ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਚਿਲੀ ਦੇ ਰਾਸ਼ਟਰਪਤੀ ਦੇ ਨਾਲ ਸੰਯੁਕਤ ਪ੍ਰੈੱਸ ਬਿਆਨ ਦੇ ਦੌਰਾਨ ਪ੍ਰਧਾਨ ਮੰਤਰੀ ਦੁਆਰਾ ਪ੍ਰੈੱਸ ਬਿਆਨ ਚਿਲੀ ਦੇ ਰਾਸ਼ਟਰਪਤੀ ਦੇ ਨਾਲ ਸੰਯੁਕਤ ਪ੍ਰੈੱਸ ਬਿਆਨ ਦੇ ਦੌਰਾਨ ਪ੍ਰਧਾਨ ਮੰਤਰੀ ਦੁਆਰਾ ਪ੍ਰੈੱਸ ਬਿਆਨ

Posted On: 01 APR 2025 8:23PM by PIB Chandigarh

Your Excellency, ਰਾਸ਼ਟਰਪਤੀ ਬੋਰਿਕ,
ਦੋਹਾਂ ਦੇਸ਼ਾਂ ਦੇ delegates,
ਮੀਡੀਆ  ਦੇ ਸਾਥੀਓ,
ਨਮਸਕਾਰਹੋਲਾ!( Namaskar! Hola!)

ਇਹ ਰਾਸ਼ਟਰਪਤੀ ਬੋਰਿਕ ਦੀ ਪਹਿਲੀ ਭਾਰਤ ਯਾਤਰਾ ਹੈ। ਅਤੇ ਭਾਰਤ ਦੇ ਲਈ ਜੋ ਮਿੱਤਰਤਾ ਦਾ ਭਾਵ, ਅਤੇ ਸਬੰਧਾਂ ਨੂੰ ਮਜ਼ਬੂਤ ਕਰਨ ਦੇ ਲਈ ਆਪਣੀ ਪ੍ਰਤੀਬੱਧਤਾ ਹੈ, ਉਹ ਵਾਕਈ ਅਦਭੁਤ ਹੈ। ਇਸ ਦੇ ਲਈ ਮੈਂ ਉਨ੍ਹਾਂ ਦਾ ਵਿਸ਼ੇਸ਼ ਅਭਿਨੰਦਨ ਕਰਦਾ ਹਾਂ। ਮੈਂ ਉਨ੍ਹਾਂ ਦਾ ਅਤੇ ਉਨ੍ਹਾਂ ਦੇ ਨਾਲ ਆਏ ਵਿਸ਼ਿਸ਼ਟ ਪ੍ਰਤੀਨਿਧੀਮੰਡਲ (ਵਫ਼ਦ) ਦਾ ਹਾਰਦਿਕ ਸੁਆਗਤ ਕਰਦਾ ਹਾਂ।

ਸਾਥੀਓ,

ਭਾਰਤ ਦੇ ਲਈ ਚਿਲੀ ਲੈਟਿਨ ਅਮਰੀਕਾ ਵਿੱਚ ਇੱਕ ਮਹੱਤਵਪੂਰਨ ਮਿੱਤਰ ਅਤੇ ਪਾਰਟਨਰ ਦੇਸ਼ ਹੈ। ਅੱਜ ਦੀ ਚਰਚਾ ਵਿੱਚ ਅਸੀਂ ਆਉਣ ਵਾਲੇ ਦਹਾਕੇ ਵਿੱਚ ਸਹਿਯੋਗ ਵਧਾਉਣ ਦੇ ਲਈ ਕਈ ਨਵੇਂ initiatives ਦੀ ਪਹਿਚਾਣ ਕੀਤੀ।

