ਪ੍ਰਧਾਨ ਮੰਤਰੀ ਦਫਤਰ
ਛੱਤੀਸਗੜ੍ਹ ਦੇ ਬਿਲਾਸਪੁਰ ਵਿਖੇ ਵਿਭਿੰਨ ਵਿਕਾਸ ਕਾਰਜਾਂ ਦੇ ਲਾਂਚ ਸਮੇਂ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ
Posted On:
30 MAR 2025 6:05PM by PIB Chandigarh
ਭਾਰਤ ਮਾਤਾ ਕੀ ਜੈ!
ਭਾਰਤ ਮਾਤਾ ਕੀ ਜੈ!
ਭਾਰਤ ਮਾਤਾ ਕੀ ਜੈ!
ਛੱਤੀਸਗੜ੍ਹ ਮਹਤਾਰੀ ਕੀ ਜੈ!( छत्तीसगढ़ महतारी की जय!)
ਰਤਨਪੁਰ ਵਾਲੀ ਮਾਤਾ ਮਹਾਮਾਇਆ ਕੀ ਜੈ!( रतनपुर वाली माता महामाया की जय!)
ਕਰਮਾ ਮਾਇਆ ਕੀ ਜੈ!ਬਾਬਾ ਗੁਰੂ ਘਾਸੀਦਾਸ ਕੀ ਜੈ! (कर्मा माया की जय! बाबा गुरु घासीदास की जय!)
ਜੰਮੋ ਸੰਗੀ-ਸਾਥੀ ਜਹੁੰਰੀਆ,( जम्मो संगी-साथी-जहुंरिया,)
ਮਹਤਾਰੀ-ਦੀਦੀ-ਬਹਿਨੀ ਅਉ ਸਿਯਾਨ-ਜਵਾਨ,( महतारी-दीदी-बहिनी अउ सियान-जवान,)
ਮਨ ਲਾ ਜੈ ਜੋਹਾਰ!( मन ला जय जोहार!)
ਛੱਤੀਸਗੜ੍ਹ ਦੇ ਰਾਜਪਾਲ ਸ਼੍ਰੀ ਰਮੇਨ ਡੇਕਾ ਜੀ, ਇੱਥੋਂ ਦੇ ਮਕਬੂਲ ਅਤੇ ਊਰਜਾਵਾਨ ਮੁੱਖ ਮੰਤਰੀ ਸ਼੍ਰੀ ਵਿਸ਼ਨੂਦੇਵ ਸਾਯ ਜੀ, ਕੇਂਦਰੀ ਕੈਬਨਿਟ ਦੇ ਮੇਰੇ ਸਾਥੀ ਮਨੋਹਰ ਲਾਲ ਜੀ, ਇਸੇ ਖੇਤਰ ਦੇ ਸਾਂਸਦ ਅਤੇ ਕੇਂਦਰ ਵਿੱਚ ਮੰਤਰੀ ਤੋਖਨ ਸਾਹੂ ਜੀ, ਛੱਤੀਸਗੜ੍ਹ ਵਿਧਾਨ ਸਭਾ ਦੇ ਸਪੀਕਰ ਮੇਰੇ ਪਰਮ ਮਿੱਤਰ ਰਮਨ ਸਿੰਘ ਜੀ, ਉਪ ਮੁੱਖ ਮੰਤਰੀ ਵਿਜੈ ਸ਼ਰਮਾ ਜੀ, ਅਰੁਣ ਸਾਹੂ ਜੀ, ਛੱਤੀਸਗੜ੍ਹ ਸਰਕਾਰ ਦੇ ਸਾਰੇ ਮੰਤਰੀ ਗਣ, ਸਾਂਸਦ ਗਣ ਤੇ ਵਿਧਇਕ ਗਣ ਅਤੇ ਦੂਰ-ਦੂਰ ਤੋਂ ਇੱਥੇ ਆਏ ਮੇਰੇ ਭਾਈਓ ਅਤੇ ਭੈਣੋਂ!
ਅੱਜ ਤੋਂ ਨਵਵਰਸ਼ ਸ਼ੁਰੂ ਹੋ ਰਿਹਾ ਹੈ। ਅੱਜ ਪਹਿਲਾ ਨਵਰਾਤਰੀ (ਨਵਰਾਤ੍ਰਾ) ਹੈ ਅਤੇ ਇਹ ਤਾਂ ਮਾਤਾ ਮਹਾਮਾਯਾ ਦੀ ਧਰਤੀ ਹੈ। ਛੱਤੀਸਗੜ੍ਹ ਮਾਤਾ ਕੌਸ਼ਲਿਆ ਦਾ ਮਾਇਕਾ ਹੈ। ਐਸੇ ਵਿੱਚ ਮਾਤ੍ਰਸ਼ਕਤੀ ਦੇ ਲਈ ਸਮਰਪਿਤ ਇਹ ਨੌਂ ਦਿਨ ਛੱਤੀਸਗੜ੍ਹ ਦੇ ਲਈ ਬਹੁਤ ਹੀ ਵਿਸ਼ੇਸ਼ ਰਹਿੰਦੇ ਹਨ ਅਤੇ ਮੇਰਾ ਪਰਮ ਸੁਭਾਗ ਹੈ ਕਿ ਨਵਰਾਤਰੀ(ਨਵਰਾਤ੍ਰਿਆਂ) ਦੇ ਪਹਿਲੇ ਦਿਨ ਮੈਂ ਇੱਥੇ ਪਹੁੰਚਿਆ ਹਾਂ। ਹੁਣੇ ਕੁਝ ਦਿਨ ਪਹਿਲੇ ਭਗਤ ਸ਼ਿਰੋਮਣੀ ਮਾਤਾ ਕਰਮਾ ਦੇ ਨਾਮ ‘ਤੇ ਡਾਕ ਟਿਕਟ ਭੀ ਜਾਰੀ ਹੋਇਆ ਹੈ। ਮੈਂ ਆਪ ਸਭ ਨੂੰ ਇਸ ਦੀ ਵਧਾਈ ਦਿੰਦਾ ਹਾਂ।
ਸਾਥੀਓ,
ਨਵਰਾਤਰੀ (ਨਵਰਾਤ੍ਰਿਆਂ) ਦਾ ਇਹ ਪੁਰਬ ਰਾਮਨੌਮੀ ਦੇ ਉਤਸਵ ਦੇ ਨਾਲ ਸੰਪੰਨ ਹੋਵੇਗਾ ਅਤੇ ਛੱਤੀਸਗੜ੍ਹ ਦੀ ਤਾਂ, ਇੱਥੋਂ ਦੀ ਰਾਮ ਭਗਤੀ ਭੀ ਅਦਭੁਤ ਹੈ। ਸਾਡਾ ਜੋ ਰਾਮਨਾਮੀ ਸਮਾਜ ਹੈ, ਉਸ ਨੇ ਤਾਂ ਪੂਰਾ ਸਰੀਰ ਰਾਮ ਨਾਮ ਦੇ ਲਈ ਸਮਰਪਿਤ ਕੀਤਾ ਹੈ। ਮੈਂ ਪ੍ਰਭੂ ਰਾਮ ਦੇ ਨਨਿਹਾਲ ਵਾਲਿਆਂ ਨੂੰ, ਆਪ ਸਭ ਸਾਥੀਆਂ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ। ਜੈ ਸ਼੍ਰੀ ਰਾਮ!
