ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਸ੍ਰੀਲੰਕਾ ਦੇ ਰਾਸ਼ਟਰਪਤੀ ਦੇ ਨਾਲ ਸੁਯੰਕਤ ਪ੍ਰੈੱਸ ਬਿਆਨ ਦੇ ਦੌਰਾਨ ਪ੍ਰਧਾਨ ਮੰਤਰੀ ਦੀਆਂ ਟਿੱਪਣੀਆਂ

Posted On: 05 APR 2025 1:51PM by PIB Chandigarh

Your Excellency ਰਾਸ਼ਟਰਪਤੀ ਦਿਸਾਨਾਯਕ ਜੀ, ( Your Excellency President Disanayaka ji,)

ਦੋਹਾਂ ਦੇਸ਼ਾਂ  ਦੇ delegates ,

Media ਦੇ ਸਾਰੇ ਸਾਥੀ,

ਨਮਸਕਾਰ !( Namaskar!)

ਆਯੁ ਬੋਵਨ !(Ayubowan!)

ਵਣੱਕਮ੍!(Vanakkam!)

 

ਅੱਜ ਰਾਸ਼ਟਰਪਤੀ ਦਿਸਾਨਾਯਕ  ਦੁਆਰਾ ਸ੍ਰੀਲੰਕਾ ਮਿੱਤਰ ਵਿਭੂਸ਼ਣ (‘Sri Lanka Mitra Vibhushana’) ਨਾਲ ਸਨਮਾਨਿਤ ਕੀਤਾ ਜਾਣਾ ਮੇਰੇ ਲਈ ਗੌਰਵ ਦੀ ਬਾਤ ਹੈ।  ਇਹ ਸਨਮਾਨ ਕੇਵਲ ਮੇਰਾ ਸਨਮਾਨ ਨਹੀਂ ਹੈ,  ਬਲਕਿ ਇਹ 140 ਕਰੋੜ ਭਾਰਤੀਆਂ ਦਾ ਸਨਮਾਨ ਹੈ।  ਇਹ ਭਾਰਤ ਅਤੇ ਸ੍ਰੀਲੰਕਾ ਦੇ ਲੋਕਾਂ ਦੇ ਦਰਮਿਆਨ ਇਤਿਹਾਸਿਕ ਸਬੰਧਾਂ ਅਤੇ ਗਹਿਰੀ ਮਿੱਤਰਤਾ ਦਾ ਸਨਮਾਨ ਹੈ।

 

ਇਸ ਸਨਮਾਨ ਦੇ ਲਈਮੈਂ ਰਾਸ਼ਟਰਪਤੀ ਜੀ ਦਾਸ੍ਰੀਲੰਕਾ ਸਰਕਾਰ ਅਤੇ ਇੱਥੋਂ ਦੇ ਲੋਕਾਂ ਦਾ ਹਿਰਦੇ ਤੋਂ ਆਭਾਰ ਵਿਅਕਤ ਕਰਦਾ ਹਾਂ।


Friends,

ਪ੍ਰਧਾਨ ਮੰਤਰੀ  ਦੇ ਰੂਪ ਵਿੱਚ,  ਸ੍ਰੀਲੰਕਾ ਦਾ ਇਹ ਮੇਰਾ ਚੌਥਾ ਦੌਰਾ ਹੈ।  2019 ਦੀ ਮੇਰੀ ਪਿਛਲੀ ਯਾਤਰਾ,  ਇੱਕ ਬਹੁਤ ਹੀ ਸੰਵੇਦਨਸ਼ੀਲ ਸਮੇਂ ‘ਤੇ ਹੋਈ ਸੀ। ਉਸ ਸਮੇਂ ਮੇਰਾ ਵਿਸ਼ਵਾਸ ਸੀ ਕਿ ਸ੍ਰੀਲੰਕਾ will rise, and rise stronger.

