ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਵੇਵਸ 'ਕ੍ਰਿਏਟ ਇਨ ਇੰਡੀਆ ਚੈਲੇਂਜ' ਨੇ 1100 ਅੰਤਰਰਾਸ਼ਟਰੀ ਭਾਗੀਦਾਰਾਂ ਨਾਲ 85,000 ਰਜਿਸਟ੍ਰੇਸ਼ਨਾਂ ਦੇ ਅੰਕੜੇ ਨੂੰ ਪਾਰ ਕੀਤਾ


1 ਤੋਂ 4 ਮਈ, 2025 ਤੱਕ ਮੁੰਬਈ ਵਿਖੇ ਹੋਣ ਵਾਲੇ ਵੇਵਜ਼ 'ਕ੍ਰਿਏਟੋਸਫੀਅਰ' ਵਿੱਚ 32 ਚੈਲੇਂਜਸ ਦੇ 750 ਫਾਈਨਲਿਸਟ ਹਿੱਸਾ ਲੈਣਗੇ

Posted On: 01 APR 2025 3:54PM by PIB Chandigarh

ਕ੍ਰਿਏਟ ਇਨ ਇੰਡੀਆ ਚੈਲੇਂਜ (ਸਆਈਸੀ) ਦਾ ਪਹਿਲਾ ਸੀਜ਼ਨ 1 ਤੋਂ 4 ਮਈ, 2025 ਤੱਕ ਮੁੰਬਈ ਦੇ ਜੀਓ ਵਰਲਡ ਸੈਂਟਰ ਵਿਖੇ ਹੋਣ ਵਾਲੇ ਵਰਲਡ ਆਡੀਓ ਵਿਜ਼ੂਅਲ ਐਂਡ ਐਂਟਰਟੇਨਮੈਂਟ ਸਮਿਟ (ਵੇਵਸ) ਦੇ ਹਿੱਸੇ ਵਜੋਂ ਸ਼ੁਰੂ ਕੀਤਾ ਗਿਆ, ਜਿਸ ਨੇ 1,100 ਅੰਤਰਰਾਸ਼ਟਰੀ ਭਾਗੀਦਾਰਾਂ ਸਮੇਤ 85,000 ਰਜਿਸਟ੍ਰੇਸ਼ਨਾਂ ਨੂੰ ਪਾਰ ਕਰਨ ਦਾ ਇੱਕ ਨਵਾਂ ਮੀਲ ਪੱਥਰ ਪ੍ਰਾਪਤ ਕੀਤਾ ਹੈ 32 ਵਿਭਿੰਨ ਚੁਣੌਤੀਆਂ ਵਿੱਚੋਂ, ਇੱਕ ਸੁਚੱਜੀ ਚੋਣ ਪ੍ਰਕਿਰਿਆ ਤੋਂ ਬਾਅਦ ਚੁਣੇ ਗਏ 750 ਤੋਂ ਵੱਧ ਫਾਈਨਲਿਸਟਾਂ ਨੂੰ ਆਪਣੀ ਵਿਅਕਤੀਗਤ ਚੁਣੌਤੀ, ਆਪਣੀ ਪ੍ਰਤਿਭਾ ਅਤੇ ਹੁਨਰ ਦੇ ਨਤੀਜੇ ਅਤੇ ਆਉਟਪੁੱਟ ਨੂੰ ਪ੍ਰਦਰਸ਼ਿਤ ਕਰਨ ਦਾ ਇੱਕ ਵਿਲੱਖਣ ਮੌਕਾ ਮਿਲੇਗਾ, ਇਸ ਤੋਂ ਇਲਾਵਾ ਪਿਚਿੰਗ ਸੈਸ਼ਨਾਂ ਸਮੇਤ ਉਨ੍ਹਾਂ ਦੇ ਸਬੰਧਤ ਖੇਤਰ ਦੇ ਵਪਾਰਕ ਮੋਹਰੀਆਂ ਨਾਲ ਨੈੱਟਵਰਕਿੰਗ ਦੇ ਮੌਕੇ ਅਤੇ ਮਾਸਟਰ ਕਲਾਸਾਂ, ਪੈਨਲ ਚਰਚਾਵਾਂ, ਕਾਨਫਰੰਸਾਂ ਆਦਿ ਰਾਹੀਂ ਆਲਮੀ ਦਿੱਗਜਾਂ ਤੋਂ ਸਿੱਖਣ ਦਾ ਮੌਕਾ ਮਿਲੇਗਾ ਕ੍ਰਿਏਟ ਇਨ ਇੰਡੀਆ ਚੈਲੇਂਜ ਦੇ ਜੇਤੂਆਂ ਨੂੰ ਮੁੰਬਈ ਵਿਖੇ ਇੱਕ ਸ਼ਾਨਦਾਰ ਸਮਾਰੋਹ ਵਿੱਚ 'ਵੇਵਸ ਕ੍ਰਿਏਟਰ ਅਵਾਰਡਸ' ਨਾਲ ਸਨਮਾਨਿਤ ਕੀਤਾ ਜਾਵੇਗਾ

ਇਸ ਚੈਲੇਂਜ ਨੇ ਰਚਨਾਤਮਕ ਦ੍ਰਿਸ਼ ਵਿੱਚ ਇੱਕ ਸ਼ਕਤੀਸ਼ਾਲੀ ਪ੍ਰਵੇਸ਼ ਕੀਤਾ ਹੈ, ਜਿਨ੍ਹਾਂ ਨੇ ਭਾਰਤ ਅਤੇ ਇਸ ਤੋਂ ਬਾਹਰ ਨਵੀਨਤਾ ਅਤੇ ਸ਼ਮੂਲੀਅਤ ਦੀ ਇੱਕ ਲਹਿਰ ਨੂੰ ਜਗਾਇਆ ਹੈ, ਜੋ ਵਿਸ਼ਵ ਪੱਧਰ 'ਤੇ ਰਚਨਾਤਮਕ ਪ੍ਰਤਿਭਾ ਲਈ ਇੱਕ ਪ੍ਰਮੁੱਖ ਪਲੇਟਫਾਰਮ ਵਜੋਂ ਉਭਰਿਆ ਹੈ ਉੱਚ-ਊਰਜਾ ਰੀਲ ਮੇਕਿੰਗ ਮੁਕਾਬਲਾ, ਹੱਲ-ਮੁਖੀ ਟਰੂਥ ਟੈੱਲ ਹੈਕਾਥਨ, ਦੂਰਦਰਸ਼ੀ ਯੰਗ ਫਿਲਮਮੇਕਰਜ਼ ਚੈਲੇਂਜ ਅਤੇ ਕਲਪਨਾਸ਼ੀਲ ਕਾਮਿਕਸ ਕ੍ਰਿਏਟਰ ਚੈਂਪੀਅਨਸ਼ਿਪ ਸਮੇਤ 32 ਵਿਭਿੰਨ ਅਤੇ ਗਤੀਸ਼ੀਲ ਚੁਣੌਤੀਆਂ ਦੀ ਵਿਸ਼ੇਸ਼ਤਾ, ਸੀਆਈਸੀ ਸਿਰਜਣਹਾਰਾਂ ਨੂੰ ਆਪਣੇ ਹੁਨਰਾਂ ਨੂੰ ਪ੍ਰਦਰਸ਼ਿਤ ਕਰਨ ਦਾ ਇੱਕ ਵਿਲੱਖਣ ਮੌਕਾ ਪ੍ਰਦਾਨ ਕਰਦਾ ਹੈ ਹੋਰ ਪ੍ਰਮੁੱਖ ਸਮਾਗਮ ਜਿਵੇਂ ਕਿ ਏਆਈ ਅਵਤਾਰ ਕ੍ਰਿਏਟਰ ਚੈਲੇਂਜ, ਡਬਲਿਊਏਐੱਮ! ਐਨੀਮੇ ਚੈਲੇਂਜ, -ਸਪੋਰਟਸ ਟੂਰਨਾਮੈਂਟ, ਟ੍ਰੇਲਰ ਮੇਕਿੰਗ ਮੁਕਾਬਲਾ, ਥੀਮ ਮਿਊਜ਼ਿਕ ਮੁਕਾਬਲਾ ਅਤੇ ਅਤਿ-ਆਧੁਨਿਕ ਐਕਸਆਰ ਕ੍ਰੀਏਟਰ ਹੈਕਾਥਨ, ਕਹਾਣੀਕਾਰਾਂ, ਡਿਜ਼ਾਈਨਰਾਂ ਅਤੇ ਡਿਜੀਟਲ ਨਵੀਨਤਾਕਾਰਾਂ ਦੀ ਅਗਲੀ ਪੀੜ੍ਹੀ ਲਈ ਸੀਆਈਸੀ ਨੂੰ ਇੱਕ ਨਿਸ਼ਚਿਤ ਲਾਂਚਪੈਡ ਵਜੋਂ ਹੋਰ ਸਥਾਪਿਤ ਕਰਦੇ ਹਨ

ਵਿਸ਼ਿਆਂ, ਸਰਹੱਦਾਂ ਅਤੇ ਪੀੜ੍ਹੀਆਂ ਤੋਂ ਸਿਰਜਣਹਾਰਾਂ ਨੂੰ ਇਕਜੁੱਟ ਕਰਕੇ, ਸੀਆਈਸੀ ਨਾ ਸਿਰਫ਼ ਭਾਰਤ ਦੀ ਰਚਨਾਤਮਕ ਊਰਜਾ ਦਾ ਜਸ਼ਨ ਮਨਾਉਂਦਾ ਹੈ - ਬਲਕਿ ਇਸਨੇ ਕਥਾ ਵਾਚਨ ਅਤੇ ਡਿਜੀਟਲ ਪ੍ਰਗਟਾਵੇ ਦੇ ਭਵਿੱਖ ਦੇ ਆਲੇ-ਦੁਆਲੇ ਇੱਕ ਆਲਮੀ ਸੰਵਾਦ ਨੂੰ ਜਨਮ ਦਿੱਤਾ ਹੈ ਇਸ ਸ਼ਾਨਦਾਰ ਬੁਨਿਆਦ ਦੇ ਨਾਲ, ਸੀਆਈਸੀ ਆਉਣ ਵਾਲੇ ਸੀਜ਼ਨਾਂ ਵਿੱਚ ਨਵੀਆਂ ਉਚਾਈਆਂ ਨੂੰ ਛੂਹਣ ਲਈ ਤਿਆਰ ਹੈ, ਜੋ ਸਿਰਜਣਹਾਰਾਂ ਨੂੰ ਸਸ਼ਕਤ ਬਣਾਉਣ ਅਤੇ ਕੱਲ੍ਹ ਦੇ ਸੱਭਿਆਚਾਰਕ ਦ੍ਰਿਸ਼ ਨੂੰ ਆਕਾਰ ਦੇਣ ਦੇ ਆਪਣੇ ਮਿਸ਼ਨ ਨੂੰ ਜਾਰੀ ਰੱਖ ਰਿਹਾ ਹੈ

ਵੇਵਸ ਬਾਰੇ

ਮੀਡੀਆ ਅਤੇ ਮਨੋਰੰਜਨ (ਐੱਮ ਅਤੇ ) ਖੇਤਰ ਲਈ ਇੱਕ ਮੀਲ ਪੱਥਰ ਸਮਾਗਮ, ਪਹਿਲਾ ਵਿਸ਼ਵ ਆਡੀਓ ਵਿਜ਼ੁਅਲ ਅਤੇ ਮਨੋਰੰਜਨ ਸੰਮੇਲਨ (ਵੇਵਸ) ਭਾਰਤ ਸਰਕਾਰ ਵਲੋਂ 1 ਤੋਂ 4 ਮਈ, 2025 ਤੱਕ ਮੁੰਬਈ, ਮਹਾਰਾਸ਼ਟਰ ਵਿੱਚ ਆਯੋਜਿਤ ਕੀਤਾ ਜਾਵੇਗਾ