ਸਾਥੀਓ,
ਅੱਜ ਦੇ ਇਸ ਪਾਵਨ ਦਿਵਸ ‘ਤੇ ਮੈਨੂੰ ਮੋਹਭੱਟਾ ਸਵਯੰਭੂ ਸ਼ਿਵਲਿੰਗ ਮਹਾਦੇਵ ਦੇ ਅਸ਼ੀਰਵਾਦ ਨਾਲ ਛੱਤੀਸਗੜ੍ਹ ਦੇ ਵਿਕਾਸ ਨੂੰ ਹੋਰ ਗਤੀ ਦੇਣ ਦਾ ਅਵਸਰ ਮਿਲਿਆ ਹੈ। ਥੋੜ੍ਹੀ ਦੇਰ ਪਹਿਲੇ 33 ਹਜ਼ਾਰ 700 ਕਰੋੜ ਰੁਪਏ ਤੋਂ ਅਧਿਕ ਦੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਤੇ ਲੋਕਅਰਪਣ ਹੋਇਆ ਹੈ। ਇਸ ਵਿੱਚ ਗ਼ਰੀਬਾਂ ਦੇ ਘਰ ਹਨ, ਸਕੂਲ ਹਨ, ਰੋਡ ਹਨ, ਰੇਲ ਹੈ, ਬਿਜਲੀ ਹੈ, ਗੈਸ ਦੀ ਪਾਇਪ ਲਾਇਨ ਹਨ। ਯਾਨੀ ਇਹ ਸਾਰੇ ਪ੍ਰੋਜੈਕਟਸ ਛੱਤੀਸਗੜ੍ਹ ਦੇ ਨਾਗਰਿਕਾਂ ਨੂੰ ਸੁਵਿਧਾ ਦੇਣ ਵਾਲੇ ਹਨ। ਇੱਥੇ ਨੌਜਵਾਨਾਂ ਦੇ ਲਈ ਰੋਜ਼ਗਾਰ ਬਣਾਉਣ ਵਾਲੇ ਹਨ। ਆਪ ਸਭ ਨੂੰ ਇਨ੍ਹਾਂ ਵਿਕਾਸ ਕਾਰਜਾਂ ਦੇ ਲਈ ਬਹੁਤ-ਬਹੁਤ ਵਧਾਈ।
ਸਾਥੀਓ,
ਸਾਡੀ ਪਰੰਪਰਾ ਵਿੱਚ ਕਿਸੇ ਨੂੰ ਭੀ ਆਸਰਾ ਦੇਣਾ ਇੱਕ ਬਹੁਤ ਬੜਾ ਪੁੰਨ ਮੰਨਿਆ ਜਾਂਦਾ ਹੈ। ਲੇਕਿਨ ਜਦੋਂ ਕਿਸੇ ਦੇ ਘਰ ਦਾ ਸੁਪਨਾ ਪੂਰਾ ਹੁੰਦਾ ਹੈ, ਤਾਂ ਉਸ ਨਾਲ ਬੜਾ ਆਨੰਦ ਭਲਾ ਕੀ ਹੋ ਸਕਦਾ ਹੈ। ਅੱਜ ਨਵਰਾਤਰੀ (ਨਵਰਾਤ੍ਰਿਆਂ) ਦੇ ਸ਼ੁਭ ਦਿਨ, ਨਵੇਂ ਵਰ੍ਹੇ ‘ਤੇ ਛੱਤੀਸਗੜ੍ਹ ਦੇ ਤਿੰਨ ਲੱਖ ਗ਼ਰੀਬ ਪਰਿਵਾਰ ਆਪਣੇ ਨਵੇਂ ਘਰ ਵਿੱਚ ਗ੍ਰਹਿ ਪ੍ਰਵੇਸ਼ ਕਰ ਰਹੇ ਹਨ। ਮੈਨੂੰ ਹੁਣੇ ਇੱਥੇ ਤਿੰਨ ਲਾਭਾਰਥੀਆਂ ਨੂੰ ਮਿਲਣ ਦਾ ਅਵਸਰ ਮਿਲਿਆ ਅਤੇ ਮੈਂ ਦੇਖ ਰਿਹਾ ਸੀ ਉਨ੍ਹਾਂ ਦੇ ਚਿਹਰੇ ‘ਤੇ ਖੁਸ਼ੀ ਸਮਾ ਰਹੀ ਸੀ ਅਤੇ ਉਹ ਮਾਂ ਤਾਂ ਆਪਣਾ ਇੱਥੇ ਆਨੰਦ ਰੋਕ ਹੀ ਨਹੀਂ ਪਾ ਰਹੀ ਸੀ। ਮੈਂ ਇਨ੍ਹਾਂ ਸਾਰੇ ਪਰਿਵਾਰਾਂ ਨੂੰ, ਤਿੰਨ ਲੱਖ ਪਰਿਵਾਰ ਸਾਥੀਓ, ਇੱਕ ਨਵੇਂ ਜੀਵਨ ਦੇ ਲਈ ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ। ਇਨ੍ਹਾਂ ਗ਼ਰੀਬ ਪਰਿਵਾਰਾਂ ਦੇ ਸਿਰ ‘ਤੇ ਪੱਕੀ ਛੱਤ ਆਪ ਸਭ ਦੀ ਵਜ੍ਹਾ ਨਾਲ ਹੀ ਸੰਭਵ ਹੋ ਪਾਈ ਹੈ। ਇਹ ਮੈਂ ਇਸ ਲਈ ਕਹਿ ਰਿਹਾ ਹਾਂ ਕਿਉਂਕਿ ਤੁਸੀਂ ਮੋਦੀ ਕੀ ਗਰੰਟੀ ‘ਤੇ ਭਰੋਸਾ ਕੀਤਾ। ਛੱਤੀਸਗੜ੍ਹ ਦੇ ਲੱਖਾਂ ਪਰਿਵਾਰਾਂ ਦੇ ਪੱਕੇ ਘਰ ਦਾ ਸੁਪਨਾ ਪਹਿਲੇ ਦੀ ਸਰਕਾਰ ਨੇ ਫਾਇਲਾਂ ਵਿੱਚ ਗੁਮਾ ਦਿੱਤਾ ਸੀ ਅਤੇ ਤਦ ਅਸੀਂ ਗਰੰਟੀ ਦਿੱਤੀ ਸੀ, ਇਹ ਸੁਪਨਾ ਸਾਡੀ ਸਰਕਾਰ ਪੂਰਾ ਕਰੇਗੀ। ਅਤੇ ਇਸ ਲਈ ਵਿਸ਼ਨੂ ਦੇਵ ਜੀ ਦੀ ਸਰਕਾਰ ਬਣਦੇ ਹੀ ਪਹਿਲੀ ਕੈਬਨਿਟ ਵਿੱਚ 18 ਲੱਖ ਘਰ ਬਣਾਉਣ ਦਾ ਨਿਰਣਾ ਲਿਆ ਗਿਆ। ਅੱਜ ਉਸ ਵਿੱਚੋਂ ਤਿੰਨ ਲੱਖ ਘਰ ਬਣ ਕੇ ਤਿਆਰ ਹਨ। ਮੈਨੂੰ ਖੁਸ਼ੀ ਇਸ ਬਾਤ ਦੀ ਭੀ ਹੈ, ਇਸ ਵਿੱਚ ਬਹੁਤ ਸਾਰ ਘਰ ਸਾਡੇ ਆਦਿਵਾਸੀ ਖੇਤਰਾਂ ਵਿੱਚ ਬਣੇ ਹਨ। ਬਸਤਰ ਤੇ ਸਰਗੁਜਾ ਦੇ ਅਨੇਕ ਪਰਿਵਾਰਾਂ ਨੂੰ ਭੀ ਆਪਣੇ ਪੱਕੇ ਘਰ ਮਿਲੇ ਹਨ। ਜਿਨ੍ਹਾਂ ਪਰਿਵਾਰਾਂ ਦੀਆਂ ਅਨੇਕ ਪੀੜ੍ਹੀਆਂ ਨੇ ਝੌਂਪੜੀਆਂ ਵਿੱਚ ਬੇਹਾਲ ਜੀਵਨ ਬਿਤਾਇਆ ਹੈ, ਉਨ੍ਹਾਂ ਦੇ ਲਈ ਇਹ ਕਿਤਨਾ ਬੜਾ ਉਪਹਾਰ ਹੈ, ਇਹ ਅਸੀਂ ਸਮਝ ਸਕਦੇ ਹਾਂ ਅਤੇ ਜੋ ਨਹੀਂ ਸਮਝ ਸਕਦੇ ਹਨ, ਮੈਂ ਉਨ੍ਹਾਂ ਨੂੰ ਸਮਝਾਉਣਾ ਚਾਹੁੰਦਾ ਹਾਂ। ਆਪ ਅਗਰ ਰੇਲਵੇ ਵਿੱਚ ਜਾਂ ਬੱਸ ਵਿੱਚ ਯਾਤਰਾ ਕਰ ਰਹੇ ਹੋ, ਜਗ੍ਹਾ ਨਹੀਂ ਮਿਲ ਰਹੀ ਹੈ, ਖੜ੍ਹੇ-ਖੜ੍ਹੇ ਜਾ ਰਹੇ ਹੋ ਅਤੇ ਅਗਰ ਥੋੜ੍ਹੀ ਜਿਹੀ ਇੱਕ ਅੱਧੀ ਸੀਟ ਮਿਲ ਜਾਵੇ, ਤੁਹਾਡਾ ਆਨੰਦ ਕਿਤਨਾ ਬੜਾ ਰਹਿ ਜਾਂਦਾ ਹੈ, ਪਤਾ ਹੈ ਨਾ! ਇੱਕ-ਦੋ-ਤਿੰਨ ਘੰਟੇ ਦੀ ਯਾਤਰਾ ਵਿੱਚ ਬੈਠਣ ਦੀ ਜਗ੍ਹਾ ਮਿਲ ਜਾਵੇ, ਤਾਂ ਤੁਹਾਡੀਆਂ ਖੁਸ਼ੀਆਂ ਅਨੇਕ ਗੁਣਾ ਵਧ ਜਾਂਦੀਆਂ ਹਨ। ਆਪ ਕਲਪਨਾ ਕਰੋ ਕਿ ਇਨ੍ਹਾਂ ਪਰਿਵਾਰਾਂ ਨੇ ਪੀੜ੍ਹੀ ਦਰ ਪੀੜ੍ਹੀ ਝੌਂਪੜੀ ਵਿੱਚ ਜ਼ਿੰਦਗੀ ਗੁਜਾਰੀ। ਅੱਜ ਜਦੋਂ ਉਨ੍ਹਾਂ ਨੂੰ ਪੱਕਾ ਘਰ ਮਿਲ ਰਿਹਾ ਹੈ, ਆਪ ਕਲਪਨਾ ਕਰੋ, ਉਨ੍ਹਾਂ ਦੀਆਂ ਜੀਵਨ ਦੀਆਂ ਖੁਸ਼ੀਆਂ ਕਿਤਨੀ ਉਮੰਗ ਨਾਲ ਭਰੀਆਂ ਹੋਣਗੀਆਂ। ਅਤੇ ਜਦੋਂ ਇਹ ਸੋਚਦਾ ਹਾਂ, ਇਹ ਦੇਖਦਾ ਹਾਂ, ਮੈਨੂੰ ਭੀ ਨਵੀਂ ਊਰਜਾ ਮਿਲਦੀ ਹੈ। ਦੇਸ਼ਵਾਸੀਆਂ ਦੇ ਲਈ ਰਾਤ-ਦਿਨ ਕੰਮ ਕਰਨ ਦਾ ਮਨ ਮਜ਼ਬੂਤ ਹੋ ਜਾਂਦਾ ਹੈ।
ਸਾਥੀਓ,
ਇਨ੍ਹਾਂ ਘਰਾਂ ਨੂੰ ਬਣਾਉਣ ਦੇ ਲਈ ਭਲੇ ਹੀ ਸਰਕਾਰ ਨੇ ਮਦਦ ਦਿੱਤੀ ਹੈ। ਲੇਕਿਨ ਘਰ ਕਿਵੇਂ ਬਣੇਗਾ, ਇਹ ਸਰਕਾਰ ਨੇ ਨਹੀਂ, ਹਰ ਲਾਭਾਰਥੀ ਨੇ ਖ਼ੁਦ ਤੈ ਕੀਤਾ ਹੈ। ਇਹ ਤੁਹਾਡੇ ਸੁਪਨਿਆਂ ਦਾ ਘਰ ਹੈ ਅਤੇ ਸਾਡੀ ਸਰਕਾਰ ਸਿਰਫ਼ ਚਾਰਦੀਵਾਰੀ ਹੀ ਨਹੀਂ ਬਣਾਉਂਦੀ, ਇਨ੍ਹਾਂ ਘਰਾਂ ਵਿੱਚ ਰਹਿਣ ਵਾਲੀਆਂ ਦੀ ਜ਼ਿੰਦਗੀ ਭੀ ਬਣਾਉਂਦੀ ਹੈ। ਇਨ੍ਹਾਂ ਘਰਾਂ ਨੂੰ Toilet,ਬਿਜਲੀ, ਉੱਜਵਲਾ ਦੀ ਗੈਸ, ਨਲ ਸੇ ਜਲ, ਸਾਰੀਆਂ ਸੁਵਿਧਾਵਾਂ ਨਾਲ ਜੋੜਨ ਦਾ ਪ੍ਰਯਾਸ ਹੈ। ਇੱਥੇ ਮੈਂ ਦੇਖ ਰਿਹਾ ਹਾਂ ਕਿ ਬਹੁਤ ਬੜੀ ਸੰਖਿਆ ਵਿੱਚ ਮਾਤਾਵਾਂ-ਭੈਣਾਂ ਆਈਆਂ ਹਨ। ਇਹ ਜੋ ਪੱਕੇ ਘਰ ਮਿਲੇ ਹਨ, ਇਨ੍ਹਾਂ ਵਿੱਚੋਂ ਅਧਿਕਤਰ ਦੀਆਂ ਮਾਲਕ ਸਾਡੀਆਂ ਮਾਤਾਵਾਂ-ਭੈਣਾਂ ਹੀ ਹਨ। ਹਜ਼ਾਰਾਂ ਅਜਿਹੀਆਂ ਭੈਣਾਂ ਹਨ, ਜਿਨ੍ਹਾਂ ਦੇ ਨਾਮ ‘ਤੇ ਪਹਿਲੀ ਵਾਰ ਕੋਈ ਸੰਪਤੀ ਰਜਿਸਟਰ ਹੋਈ ਹੈ। ਮੇਰੀਓ ਮਾਤਾਓ-ਭੈਣੋਂ, ਤੁਹਾਡੇ ਚਿਹਰੇ ਦੀ ਇਹ ਖੁਸ਼ੀ, ਤੁਹਾਡਾ ਇਹ ਅਸ਼ੀਰਵਾਦ, ਇਹ ਮੇਰੀ ਬਹੁਤ ਬੜੀ ਪੂੰਜੀ ਹੈ।
ਸਾਥੀਓ,
ਜਦੋਂ ਇਤਨੇ ਸਾਰੇ ਘਰ ਬਣਦੇ ਹਨ, ਲੱਖਾਂ ਦੀ ਸੰਖਿਆ ਵਿੱਚ ਘਰ ਬਣਦੇ ਹਨ, ਤਾਂ ਇਸ ਨਾਲ ਇੱਕ ਹੋਰ ਬੜਾ ਕੰਮ ਹੁੰਦਾ ਹੈ। ਹੁਣ ਆਪ ਸੋਚੋ ਕਿ ਇਹ ਘਰ ਬਣਾਉਂਦਾ ਕੌਣ ਹੈ, ਇਨ੍ਹਾਂ ਘਰਾਂ ਵਿੱਚ ਲਗਣ ਵਾਲਾ ਸਮਾਨ ਕਿੱਥੋਂ ਆਉਂਦਾ ਹੈ, ਇਹ ਛੁਟ-ਪੁਟ ਦਾ ਸਮਾਨ ਕੋਈ ਦਿੱਲੀ-ਮੁੰਬਈ ਤੋਂ ਥੋੜ੍ਹਾ ਆਉਂਦਾ ਹੈ, ਜਦੋਂ ਇਤਨੇ ਸਾਰੇ ਘਰ ਬਣਦੇ ਹਨ, ਤਾਂ ਪਿੰਡ ਵਿੱਚ ਸਾਡੇ ਰਾਜ ਮਿਸਤਰੀ, ਰਾਣੀ ਮਿਸਤਰੀ, ਸ਼੍ਰਮਿਕ (ਮਜ਼ਦੂਰ) ਸਾਥੀ, ਸਭ ਨੂੰ ਕੰਮ ਮਿਲਦਾ ਹੈ, ਅਤੇ ਜੋ ਸਮਾਨ ਆਉਂਦਾ ਹੈ, ਉਸ ਦਾ ਫਾਇਦਾ ਭੀ ਤਾਂ ਸਥਾਨਕ ਛੋਟੇ-ਛੋਟੇ ਦੁਕਾਨਦਾਰਾਂ ਨੂੰ ਹੁੰਦਾ ਹੈ। ਜੋ ਗੱਡੀ ਵਿੱਚ, ਟਰੱਕ ਵਿੱਚ ਸਮਾਨ ਲਿਆਉਂਦੇ ਹਨ, ਉਨ੍ਹਾਂ ਦਾ ਹੁੰਦਾ ਹੈ। ਯਾਨੀ ਲੱਖਾਂ ਘਰਾਂ ਨੇ ਛੱਤੀਸਗੜ੍ਹ ਵਿੱਚ ਬਹੁਤ ਸਾਰੇ ਲੋਕਾਂ ਨੂੰ ਰੋਜ਼ਗਾਰ ਭੀ ਦਿੱਤਾ ਹੈ।
ਸਾਥੀਓ,