ਆਪਸੀ ਵਪਾਰ ਅਤੇ ਨਿਵੇਸ਼ ਵਿੱਚ ਵਾਧੇ ਦਾ ਅਸੀਂ ਸੁਆਗਤ ਕਰਦੇ ਹਾਂ। ਅਸੀਂ ਸਹਿਮਤ ਹਾਂ, ਕਿ ਇਸ ਵਿੱਚ ਹੋਰ ਅਧਿਕ ਸਹਿਯੋਗ ਦਾ untapped potential ਭੀ ਹੈ। ਅੱਜ ਅਸੀਂ ਇੱਕ ਪਰਸਪਰ ਲਾਭਕਾਰੀ Comprehensive Economic Partnership Agreement ‘ਤੇ ਚਰਚਾ ਕਰਨ ਸ਼ੁਰੂ ਕਰਨ ਦੇ ਲਈ ਆਪਣੀਆਂ ਟੀਮਸ ਨੂੰ ਨਿਰਦੇਸ਼ ਦਿੱਤੇ ਹਨ।

Critical Minerals ਦੇ ਖੇਤਰ ਵਿੱਚ ਸਾਂਝੇਦਾਰੀ ਨੂੰ ਬਲ ਦਿੱਤਾ ਜਾਵੇਗਾ। Resilient supply ਅਤੇ value chains ਨੂੰ ਸਥਾਪਿਤ ਕਰਨ ਦੇ ਲਈ ਕੰਮ ਕੀਤਾ ਜਾਵੇਗਾ। ਖੇਤੀਬਾੜੀ ਦੇ ਖੇਤਰ ਵਿੱਚ, ਇੱਕ ਦੂਸਰੇ ਦੀਆਂ ਸਮਰੱਥਾਵਾਂ ਨੂੰ ਜੋੜ ਕੇ, food security ਸੁਨਿਸ਼ਚਿਤ ਕਰਨ ਦੇ ਲਈ ਸਹਿਯੋਗ ਕੀਤਾ ਜਾਵੇਗਾ।

 Digital Public Infrastructure, Renewable Energy, Railways, Space ਅਤੇ ਹੋਰ ਖੇਤਰਾਂ ਵਿੱਚ ਭਾਰਤ ਆਪਣਾ ਸਕਾਰਾਤਮਕ ਅਨੁਭਵ ਚਿਲੀ ਦੇ ਨਾਲ ਸਾਂਝਾ ਕਰਨ ਦੇ ਲਈ ਤਿਆਰ ਹੈ।

ਅਸੀਂ ਚਿਲੀ ਨੂੰ ਅੰਟਾਰਕਟਿਕਾ ਦੇ Gateway (gateway to Antarctica) ਦੇ ਰੂਪ ਵਿੱਚ ਦੇਖਦੇ ਹਾਂ। ਇਸ ਮਹੱਤਵਪੂਰਨ ਖੇਤਰ ਵਿੱਚ ਸਹਿਯੋਗ ਵਧਾਉਣ ਦੇ ਲਈ ਅੱਜ ਦੋਹਾਂ ਧਿਰਾਂ ਦੇ ਦਰਮਿਆਨ Letter of Intent ‘ਤੇ ਬਣੀ ਸਹਿਮਤੀ ਦਾ ਅਸੀਂ ਸੁਆਗਤ ਕਰਦੇ ਹਾਂ।