ਭਾਵੇਂ ਤੁਸੀਂ ਇੱਕ ਉਦਯੋਗ ਪੇਸ਼ੇਵਰ, ਨਿਵੇਸ਼ਕ, ਸਿਰਜਣਹਾਰ, ਜਾਂ ਨਵੀਨਤਾਕਾਰੀ ਹੋ, ਸੰਮੇਲਨ ਐੱਮ ਅਤੇ ਦ੍ਰਿਸ਼ ਵਿੱਚ ਜੁੜਨ, ਸਹਿਯੋਗ ਕਰਨ, ਨਵੀਨਤਾ ਕਰਨ ਅਤੇ ਯੋਗਦਾਨ ਪਾਉਣ ਲਈ ਅੰਤਮ ਗਲੋਬਲ ਪਲੇਟਫਾਰਮ ਦੀ ਪੇਸ਼ਕਸ਼ ਕਰਦਾ ਹੈ

ਵੇਵਸ ਭਾਰਤ ਦੀ ਰਚਨਾਤਮਕ ਤਾਕਤ ਨੂੰ ਵਧਾਉਣ ਲਈ ਤਿਆਰ ਬਰ ਤਿਆਰ ਹੈ, ਜੋ ਸਮੱਗਰੀ ਸਿਰਜਣਾ, ਬੌਧਿਕ ਅਸਾਸਿਆਂ ਅਤੇ ਤਕਨੀਕੀ ਨਵੀਨਤਾ ਲਈ ਇੱਕ ਹੱਬ ਵਜੋਂ ਇਸਦੀ ਸਥਿਤੀ ਨੂੰ ਵਧਾ ਰਿਹਾ ਹੈ ਇਸ ਦੇ ਫੋਕਸ ਵਿੱਚ ਉਦਯੋਗਾਂ ਅਤੇ ਖੇਤਰਾਂ ਵਿੱਚ ਪ੍ਰਸਾਰਣ, ਪ੍ਰਿੰਟ ਮੀਡੀਆ, ਟੈਲੀਵਿਜ਼ਨ, ਰੇਡੀਓ, ਫਿਲਮਾਂ, ਐਨੀਮੇਸ਼ਨ, ਵਿਜ਼ੂਅਲ ਇਫੈਕਟਸ, ਗੇਮਿੰਗ, ਕਾਮਿਕਸ, ਸਾਊਂਡ ਅਤੇ ਸੰਗੀਤ, ਇਸ਼ਤਿਹਾਰਬਾਜ਼ੀ, ਡਿਜੀਟਲ ਮੀਡੀਆ, ਸੋਸ਼ਲ ਮੀਡੀਆ ਪਲੇਟਫਾਰਮ, ਜਨਰੇਟਿਵ ਏਆਈ, ਔਗਮੈਂਟੇਡ ਰਿਐਲਿਟੀ (ਏਆਰ), ਵਰਚੁਅਲ ਰਿਐਲਿਟੀ (ਵੀਆਰ), ਅਤੇ ਐਕਸਟੈਂਡਡ ਰਿਐਲਿਟੀ (ਐਕਸਆਰ) ਸ਼ਾਮਲ ਹਨ

ਕੀ ਤੁਹਾਡੇ ਕੋਈ ਸਵਾਲ ਹਨ? ਇੱਥੇ ਜਵਾਬ ਲੱਭੋ

ਪੀਆਈਬੀ ਟੀਮ ਵੇਵਸ ਦੀਆਂ ਨਵੀਨਤਮ ਘੋਸ਼ਣਾਵਾਂ ਨਾਲ ਅਪਡੇਟ ਰਹੋ

ਹੁਣੇ ਵੇਵਸ ਲਈ ਰਜਿਸਟਰ ਕਰੋ।

******

**ਲੇਖਕ ਦਾ ਨਾਮ

ਪੀਆਈਬੀ ਟੀਮ ਵੇਵਜ਼ 2025 | ਧਰਮੇਂਦਰ ਤਿਵਾੜੀ /ਨਵੀਨ ਸ਼੍ਰੀਜੀਤ / | 83


(Release ID: 2117523) Visitor Counter : 12