ਭਾਜਪਾ ਸਰਕਾਰ, ਛੱਤੀਸਗੜ੍ਹ ਦੇ ਲੋਕਾਂ ਨਾਲ ਕੀਤੇ ਗਏ, ਹਰ ਵਾਅਦੇ ਨੂੰ ਪੂਰਾ ਕਰ ਰਹੀ ਹੈ। ਅਤੇ ਹੁਣ ਮੁੱਖ ਮੰਤਰੀ ਜੀ ਦੱਸ ਰਹੇ ਸਨ ਕਿ ਪਿਛਲੇ ਦਿਨੀਂ ਜੋ ਸਥਾਨਕ ਸਵਰਾਜ ਸੰਸਥਾਵਾਂ ਦੀਆਂ ਚੋਣਾਂ ਹੋਈਆਂ, ਤ੍ਰੈਪੱਧਰੀ ਚੋਣਾਂ ਅਤੇ ਉਸ ਵਿੱਚ ਭੀ ਤੁਸੀਂ ਜਿਸ ਪ੍ਰਕਾਰ ਨਾਲ ਅਸ਼ੀਰਵਾਦ ਦਿੱਤੇ ਹਨ, ਅੱਜ ਮੈਂ ਆਇਆ ਹਾਂ, ਤਾਂ ਇਸ ਦੇ ਲਈ ਭੀ ਆਭਾਰ ਵਿਅਕਤ ਕਰਦਾ ਹਾਂ।
ਸਾਥੀਓ,
ਇੱਥੇ ਬਹੁਤ ਬੜੀ ਸੰਖਿਆ ਵਿੱਚ ਅਲੱਗ-ਅਲੱਗ ਯੋਜਨਾਵਾਂ ਦੇ ਲਾਭਾਰਥੀ ਆਏ ਹਨ। ਆਪ ਸਭ ਨੇ ਅਨੁਭਵ ਕੀਤਾ ਹੈ ਕਿ ਸਾਡੀਆਂ ਸਰਕਾਰਾਂ ਕਿਤਨੀ ਤੇਜ਼ੀ ਨਾਲ ਆਪਣੀਆਂ ਗਰੰਟੀਆਂ ਪੂਰੀਆਂ ਕਰ ਰਹੀਆਂ ਹਨ। ਛੱਤੀਸਗੜ੍ਹ ਦੀਆਂ ਭੈਣਾਂ ਨਾਲ ਅਸੀਂ ਜੋ ਵਾਅਦਾ ਕੀਤਾ ਸੀ, ਉਹ ਪੂਰਾ ਕਰ ਕੇ ਦਿਖਾਇਆ। ਧਾਨ ਕਿਸਾਨਾਂ ਨੂੰ 2 ਸਾਲ ਦਾ ਬਕਾਇਆ ਬੋਨਸ ਮਿਲਿਆ ਹੈ, ਵਧੇ ਹੋਏ MSP ‘ਤੇ ਧਾਨ ਦੀ ਖਰੀਦ ਕੀਤੀ ਗਈ ਹੈ। ਇਸ ਨਾਲ ਲੱਖਾਂ ਕਿਸਾਨ ਪਰਿਵਾਰਾਂ ਨੂੰ ਹਜ਼ਾਰਾਂ ਕਰੋੜ ਰੁਪਏ ਮਿਲੇ ਹਨ। ਕਾਂਗਰਸ ਦੀ ਸਰਕਾਰ ਵਿੱਚ ਇੱਥੇ ਭਰਤੀ ਪਰੀਖਿਆਵਾਂ ਵਿੱਚ ਭੀ ਖੂਬ ਘੁਟਾਲੇ ਹੋਏ, ਭਾਜਪਾ ਸਰਕਾਰ ਨੇ ਭਰਤੀ ਪਰੀਖਿਆਵਾਂ ਵਿੱਚ ਹੋਏ ਘੁਟਾਲਿਆਂ ਨੂੰ ਲੈ ਕੇ ਜਾਂਚ ਬਿਠਾਈ ਹੈ। ਅਤੇ ਸਾਡੀ ਸਰਕਾਰ ਪੂਰੀ ਪਾਰਦਰਸ਼ਤਾ ਨਾਲ ਪਰੀਖਿਆਵਾਂ ਕਰਵਾ ਰਹੀ ਹੈ। ਇਨ੍ਹਾਂ ਇਮਾਨਦਾਰ ਪ੍ਰਯਾਸਾਂ ਦਾ ਨਤੀਜਾ ਹੈ ਕਿ ਭਾਜਪਾ ‘ਤੇ ਜਨਤਾ ਦਾ ਭਰੋਸਾ ਵਧਦਾ ਜਾ ਰਿਹਾ ਹੈ। ਵਿਧਾਨ ਸਭਾ ਅਤੇ ਲੋਕ ਸਭਾ ਚੋਣਾਂ ਦੇ ਬਾਅਦ ਹੁਣ ਸਥਾਨਕ ਸੰਸਥਾਵਾਂ ਦੀਆਂ ਚੋਣਾਂ ਵਿੱਚ ਭੀ ਇੱਥੇ ਭਾਜਪਾ ਦਾ ਪਰਚਮ ਲਹਿਰਾਇਆ ਹੈ। ਛੱਤੀਸਗੜ੍ਹ ਦੀ ਜਨਤਾ ਭਾਜਪਾ ਸਰਕਾਰ ਦੇ ਪ੍ਰਯਾਸਾਂ ਨੂੰ ਆਪਣਾ ਭਰਪੂਰ ਸਮਰਥਨ ਦੇ ਰਹੀ ਹੈ।
ਸਾਥੀਓ,
ਛੱਤੀਸਗੜ੍ਹ ਨੂੰ ਰਾਜ ਬਣੇ 25 ਸਾਲ ਹੋ ਰਹੇ ਹਨ, ਇਹ ਵਰ੍ਹਾ ਛੱਤੀਸਗੜ੍ਹ ਦਾ ਸਿਲਵਰ ਜੁਬਲੀ ਵਰ੍ਹਾ ਹੈ, ਸੰਜੋਗ ਨਾਲ ਇਹ ਸਾਲ ਅਟਲ ਜੀ ਦਾ ਜਨਮ ਸ਼ਤਾਬਦੀ ਵਰ੍ਹਾ ਭੀ ਹੈ। ਛੱਤੀਸਗੜ੍ਹ ਸਰਕਾਰ, 2025 ਨੂੰ ਅਟਲ ਨਿਰਮਾਣ ਵਰ੍ਹੇ ਦੇ ਰੂਪ ਵਿੱਚ ਮਨਾ ਰਹੀ ਹੈ। ਸਾਡਾ ਸੰਕਲਪ ਹੈ-ਅਸੀਂ ਬਣਾਇਆ ਹੈ, ਅਸੀਂ ਹੀ ਸੰਵਾਰਾਂਗੇ। ਅੱਜ ਇਨਫ੍ਰਾਸਟ੍ਰਕਚਰ ਦੇ ਜਿਤਨੇ ਭੀ ਪ੍ਰੋਜੈਕਟਸ ਦਾ ਨੀਂਹ ਪੱਥਰ ਰੱਖਿਆ ਗਿਆ ਤੇ ਲੋਕਅਰਪਣ ਹੋਇਆ ਹੈ, ਉਹ ਇਸੇ ਸੰਕਲਪ ਦਾ ਹਿੱਸਾ ਹੈ।
ਸਾਥੀਓ,
ਛੱਤੀਸਗੜ੍ਹ ਨੂੰ ਅਲੱਗ ਰਾਜ ਇਸ ਲਈ ਬਣਾਉਣਾ ਪਿਆ ਸੀ, ਕਿਉਂਕਿ ਇੱਥੇ ਵਿਕਾਸ ਦਾ ਲਾਭ ਨਹੀਂ ਪਹੁੰਚ ਪਾ ਰਿਹਾ ਸੀ। ਕਾਂਗਰਸ ਦੇ ਰਾਜ ਵਿੱਚ ਇੱਥੇ ਵਿਕਾਸ ਦਾ ਕੰਮ ਨਹੀਂ ਹੋ ਪਾਉਂਦਾ ਸੀ ਅਤੇ ਜੋ ਕੰਮ ਹੁੰਦੇ ਭੀ ਸਨ, ਉਸ ਵਿੱਚ ਕਾਂਗਰਸ ਵਾਲੇ ਘੁਟਾਲੇ ਕਰ ਦਿੰਦੇ ਸਨ। ਕਾਂਗਰਸ ਨੂੰ ਕਦੇ ਤੁਹਾਡੀ ਚਿੰਤਾ ਨਹੀਂ ਰਹੀ। ਤੁਹਾਡੇ ਜੀਵਨ ਦੀ, ਤੁਹਾਡੀਆਂ ਸੁਵਿਧਾਵਾਂ ਦੀ, ਤੁਹਾਡੇ ਬੱਚਿਆਂ ਦੀ ਚਿੰਤਾ ਅਸੀਂ ਕੀਤੀ ਹੈ। ਅਸੀਂ ਵਿਕਾਸ ਦੀਆਂ ਯੋਜਨਾਵਾਂ ਨੂੰ ਛੱਤੀਸਗੜ੍ਹ ਦੇ ਪਿੰਡ-ਪਿੰਡ ਤੱਕ ਲੈ ਜਾ ਰਹੇ ਹਾਂ। ਇੱਥੇ ਇੱਕ ਬੇਟੀ ਕੋਈ ਇੱਕ ਪੇਟਿੰਗ ਬਣਾ ਕੇ ਲਿਆਈ ਹੈ, ਵਿਚਾਰੀ ਕਦੋਂ ਤੋਂ ਹੱਥ ਉਪਰ ਰੱਖ ਕੇ ਖੜ੍ਹੀ ਹੈ। ਮੈਂ ਜ਼ਰਾ securityਵਾਲਿਆਂ ਨੂੰ ਕਹਾਂਗਾ ਕਿ ਜ਼ਰਾ ਉਸ ਬੇਟੀ ਨੂੰ, ਜ਼ਰਾ ਪਿੱਛੇ ਬੇਟਾ ਨਾਮ-ਪਤਾ ਲਿਖ ਦੇਣਾ, ਮੈਂ ਤੁਹਾਨੂੰ ਚਿੱਠੀ ਭੇਜਾਂਗਾ। ਜ਼ਰਾ ਇਸ ਨੂੰ ਕੋਈ collect ਕਰਕੇ ਮੇਰੇ ਤੱਕ ਪਹੁੰਚਾ ਦੇਵੇ। ਬਹੁਤ-ਬਹੁਤ ਧੰਨਵਾਦ ਬੇਟਾ, ਬਹੁਤ ਧੰਨਵਾਦ। ਅੱਜ ਆਪ ਦੇਖੋ, ਇੱਥੇ ਦੂਰ-ਸੁਦੂਰ ਦੇ ਆਦਿਵਾਸੀ ਖੇਤਰਾਂ ਵਿੱਚ ਭੀ ਅੱਛੀਆਂ ਸੜਕਾਂ ਪਹੁੰਚ ਰਹੀਆਂ ਹਨ। ਕਈ ਇਲਾਕਿਆਂ ਵਿੱਚ ਪਹਿਲੀ ਵਾਰ ਟ੍ਰੇਨ ਪਹੁੰਚ ਰਹੀ ਹੈ, ਹੁਣੇ ਮੈਂ ਇੱਥੇ ਇੱਕ ਟ੍ਰੇਨ ਨੂੰ ਹਰੀ ਝੰਡੀ ਦਿਖਾਈ ਹੈ। ਹੁਣ ਇੱਥੇ ਕਿਤੇ ਪਹਿਲੀ ਵਾਰ ਬਿਜਲੀ ਪਹੁੰਚ ਰਹੀ ਹੈ, ਕਿਤੇ ਪਾਇਪ ਨਾਲ ਪਾਣੀ ਪਹਿਲੀ ਵਾਰ ਪਹੁੰਚ ਰਿਹਾ ਹੈ, ਕਿਤੇ ਨਵਾਂ ਮੋਬਾਈਲ ਟਾਵਰ ਪਹਿਲੀ ਵਾਰ ਲਗ ਰਿਹਾ ਹੈ। ਨਵੇਂ ਸਕੂਲ-ਕਾਲਜ-ਹਸਪਤਾਲ ਬਣ ਰਹੇ ਹਨ। ਯਾਨੀ ਸਾਡੇ ਛੱਤੀਸਗੜ੍ਹ ਦੀ ਤਸਵੀਰ ਭੀ ਬਦਲ ਰਹੀ ਹੈ, ਤਕਦੀਰ ਭੀ ਬਦਲ ਰਹੀ ਹੈ।
ਸਾਥੀਓ,
ਛੱਤੀਸਗੜ੍ਹ ਦੇਸ਼ ਦੇ ਉਨ੍ਹਾਂ ਰਾਜਾਂ ਵਿੱਚ ਸ਼ਾਮਲ ਹੋ ਗਿਆ ਹੈ, ਜਿੱਥੇ ਸ਼ਤ-ਪ੍ਰਤੀਸ਼ਤ ਰੇਲ ਨੈੱਟਵਰਕ ਬਿਜਲੀ ਨਾਲ ਚਲਣ ਲਗਿਆ ਹੈ। ਇਹ ਬਹੁਤ ਬੜੀ ਉਪਲਬਧੀ ਹੈ। ਛੱਤੀਸਗੜ੍ਹ ਵਿੱਚ ਇਸ ਸਮੇਂ ਕਰੀਬ 40 ਹਜ਼ਾਰ ਕਰੋੜ ਰੁਪਏ ਦੇ ਰੇਲ ਪ੍ਰੋਜੈਕਟਸ ‘ਤੇ ਕੰਮ ਚਲ ਰਿਹਾ ਹੈ। ਇਸ ਸਾਲ ਦੇ ਬਜਟ ਵਿੱਚ ਭੀ ਛੱਤੀਸਗੜ੍ਹ ਦੇ ਲਈ 7 ਹਜ਼ਾਰ ਕਰੋੜ ਰੁਪਏ ਦੀ ਵਿਵਸਥਾ ਕੀਤੀ ਗਈ ਹੈ। ਇਸ ਨਾਲ ਛੱਤੀਸਗੜ੍ਹ ਦੇ ਅਨੇਕ ਖੇਤਰਾਂ ਵਿੱਚ ਅੱਛੀ ਰੇਲ ਕਨੈਕਟਿਵਿਟੀ ਦੀ ਮੰਗ ਪੂਰੀ ਹੋਵੇਗੀ। ਇਸ ਨਾਲ ਆਸਪਾਸ ਦੇ ਰਾਜਾਂ ਨਾਲ ਕਨੈਕਟਿਵਿਟੀ ਭੀ ਬਿਹਤਰ ਹੋਵੇਗੀ।
ਸਾਥੀਓ,
ਵਿਕਾਸ ਦੇ ਲਈ ਬਜਟ ਦੇ ਨਾਲ-ਨਾਲ ਨੇਕ-ਨੀਅਤ ਭੀ ਜ਼ਰੂਰੀ ਹੈ। ਅਗਰ ਕਾਂਗਰਸ ਦੀ ਤਰ੍ਹਾਂ ਮਨ ਅਤੇ ਮਸਤਕ ਵਿੱਚ ਬੇਈਮਾਨੀ ਭਰੀ ਹੋਵੇ, ਤਾਂ ਬੜੇ ਤੋਂ ਬੜੇ ਖਜ਼ਾਨੇ ਭੀ ਖਾਲੀ ਹੋ ਜਾਂਦੇ ਹਨ। ਇਹੀ ਸਥਿਤੀ ਅਸੀਂ ਕਾਂਗਰਸ ਦੇ ਸ਼ਾਸਨ ਦੌਰਾਨ ਦੇਖੀ ਹੈ। ਇਸ ਕਾਰਨ, ਆਦਿਵਾਸੀ ਅੰਚਲਾਂ ਤੱਕ ਵਿਕਾਸ ਨਹੀਂ ਪਹੁੰਚ ਪਾਇਆ। ਸਾਡੇ ਸਾਹਮਣੇ ਕੋਲੇ ਦੀ ਉਦਾਹਰਣ ਹੈ। ਛੱਤੀਸਗੜ੍ਹ ਵਿੱਚ ਬਹੁਤ ਬੜੀ ਮਾਤਰਾ ਵਿੱਚ ਕੋਲਾ ਹੈ। ਲੇਕਿਨ ਇੱਥੇ ਤੁਹਾਨੂੰ ਜ਼ਰੂਰਤ ਭਰ ਦੀ ਬਿਜਲੀ ਨਹੀਂ ਮਿਲ ਪਾਉਂਦੀ ਸੀ। ਕਾਂਗਰਸ ਦੇ ਸਮੇਂ ਵਿੱਚ ਬਿਜਲੀ ਦੀ ਹਾਲਤ ਖਸਤਾਹਾਲ ਸੀ, ਇੱਥੇ ਬਿਜਲੀ ਦੇ ਕਾਰਖਾਨਿਆਂ ‘ਤੇ ਉਤਨਾ ਕੰਮ ਹੀ ਨਹੀਂ ਕੀਤਾ ਗਿਆ। ਅੱਜ ਸਾਡੀ ਸਰਕਾਰ ਇੱਥੇ ਨਵੇਂ ਬਿਜਲੀ ਕਾਰਖਾਨੇ ਲਗਵਾ ਰਹੀ ਹੈ।
ਸਾਥੀਓ,
