਿੱਚ ਕਈ ਲੋਕਾਂ ਨੂੰ ਪ੍ਰੇਰਿਤ ਕਰੇਗੀ। ਉਨ੍ਹਾਂ ਨੇ ਬ੍ਰਹਮਾ ਕੁਮਾਰੀਜ਼ ਦੇ ਆਲਮੀ ਅੰਦੋਲਨ ਨੂੰ ਉਤਕ੍ਰਿਸ਼ਟ ਲੀਡਰਸ਼ਿਪ ਪ੍ਰਦਾਨ ਕੀਤੀ। ਉਨ੍ਹਾਂ ਦੀ ਨਿਮਰਤਾ, ਧੀਰਜ, ਵਿਚਾਰਾਂ ਦੀ ਸਪਸ਼ਟਤਾ ਅਤੇ ਦਿਆਲਤਾ ਹਮੇਸ਼ਾ ਸਭ ਤੋਂ ਅਲੱਗ ਰਹੀ। ਉਹ ਉਨ੍ਹਾਂ ਸਾਰੇ ਲੋਕਾਂ ਦੇ ਲਈ ਮਾਰਗ ਪੱਧਰਾ ਕਰਦੇ ਰਹਿਣਗੇ ਜੋ ਸ਼ਾਂਤੀ ਚਾਹੁੰਦੇ ਹਨ ਅਤੇ ਸਾਡੇ ਸਮਾਜ ਨੂੰ ਬਿਹਤਰ ਬਣਾਉਣਾ ਚਾਹੁੰਦੇ ਹਨ। ਮੈਂ ਉਨ੍ਹਾਂ ਦੇ ਨਾਲ ਆਪਣੀ ਬਾਤਚੀਤ ਨੂੰ ਕਦੇ ਨਹੀਂ ਭੁੱਲਾਂਗਾ। ਦੁਖ ਦੀ ਇਸ ਘੜੀ ਵਿੱਚ ਮੇਰੀਆਂ ਸੰਵੇਦਨਾਵਾਂ ਉਨ੍ਹਾਂ ਦੇ ਪ੍ਰਸ਼ੰਸਕਾਂ ਅਤੇ ਬ੍ਰਹਮਾ ਕੁਮਾਰੀਜ਼ ਦੇ ਆਲਮੀ ਅੰਦੋਲਨ ਦੇ ਨਾਲ ਹਨ। ਓਮ ਸ਼ਾਂਤੀ।

 

*****

ਐੱਮਜੇਪੀਐੱਸ/ਐੱਸਟੀ


(Release ID: 2120259) Visitor Counter : 12