ਭਾਰਤ ਚਿਲੀ ਦੀ ਸਿਹਤ ਸੁਰੱਖਿਆ ਸੁਨਿਸ਼ਚਿਤ ਕਰਨ ਵਿੱਚ ਇੱਕ ਭਰੋਸੇਯੋਗ ਭਾਗੀਦਾਰ ਰਿਹਾ ਹੈ। ਅਸੀਂ ਇਸ ਸਹਿਯੋਗ ਨੂੰ ਹੋਰ ਗਹਿਰਾ ਕਰਨ ‘ਤੇ ਸਹਿਮਤ ਹੋਏ। ਇਹ ਖੁਸ਼ੀ ਦਾ ਵਿਸ਼ਾ ਹੈ ਕਿ ਚਿਲੀ ਦੇ ਲੋਕਾਂ ਨੇ ਯੋਗ (Yoga) ਨੂੰ ਤੰਦਰੁਸਤ ਜੀਵਨਸ਼ੈਲੀ (healthy lifestyle) ਦੇ ਰੂਪ ਵਿੱਚ ਅਪਣਾਇਆ ਹੈ। ਚਿਲੀ ਵਿੱਚ ਚਾਰ ਨਵੰਬਰ (November 4) ਨੂੰ ਰਾਸ਼ਟਰੀ ਯੋਗ ਦਿਵਸ (National Yoga Day) ਐਲਾਨਿਆ ਜਾਣਾ ਸਾਡੇ ਸਭ ਦੇ ਲਈ ਪ੍ਰੇਰਣਾਦਾਇਕ ਹੈ। ਅਸੀਂ ਚਿਲੀ ਵਿੱਚ ਆਯੁਰਵੇਦ ਅਤੇ traditional medicine ਵਿੱਚ ਭੀ ਸਹਿਯੋਗ ਵਧਾਉਣ ‘ਤੇ ਵਿਚਾਰ ਕੀਤਾ।


ਰੱਖਿਆ ਦੇ ਖੇਤਰ ਵਿੱਚ ਵਧਦਾ ਸਹਿਯੋਗ ਸਾਡੇ ਗਹਿਰੇ ਆਪਸੀ ਵਿਸ਼ਵਾਸ ਦਾ ਪ੍ਰਤੀਕ ਹੈ। ਅਸੀਂ ਇਸ ਖੇਤਰ ਵਿੱਚ, ਇੱਕ ਦੂਸਰੇ ਦੀਆਂ ਜ਼ਰੂਰਤਾਂ ਦੇ ਅਨੁਸਾਰ defence ਇੰਡਸਟ੍ਰੀਅਲ ਮੈਨੂਫੈਕਚਰਿੰਗ ਅਤੇ ਸਪਲਾਈ chains ਤਿਆਰ ਕਰਨ ਦੇ ਲਈ ਅੱਗੇ ਵਧਾਂਗੇ। Organised crime, drug trafficking, and terrorism ਜਿਹੀਆਂ ਸਾਂਝੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਦੇ ਲਈ ਅਸੀਂ ਦੋਹਾਂ ਦੇਸ਼ਾਂ ਦੀਆਂ agencies ਦੇ ਦਰਮਿਆਨ ਸਹਿਯੋਗ ਵਧਾਵਾਂਗੇ।


ਆਲਮੀ ਪੱਧਰ ‘ਤੇ ਭਾਰਤ ਅਤੇ ਚਿਲੀ ਸਹਿਮਤ ਹਨ, ਕਿ ਸਾਰੇ ਤਣਾਵਾਂ ਅਤੇ ਵਿਵਾਦਾਂ (tensions and disputes) ਦਾ ਸਮਾਧਾਨ ਬਾਤਚੀਤ ਦੇ ਜ਼ਰੀਏ ਕੀਤਾ ਜਾਣਾ ਚਾਹੀਦਾ ਹੈ। ਅਸੀਂ ਇੱਕਮਤ ਹਾਂ, ਕਿ ਆਲਮੀ ਚੁਣੌਤੀਆਂ ਦਾ ਸਾਹਮਣਾ ਕਰਨ ਦੇ ਲਈ United Nations Security Council ਅਤੇ ਹੋਰ ਸੰਸਥਾਵਾਂ ਵਿੱਚ ਸੁਧਾਰ ਜ਼ਰੂਰੀ ਹੈ। ਅਸੀਂ ਮਿਲ ਕੇ ਆਲਮੀ ਸ਼ਾਂਤੀ ਅਤੇ ਸਥਿਰਤਾ ਵਿੱਚ ਯੋਗਦਾਨ ਦਿੰਦੇ ਰਹਾਂਗੇ।