ਮੈਂ ਸ੍ਰੀਲੰਕਾ  ਦੇ ਲੋਕਾਂ ਦੇ ਧੀਰਜ ਅਤੇ ਸਾਹਸ ਦੀ ਸ਼ਲਾਘਾ  ਕਰਦਾ ਹਾਂ। ਅਤੇ,  ਅੱਜ ਸ੍ਰੀਲੰਕਾ ਨੂੰ ਵਾਪਸ ਪ੍ਰਗਤੀ ਦੇ ਪਥ ‘ਤੇ ਦੇਖ ਕੇ ਹਰਸ਼ (ਖੁਸ਼ੀ) ਮਹਿਸੂਸ ਕਰ ਰਿਹਾ ਹਾਂ। ਭਾਰਤ ਦੇ ਲਈ ਇਹ ਗਰਵ (ਮਾਣ) ਦਾ ਵਿਸ਼ਾ ਹੈ ਕਿ ਅਸੀਂ ਇੱਕ ਸੱਚੇ ਗੁਆਂਢੀ ਮਿੱਤਰ ਦੇ ਰੂਪ ਵਿੱਚ ਆਪਣੇ ਕਰਤੱਵ ਨਿਭਾਏ ਹਨ। ਚਾਹੇ 2019 ਦਾ ਆਤੰਕੀ ਹਮਲਾ ਹੋਵੇ,  ਕੋਵਿਡ ਮਹਾਮਾਰੀ ਹੋਵੇ,  ਜਾਂ ਹਾਲ ਵਿੱਚ ਆਇਆ ਆਰਥਿਕ ਸੰਕਟ,  ਹਰ ਕਠਿਨ ਪਰਿਸਥਿਤੀ ਵਿੱਚ,  ਅਸੀਂ ਸ੍ਰੀਲੰਕਾ ਦੇ ਲੋਕਾਂ ਦੇ ਨਾਲ ਖੜ੍ਹੇ ਰਹੇ ਹਾਂ ।

ਮੈਨੂੰ ਮਹਾਨ ਤਮਿਲ ਸੰਤ ਥਿਰੁਵਲੁਵਰ ਦੀ ਬਾਤ ਯਾਦ ਆ ਰਹੀ ਹੈ। ਉਨ੍ਹਾਂ ਨੇ ਕਿਹਾ ਸੀ :

ਸੇਯਰ ਕਰਿਯ ਯਾਬੁਲ

ਨਟ ਪਿਣ

ਆਦੁ ਪੁਲ

ਵਿਣੈੱਕਰਿਯ ਯਾਬੁਲ ਕਾਪੁ

(सेयर करिय याबुल

नट पिण

आदु पुल

विणैक्करिय याबुल कापु-Seyar Kariya Yaavul

Natt Pinn

Aadu Pul

Vinnaikkariya Yaavul Kaapu)

ਅਰਥਾਤ,  ਚੁਣੌਤੀਆਂ ਅਤੇ ਸ਼ਤਰੂਆਂ ਦੇ ਵਿਰੁੱਧ ਇੱਕ ਸੱਚੇ ਮਿੱਤਰ ਅਤੇ ਉਸ ਦੀ ਮਿੱਤਰਤਾ ਦੀ ਢਾਲ ਤੋਂ ਵਧ ਕੇ ਹੋਰ ਕੀ ਸੁਰੱਖਿਆ ਹੋ ਸਕਦੀ ਹੈ ।


Friends,

ਰਾਸ਼ਟਰਪਤੀ ਦਿਸਾਨਾਯਕ  ਨੇ ਆਪਣੀ ਪਹਿਲੀ ਵਿਦੇਸ਼ ਯਾਤਰਾ ਦੇ ਲਈ ਭਾਰਤ ਨੂੰ ਚੁਣਿਆ ਸੀ।  ਅਤੇ,  ਉਨ੍ਹਾਂ ਦੇ ਪਹਿਲੇ ਵਿਦੇਸ਼ ਮਹਿਮਾਨ ਬਣਨ ਦਾ ਸੁਭਾਗ ਮੈਨੂੰ ਮਿਲਿਆ ਹੈ। ਇਹ ਸਾਡੇ ਵਿਸ਼ੇਸ਼ ਸਬੰਧਾਂ ਦੀ ਗਹਿਰਾਈ ਦਾ ਪ੍ਰਤੀਕ ਹੈ।

 

ਸਾਡੀ Neighbourhood First policy ਅਤੇ Vision ‘MAHASAGAR’(our Neighbourhood First Policy and Vision 'MAHASAGAR')ਦੋਨਾਂ ਵਿੱਚ ਸ੍ਰੀਲੰਕਾ ਦਾ ਵਿਸ਼ੇਸ਼ ਸਥਾਨ ਹੈ। ਪਿਛਲੇ ਚਾਰ ਮਹੀਨਿਆਂ ਵਿੱਚ,  ਰਾਸ਼ਟਰਪਤੀ ਦਿਸਾਨਾਯਕ  ਦੀ ਭਾਰਤ ਯਾਤਰਾ ਦੇ ਬਾਅਦ ਤੋਂਸਾਡੇ ਸਹਿਯੋਗ ਵਿੱਚ ਜ਼ਿਕਰਯੋਗ ਪ੍ਰਗਤੀ ਹੋਈ ਹੈ ।