ਅਸੀਂ ਇੱਥੇ ਸੌਰ ਊਰਜਾ ਤੋਂ ਬਿਜਲੀ ਬਣਾਉਣ ‘ਤੇ ਭੀ ਬਹੁਤ ਅਧਿਕ ਜ਼ੋਰ ਦੇ ਰਹੇ ਹਾਂ। ਅਤੇ ਮੈਂ ਤੁਹਾਨੂੰ ਇੱਕ ਹੋਰ ਬੜੀ ਸ਼ਾਨਦਾਰ ਯੋਜਨਾ ਬਾਰੇ ਦੱਸਾਂਗਾ। ਮੋਦੀ ਨੇ ਇੱਕ ਐਸੀ ਯੋਜਨਾ ਸ਼ੁਰੂ ਕੀਤੀ ਹੈ , ਜਿਸ ਵਿੱਚ ਤੁਹਾਡਾ ਬਿਜਲੀ ਬਿਲ ਜ਼ੀਰੋ ਹੋ ਜਾਵੇਗਾ ਅਤੇ ਘਰ ਵਿੱਚ ਬਿਜਲੀ ਪੈਦਾ ਕਰਕੇ ਆਪ ਕਮਾਈ ਭੀ ਕਰ ਸਕੋਂਗੇ। ਇਸ ਯੋਜਨਾ ਦਾ ਨਾਮ ਹੈ- ਪੀਐੱਮ ਸੂਰਯ ਘਰ ਮੁਫ਼ਤ ਬਿਜਲੀ ਯੋਜਨਾ। ਇਸ ਦੇ ਲਈ ਸਾਡੀ ਸਰਕਾਰ ਹਰ ਘਰ ਨੂੰ ਸੋਲਰ ਪੈਨਲ ਲਗਾਉਣ ਦੇ ਲਈ 70-80 ਹਜ਼ਾਰ ਰੁਪਏ ਦੀ ਮਦਦ ਦੇ ਰਹੀ ਹੈ। ਇੱਥੇ ਛੱਤੀਸਗੜ੍ਹ ਵਿੱਚ ਭੀ 2 ਲੱਖ ਤੋਂ ਜ਼ਿਆਦਾ ਪਰਿਵਾਰਾਂ ਨੇ ਪੀਐੱਮ ਸੂਰਯ ਘਰ ਮੁਫ਼ਤ ਬਿਜਲੀ ਯੋਜਨਾ ਵਿੱਚ ਆਪਣਾ ਰਜਿਸਟ੍ਰੇਸ਼ਨ ਕਰਵਾ ਦਿੱਤਾ ਹੈ। ਆਪ ਭੀ ਇਸ ਯੋਜਨਾ ਨਾਲ ਜੁੜੋਂਗੇ ਤਾਂ ਤੁਹਾਨੂੰ ਬਹੁਤ ਲਾਭ ਹੋਵੇਗਾ।
ਸਾਥੀਓ,
ਨੇਕ ਨੀਅਤ ਦੀ ਇੱਕ ਹੋਰ ਉਦਾਹਰਣ, ਗੈਸ ਪਾਇਪਲਾਇਨ ਭੀ ਹੈ। ਛੱਤੀਸਗੜ੍ਹ ਸਮੁੰਦਰ ਤੋਂ ਦੂਰ ਹੈ। ਤਾਂ ਇੱਥੋਂ ਤੱਕ ਗੈਸ ਪਹੁੰਚਾਉਣਾ ਇਤਨਾ ਅਸਾਨ ਨਹੀਂ ਹੈ। ਪਹਿਲੇ ਜੋ ਸਰਕਾਰ ਸੀ, ਉਸ ਨੇ ਗੈਸ ਪਾਇਪਲਾਇਨ ‘ਤੇ ਭੀ ਜ਼ਰੂਰੀ ਖਰਚ ਨਹੀਂ ਕੀਤਾ। ਅਸੀਂ ਇਸ ਚੁਣੌਤੀ ਦਾ ਭੀ ਸਮਾਧਾਨ ਕਰ ਰਹੇ ਹਾਂ। ਸਾਡੀ ਸਰਕਾਰ, ਇੱਥੇ ਗੈਸ ਪਾਇਪ ਲਾਇਨਾਂ ਵਿਛਾ ਰਹੀ ਹੈ। ਇਸ ਨਾਲ ਪੈਟਰੋਲੀਅਮ ਨਾਲ ਜੁੜੇ ਉਤਪਾਦਾਂ ਨੂੰ ਟਰੱਕਾਂ ਨਾਲ ਟ੍ਰਾਂਸਪੋਰਟ ਕਰਨ ਦੀ ਮਜਬੂਰੀ ਘੱਟ ਹੋਵੇਗੀ। ਇਹ ਚੀਜ਼ਾਂ ਘੱਟ ਕੀਮਤ ਵਿੱਚ ਆਪ ਲੋਕਾਂ ਨੂੰ ਮਿਲਣ ਲਗਣਗੀਆਂ। ਗੈਸ ਪਾਇਪਲਾਇਨ ਆਉਣ ਨਾਲ, ਇੱਥੇ CNG ਨਾਲ ਗੱਡੀਆਂ ਚਲ ਸਕਣਗੀਆਂ। ਇਸ ਦਾ ਇੱਕ ਹੋਰ ਫਾਇਦਾ ਹੋਵੇਗਾ। ਘਰਾਂ ਵਿੱਚ ਖਾਣਾ ਬਣਾਉਣ ਦੀ ਗੈਸ ਹੁਣ ਪਾਇਪ ਨਾਲ ਭੀ ਆ ਪਾਵੇਗੀ। ਜਿਵੇਂ ਪਾਇਪ ਨਾਲ ਪਾਣੀ ਆਉਂਦਾ ਹੈ ਕਿਚਨ ਵਿੱਚ, ਵੈਸੇ ਹੀ ਹੁਣ ਗੈਸ ਆਵੇਗੀ। ਅਸੀਂ ਹੁਣ 2 ਲੱਖ ਤੋਂ ਜ਼ਿਆਦਾ ਘਰਾਂ ਵਿੱਚ ਸਿੱਧੇ ਪਾਇਪ ਨਾਲ ਗੈਸ ਪਹੁੰਚਾਉਣ ਦਾ ਲਕਸ਼ ਲੈ ਕੇ ਚਲ ਰਹੇ ਹਾਂ। ਗੈਸ ਉਪਲਬਧ ਹੋਣ ਨਾਲ ਇੱਥੇ ਛੱਤੀਸਗੜ੍ਹ ਵਿੱਚ ਨਵੇਂ ਉਦਯੋਗ ਲਗਾਉਣਾ ਭੀ ਸੰਭਵ ਹੋ ਪਾਵੇਗਾ। ਯਾਨੀ ਬੜੀ ਸੰਖਿਆ ਵਿੱਚ ਇੱਥੇ ਰੋਜ਼ਗਾਰ ਬਣਨਗੇ।
ਸਾਥੀਓ,
ਬੀਤੇ ਦਹਾਕਿਆਂ ਵਿੱਚ ਕਾਂਗਰਸ ਦੀਆਂ ਨੀਤੀਆਂ ਦੀ ਵਜ੍ਹਾ ਨਾਲ ਛੱਤੀਸਗੜ੍ਹ ਸਹਿਤ ਦੇਸ਼ ਦੇ ਅਨੇਕ ਰਾਜਾਂ ਵਿੱਚ ਨਕਸਲਵਾਦ ਨੂੰ ਹੁਲਾਰਾ ਮਿਲਿਆ। ਦੇਸ਼ ਵਿੱਚ ਜਿੱਥੇ-ਜਿੱਥੇ ਅਭਾਵ ਰਿਹਾ, ਜੋ-ਜੋ ਖੇਤਰ ਵਿਕਾਸ ਤੋਂ ਪਿੱਛੇ ਰਹੇ , ਉੱਥੇ-ਉੱਥੇ ਨਕਸਲਵਾਦ ਫਲਦਾ-ਫੁੱਲਦਾ ਰਿਹਾ। ਲੇਕਿਨ ਜਿਸ ਦਲ ਨੇ 60 ਵਰ੍ਹੇ ਸਰਕਾਰ ਚਲਾਈ, ਉਸ ਨੇ ਕੀ ਕੀਤਾ? ਉਸ ਨੇ ਐਸੇ ਜ਼ਿਲ੍ਹਿਆਂ ਨੂੰ ਪਿਛੜਿਆ ਐਲਾਨ ਕਰਕੇ, ਆਪਣੀ ਜ਼ਿੰਮੇਦਾਰੀ ਤੋਂ ਮੂੰਹ ਮੋੜ ਲਿਆ। ਸਾਡੇ ਨੌਜਵਾਨਾਂ ਦੀਆਂ ਅਨੇਕ ਪੀੜ੍ਹੀਆਂ ਖਪ ਗਈਆਂ। ਅਨੇਕ ਮਾਤਾਵਾਂ ਨੇ ਆਪਣੇ ਲਾਡਲੇ ਖੋ (ਗੁਆ) ਦਿੱਤੇ। ਅਨੇਕ ਭੈਣਾਂ ਨੇ ਆਪਣਾ ਭਾਈ ਖੋ (ਗੁਆ) ਦਿੱਤਾ।
ਸਾਥੀਓ,
ਉਸ ਸਮੇਂ ਦੀਆਂ ਸਰਕਾਰਾਂ ਦੀ ਇਹ ਉਦਾਸੀਨਤਾ, ਇਹ ਅੱਗ ਵਿੱਚ ਘੀ ਪਾਉਣ ਜਿਹਾ ਸੀ। ਤੁਸੀਂ ਤਾਂ ਖ਼ੁਦ ਸਹਾਰਿਆ ਹੈ, ਦੇਖਿਆ ਹੈ, ਛੱਤੀਸਗੜ੍ਹ ਵਿੱਚ ਕਿਤਨੇ ਹੀ ਜ਼ਿਲ੍ਹਿਆਂ ਵਿੱਚ ਸਭ ਤੋਂ ਪਿਛੜੇ ਆਦਿਵਾਸੀ ਪਰਿਵਾਰ ਰਹਿੰਦੇ ਸਨ। ਉਨ੍ਹਾਂ ਦੀ ਕਾਂਗਰਸ ਸਰਕਾਰ ਨੇ ਕਦੇ ਸੁੱਧ ਨਹੀਂ ਲਈ। ਅਸੀਂ ਗ਼ਰੀਬ ਆਦਿਵਾਸੀਆਂ ਦੇ ਸ਼ੌਚਾਲਿਆਂ (ਪਖਾਨਿਆਂ) ਦੀ ਚਿੰਤਾ ਕੀਤੀ, ਸਵੱਛ ਭਾਰਤ ਅਭਿਯਾਨ ਚਲਾਇਆ, ਅਸੀਂ ਗ਼ਰੀਬ ਆਦਿਵਾਸੀਆਂ ਦੇ ਇਲਾਜ ਦੀ ਚਿੰਤਾ ਕੀਤੀ , 5 ਲੱਖ ਰੁਪਏ ਤੱਕ ਮੁਫ਼ਤ ਇਲਾਜ ਦੇਣ ਵਾਲੀ ਆਯੁਸ਼ਮਾਨ ਭਾਰਤ ਯੋਜਨਾ ਚਲਾਈ, ਅਸੀਂ ਤੁਹਾਡੇ ਲਈ ਸਸਤੀ ਦਵਾਈ ਦੀ ਚਿੰਤਾ ਕੀਤੀ, ਅੱਸੀ(80) ਪਰਸੈਂਟ ਛੂਟ ਦੇਣ ਵਾਲੇ ਪੀਐੱਮ ਜਨ ਔਸ਼ਧੀ ਕੇਂਦਰ ਖੋਲ੍ਹੇ।