ਸਾਥੀਓ,

ਵਿਸ਼ਵ ਦੇ ਮਾਨਚਿੱਤਰ (world map) ‘ਤੇ ਭਾਰਤ ਅਤੇ ਚਿਲੀ ਭਲੇ ਹੀ ਅਲੱਗ ਸਿਰੇ ‘ਤੇ ਹੋਣ, ਸਾਡੇ ਦਰਮਿਆਨ ਭਲੇ ਹੀ ਵਿਸ਼ਾਲ ਮਹਾਸਾਗਰਾਂ ਦੀ ਦੂਰੀ ਹੋਵੇ, ਕਿੰਤੂ ਪ੍ਰਕ੍ਰਿਤੀ ਨੇ ਸਾਨੂੰ ਅਨੋਖੀਆਂ ਸਮਾਨਤਾਵਾਂ ਨਾਲ ਜੋੜਿਆ ਹੈ।

 

ਭਾਰਤ ਦੇ ਹਿਮਾਲਿਆ ਅਤੇ ਚਿਲੀ ਦੇ ਐਂਡੀਜ਼ ਪਰਬਤਾਂ (The Himalayas of India and the Andes mountains of Chile) ਨੇ ਹਜ਼ਾਰਾਂ ਵਰ੍ਹਿਆਂ ਤੋਂ ਦੋਹਾਂ ਦੇਸ਼ਾਂ ਵਿੱਚ ਜੀਵਨਧਾਰਾ ਨੂੰ ਆਕਾਰ ਦਿੱਤਾ ਹੈ। ਭਾਰਤ ਵਿੱਚ ਹਿੰਦ ਮਹਾਸਾਗਰ ਦੀਆਂ ਲਹਿਰਾਂ ਉਸੇ ਊਰਜਾ ਤੋਂ ਵਹਿੰਦੀਆਂ ਹਨ, ਜਿਵੇਂ ਪ੍ਰਸ਼ਾਂਤ ਮਹਾਸਾਗਰ ਦੀਆਂ ਤਰੰਗਾਂ ਚਿਲੀ ਦੇ ਤਟਾਂ ਨੂੰ ਛੂਹੰਦੀਆਂ ਹਨ। ਦੋਨੋਂ ਦੇਸ਼ ਨਾ ਕੇਵਲ ਪ੍ਰਾਕ੍ਰਿਤਿਕ ਤੌਰ ‘ਤੇ ਜੁੜੇ ਹਨ, ਬਲਕਿ ਸਾਡੀਆਂ ਸੰਸਕ੍ਰਿਤੀਆਂ ਭੀ ਇਸੇ ਵਿਵਿਧਤਾ ਨੂੰ ਅਪਣਾਉਂਦੇ ਹੋਏ ਇੱਕ ਦੂਸਰੇ ਦੇ ਕਰੀਬ ਰਹੀਆਂ ਹਨ।
 

 

 

