ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਥਾਈਲੈਂਡ ਦੇ ਸਾਬਕਾ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ
Posted On:
03 APR 2025 6:48PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਥਾਈਲੈਂਡ ਦੇ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਥਾਕਸਿਨ ਸ਼ਿਨਾਵਾਤ੍ਰਾ ਨਾਲ ਬੈਂਕਾਕ ਵਿੱਚ ਮੁਲਾਕਾਤ ਕੀਤੀ। ਉਨ੍ਹਾਂ ਨੇ ਰੱਖਿਆ, ਵਪਾਰ, ਸੱਭਿਆਚਾਰ ਅਤੇ ਹੋਰ ਖੇਤਰਾਂ ਵਿੱਚ ਭਾਰਤ ਅਤੇ ਥਾਈਲੈਂਡ ਦੇ ਦਰਮਿਆਨ ਸਹਿਯੋਗ ਦੀਆਂ ਅਪਾਰ ਸੰਭਾਵਨਾਵਾਂ ‘ਤੇ ਵਿਚਾਰ-ਵਟਾਂਦਰਾ ਕੀਤਾ।
ਐਕਸ (X) ‘ਤੇ ਇੱਕ ਪੋਸਟ ਵਿੱਚ, ਉਨ੍ਹਾਂ ਨੇ ਕਿਹਾ:
“ਥਾਈਲੈਂਡ ਦੇ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਥਾਕਸਿਨ ਸ਼ਿਨਾਵਾਤ੍ਰਾ ਨੂੰ ਮਿਲ ਕੇ ਬਹੁਤ ਖੁਸ਼ੀ ਹੋਈ। ਉਨ੍ਹਾਂ ਨੂੰ ਸ਼ਾਸਨ ਅਤੇ ਨੀਤੀ ਨਿਰਮਾਣ ਨਾਲ ਸਬੰਧਿਤ ਮਾਮਲਿਆਂ ਵਿੱਚ ਵਿਆਪਕ ਅਨੁਭਵ ਹੈ। ਉਹ ਭਾਰਤ ਦੇ ਬਹੁਤ ਅੱਛੇ ਮਿੱਤਰ ਭੀ ਹਨ ਅਤੇ ਅਟਲ ਜੀ (Atal Ji) ਦੇ ਨਾਲ ਉਨ੍ਹਾਂ ਦੇ ਬਹੁਤ ਨਿੱਘੇ ਸਬੰਧ ਸਨ।
ਸ਼੍ਰੀ ਸ਼ਿਨਾਵਾਤ੍ਰਾ ਅਤੇ ਮੈਂ ਭਾਰਤ-ਥਾਈਲੈਂਡ ਸਹਿਯੋਗ ਅਤੇ ਇਸ ਨਾਲ ਸਾਡੇ ਸਬੰਧਿਤ ਦੇਸ਼ਾਂ ਦੇ ਲੋਕਾਂ ਨੂੰ ਕਿਸ ਤਰ੍ਹਾਂ ਲਾਭ ਹੁੰਦਾ ਹੈ, ਇਸ ਬਾਰੇ ਵਿਸਤਾਰ ਨਾਲ ਬਾਤ ਕੀਤੀ। ਅਸੀਂ ਰੱਖਿਆ, ਵਪਾਰ, ਸੱਭਿਆਚਾਰ ਅਤੇ ਹੋਰ ਖੇਤਰਾਂ ਵਿੱਚ ਅਪਾਰ ਸੰਭਾਵਨਾਵਾਂ ‘ਤੇ ਵਿਚਾਰ-ਵਟਾਂਦਰਾ ਕੀਤਾ।
@ThaksinLive”
***
ਐੱਮਜੇਪੀਐੱਸ/ਐੱਸਆਰ
(Release ID: 2118572)
Read this release in:
Odia
,
English
,
Urdu
,
Marathi
,
Hindi
,
Bengali
,
Assamese
,
Manipuri
,
Gujarati
,
Tamil
,
Telugu
,
Kannada
,
Malayalam