ਸਾਥੀਓ,
ਜੋ ਲੋਕ ਸਮਾਜਿਕ ਨਿਆਂ ‘ਤੇ ਝੂਠ ਬੋਲਦੇ ਹਨ, ਉਨ੍ਹਾਂ ਹੀ ਲੋਕਾਂ ਨੇ ਆਦਿਵਾਸੀ ਸਮਾਜ ਨੂੰ ਭੁਲਾ ਰੱਖਿਆ ਸੀ। ਇਸ ਲਈ ਤਾਂ ਮੈਂ ਕਹਿੰਦਾ ਹਾਂ, ਜਿਸ ਨੂੰ ਕਿਸੇ ਨੇ ਨਹੀਂ ਪੁੱਛਿਆ, ਉਸ ਨੂੰ ਮੋਦੀ ਪੂਜਦਾ ਹੈ। ਅਸੀਂ ਆਦਿਵਾਸੀ ਸਮਾਜ ਦੇ ਵਿਕਾਸ ਲਈ ਭੀ ਵਿਸ਼ੇਸ਼ ਅਭਿਯਾਨ ਚਲਾ ਰਹੇ ਹਾਂ। ਅਸੀਂ ਤੁਹਾਡੇ ਲਈ ਧਰਤੀ ਆਬਾ ਜਨਜਾਤੀਯ ਉਤਕਰਸ਼ ਅਭਿਯਾਨ ਸ਼ੁਰੂ ਕੀਤਾ ਹੈ। ਇਸ ਦੇ ਤਹਿਤ ਕਰੀਬ 80 ਹਜ਼ਾਰ ਕਰੋੜ ਰੁਪਏ ਆਦਿਵਾਸੀ ਖੇਤਰਾਂ ਵਿੱਚ ਖਰਚ ਕੀਤੇ ਜਾ ਰਹੇ ਹਨ। ਇਸ ਨਾਲ ਛੱਤੀਸਗੜ੍ਹ ਦੇ ਕਰੀਬ 7 ਹਜ਼ਾਰ ਆਦਿਵਾਸੀ ਪਿੰਡਾਂ ਨੂੰ ਫਾਇਦਾ ਹੋ ਰਿਹਾ ਹੈ। ਆਪ ਭੀ ਜਾਣਦੇ ਹੋ ਕਿ ਆਦਿਵਾਸੀਆਂ ਵਿੱਚ ਭੀ ਅਤਿ ਪਿਛੜੀਆਂ ਆਦਿਵਾਸੀ ਜਨਜਾਤੀਆਂ ਹੁੰਦੀਆਂ ਹਨ। ਪਹਿਲੀ ਵਾਰ ਸਾਡੀ ਸਰਕਾਰ ਨੇ ਐਸੇ ਅਤਿ ਪਿਛੜੇ ਆਦਿਵਾਸੀਆਂ ਦੇ ਲਈ ਪੀਐੱਮ ਜਨਮਨ ਯੋਜਨਾ ਬਣਾਈ ਹੈ। ਇਸ ਦੇ ਤਹਿਤ, ਛੱਤੀਸਗੜ੍ਹ ਦੇ 18 ਜ਼ਿਲ੍ਹਿਆਂ ਵਿੱਚ 2 ਹਜ਼ਾਰ ਤੋਂ ਅਧਿਕ ਬਸਾਹਟਾਂ ਵਿੱਚ ਕੰਮ ਕੀਤੇ ਜਾ ਰਹੇ ਹਨ। ਦੇਸ਼ ਭਰ ਵਿੱਚ ਪਿਛੜੀ ਜਨਜਾਤੀਆਂ ਦੀਆਂ ਬਸਤੀਆਂ ਵਿੱਚ ਕਰੀਬ 5 ਹਜ਼ਾਰ ਕਿਲੋਮੀਟਰ ਦੀਆਂ ਸੜਕਾਂ ਸਵੀਕ੍ਰਿਤ ਕੀਤੀਆਂ ਗਈਆਂ ਹਨ। ਇਨ੍ਹਾਂ ਵਿੱਚੋਂ ਕਰੀਬ ਅੱਧੀਆਂ ਸੜਕਾਂ, ਛੱਤੀਸਗੜ ਵਿੱਚ ਹੀ ਬਣਾਈਆਂ ਜਾਣੀਆਂ ਹਨ, ਯਾਨੀ ਢਾਈ ਹਜ਼ਾਰ ਕਿਲੋਮੀਟਰ ਦੀਆਂ ਸੜਕਾਂ ਇੱਥੇ ਪੀਐੱਮ ਜਨਮਨ ਯੋਜਨਾ ਦੇ ਤਹਿਤ ਬਣਨਗੀਆਂ। ਅੱਜ ਇਸ ਯੋਜਨਾ ਦੇ ਤਹਿਤ ਹੀ ਇੱਥੇ ਅਨੇਕ ਸਾਥੀਆਂ ਨੂੰ ਪੱਕੇ ਘਰ ਭੀ ਮਿਲੇ ਹਨ ।
ਸਾਥੀਓ,
ਅੱਜ ਡਬਲ ਇੰਜਣ ਸਰਕਾਰ ਵਿੱਚ ਛੱਤੀਸਗੜ੍ਹ ਦੀ ਸਥਿਤੀ ਤੇਜ਼ੀ ਨਾਲ ਬਦਲ ਰਹੀ ਹੈ। ਜਦੋਂ ਸੁਕਮਾ ਜ਼ਿਲ੍ਹੇ ਦੇ ਇੱਕ ਸਿਹਤ ਕੇਂਦਰ ਨੂੰ ਰਾਸ਼ਟਰੀ ਗੁਣਵੱਤਾ ਪ੍ਰਮਾਣ ਪੱਤਰ ਮਿਲਦਾ ਹੈ , ਤਾਂ ਨਵਾਂ ਵਿਸ਼ਵਾਸ ਜਗਦਾ ਹੈ। ਜਦੋਂ ਕਈ ਸਾਲਾਂ ਬਾਅਦ ਦੰਤੇਵਾੜਾ ਵਿੱਚ ਫਿਰ ਤੋਂ ਸਿਹਤ ਕੇਂਦਰ ਸ਼ੁਰੂ ਹੁੰਦਾ ਹੈ, ਤਾਂ ਨਵਾਂ ਵਿਸ਼ਵਾਸ ਜਗਦਾ ਹੈ । ਐਸੇ ਹੀ ਪ੍ਰਯਾਸਾਂ ਦੇ ਕਾਰਨ ਨਕਸਲ ਪ੍ਰਭਾਵਿਤ ਖੇਤਰਾਂ ਵਿੱਚ ਸਥਾਈ ਸ਼ਾਂਤੀ ਦਾ ਨਵਾਂ ਦੌਰ ਨਜ਼ਰ ਆ ਰਿਹਾ ਹੈ। ਹੁਣੇ ਦਸੰਬਰ ਵਿੱਚ ਜਦੋਂ ਮਨ ਕੀ ਬਾਤ ਹੋਈ, ਤਾਂ ਮੈਂ ਬਸਤਰ ਓਲੰਪਿਕ ਦੀ ਚਰਚਾ ਕੀਤੀ ਸੀ। ਤੁਸੀਂ ਭੀ ਉਹ ਮਨ ਕੀ ਬਾਤ ਪ੍ਰੋਗਰਾਮ ਜ਼ਰੂਰ ਸੁਣਿਆ ਹੋਵੇਗਾ, ਬਸਤਰ ਓਲੰਪਿਕ ਵਿੱਚ ਜਿਸ ਪ੍ਰਕਾਰ ਹਜ਼ਾਰਾਂ ਨੌਜਵਾਨਾਂ ਨੇ ਹਿੱਸਾ ਲਿਆ, ਉਹ ਛੱਤੀਸਗੜ੍ਹ ਵਿੱਚ ਆ ਰਹੇ ਬਦਲਾਅ ਦਾ ਪ੍ਰਮਾਣ ਹੈ।
ਸਾਥੀਓ,