ਚਿਲੀ ਦੀ ਮਹਾਨ ਕਵੀ ਅਤੇ ਨੋਬਲ ਲੌਰੀਏਟ "ਗ੍ਰੈਬ੍ਰਿਏਲਾ ਮਿਸਟ੍ਰਲ” (The great Chilean poet and Nobel Laureate "Gabriela Mistral”) ਨੂੰ ਰਬਿੰਦਰਨਾਥ ਟੈਗੋਰ ਅਤੇ ਅਰਬਿੰਦੋ ਘੋਸ਼ ਦੇ ਵਿਚਾਰਾਂ ਵਿੱਚ ਪ੍ਰੇਰਣਾ ਮਿਲੀ। ਉਸੇ ਤਰ੍ਹਾਂ ਭਾਰਤ ਵਿੱਚ ਭੀ ਚਿਲੀ ਦੇ ਸਾਹਿਤ ਨੂੰ ਸਰਾਹਿਆ ਗਿਆ। ਚਿਲੀ ਦੇ ਲੋਕਾਂ ਵਿੱਚ ਭਾਰਤ ਦੀਆਂ films, cuisine, classical dances ਵਿੱਚ ਵਧਦੀ ਰੁਚੀ ਸਾਡੇ ਸੱਭਿਆਚਾਰਕ ਸਬੰਧਾਂ ਦੀ ਜੀਵੰਤ ਉਦਾਹਰਣ ਹੈ।
ਅੱਜ ਚਿਲੀ ਨੂੰ ਆਪਣਾ ਘਰ ਮੰਨਣ ਵਾਲੇ ਲਗਭਗ ਚਾਰ ਹਜ਼ਾਰ ਭਾਰਤੀ ਮੂਲ ਦੇ ਲੋਕ ਸਾਡੀ ਇਸ ਸਾਂਝੀ ਵਿਰਾਸਤ ਦੇ ਕਸਟੋਡੀਅਨ (custodians) ਹਨ। ਉਨ੍ਹਾਂ ਦੀ ਦੇਖਰੇਖ ਦੇ ਲਈ ਮੈਂ ਰਾਸ਼ਟਰਪਤੀ ਬੋਰਿਕ ਅਤੇ ਉਨ੍ਹਾਂ ਦੀ ਸਰਕਾਰ ਦਾ ਆਭਾਰ ਵਿਅਕਤ ਕਰਦਾ ਹਾਂ।
ਅੱਜ ਦੋਹਾਂ ਦੇਸ਼ਾਂ ਦੇ ਦਰਮਿਆਨ cultural exchange program ‘ਤੇ ਬਣੀ ਸਹਿਮਤੀ ਦਾ ਅਸੀਂ ਸੁਆਗਤ ਕਰਦੇ ਹਾਂ। ਅਸੀਂ ਦੋਹਾਂ ਦੇਸ਼ਾਂ ਦੇ ਦਰਮਿਆਨ ਵੀਜ਼ਾ ਪ੍ਰਕਿਰਿਆ ਨੂੰ ਸਰਲ ਕਰਨ ‘ਤੇ ਭੀ ਵਿਚਾਰ ਕੀਤਾ। ਅਸੀਂ ਭਾਰਤ ਅਤੇ ਚਿਲੀ ਦੇ ਦਰਮਿਆਨ students exchange ਵਧਾਉਣ ਦੇ ਲਈ ਭੀ ਪ੍ਰਯਾਸ ਕਰਦੇ ਰਹਾਂਗੇ।

Excellency,

ਤੁਹਾਡੀ ਯਾਤਰਾ ਨਾਲ ਸਾਡੇ ਸਬੰਧਾਂ ਵਿੱਚ ਇੱਕ ਨਵੀਂ ਊਰਜਾ ਅਤੇ ਉਤਸ਼ਾਹ ਦੀ ਸਿਰਜਣਾ ਹੋਈ ਹੈ। ਇਸ ਊਰਜਾ ਨਾਲ ਸਾਡੇ ਦੁਵੱਲੇ ਸਬੰਧਾਂ ਦੇ ਨਾਲ-ਨਾਲ ਪੂਰੇ ਲੈਟਿਨ ਅਮਰੀਕਾ ਖੇਤਰ ਵਿੱਚ ਸਾਡੇ ਸਹਿਯੋਗ ਨੂੰ ਨਵੀਂ ਗਤੀ ਮਿਲੇਗੀ ਅਤੇ ਦਿਸ਼ਾ ਮਿਲੇਗੀ।

ਮੈਂ ਭਾਰਤ ਵਿੱਚ ਤੁਹਾਡੀ ਸੁਖਦ ਯਾਤਰਾ ਅਤੇ ਪ੍ਰਵਾਸ ਦੀ ਕਾਮਨਾ ਕਰਦਾ ਹਾਂ।
ਬਹੁਤ-ਬਹੁਤ ਧੰਨਵਾਦ!
ਗ੍ਰਾਸਿਆਸ! (Gracias!)


 

***

ਐੱਮਜੇਪੈੱਸ/ਐੱਸਆਰ


(Release ID: 2118074) Visitor Counter : 4