ਸਾਮਪੁਰ ਸੋਲਰ ਪਾਵਰ ਪਲਾਂਟ ਤੋਂ ਸ੍ਰੀਲੰਕਾ ਦੀ ਊਰਜਾ ਸੁਰੱਖਿਆ ਵਿੱਚ ਮਦਦ ਮਿਲੇਗੀ।  ਮਲਟੀ- ਪ੍ਰੋਡੈਕਟ ਪਾਇਪਲਾਇਨ ਦੇ ਨਿਰਮਾਣਅਤੇ ਤ੍ਰਿੰਕੋਮਾਲੀ ਨੂੰ ਊਰਜਾ ਹੱਬ ਦੇ ਰੂਪ ਵਿੱਚ ਵਿਕਸਿਤ ਕੀਤੇ ਜਾਣ ਦੇ ਲਈ ਜੋ ਸਮਝੌਤਾ ਹੋਇਆ ਹੈ,  ਉਸ ਦਾ ਲਾਭ ਸ੍ਰੀਲੰਕਾ ਦੇ ਸਾਰੇ ਲੋਕਾਂ ਨੂੰ ਮਿਲੇਗਾ।  ਦੋਨਾਂ ਦੇਸ਼ਾਂ ਦੇ ਦਰਮਿਆਨ Grid inter-connectivity ਸਮਝੌਤੇ (The Grid Inter-Connectivity Agreement) ਨਾਲ ਸ੍ਰੀਲੰਕਾ ਲਈ ਬਿਜਲੀ export ਕਰਨ  ਦੇ ਵਿਕਲਪ ਖੁੱਲ੍ਹਣਗੇ ।

ਮੈਨੂੰ ਖੁਸ਼ੀ ਹੈ ਕਿ ਅੱਜ ਸ੍ਰੀਲੰਕਾ ਵਿੱਚ ਧਾਰਮਿਕ ਸਥਲਾਂ ਦੇ ਲਈ ਪੰਜ ਹਜ਼ਾਰ ਸੋਲਰ ਰੂਫ ਟੌਪ ਸਿਸਟਮ (Solar Rooftop System) ਦਾ ਉਦਘਾਟਨ ਕੀਤਾ ਜਾਵੇਗਾ।  ਸ੍ਰੀਲੰਕਾ Unique Digital Identity ਪ੍ਰੋਜੈਕਟ (Sri Lanka Unique Digital Identity project) ਵਿੱਚ ਭੀ ਅਸੀਂ ਸਹਿਯੋਗ ਕਰਾਂਗੇ ।


Friends,

ਭਾਰਤ ਨੇ ਸਬਕਾ ਸਾਥ ਸਬਕਾ ਵਿਕਾਸ  ਦੇ ਵਿਜ਼ਨ (vision of 'Sabka Saath Sabka Vikas') ਨੂੰ ਅਪਣਾਇਆ ਹੈ। ਅਸੀਂ ਆਪਣੇ ਪਾਰਟਨਰ ਦੇਸ਼ਾਂ ਦੀਆਂ ਪ੍ਰਾਥਮਿਕਤਾਵਾਂ ਨੂੰ ਭੀ ਮਹੱਤਵ ਦਿੰਦੇ ਹਾਂ।