ਮੈਂ ਛੱਤੀਸਗੜ੍ਹ ਦੇ ਨੌਜਵਾਨਾਂ ਦਾ ਇੱਕ ਸ਼ਾਨਦਾਰ ਭਵਿੱਖ ਆਪਣੀਆਂ ਅੱਖਾਂ ਦੇ ਸਾਹਮਣੇ ਦੇਖ ਰਿਹਾ ਹਾਂ। ਛੱਤੀਸਗੜ੍ਹ ਜਿਸ ਪ੍ਰਕਾਰ, ਨਵੀਂ ਸਿੱਖਿਆ ਨੀਤੀ ਨੂੰ ਲਾਗੂ ਕਰ ਰਿਹਾ ਹੈ, ਉਹ ਬਹੁਤ ਹੀ ਸ਼ਾਨਦਾਰ ਕੰਮ ਹੋ ਰਿਹਾ ਹੈ। ਦੇਸ਼ ਭਰ ਵਿੱਚ 12 ਹਜ਼ਾਰ ਤੋਂ ਅਧਿਕ ਆਧੁਨਿਕ ਪੀਐੱਮ ਸ਼੍ਰੀ ਸਕੂਲ ਸ਼ੁਰੂ ਹੋ ਚੁੱਕੇ ਹਨ। ਇਨ੍ਹਾਂ ਵਿੱਚੋਂ ਕਰੀਬ ਸਾਢੇ ਤਿੰਨ ਸੌ, ਛੱਤੀਸਗੜ੍ਹ ਵਿੱਚ ਹਨ। ਇਹ ਪੀਐੱਮ ਸ਼੍ਰੀ ਸਕੂਲ , ਦੂਸਰੇ ਸਕੂਲਾਂ ਦੇ ਲਈ ਆਦਰਸ਼ ਬਣਨਗੇ। ਇਸ ਨਾਲ ਰਾਜ ਦੀ ਪੂਰੀ ਸਿੱਖਿਆ ਵਿਵਸਥਾ ਦਾ ਪੱਧਰ ਉੱਪਰ ਉੱਠੇਗਾ। ਛੱਤੀਸਗੜ੍ਹ ਵਿੱਚ ਦਰਜਨਾਂ ਏਕਲਵਯ ਮਾਡਲ ਸਕੂਲ ਪਹਿਲੇ ਤੋਂ ਹੀ ਸ਼ਾਨਦਾਰ ਕੰਮ ਕਰ ਰਹੇ ਹਨ। ਨਕਸਲ ਪ੍ਰਭਾਵਿਤ ਇਲਾਕਿਆਂ ਵਿੱਚ ਭੀ ਅਨੇਕ ਸਕੂਲ ਫਿਰ ਤੋਂ ਸ਼ੁਰੂ ਕੀਤੇ ਗਏ ਹਨ। ਅੱਜ ਛੱਤੀਸਗੜ੍ਹ ਵਿੱਚ ਵਿੱਦਿਆ ਸਮੀਖਿਆ ਕੇਂਦਰ (विद्या समीक्षा केंद्र) ਦੀ ਭੀ ਸ਼ੁਰੂਆਤ ਹੋਈ ਹੈ। ਇਹ ਭੀ ਦੇਸ਼ ਦੀ ਸਿੱਖਿਆ ਵਿਵਸਥਾ ਵਿੱਚ ਇੱਕ ਬੜਾ ਕਦਮ ਹੈ। ਇਸ ਨਾਲ ਸਕੂਲਾਂ ਵਿੱਚ ਸਿੱਖਿਆ ਦਾ ਪੱਧਰ ਹੋਰ ਅੱਛਾ ਹੋਵੇਗਾ, ਕਲਾਸ ਵਿੱਚ ਅਧਿਆਪਕਾਂ ਦੀ, ਵਿਦਿਆਰਥੀਆਂ ਦੀ ਰੀਅਲ ਟਾਇਮ ਵਿੱਚ ਮਦਦ ਭੀ ਹੋ ਪਾਏਗੀ।
ਸਾਥੀਓ,
ਅਸੀਂ ਤੁਹਾਡੇ ਨਾਲ ਕੀਤਾ ਇੱਕ ਹੋਰ ਵਾਅਦਾ ਪੂਰਾ ਕੀਤਾ ਹੈ। ਨਵੀਂ ਰਾਸ਼ਟਰੀ ਸਿੱਖਿਆ ਨੀਤੀ ਦੇ ਤਹਿਤ, ਇੱਥੇ ਹਿੰਦੀ ਵਿੱਚ ਭੀ ਮੈਡੀਕਲ ਅਤੇ ਇੰਜੀਨੀਅਰਿੰਗ ਦੀ ਪੜ੍ਹਾਈ ਸ਼ੁਰੂ ਹੋ ਰਹੀ ਹੈ। ਹੁਣ ਮੇਰੇ ਪਿੰਡ, ਗ਼ਰੀਬ, ਆਦਿਵਾਸੀ ਪਰਿਵਾਰਾਂ ਦੇ ਨੌਜਵਾਨਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਵਿੱਚ ਭਾਸ਼ਾ ਕੋਈ ਰੁਕਾਵਟ ਨਹੀਂ ਬਣੇਗੀ।
ਸਾਥੀਓ,
ਬੀਤੇ ਵਰ੍ਹਿਆਂ ਵਿੱਚ ਮੇਰੇ ਮਿੱਤਰ ਰਮਨ ਸਿੰਘ ਜੀ ਨੇ ਜੋ ਮਜ਼ਬੂਤ ਨੀਂਹ ਰੱਖੀ ਸੀ, ਉਸ ਨੂੰ ਵਰਤਮਾਨ ਸਰਕਾਰ ਹੋਰ ਸਸ਼ਕਤ ਕਰ ਰਹੀ ਹੈ। ਆਉਣ ਵਾਲੇ 25 ਵਰ੍ਹਿਆਂ ਵਿੱਚ ਸਾਨੂੰ ਇਸ ਨੀਂਹ ‘ਤੇ ਵਿਕਾਸ ਦੀ ਇੱਕ ਸ਼ਾਨਦਾਰ ਇਮਾਰਤ ਬਣਾਉਣੀ ਹੈ। ਛੱਤੀਸਗੜ੍ਹ ਸੰਸਾਧਨਾਂ ਨਾਲ ਭਰਪੂਰ ਹੈ, ਛੱਤੀਸਗੜ੍ਹ ਸੁਪਨਿਆਂ ਨਾਲ ਭਰਪੂਰ ਹੈ, ਛੱਤੀਸਗੜ੍ਹ ਸਮਰੱਥਾ ਨਾਲ ਭਰਪੂਰ ਹੈ। 25 ਸਾਲ ਬਾਅਦ, ਜਦੋਂ ਅਸੀਂ ਛੱਤੀਸਗੜ੍ਹ ਦੀ ਸਥਾਪਨਾ ਦੇ 50 ਵਰ੍ਹੇ ਮਨਾਈਏ, ਤਾਂ ਛੱਤੀਸਗੜ੍ਹ ਦੇਸ਼ ਦੇ ਮੋਹਰੀ ਰਾਜਾਂ ਵਿੱਚ ਹੋਵੇ, ਇਸ ਲਕਸ਼ ਨੂੰ ਅਸੀਂ ਪਾ ਕੇ (ਪ੍ਰਾਪਤ ਕਰਕੇ) ਹੀ ਰਹਾਂਗੇ। ਮੈਂ ਤੁਹਾਨੂੰ ਫਿਰ ਵਿਸ਼ਵਾਸ ਦਿਵਾਵਾਂਗਾ, ਇੱਥੇ ਵਿਕਾਸ ਦਾ ਲਾਭ, ਛੱਤੀਸਗੜ੍ਹ ਦੇ ਹਰ ਪਰਿਵਾਰ ਤੱਕ ਪਹੁੰਚੇ, ਇਸ ਦੇ ਲਈ ਅਸੀਂ ਕੋਈ ਕੋਰ ਕਸਰ ਬਾਕੀ ਨਹੀਂ ਛੱਡਾਂਗੇ। ਇੱਕ ਵਾਰ ਫਿਰ ਆਪ ਸਭ ਨੂੰ ਇਤਨੇ ਸਾਰੇ ਵਿਕਾਸ ਕਾਰਜਾਂ ਦੇ ਲਈ ਅਤੇ ਨਵ ਵਰਸ਼ ਦੇ ਅਰੰਭ ਵਿੱਚ ਹੀ ਬਹੁਤ ਬੜੇ ਸੁਪਨੇ ਲੈ ਕੇ ਜੋ ਯਾਤਰਾ ਅਰੰਭ ਹੋ ਰਹੀ ਹੈ, ਉਸ ਦੇ ਲਈ ਮੈਂ ਤੁਹਾਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਬਹੁਤ-ਬਹੁਤ ਧੰਨਵਾਦ !
****************
ਐੱਮਜੇਪੀਐੱਸ/ਐੱਸਟੀ/ਏਵੀ
(Release ID: 2117011)
Visitor Counter : 20