ਪਿਛਲੇ ਮਹੀਨਿਆਂ ਵਿੱਚ ਹੀ ਅਸੀਂ 100 ਮਿਲੀਅਨ ਡਾਲਰ ਤੋਂ ਅਧਿਕ ਰਾਸ਼ੀ  ਦੇ loan ਨੂੰ grant ਵਿੱਚ ਬਦਲਿਆ ਹੈ। ਸਾਡੇ ਦੁਵੱਲੇ ਡੈੱਟ restructuring ਐਗਰੀਮੈਂਟ’ (‘Debt Restructuring Agreement’) ਨਾਲ ਸ੍ਰੀਲੰਕਾ ਦੇ ਲੋਕਾਂ ਨੂੰ ਤਤਕਾਲ ਸਹਾਇਤਾ ਅਤੇ ਰਾਹਤ ਮਿਲੇਗੀ।  ਅੱਜ ਅਸੀਂ Interest ਦੀ ਦਰ ਨੂੰ ਭੀ ਘੱਟ ਕਰਨ ਦਾ ਨਿਰਣਾ ਲਿਆ ਹੈ। ਇਹ ਪ੍ਰਤੀਕ ਹੈ ਕਿ ਅੱਜ ਭੀ ਭਾਰਤ ਸ੍ਰੀਲੰਕਾ  ਦੇ ਲੋਕਾਂ  ਦੇ ਨਾਲ ਖੜ੍ਹਾ ਹੈ।

ਪੂਰਬੀ ਪ੍ਰਾਂਤਾਂ ਦੇ ਸਮਾਜਿਕ ਅਤੇ ਆਰਥਿਕ ਵਿਕਾਸ ਦੇ ਲਈ,  ਲਗਭਗ 2.4 ਬਿਲੀਅਨ ਲੰਕਨ ਰੁਪਏ ਦਾ ਸਹਿਯੋਗ ਪੈਕੇਜ ਦਿੱਤਾ ਜਾਵੇਗਾ।  ਅੱਜ ਅਸੀਂ ਕਿਸਾਨਾਂ ਦੀ ਭਲਾਈ ਦੇ ਲਈ,  ਸ੍ਰੀਲੰਕਾ ਦੇ ਸਭ ਤੋਂ ਬੜੇ warehouse ਦਾ ਭੀ ਉਦਘਾਟਨ ਕੀਤਾ ।

ਕੱਲ੍ਹ ਅਸੀਂ ਮਾਹੋ-ਓਮਨਥਾਈ’ ਰੇਲ ਲਾਇਨ ਦਾ ਉਦਘਾਟਨ ਕਰਾਂਗੇਅਤੇ ਮਾਹੋ-ਅਨੁਰਾਧਾਪੁਰਮ’ ਸੈਕਸ਼ਨ ‘ਤੇ ਸਿਗਨਲਿੰਗ ਸਿਸਟਮ ਦਾ ਨੀਂਹ ਪੱਥਰ ਰੱਖਾਂਗੇ। ਕਾਂਕੇਸੰਤੁਰਈ ਪੋਰਟ ਦੇ ਆਧੁਨਿਕੀਕਰਣ ਦੇ ਲਈ ਕੰਮ ਜਲਦੀ ਹੀ ਸ਼ੁਰੂ ਕੀਤਾ ਜਾਵੇਗਾ।(Tomorrow we will inaugurate the ‘Maho-Omanthai’ railway line, and lay the foundation stone for the signalling system on the ‘Maho-Anuradhapura’ section. Work for the modernisation of the Kankesanthurai Port will begin soon.)



 

ਸ੍ਰੀਲੰਕਾ ਵਿੱਚ Indian Origin Tamil community ਦੇ  ਲਈ ਦਸ ਹਜ਼ਾਰ ਘਰਾਂ ਦਾ ਨਿਰਮਾਣ ਕਾਰਜ ਜਲਦੀ ਪੂਰਾ ਕੀਤਾ ਜਾਵੇਗਾ। ਸ੍ਰੀਲੰਕਾ ਦੇ 700 ਅਤਿਰਿਕਤ ਪਰਸੋਨਲ ਨੂੰ ਭਾਰਤ ਵਿੱਚ ਟ੍ਰੇਨਿੰਗ ਪ੍ਰਦਾਨ ਕੀਤੀ ਜਾਵੇਗੀ। ਇਸ ਵਿੱਚ ਸਾਂਸਦਾਂਨਿਆਂਪਾਲਿਕਾ ਨਾਲ ਜੁੜੇ ਲੋਕਾਂਉੱਦਮੀਆਂ,  ਮੀਡੀਆ ਕਰਮੀਆਂਦੇ ਨਾਲ-ਨਾਲ ਯੁਵਾ ਲੀਡਰਸ ਭੀ ਸ਼ਾਮਲ ਹੋਣਗੇ ।


Friends,
 

ਸਾਡਾ ਮੰਨਣਾ ਹੈ ਕਿ ਸਾਡੇ ਸੁਰੱਖਿਆ ਹਿਤ ਸਮਾਨ ਹਨ ਦੋਹਾਂ ਦੇਸ਼ਾਂ ਦੀ ਸੁਰੱਖਿਆ ਇੱਕ-ਦੂਸਰੇ ਨਾਲ ਜੁੜੀ ਹੈ ਅਤੇ ਇੱਕ-ਦੂਸਰੇ ‘ਤੇ ਨਿਰਭਰ ਹੈ ।

 

ਭਾਰਤ  ਦੇ ਹਿਤਾਂ  ਦੇ ਪ੍ਰਤੀ ਉਨ੍ਹਾਂ ਦੀਆਂ ਸੰਵੇਦਨਾਵਾਂ ਦੇ ਲਈ,  ਮੈਂ,  ਰਾਸ਼ਟਰਪਤੀ ਦਿਸਾਨਾਯਕ  ਦਾ ਆਭਾਰੀ ਹਾਂ। ਰੱਖਿਆ ਸਹਿਯੋਗ ਵਿੱਚ ਸੰਪੰਨ ਕੀਤੇ ਗਏ ਮਹੱਤਵਪੂਰਨ ਸਮਝੌਤੇ ਦਾ ਅਸੀਂ ਸੁਆਗਤ ਕਰਦੇ ਹਾਂ। Colombo Security Conclave ਅਤੇ ਹਿੰਦ ਮਹਾਸਾਗਰ ਵਿੱਚ ਸੁਰੱਖਿਆ ਸਹਿਯੋਗ ‘ਤੇ ਭੀ ਮਿਲਕੇ ਕੰਮ ਕਰਨ ਦੇ ਲਈ ਅਸੀਂ ਸਹਿਮਤ ਹਾਂ ।


Friends,

ਭਾਰਤ ਅਤੇ ਸ੍ਰੀਲੰਕਾ ਦੇ ਦਰਮਿਆਨ ਸਦੀਆਂ ਪੁਰਾਣੇ ਅਧਿਆਤਮਿਕ ਅਤੇ ਆਤਮੀਅਤਾ ਭਰੇ ਸਬੰਧ ਹਨ ।

ਮੈਨੂੰ ਇਹ ਦੱਸਦੇ ਹੋਏ ਅਤਿਅੰਤ ਖੁਸ਼ੀ ਹੈ ਕਿ 1960 ਵਿੱਚ ਮੇਰੇ ਹੋਮ ਸਟੇਟ ਗੁਜਰਾਤ ਦੇ ਅਰਾਵਲੀ (Aravali )ਵਿੱਚ ਮਿਲੇ ਭਗਵਾਨ ਬੁੱਧ  ਦੇ relics (Holy Relics of Lord Buddha) ਨੂੰ ਸ੍ਰੀਲੰਕਾ ਵਿੱਚ ਦਰਸ਼ਨ ਦੇ ਲਈ ਭੇਜਿਆ ਜਾ ਰਿਹਾ ਹੈ।

 

ਤ੍ਰਿੰਕੋਮਾਲੀ ਦੇ ਥਿਰੁਕੋਨੇਸ਼ਵਰਮ ਮੰਦਿਰ (Thirukoneswaram Temple in Trincomalee) ਦੇ renovation ਵਿੱਚ ਭਾਰਤ ਸਹਿਯੋਗ ਦੇਵੇਗਾ।  ਅਨੁਰਾਧਾਪੁਰਮ ਮਹਾਬੋਧੀ (Anuradhapura Mahabodhi) ਮੰਦਿਰ ਪਰਿਸਰ ਵਿੱਚ sacred city,  ਅਤੇ ਨੁਰੇਲਿਯਾ’ ਵਿੱਚ ਸੀਤਾ ਏਲੀਆ’ ਮੰਦਿਰ  (Sita Eliya temple in Nuwara Eliya) ਦੇ ਨਿਰਮਾਣ ਵਿੱਚ ਭੀ ਭਾਰਤ ਸਹਿਯੋਗ ਕਰੇਗਾ।



Friends,

ਅਸੀਂ ਮਛੁਆਰਿਆਂ ਦੀ ਆਜੀਵਿਕਾ ਨਾਲ ਜੁੜੇ ਮੁੱਦਿਆਂ ‘ਤੇ ਭੀ ਚਰਚਾ ਕੀਤੀ। ਅਸੀਂ ਸਹਿਮਤ ਹਾਂ,  ਕਿ ਸਾਨੂੰ ਇਸ ਮਾਮਲੇ ਵਿੱਚ ਇੱਕ ਮਾਨਵੀ approach ਦੇ ਨਾਲ ਅੱਗੇ ਵਧਣਾ ਚਾਹੀਦਾ ਹੈ।  ਅਸੀਂ ਮਛੁਆਰਿਆਂ ਨੂੰ ਤੁਰੰਤ ਰਿਹਾਅ ਕੀਤੇ ਜਾਣ ਅਤੇ ਉਨ੍ਹਾਂ ਦੀਆਂ Boats ਨੂੰ ਵਾਪਸ ਭੇਜਣ ‘ਤੇ ਭੀ ਬਲ ਦਿੱਤਾ।

ਅਸੀਂ ਸ੍ਰੀਲੰਕਾ ਵਿੱਚ reconstruction ਅਤੇ reconciliation ‘ਤੇ ਭੀ ਬਾਤ ਕੀਤੀ। ਰਾਸ਼ਟਰਪਤੀ ਦਿਸਾਨਾਯਕ  ਨੇ ਆਪਣੇ ਸਮਾਵੇਸ਼ੀ ਦ੍ਰਿਸ਼ਟੀਕੋਣ ਬਾਰੇ ਮੈਨੂੰ ਦੱਸਿਆ ਅਸੀਂ ਆਸ਼ਾ ਕਰਦੇ ਹਾਂ ਕਿ ਸ੍ਰੀਲੰਕਾ ਸਰਕਾਰ ਤਮਿਲਾਂ ਦੀਆਂ ਆਕਾਂਖਿਆਵਾਂ ਨੂੰ ਪੂਰਾ ਕਰੇਗੀ ।  ਅਤੇ ਸ੍ਰੀਲੰਕਾ ਵਿੱਚ ਸੰਵਿਧਾਨ  ਦੇ ਪੂਰਾ ਇੰਪਲੀਮੈਂਟੇਸ਼ਨ,  ਅਤੇ Provincial Council Elections ਕਰਵਾਉਣ ਦੀ ਆਪਣੀ ਪ੍ਰਤੀਬੱਧਤਾ ਨੂੰ ਪੂਰਾ ਕਰੇਗੀ ।


Friends,

ਭਾਰਤ ਅਤੇ ਸ੍ਰੀਲੰਕਾ ਦਾ ਸਬੰਧ ਆਪਸੀ ਵਿਸ਼ਵਾਸ ਅਤੇ ਸਦਭਾਵਨਾ ‘ਤੇ ਅਧਾਰਿਤ ਹੈ। ਆਪਣੇ ਲੋਕਾਂ ਦੀਆਂ ਆਕਾਂਖਿਆਵਾਂ ਅਤੇ ਆਸ਼ਾਵਾਂ ਨੂੰ ਪੂਰਾ ਕਰਨ ਦੇ ਲਈ ਅਸੀਂ ਨਾਲ ਮਿਲ ਕੇ ਕੰਮ ਕਰਦੇ ਰਹਾਂਗੇ ।

ਇੱਕ ਵਾਰ ਫਿਰਮੈਂ ਗਰਮਜੋਸ਼ੀ ਪੂਰਨ ਸੁਆਗਤ ਦੇ ਲਈ ਰਾਸ਼ਟਰਪਤੀ ਦਿਸਾਨਾਯਕ (President Disanayaka)  ਦਾ ਹਾਰਦਿਕ ਧੰਨਵਾਦ ਕਰਦਾ ਹਾਂ। ਮੈਨੂੰ ਵਿਸ਼ਵਾਸ ਹੈ ਕਿ ਆਉਣ ਵਾਲੇ ਸਮੇਂ ਵਿੱਚ ਅਸੀਂ ਆਪਣੀ ਭਾਗੀਦਾਰੀ ਨੂੰ ਨਵੀਆਂ ਉਚਾਈਆਂ ‘ਤੇ ਲੈ ਜਾਵਾਂਗੇ ।

ਬਹੁਤ-ਬਹੁਤ ਧੰਨਵਾਦ  !

*******

ਐੱਮਜੇਪੀਐੱਸ/ਐੱਸਆਰ/ਐੱਸਕੇਐੱਸ


(Release ID: 2119341) Visitor Counter : 9